GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 619
Display Settings
Translations
ਕਉਨ​ਕਉਨ​ਉਚਾਰੀਐ​ਕਰਿ​ਸੂਰ​ਸਰਬ​ਬਿਬੇਕ​॥੫੪॥​
ਸਾਰਿਆਂ ਸੂਰਮਿਆਂ ਵਿਚੋਂ ਵਿਚਾਰ ਪੂਰਵਕ ਕਿਹੜੇ ਕਿਹੜੇ ਦਾ ਵਰਣਨ ਕੀਤਾ ਜਾਏ ॥੫੪॥
Many of various names ruled over many places and with power of intellect, whose names should be mentioned, with their description? 54.
कउन कउन उचारीऐ करि सूर सरब बिबेक ॥५४॥
ਸਪਤ​ਦੀਪਨ​ਸਪਤ​ਭੂਪ​ਭੁਗੈ​ਲਗੇ​ਨਵਖੰਡ​॥​
ਸੱਤਾ ਦੀਪਾਂ ਦੇ ਸੱਤੇ ਰਾਜੇ ਨੌਂ ਖੰਡਾਂ ਨੂੰ ਭੋਗਣ ਲਗੇ (ਅਰਥਾਤ-ਉਨ੍ਹਾਂ ਉਤੇ ਰਾਜ ਕਰਨ ਲਗੇ)।
सपत दीपन सपत भूप भुगै लगे नवखंड ॥
ਭਾਤਿ​ਭਾਤਿਨ​ਸੋ​ਫਿਰੇ​ਅਸਿ​ਬਾਧਿ​ਜੋਧ​ਪ੍ਰਚੰਡ​॥​
ਪ੍ਰਚੰਡ ਯੋਧੇ ਤਲਵਾਰਾਂ ਬੰਨ੍ਹ ਕੇ ਵੱਖਰੇ ਵੱਖਰੇ ਢੰਗਾਂ ਨਾਲ (ਇਧਰ ਉਧਰ) ਫਿਰਨ ਲਗੇ।
The king ruled over seven continents and nine regions and taking up their swords, in various ways, they moved at all places powerfully
भाति भातिन सो फिरे असि बाधि जोध प्रचंड ॥
ਦੀਹ​ਦੀਹ​ਅਜੀਹ​ਦੇਸਨਿ​ਨਾਮ​ਆਪਿ​ਭਨਾਇ​॥​
ਵੱਡੇ ਤੋਂ ਵੱਡੇ ਨਾ ਜਿਤੇ ਜਾ ਸਕਣ ਵਾਲੇ ਦੇਸਾਂ ਦੇ ਨਾਂ ਆਪ ਸੁਣਾਉਣ ਲਗੇ।
दीह दीह अजीह देसनि नाम आपि भनाइ ॥
ਆਨਿ​ਜਾਨੁ​ਦੁਤੀ​ਭਏ​ਛਿਤਿ​ਦੂਸਰੇ​ਹਰਿ​ਰਾਇ​॥੫੫॥​
(ਇੰਜ ਪ੍ਰਤੀਤ ਹੁੰਦਾ ਹੈ ਕਿ) ਧਰਤੀ ਉਤੇ ਦੂਜੇ ਇੰਦਰ (ਹਰਿ) ਰਾਜਾ ਉਪਸਥਿਤ ਹੋ ਗਏ ਹੋਣ ॥੫੫॥
They forcefully promulgated their names and it seemed that they were the incarnation of the Lord on the earth.55.
आनि जानु दुती भए छिति दूसरे हरि राइ ॥५५॥
ਆਪ​ਆਪ​ਸਮੈ​ਸਬੈ​ਸਿਰਿ​ਅਤ੍ਰ​ਪਤ੍ਰ​ਫਿਰਾਇ​॥​
ਆਪਣੇ ਆਪਣੇ ਸਮੇਂ ਵਿਚ ਸਭ ਨੇ (ਆਪਣੇ ਆਪਣੇ) ਸਿਰ ਉਤੇ ਛਤ੍ਰ ਫਿਰਾਇਆ ਹੈ।
आप आप समै सबै सिरि अत्र पत्र फिराइ ॥
ਜੀਤਿ​ਜੀਤਿ​ਅਜੀਤ​ਜੋਧਨ​ਰੋਹ​ਕ੍ਰੋਹ​ਕਮਾਇ​॥​
ਰੋਹ ਅਤੇ ਕ੍ਰੋਧ ਨਾਲ ਅਜਿਤ ਯੋਧਿਆਂ ਨੂੰ ਜਿਤ ਜਿਤ ਕੇ (ਅਧੀਨ ਕਰਦੇ ਰਹੇ)।
They continued to conquer furiously the invincible warriors, swinging the canopies over the heads of one another
जीति जीति अजीत जोधन रोह क्रोह कमाइ ॥
ਝੂਠ​ਸਾਚ​ਅਨੰਤ​ਬੋਲਿ​ਕਲੋਲ​ਕੇਲ​ਅਨੇਕ​॥​
ਅਨੰਤ ਪ੍ਰਕਾਰ ਦੇ ਝੂਠ ਅਤੇ ਸੱਚ ਬੋਲ ਕੇ ਅਨੇਕਾਂ ਹੀ ਕੌਤਕ ਅਤੇ ਕ੍ਰੀੜਾਵਾਂ ਕਰਦੇ ਰਹੇ।
झूठ साच अनंत बोलि कलोल केल अनेक ॥
ਅੰਤਿ​ਕਾਲ​ਸਬੈ​ਭਛੇ​ਜਗਿ​ਛਾਡੀਆ​ਨਹਿ​ਏਕ​॥੫੬॥​
ਅੰਤ ਵਿਚ ਕਾਲ ਨੇ ਸਭ ਨੂੰ ਖਾ ਲਿਆ ਅਤੇ ਜਗਤ ਵਿਚ ਇਕ ਵੀ ਨਹੀਂ ਛਡਿਆ ਹੈ ॥੫੬॥
Garrying on behavior conquer furiously the invincible warriors, Swinging the canopies over the ultimately became the food of KAL ( death).56.
