GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 647
Display Settings
Translations
ਇਕਰਹਤਏਕਆਸਾਅਧਾਰ॥੧੪੬॥
ਇਕ ਕੇਵਲ ਇਕ ਆਸ ਦੇ ਆਸਰੇ ਰਹਿੰਦੇ ਹਨ ॥੧੪੬॥
Someone practiced various postures and someone continued to live on the strength of one desire.146.
इक रहत एक आसा अधार ॥१४६॥
ਕੇਈਕਬਹੂੰਨੀਚਨਹੀਕਰਤਡੀਠ
ਕਈ ਕਦੇ ਵੀ ਨਜ਼ਰ ਨੂੰ ਨੀਵਾਂ ਨਹੀਂ ਕਰਦੇ।
केई कबहूं नीच नही करत डीठ ॥
ਕੇਈਤਪਤਆਗਿਪਰਜਾਰਪੀਠ
ਕਈ ਅੱਗ ਬਾਲ ਕੇ ਪਿੱਠ ਨੂੰ ਸੇਕਦੇ ਹਨ।
There are many who do not see below and many warm themselves by burning fire on their back
केई तपत आगि पर जार पीठ ॥
ਕੇਈਬੈਠਕਰਤਬ੍ਰਤਚਰਜਦਾਨ
ਕਈ ਬੈਠ ਕੇ ਬ੍ਰਤ, ਬ੍ਰਹਮਚਰਯ ਅਤੇ ਦਾਨ ਕਰਦੇ ਹਨ।
केई बैठ करत ब्रत चरज दान ॥
ਕੇਈਧਰਤਚਿਤਏਕੈਨਿਧਾਨ॥੧੪੭॥
ਕਈ ਇਕ ਪ੍ਰਭੂ ('ਨਿਧਾਨ') ਨੂੰ ਚਿਤ ਵਿਚ ਧਾਰਨ ਕਰਦੇ ਹਨ ॥੧੪੭॥
Some sit down and hold fasts and bestow charities and many are absorbed only in One Lord.147.
केई धरत चित एकै निधान ॥१४७॥
ਕੇਈਕਰਤਜਗਿਅਰੁਹੋਮਦਾਨ
ਕਈ ਯੱਗ, ਹੋਮ ਅਤੇ ਦਾਨ ਕਰਦੇ ਹਨ।
केई करत जगि अरु होम दान ॥
ਕੇਈਭਾਤਿਭਾਤਿਬਿਧਵਤਿਇਸਨਾਨ
ਕਈ ਭਾਂਤ ਭਾਂਤ ਦੇ ਵਿਧੀ ਅਨੁਸਾਰ ਇਸ਼ਨਾਨ ਕਰਦੇ ਹਨ।
Many take bath according to Shastric injuctions in various ways
केई भाति भाति बिधवति इसनान ॥
ਕੇਈਧਰਤਜਾਇਲੈਪਿਸਟਪਾਨ
ਕਈ ਪੈਰਾਂ (ਨੂੰ ਮੋੜ ਕੇ) ਪਿਠ ਉਤੇ ਟਿਕਾ ਦਿੰਦੇ ਹਨ।
केई धरत जाइ लै पिसट पान ॥
ਕੇਈਦੇਤਕਰਮਕੀਛਾਡਿਬਾਨ॥੧੪੮॥
ਕਈ ਕਰਮ ਕਰਨ ਦੀ ਆਦਤ ('ਬਾਨ') ਨੂੰ ਛਡ ਬੈਠੇ ਹਨ ॥੧੪੮॥
And many are busy in Yajnas charities and hom many are standing with their hands touching the earth at their back and many forsaking crores of rupees are donating whatever they have with th
केई देत करम की छाडि बान ॥१४८॥
ਕੇਈਕਰਤਬੈਠਿਪਰਮੰਪ੍ਰਕਾਸ
ਕਈ ਬੈਠ ਕੇ ਬ੍ਰਹਮ ਗਿਆਨ ('ਪਰਮ ਪ੍ਰਕਾਸ਼') ਦੀ ਗੱਲ ਕਰ ਰਹੇ ਹਨ।
