ਖੰਡਨਅਖੰਡਚੰਡੀਮਹਾਜਯਜ੍ਰਯਜ੍ਰਯਸਬਦੋਚਰੀਯ॥੫੪੨॥
ਨਾ ਖੰਡੇ ਜਾਣ ਵਾਲਿਆਂ ਨੂੰ ਖੰਡਿਤ ਕਰਨ ਵਾਲੀ ਮਹਾਕਾਲੀ ਜੈ-ਜੈ ਦੇ ਸ਼ਬਦ ਉਚਾਰ ਰਹੀ ਹੈ ॥੫੪੨॥
The destroyer of invincible warriors like Chandika, the Lord Kalki was being hailed.542.
खंडन अखंड चंडी महा जय ज्रय ज्रय सबदोचरीय ॥५४२॥
ਭਿੜਿਯਭੇੜਲੜਖੜਿਯਮੇਰੁਝੜਪੜਿਯਪਤ੍ਰਬਣ॥
ਫ਼ੌਜਾਂ ਲੜ ਪਈਆਂ ਹਨ, ਸੁਮੇਰ ਪਰਬਤ ਲੜਖੜਾ ਗਿਆ ਹੈ ਅਤੇ ਬਨ ਵਿਚ ਪੱਤਰ ਝੜਨ ਲਗ ਗਏ ਹਨ।
The armies fought with each other, the Sumeru mountain trembled, and the leaves of the forest quivered and fell
भिड़िय भेड़ लड़खड़िय मेरु झड़पड़िय पत्र बण ॥
ਡੁਲਿਯਇੰਦੁਤੜਫੜਫਨਿੰਦਸੰਕੁੜਿਯਦ੍ਰਵਣਗਣ॥
ਇੰਦਰ ਡੋਲ ਗਿਆ ਹੈ, ਸ਼ੇਸ਼ ਨਾਗ ਵਿਆਕੁਲ ਹੋ ਗਿਆ ਹੈ, ਦ੍ਰਵਿਤ ਹੋਣ ਵਾਲੇ ਗਣ ਸੁੰਗੜ ਗਏ ਹਨ।
Indra and Sheshnaga writhed on becoming agitated
डुलिय इंदु तड़फड़ फनिंद संकुड़िय द्रवण गण ॥
ਚਕਿਯੋਗਇੰਦਧਧਕਯਚੰਦਭੰਭਜਿਗਦਿਵਾਕਰ॥
ਗਜੇਂਦ੍ਰ ਹੈਰਾਨ ਹੋ ਗਿਆ ਹੈ, ਚੰਦ੍ਰਮਾ ਧੜਕਣ ਲਗਿਆ ਹੈ ਅਤੇ ਸੂਰਜ ਭਜਣ ਲਗਿਆ ਹੈ।
Ganas and others shrunk with fear, the elephants of he directions wondered
चकियो गइंद धधकय चंद भंभजिग दिवाकर ॥
ਡੁਲਗਸੁਮੇਰੁਡਗਗਕੁਮੇਰਸਭਸੁਕਗਸਾਇਰ॥
ਸੁਮੇਰ ਡੋਲਣ ਲਗਿਆ ਹੈ, ਕੁਬੇਰ ਥਿੜਕ ਗਿਆ ਹੈ, ਸਾਰੇ ਸਮੁੰਦਰ ਸੁਕਣ ਲਗੇ ਹਨ,
The moon was frightened and the sun ran hither and thither, the Sumeru mountain wavered, the Tortoise became unsteady and all the oceans dried up in fear
डुलग सुमेरु डगग कुमेर सभ सुकग साइर ॥
ਤਤਜਗਧ੍ਯਾਨਤਬਧੂਰਜਟੀਸਹਿਨਭਾਰਸਕਗਥਿਰਾ॥
ਸ਼ਿਵ ('ਧੂਰਜਟੀ') ਦੀ ਉਸੇ ਵੇਲੇ ('ਤਤਜਗ') ਸਮਾਧੀ ਛੁਟ ਗਈ ਹੈ, ਧਰਤੀ ਭਾਰ ਨੂੰ ਨਹੀਂ ਸਹਿ ਸਕੀ ਹੈ।
The meditation of Shiva was shattered and the burden on the earth could not remain in equilibrium
ततजग ध्यान तब धूरजटी सहि न भार सकग थिरा ॥
ਉਛਲਗਨੀਰਪਛੁਲਗਪਵਨਸੁਡਗਡਗਡਗਕੰਪਗੁਧਰਾ॥੫੪੩॥
(ਸਮੁੰਦਰ ਦਾ) ਪਾਣੀ ਉਛਲਣ ਲਗਿਆ ਹੈ, ਹਵਾ ਪਿਛਲੇ ਪਾਸੇ ਨੂੰ ਚਲਣ ਲਗੀ ਹੈ, ਧਰਤੀ ਡਗ ਡਗ ਕਰ ਕੇ ਡਗਮਗਾਉਂਦੀ ਹੋਈ ਕੰਬ ਰਹੀ ਹੈ ॥੫੪੩॥
The water sprang up, the wind flowed and the earth staggered and trembled.543.