अंति काल सबै भछे जगि छाडीआ नहि एक ॥५६॥
ਆਪ​ਅਰਥ​ਅਨਰਥ​ਅਪਰਥ​ਸਮਰਥ​ਕਰਤ​ਅਨੰਤ​॥​
ਆਪਣੇ ਸੁਆਰਥ ਲਈ ਸਮਰਥ ਲੋਕ ਦੂਜਿਆਂ ਉਤੇ ਬੇਅੰਤ ਅਨਰਥ ਕਰਦੇ ਰਹੇ ਹਨ।
आप अरथ अनरथ अपरथ समरथ करत अनंत ॥
ਅੰਤਿ​ਹੋਤ​ਠਟੀ​ਕਛੂ​ਪ੍ਰਭੂ​ਕੋਟਿ​ਕ੍ਯੋਨ​ਨ​ਕਰੰਤ​॥​
ਅੰਤ ਤੇ (ਉਹੀ) ਕੁਝ ਹੁੰਦਾ ਹੈ ਜੋ ਪ੍ਰਭੂ ਨੇ ਬਣਾਇਆ ਹੈ, ਭਾਵੇਂ ਅਤਿ ਅਧਿਕ (ਉਪਾ) ਕਿਉਂ ਨਾ ਕੀਤੇ ਜਾਣ।
The powerful people perform many sinful action and unjust deeds, for their interest, but ultimately they have to appear before the Lord
अंति होत ठटी कछू प्रभू कोटि क्योन न करंत ॥
ਜਾਨ​ਬੂਝ​ਪਰੰਤ​ਕੂਪ​ਲਹੰਤ​ਮੂੜ​ਨ​ਭੇਵ​॥​
ਮੂਰਖ ਲੋਕ (ਪ੍ਰਭੂ ਦੀ ਵਾਸਤਵਿਕਤਾ ਦਾ) ਭੇਦ ਨਹੀਂ ਪਾਂਦੇ ਅਤੇ ਜਾਣ ਬੁਝ ਕੇ ਖੂਹ ਵਿਚ ਪੈਂਦੇ ਹਨ।
The being deliberately falls into the well and dose not know the secret of the Lord
जान बूझ परंत कूप लहंत मूड़ न भेव ॥
ਅੰਤਿ​ਕਾਲ​ਤਬੈ​ਬਚੈ​ਜਬ​ਜਾਨ​ਹੈ​ਗੁਰਦੇਵ​॥੫੭॥​
ਅੰਤ ਵਿਚ ਕਾਲ ਤੋਂ ਤਦ ਹੀ ਬਚਿਆ ਜਾ ਸਕੇਗਾ ਜਦ ਗੁਰੂਦੇਵ ਨੂੰ ਜਾਣ ਲਿਆ ਜਾਵੇਗਾ ॥੫੭॥
He will only save himself from death, when he will comprehend that Guru-Lord.57.
अंति काल तबै बचै जब जान है गुरदेव ॥५७॥
ਅੰਤਿ​ਹੋਤ​ਠਟੀ​ਭਲੀ​ਪ੍ਰਭ​ਮੂੜ​ਲੋਗ​ਨ​ਜਾਨਿ​॥​
ਮੂਰਖ ਲੋਕ ਨਹੀਂ ਜਾਣਦੇ ਕਿ ਅੰਤ ਵਿਚ ਉਹੀ ਹੁੰਦਾ ਹੈ ਜੋ ਪ੍ਰਭੂ ਨੇ ਬਣਾਇਆ ਹੈ।
The fools do not know that ultimately we feet shy before the Lord
अंति होत ठटी भली प्रभ मूड़ लोग न जानि ॥
ਆਪ​ਅਰਥ​ਪਛਾਨ​ਹੀ​ਤਜਿ​ਦੀਹ​ਦੇਵ​ਨਿਧਾਨ​॥​
ਵੱਡੇ ਮਹਾਨ ਪ੍ਰਭੂ ਨੂੰ ਛਡ ਕੇ (ਮੂਰਖ ਲੋਕ) ਆਪਣੇ ਸੁਆਰਥ ਨੂੰ ਹੀ ਪਛਾਣਦੇ ਹਨ।
These fools forsaking their supreme father, the Lord, only recognize their own interest
आप अरथ पछान ही तजि दीह देव निधान ॥
ਧਰਮ​ਜਾਨਿ​ਕਰਤ​ਪਾਪਨ​ਯੌ​ਨ​ਜਾਨਤ​ਮੂੜ​॥​
ਉਹ ਮੂਰਖ ਇਸ ਤਰ੍ਹਾਂ (ਵਾਸਤਵਿਕਤਾ ਨੂੰ) ਨਾ ਜਾਣ ਕੇ (ਪਾਖੰਡਾਂ ਨੂੰ) ਧਰਮ ਸਮਝ ਕੇ ਪਾਪ ਕਰਦੇ ਹਨ।
धरम जानि करत पापन यौ न जानत मूड़ ॥
ਸਰਬ​ਕਾਲ​ਦਇਆਲ​ਕੋ​ਕਹੁ​ਪ੍ਰਯੋਗ​ਗੂੜ​ਅਗੂੜ​॥੫੮॥​
ਉਸ ਦਿਆਲੂ ਪ੍ਰਭੂ ਨੂੰ ਹਰ ਸਮੇਂ ਗੁਪਤ ਪ੍ਰਗਟ ਹੋ ਰਹੇ ਸਾਰਿਆਂ ਪ੍ਰਯੋਗਾਂ ਦਾ ਬੋਧ ਰਹਿੰਦਾ ਹੈ ॥੫੮॥
They commit sins in the name of religion and they do not know even this much that this is the profound myself of the compassionate of the Name of the Lord.58
