GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 652
Display Settings
Translations
ਪਰਮਪੁਰਖਪੂਰੋਬਡਭਾਗੀ
(ਉਹ) ਪਰਮ ਪੁਰਖ ਅਤੇ ਪੂਰਾ ਵਡਭਾਗੀ ਹੈ
परम पुरख पूरो बडभागी ॥
ਮਹਾਮੁਨੀਹਰਿਕੇਰਸਪਾਗੀ
ਅਤੇ (ਉਹ) ਮਹਾ ਮੁਨੀ ਹਰਿ ਦੇ ਰਸ ਵਿਚ (ਪੂਰੀ ਤਰ੍ਹਾਂ) ਭਿਜਿਆ ਹੋਇਆ ਹੈ।
He was a great sage, absorbed in the love of he Supreme Purusha i.e. the Lord
महा मुनी हरि के रस पागी ॥
ਬ੍ਰਹਮਭਗਤਖਟਗੁਨਰਸਲੀਨਾ
(ਉਹ) ਬ੍ਰਹਮ ਦੀ ਭਗਤੀ ਦੇ ਰਸ ਅਤੇ ਛੇ ਗੁਣਾਂ ਵਿਚ ਲੀਨ ਹੋ ਚੁਕਾ ਹੈ
ब्रहम भगत खट गुन रस लीना ॥
ਏਕਨਾਮਕੇਰਸਸਉਭੀਨਾ॥੨੦੬॥
ਅਤੇ ਇਕ ਨਾਮ ਦੇ ਰਸ ਵਿਚ ਭਿਜਿਆ ਹੋਇਆ ਹੈ ॥੨੦੬॥
He was a devotee of Brahman, the knower of he philosophies of the six Shastras and the one who remained absorbed in the Name of the Lord.206.
एक नाम के रस सउ भीना ॥२०६॥
ਉਜਲਗਾਤਮਹਾਮੁਨਿਸੋਹੈ
(ਉਸ) ਮਹਾਮੁਨੀ ਦਾ ਸਫ਼ੈਦ ਸ਼ਰੀਰ ਸੋਭ ਰਿਹਾ ਸੀ
उजल गात महा मुनि सोहै ॥
ਸੁਰਨਰਮੁਨਿਸਭਕੋਮਨਮੋਹੈ
ਜੋ ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ ਸਭ ਦੇ ਮਨ ਨੂੰ ਮੋਹ ਰਿਹਾ ਸੀ।
The white body of the great sage was alluring the gods, men and sages
सुर नर मुनि सभ को मन मोहै ॥
ਜਹਜਹਜਾਇਦਤਸੁਭਕਰਮਾ
ਜਿਸ ਜਿਸ ਥਾਂ ਤੇ ਸ਼ੁਭ ਕਰਮਾਂ ਵਾਲਾ ਦੱਤ ਗਿਆ,
जह जह जाइ दत सुभ करमा ॥
ਤਹਤਹਹੋਤਸਭੈਨਿਹਕਰਮਾ॥੨੦੭॥
ਉਥੇ ਉਥੇ ਸਾਰੇ ਨਿਸ਼ਕਰਮ (ਕਰਮਾਂ ਦੇ ਬੰਧਨ ਤੋਂ ਮੁਕਤ) ਹੋ ਗਏ ॥੨੦੭॥
Wherever Dutt, the sage performing good actions went, all those who resided there, achieved passivity.207.
तह तह होत सभै निहकरमा ॥२०७॥
ਭਰਮਮੋਹਤਿਹਦੇਖਤਭਾਗੈ
ਉਸ ਨੂੰ ਵੇਖ ਕੇ ਭਰਮ ਅਤੇ ਮੋਹ ਭਜ ਜਾਂਦੇ ਹਨ।
भरम मोह तिह देखत भागै ॥
ਰਾਮਭਗਤਿਸਭਹੀਉਠਿਲਾਗੈ
ਸਾਰੇ ਉਠ ਕੇ ਰਾਮ ਭਗਤੀ ਵਿਚ ਲਗ ਜਾਂਦੇ ਹਨ।
Seeing him, all the illusions, attachment etc, fled away and all were absorbed in the devotion of the Lord
राम भगति सभ ही उठि लागै ॥
ਪਾਪਤਾਪਸਭਦੂਰਪਰਾਈ
ਸਭ ਪਾਪ ਅਤੇ ਤਾਪ ਦੂਰ ਭਜ ਜਾਂਦੇ ਹਨ।
पाप ताप सभ दूर पराई ॥
ਨਿਸਿਦਿਨਰਹੈਏਕਲਿਵਲਾਈ॥੨੦੮॥
ਰਾਤ ਦਿਨ (ਨਾਮ ਸਿਮਰਨ ਵਿਚ) ਲਿਵ ਲਗਾਈ ਰਖਦੇ ਹਨ ॥੨੦੮॥
The sins and ailments of all were destroyed, all remained engrossed in the meditation of one Lord.208.
