ਅਤਿਉਜਲਅੰਗਸੁਰੰਗਸੁਭੰ॥
ਉਹ ਬੜੇ ਉਜਲੇ ਸ਼ਰੀਰ ਅਤੇ ਸੋਹਣੇ ਰੰਗ ਵਾਲਾ ਸੀ।
With concentrated mind, he was stable at one place in the sky and his limbs were extremely white and pretty
अति उजल अंग सुरंग सुभं ॥
ਨਹੀਆਨਿਬਿਲੋਕਤਆਪਦ੍ਰਿਗੰ॥
ਆਪਣੀਆਂ ਅੱਖਾਂ ਨਾਲ ਉਹ ਹੋਰ ਕਿਸੇ ਨੂੰ ਵੇਖਦਾ ਹੀ ਨਹੀਂ ਸੀ।
नही आनि बिलोकत आप द्रिगं ॥
ਇਹਭਾਤਿਰਹ੍ਯੋਗਡਮਛਮਨੰ॥੩੬੭॥
ਇਸ ਤਰ੍ਹਾਂ ਉਸ ਦਾ ਮਨ ਮੱਛੀਆਂ ਵਿਚ ਗਡਿਆ ਹੋਇਆ ਸੀ ॥੩੬੭॥
His mind was absorbed in the fish and he was not seeing anyone else.367.
इह भाति रह्यो गड मछ मनं ॥३६७॥
ਤਹਾਜਾਇਮਹਾਮੁਨਿਮਜਨਕੈ॥
ਉਥੇ ਜਾ ਕੇ ਮਹਾ ਮੁਨੀ ਨੇ ਇਸ਼ਨਾਨ ਕੀਤਾ
तहा जाइ महा मुनि मजन कै ॥
ਉਠਿਕੈਹਰਿਧਿਆਨਲਗਾਸੁਚਕੈ॥
ਅਤੇ ਫਿਰ ਸੁਚੇ ਹੋ ਕੇ ਹਰਿ ਦੇ ਧਿਆਨ ਵਿਚ ਉਠ ਕੇ ਲਗ ਗਿਆ।
These the Guru went and took bath and getting up mediated on the Lord,
उठि कै हरि धिआन लगा सुच कै ॥
ਨਟਰੋਤਬਲੌਵਹਮਛਅਰੀ॥
ਉਹ ਮੱਛੀਆਂ ਦਾ ਵੈਰੀ ਇੰਨੇ ਚਿਰ ਤਕ ਵੀ ਉਥੋਂ ਹਟਿਆ ਨਹੀਂ ਸੀ।
न टरो तब लौ वह मछ अरी ॥
ਰਥਸੂਰਅਥਿਓਨਹਡੀਠਟਰੀ॥੩੬੮॥
ਸੂਰਜ ਦਾ ਰਥ ਭਾਵੇਂ ਤੁਰ ਗਿਆ ਹੈ (ਭਾਵ ਰਾਤ ਪੈ ਗਈ ਹੈ) ਪਰ ਦੁਧੀਰੇ ਦੀ ਨਜ਼ਰ (ਮੱਛੀਆਂ ਤੋਂ) ਟਲੀ ਨਹੀਂ ਹੈ ॥੩੬੮॥
But that enemy of the fish, concentrated his attention on the fish even till sunset.368.
रथ सूर अथिओ नह डीठ टरी ॥३६८॥
ਥਰਕੰਤਰਹਾਨਭਿਮਛਕਟੰ॥
ਮੱਛੀਆਂ ਨੂੰ ਕਟਣ (ਖਾਣ) ਵਾਲਾ (ਦੁਧੀਰਾ) ਉਥੇ ਥਿਰਕਦਾ ਹੀ ਰਿਹਾ।
थरकंत रहा नभि मछ कटं ॥
ਰਥਭਾਨੁਹਟਿਓਨਹੀਧ੍ਯਾਨਛੁਟੰ॥
ਸੂਰਜ ਦਾ ਰਥ ਭਾਵੇਂ ਟਲ ਗਿਆ ਹੈ ਪਰ ਉਸ ਦਾ ਧਿਆਨ ਨਹੀਂ ਛੁਟਿਆ ਹੈ।
He remained unwavered in the sky and did not even think of the sunset
रथ भानु हटिओ नही ध्यान छुटं ॥
ਅਵਿਲੋਕਮਹਾਮੁਨਿਮੋਹਿਰਹਿਓ॥
(ਉਸ ਨੂੰ) ਵੇਖ ਕੇ ਮਹਾ ਮੁਨੀ ਮੋਹਿਤ ਹੋ ਗਿਆ।
अविलोक महा मुनि मोहि रहिओ ॥
ਗੁਰੁਸਤ੍ਰਸਵੋਕਰਤਾਸੁਕਹਿਓ॥੩੬੯॥
ਉਸ ਨੂੰ ਆਪਣਾ ਸਤਾਰ੍ਹਵਾਂ ਗੁਰੂ ਕਹਿ ਦਿੱਤਾ ॥੩੬੯॥
Seeing him, the great sage observed silence and accepted him as the Seventeenth Guru.369.