उछलग नीर पछुलग पवन सु डग डग डग कंपगु धरा ॥५४३॥
ਚਲਗੁਬਾਣੁਰੁਕਿਗਦਿਸਾਣਪਬ੍ਰਯਪਿਸਾਨਹੂਅ॥
ਬਾਣਾਂ ਦੇ ਚਲਣ ਨਾਲ ਦਿਸ਼ਾਵਾਂ ਰੁਕ ਗਈਆਂ ਹਨ ਅਤੇ ਪਰਬਤ ਪੀਠੇ ਜਾਣ ਲਗੇ ਹਨ।
With the discharge of arrows, the directions were covered and the mountains were pulverized
चलगु बाणु रुकिग दिसाण पब्रय पिसान हूअ ॥
ਡਿਗਗੁਬਿੰਧਉਛਲਗੁਸਿੰਧੁਕੰਪਗੁਸੁਨਿਮੁਨਿਧੂਅ॥
ਵਿੰਧਿਆਚਲ ਡਿਗਣ ਲਗਾ ਹੈ, ਸਮੁੰਦਰ ਉਛਲਣ ਲਗਾ ਹੈ ਅਤੇ ਧ੍ਰੂਹ ਮੁਨੀ (ਧ੍ਰੂਹ ਤਾਰਾ) ਸੁਣ ਕੇ ਕੰਬਣ ਲਗਾ ਹੈ,
Of war, the sage Dhruva trembled
डिगगु बिंध उछलगु सिंधु कंपगु सुनि मुनि धूअ ॥
ਬ੍ਰਹਮਬੇਦਤਜਭਜਗੁਇੰਦ੍ਰਇੰਦ੍ਰਾਸਣਿਤਜਗੁ॥
ਬ੍ਰਹਮਾ ਵੇਦ ਛਡ ਕੇ ਭਜ ਗਿਆ ਹੈ, ਇੰਦਰ ਇੰਦ੍ਰਾਸਣ ਛਡ ਗਿਆ ਹੈ,
Brahma abandoned the Vedas and ran away, the elephants fled and Indra also left his seat
ब्रहम बेद तज भजगु इंद्र इंद्रासणि तजगु ॥
ਜਦਿਨਕ੍ਰੂਰਕਲਕੀਵਤਾਰਕ੍ਰੁਧਤਰਣਿਗਜਗੁ॥
ਜਿਸ ਦਿਨ ਕਲਕੀ ਅਵਤਾਰ ਕ੍ਰੋਧਿਤ ਹੋ ਕੇ ਰਣ ਵਿਚ ਗਜਣ ਲਗਾ ਹੈ।
The day on which the Kalki incarnation, thundered in rage in the battlefield
जदिन क्रूर कलकीवतार क्रुधत रणि गजगु ॥
ਉਛਰੰਤਧੂਰਿਬਾਜਨਖੁਰੀਯਸਬਅਕਾਸਮਗੁਛਾਇਲੀਅ॥
ਘੋੜਿਆਂ ਦੇ ਖੁਰਾਂ ਨਾਲ ਉਠੀ ਧੂੜ ਨੇ ਸਾਰਾ ਆਕਾਸ਼ ਮਾਰਗ ਢਕ ਲਿਆ ਹੈ।
On that day, the dust of the hoofs of the horses, springing up, covered the whole of the sky
उछरंत धूरि बाजन खुरीय सब अकास मगु छाइ लीअ ॥
ਜਣੁਰਚੀਯਲੋਕਕਰਿਕੋਪਹਰਿਅਸਟਕਾਸਖਟੁਧਰਣਿਕੀਅ॥੫੪੪॥
(ਇੰਜ ਪ੍ਰਤੀਤ ਹੋ ਰਿਹਾ ਹੈ) ਮਾਨੋ ਭਗਵਾਨ ਨੇ ਕ੍ਰੋਧਿਤ ਹੋ ਕੇ ਅੱਠ ਆਕਾਸ਼ ਰਚ ਦਿੱਤੇ ਹੋਣ ਅਤੇ ਛੇ ਧਰਤੀਆਂ ਬਣਾ ਦਿੱਤੀਆਂ ਹੋਣ ॥੫੪੪॥
It seemed that in his rage the Lord had created the additional eight skies and six earths.544.