सरब काल दइआल को कहु प्रयोग गूड़ अगूड़ ॥५८॥
ਪਾਪ​ਪੁੰਨ​ਪਛਾਨ​ਹੀ​ਕਰਿ​ਪੁੰਨ​ਕੀ​ਸਮ​ਪਾਪ​॥​
(ਉਹ) ਪਾਪ ਦੀ ਪੁੰਨ ਵਜੋਂ ਪਛਾਣ ਕਰਦੇ ਹਨ, ਅਤੇ ਪੁੰਨ ਦੇ ਸਮਾਨ ਪਾਪ ਕਰਦੇ ਹਨ।
पाप पुंन पछान ही करि पुंन की सम पाप ॥
ਪਰਮ​ਜਾਨ​ਪਵਿਤ੍ਰ​ਜਾਪਨ​ਜਪੈ​ਲਾਗ​ਕੁਜਾਪ​॥​
(ਉਹ) ਕੁਜਾਪਾਂ ਨੂੰ ਪਰਮ ਪਵਿਤ੍ਰ ਜਾਪ ਸਮਝ ਕੇ ਜਪਦੇ ਹਨ।
They are ever absorbed in evil action considering sin as virtue and virtue as sin, the holy as unholy and without knowing the remembrance of the Name of the Lord:
परम जान पवित्र जापन जपै लाग कुजाप ॥
ਸਿਧ​ਠਉਰ​ਨ​ਮਾਨਹੀ​ਬਿਨੁ​ਸਿਧ​ਠਉਰ​ਪੂਜੰਤ​॥​
ਸਿੱਧ ਸਥਾਨਾਂ ਨੂੰ ਨਹੀਂ ਮੰਨਦੇ ਅਤੇ ਬਿਨਾ ਕਿਸੇ ਸਿੱਧੀ ਵਾਲੇ ਸਥਾਨਾਂ ਨੂੰ ਪੂਜਦੇ ਹਨ।
The being does not believe in the good place and worship bad place
सिध ठउर न मानही बिनु सिध ठउर पूजंत ॥
ਹਾਥਿ​ਦੀਪਕੁ​ਲੈ​ਮਹਾ​ਪਸੁ​ਮਧਿ​ਕੂਪ​ਪਰੰਤ​॥੫੯॥​
ਹੱਥ ਵਿਚ ਦੀਪਕ ਲੈ ਕੇ ਵੀ ਉਹ ਮੂਰਖ ਖੂਹ ਵਿਚ ਡਿਗਦੇ ਹਨ ॥੫੯॥
In such a position he falls in the well, even having the lamp in his hand.59.
हाथि दीपकु लै महा पसु मधि कूप परंत ॥५९॥
ਸਿਧ​ਠਉਰ​ਨ​ਮਾਨ​ਹੀ​ਅਨਸਿਧ​ਪੂਜਤ​ਠਉਰ​॥​
ਸਥਾਪਿਤ ('ਸਿਧ') ਸਥਾਨ ਨੂੰ ਨਹੀਂ ਮੰਨਦੇ ਅਤੇ ਅਸਥਾਪਿਤ ('ਅਨਸਿਧ') ਸਥਾਨਾਂ ਦੀ ਪੂਜਾ ਕਰਦੇ ਹਨ।
Having on belief in holy places, he worship the unholy ones
सिध ठउर न मान ही अनसिध पूजत ठउर ॥
ਕੈ​ਕੁ​ਦਿਵਸ​ਚਲਾਹਿਗੇ​ਜੜ​ਭੀਤ​ਕੀ​ਸੀ​ਦਉਰ​॥​
(ਉਹ) ਮੂਰਖ ਕਿਤਨੇ ਦਿਨਾਂ ਤਕ ਕੰਧ ਉਤੇ ਦੌੜਨ ਵਾਂਗ (ਆਪਣੇ) ਜੀਵਨ ਨੂੰ ਚਲਾਉਣਗੇ।
But for now many days he will be able to run such a cowardly race ?
कै कु दिवस चलाहिगे जड़ भीत की सी दउर ॥
ਪੰਖ​ਹੀਨ​ਕਹਾ​ਉਡਾਇਬ​ਨੈਨ​ਹੀਨ​ਨਿਹਾਰ​॥​
ਖੰਭਾਂ ਤੋਂ ਬਿਨਾ (ਪੰਛੀ) ਕਿਵੇਂ ਉਡੇਗਾ ਅਤੇ ਅੱਖਾਂ ਤੋਂ ਵਾਂਝਿਆ ਹੋਇਆ (ਕਿਵੇਂ) ਵੇਖੇਗਾ।
Hoe can one fly without the wings? And how can one see without the eyes? How can one go to the battlefield without weapons
पंख हीन कहा उडाइब नैन हीन निहार ॥
ਸਸਤ੍ਰ​ਹੀਨ​ਜੁਧਾ​ਨ​ਪੈਠਬ​ਅਰਥ​ਹੀਨ​ਬਿਚਾਰ​॥੬੦॥​
ਸ਼ਸਤ੍ਰ ਤੋਂ ਹੀਣਾ ਕਿਵੇਂ ਯੁੱਧ ਵਿਚ ਪ੍ਰਵੇਸ਼ ਕਰੇਗਾ ਅਤੇ ਅਰਥ (ਨੂੰ ਸਮਝਣ ਦੀ ਸ਼ਕਤੀ ਤੋਂ) ਹੀਣਾ (ਕਿਵੇਂ) ਵਿਚਾਰ (ਸ਼ਾਸਤ੍ਰ) ਵਿਚ ਸ਼ਾਮਲ ਹੋਵੇਗਾ ॥੬੦॥
And without understaning the meaning how can one understand any problem?.60.
