GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 719
Display Settings
Translations
ਰਾਗੁ​ਬੈਰਾੜੀ​ਮਹਲਾ​੪​ਘਰੁ​੧​ਦੁਪਦੇ​॥​
ਰਾਗ ਬੈਰਾੜੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Raag Bairaaree, Fourth Mahalaa, First House, Du-Padas:
रागु बैराड़ी महला ४ घरु १ दुपदे ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸੁਨਿ​ਮਨ​ਅਕਥ​ਕਥਾ​ਹਰਿ​ਨਾਮ​॥​
ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਸੁਣਿਆ ਕਰ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
Listen, O mind, to the Unspoken Speech of the Lord's Name.
सुनि मन अकथ कथा हरि नाम ॥
ਰਿਧਿ​ਬੁਧਿ​ਸਿਧਿ​ਸੁਖ​ਪਾਵਹਿ​ਭਜੁ​ਗੁਰਮਤਿ​ਹਰਿ​ਰਾਮ​ਰਾਮ​॥੧॥​ਰਹਾਉ​॥​
ਹੇ ਮਨ! ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਤੂੰ ਧਨ-ਪਦਾਰਥ, ਉੱਚੀ ਅਕਲ, ਕਰਾਮਾਤੀ ਤਾਕਤਾਂ, ਸਾਰੇ ਸੁਖ (ਹਰਿ-ਨਾਮ ਵਿਚ ਹੀ) ਪ੍ਰਾਪਤ ਕਰ ਲਏਂਗਾ ॥੧॥ ਰਹਾਉ ॥
Riches, wisdom, supernatural spiritual powers and peace are obtained, by vibrating, meditating on the Lord God, under Guru's Instruction. ||1||Pause||
रिधि बुधि सिधि सुख पावहि भजु गुरमति हरि राम राम ॥१॥ रहाउ ॥
ਨਾਨਾ​ਖਿਆਨ​ਪੁਰਾਨ​ਜਸੁ​ਊਤਮ​ਖਟ​ਦਰਸਨ​ਗਾਵਹਿ​ਰਾਮ​॥​
ਹੇ ਮਨ! (ਉਸ ਅਕਥ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਸ ਦਾ) ਉੱਤਮ ਜਸ (ਮਹਾ ਭਾਰਤ ਆਦਿਕ) ਅਨੇਕਾਂ ਪ੍ਰਸੰਗ, ਪੁਰਾਣ ਅਤੇ ਛੇ ਸ਼ਾਸਤਰ ਗਾਂਦੇ ਹਨ (ਪਰ ਉਸ ਦਾ ਅੰਤ ਨਹੀਂ ਪਾ ਸਕੇ)।
Numerous legends, the Puraanas, and the six Shaastras, sing the sublime Praises of the Lord.
नाना खिआन पुरान जसु ऊतम खट दरसन गावहि राम ॥
ਸੰਕਰ​ਕ੍ਰੋੜਿ​ਤੇਤੀਸ​ਧਿਆਇਓ​ਨਹੀ​ਜਾਨਿਓ​ਹਰਿ​ਮਰਮਾਮ​॥੧॥​
ਸ਼ਿਵ ਜੀ ਅਤੇ ਤੇਤੀ ਕ੍ਰੋੜ ਦੇਵਤਿਆਂ ਨੇ ਭੀ ਉਸ ਦਾ ਧਿਆਨ ਧਰਿਆ, ਪਰ ਉਸ ਹਰੀ ਦਾ ਭੇਤ ਨਹੀਂ ਪਾਇਆ ॥੧॥
Shiva and the three hundred thirty million gods meditate on the Lord, but they do not know the secret of His mystery. ||1||
संकर क्रोड़ि तेतीस धिआइओ नही जानिओ हरि मरमाम ॥१॥
ਸੁਰਿ​ਨਰ​ਗਣ​ਗੰਧ੍ਰਬ​ਜਸੁ​ਗਾਵਹਿ​ਸਭ​ਗਾਵਤ​ਜੇਤ​ਉਪਾਮ​॥​
(ਹੇ ਮਨ! ਉਸ ਪਰਮਾਤਮਾ ਦੀ ਕਥਾ ਸੁਣਿਆ ਕਰ ਜਿਸ ਦਾ) ਜਸ ਦੇਵਤੇ ਮਨੁੱਖ ਗਣ ਗੰਧਰਬ ਗਾਂਦੇ ਆ ਰਹੇ ਹਨ, ਜਿਤਨੀ ਭੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ ਸਾਰੀ ਜਿਸ ਦੇ ਗੁਣ ਗਾਂਦੀ ਹੈ।
The angelic and divine beings, and the celestial singers sing His Praises; all Creation sings of Him.