जणु रचीय लोक करि कोप हरि असटकास खटु धरणि कीअ ॥५४४॥
ਚਕ੍ਰਿਤਚਾਰੁਚਕ੍ਰਵੇਚਕ੍ਰਿਤਸਿਰਸਹੰਸਸੇਸਫਣ॥
ਚੌਹਾਂ ਪਾਸੇ ਸਾਰੇ ਹੈਰਾਨ ਹਨ ਅਤੇ ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਵੀ ਪਰੇਸ਼ਾਨ ਹੈ।
On all the four sides, all including Sheshnaga are wondering
चक्रित चारु चक्रवे चक्रित सिर सहंस सेस फण ॥
ਧਕਤਮਛਮਾਵਾਸਛੋਡਿਰਣਭਜਗਦ੍ਰਵਣਗਣ॥
ਮੱਛਲੀਆਂ (ਦਾ ਹਿਰਦਾ ਵੀ) ਧੜਕਣ ਲਗਾ ਹੈ। ਆਕੀ ਰਣ-ਭੂਮੀ ਛਡ ਕੇ ਭਜ ਗਏ ਹਨ ਅਤੇ (ਸ਼ਿਵ) ਗਣ ਪਸੀਜ ਗਏ ਹਨ।
The heats of the fish also throbbed, the ganas and others ran away from the war-arena
धकत मछ मावास छोडि रण भजग द्रवण गण ॥
ਭ੍ਰਮਤਕਾਕਕੁੰਡਲੀਅਗਿਧਉਧਹੂੰਲੇਉਡੀਯ॥
ਕਾਂ ਅਤੇ ਗਿੱਧਾਂ (ਯੁੱਧ ਖੇਤਰ ਵਿਚ) ਗੋਲਾਕਾਰ ਵਿਚ ਉਪਰ ਉਡ ਰਹੀਆਂ ਹਨ।
भ्रमत काक कुंडलीअ गिध उधहूं ले उडीय ॥
ਬਮਤਜ੍ਵਾਲਖੰਕਾਲਿਲੁਥਹਥੋਂਨਹੀਛੁਟੀਯ॥
ਸ਼ਿਵ ਦੇ ਹੱਥੋਂ ਲੋਥ ਨਹੀਂ ਛੁਟ ਰਹੀ ਹੈ ਅਤੇ ਉਹ ਜਵਾਲਾ ਉਗਲ ਰਿਹਾ ਹੈ।
The crows and vultures violently hovered over the corpses and Shiva, the manifestation of KAL (death), is shouting in the battlefield, without dropping the dead from his hands
बमत ज्वाल खंकालि लुथ हथों नही छुटीय ॥
ਟੁਟੰਤਟੋਪਫੁਟੰਤਜਿਰਹਦਸਤਰਾਗਪਖਰਤੁਰੀਯ॥
ਸਿਰਾਂ ਦੇ ਟੋਪ ਟੁਟਦੇ ਹਨ, ਕਵਚ, ਲੋਹੇ ਦੇ ਦਸਤਾਨੇ, ਘੋੜਿਆਂ ਦੀਆਂ ਝੁਲਾਂ ਫਟ ਰਹੀਆਂ ਹਨ।
टुटंत टोप फुटंत जिरह दसतराग पखर तुरीय ॥
ਭਜੰਤਭੀਰਰਿਝੰਤਮਨਨਿਰਖਿਸੂਰਹੂਰੈਂਫਿਰੀਯ॥੫੪੫॥
ਕਾਇਰ ਭਜ ਰਹੇ ਹਨ, ਸੂਰਮਿਆਂ ਨੂੰ ਵੇਖ ਕੇ ਅਪੱਛਰਾਵਾਂ ਮਨ ਵਿਚ ਪ੍ਰਸੰਨ ਹੋਈਆਂ ਫਿਰਦੀਆਂ ਹਨ ॥੫੪੫॥
The helmets are breaking, the armours are being torn and the armoured horses are also getting frightened the cowards are running away and the warriors seeing the heavenly damsels are getting allured by them.545.