ससत्र हीन जुधा न पैठब अरथ हीन बिचार ॥६०॥
ਦਰਬ​ਹੀਣ​ਬਪਾਰ​ਜੈਸਕ​ਅਰਥ​ਬਿਨੁ​ਇਸ​ਲੋਕ​॥​
ਇਸ ਲੋਕ ਵਿਚ ਜਿਵੇਂ ਦਰਬ (ਧਨ) ਤੋਂ ਵਾਂਝੇ ਦਾ ਵਪਾਰ ਧਨ ('ਅਰਥ') ਤੋਂ ਬਿਨਾ ਨਹੀਂ ਹੋ ਸਕਦਾ।
दरब हीण बपार जैसक अरथ बिनु इस लोक ॥
ਆਂਖ​ਹੀਣ​ਬਿਲੋਕਬੋ​ਜਗਿ​ਕਾਮਕੇਲ​ਅਕੋਕ​॥​
ਅੱਖਾਂ ਤੋਂ ਅੰਨ੍ਹਾ (ਵਿਅਕਤੀ) ਜਗਤ ਨੂੰ ਨਹੀਂ ਵੇਖ ਸਕਦਾ ਅਤੇ ਕੋਕ ਸ਼ਾਸਤ੍ਰ ਤੋਂ ਅਣਜਾਣ ਕਾਮ ਕ੍ਰੀੜਾ ਨੂੰ ਨਹੀਂ ਮਾਣ ਸਕਦਾ।
How can one indulge in trade without wealth? How can one visualise the lustful actions without eyes?
आंख हीण बिलोकबो जगि कामकेल अकोक ॥
ਗਿਆਨ​ਹੀਣ​ਸੁ​ਪਾਠ​ਗੀਤਾ​ਬੁਧਿ​ਹੀਣ​ਬਿਚਾਰ​॥​
ਗਿਆਨ ਤੋਂ ਹੀਣਾ ਗੀਤਾ ਦਾ ਪਾਠ ਅਤੇ ਬੁੱਧੀ ਤੋਂ ਬਿਨਾ ਵਿਚਾਰ ਨਹੀਂ ਹੋ ਸਕਦਾ।
गिआन हीण सु पाठ गीता बुधि हीण बिचार ॥
ਹਿੰਮਤ​ਹੀਨ​ਜੁਧਾਨ​ਜੂਝਬ​ਕੇਲ​ਹੀਣ​ਕੁਮਾਰ​॥੬੧॥​
ਹਿੰਮਤ ਤੋਂ ਬਿਨਾ ਯੋਧਾ ਲੜ ਨਹੀਂ ਸਕਦਾ ਅਤੇ ਕੌਤਕਾਂ ਅਤੇ ਕ੍ਰੀੜਾਵਾਂ ਤੋਂ ਬਿਨਾ ਰਾਜ ਕੁਮਾਰ (ਸ਼ੋਭਦਾ ਨਹੀਂ ਹੈ) ॥੬੧॥
How can one recite Gita without knowledge and reflect upon it without intellect? How can one go to the battlefield without counrage.61
हिंमत हीन जुधान जूझब केल हीण कुमार ॥६१॥
ਕਉਨ​ਕਉਨ​ਗਨਾਈਐ​ਜੇ​ਭਏ​ਭੂਮਿ​ਮਹੀਪ​॥​
ਧਰਤੀ ਉਤੇ ਜਿਹੜੇ ਰਾਜੇ ਹੋਏ ਹਨ, (ਉਨ੍ਹਾਂ ਵਿਚੋਂ) ਕਿਸ ਕਿਸ ਨੂੰ ਗਿਣੀਏ।
कउन कउन गनाईऐ जे भए भूमि महीप ॥
ਕਉਨ​ਕਉਨ​ਸੁ​ਕਥੀਐ​ਜਗਿ​ਕੇ​ਸੁ​ਦ੍ਵੀਪ​ਅਦ੍ਵੀਪ​॥​
ਜਗਤ ਵਿਚ ਦੀਪਾਂ ਅਤੇ ਅਦੀਪਾਂ (ਦੇ ਜੋ ਸੁਆਮੀ ਹੋਏ ਹਨ, ਉਨ੍ਹਾਂ ਵਿਚੋਂ) ਕਿਹੜੇ ਕਿਹੜੇ ਦਾ ਕਥਨ ਕਰੀਏ।
How many kings were there? To want extent they be enumerated, and how far should the continents and regions of the world be described?
कउन कउन सु कथीऐ जगि के सु द्वीप अद्वीप ॥
ਜਾਸੁ​ਕੀਨ​ਗਨੈ​ਵਹੈ​ਇਮਿ​ਔਰ​ਕੀ​ਨਹਿ​ਸਕਤਿ​॥​
ਜਿਸ (ਪ੍ਰਭੂ) ਨੇ ਪੈਦਾ ਕੀਤੇ ਹਨ, ਉਹੀ ਇਨ੍ਹਾਂ ਨੂੰ ਗਿਣ ਸਕਦਾ ਹੈ, ਹੋਰ ਕਿਸੇ ਦੀ ਸ਼ਕਤੀ ਨਹੀਂ ਹੈ।
जासु कीन गनै वहै इमि और की नहि सकति ॥
ਯੌ​ਨ​ਐਸ​ਪਹਚਾਨੀਐ​ਬਿਨੁ​ਤਾਸੁ​ਕੀ​ਕੀਏ​ਭਗਤਿ​॥੬੨॥​
ਉਸ ਦੀ ਭਗਤੀ ਕੀਤੇ ਬਿਨਾ ਉਸ ਨੂੰ ਇਵੇਂ ਕਿਵੇਂ ਨਹੀਂ ਪਛਾਣਿਆ ਜਾ ਸਕਦਾ ॥੬੨॥
I have enumerated, only those which have come within my sight, I am unable to enumerate more and the this is also not possible without His devotion.62.
