GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 705
Display Settings
Translations
ਸਲੋਕੁ​॥​
Shalok:
सलोकु ॥
ਚਿਤਿ​ਜਿ​ਚਿਤਵਿਆ​ਸੋ​ਮੈ​ਪਾਇਆ​॥​
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਉਸ ਦੇ ਦਰ ਤੋਂ) ਸਾਰੇ ਸੁਖ (ਮਿਲ ਜਾਂਦੇ ਹਨ),
Whatever I wish for, that I receive.
चिति जि चितविआ सो मै पाइआ ॥
ਨਾਨਕ​ਨਾਮੁ​ਧਿਆਇ​ਸੁਖ​ਸਬਾਇਆ​॥੪॥​
ਮੈਂ ਤਾਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ (ਉਸ ਪਾਸੋਂ) ਮੰਗੀ ਹੈ, ਉਹ ਮੈਨੂੰ (ਸਦਾ) ਮਿਲ ਗਈ ਹੈ ॥੪॥
Meditating on the Naam, the Name of the Lord, Nanak has found total peace. ||4||
नानक नामु धिआइ सुख सबाइआ ॥४॥
ਛੰਤੁ​॥​
ਛੰਤੁ।
Chhant:
छंतु ॥
ਅਬ​ਮਨੁ​ਛੂਟਿ​ਗਇਆ​ਸਾਧੂ​ਸੰਗਿ​ਮਿਲੇ​॥​
ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਹੁਣ (ਮੇਰਾ) ਮਨ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਗਿਆ ਹੈ।
My mind is now emancipated; I have joined the Saadh Sangat, the Company of the Holy.
अब मनु छूटि गइआ साधू संगि मिले ॥
ਗੁਰਮੁਖਿ​ਨਾਮੁ​ਲਇਆ​ਜੋਤੀ​ਜੋਤਿ​ਰਲੇ​॥​
(ਜਿਨ੍ਹਾਂ ਨੇ ਭੀ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿਚ ਲੀਨ ਰਹਿੰਦੀ ਹੈ।
As Gurmukh, I chant the Naam, and my light has merged into the Light.
गुरमुखि नामु लइआ जोती जोति रले ॥
ਹਰਿ​ਨਾਮੁ​ਸਿਮਰਤ​ਮਿਟੇ​ਕਿਲਬਿਖ​ਬੁਝੀ​ਤਪਤਿ​ਅਘਾਨਿਆ​॥​
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ ਸਾਰੇ ਪਾਪ ਮਿਟ ਜਾਂਦੇ ਹਨ, (ਵਿਕਾਰਾਂ ਦੀ) ਸੜਨ ਮੁੱਕ ਜਾਂਦੀ ਹੈ, (ਮਨ ਮਾਇਆ ਵਲੋਂ) ਰੱਜ ਜਾਂਦਾ ਹੈ।
Remembering the Lord's Name in meditation, my sins have been erased; the fire has been extinguished, and I am satisfied.
हरि नामु सिमरत मिटे किलबिख बुझी तपति अघानिआ ॥
ਗਹਿ​ਭੁਜਾ​ਲੀਨੇ​ਦਇਆ​ਕੀਨੇ​ਆਪਨੇ​ਕਰਿ​ਮਾਨਿਆ​॥​
ਜਿਨ੍ਹਾਂ ਉਤੇ ਪ੍ਰਭੂ ਦਇਆ ਕਰਦਾ ਹੈ, ਜਿਨ੍ਹਾਂ ਦੀ ਬਾਂਹ ਫੜ ਕੇ ਆਪਣੇ ਬਣਾ ਲੈਂਦਾ ਹੈ, ਤੇ, ਆਦਰ ਦੇਂਦਾ ਹੈ।
He has taken me by the arm, and blessed me with His kind mercy; He has accepted me as His own.
गहि भुजा लीने दइआ कीने आपने करि मानिआ ॥
ਲੈ​ਅੰਕਿ​ਲਾਏ​ਹਰਿ​ਮਿਲਾਏ​ਜਨਮ​ਮਰਣਾ​ਦੁਖ​ਜਲੇ​॥​
ਜਿਨ੍ਹਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ (ਕੇ ਸੁਆਹ ਹੋ) ਜਾਂਦੇ ਹਨ।
The Lord has hugged me in His embrace, and merged me with Himself; the pains of birth and death have been burnt away.