भजंत भीर रिझंत मन निरखि सूर हूरैं फिरीय ॥५४५॥
ਮਾਧੋਛੰਦ॥
ਮਾਧੋ ਛੰਦ:
MADHO STANZA
माधो छंद ॥
ਜਬਕੋਪਾਕਲਕੀਅਵਤਾਰਾ॥
ਜਦ ਕਲਕੀ ਅਵਤਾਰ ਨੇ ਕ੍ਰੋਧ ਕੀਤਾ,
जब कोपा कलकी अवतारा ॥
ਬਾਜਤਤੂਰਹੋਤਝਨਕਾਰਾ॥
ਵਾਜੇ ਵਜਣ ਲਗੇ ਅਤੇ (ਹਥਿਆਰਾਂ ਦੀ) ਝਨਕਾਰ ਹੋਣ ਲਗੀ।
When Lord Kalki became infuriated, then the war-horns sounded, and there was jingling sound
बाजत तूर होत झनकारा ॥
ਹਾਹਾਮਾਧੋਬਾਨਕਮਾਨਕ੍ਰਿਪਾਨਸੰਭਾਰੇ॥
ਹਾਂ ਮਾਧੋ! ਸੂਰਮੇ ਬਾਣ, ਕਮਾਨ, ਕ੍ਰਿਪਾਨ ਨੂੰ ਸੰਭਾਲ ਕੇ
हा हा माधो बान कमान क्रिपान संभारे ॥
ਪੈਠੇਸੁਭਟਹਥ੍ਯਾਰਉਘਾਰੇ॥੫੪੬॥
ਅਤੇ ਹੱਥਾਂ ਵਿਚ ਸ਼ਸਤ੍ਰ ਚੁਕ ਕੇ (ਯੁੱਧ-ਭੂਮੀ ਵਿਚ) ਧਸ ਗਏ ਹਨ ॥੫੪੬॥
The Lord held up his bow and arrow and the sword and taking out his weapons, he penetrated amongst the warriors.546.
पैठे सुभट हथ्यार उघारे ॥५४६॥
ਲੀਨਮਚੀਨਦੇਸਕਾਰਾਜਾ॥
ਚੀਨ ਮਚੀਨ ਦੇਸ ਦੇ ਰਾਜੇ ਨੂੰ (ਪਕੜ) ਲਿਆ ਹੈ।
लीन मचीन देस का राजा ॥
ਤਾਦਿਨਬਜੇਜੁਝਾਊਬਾਜਾ॥
ਉਸ ਦਿਨ ਮਾਰੂ ਵਾਜੇ ਵਜਣ ਲਗੇ ਹਨ।
When the king of Manchuria was conquered, on that day, the war-drums sounded
ता दिन बजे जुझाऊ बाजा ॥
ਹਾਹਾਮਾਧੋਦੇਸਦੇਸਕੇਛਤ੍ਰਛਿਨਾਏ॥
ਹਾਂ ਮਾਧੋ! ਦੇਸਾਂ ਦੇਸਾਂ (ਦੇ ਰਾਜਿਆਂ ਦੇ ਸਿਰਾਂ ਤੋਂ) ਛਤ੍ਰ ਉਤਾਰ ਲਏ ਗਏ ਹਨ
हा हा माधो देस देस के छत्र छिनाए ॥
ਦੇਸਬਿਦੇਸਤੁਰੰਗਫਿਰਾਏ॥੫੪੭॥
ਅਤੇ ਦੇਸਾਂ ਵਿਦੇਸ਼ਾਂ ਵਿਚ (ਕਲਕੀ ਅਵਤਾਰ ਨੇ ਆਪਣਾ) ਘੋੜਾ ਫਿਰਾ ਦਿੱਤਾ ਹੈ ॥੫੪੭॥
The Lord, causing loud lamentation, snatched away the canopies of various countries and got his horse moved in all the countries.547.