सुरि नर गण गंध्रब जसु गावहि सभ गावत जेत उपाम ॥
ਨਾਨਕ​ਕ੍ਰਿਪਾ​ਕਰੀ​ਹਰਿ​ਜਿਨ​ਕਉ​ਤੇ​ਸੰਤ​ਭਲੇ​ਹਰਿ​ਰਾਮ​॥੨॥੧॥​
ਹੇ ਨਾਨਕ! (ਆਖ-ਹੇ ਮਨ!) ਪਰਮਾਤਮਾ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕਰਦਾ ਹੈ, ਉਹ ਮਨੁੱਖ ਉੱਚੇ ਜੀਵਨ ਵਾਲੇ ਸੰਤ ਬਣ ਜਾਂਦੇ ਹਨ ਉਂਞ ਉਸ ਦਾ ਭੇਤ ਕੋਈ ਨਹੀਂ ਪਾ ਸਕਦਾ) ॥੨॥੧॥
O Nanak, those whom the Lord blesses with His Kind Mercy, become the good Saints of the Lord God. ||2||1||
नानक क्रिपा करी हरि जिन कउ ते संत भले हरि राम ॥२॥१॥
ਬੈਰਾੜੀ​ਮਹਲਾ​੪​॥​
Bairaaree, Fourth Mahalaa:
बैराड़ी महला ४ ॥
ਮਨ​ਮਿਲਿ​ਸੰਤ​ਜਨਾ​ਜਸੁ​ਗਾਇਓ​॥​
ਹੇ ਮਨ! ਉਸ ਮਨੁੱਖ ਨੇ ਸੰਤ ਜਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ,
O mind, those who meet the Lord's humble servants, sing His Praises.
मन मिलि संत जना जसु गाइओ ॥
ਹਰਿ​ਹਰਿ​ਰਤਨੁ​ਰਤਨੁ​ਹਰਿ​ਨੀਕੋ​ਗੁਰਿ​ਸਤਿਗੁਰਿ​ਦਾਨੁ​ਦਿਵਾਇਓ​॥੧॥​ਰਹਾਉ​॥​
ਗੁਰੂ ਨੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਪਾਸੋਂ) ਪਰਮਾਤਮਾ ਦਾ ਰਤਨ ਨਾਮ ਕੀਮਤੀ ਨਾਮ ਬਖ਼ਸ਼ਸ਼ ਵਜੋਂ ਦਿਵਾ ਦਿੱਤਾ ॥੧॥ ਰਹਾਉ ॥
They are blessed with the gift of the jewel of the Lord, Har, Har, the sublime jewel of the Lord, by the Guru, the True Guru. ||1||Pause||
हरि हरि रतनु रतनु हरि नीको गुरि सतिगुरि दानु दिवाइओ ॥१॥ रहाउ ॥
ਤਿਸੁ​ਜਨ​ਕਉ​ਮਨੁ​ਤਨੁ​ਸਭੁ​ਦੇਵਉ​ਜਿਨਿ​ਹਰਿ​ਹਰਿ​ਨਾਮੁ​ਸੁਨਾਇਓ​॥​
ਹੇ ਮਨ! ਮੈਂ ਉਸ ਮਨੁੱਖ ਨੂੰ ਆਪਣਾ ਮਨ ਤਨ ਸਭ ਕੁਝ ਭੇਟਾ ਕਰਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਸੁਣਾਇਆ ਹੈ,
I offer my mind, body and everything to that humble being who recites the Name of the Lord, Har, Har.
