GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 706
Display Settings
Translations
ਪੇਖਨ​ਸੁਨਨ​ਸੁਨਾਵਨੋ​ਮਨ​ਮਹਿ​ਦ੍ਰਿੜੀਐ​ਸਾਚੁ​॥​
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ।
See, hear, speak and implant the True Lord within your mind.
पेखन सुनन सुनावनो मन महि द्रिड़ीऐ साचु ॥
ਪੂਰਿ​ਰਹਿਓ​ਸਰਬਤ੍ਰ​ਮੈ​ਨਾਨਕ​ਹਰਿ​ਰੰਗਿ​ਰਾਚੁ​॥੨॥​
ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ ॥੨॥
He is all-pervading, permeating everywhere; O Nanak, be absorbed in the Lord's Love. ||2||
पूरि रहिओ सरबत्र मै नानक हरि रंगि राचु ॥२॥
ਪਉੜੀ​॥​
Pauree:
पउड़ी ॥
ਹਰਿ​ਏਕੁ​ਨਿਰੰਜਨੁ​ਗਾਈਐ​ਸਭ​ਅੰਤਰਿ​ਸੋਈ​॥​
ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ।
Sing the Praise of the One, the Immaculate Lord; He is contained within all.
हरि एकु निरंजनु गाईऐ सभ अंतरि सोई ॥
ਕਰਣ​ਕਾਰਣ​ਸਮਰਥ​ਪ੍ਰਭੁ​ਜੋ​ਕਰੇ​ਸੁ​ਹੋਈ​॥​
ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ।
The Cause of causes, the Almighty Lord God; whatever He wills, comes to pass.
करण कारण समरथ प्रभु जो करे सु होई ॥
ਖਿਨ​ਮਹਿ​ਥਾਪਿ​ਉਥਾਪਦਾ​ਤਿਸੁ​ਬਿਨੁ​ਨਹੀ​ਕੋਈ​॥​
ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।
In an instant, He establishes and disestablishes; without Him, there is no other.
खिन महि थापि उथापदा तिसु बिनु नही कोई ॥
ਖੰਡ​ਬ੍ਰਹਮੰਡ​ਪਾਤਾਲ​ਦੀਪ​ਰਵਿਆ​ਸਭ​ਲੋਈ​॥​
ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।
He pervades the continents, solar systems, nether worlds, islands and all worlds.
खंड ब्रहमंड पाताल दीप रविआ सभ लोई ॥
ਜਿਸੁ​ਆਪਿ​ਬੁਝਾਏ​ਸੋ​ਬੁਝਸੀ​ਨਿਰਮਲ​ਜਨੁ​ਸੋਈ​॥੧॥​
ਜਿਸ ਮਨੁੱਖ ਨੂੰ (ਇਹ) ਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੧॥
He alone understands, whom the Lord Himself instructs; he alone is a pure and unstained being. ||1||
जिसु आपि बुझाए सो बुझसी निरमल जनु सोई ॥१॥
ਸਲੋਕ​॥​
Shalok:
सलोक ॥
ਰਚੰਤਿ​ਜੀਅ​ਰਚਨਾ​ਮਾਤ​ਗਰਭ​ਅਸਥਾਪਨੰ​॥​
ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ,
Creating the soul, the Lord places this creation in the womb of the mother.
रचंति जीअ रचना मात गरभ असथापनं ॥
ਸਾਸਿ​ਸਾਸਿ​ਸਿਮਰੰਤਿ​ਨਾਨਕ​ਮਹਾ​ਅਗਨਿ​ਨ​ਬਿਨਾਸਨੰ​॥੧॥​
ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ ॥੧॥
With each and every breath, it meditates in remembrance on the Lord, O Nanak; it is not consumed by the great fire. ||1||
सासि सासि सिमरंति नानक महा अगनि न बिनासनं ॥१॥
ਮੁਖੁ​ਤਲੈ​ਪੈਰ​ਉਪਰੇ​ਵਸੰਦੋ​ਕੁਹਥੜੈ​ਥਾਇ​॥​
(ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ,
With its head down, and feet up, it dwells in that slimy place.