यौ न ऐस पहचानीऐ बिनु तासु की कीए भगति ॥६२॥
ਇਤਿ​ਰਾਜਾ​ਭਰਥ​ਰਾਜ​ਸਮਾਪਤੰ​॥੩॥੫॥​
ਇਥੇ ਰਾਜਾ ਭਰਤ ਦੇ ਰਾਜ ਦੀ ਸਮਾਪਤੀ।
इति राजा भरथ राज समापतं ॥३॥५॥
ਅਥ​ਰਾਜਾ​ਸਗਰ​ਰਾਜ​ਕਥਨੰ​॥​
ਹੁਣ ਰਾਜਾ ਸਗਰ ਦੇ ਰਾਜ ਦਾ ਕਥਨ:
अथ राजा सगर राज कथनं ॥
ਰੂਆਲ​ਛੰਦ​॥​
ਰੂਆਲ ਛੰਦ:
ROOAAL STANZA
रूआल छंद ॥
ਸ੍ਰੇਸਟ​ਸ੍ਰੇਸਟ​ਭਏ​ਜਿਤੇ​ਇਹ​ਭੂਮਿ​ਆਨਿ​ਨਰੇਸ​॥​
ਇਸ ਧਰਤੀ ਉਤੇ ਜਿਤਨੇ ਵੀ ਸ੍ਰੇਸ਼ਠ ਸ੍ਰੇਸ਼ਠ ਰਾਜੇ ਹੋਏ ਹਨ,
स्रेसट स्रेसट भए जिते इह भूमि आनि नरेस ॥
ਤਉਨ​ਤਉਨ​ਉਚਾਰਹੋ​ਤੁਮਰੇ​ਪ੍ਰਸਾਦਿ​ਅਸੇਸ​॥​
ਤੇਰੀ ਕ੍ਰਿਪਾ ਨਾਲ ਉਨ੍ਹਾਂ ਸਾਰਿਆਂ ਦਾ ਵਰਣਨ ਕਰਦਾ ਹਾਂ।
All the superb kings who had ruled over the earth, O Lord! With thy Grace, I describe at of them
तउन तउन उचारहो तुमरे प्रसादि असेस ॥
ਭਰਥ​ਰਾਜ​ਬਿਤੀਤ​ਭੇ​ਭਏ​ਰਾਜਾ​ਸਗਰ​ਰਾਜ​॥​
ਭਰਤਦਾ ਰਾਜ ਬੀਤ ਗਿਆ ਅਤੇ ਰਾਜਾ ਸਗਰ ਦਾ ਰਾਜ ਹੋ ਗਿਆ।
भरथ राज बितीत भे भए राजा सगर राज ॥
ਰੁਦ੍ਰ​ਕੀ​ਤਪਸਾ​ਕਰੀ​ਲੀਅ​ਲਛ​ਸੁਤ​ਉਪਰਾਜਿ​॥੬੩॥​
(ਉਸ ਨੇ) ਰੁਦ੍ਰ ਦੀ ਤਪਸਿਆ ਕੀਤੀ ਅਤੇ ਇਕ ਲੱਖ ਪੁਤਰ ਪੈਦਾ ਕਰ ਲਏ ॥੬੩॥
There was king sagar after Bharat, who meditated on Rudra and performed austerities, he obtained the boon of one lakh sons.63.
रुद्र की तपसा करी लीअ लछ सुत उपराजि ॥६३॥
ਚਕ੍ਰ​ਬਕ੍ਰ​ਧੁਜਾ​ਗਦਾ​ਭ੍ਰਿਤ​ਸਰਬ​ਰਾਜ​ਕੁਮਾਰ​॥​
ਸਾਰਿਆਂ ਰਾਜ ਕੁਮਾਰਾਂ ਨੇ ਟੇਢੇ ਚੱਕਰ, ਧੁਜਾਵਾਂ, ਗਦਾਵਾਂ ਅਤੇ ਸੇਵਕ (ਰਖੇ ਹੋਏ ਹਨ)।
चक्र बक्र धुजा गदा भ्रित सरब राज कुमार ॥
ਲਛ​ਰੂਪ​ਧਰੇ​ਮਨੋ​ਜਗਿ​ਆਨਿ​ਮੈਨ​ਸੁ​ਧਾਰ​॥​
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਦੇਵ ਨੇ ਜਗਤ ਵਿਚ ਲੱਖ ਰੂਪ ਆ ਕੇ ਧਾਰਨ ਕੀਤੇ ਹੋਣ।
They were princes of discus, banners and maces and it seemed that the god of love had manifested himself in lakhs of forms
लछ रूप धरे मनो जगि आनि मैन सु धार ॥
ਬੇਖ​ਬੇਖ​ਬਨੇ​ਨਰੇਸ੍ਵਰ​ਜੀਤਿ​ਦੇਸ​ਅਸੇਸ​॥​
ਰਾਜ ਕੁਮਾਰਾਂ ਨੇ ਵੱਖ ਵੱਖ ਤਰ੍ਹਾਂ ਦੇ (ਬਾਣੇ) ਧਾਰਨ ਕੀਤੇ ਹੋਏ ਹਨ ਅਤੇ ਬੇਅੰਤ ਦੇਸ ਜਿਤ ਲਏ ਹਨ।
बेख बेख बने नरेस्वर जीति देस असेस ॥
ਦਾਸ​ਭਾਵ​ਸਬੈ​ਧਰੇ​ਮਨਿ​ਜਤ੍ਰ​ਤਤ੍ਰ​ਨਰੇਸ​॥੬੪॥​
ਜਿਥੇ ਕਿਥੇ ਰਾਜਾ ਲੋਕ (ਉਨ੍ਹਾਂ ਪ੍ਰਤਿ) ਮਨ ਵਿਚ ਦਾਸ ਭਾਵ ਰਖਦੇ ਸਨ ॥੬੪॥
They conquered various countries and became kings considering them sovereigns became their servants.64.