निसि दिन रहै एक लिव लाई ॥२०८॥
ਕਾਛਨਏਕਤਹਾਮਿਲਗਈ
ਉਥੇ (ਉਸ ਨੂੰ) ਇਕ ਕਾਛਨ (ਕੱਛ ਦੇਸ ਦੀ ਅਰਾਇਨ) ਮਿਲ ਗਈ
काछन एक तहा मिल गई ॥
ਸੋਆਚੂਕਪੁਕਾਰਤਭਈ
ਜੋ 'ਸੌਣ ਵਾਲਾ ਚੁਕ ਗਿਆ' (ਜੋ ਕਿਸਾਨ ਸੌਂ ਗਿਆ,
The sage met a lady-gardener there, who was shouting continuously
सोआ चूक पुकारत भई ॥
ਭਾਵਯਾਹਿਮਨਮਾਹਿਨਿਹਾਰਾ
ਉਹ ਦਾ ਖੇਤ ਨਸ਼ਟ ਹੋ ਗਿਆ) ਦਾ ਹੋਕਾ ਦੇ ਰਹੀ ਸੀ।
भाव याहि मन माहि निहारा ॥
ਦਸਵੋਗੁਰੂਤਾਹਿਬੀਚਾਰਾ॥੨੦੯॥
ਇਸ ਭਾਵ ਨੂੰ ਮੁਨੀ ਨੇ ਮਨ ਵਿਚ ਵਿਚਾਰਿਆ ਅਤੇ ਉਸ ਨੂੰ ਦਸਵਾਂ ਗੁਰੂ ਧਾਰਨ ਕੀਤਾ ॥੨੦੯॥
The sage feeling the notion of her shouts in his mind, adopted her the tenth Guru.209.
दसवो गुरू ताहि बीचारा ॥२०९॥
ਜੋਸੋਵੈਸੋਮੂਲੁਗਵਾਵੈ
ਜੋ ਸੌਵੇਂਗਾ, (ਉਹ) ਮੂਲ ਨੂੰ ਗੰਵਾ ਲਵੇਗਾ।
जो सोवै सो मूलु गवावै ॥
ਜੋਜਾਗੈਹਰਿਹ੍ਰਿਦੈਬਸਾਵੈ
ਜੋ ਜਾਗਦਾ ਰਹੇਗਾ, (ਉਹ) ਹਰਿ ਨੂੰ ਹਿਰਦੇ ਵਿਚ ਵਸਾ ਲਵੇਗਾ।
He, who will serve the Lord, he will destroy the ego, which is the origin of the world
जो जागै हरि ह्रिदै बसावै ॥
ਸਤਿਬੋਲਿਯਾਕੀਹਮਮਾਨੀ
ਅਸਾਂ ਇਸ ਦੀ ਬੋਲੀ ਸੱਚੀ ਮਨ ਲਈ ਹੈ।
सति बोलि या की हम मानी ॥
ਜੋਗਧਿਆਨਜਾਗੈਤੇਜਾਨੀ॥੨੧੦॥
ਜੋ ਯੋਗ ਦੇ ਧਿਆਨ ਵਿਚ ਲਗੇ ਹੋਏ ਹਨ, ਉਹੀ ਇਸ (ਗੱਲ) ਨੂੰ ਜਾਣ ਸਕਦੇ ਹਨ ॥੨੧੦॥
Who will actually be awakened from the sleep of maya, he will enshrine the Lord the sleep of maya, he will enshrine the Lord in hi heart the sage accepted the voice of the lady-gardener as true and as the power of kindling the knowledge of Yoga.210.
