GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 667
Display Settings
Translations
ਹਰਿ​ਹਰਿ​ਅਗਮ​ਅਗਾਧਿ​ਬੋਧਿ​ਅਪਰੰਪਰ​ਪੁਰਖ​ਅਪਾਰੀ​॥​
ਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ!
The Lord, Har, Har, is unapproachable, of unfathomable wisdom, unlimited, all-powerful and infinite.
हरि हरि अगम अगाधि बोधि अपरंपर पुरख अपारी ॥
ਜਨ​ਕਉ​ਕ੍ਰਿਪਾ​ਕਰਹੁ​ਜਗਜੀਵਨ​ਜਨ​ਨਾਨਕ​ਪੈਜ​ਸਵਾਰੀ​॥੪॥੧॥​
ਹੇ ਜਗਤ ਦੇ ਜੀਵਨ! ਆਪਣੇ ਦਾਸਾਂ ਉਤੇ ਮੇਹਰ ਕਰ, ਤੇ, (ਇਸ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚੋਂ) ਹੇ ਨਾਨਕ! (ਆਖ-) ਦਾਸਾਂ ਦੀ ਲਾਜ ਰੱਖ ਲੈ ॥੪॥੧॥
Show Mercy to Your humble servant, O Life of the world, and save the honor of servant Nanak. ||4||1||
जन कउ क्रिपा करहु जगजीवन जन नानक पैज सवारी ॥४॥१॥
ਧਨਾਸਰੀ​ਮਹਲਾ​੪​॥​
Dhanaasaree, Fourth Mahalaa:
धनासरी महला ४ ॥
ਹਰਿ​ਕੇ​ਸੰਤ​ਜਨਾ​ਹਰਿ​ਜਪਿਓ​ਤਿਨ​ਕਾ​ਦੂਖੁ​ਭਰਮੁ​ਭਉ​ਭਾਗੀ​॥​
ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦਾ ਹਰੇਕ ਦੁੱਖ, ਹਰੇਕ ਭਰਮ ਹਰੇਕ ਡਰ ਦੂਰ ਹੋ ਜਾਂਦਾ ਹੈ।
The humble Saints of the Lord meditate on the Lord; their pain, doubt and fear have run away.
हरि के संत जना हरि जपिओ तिन का दूखु भरमु भउ भागी ॥
ਅਪਨੀ​ਸੇਵਾ​ਆਪਿ​ਕਰਾਈ​ਗੁਰਮਤਿ​ਅੰਤਰਿ​ਜਾਗੀ​॥੧॥​
ਪਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ। (ਪਰਮਾਤਮਾ ਦੀ ਕਿਰਪਾ ਨਾਲ ਹੀ) ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਂਦਾ ਹੈ ॥੧॥
The Lord Himself inspires them to serve Him; they are awakened within to the Guru's Teachings. ||1||
अपनी सेवा आपि कराई गुरमति अंतरि जागी ॥१॥
ਹਰਿ​ਕੈ​ਨਾਮਿ​ਰਤਾ​ਬੈਰਾਗੀ​॥​
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ।
Imbued with the Lord's Name, they are unattached to the world.
हरि कै नामि रता बैरागी ॥
ਹਰਿ​ਹਰਿ​ਕਥਾ​ਸੁਣੀ​ਮਨਿ​ਭਾਈ​ਗੁਰਮਤਿ​ਹਰਿ​ਲਿਵ​ਲਾਗੀ​॥੧॥​ਰਹਾਉ​॥​
ਉਹ (ਜਿਉਂ ਜਿਉਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਹੈ, ਉਸ ਨੂੰ ਉਹ ਮਨ ਵਿਚ ਪਿਆਰੀਆਂ ਲੱਗਦੀਆਂ ਹਨ। ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਲਗਨ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ ॥੧॥ ਰਹਾਉ ॥
Listening to the sermon of the Lord, Har, Har, their minds are pleased; through Guru's Instruction, they enshrine love for the Lord. ||1||Pause||
हरि हरि कथा सुणी मनि भाई गुरमति हरि लिव लागी ॥१॥ रहाउ ॥
ਸੰਤ​ਜਨਾ​ਕੀ​ਜਾਤਿ​ਹਰਿ​ਸੁਆਮੀ​ਤੁਮੑ​ਠਾਕੁਰ​ਹਮ​ਸਾਂਗੀ​॥​
ਹੇ ਹਰੀ ਪ੍ਰਭੂ! (ਦੁਨੀਆ ਦੇ ਲੋਕ ਆਪਣੀ ਉੱਚੀ ਜਾਤਿ ਦਾ ਮਾਣ ਕਰਦੇ ਹਨ) ਸੰਤ ਜਨਾਂ ਦੀ ਜਾਤਿ ਤੂੰ ਆਪ ਹੀ ਹੈਂ (ਸੰਤ ਜਨ ਤੈਥੋਂ ਹੀ ਆਤਮਕ ਜੀਵਨ ਲੈਂਦੇ ਹਨ)। ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ, ਅਸੀਂ ਤੇਰੇ ਪੂਰਨਿਆਂ ਉਤੇ ਤੁਰਨ ਵਾਲੇ ਹਾਂ।
God, the Lord and Master, is the caste and social status of His humble Saints. You are the Lord and Master; I am just Your puppet.
