GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 668
Display Settings
Translations
ਧਨਾਸਰੀ​ਮਹਲਾ​੪​॥​
Dhanaasaree, Fourth Mahalaa:
धनासरी महला ४ ॥
ਹਰਿ​ਹਰਿ​ਬੂੰਦ​ਭਏ​ਹਰਿ​ਸੁਆਮੀ​ਹਮ​ਚਾਤ੍ਰਿਕ​ਬਿਲਲ​ਬਿਲਲਾਤੀ​॥​
ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ।
The Lord, Har, Har, is the rain-drop; I am the song-bird, crying, crying out for it.
हरि हरि बूंद भए हरि सुआमी हम चात्रिक बिलल बिललाती ॥
ਹਰਿ​ਹਰਿ​ਕ੍ਰਿਪਾ​ਕਰਹੁ​ਪ੍ਰਭ​ਅਪਨੀ​ਮੁਖਿ​ਦੇਵਹੁ​ਹਰਿ​ਨਿਮਖਾਤੀ​॥੧॥​
ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥
O Lord God, please bless me with Your Mercy, and pour Your Name into my mouth, even if for only an instant. ||1||
हरि हरि क्रिपा करहु प्रभ अपनी मुखि देवहु हरि निमखाती ॥१॥
ਹਰਿ​ਬਿਨੁ​ਰਹਿ​ਨ​ਸਕਉ​ਇਕ​ਰਾਤੀ​॥​
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ।
Without the Lord, I cannot live for even a second.
हरि बिनु रहि न सकउ इक राती ॥
ਜਿਉ​ਬਿਨੁ​ਅਮਲੈ​ਅਮਲੀ​ਮਰਿ​ਜਾਈ​ਹੈ​ਤਿਉ​ਹਰਿ​ਬਿਨੁ​ਹਮ​ਮਰਿ​ਜਾਤੀ​॥​ਰਹਾਉ​॥​
ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ਰਹਾਉ॥
Like the addict who dies without his drug, I die without the Lord. ||Pause||
जिउ बिनु अमलै अमली मरि जाई है तिउ हरि बिनु हम मरि जाती ॥ रहाउ ॥
ਤੁਮ​ਹਰਿ​ਸਰਵਰ​ਅਤਿ​ਅਗਾਹ​ਹਮ​ਲਹਿ​ਨ​ਸਕਹਿ​ਅੰਤੁ​ਮਾਤੀ​॥​
ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ।
You, Lord, are the deepest, most unfathomable ocean; I cannot find even a trace of Your limits.
तुम हरि सरवर अति अगाह हम लहि न सकहि अंतु माती ॥
ਤੂ​ਪਰੈ​ਪਰੈ​ਅਪਰੰਪਰੁ​ਸੁਆਮੀ​ਮਿਤਿ​ਜਾਨਹੁ​ਆਪਨ​ਗਾਤੀ​॥੨॥​
ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥
You are the most remote of the remote, limitless and transcendent; O Lord Master, You alone know Your state and extent. ||2||
तू परै परै अपरंपरु सुआमी मिति जानहु आपन गाती ॥२॥
ਹਰਿ​ਕੇ​ਸੰਤ​ਜਨਾ​ਹਰਿ​ਜਪਿਓ​ਗੁਰ​ਰੰਗਿ​ਚਲੂਲੈ​ਰਾਤੀ​॥​
ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ,
The Lord's humble Saints meditate on the Lord; they are imbued with the deep crimson color of the Guru's Love.
हरि के संत जना हरि जपिओ गुर रंगि चलूलै राती ॥
ਹਰਿ​ਹਰਿ​ਭਗਤਿ​ਬਨੀ​ਅਤਿ​ਸੋਭਾ​ਹਰਿ​ਜਪਿਓ​ਊਤਮ​ਪਾਤੀ​॥੩॥​
ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥
Meditating on the Lord, they attain great glory, and the most sublime honor. ||3||
हरि हरि भगति बनी अति सोभा हरि जपिओ ऊतम पाती ॥३॥
ਆਪੇ​ਠਾਕੁਰੁ​ਆਪੇ​ਸੇਵਕੁ​ਆਪਿ​ਬਨਾਵੈ​ਭਾਤੀ​॥​
ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ।
He Himself is the Lord and Master, and He Himself is the servant; He Himself creates His environments.