केई करत बैठि परमं प्रकास ॥
ਕੇਈਭ੍ਰਮਤਪਬਬਨਿਬਨਿਉਦਾਸ
ਕਈ ਉਦਾਸ ਹੋ ਹੋ ਕੇ ਬਨਾਂ ਅਤੇ ਪਹਾੜਾਂ ਵਿਚ ਫਿਰਦੇ ਹਨ।
Many are sitting in Supreme Light and many are roaming unattached on mountain and in the forest
केई भ्रमत पब बनि बनि उदास ॥
ਕੇਈਰਹਤਏਕਆਸਨਅਡੋਲ
ਕਈ ਇਕ ਆਸਨ ਉਤੇ ਅਡੋਲ ਰਹਿੰਦੇ ਹਨ।
केई रहत एक आसन अडोल ॥
ਕੇਈਜਪਤਬੈਠਿਮੁਖਮੰਤ੍ਰਅਮੋਲ॥੧੪੯॥
ਕਈ ਬੈਠ ਕੇ ਅਮੋਲਕ ਮੰਤ੍ਰਾਂ ਦਾ ਮੁਖ ਤੋਂ ਜਾਪ ਕਰਦੇ ਹਨ ॥੧੪੯॥
Many are sitting in one posture and many are reciting mantras.149.
केई जपत बैठि मुख मंत्र अमोल ॥१४९॥
ਕੇਈਕਰਤਬੈਠਿਹਰਿਹਰਿਉਚਾਰ
ਕਈ ਬੈਠ ਕੇ ਹਰਿ ਹਰਿ ਦਾ ਉਚਾਰਨ ਕਰਦੇ ਹਨ।
केई करत बैठि हरि हरि उचार ॥
ਕੇਈਕਰਤਪਾਠਮੁਨਿਮਨਉਦਾਰ
ਕਈ ਉਦਾਰ ਮਨ ਵਾਲੇ ਮੁਨੀ (ਸਤੋਤ੍ਰਾਂ ਦਾ) ਪਾਠ ਕਰਦੇ ਹਨ।
Some are uttering the Name of the Lord while sitting and some sages are reading the religious text with a generous heart
केई करत पाठ मुनि मन उदार ॥
ਕੇਈਭਗਤਿਭਾਵਭਗਵਤਭਜੰਤ
ਕਈ ਭਗਤੀ ਭਾਵ ਵਾਲੇ ਭਗਵਾਨ ਦਾ ਭਜਨ ਕਰਦੇ ਹਨ।
केई भगति भाव भगवत भजंत ॥
ਕੇਈਰਿਚਾਬੇਦਸਿੰਮ੍ਰਿਤਰਟੰਤ॥੧੫੦॥
ਕਈ ਵੇਦ ਦੀਆਂ ਰਿਚਾਵਾਂ ਅਤੇ ਸਿਮ੍ਰਿਤੀਆਂ ਦਾ ਰਟਨ ਕਰਦੇ ਹਨ ॥੧੫੦॥
Many are meditating on the Lord with devotion and many are repeating the Vedic verses and Smritis.150.
केई रिचा बेद सिंम्रित रटंत ॥१५०॥
ਕੇਈਏਕਪਾਨਅਸਥਿਤਅਡੋਲ
ਕਈ ਇਕ ਪੈਰ ਉਤੇ ਅਡੋਲ ਖੜੋਂਦੇ ਹਨ।
केई एक पान असथित अडोल ॥
ਕੇਈਜਪਤਜਾਪਮਨਿਚਿਤਖੋਲਿ
ਕਈ ਖੁਲ੍ਹੇ ਮਨ ਚਿਤ ਨਾਲ ਜਾਪ ਜਪਦੇ ਹਨ।
Many are standing on one hand and many are reciting mantras with fullness of mind
केई जपत जाप मनि चित खोलि ॥
ਕੇਈਰਹਤਏਕਮਨਨਿਰਾਹਾਰ
ਕਈ ਇਕਾਗਰ ਮਨ ਨਾਲ ਨਿਰਾਹਾਰ ਰਹਿੰਦੇ ਹਨ।
केई रहत एक मन निराहार ॥
ਇਕਭਛਤਪਉਨਮੁਨਿਮਨਉਦਾਰ॥੧੫੧॥
ਕਈ ਉਦਾਰ ਮਨ ਵਾਲੇ ਮੁਨੀ ਵਾਯੂ ਦਾ ਭੋਜਨ ਕਰਦੇ ਹਨ ॥੧੫੧॥
Many go without food and many sages only subsist on air.151.