गुरु सत्रसवो कर तासु कहिओ ॥३६९॥
ਇਤਿਸਤਾਰਵੋਗੁਰੂਦੁਧੀਰਾਸਮਾਪਤੰ॥੧੭॥
ਇਥੇ ਸਤਾਰ੍ਹਵਾਂ ਗੁਰੂ 'ਦੁਧੀਰਾ' ਸਮਾਪਤ ॥੧੭॥
End of the description of the adoption of the Fishing Bird as the Seventeenth Guru.
इति सतारवो गुरू दुधीरा समापतं ॥१७॥
ਅਥਮ੍ਰਿਗਹਾਅਠਾਰਸਵੋਗੁਰੂਬਰਨਨੰ॥
ਹੁਣ 'ਮ੍ਰਿਗਹਾ' ਅਠਾਰ੍ਹਵੇਂ ਗੁਰੂ ਦਾ ਕਥਨ
Now begins the description of the adoption of a Hunter as the Eighteenth Guru
अथ म्रिगहा अठारसवो गुरू बरननं ॥
ਤੋਟਕਛੰਦ॥
ਤੋਟਕ ਛੰਦ:
TOTAK STANZA
तोटक छंद ॥
ਕਰਿਮਜਨਗੋਬਿੰਦਗਾਇਗੁਨੰ॥
ਇਸ਼ਨਾਨ ਕਰ ਕੇ ਅਤੇ ਗੋਬਿੰਦ ਦੇ ਗੁਣਾਂ ਦਾ ਗਾਇਨ ਕਰਦਾ ਹੋਇਆ,
करि मजन गोबिंद गाइ गुनं ॥
ਉਠਿਜਾਤਿਭਏਬਨਮਧਿਮੁਨੰ॥
ਮੁਨੀ ਉਠ ਕੇ ਬਨ ਵਿਚ ਚਲਾ ਗਿਆ।
After taking bath and singing the praises of the Lord, the sage went into the forest,
उठि जाति भए बन मधि मुनं ॥
ਜਹਸਾਲਤਮਾਲਮਢਾਲਲਸੈ॥
ਜਿਥੇ ਸਾਲ, ਤਮਾਲ ਅਤੇ ਮਢਾਲ ਨਾਂ ਦੇ ਬ੍ਰਿਛ ਸ਼ੋਭਦੇ ਸਨ ਅਤੇ
जह साल तमाल मढाल लसै ॥
ਰਥਸੂਰਜਕੇਪਗਬਾਜਫਸੈ॥੩੭੦॥
(ਜਿਸ ਵਿਚ) ਸੂਰਜ ਦੇ ਰਥ ਦੇ ਘੋੜਿਆਂ ਦੇ ਪੈਰ ਫਸੇ ਹੋਏ ਸਨ ॥੩੭੦॥
Where there were the trees of saal and tamaal and in the dense shade of those trees, the light of the sun could not reach.370.