आपे ठाकुरु आपे सेवकु आपि बनावै भाती ॥
ਨਾਨਕੁ​ਜਨੁ​ਤੁਮਰੀ​ਸਰਣਾਈ​ਹਰਿ​ਰਾਖਹੁ​ਲਾਜ​ਭਗਾਤੀ​॥੪॥੫॥​
ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥
Servant Nanak has come to Your Sanctuary, O Lord; protect and preserve the honor of Your devotee. ||4||5||
नानकु जनु तुमरी सरणाई हरि राखहु लाज भगाती ॥४॥५॥
ਧਨਾਸਰੀ​ਮਹਲਾ​੪​॥​
Dhanaasaree, Fourth Mahalaa:
धनासरी महला ४ ॥
ਕਲਿਜੁਗ​ਕਾ​ਧਰਮੁ​ਕਹਹੁ​ਤੁਮ​ਭਾਈ​ਕਿਵ​ਛੂਟਹ​ਹਮ​ਛੁਟਕਾਕੀ​॥​
ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ?
Tell me, O Siblings of Destiny, the religion for this Dark Age of Kali Yuga. I seek emancipation - how can I be emancipated?
कलिजुग का धरमु कहहु तुम भाई किव छूटह हम छुटकाकी ॥
ਹਰਿ​ਹਰਿ​ਜਪੁ​ਬੇੜੀ​ਹਰਿ​ਤੁਲਹਾ​ਹਰਿ​ਜਪਿਓ​ਤਰੈ​ਤਰਾਕੀ​॥੧॥​
(ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥
Meditation on the Lord, Har, Har, is the boat, the raft; meditating on the Lord, the swimmer swims across. ||1||
हरि हरि जपु बेड़ी हरि तुलहा हरि जपिओ तरै तराकी ॥१॥
ਹਰਿ​ਜੀ​ਲਾਜ​ਰਖਹੁ​ਹਰਿ​ਜਨ​ਕੀ​॥​
ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ।
O Dear Lord, protect and preserve the honor of Your humble servant.
हरि जी लाज रखहु हरि जन की ॥
ਹਰਿ​ਹਰਿ​ਜਪਨੁ​ਜਪਾਵਹੁ​ਅਪਨਾ​ਹਮ​ਮਾਗੀ​ਭਗਤਿ​ਇਕਾਕੀ​॥​ਰਹਾਉ​॥​
ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ਰਹਾਉ॥
O Lord, Har, Har, please make me chant the chant of Your Name; I beg only for Your devotional worship. ||Pause||
हरि हरि जपनु जपावहु अपना हम मागी भगति इकाकी ॥ रहाउ ॥
ਹਰਿ​ਕੇ​ਸੇਵਕ​ਸੇ​ਹਰਿ​ਪਿਆਰੇ​ਜਿਨ​ਜਪਿਓ​ਹਰਿ​ਬਚਨਾਕੀ​॥​
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
The Lord's servants are very dear to the Lord; they chant the Word of the Lord's Bani.
हरि के सेवक से हरि पिआरे जिन जपिओ हरि बचनाकी ॥
ਲੇਖਾ​ਚਿਤ੍ਰ​ਗੁਪਤਿ​ਜੋ​ਲਿਖਿਆ​ਸਭ​ਛੂਟੀ​ਜਮ​ਕੀ​ਬਾਕੀ​॥੨॥​
ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ॥੨॥
The account of the recording angels, Chitr and Gupt, and the account with the Messenger of Death is totally erased. ||2||
लेखा चित्र गुपति जो लिखिआ सभ छूटी जम की बाकी ॥२॥
ਹਰਿ​ਕੇ​ਸੰਤ​ਜਪਿਓ​ਮਨਿ​ਹਰਿ​ਹਰਿ​ਲਗਿ​ਸੰਗਤਿ​ਸਾਧ​ਜਨਾ​ਕੀ​॥​
ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ,
The Saints of the Lord meditate on the Lord in their minds; they join the Saadh Sangat, the Company of the Holy.