इक भछत पउन मुनि मन उदार ॥१५१॥
ਇਕਕਰਤਨਿਆਸਆਸਾਬਿਹੀਨ
ਇਕ ਆਸ (ਇੱਛਾ) ਤੋਂ ਰਹਿਤ ਹੋ ਕੇ ਯੋਗ ਸਾਧਨਾ ਕਰਦੇ ਹਨ।
इक करत निआस आसा बिहीन ॥
ਇਕਰਹਤਏਕਭਗਵਤਅਧੀਨ
ਇਕ (ਕੇਵਲ) ਇਕ ਭਗਵਾਨ ਦੇ ਅਧੀਨ ਰਹਿੰਦੇ ਹਨ।
Many are sitting in postures, abandoning their desires and expectations and many have resigned themselves to the support of the Lord
इक रहत एक भगवत अधीन ॥
ਇਕਕਰਤਨੈਕੁਬਨਫਲਅਹਾਰ
ਇਕ ਬਨ ਦੇ ਫਲਾਂ ਦਾ ਥੋੜਾ ਜਿਹਾ ਆਹਾਰ ਕਰਦੇ ਹਨ।
इक करत नैकु बन फल अहार ॥
ਇਕਰਟਤਨਾਮਸਿਆਮਾਅਪਾਰ॥੧੫੨॥
ਇਕ ਅਪਾਰ (ਪਰਾਕ੍ਰਮ ਵਾਲੀ) ਦੇਵੀ ('ਸਿਆਮਾ') ਦਾ ਨਾਮ ਰਟਦੇ ਹਨ ॥੧੫੨॥
Many are subsisting on small quantity of fruit in the forest and many are only repeating the Name of the Lord.152.
इक रटत नाम सिआमा अपार ॥१५२॥
ਇਕਏਕਆਸਆਸਾਬਿਰਹਤ
ਇਕ ਆਸ (ਇੱਛਾ) ਤੋਂ ਰਹਿਤ ਹੋ ਕੇ ਇਕੋ ਦੀ ਆਸ ਰਖਦੇ ਹਨ।
इक एक आस आसा बिरहत ॥
ਇਕਬਹੁਤਭਾਤਿਦੁਖਦੇਹਸਹਤ
ਇਕ ਕਈ ਤਰ੍ਹਾਂ ਦੇ ਦੁਖ ਸ਼ਰੀਰ ਉਤੇ ਸਹਿੰਦੇ ਹਨ।
Many are abiding only with the hope of meeting the Lord and many are enduring many kinds of sufferings
इक बहुत भाति दुख देह सहत ॥
ਇਕਕਹਤਏਕਹਰਿਕੋਕਥਾਨ
ਇਕ (ਕੇਵਲ) ਇਕ ਹਰਿ ਦੀ ਕਥਾ ਨੂੰ ਕਹਿੰਦੇ ਹਨ।
इक कहत एक हरि को कथान ॥
ਇਕਮੁਕਤਪਤ੍ਰਪਾਵਤਨਿਦਾਨ॥੧੫੩॥
ਇਕ ਅੰਤ ਨੂੰ ਮੁਕਤੀ ਦਾ ਪ੍ਰਵਾਨਾ ਪ੍ਰਾਪਤ ਕਰ ਲੈਂਦੇ ਹਨ ॥੧੫੩॥
Many are busy in speaking a discourse of the Lord and many are ultimately obtaining salvation.153.