लै अंकि लाए हरि मिलाए जनम मरणा दुख जले ॥
ਬਿਨਵੰਤਿ​ਨਾਨਕ​ਦਇਆ​ਧਾਰੀ​ਮੇਲਿ​ਲੀਨੇ​ਇਕ​ਪਲੇ​॥੪॥੨॥​
ਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਜਿਨ੍ਹਾਂ ਉਤੇ ਪ੍ਰਭੂ) ਮੇਹਰ ਕਰਦਾ ਹੈ, ਉਹਨਾਂ ਨੂੰ ਇਕ ਪਲ ਵਿਚ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੨॥
Prays Nanak, He has blessed me with His kind mercy; in an instant, He unites me with Himself. ||4||2||
बिनवंति नानक दइआ धारी मेलि लीने इक पले ॥४॥२॥
ਜੈਤਸਰੀ​ਛੰਤ​ਮਃ​੫​॥​
Jaitsree, Chhant, Fifth Mahalaa:
जैतसरी छंत मः ५ ॥
ਪਾਧਾਣੂ​ਸੰਸਾਰੁ​ਗਾਰਬਿ​ਅਟਿਆ​॥​
ਹੇ ਭਾਈ! ਜਗਤ ਮੁਸਾਫ਼ਿਰ ਹੈ (ਫਿਰ ਭੀ,) ਅਹੰਕਾਰ ਵਿਚ ਲਿਬੜਿਆ ਰਹਿੰਦਾ ਹੈ।
The world is like a temporary way-station, but it is filled with pride.
पाधाणू संसारु गारबि अटिआ ॥
ਕਰਤੇ​ਪਾਪ​ਅਨੇਕ​ਮਾਇਆ​ਰੰਗ​ਰਟਿਆ​॥​
ਮਾਇਆ ਦੇ ਕੌਤਕਾਂ ਵਿਚ ਮਸਤ ਜੀਵ ਅਨੇਕਾਂ ਪਾਪ ਕਰਦੇ ਰਹਿੰਦੇ ਹਨ।
People commit countless sins; they are dyed in the color of the love of Maya.
करते पाप अनेक माइआ रंग रटिआ ॥
ਲੋਭਿ​ਮੋਹਿ​ਅਭਿਮਾਨਿ​ਬੂਡੇ​ਮਰਣੁ​ਚੀਤਿ​ਨ​ਆਵਏ​॥​
(ਜੀਵ) ਲੋਭ ਵਿਚ, (ਮਾਇਆ ਦੇ) ਮੋਹ ਵਿਚ, ਅਹੰਕਾਰ ਵਿਚ ਡੁੱਬੇ ਰਹਿੰਦੇ ਹਨ (ਇਹਨਾਂ ਨੂੰ) ਮੌਤ ਯਾਦ ਹੀ ਨਹੀਂ ਆਉਂਦੀ।
In greed, emotional attachment and egotism, they are drowning; they do not even think of dying.
लोभि मोहि अभिमानि बूडे मरणु चीति न आवए ॥
ਪੁਤ੍ਰ​ਮਿਤ੍ਰ​ਬਿਉਹਾਰ​ਬਨਿਤਾ​ਏਹ​ਕਰਤ​ਬਿਹਾਵਏ​॥​
ਪੁੱਤਰ, ਮਿੱਤਰ, ਇਸਤ੍ਰੀ (ਆਦਿਕ) ਦੇ ਮੇਲ-ਮਿਲਾਪ-ਇਹੀ ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਜਾਂਦੀ ਹੈ।
Children, friends, worldly occupations and spouses - they talk of these things, while their lives are passing away.
पुत्र मित्र बिउहार बनिता एह करत बिहावए ॥
ਪੁਜਿ​ਦਿਵਸ​ਆਏ​ਲਿਖੇ​ਮਾਏ​ਦੁਖੁ​ਧਰਮ​ਦੂਤਹ​ਡਿਠਿਆ​॥​
ਹੇ ਮਾਂ (ਧੁਰੋਂ) ਲਿਖੇ ਹੋਏ (ਉਮਰ ਦੇ) ਦਿਨ ਜਦੋਂ ਮੁੱਕ ਜਾਂਦੇ ਹਨ, ਤਾਂ ਧਰਮਰਾਜ ਦੇ ਦੂਤਾਂ ਨੂੰ ਵੇਖਿਆਂ ਬੜੀ ਤਕਲੀਫ਼ ਹੁੰਦੀ ਹੈ।
When their pre-ordained days have run their course, O mother, they behold the Messengers of the Righteous Judge of Dharma, and they suffer.