रथ सूरज के पग बाज फसै ॥३७०॥
ਅਵਿਲੋਕਤਹਾਇਕਤਾਲਮਹਾ॥
ਉਥੇ (ਉਸ ਨੇ) ਇਕ ਵੱਡਾ ਤਲਾ ਵੇਖਿਆ।
अविलोक तहा इक ताल महा ॥
ਰਿਖਿਜਾਤਭਏਹਿਤਜੋਗਜਹਾ॥
ਉਥੇ ਯੋਗ ਸਾਧਨਾ ਕਰਨ ਲਈ ਰਿਸ਼ੀ ਚਲਿਆ ਗਿਆ।
रिखि जात भए हित जोग जहा ॥
ਤਹਪਤ੍ਰਣਮਧਲਹ੍ਯੋਮ੍ਰਿਗਹਾ॥
ਉਥੇ ਪੱਤਰਾਂ ਦੇ ਓਹਲੇ (ਦੱਤ ਮੁਨੀ ਨੇ) ਇਕ ਸ਼ਿਕਾਰੀ ਵੇਖਿਆ।
तह पत्रण मध लह्यो म्रिगहा ॥
ਤਨਸੋਭਤਕੰਚਨਸੁਧਪ੍ਰਭਾ॥੩੭੧॥
ਉਸ ਦਾ ਤਨ ਸ਼ੁੱਧ ਸੋਨੇ ਵਾਂਗ ਚਮਕਦਾ ਸੀ ॥੩੭੧॥
There the sage a tank and also within the foliage he saw a hunter looking splendid like gold.371.
तन सोभत कंचन सुध प्रभा ॥३७१॥
ਕਰਿਸੰਧਿਤਬਾਣਕਮਾਣਸਿਤੰ॥
(ਉਸ ਨੇ) ਹੱਥ ਵਿਚਲੀ ਕਮਾਨ ਵਿਚ ਲਿਸ਼ਕਦਾ ਹੋਇਆ ਤੀਰ ਕਸਿਆ ਹੋਇਆ ਸੀ।
करि संधित बाण कमाण सितं ॥
ਮ੍ਰਿਗਮਾਰਤਕੋਟਕਰੋਰਕਿਤੰ॥
(ਉਹ) ਹਿਰਨਾਂ ਨੂੰ ਮਾਰਨ ਲਈ ਕਰੋੜਾਂ ਜੁਗਤਾਂ ਕਰਦਾ ਹੁੰਦਾ ਸੀ।
He had in his hand a bow and arrows of white colour, with which he had killed many deer
म्रिग मारत कोट करोर कितं ॥
ਸਭਸੈਨਮੁਨੀਸਰਸੰਗਿਲਏ॥
(ਦੱਤ) ਸੇਵਕਾਂ ਦੇ ਸਾਰੇ ਜੱਥੇ ਨੂੰ ਨਾਲ ਲਿਆਂ
सभ सैन मुनीसर संगि लए ॥
ਜਹਕਾਨਨਥੋਤਹਜਾਤਭਏ॥੩੭੨॥
ਉਥੇ ਪਹੁੰਚ ਗਿਆ, ਜਿਥੇ ਉਹ ਬਨ ਸੀ ॥੩੭੨॥
The sage came out from that side of the forest alongwith his people.372.
जह कानन थो तह जात भए ॥३७२॥
ਕਨਕੰਦੁਤਿਉਜਲਅੰਗਸਨੇ॥
(ਉਸ ਦੇ) ਸੋਨੇ ਰੰਗੇ ਉਜਲੇ ਅੰਗ ਚਮਕ ਰਹੇ ਸਨ,
कनकं दुति उजल अंग सने ॥
ਮੁਨਿਰਾਜਮਨੰਰਿਤੁਰਾਜਬਨੇ॥
ਮਾਨੋ ਮੁਨੀ ਰਾਜ ਬਸੰਤ ਰੁਤ ਬਣੇ ਹੋਣ।
Many persons of the magnificence of gold,
मुनि राज मनं रितु राज बने ॥
ਰਿਖਿਸੰਗਸਖਾਨਿਸਿਬਹੁਤਲਏ॥
ਰਾਤ ਨੂੰ ਰਿਸ਼ੀ ਨੇ ਬਹੁਤ ਸੇਵਕ ਨਾਲ ਲਏ ਹੋਏ ਸਨ
रिखि संग सखा निसि बहुत लए ॥
ਤਿਹਬਾਰਿਧਦੂਜਬਿਲੋਕਿਗਏ॥੩੭੩॥
ਜਿਨ੍ਹਾਂ ਵਿਚ (ਰਿਸ਼ੀ) ਬਦਲ ਵਿਚ ਦੂਜ (ਦੇ ਚੰਦ੍ਰਮੇ) ਵਾਂਗ ਵੇਖਿਆ ਗਿਆ ਸੀ ॥੩੭੩॥
Accompanied the sage Dutt and they all saw that hunter.373.