दास भाव सबै धरे मनि जत्र तत्र नरेस ॥६४॥
ਬਾਜ​ਮੇਧ​ਕਰੈ​ਲਗੈ​ਹਯਸਾਲਿ​ਤੇ​ਹਯ​ਚੀਨਿ​॥​
ਰਾਜਾ ਸਗਰ ਅਸ਼੍ਵਮੇਧ ਯੱਗ ਕਰਨ ਲਗਾ (ਅਤੇ ਇਸ ਲਈ) ਘੋੜਸ਼ਾਲਾ ਤੋਂ ਇਕ ਘੋੜਾ ਚੁਣ ਲਿਆ।
They selected a fine horse from their stable and decided to perform Ashvamedha Yajna
बाज मेध करै लगै हयसालि ते हय चीनि ॥
ਬੋਲਿ​ਬੋਲਿ​ਅਮੋਲ​ਰਿਤੁਜ​ਮੰਤ੍ਰ​ਮਿਤ੍ਰ​ਪ੍ਰਬੀਨ​॥​
(ਰਾਜੇ ਨੇ ਦੇਸਾਂ ਦੇਸਾਂ ਤੋਂ) ਸ਼ਿਰੋਮਣੀ ਰਿਤਜ (ਵੇਦ ਪਾਠੀ ਅਤੇ ਯੱਗ ਕਰਨ ਵਾਲੇ ਬ੍ਰਾਹਮਣ) ਅਤੇ ਪ੍ਰਬੀਨ ਮੰਤ੍ਰੀ, ਮਿਤਰ ਬੁਲਾ ਲਏ।
They invited the ministers, friends and Brahmins
बोलि बोलि अमोल रितुज मंत्र मित्र प्रबीन ॥
ਸੰਗ​ਦੀਨ​ਸਮੂਹ​ਸੈਨ​ਬ੍ਰਯੂਹ​ਬ੍ਰਯੂਹ​ਬਨਾਇ​॥​
(ਵੱਖਰੇ ਵੱਖਰੇ) ਟੋਲੇ ਬਣਾ ਕੇ ਸਭ ਨੂੰ ਸੈਨਾ ਦਲ ਸਹਿਤ (ਘੋੜੇ ਨਾਲ) ਤੋਰ ਦਿੱਤਾ।
संग दीन समूह सैन ब्रयूह ब्रयूह बनाइ ॥
ਜਤ੍ਰ​ਤਤ੍ਰ​ਫਿਰੈ​ਲਗੇ​ਸਿਰਿ​ਅਤ੍ਰ​ਪਤ੍ਰ​ਫਿਰਾਇ​॥੬੫॥​
(ਉਹ ਰਾਜ ਕੁਮਾਰ) ਸਿਰ ਉਤੇ ਛੱਤਰ ਝੁਲਾਉਂਦੇ ਹੋਏ ਇਧਰ ਉਧਰ ਫਿਰਨ ਲਗੇ ॥੬੫॥
After that they gave groups of their forces to their ministers, who moved here and there, swinging the canopies over their heada.65.
जत्र तत्र फिरै लगे सिरि अत्र पत्र फिराइ ॥६५॥
ਜੈਤਪਤ੍ਰ​ਲਹ੍ਯੋ​ਜਹਾ​ਤਹ​ਸਤ੍ਰੁ​ਭੇ​ਸਭ​ਚੂਰ​॥​
ਜਿਥੇ ਕਿਥੇ ਗਏ ਉਥੇ ਵਿਜੈ-ਪੱਤਰ ਪ੍ਰਾਪਤ ਕੀਤਾ ਅਤੇ ਸਾਰੇ ਵੈਰੀ ਨਸ਼ਟ ਹੋ ਗਏ।
They obtained letter of victory from all the places and all their enemies were smashed
जैतपत्र लह्यो जहा तह सत्रु भे सभ चूर ॥
ਛੋਰਿ​ਛੋਰਿ​ਭਜੇ​ਨਰੇਸ੍ਵਰ​ਛਾਡਿ​ਸਸਤ੍ਰ​ਕਰੂਰ​॥​
ਭਿਆਨਕ ਸ਼ਸਤ੍ਰਾਂ ਨੂੰ ਛਡ ਕੇ ਰਾਜੇ ਭਜ ਗਏ।
All the such kings ran away, forsaking their weapons
छोरि छोरि भजे नरेस्वर छाडि ससत्र करूर ॥
ਡਾਰਿ​ਡਾਰਿ​ਸਨਾਹਿ​ਸੂਰ​ਤ੍ਰੀਆਨ​ਭੇਸ​ਸੁ​ਧਾਰਿ​॥​
ਸੂਰਮਿਆਂ ਨੇ ਕਵਚ ਉਤਾਰ ਉਤਾਰ ਕੇ ਇਸਤਰੀਆਂ ਦਾ ਭੇਸ ਧਾਰਨ ਕਰ ਲਿਆ।
डारि डारि सनाहि सूर त्रीआन भेस सु धारि ॥
ਭਾਜਿ​ਭਾਜਿ​ਚਲੇ​ਜਹਾ​ਤਹ​ਪੁਤ੍ਰ​ਮਿਤ੍ਰ​ਬਿਸਾਰਿ​॥੬੬॥​
ਪੁੱਤਰਾਂ ਅਤੇ ਮਿਤਰਾਂ ਨੂੰ ਵਿਸਾਰ ਕੇ ਜਿਥੇ ਕਿਥੇ ਭਜ ਚਲੇ ॥੬੬॥
These warriors, putting off their armours, assuming the guise of women and forgetting their sons and friends, ran away here and there.66.