पुजि दिवस आए लिखे माए दुखु धरम दूतह डिठिआ ॥
ਕਿਰਤ​ਕਰਮ​ਨ​ਮਿਟੈ​ਨਾਨਕ​ਹਰਿ​ਨਾਮ​ਧਨੁ​ਨਹੀ​ਖਟਿਆ​॥੧॥​
ਹੇ ਨਾਨਕ! (ਮਨੁੱਖ ਇਥੇ) ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਂਦਾ, (ਹੋਰ ਹੋਰ) ਕੀਤੇ ਹੋਏ ਕਰਮਾਂ (ਦਾ ਲੇਖਾ) ਨਹੀਂ ਮਿਟਦਾ ॥੧॥
The karma of their past deeds cannot be erased, O Nanak, if they have not earned the wealth of the Lord's Name. ||1||
किरत करम न मिटै नानक हरि नाम धनु नही खटिआ ॥१॥
ਉਦਮ​ਕਰਹਿ​ਅਨੇਕ​ਹਰਿ​ਨਾਮੁ​ਨ​ਗਾਵਹੀ​॥​
ਹੇ ਭਾਈ! ਜੇਹੜੇ ਮਨੁੱਖ ਹੋਰ ਹੋਰ ਉੱਦਮ ਤਾਂ ਅਨੇਕਾਂ ਹੀ ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਨਹੀਂ ਜਪਦੇ,
He makes all sorts of efforts, but he does not sing the Lord's Name.
उदम करहि अनेक हरि नामु न गावही ॥
ਭਰਮਹਿ​ਜੋਨਿ​ਅਸੰਖ​ਮਰਿ​ਜਨਮਹਿ​ਆਵਹੀ​॥​
ਉਹ ਅਣਗਿਣਤ ਜੂਨਾਂ ਵਿਚ ਭਟਕਦੇ ਫਿਰਦੇ ਹਨ, ਆਤਮਕ ਮੌਤ ਸਹੇੜ ਕੇ (ਮੁੜ ਮੁੜ) ਜੰਮਦੇ ਹਨ (ਮੁੜ ਮੁੜ ਜਗਤ ਵਿਚ) ਆਉਂਦੇ ਹਨ।
He wanders around in countless incarnations; he dies, only to be born again.
भरमहि जोनि असंख मरि जनमहि आवही ॥
ਪਸੂ​ਪੰਖੀ​ਸੈਲ​ਤਰਵਰ​ਗਣਤ​ਕਛੂ​ਨ​ਆਵਏ​॥​
(ਉਹ ਮਨੁੱਖ) ਪਸ਼ੂ ਪੰਛੀ, ਪੱਥਰ, ਰੁੱਖ (ਆਦਿਕ ਅਨੇਕਾਂ ਜੂਨਾਂ ਵਿਚ ਪੈਂਦੇ ਹਨ, ਜਿਨ੍ਹਾਂ ਦੀ) ਕੋਈ ਗਿਣਤੀ ਹੀ ਨਹੀਂ ਹੋ ਸਕਦੀ।
As beasts, birds, stones and trees - their number cannot be known.
पसू पंखी सैल तरवर गणत कछू न आवए ॥
ਬੀਜੁ​ਬੋਵਸਿ​ਭੋਗ​ਭੋਗਹਿ​ਕੀਆ​ਅਪਣਾ​ਪਾਵਏ​॥​
(ਹੇ ਭਾਈ! ਚੇਤੇ ਰੱਖ, ਜਿਹੋ ਜਿਹਾ) ਤੂੰ ਬੀ ਬੀਜੇਂਗਾ (ਉਹੋ ਜਿਹੇ) ਫਲ ਖਾਏਂਗਾ। (ਹਰੇਕ ਮਨੁੱਖ) ਆਪਣਾ ਕੀਤਾ ਪਾਂਦਾ ਹੈ।
As are the seeds he plants, so are the pleasures he enjoys; he receives the consequences of his own actions.