संत जना की जाति हरि सुआमी तुम ठाकुर हम सांगी ॥
ਜੈਸੀ​ਮਤਿ​ਦੇਵਹੁ​ਹਰਿ​ਸੁਆਮੀ​ਹਮ​ਤੈਸੇ​ਬੁਲਗ​ਬੁਲਾਗੀ​॥੨॥​
ਹੇ ਮਾਲਕ ਪ੍ਰਭੂ! ਜਿਹੋ ਜਿਹੀ ਅਕਲ ਤੂੰ ਸਾਨੂੰ ਦੇਂਦਾ ਹੈਂ, ਅਸੀਂ ਉਹੋ ਜਿਹੇ ਬੋਲ ਹੀ ਬੋਲਦੇ ਹਾਂ ॥੨॥
As is the understanding You bless us with, so are the words we speak. ||2||
जैसी मति देवहु हरि सुआमी हम तैसे बुलग बुलागी ॥२॥
ਕਿਆ​ਹਮ​ਕਿਰਮ​ਨਾਨੑ​ਨਿਕ​ਕੀਰੇ​ਤੁਮੑ​ਵਡ​ਪੁਰਖ​ਵਡਾਗੀ​॥​
ਹੇ ਪ੍ਰਭੂ! ਸਾਡੀ ਕੀਹ ਪਾਂਇਆਂ ਹੈ? ਅਸੀਂ ਬਹੁਤ ਛੋਟੇ ਕਿਰਮ ਹਾਂ, ਨਿੱਕੇ ਨਿੱਕੇ ਕੀੜੇ ਹਾਂ, ਤੂੰ ਵੱਡਾ ਪੁਰਖ ਹੈਂ।
What are we? Tiny worms, and microscopic germs. You are our great and glorious Lord and Master.
किआ हम किरम नान निक कीरे तुम वड पुरख वडागी ॥
ਤੁਮੑਰੀ​ਗਤਿ​ਮਿਤਿ​ਕਹਿ​ਨ​ਸਕਹ​ਪ੍ਰਭ​ਹਮ​ਕਿਉ​ਕਰਿ​ਮਿਲਹ​ਅਭਾਗੀ​॥੩॥​
ਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਤੇ, ਕੇਡਾ ਵੱਡਾ ਹੈਂ। ਅਸੀਂ ਭਾਗ-ਹੀਣ ਜੀਵ (ਆਪਣੇ ਉੱਦਮ ਨਾਲ) ਤੈਨੂੰ ਕਿਵੇਂ ਮਿਲ ਸਕਦੇ ਹਾਂ? ॥੩॥
I cannot describe Your state and extent. O God, how can we unfortunate ones meet with You? ||3||
तुमरी गति मिति कहि न सकह प्रभ हम किउ करि मिलह अभागी ॥३॥
ਹਰਿ​ਪ੍ਰਭ​ਸੁਆਮੀ​ਕਿਰਪਾ​ਧਾਰਹੁ​ਹਮ​ਹਰਿ​ਹਰਿ​ਸੇਵਾ​ਲਾਗੀ​॥​
ਹੇ ਹਰੀ ਪ੍ਰਭੂ! ਹੇ ਮਾਲਕ! ਸਾਡੇ ਉਤੇ ਮੇਹਰ ਕਰ, ਅਸੀਂ ਤੇਰੀ ਸੇਵਾ-ਭਗਤੀ ਵਿਚ ਲੱਗੀਏ।
O God, my Lord and Master, shower me with Your Mercy, and commit me to Your service.