हरि के संत जपिओ मनि हरि हरि लगि संगति साध जना की ॥
ਦਿਨੀਅਰੁ​ਸੂਰੁ​ਤ੍ਰਿਸਨਾ​ਅਗਨਿ​ਬੁਝਾਨੀ​ਸਿਵ​ਚਰਿਓ​ਚੰਦੁ​ਚੰਦਾਕੀ​॥੩॥​
ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ॥੩॥
The piercing sun of desires has set, and the cool moon has risen. ||3||
दिनीअरु सूरु त्रिसना अगनि बुझानी सिव चरिओ चंदु चंदाकी ॥३॥
ਤੁਮ​ਵਡ​ਪੁਰਖ​ਵਡ​ਅਗਮ​ਅਗੋਚਰ​ਤੁਮ​ਆਪੇ​ਆਪਿ​ਅਪਾਕੀ​॥​
ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ।
You are the Greatest Being, absolutely unapproachable and unfathomable; You created the Universe from Your Own Being.
तुम वड पुरख वड अगम अगोचर तुम आपे आपि अपाकी ॥
ਜਨ​ਨਾਨਕ​ਕਉ​ਪ੍ਰਭ​ਕਿਰਪਾ​ਕੀਜੈ​ਕਰਿ​ਦਾਸਨਿ​ਦਾਸ​ਦਸਾਕੀ​॥੪॥੬॥​
ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੬॥
O God, take pity on servant Nanak, and make him the slave of the slave of Your slaves. ||4||6||
जन नानक कउ प्रभ किरपा कीजै करि दासनि दास दसाकी ॥४॥६॥
ਧਨਾਸਰੀ​ਮਹਲਾ​੪​ਘਰੁ​੫​ਦੁਪਦੇ​॥​
ਰਾਗ ਧਨਾਸਰੀ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Dhanaasaree, Fourth Mahalaa, Fifth House, Du-Padas:
धनासरी महला ४ घरु ५ दुपदे ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਉਰ​ਧਾਰਿ​ਬੀਚਾਰਿ​ਮੁਰਾਰਿ​ਰਮੋ​ਰਮੁ​ਮਨਮੋਹਨ​ਨਾਮੁ​ਜਪੀਨੇ​॥​
ਹੇ ਭਾਈ! ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਉਸ ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ;
Enshrine the Lord within your heart, and contemplate Him. Dwell upon Him, reflect upon Him, and chant the Name of the Lord, the Enticer of hearts.
उर धारि बीचारि मुरारि रमो रमु मनमोहन नामु जपीने ॥
ਅਦ੍ਰਿਸਟੁ​ਅਗੋਚਰੁ​ਅਪਰੰਪਰ​ਸੁਆਮੀ​ਗੁਰਿ​ਪੂਰੈ​ਪ੍ਰਗਟੁ​ਕਰਿ​ਦੀਨੇ​॥੧॥​
ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਜੋ ਸਭ ਦਾ ਮਾਲਕ ਹੈ, (ਉਹ ਮਨੁੱਖ ਉਸ) ਮੁਰਾਰੀ ਨੂੰ (ਉਸ) ਮਨ-ਮੋਹਨ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਸੋਚ-ਮੰਡਲ ਵਿਚ ਟਿਕਾ ਕੇ ਸਦਾ ਜਪਦਾ ਰਹਿੰਦਾ ਹੈ ॥੧॥
The Lord Master is unseen, unfathomable and unreachable; through the Perfect Guru, He is revealed. ||1||
अद्रिसटु अगोचरु अपरंपर सुआमी गुरि पूरै प्रगटु करि दीने ॥१॥
ਰਾਮ​ਪਾਰਸ​ਚੰਦਨ​ਹਮ​ਕਾਸਟ​ਲੋਸਟ​॥​
ਹੇ ਭਾਈ! ਪਰਮਾਤਮਾ ਪਾਰਸ ਹੈ, ਅਸੀਂ ਜੀਵ ਲੋਹਾ ਹਾਂ। ਪਰਮਾਤਮਾ ਚੰਦਨ ਹੈ, ਅਸੀਂ ਜੀਵ ਕਾਠ ਹਾਂ।
The Lord is the philosopher's stone, which transforms lead into gold, and sandalwood, while I am just dry wood and iron.