बीजु बोवसि भोग भोगहि कीआ अपणा पावए ॥
ਰਤਨ​ਜਨਮੁ​ਹਾਰੰਤ​ਜੂਐ​ਪ੍ਰਭੂ​ਆਪਿ​ਨ​ਭਾਵਹੀ​॥​
ਜੇਹੜੇ ਮਨੁੱਖ ਇਸ ਕੀਮਤੀ ਮਨੁੱਖਾ ਜਨਮ ਨੂੰ ਜੂਏ ਵਿਚ ਹਾਰ ਰਹੇ ਹਨ, ਉਹ ਪਰਮਾਤਮਾ ਨੂੰ ਭੀ ਚੰਗੇ ਨਹੀਂ ਲਗਦੇ।
He loses the jewel of this human life in the gamble, and God is not pleased with him at all.
रतन जनमु हारंत जूऐ प्रभू आपि न भावही ॥
ਬਿਨਵੰਤਿ​ਨਾਨਕ​ਭਰਮਹਿ​ਭ੍ਰਮਾਏ​ਖਿਨੁ​ਏਕੁ​ਟਿਕਣੁ​ਨ​ਪਾਵਹੀ​॥੨॥​
ਨਾਨਕ ਬੇਨਤੀ ਕਰਦਾ ਹੈ ਅਜੇਹੇ ਮਨੁੱਖ (ਮਾਇਆ ਦੀ ਹੱਥੀਂ) ਕੁਰਾਹੇ ਪਏ ਹੋਏ (ਜੂਨਾਂ ਵਿਚ) ਭਟਕਦੇ ਫਿਰਦੇ ਹਨ, (ਜੂਨਾਂ ਦੇ ਗੇੜ ਵਿਚੋਂ) ਇਕ ਛਿਨ ਭਰ ਭੀ ਟਿਕ ਨਹੀਂ ਸਕਦੇ ॥੨॥
Prays Nanak, wandering in doubt, he does not find any rest, even for an instant. ||2||
बिनवंति नानक भरमहि भ्रमाए खिनु एकु टिकणु न पावही ॥२॥
ਜੋਬਨੁ​ਗਇਆ​ਬਿਤੀਤਿ​ਜਰੁ​ਮਲਿ​ਬੈਠੀਆ​॥​
ਹੇ ਭਾਈ! ਆਖ਼ਰ ਜਵਾਨੀ ਬੀਤ ਜਾਂਦੀ ਹੈ, (ਉਸ ਦੀ ਥਾਂ) ਬੁਢੇਪਾ ਮੱਲ ਕੇ ਬਹਿ ਜਾਂਦਾ ਹੈ।
Youth has passed, and old age has taken its place.
जोबनु गइआ बितीति जरु मलि बैठीआ ॥
ਕਰ​ਕੰਪਹਿ​ਸਿਰੁ​ਡੋਲ​ਨੈਣ​ਨ​ਡੀਠਿਆ​॥​
ਹੱਥ ਕੰਬਣ ਲੱਗ ਪੈਂਦੇ ਹਨ, ਸਿਰ ਝੋਲਾ ਖਾਣ ਲੱਗ ਪੈਂਦਾ ਹੈ, ਅੱਖਾਂ ਨਾਲ ਕੁਝ ਦਿੱਸਦਾ ਨਹੀਂ।
The hands tremble, the head shakes, and the eyes do not see.
कर कंपहि सिरु डोल नैण न डीठिआ ॥
ਨਹ​ਨੈਣ​ਦੀਸੈ​ਬਿਨੁ​ਭਜਨ​ਈਸੈ​ਛੋਡਿ​ਮਾਇਆ​ਚਾਲਿਆ​॥​
ਅੱਖੀਂ ਕੁਝ ਦਿੱਸਦਾ ਨਹੀਂ, (ਜਿਸ ਮਾਇਆ ਦੀ ਖ਼ਾਤਰ) ਪਰਮਾਤਮਾ ਦੇ ਭਜਨ ਤੋਂ ਵਾਂਜਿਆ ਰਿਹਾ, (ਆਖ਼ਰ ਉਸ) ਮਾਇਆ ਨੂੰ (ਭੀ ਛੱਡ ਕੇ ਤੁਰ ਪੈਂਦਾ ਹੈ।
The eyes do not see, without vibrating and meditating on the Lord; he must leave behind the attractions of Maya, and depart.