इक मुकत पत्र पावत निदान ॥१५३॥
ਇਕਪਰੇਸਰਣਿਹਰਿਕੇਦੁਆਰ
ਇਕ ਹਰਿ ਦੇ ਦੁਆਰ ਉਤੇ ਸ਼ਰਨੀਂ ਪਏ ਹਨ।
इक परे सरणि हरि के दुआर ॥
ਇਕਰਹਤਤਾਸੁਨਾਮੈਅਧਾਰ
ਇਕ ਉਸ ਦੇ ਨਾਮ ਦੇ ਆਧਾਰ ਉਤੇ ਰਹਿੰਦੇ ਹਨ।
Many have come under the refuge of the Lord and their support is only the name of the Lord
इक रहत तासु नामै अधार ॥
ਇਕਜਪਤਨਾਮਤਾਕੋਦੁਰੰਤ
ਇਕ ਉਸ ਦੇ ਅਨੰਤ ਨਾਮਾਂ ਨੂੰ ਜਪਦੇ ਹਨ।
इक जपत नाम ता को दुरंत ॥
ਇਕਅੰਤਿਮੁਕਤਿਪਾਵਤਬਿਅੰਤ॥੧੫੪॥
ਇਕ (ਉਸ) ਬੇਅੰਤ (ਪ੍ਰਭੂ) ਤੋਂ ਮੁਕਤੀ ਪ੍ਰਾਪਤ ਕਰਦੇ ਹਨ ॥੧੫੪॥
Many are repeating His Name and are ultimately obtaining salvation.154.
इक अंति मुकति पावत बिअंत ॥१५४॥
ਇਕਕਰਤਨਾਮੁਨਿਸਦਿਨਉਚਾਰ
ਇਕ ਰਾਤ ਦਿਨ ਨਾਮ ਦਾ ਉਚਾਰਨ ਕਰਦੇ ਹਨ।
इक करत नामु निस दिन उचार ॥
ਇਕਅਗਨਿਹੋਤ੍ਰਬ੍ਰਹਮਾਬਿਚਾਰ
ਇਕ ਬ੍ਰਹਮ ਵਿਚਾਰ (ਨੂੰ ਮਨ ਵਿਚ ਧਾਰਨ ਕਰ ਕੇ) ਅਗਨੀਹੋਤ੍ਰ ਕਰਦੇ ਹਨ।
Many are uttering the Name of the Lord day and night and many adopting the thought of the Lord in their mind, are performing Agnihotra (the rite of fire-offering)
इक अगनि होत्र ब्रहमा बिचार ॥
ਇਕਸਾਸਤ੍ਰਸਰਬਸਿਮ੍ਰਿਤਿਰਟੰਤ
ਇਕ ਸਾਰੇ ਸ਼ਾਸਤ੍ਰ ਅਤੇ ਸਿਮ੍ਰਿਤੀਆਂ ਨੂੰ ਰਟਦੇ ਹਨ।
इक सासत्र सरब सिम्रिति रटंत ॥
ਇਕਸਾਧਰੀਤਿਨਿਸਦਿਨਚਲੰਤ॥੧੫੫॥
ਇਕ ਸਾਧਾਂ ਦੀ ਮਰਯਾਦਾ ਅਨੁਸਾਰ ਰਾਤ ਦਿਨ ਅਮਲ ਕਰਦੇ ਹਨ ॥੧੫੫॥
Many are repeating for memory the Shastras and Smritis and many are continuously observing
इक साध रीति निस दिन चलंत ॥१५५॥
ਇਕਹੋਮਦਾਨਅਰੁਬੇਦਰੀਤਿ
ਇਕ ਵੇਦ ਦੀ ਰੀਤ ਅਨੁਸਾਰ ਹੋਮ ਅਤੇ ਦਾਨ ਕਰਦੇ ਹਨ।
इक होम दान अरु बेद रीति ॥
ਇਕਰਟਤਬੈਠਿਖਟਸਾਸਤ੍ਰਮੀਤ
ਇਕ ਮਿਤਰ ਬੈਠ ਕੇ ਛੇ ਸ਼ਾਸਤ੍ਰ ਪੜ੍ਹਦੇ ਹਨ।