हरि प्रभ सुआमी किरपा धारहु हम हरि हरि सेवा लागी ॥
ਨਾਨਕ​ਦਾਸਨਿ​ਦਾਸੁ​ਕਰਹੁ​ਪ੍ਰਭ​ਹਮ​ਹਰਿ​ਕਥਾ​ਕਥਾਗੀ​॥੪॥੨॥​
ਹੇ ਨਾਨਕ! (ਆਖ-) ਹੇ ਪ੍ਰਭੂ! ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਅਸੀਂ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦੇ ਰਹੀਏ ॥੪॥੨॥
Make Nanak the slave of Your slaves, God; I speak the speech of the Lord's sermon. ||4||2||
नानक दासनि दासु करहु प्रभ हम हरि कथा कथागी ॥४॥२॥
ਧਨਾਸਰੀ​ਮਹਲਾ​੪​॥​
Dhanaasaree, Fourth Mahalaa:
धनासरी महला ४ ॥
ਹਰਿ​ਕਾ​ਸੰਤੁ​ਸਤਿਗੁਰੁ​ਸਤ​ਪੁਰਖਾ​ਜੋ​ਬੋਲੈ​ਹਰਿ​ਹਰਿ​ਬਾਨੀ​॥​
ਹੇ ਭਾਈ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ।
The True Guru is the Lord's Saint, the True Being, who chants the Bani of the Lord, Har, Har.
हरि का संतु सतिगुरु सत पुरखा जो बोलै हरि हरि बानी ॥
ਜੋ​ਜੋ​ਕਹੈ​ਸੁਣੈ​ਸੋ​ਮੁਕਤਾ​ਹਮ​ਤਿਸ​ਕੈ​ਸਦ​ਕੁਰਬਾਨੀ​॥੧॥​
ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ ॥੧॥
Whoever chants it, and listens to it, is liberated; I am forever a sacrifice to him. ||1||
जो जो कहै सुणै सो मुकता हम तिस कै सद कुरबानी ॥१॥
ਹਰਿ​ਕੇ​ਸੰਤ​ਸੁਨਹੁ​ਜਸੁ​ਕਾਨੀ​॥​
ਹੇ ਪਰਮਾਤਮਾ ਦੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਧਿਆਨ ਨਾਲ ਸੁਣਿਆ ਕਰੋ।
O Saints of the Lord, listen to the Lord's Praises with your ears.
हरि के संत सुनहु जसु कानी ॥
ਹਰਿ​ਹਰਿ​ਕਥਾ​ਸੁਨਹੁ​ਇਕ​ਨਿਮਖ​ਪਲ​ਸਭਿ​ਕਿਲਵਿਖ​ਪਾਪ​ਲਹਿ​ਜਾਨੀ​॥੧॥​ਰਹਾਉ​॥​
ਅੱਖ ਝਮਕਣ ਜਿਤਨੇ ਸਮੇ ਵਾਸਤੇ, ਇਕ ਪਲ ਵਾਸਤੇ ਭੀ ਜੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣੋ, ਤਾਂ ਸਾਰੇ ਪਾਪ ਦੋਖ ਲਹਿ ਜਾਂਦੇ ਹਨ ॥੧॥ ਰਹਾਉ ॥
Listen to the sermon of the Lord, Har, Har, for a moment, for even an instant, and all your sins and mistakes shall be erased. ||1||Pause||
हरि हरि कथा सुनहु इक निमख पल सभि किलविख पाप लहि जानी ॥१॥ रहाउ ॥
ਐਸਾ​ਸੰਤੁ​ਸਾਧੁ​ਜਿਨ​ਪਾਇਆ​ਤੇ​ਵਡ​ਪੁਰਖ​ਵਡਾਨੀ​॥​
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਅਜੇਹਾ ਸੰਤ ਗੁਰੂ ਲੱਭ ਲਿਆ ਹੈ, ਉਹ ਵੱਡੇ ਮਨੁੱਖ (ਉੱਚੇ ਜੀਵਨ ਵਾਲੇ ਮਨੁੱਖ) ਬਣ ਗਏ ਹਨ।
Those who find such humble, Holy Saints, are the greatest of the great persons.