मुखु तलै पैर उपरे वसंदो कुहथड़ै थाइ ॥
ਨਾਨਕ​ਸੋ​ਧਣੀ​ਕਿਉ​ਵਿਸਾਰਿਓ​ਉਧਰਹਿ​ਜਿਸ​ਦੈ​ਨਾਇ​॥੨॥​
ਹੇ ਨਾਨਕ! (ਆਖ-) ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ? ॥੨॥
O Nanak, how could we forget the Master? Through His Name, we are saved. ||2||
नानक सो धणी किउ विसारिओ उधरहि जिस दै नाइ ॥२॥
ਪਉੜੀ​॥​
Pauree:
पउड़ी ॥
ਰਕਤੁ​ਬਿੰਦੁ​ਕਰਿ​ਨਿੰਮਿਆ​ਅਗਨਿ​ਉਦਰ​ਮਝਾਰਿ​॥​
(ਹੇ ਜੀਵ!) (ਮਾਂ ਦੀ) ਰੱਤ ਤੇ (ਪਿਉ ਦੇ) ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿਚ ਤੂੰ ਉੱਗਿਆ।
From egg and sperm, you were conceived, and placed in the fire of the womb.
रकतु बिंदु करि निंमिआ अगनि उदर मझारि ॥
ਉਰਧ​ਮੁਖੁ​ਕੁਚੀਲ​ਬਿਕਲੁ​ਨਰਕਿ​ਘੋਰਿ​ਗੁਬਾਰਿ​॥​
ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੈਂ, (ਮਾਨੋ) ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ।
Head downwards, you abided restlessly in that dark, dismal, terrible hell.
उरध मुखु कुचील बिकलु नरकि घोरि गुबारि ॥
ਹਰਿ​ਸਿਮਰਤ​ਤੂ​ਨਾ​ਜਲਹਿ​ਮਨਿ​ਤਨਿ​ਉਰ​ਧਾਰਿ​॥​
ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿਚ ਯਾਦ ਕਰ।
Remembering the Lord in meditation, you were not burnt; enshrine Him in your heart, mind and body.
हरि सिमरत तू ना जलहि मनि तनि उर धारि ॥
ਬਿਖਮ​ਥਾਨਹੁ​ਜਿਨਿ​ਰਖਿਆ​ਤਿਸੁ​ਤਿਲੁ​ਨ​ਵਿਸਾਰਿ​॥​
ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ।
In that treacherous place, He protected and preserved you; do not forget Him, even for an instant.
बिखम थानहु जिनि रखिआ तिसु तिलु न विसारि ॥
ਪ੍ਰਭ​ਬਿਸਰਤ​ਸੁਖੁ​ਕਦੇ​ਨਾਹਿ​ਜਾਸਹਿ​ਜਨਮੁ​ਹਾਰਿ​॥੨॥​
ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇਂਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ ॥੨॥
Forgetting God, you shall never find peace; you shall forfeit your life, and depart. ||2||
प्रभ बिसरत सुखु कदे नाहि जासहि जनमु हारि ॥२॥
ਸਲੋਕ​॥​
Shalok:
सलोक ॥
ਮਨ​ਇਛਾ​ਦਾਨ​ਕਰਣੰ​ਸਰਬਤ੍ਰ​ਆਸਾ​ਪੂਰਨਹ​॥​
ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ,
He grants our hearts' desires, and fulfills all our hopes.
मन इछा दान करणं सरबत्र आसा पूरनह ॥
ਖੰਡਣੰ​ਕਲਿ​ਕਲੇਸਹ​ਪ੍ਰਭ​ਸਿਮਰਿ​ਨਾਨਕ​ਨਹ​ਦੂਰਣਹ​॥੧॥​
ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥
He destroys pain and suffering; remember God in meditation, O Nanak - He is not far away. ||1||
खंडणं कलि कलेसह प्रभ सिमरि नानक नह दूरणह ॥१॥
ਹਭਿ​ਰੰਗ​ਮਾਣਹਿ​ਜਿਸੁ​ਸੰਗਿ​ਤੈ​ਸਿਉ​ਲਾਈਐ​ਨੇਹੁ​॥​
ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ।
Love Him, with whom you enjoy all pleasures.
हभि रंग माणहि जिसु संगि तै सिउ लाईऐ नेहु ॥
ਸੋ​ਸਹੁ​ਬਿੰਦ​ਨ​ਵਿਸਰਉ​ਨਾਨਕ​ਜਿਨਿ​ਸੁੰਦਰੁ​ਰਚਿਆ​ਦੇਹੁ​॥੨॥​
ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥
Do not forget that Lord, even for an instant; O Nanak, He fashioned this beautiful body. ||2||
सो सहु बिंद न विसरउ नानक जिनि सुंदरु रचिआ देहु ॥२॥
ਪਉੜੀ​॥​
Pauree:
पउड़ी ॥
ਜੀਉ​ਪ੍ਰਾਨ​ਤਨੁ​ਧਨੁ​ਦੀਆ​ਦੀਨੇ​ਰਸ​ਭੋਗ​॥​
(ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ।
He gave you your soul, breath of life, body and wealth; He gave you pleasures to enjoy.