जोग धिआन जागै ते जानी ॥२१०॥
ਇਤਿਕਾਛਨਗੁਰੂਦਸਵੋਸਮਾਪਤੰ॥੧੦॥
ਇਥੇ 'ਕਾਛਨ' ਦਸਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੧੦॥
End of the description of the adoption of the Lady-Gradener as the Tenth Guru.
इति काछन गुरू दसवो समापतं ॥१०॥
ਅਥਸੁਰਥਯਾਰਮੋਗੁਰੂਕਥਨੰ
ਹੁਣ ਸੁਰਥ ਯਾਰ੍ਹਵੇਂ ਗੁਰੂ ਦਾ ਕਥਨ
Now begins the description of the adoption of Surath as the Eleventh Guru
अथ सुरथ यारमो गुरू कथनं ॥
ਚੌਪਈ
ਚੌਪਈ:
CHAUPAI
चौपई ॥
ਆਗੇਦਤਦੇਵਤਬਚਲਾ
ਦੱਤ ਦੇਵ ਤਦ ਅਗੇ ਚਲ ਪਿਆ
आगे दत देव तब चला ॥
ਸਾਧੇਸਰਬਜੋਗਕੀਕਲਾ
(ਜਿਸ ਨੇ) ਯੋਗ ਦੀ ਸਾਰੀ ਕਲਾ ਨੂੰ ਸਾਧਿਆ ਹੋਇਆ ਸੀ।
Then the sage Dutt, practising all the arts of Yoga, moved forward
साधे सरब जोग की कला ॥
ਅਮਿਤਤੇਜਅਰੁਉਜਲਪ੍ਰਭਾਉ
(ਉਸ ਦਾ) ਅਮਿਤ ਤੇਜ ਅਤੇ ਉਜਲਾ ਪ੍ਰਭਾਵ ਸੀ,
अमित तेज अरु उजल प्रभाउ ॥
ਜਾਨੁਕਬਨਾਦੂਸਰਹਰਿਰਾਉ॥੨੧੧॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੂਜਾ ਹਰਿ ਰਾਜਾ ਬਣਿਆ ਹੋਇਆ ਹੋਵੇ ॥੨੧੧॥
His glory was infinite and he seemed to be the second God.211.
जानुक बना दूसर हरि राउ ॥२११॥
ਸਭਹੀਕਲਾਜੋਗਕੀਸਾਧੀ
(ਜਿਸ ਨੇ) ਯੋਗ ਦੀ ਸਾਰੀ ਕਲਾ ਸਾਧੀ ਹੋਈ ਹੈ,
सभ ही कला जोग की साधी ॥
ਮਹਾਸਿਧਿਮੋਨੀਮਨਿਲਾਧੀ
(ਉਸ) ਸ਼ਿਰੋਮਣੀ ਮੋਨੀ (ਦੱਤ) ਨੇ ਮਨ ਵਿਚੋਂ ਹੀ ਸਿੱਧੀ ਨੂੰ ਪ੍ਰਾਪਤ ਕਰ ਲਿਆ ਹੈ।
That great adept and the silence-observing purusha practiced all the skill of Yoga
महा सिधि मोनी मनि लाधी ॥
ਅਧਿਕਤੇਜਅਰੁਅਧਿਕਪ੍ਰਭਾਵਾ
(ਉਸ ਦਾ) ਬਹੁਤ ਅਧਿਕ ਤੇਜ ਅਤੇ ਪ੍ਰਭਾਵ ਹੈ,
अधिक तेज अरु अधिक प्रभावा ॥
ਜਾਲਖਿਇੰਦ੍ਰਾਸਨਥਹਰਾਵਾ॥੨੧੨॥
ਜਿਸ ਨੂੰ ਵੇਖ ਕੇ ਇੰਦਰ ਦਾ ਆਸਣ ਡੋਲ ਗਿਆ ਹੈ ॥੨੧੨॥
Seeing his extreme glory and impact, the seat of Indra also trembled.212.