ऐसा संतु साधु जिन पाइआ ते वड पुरख वडानी ॥
ਤਿਨ​ਕੀ​ਧੂਰਿ​ਮੰਗਹ​ਪ੍ਰਭ​ਸੁਆਮੀ​ਹਮ​ਹਰਿ​ਲੋਚ​ਲੁਚਾਨੀ​॥੨॥​
ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਘ ਹੈ ॥੨॥
I beg for the dust of their feet; I long for the longing for God, my Lord and Master. ||2||
तिन की धूरि मंगह प्रभ सुआमी हम हरि लोच लुचानी ॥२॥
ਹਰਿ​ਹਰਿ​ਸਫਲਿਓ​ਬਿਰਖੁ​ਪ੍ਰਭ​ਸੁਆਮੀ​ਜਿਨ​ਜਪਿਓ​ਸੇ​ਤ੍ਰਿਪਤਾਨੀ​॥​
ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਤੂੰ ਸਾਰੇ ਫਲ ਦੇਣ ਵਾਲਾ (ਮਾਨੋ) ਰੁੱਖ ਹੈਂ। ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਜਪਿਆ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ।
The Name of God, the Lord and Master, Har, Har, is the fruit-bearing tree; those who meditate on it are satisfied.
हरि हरि सफलिओ बिरखु प्रभ सुआमी जिन जपिओ से त्रिपतानी ॥
ਹਰਿ​ਹਰਿ​ਅੰਮ੍ਰਿਤੁ​ਪੀ​ਤ੍ਰਿਪਤਾਸੇ​ਸਭ​ਲਾਥੀ​ਭੂਖ​ਭੁਖਾਨੀ​॥੩॥​
ਹੇ ਹਰੀ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਭਾਗਾਂ ਵਾਲੇ ਮਨੁੱਖ ਇਹ ਜਲ) ਪੀ ਕੇ ਤ੍ਰਿਪਤ ਹੋ ਜਾਂਦੇ ਹਨ, ਉਹਨਾਂ ਦੀ ਹੋਰ ਸਾਰੀ ਭੁੱਖ ਲਹਿ ਜਾਂਦੀ ਹੈ ॥੩॥
Drinking in the ambrosia of the Name of the Lord, Har, Har, I am satisfied; all my hunger and thirst is quenched. ||3||
हरि हरि अंम्रितु पी त्रिपतासे सभ लाथी भूख भुखानी ॥३॥
ਜਿਨ​ਕੇ​ਵਡੇ​ਭਾਗ​ਵਡ​ਊਚੇ​ਤਿਨ​ਹਰਿ​ਜਪਿਓ​ਜਪਾਨੀ​॥​
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ, ਉਹ ਪਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ।
Those who are blessed with the highest, loftiest destiny, chant and meditate on the Lord.
जिन के वडे भाग वड ऊचे तिन हरि जपिओ जपानी ॥
ਤਿਨ​ਹਰਿ​ਸੰਗਤਿ​ਮੇਲਿ​ਪ੍ਰਭ​ਸੁਆਮੀ​ਜਨ​ਨਾਨਕ​ਦਾਸ​ਦਸਾਨੀ​॥੪॥੩॥​
ਹੇ ਦਾਸ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ! ਹੇ ਸੁਆਮੀ! ਮੈਨੂੰ ਉਹਨਾਂ ਦੀ ਸੰਗਤਿ ਵਿਚ ਮੇਲੀ ਰੱਖ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ ॥੪॥੩॥
Let me join their congregation, O God, my Lord and Master; Nanak is the slave of their slaves. ||4||3||
तिन हरि संगति मेलि प्रभ सुआमी जन नानक दास दसानी ॥४॥३॥
ਧਨਾਸਰੀ​ਮਹਲਾ​੪​॥​
Dhanaasaree, Fourth Mahalaa:
धनासरी महला ४ ॥
ਹਮ​ਅੰਧੁਲੇ​ਅੰਧ​ਬਿਖੈ​ਬਿਖੁ​ਰਾਤੇ​ਕਿਉ​ਚਾਲਹ​ਗੁਰ​ਚਾਲੀ​॥​
ਹੇ ਭਾਈ! ਅਸੀਂ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ। ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ?
I am blind, totally blind, entangled in corruption and poison. How can I walk on the Guru's Path?