जीउ प्रान तनु धनु दीआ दीने रस भोग ॥
ਗ੍ਰਿਹ​ਮੰਦਰ​ਰਥ​ਅਸੁ​ਦੀਏ​ਰਚਿ​ਭਲੇ​ਸੰਜੋਗ​॥​
ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ।
He gave you households, mansions, chariots and horses; He ordained your good destiny.
ग्रिह मंदर रथ असु दीए रचि भले संजोग ॥
ਸੁਤ​ਬਨਿਤਾ​ਸਾਜਨ​ਸੇਵਕ​ਦੀਏ​ਪ੍ਰਭ​ਦੇਵਨ​ਜੋਗ​॥​
ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ।
He gave you your children, spouse, friends and servants; God is the all-powerful Great Giver.
सुत बनिता साजन सेवक दीए प्रभ देवन जोग ॥
ਹਰਿ​ਸਿਮਰਤ​ਤਨੁ​ਮਨੁ​ਹਰਿਆ​ਲਹਿ​ਜਾਹਿ​ਵਿਜੋਗ​॥​
ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ।
Meditating in remembrance on the Lord, the body and mind are rejuvenated, and sorrow departs.
हरि सिमरत तनु मनु हरिआ लहि जाहि विजोग ॥
ਸਾਧਸੰਗਿ​ਹਰਿ​ਗੁਣ​ਰਮਹੁ​ਬਿਨਸੇ​ਸਭਿ​ਰੋਗ​॥੩॥​
(ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥
In the Saadh Sangat, the Company of the Holy, chant the Praises of the Lord, and all your sickness shall vanish. ||3||
साधसंगि हरि गुण रमहु बिनसे सभि रोग ॥३॥
ਸਲੋਕ​॥​
Shalok:
सलोक ॥
ਕੁਟੰਬ​ਜਤਨ​ਕਰਣੰ​ਮਾਇਆ​ਅਨੇਕ​ਉਦਮਹ​॥​
ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ,
For his family, he works very hard; for the sake of Maya, he makes countless efforts.
कुटंब जतन करणं माइआ अनेक उदमह ॥
ਹਰਿ​ਭਗਤਿ​ਭਾਵ​ਹੀਣੰ​ਨਾਨਕ​ਪ੍ਰਭ​ਬਿਸਰਤ​ਤੇ​ਪ੍ਰੇਤਤਹ​॥੧॥​
ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ ॥੧॥
But without loving devotional worship of the Lord, O Nanak, he forgets God, and then, he is a mere ghost. ||1||
हरि भगति भाव हीणं नानक प्रभ बिसरत ते प्रेततह ॥१॥
ਤੁਟੜੀਆ​ਸਾ​ਪ੍ਰੀਤਿ​ਜੋ​ਲਾਈ​ਬਿਅੰਨ​ਸਿਉ​॥​
ਜੇਹੜੀ ਪ੍ਰੀਤ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਲਾਈਦੀ ਹੈ, ਉਹ ਆਖ਼ਰ ਟੁੱਟ ਜਾਂਦੀ ਹੈ।
That love shall break, which is established with any other than the Lord.
तुटड़ीआ सा प्रीति जो लाई बिअंन सिउ ॥
ਨਾਨਕ​ਸਚੀ​ਰੀਤਿ​ਸਾਂਈ​ਸੇਤੀ​ਰਤਿਆ​॥੨॥​
ਪਰ, ਹੇ ਨਾਨਕ! ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ, ਤਾਂ ਇਹੋ ਜਿਹੀ ਜੀਵਨ-ਜੁਗਤਿ ਸਦਾ ਕਾਇਮ ਰਹਿੰਦੀ ਹੈ ॥੨॥
O Nanak, that way of life is true, which inspires love of the Lord. ||2||
नानक सची रीति सांई सेती रतिआ ॥२॥
ਪਉੜੀ​॥​
Pauree:
पउड़ी ॥
ਜਿਸੁ​ਬਿਸਰਤ​ਤਨੁ​ਭਸਮ​ਹੋਇ​ਕਹਤੇ​ਸਭਿ​ਪ੍ਰੇਤੁ​॥​
ਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ ਅਪਵਿੱਤ੍ਰ ਆਖਣ ਲੱਗ ਪੈਂਦੇ ਹਨ;
Forgetting Him, one's body turns to dust, and everyone calls him a ghost.