जा लखि इंद्रासन थहरावा ॥२१२॥
ਮਧੁਭਾਰਛੰਦਤ੍ਵਪ੍ਰਸਾਦਿ
ਮਧਭਾਰ ਛੰਦ: ਤੇਰੀ ਕ੍ਰਿਪਾ ਨਾਲ:
MADHUBHAAR STANZA BY THY GRACE
मधुभार छंद ॥ त्वप्रसादि ॥
ਮੁਨਿਮਨਿਉਦਾਰ
ਉਦਾਰ ਮਨ ਵਾਲਾ ਮੁਨੀ
मुनि मनि उदार ॥
ਗੁਨਗਨਅਪਾਰ
(ਜਿਸ ਵਿਚ) ਅਪਾਰ ਗੁਣ-ਸਮੂਹ ਹਨ,
गुन गन अपार ॥
ਹਰਿਭਗਤਿਲੀਨ
ਹਰਿ ਭਗਤੀ ਵਿਚ ਲੀਨ
हरि भगति लीन ॥
ਹਰਿਕੋਅਧੀਨ॥੨੧੩॥
ਅਤੇ ਹਰਿ ਦੇ ਅਧੀਨ ਹੈ ॥੨੧੩॥
The generous sage, full of innumerable attributes, was absorbed in the devotion of the Lord and was under the submission of the Lord.213.
हरि को अधीन ॥२१३॥
ਤਜਿਰਾਜਭੋਗ
ਰਾਜ ਭੋਗ ਨੂੰ ਛਡ ਕੇ,
तजि राज भोग ॥
ਸੰਨ੍ਯਾਸਜੋਗ
ਸੰਨਿਆਸ ਯੋਗ (ਲੈ ਕੇ)
संन्यास जोग ॥
ਸੰਨ੍ਯਾਸਰਾਇ
ਅਤੇ ਸੰਨਿਆਸ ਰਾਜ ਬਣ ਕੇ
संन्यास राइ ॥
ਹਰਿਭਗਤਭਾਇ॥੨੧੪॥
ਹਰਿ ਭਗਤੀ ਨਾਲ ਪ੍ਰੇਮ ਪਾ ਲਿਆ ਹੈ ॥੨੧੪॥
Forsaking the royal enjoyments that king of Yogis had adopted Sannyas and Yoga for the devotion and desire of meeting the Lord.214.
हरि भगत भाइ ॥२१४॥
ਮੁਖਛਬਿਅਪਾਰ
(ਉਸ ਦੇ) ਮੁਖ ਉਤੇ ਅਪਾਰ ਛਬੀ ਹੈ,
मुख छबि अपार ॥
ਪੂਰਣਵਤਾਰ
(ਮਾਨੋ ਹਰਿ ਦਾ) ਪੂਰਨ ਅਵਤਾਰ ਹੋਵੇ।
The beauty of the face of that perfect incarnation was enormous
पूरण वतार ॥
ਖੜਗੰਅਸੇਖ
(ਉਹ) ਖੜਗ ਵਾਂਗ ਪੂਰੀ ਤਰ੍ਹਾਂ (ਕੁਸ਼ਾਂਗ੍ਰ ਬੁੱਧੀ ਵਾਲਾ)
खड़गं असेख ॥
ਬਿਦਿਆਬਿਸੇਖ॥੨੧੫॥
ਅਤੇ ਵਿਸ਼ੇਸ਼ ਵਿਦਿਆ ਨੂੰ ਜਾਣਨ ਵਾਲਾ ਹੈ ॥੨੧੫॥
He was sharp like dagger and was also skilful in many prominent sciences.215.
बिदिआ बिसेख ॥२१५॥
ਸੁੰਦਰਸਰੂਪ
ਉਸ ਦਾ ਸਰੂਪ ਸੁੰਦਰ ਹੈ,
सुंदर सरूप ॥
ਮਹਿਮਾਅਨੂਪ
ਮਹਿਮਾ ਉਪਮਾ ਤੋਂ ਰਹਿਤ ਹੈ,
महिमा अनूप ॥
ਆਭਾਅਪਾਰ
ਅਪਾਰ ਆਭਾ ਵਾਲਾ ਹੈ,
आभा अपार ॥
ਮੁਨਿਮਨਿਉਦਾਰ॥੨੧੬॥
(ਦੱਤ) ਮੁਨੀ ਉਦਾਰ ਮਨ ਵਾਲਾ ਹੈ ॥੨੧੬॥
That charming sage had unique greatness, unlimited glory and generous mind.216.
मुनि मनि उदार ॥२१६॥