हम अंधुले अंध बिखै बिखु राते किउ चालह गुर चाली ॥
ਸਤਿਗੁਰੁ​ਦਇਆ​ਕਰੇ​ਸੁਖਦਾਤਾ​ਹਮ​ਲਾਵੈ​ਆਪਨ​ਪਾਲੀ​॥੧॥​
ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ ॥੧॥
If the True Guru, the Giver of peace, shows His kindness, He attaches us to the hem of His robe. ||1||
सतिगुरु दइआ करे सुखदाता हम लावै आपन पाली ॥१॥
ਗੁਰਸਿਖ​ਮੀਤ​ਚਲਹੁ​ਗੁਰ​ਚਾਲੀ​॥​
ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ।
O Sikhs of the Guru, O friends, walk on the Guru's Path.
गुरसिख मीत चलहु गुर चाली ॥
ਜੋ​ਗੁਰੁ​ਕਹੈ​ਸੋਈ​ਭਲ​ਮਾਨਹੁ​ਹਰਿ​ਹਰਿ​ਕਥਾ​ਨਿਰਾਲੀ​॥੧॥​ਰਹਾਉ​॥​
(ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ॥੧॥ ਰਹਾਉ ॥
Whatever the Guru says, accept that as good; the sermon of the Lord, Har, Har, is unique and wonderful. ||1||Pause||
जो गुरु कहै सोई भल मानहु हरि हरि कथा निराली ॥१॥ रहाउ ॥
ਹਰਿ​ਕੇ​ਸੰਤ​ਸੁਣਹੁ​ਜਨ​ਭਾਈ​ਗੁਰੁ​ਸੇਵਿਹੁ​ਬੇਗਿ​ਬੇਗਾਲੀ​॥​
ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ।
O Saints of the Lord, O Siblings of Destiny, listen: serve the Guru, quickly now!
हरि के संत सुणहु जन भाई गुरु सेविहु बेगि बेगाली ॥
ਸਤਿਗੁਰੁ​ਸੇਵਿ​ਖਰਚੁ​ਹਰਿ​ਬਾਧਹੁ​ਮਤ​ਜਾਣਹੁ​ਆਜੁ​ਕਿ​ਕਾਲੑੀ​॥੨॥​
ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ॥੨॥
Let your service to the True Guru be your supplies on the Lord's Path; pack them up, and don't think of today or tomorrow. ||2||
सतिगुरु सेवि खरचु हरि बाधहु मत जाणहु आजु कि काली ॥२॥
ਹਰਿ​ਕੇ​ਸੰਤ​ਜਪਹੁ​ਹਰਿ​ਜਪਣਾ​ਹਰਿ​ਸੰਤੁ​ਚਲੈ​ਹਰਿ​ਨਾਲੀ​॥​
ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ। (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ।
O Saints of the Lord, chant the chant of the Lord's Name; the Lord's Saints walk with the Lord.
हरि के संत जपहु हरि जपणा हरि संतु चलै हरि नाली ॥
ਜਿਨ​ਹਰਿ​ਜਪਿਆ​ਸੇ​ਹਰਿ​ਹੋਏ​ਹਰਿ​ਮਿਲਿਆ​ਕੇਲ​ਕੇਲਾਲੀ​॥੩॥​
ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ॥੩॥
Those who meditate on the Lord, become the Lord; the playful, wondrous Lord meets them. ||3||
जिन हरि जपिआ से हरि होए हरि मिलिआ केल केलाली ॥३॥
ਹਰਿ​ਹਰਿ​ਜਪਨੁ​ਜਪਿ​ਲੋਚ​ਲੋੁਚਾਨੀ​ਹਰਿ​ਕਿਰਪਾ​ਕਰਿ​ਬਨਵਾਲੀ​॥​
ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ!
To chant the chant of the Lord's Name, Har, Har, is the longing I long for; have Mercy upon me, O Lord of the world-forest.
हरि हरि जपनु जपि लोच लुोचानी हरि किरपा करि बनवाली ॥
ਜਨ​ਨਾਨਕ​ਸੰਗਤਿ​ਸਾਧ​ਹਰਿ​ਮੇਲਹੁ​ਹਮ​ਸਾਧ​ਜਨਾ​ਪਗ​ਰਾਲੀ​॥੪॥੪॥​
ਹੇ ਦਾਸ ਨਾਨਕ! (ਆਖ-) ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ ॥੪॥੪॥
O Lord, unite servant Nanak with the Saadh Sangat, the Company of the Holy; make me the dust of the feet of the Holy. ||4||4||
जन नानक संगति साध हरि मेलहु हम साध जना पग राली ॥४॥४॥