नह नैण दीसै बिनु भजन ईसै छोडि माइआ चालिआ ॥
ਕਹਿਆ​ਨ​ਮਾਨਹਿ​ਸਿਰਿ​ਖਾਕੁ​ਛਾਨਹਿ​ਜਿਨ​ਸੰਗਿ​ਮਨੁ​ਤਨੁ​ਜਾਲਿਆ​॥​
ਜਿਨ੍ਹਾਂ (ਪੁੱਤਰ ਆਦਿਕ ਸੰਬੰਧੀਆਂ ਦੇ) ਨਾਲ (ਆਪਣਾ) ਮਨ (ਆਪਣਾ) ਸਰੀਰ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਿਹਾ; (ਬੁਢੇਪੇ ਵੇਲੇ ਉਹ ਭੀ) ਆਖਾ ਨਹੀਂ ਮੰਨਦੇ, ਸਿਰ ਉਤੇ ਸੁਆਹ ਹੀ ਪਾਂਦੇ ਹਨ (ਗੱਲੇ ਗੱਲੇ ਟਕੇ ਵਰਗਾ ਕੋਰਾ ਜਵਾਬ ਦੇਂਦੇ ਹਨ)।
He burnt his mind and body for his relatives, but now, they do not listen to him, and they throw dust on his head.
कहिआ न मानहि सिरि खाकु छानहि जिन संगि मनु तनु जालिआ ॥
ਸ੍ਰੀਰਾਮ​ਰੰਗ​ਅਪਾਰ​ਪੂਰਨ​ਨਹ​ਨਿਮਖ​ਮਨ​ਮਹਿ​ਵੂਠਿਆ​॥​
(ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ) ਬੇਅੰਤ, ਸਰਬ-ਵਿਆਪਕ ਪਰਮਾਤਮਾ ਦੇ ਪ੍ਰੇਮ ਦੀਆਂ ਗੱਲਾਂ ਇਕ ਛਿਨ ਵਾਸਤੇ ਭੀ ਮਨ ਵਿਚ ਨਾਹ ਵੱਸੀਆਂ।
Love for the infinite, Perfect Lord does not abide in his mind, even for an instant.
स्रीराम रंग अपार पूरन नह निमख मन महि वूठिआ ॥
ਬਿਨਵੰਤਿ​ਨਾਨਕ​ਕੋਟਿ​ਕਾਗਰ​ਬਿਨਸ​ਬਾਰ​ਨ​ਝੂਠਿਆ​॥੩॥​
ਨਾਨਕ ਬੇਨਤੀ ਕਰਦਾ ਹੈ-ਇਹ ਨਾਸਵੰਤ (ਸਰੀਰ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ਜਿਵੇਂ ਕ੍ਰੋੜਾਂ (ਮਣ) ਕਾਗ਼ਜ਼ (ਪਲ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ) ॥੩॥
Prays Nanak, the fort of paper is false - it is destroyed in an instant. ||3||
बिनवंति नानक कोटि कागर बिनस बार न झूठिआ ॥३॥
ਚਰਨ​ਕਮਲ​ਸਰਣਾਇ​ਨਾਨਕੁ​ਆਇਆ​॥​
ਹੇ ਭਾਈ! ਨਾਨਕ (ਤਾਂ ਪ੍ਰਭੂ ਦੇ) ਕੋਮਲ ਚਰਨਾਂ ਦੀ ਸਰਨ ਆ ਪਿਆ ਹੈ।
Nanak has come to the Sanctuary of the Lord's lotus feet.
चरन कमल सरणाइ नानकु आइआ ॥
ਦੁਤਰੁ​ਭੈ​ਸੰਸਾਰੁ​ਪ੍ਰਭਿ​ਆਪਿ​ਤਰਾਇਆ​॥​
ਇਹ ਸੰਸਾਰ (-ਸਮੁੰਦਰ) ਅਨੇਕਾਂ ਡਰਾਂ ਨਾਲ ਭਰਪੂਰ ਹੈ, ਇਸ ਤੋਂ ਪਾਰ ਲੰਘਣਾ ਔਖਾ ਹੈ, (ਜੇਹੜੇ ਭੀ ਮਨੁੱਖ ਪ੍ਰਭੂ ਦੀ ਸਰਨ ਆ ਪਏ ਉਹਨਾਂ ਨੂੰ ਸਦਾ ਹੀ) ਪ੍ਰਭੂ ਨੇ ਆਪ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ।
God Himself has carried Him across the impassable, terrifying world-ocean.
दुतरु भै संसारु प्रभि आपि तराइआ ॥
ਮਿਲਿ​ਸਾਧਸੰਗੇ​ਭਜੇ​ਸ੍ਰੀਧਰ​ਕਰਿ​ਅੰਗੁ​ਪ੍ਰਭ​ਜੀ​ਤਾਰਿਆ​॥​
ਸਾਧ ਸੰਗਤਿ ਵਿੱਚ ਮਿਲ ਕੇ ਜਿਸ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਪਰਮਾਤਮਾ ਨੇ ਉਸ ਦਾ ਪੱਖ ਕਰ ਕੇ ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।
Joining the Saadh Sangat, the Company of the Holy, I vibrate and meditate on the Lord; God has made me His own, and saved me.