राम पारस चंदन हम कासट लोसट ॥
ਹਰਿ​ਸੰਗਿ​ਹਰੀ​ਸਤਸੰਗੁ​ਭਏ​ਹਰਿ​ਕੰਚਨੁ​ਚੰਦਨੁ​ਕੀਨੇ​॥੧॥​ਰਹਾਉ​॥​
ਜਿਸ ਮਨੁੱਖ ਦਾ ਪਰਮਾਤਮਾ ਨਾਲ ਸਤਸੰਗ ਹੋ ਜਾਂਦਾ ਹੈ, ਪਰਮਾਤਮਾ ਉਸ ਨੂੰ (ਲੋਹੇ ਤੋਂ) ਸੋਨਾ ਬਣਾ ਦਿੰਦਾ ਹੈ, (ਕਾਠ ਤੋਂ) ਚੰਦਨ ਬਣਾ ਦੇਂਦਾ ਹੈ ॥੧॥ ਰਹਾਉ ॥
Associating with the Lord, and the Sat Sangat, the Lord's True Congregation, the Lord has transformed me into gold and sandalwood. ||1||Pause||
हरि संगि हरी सतसंगु भए हरि कंचनु चंदनु कीने ॥१॥ रहाउ ॥
ਨਵ​ਛਿਅ​ਖਟੁ​ਬੋਲਹਿ​ਮੁਖ​ਆਗਰ​ਮੇਰਾ​ਹਰਿ​ਪ੍ਰਭੁ​ਇਵ​ਨ​ਪਤੀਨੇ​॥​
(ਹੇ ਭਾਈ! ਕਈ ਪੰਡਿਤ) ਨੌ ਵਿਆਕਰਨ ਅਤੇ ਛੇ ਸ਼ਾਸਤਰ ਮੂੰਹ-ਜ਼ਬਾਨੀ ਉਚਾਰ ਲੈਂਦੇ ਹਨ, (ਪਰ) ਪਿਆਰਾ ਹਰੀ-ਪ੍ਰਭੂ ਇਸ ਤਰ੍ਹਾਂ ਖ਼ੁਸ਼ ਨਹੀਂ ਹੁੰਦਾ।
One may repeat, verbatim, the nine grammars and the six Shaastras, but my Lord God is not pleased by this.
नव छिअ खटु बोलहि मुख आगर मेरा हरि प्रभु इव न पतीने ॥
ਜਨ​ਨਾਨਕ​ਹਰਿ​ਹਿਰਦੈ​ਸਦ​ਧਿਆਵਹੁ​ਇਉ​ਹਰਿ​ਪ੍ਰਭੁ​ਮੇਰਾ​ਭੀਨੇ​॥੨॥੧॥੭॥​
ਹੇ ਦਾਸ ਨਾਨਕ! (ਆਖ-ਹੇ ਭਾਈ!) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਦਾ ਵਸਾਈ ਰੱਖੋ, (ਸਿਰਫ਼) ਇਸ ਤਰ੍ਹਾਂ ਪਰਮਾਤਮਾ ਪ੍ਰਸੰਨ ਹੁੰਦਾ ਹੈ ॥੨॥੧॥੭॥
O servant Nanak, meditate forever on the Lord in your heart; this is what pleases my Lord God. ||2||1||7||
जन नानक हरि हिरदै सद धिआवहु इउ हरि प्रभु मेरा भीने ॥२॥१॥७॥
ਧਨਾਸਰੀ​ਮਹਲਾ​੪​॥​
Dhanaasaree, Fourth Mahalaa:
धनासरी महला ४ ॥