जिसु बिसरत तनु भसम होइ कहते सभि प्रेतु ॥
ਖਿਨੁ​ਗ੍ਰਿਹ​ਮਹਿ​ਬਸਨ​ਨ​ਦੇਵਹੀ​ਜਿਨ​ਸਿਉ​ਸੋਈ​ਹੇਤੁ​॥​
ਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇਕ ਪਲਕ ਲਈ ਭੀ ਘਰ ਵਿਚ ਰਹਿਣ ਨਹੀਂ ਦੇਂਦੇ।
And those, with whom he was so much in love - they do not let him stay in their home, even for an instant.
खिनु ग्रिह महि बसन न देवही जिन सिउ सोई हेतु ॥
ਕਰਿ​ਅਨਰਥ​ਦਰਬੁ​ਸੰਚਿਆ​ਸੋ​ਕਾਰਜਿ​ਕੇਤੁ​॥​
ਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ ਕੰਮ ਨਾਹ ਆਇਆ।
Practicing exploitation, he gathers wealth, but what use will it be in the end?
करि अनरथ दरबु संचिआ सो कारजि केतु ॥
ਜੈਸਾ​ਬੀਜੈ​ਸੋ​ਲੁਣੈ​ਕਰਮ​ਇਹੁ​ਖੇਤੁ​॥​
ਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ।
As one plants, so does he harvest; the body is the field of actions.
जैसा बीजै सो लुणै करम इहु खेतु ॥
ਅਕਿਰਤਘਣਾ​ਹਰਿ​ਵਿਸਰਿਆ​ਜੋਨੀ​ਭਰਮੇਤੁ​॥੪॥​
ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ ॥੪॥
The ungrateful wretches forget the Lord, and wander in reincarnation. ||4||
अकिरतघणा हरि विसरिआ जोनी भरमेतु ॥४॥
ਸਲੋਕ​॥​
Shalok:
सलोक ॥
ਕੋਟਿ​ਦਾਨ​ਇਸਨਾਨੰ​ਅਨਿਕ​ਸੋਧਨ​ਪਵਿਤ੍ਰਤਹ​॥​
ਉਹਨਾਂ ਨੇ (ਮਾਨੋ) ਕ੍ਰੋੜਾਂ (ਰੁਪਏ) ਦਾਨ ਕਰ ਲਏ, ਕ੍ਰੋੜਾਂ ਵਾਰੀ ਤੀਰਥ-ਇਸ਼ਨਾਨ ਕਰ ਲਏ ਹਨ ਤੇ ਅਨੇਕਾਂ ਹੀ ਸੁੱਚ ਤੇ ਪਵਿਤ੍ਰਤਾ ਦੇ ਸਾਧਨ ਕਰ ਲਏ ਹਨ,
The benefits of millions of charitable donations and cleansing baths, and countless ceremonies of purification and piety,
कोटि दान इसनानं अनिक सोधन पवित्रतह ॥
ਉਚਰੰਤਿ​ਨਾਨਕ​ਹਰਿ​ਹਰਿ​ਰਸਨਾ​ਸਰਬ​ਪਾਪ​ਬਿਮੁਚਤੇ​॥੧॥​
ਹੇ ਨਾਨਕ! ਜੋ ਮਨੁੱਖ ਜੀਭ ਨਾਲ ਪ੍ਰਭੂ ਦਾ ਨਾਮ ਉਚਾਰਦੇ ਹਨ। ਉਨ੍ਹਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੧॥
O Nanak, are obtained by chanting the Name of the Lord, Har, Har with one's tongue; all sins are washed away. ||1||
उचरंति नानक हरि हरि रसना सरब पाप बिमुचते ॥१॥
ਈਧਣੁ​ਕੀਤੋਮੂ​ਘਣਾ​ਭੋਰੀ​ਦਿਤੀਮੁ​ਭਾਹਿ​॥​
ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਤੇ ਉਸ ਨੂੰ ਰਤਾ ਕੁ ਅੱਗ ਲਾ ਦਿੱਤੀ। (ਉਹ ਸਾਰਾ ਹੀ ਬਾਲਣ ਸੜ ਕੇ ਸੁਆਹ ਹੋ ਗਿਆ, ਇਸੇ ਤਰ੍ਹਾਂ)
I gathered together a great stack of firewood, and applied a tiny flame to light it.
ईधणु कीतोमू घणा भोरी दितीमु भाहि ॥