तिह बारिध दूज बिलोकि गए ॥३७३॥
ਰਿਖਿਬੋਲਤਘੋਰਤਨਾਦਨਵੰ॥
ਰਿਸ਼ੀ (ਬਦਲਾਂ ਵਾਂਗ) ਉੱਚਾ ਨਾਦ ਕਰਦਾ ਸੀ।
रिखि बोलत घोरत नाद नवं ॥
ਤਿਹਠਉਰਕੁਲਾਹਲਉਚਹੂਅੰ॥
ਉਥੇ ਬਹੁਤ ਉੱਚਾ ਰੌਲਾ ਰੱਪਾ ਮਚਿਆ ਹੋਇਆ ਸੀ।
Those sages raised thunderous sound an dreadful tumult at that place and
तिह ठउर कुलाहल उच हूअं ॥
ਜਲਪੀਵਤਠਉਰਹੀਠਉਰਮੁਨੀ॥
ਮੁਨੀ ਲੋਕ ਥਾਂ ਥਾਂ ਉਤੇ ਜਲ ਪਾਨ ਕਰ ਰਹੇ ਸਨ,
जल पीवत ठउर ही ठउर मुनी ॥
ਬਨਮਧਿਮਨੋਰਿਖਮਾਲਬਨੀ॥੩੭੪॥
ਮਾਨੋ ਬਨ ਵਿਚ ਰਿਸ਼ੀਆਂ ਦੀ ਮਾਲਾ ਬਣੀ ਹੋਈ ਹੋਵੇ ॥੩੭੪॥
Scattering at various places they began to have their food and drink.374.
बन मधि मनो रिख माल बनी ॥३७४॥
ਅਤਿਉਜਲਅੰਗਬਿਭੂਤਧਰੈ॥
(ਰਿਸ਼ੀ ਨੇ) ਸ਼ਰੀਰ ਉਤੇ ਉਜਲੀ ਵਿਭੂਤੀ ਮਲੀ ਹੋਈ ਸੀ।
अति उजल अंग बिभूत धरै ॥
ਬਹੁਭਾਤਿਨ੍ਯਾਸਅਨਾਸਕਰੈ॥
ਬਿਨਾ ਕਿਸੇ ਆਸ ਦੇ ਯੋਗ ਦੀਆਂ ਵਿਧੀਆਂ ਕਰਦਾ ਸੀ।
Those sages smeared their white bodies with ashes, practiced various postures and
बहु भाति न्यास अनास करै ॥
ਨਿਵਲ੍ਰਯਾਦਿਕਸਰਬੰਕਰਮਕੀਏ॥
ਨਿਉਲੀ ਆਦਿ ਸਾਰੇ ਕਰਮ ਕਰਦਾ ਸੀ।
निवल्रयादिक सरबं करम कीए ॥
ਰਿਖਿਸਰਬਚਹੂੰਚਕਦਾਸਥੀਏ॥੩੭੫॥
ਚੌਹਾਂ ਚੱਕਾਂ ਦੇ ਲੋਕ ਰਿਸ਼ੀ ਦੇ ਦਾਸ ਹੋ ਗਏ ਸਨ ॥੩੭੫॥
Performed various Karmas like Neoli (Purging of intestines), while wandering in all the four directions.375.