तिसु जन कउ मनु तनु सभु देवउ जिनि हरि हरि नामु सुनाइओ ॥
ਧਨੁ​ਮਾਇਆ​ਸੰਪੈ​ਤਿਸੁ​ਦੇਵਉ​ਜਿਨਿ​ਹਰਿ​ਮੀਤੁ​ਮਿਲਾਇਓ​॥੧॥​
ਧਨ-ਪਦਾਰਥ ਮਾਇਆ ਉਸ ਦੇ ਹਵਾਲੇ ਕਰਦਾ ਹਾਂ, ਜਿਸ ਨੇ (ਮੈਨੂੰ) ਮਿੱਤਰ ਪ੍ਰਭੂ ਮਿਲਾਇਆ ਹੈ ॥੧॥
I offer my wealth, the riches of Maya and my property to that one who leads me to meet the Lord, my friend. ||1||
धनु माइआ संपै तिसु देवउ जिनि हरि मीतु मिलाइओ ॥१॥
ਖਿਨੁ​ਕਿੰਚਿਤ​ਕ੍ਰਿਪਾ​ਕਰੀ​ਜਗਦੀਸਰਿ​ਤਬ​ਹਰਿ​ਹਰਿ​ਹਰਿ​ਜਸੁ​ਧਿਆਇਓ​॥​
ਹੇ ਮਨ! ਜਗਤ ਦੇ ਮਾਲਕ-ਪ੍ਰਭੂ ਨੇ ਜਦੋਂ (ਕਿਸੇ ਸੇਵਕ ਉਤੇ) ਇਕ ਪਲ ਭਰ ਲਈ ਥੋੜੀ ਜਿਤਨੀ ਭੀ ਮੇਹਰ ਕਰ ਦਿੱਤੀ, ਉਸ ਨੇ ਤਦੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ।
When the Lord of the world bestowed just a tiny bit of His Mercy, for just an instant, then I meditated on the Praise of the Lord, Har, Har, Har.
खिनु किंचित क्रिपा करी जगदीसरि तब हरि हरि हरि जसु धिआइओ ॥
ਜਨ​ਨਾਨਕ​ਕਉ​ਹਰਿ​ਭੇਟੇ​ਸੁਆਮੀ​ਦੁਖੁ​ਹਉਮੈ​ਰੋਗੁ​ਗਵਾਇਓ​॥੨॥੨॥​
ਹੇ ਨਾਨਕ! ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਜੀ ਮਿਲ ਪਏ, ਉਸ ਦਾ ਹਰੇਕ ਦੁੱਖ (ਤੇ) ਹਉਮੈ ਦਾ ਰੋਗ ਦੂਰ ਹੋ ਗਿਆ ॥੨॥੨॥
The Lord and Master has met servant Nanak, and the pain of the sickness of egotism has been eliminated. ||2||2||
जन नानक कउ हरि भेटे सुआमी दुखु हउमै रोगु गवाइओ ॥२॥२॥
ਬੈਰਾੜੀ​ਮਹਲਾ​੪​॥​
Bairaaree, Fourth Mahalaa:
बैराड़ी महला ४ ॥
ਹਰਿ​ਜਨੁ​ਰਾਮ​ਨਾਮ​ਗੁਨ​ਗਾਵੈ​॥​
ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।
The Lord's humble servant sings the Glorious Praises of the Lord's Name.
हरि जनु राम नाम गुन गावै ॥
ਜੇ​ਕੋਈ​ਨਿੰਦ​ਕਰੇ​ਹਰਿ​ਜਨ​ਕੀ​ਅਪੁਨਾ​ਗੁਨੁ​ਨ​ਗਵਾਵੈ​॥੧॥​ਰਹਾਉ​॥​
ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥
Even if someone slanders the Lord's humble servant, he does not give up his own goodness. ||1||Pause||
जे कोई निंद करे हरि जन की अपुना गुनु न गवावै ॥१॥ रहाउ ॥
ਜੋ​ਕਿਛੁ​ਕਰੇ​ਸੁ​ਆਪੇ​ਸੁਆਮੀ​ਹਰਿ​ਆਪੇ​ਕਾਰ​ਕਮਾਵੈ​॥​
ਹੇ ਭਾਈ! (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ।
Whatever the Lord and Master does, He does by Himself; the Lord Himself does the deeds.
जो किछु करे सु आपे सुआमी हरि आपे कार कमावै ॥
ਹਰਿ​ਆਪੇ​ਹੀ​ਮਤਿ​ਦੇਵੈ​ਸੁਆਮੀ​ਹਰਿ​ਆਪੇ​ਬੋਲਿ​ਬੁਲਾਵੈ​॥੧॥​
ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ॥੧॥
The Lord and Master Himself imparts understanding; the Lord Himself inspires us to speak. ||1||
हरि आपे ही मति देवै सुआमी हरि आपे बोलि बुलावै ॥१॥