Many are performing the acts of hom and charity according to Vedic injunctions and many friends sitting together are cramming the six Shastras
इक रटत बैठि खट सासत्र मीत ॥
ਇਕਕਰਤਬੇਦਚਾਰੋਉਚਾਰ
ਇਕ ਚੌਹਾਂ ਵੇਦਾਂ ਦਾ ਉਚਾਰਨ ਕਰਦੇ ਹਨ।
इक करत बेद चारो उचार ॥
ਇਕਗਿਆਨਗਾਥਮਹਿਮਾਅਪਾਰ॥੧੫੬॥
ਇਕ ਅਪਾਰ ਮਹਿਮਾ ਵਾਲੀ ਗਿਆਨ ਗਾਥਾ (ਕਰਦੇ ਹਨ) ॥੧੫੬॥
Many are reciting the four Vedas and are describing the infinite greatness of the discussion about knowledge.15
इक गिआन गाथ महिमा अपार ॥१५६॥
ਇਕਭਾਤਿਭਾਤਿਮਿਸਟਾਨਭੋਜ
ਇਕ ਭਾਂਤ ਭਾਂਤ ਦੇ ਮਿਠੇ ਭੋਜਨ
इक भाति भाति मिसटान भोज ॥
ਬਹੁਦੀਨਬੋਲਿਭਛਦੇਤਰੋਜ
ਬਹੁਤ ਸਾਰੇ ਗ਼ਰੀਬਾਂ ਨੂੰ ਬੁਲਾ ਕੇ ਨਿੱਤ ਖਾਣ ਲਈ ਦਿੰਦੇ ਹਨ।
Many are ever calling lowly and afflicted ones and serving them sweets and food
बहु दीन बोलि भछ देत रोज ॥
ਕੇਈਕਰਤਬੈਠਿਬਹੁਭਾਤਿਪਾਠ
ਕਈ ਬੈਠ ਕੇ ਬਹੁਤ ਤਰ੍ਹਾਂ ਦੇ ਪਾਠ ਕਰਦੇ ਹਨ।
केई करत बैठि बहु भाति पाठ ॥
ਕਈਅੰਨਿਤਿਆਗਿਚਾਬੰਤਕਾਠ॥੧੫੭॥
ਕਈ ਅੰਨ ਤਿਆਗ ਕੇ ਕਾਠ ਨੂੰ ਚਬਦੇ ਹਨ ॥੧੫੭॥
Many are busy in reciting the religious texts in various ways and many forsaking the corn, are just chewing the wood.157.
कई अंनि तिआगि चाबंत काठ ॥१५७॥
ਪਾਧੜੀਛੰਦ
ਪਾਧੜੀ ਛੰਦ:
PAADHARI STANZA
पाधड़ी छंद ॥
ਕੇਈਭਾਤਿਭਾਤਿਸੋਧਰਤਧਿਆਨ
ਕਈ ਭਾਂਤ ਭਾਂਤ ਨਾਲ ਧਿਆਨ ਧਰਦੇ ਹਨ।
केई भाति भाति सो धरत धिआन ॥
ਕੇਈਕਰਤਬੈਠਿਹਰਿਕ੍ਰਿਤਕਾਨਿ
ਕਈ ਬੈਠ ਕੇ ਹਰਿ ਜਸ ਕਰਦੇ ਹਨ ਅਤੇ (ਕਈ) ਕੰਨਾਂ (ਨਾਲ ਸੁਣਦੇ ਹਨ)।
Many are meditating in various ways and many, while sitting, are elucidating about various works of the Lord
केई करत बैठि हरि क्रित कानि ॥