रिखि सरब चहूं चक दास थीए ॥३७५॥
ਅਨਭੰਗਅਖੰਡਅਨੰਗਤਨੰ॥
(ਉਸ ਦਾ) ਸ਼ਰੀਰ ਕਾਮਦੇਵ ਵਾਂਗ ਅਭੰਗ ਅਤੇ ਅਖੰਡ ਸੀ।
अनभंग अखंड अनंग तनं ॥
ਬਹੁਸਾਧਤਨ੍ਯਾਸਸੰਨ੍ਯਾਸਬਨੰ॥
ਬਨ ਵਿਚ ਸੰਨਿਆਸ ਦੀਆਂ ਬਹੁਤ ਵਿਧੀਆਂ ਸਾਧੀਆਂ ਹੋਈਆਂ ਸਨ।
They absorbed themselves in various practices completely without the element of lust
बहु साधत न्यास संन्यास बनं ॥
ਜਟਸੋਹਤਜਾਨੁਕਧੂਰਜਟੀ॥
ਜਟਾਵਾਂ ਸੋਭਦੀਆਂ ਸਨ, ਮਾਨੋ ਸ਼ਿਵ ਹੋਵੇ। (ਇੰਜ ਪ੍ਰਤੀਤ ਹੁੰਦਾ ਸੀ)
जट सोहत जानुक धूर जटी ॥
ਸਿਵਕੀਜਨੁਜੋਗਜਟਾਪ੍ਰਗਟੀ॥੩੭੬॥
ਮਾਨੋ ਸ਼ਿਵ ਦੀਆਂ ਜੋਗ ਜਟਾਵਾਂ ਹੀ ਪ੍ਰਗਟ ਹੋਈਆਂ ਹੋਣ ॥੩੭੬॥
Their matted locks appeared the manifestation of the matted locks of Shiva.376.
सिव की जनु जोग जटा प्रगटी ॥३७६॥
ਸਿਵਤੇਜਨੁਗੰਗਤਰੰਗਛੁਟੇ॥
(ਜਟਾਵਾਂ) ਮਾਨੋ ਸ਼ਿਵ ਦੇ ਸਿਰੋਂ ਨਿਕਲ ਰਹੀ ਗੰਗਾ ਦੀਆਂ ਧਾਰਾਵਾਂ ਵਾਂਗ ਖਿਲਰ ਰਹੀਆਂ ਹੋਣ।
सिव ते जनु गंग तरंग छुटे ॥
ਇਹਹੁਇਜਨਜੋਗਜਟਾਪ੍ਰਗਟੇ॥
(ਇੰਜ ਪ੍ਰਤੀਤ ਹੋ ਰਿਹਾ ਹੈ ਕਿ) ਇਹ (ਦੱਤ) ਯੋਗ ਦੀਆਂ ਜਟਾਵਾਂ ਵਿਚੋਂ ਪ੍ਰਗਟ ਹੋ ਰਿਹਾ ਹੋਵੇ।
Their Yogic matted locks waved like the waves of the Ganges emanating from Shiva
इह हुइ जन जोग जटा प्रगटे ॥
ਤਪਸਰਬਤਪੀਸਨਕੇਸਬਹੀ॥
ਸਾਰਿਆਂ ਤਪਸਵੀਆਂ ਨੇ (ਦੱਤ ਸਮੇਤ) ਖੂਬ ਤਪ ਕੀਤਾ।
तप सरब तपीसन के सब ही ॥
ਮੁਨਿਜੇਸਬਛੀਨਲਏਤਬਹੀ॥੩੭੭॥
ਮੁਨੀ ਨੇ ਜੇਹੜੇ (ਬਲਵਾਨ ਸਨ, ਉਨ੍ਹਾਂ ਦੀਆਂ ਸ਼ਕਤੀਆਂ ਨੂੰ) ਖੋਹ ਲਿਆ ਸੀ (ਅਰਥਾਤ ਹੀਨ ਕਰ ਦਿੱਤਾ ਸੀ) ॥੩੭੭॥
They performed various kinds of austerities following the practices of earlier ascetics.377.
मुनि जे सब छीन लए तब ही ॥३७७॥
ਸ੍ਰੁਤਜੇਤਿਕਨ੍ਯਾਸਉਦਾਸਕਹੇ॥
ਵੇਦਾਂ ਵਿਚ ਜਿਤਨੇ ਵੀ ਯੋਗ ਸਾਧਨ ਕਹੇ ਗਏ ਹਨ,
स्रुत जेतिक न्यास उदास कहे ॥
ਸਬਹੀਰਿਖਿਅੰਗਨਜਾਨਲਏ॥
ਉਹ ਸਾਰੇ ਹੀ ਰਿਸ਼ੀ ਨੇ ਸ਼ਰੀਰ ਉਤੇ ਸਾਧ ਲਏ ਹਨ।
All the various practices which have been described in Shrutis (Vedas), they were all performed by these sages
सब ही रिखि अंगन जान लए ॥