मिलि साधसंगे भजे स्रीधर करि अंगु प्रभ जी तारिआ ॥
ਹਰਿ​ਮਾਨਿ​ਲੀਏ​ਨਾਮ​ਦੀਏ​ਅਵਰੁ​ਕਛੁ​ਨ​ਬੀਚਾਰਿਆ​॥​
ਪ੍ਰਭੂ ਨੇ ਸਦਾ ਉਹਨਾਂ ਨੂੰ ਆਦਰ-ਮਾਣ ਦਿੱਤਾ, ਆਪਣੇ ਨਾਮ ਦੀ ਦਾਤ ਦਿੱਤੀ ਉਹਨਾਂ ਦੇ ਕਿਸੇ ਹੋਰ (ਗੁਣ ਔਗੁਣ ਦੀ) ਵਿਚਾਰ ਨਾਹ ਕੀਤੀ।
The Lord has approved of me, and blessed me with His Name; He did not take anything else into consideration.
हरि मानि लीए नाम दीए अवरु कछु न बीचारिआ ॥
ਗੁਣ​ਨਿਧਾਨ​ਅਪਾਰ​ਠਾਕੁਰ​ਮਨਿ​ਲੋੜੀਦਾ​ਪਾਇਆ​॥​
ਉਹ (ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਲਈ ਰੱਜ ਗਏ, ਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਬੇਅੰਤ ਮਾਲਕ-ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ, ਜਿਸ ਨੂੰ ਮਿਲਣ ਦੀ ਉਹਨਾਂ ਤਾਂਘ ਰੱਖੀ ਹੋਈ ਸੀ,
I have found the infinite Lord and Master, the treasure of virtue, which my mind had yearned for.
गुण निधान अपार ठाकुर मनि लोड़ीदा पाइआ ॥
ਬਿਨਵੰਤਿ​ਨਾਨਕੁ​ਸਦਾ​ਤ੍ਰਿਪਤੇ​ਹਰਿ​ਨਾਮੁ​ਭੋਜਨੁ​ਖਾਇਆ​॥੪॥੨॥੩॥​
ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਮਨੁੱਖਾਂ ਨੇ (ਆਤਮਕ ਜੀਵਨ ਜ਼ਿੰਦਾ ਰੱਖਣ ਲਈ) ਪਰਮਾਤਮਾ ਦਾ ਨਾਮ-ਭੋਜਨ ਖਾਧਾ ॥੪॥੨॥੩॥
Prays Nanak, I am satisfied forever; I have eaten the food of the Lord's Name. ||4||2||3||
बिनवंति नानकु सदा त्रिपते हरि नामु भोजनु खाइआ ॥४॥२॥३॥
ਜੈਤਸਰੀ​ਮਹਲਾ​੫​ਵਾਰ​ਸਲੋਕਾ​ਨਾਲਿ​॥​
ਰਾਗ ਜੈਤਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ', ਸਲੋਕਾਂ ਸਮੇਤ।
Jaitsree, Fifth Mahalaa, Vaar With Shaloks:
जैतसरी महला ५ वार सलोका नालि ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਲੋਕ​॥​
Shalok:
सलोक ॥
ਆਦਿ​ਪੂਰਨ​ਮਧਿ​ਪੂਰਨ​ਅੰਤਿ​ਪੂਰਨ​ਪਰਮੇਸੁਰਹ​॥​
ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ।
In the beginning, He was pervading; in the middle, He is pervading; in the end, He will be pervading. He is the Transcendent Lord.
आदि पूरन मधि पूरन अंति पूरन परमेसुरह ॥
ਸਿਮਰੰਤਿ​ਸੰਤ​ਸਰਬਤ੍ਰ​ਰਮਣੰ​ਨਾਨਕ​ਅਘਨਾਸਨ​ਜਗਦੀਸੁਰਹ​॥੧॥​
ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ ॥੧॥
The Saints remember in meditation the all-pervading Lord God. O Nanak, He is the Destroyer of sins, the Lord of the universe. ||1||
सिमरंति संत सरबत्र रमणं नानक अघनासन जगदीसुरह ॥१॥