भाजि भाजि चले जहा तह पुत्र मित्र बिसारि ॥६६॥
ਗਾਜਿ​ਗਾਜਿ​ਗਜੇ​ਗਦਾਧਰਿ​ਭਾਜਿ​ਭਾਜਿ​ਸੁ​ਭੀਰ​॥​
ਗਦਾ ਧਾਰੀ ਬਿਜਲੀ ਵਾਂਗ ਗਜਦੇ ਹਨ ਅਤੇ ਕਾਇਰ ਲੋਕ ਭਜੇ ਜਾ ਰਹੇ ਹਨ।
The mace-wielders thundered and the cowards fled away
गाजि गाजि गजे गदाधरि भाजि भाजि सु भीर ॥
ਸਾਜ​ਬਾਜ​ਤਜੈ​ਭਜੈ​ਬਿਸੰਭਾਰ​ਬੀਰ​ਸੁਧੀਰ​॥​
ਘੋੜਿਆਂ ਅਤੇ ਸਾਜ਼ੋ, ਸਾਮਾਨ ਨੂੰ ਤਿਆਗ ਕੇ ਭਜੇ ਜਾ ਰਹੇ ਹਨ ਅਤੇ ਧੀਰਜ ਵਾਲੇ ਸੂਰਮੇ ਬੇਸੁੱਧ ਹੋ ਰਹੇ ਹਨ।
Many warriors leaving their paraphernalia ran away
साज बाज तजै भजै बिसंभार बीर सुधीर ॥
ਸੂਰਬੀਰ​ਗਜੇ​ਜਹਾ​ਤਹ​ਅਸਤ੍ਰ​ਸਸਤ੍ਰ​ਨਚਾਇ​॥​
ਜਿਥੇ ਕਿਥੇ ਸੂਰਬੀਰ ਗਜਦੇ ਹਨ ਅਤੇ ਅਸਤ੍ਰ-ਸ਼ਸਤ੍ਰ ਨਚਾਉਂਦੇ ਹਨ।
सूरबीर गजे जहा तह असत्र ससत्र नचाइ ॥
ਜੀਤਿ​ਜੀਤਿ​ਲਏ​ਸੁ​ਦੇਸਨ​ਜੈਤਪਤ੍ਰ​ਫਿਰਾਇ​॥੬੭॥​
ਦੇਸ ਦੇਸਾਂਤਰਾਂ ਨੂੰ ਜਿਤ ਜਿਤ ਕੇ ਵਿਜੈ ਪੱਤਰ ਫਿਰਾ ਦਿੱਤਾ ਹੈ ॥੬੭॥
Wherever there brave warriors thundered, activating their arms and weapons, they obtained victory and got the letter of conquest.67.
जीति जीति लए सु देसन जैतपत्र फिराइ ॥६७॥
ਜੀਤਿ​ਪੂਰਬ​ਪਛਿਮੈ​ਅਰੁ​ਲੀਨ​ਦਛਨਿ​ਜਾਇ​॥​
ਪੂਰਬ ਅਤੇ ਪੱਛਮ ਨੂੰ ਜਿਤ ਕੇ ਦੱਖਣ ਨੂੰ ਜਾ ਕੇ ਅਧੀਨ ਕਰ ਲਿਆ।
जीति पूरब पछिमै अरु लीन दछनि जाइ ॥
ਤਾਕਿ​ਬਾਜ​ਚਲ੍ਯੋ​ਤਹਾ​ਜਹ​ਬੈਠਿ​ਥੇ​ਮੁਨਿ​ਰਾਇ​॥​
(ਫਿਰ) ਜਿਥੇ ਮਹਾਮੁਨੀ (ਕਪਿਲ) ਬੈਠੇ ਸਨ, ਘੋੜਾ (ਉਸ ਨੂੰ) ਵੇਖ ਕੇ ਉਧਰ ਨੂੰ ਚਲਿਆ ਗਿਆ।
They conquered the East, West and south and now the horse reached there where the grate sage Kapila was sitting
ताकि बाज चल्यो तहा जह बैठि थे मुनि राइ ॥
ਧ੍ਰਯਾਨ​ਮਧਿ​ਹੁਤੇ​ਮਹਾ​ਮੁਨਿ​ਸਾਜ​ਬਾਜ​ਨ​ਦੇਖਿ​॥​
ਮਹਾਮੁਨੀ ਧਿਆਨ ਵਿਚ ਲਗੇ ਹੋਏ ਸਨ, (ਇਸ ਲਈ) ਸੁਸਜਿਤ ਘੋੜੇ ਨੂੰ ਨਾ ਵੇਖਿਆ।
ध्रयान मधि हुते महा मुनि साज बाज न देखि ॥
ਪ੍ਰਿਸਟਿ​ਪਛ​ਖਰੋ​ਭਯੋ​ਰਿਖਿ​ਜਾਨਿ​ਗੋਰਖ​ਭੇਖ​॥੬੮॥​
ਗੋਰਖ ਭੇਸ ਵਿਚ ਜਾਣ ਕੇ (ਘੋੜਾ) ਰਿਸ਼ੀ ਦੇ ਪਿਛੇ ਜਾ ਕੇ ਖੜੋ ਗਿਆ ॥੬੮॥
He was absorbed in meditation, he did not see the home, which seeing him in the guise of Gorakh, stood behind him.68.
प्रिसटि पछ खरो भयो रिखि जानि गोरख भेख ॥६८॥
ਚਉਕ​ਚਿਤ​ਰਹੇ​ਸਬੈ​ਜਬ​ਦੇਖਿ​ਨੈਨ​ਨ​ਬਾਜ​॥​
(ਘੋੜੇ ਦੇ ਨਾਲ ਚਲ ਰਹੇ) ਸਾਰੇ ਚੌਂਕ ਪਏ ਜਦੋਂ (ਉਨ੍ਹਾਂ ਨੇ) ਘੋੜੇ ਨੂੰ ਅੱਖਾਂ ਨਾਲ ਨਾ ਵੇਖਿਆ।
When all the warriors did not see the horse, they were wonderstruks
चउक चित रहे सबै जब देखि नैन न बाज ॥
ਖੋਜਿ​ਖੋਜਿ​ਥਕੇ​ਸਬੈ​ਦਿਸ​ਚਾਰਿ​ਚਾਰਿ​ਸਲਾਜ​॥​
ਸ਼ਰਮ ਦੇ ਮਾਰੇ ਸਾਰੇ ਚੌਹਾਂ ਪਾਸੇ (ਘੋੜੇ ਨੂੰ) ਲਭ ਲਭ ਕੇ ਥਕ ਗਏ।
And in their shame, began to search for the horse in all the four direction
खोजि खोजि थके सबै दिस चारि चारि सलाज ॥
ਜਾਨਿ​ਪਯਾਰ​ਗਯੋ​ਤੁਰੰਗਮ​ਕੀਨ​ਚਿਤਿ​ਬਿਚਾਰ​॥​
ਫਿਰ (ਉਨ੍ਹਾਂ ਨੇ) ਚਿਤ ਵਿਚ ਵਿਚਾਰ ਕੀਤਾ ਕਿ ਘੋੜਾ ਪਾਤਾਲ ਵਿਚ ਚਲਾ ਗਿਆ ਹੈ।
जानि पयार गयो तुरंगम कीन चिति बिचार ॥
ਸਗਰ​ਖਾਤ​ਖੁਦੈ​ਲਗੇ​ਰਣਧੀਰ​ਬੀਰ​ਅਪਾਰ​॥੬੯॥​
ਅਪਾਰ ਰਣਧੀਰ ਸੂਰਬੀਰ ਸਗਰ (ਰਾਜ ਕੁਮਾਰ) ਟੋਏ ਪੁਟਣ ਲਗੇ ॥੬੯॥
Thinking this that the horse had gone to the nether-world, they tried to enter that world by digging a comprehensive pit.69.
सगर खात खुदै लगे रणधीर बीर अपार ॥६९॥
ਖੋਦਿ​ਖੋਦਿ​ਅਖੋਦਿ​ਪ੍ਰਿਥਵੀ​ਕ੍ਰੋਧ​ਜੋਧ​ਅਨੰਤ​॥​
ਕ੍ਰੋਧਿਤ ਹੋ ਕੇ ਬੇਅੰਤ ਯੋਧੇ ਨਾ ਪੁੱਟੀ ਜਾ ਸਕਣ ਵਾਲੀ ਧਰਤੀ ਨੂੰ ਪੁਟ ਪੁਟ ਕੇ ਸੁਟੀ ਜਾ ਰਹੇ ਸਨ।
खोदि खोदि अखोदि प्रिथवी क्रोध जोध अनंत ॥
ਭਛਿ​ਭਛਿ​ਗਏ​ਸਬੈ​ਮੁਖ​ਮ੍ਰਿਤਕਾ​ਦੁਤਿ​ਵੰਤ​॥​
ਸੁੰਦਰ ਸ਼ੋਭਾ ਵਾਲੇ (ਸਾਰੇ ਰਾਜ ਕੁਮਾਰਾਂ ਦਾ) ਮੂੰਹ ਮਿੱਟੀ ਪੁਟ ਪੁਟ ਕੇ ('ਭਛਿ ਭਛਿ') ਮਿੱਟੀ ਵਰਗਾ ਹੋ ਗਿਆ।
The furious warriors began to dig the earth and the brightness of their faces became earth like
भछि भछि गए सबै मुख म्रितका दुति वंत ॥
ਸਗਰ​ਖਾਤ​ਖੁਦੈ​ਲਗੇ​ਦਿਸ​ਖੋਦ​ਦਛਨ​ਸਰਬ​॥​
ਜਦ ਸਾਰੀ ਦੱਖਣ ਦਿਸ਼ਾ ਨੂੰ ਪੁਟ ਲਿਆ ਗਿਆ
सगर खात खुदै लगे दिस खोद दछन सरब ॥
ਜੀਤਿ​ਪੂਰਬ​ਕੋ​ਚਲੇ​ਅਤਿ​ਠਾਨ​ਕੈ​ਜੀਅ​ਗਰਬ​॥੭੦॥​
ਤਾਂ ਮਨ ਵਿਚ ਅਭਿਮਾਨ ਧਾਰਨ ਕਰ ਕੇ ਪੂਰਬ ਦਿਸ਼ਾ ਨੂੰ ਜਿਤਣ ਚਲ ਪਏ ॥੭੦॥
In this way when they made the whole of the South an abyss, then they conquering it advanced towards the East.70.
जीति पूरब को चले अति ठान कै जीअ गरब ॥७०॥
ਖੋਦ​ਦਛਨ​ਕੀ​ਦਿਸਾ​ਪੁਨਿ​ਖੋਦ​ਪੂਰਬ​ਦਿਸਾਨ​॥​
ਦੱਖਣ ਦਿਸ਼ਾ ਨੂੰ ਪੁਟ ਕੇ (ਖੋਜ ਲਿਆ)
खोद दछन की दिसा पुनि खोद पूरब दिसान ॥
ਤਾਕਿ​ਪਛਮ​ਕੋ​ਚਲੇ​ਦਸ​ਚਾਰਿ​ਚਾਰਿ​ਨਿਧਾਨ​॥​
ਅਤੇ ਫਿਰ ਅਠਾਰ੍ਹਾਂ ਵਿਦਿਆਵਾਂ ਦੇ ਜਾਣਕਾਰ (ਸਗਰ ਕੁਮਾਰ) ਪੂਰਬ ਦਿਸ਼ਾ ਨੂੰ ਪੁਟ ਕੇ ਪੱਛਮ ਦਿਸ਼ਾ ਵਲ ਚਲ ਪਏ।
After digging the south and the east, those warriors, who were experts in all the sciences, fell upon the west
ताकि पछम को चले दस चारि चारि निधान ॥
ਪੈਠਿ​ਉਤਰ​ਦਿਸਾ​ਜਬੈ​ਖੋਦੈ​ਲਗੇ​ਸਭ​ਠਉਰ​॥​
ਉੱਤਰ ਦਿਸ਼ਾ ਵਿਚ ਦਾਖਲ ਹੋ ਕੇ ਜਦ ਸਾਰੀ ਥਾਂ ਨੂੰ ਪੁਟਣ ਲਗੇ
पैठि उतर दिसा जबै खोदै लगे सभ ठउर ॥
ਅਉਰ​ਅਉਰ​ਠਟੈ​ਪਸੂ​ਕਲਿ​ਕਾਲਿ​ਠਾਟੀ​ਅਉਰ​॥੭੧॥​
(ਤਾਂ ਉਨ੍ਹਾਂ) ਮੂਰਖਾਂ ਨੇ ਹੋਰ ਹੋਰ ਵਿਚਾਰ (ਮਨ ਵਿਚ) ਸੋਚ ਲਿਆ ਪਰ ਕਲਿਯੁਗ ਵਿਚ ਕਾਲ ਨੇ ਹੋਰ ਹੀ ਧਾਰ ਲਿਆ ॥੭੧॥
When, advancing towards the north, they began to dig the earth, they were thinking sometime else in their minds, but the Lord had thought otherwise.71.
अउर अउर ठटै पसू कलि कालि ठाटी अउर ॥७१॥