देस बिदेस तुरंग फिराए ॥५४७॥
ਚੀਨਮਚੀਨਛੀਨਜਬਲੀਨਾ॥
ਜਦ ਚੀਨ ਅਤੇ ਮਚੀਨ ਨੂੰ ਖੋਹ ਲਿਆ,
चीन मचीन छीन जब लीना ॥
ਉਤਰਦੇਸਪਯਾਨਾਕੀਨਾ॥
(ਤਦ) ਉੱਤਰ ਦਿਸ਼ਾ ਵਲ ਚੜ੍ਹਾਈ ਕੀਤੀ।
When China and Manchuria were conquered, then Lord kalki advanced further in the North
उतर देस पयाना कीना ॥
ਹਾਹਾਮਾਧੋਕਹਲੌਗਨੋਉਤਰੀਰਾਜਾ॥
ਹਾਂ ਮਾਧੋ! ਉੱਤਰ ਦਿਸ਼ਾ ਦੇ ਰਾਜਿਆਂ ਨੂੰ ਕਿਥੋਂ ਤਕ ਵਰਣਨ ਕਰਾਂ।
हा हा माधो कह लौ गनो उतरी राजा ॥
ਸਭਸਿਰਿਡੰਕਜੀਤਕਾਬਾਜਾ॥੫੪੮॥
ਸਭ ਦੇ ਸਿਰ ਉਤੇ ਜਿਤ ਦਾ ਧੌਂਸਾ ਵਜ ਗਿਆ ॥੫੪੮॥
O my Lord! to what extent I should enumerate the kings of the North, the drum of victory sounded on the heads of all.548.
सभ सिरि डंक जीत का बाजा ॥५४८॥
ਇਹਬਿਧਿਜੀਤਿਜੀਤਕੈਰਾਜਾ॥
ਇਸ ਤਰ੍ਹਾਂ ਰਾਜਿਆਂ ਨੂੰ ਜਿਤ ਜਿਤ ਕੇ
इह बिधि जीति जीत कै राजा ॥
ਸਭਸਿਰਿਨਾਦਬਿਜੈਕਾਬਾਜਾ॥
ਸਾਰਿਆਂ ਦੇ ਸਿਰ ਉਤੇ ਜਿਤ ਦਾ ਨਾਦ ਵਜਾ ਦਿੱਤਾ ਹੈ।
In this way, conquering various kings, the musical instruments of victory was played
सभ सिरि नाद बिजै का बाजा ॥
ਹਾਹਾਮਾਧੋਜਹਤਹਛਾਡਿਦੇਸਭਜਿਚਲੇ॥
ਹਾਂ ਮਾਧੋ! ਜਿਥੇ ਕਿਥੇ (ਲੋਕੀਂ) ਦੇਸ ਛਡ ਕੇ ਭਜ ਚਲੇ ਹਨ।
हा हा माधो जह तह छाडि देस भजि चले ॥
ਜਿਤਤਿਤਦੀਹਦਨੁਜਦਲਮਲੇ॥੫੪੯॥
ਜਿਥੇ ਕਿਥੇ ਵਡਾਕਾਰੀ ਦੈਂਤਾਂ ਨੂੰ ਦਲਮਲ ਸੁਟਿਆ ਹੈ ॥੫੪੯॥
O my Lord! they all left their countries and went here and there and the Lord Kalki destroyed the tyrants everywhere.549.
जित तित दीह दनुज दल मले ॥५४९॥
ਕੀਨੇਜਗਅਨੇਕਪ੍ਰਕਾਰਾ॥
ਦੇਸ ਦੇਸ ਦੇ ਰਾਜਿਆਂ ਨੂੰ ਜਿਤ ਕੇ ਅਨੇਕ ਤਰ੍ਹਾਂ ਦੇ ਯੱਗ ਕੀਤੇ ਹਨ।
कीने जग अनेक प्रकारा ॥
ਦੇਸਿਦੇਸਕੇਜੀਤਿਨ੍ਰਿਪਾਰਾ॥
ਹਾਂ ਮਾਧੋ! ਦੇਸ ਵਿਦੇਸ ਤੋਂ (ਲੋਕੀਂ) ਨਜ਼ਰਾਨੇ ਲੈ ਕੇ ਆਏ ਹਨ।
Many types of yajnas were performed, the kings of many counties were conquered
देसि देस के जीति न्रिपारा ॥
ਹਾਹਾਮਾਧੋਦੇਸਬਿਦੇਸਭੇਟਲੈਆਏ॥
(ਕਲਕੀ ਅਵਤਾਰ ਨੇ) ਸੰਤਾਂ ਨੂੰ ਉਬਾਰਿਆ ਹੈ
हा हा माधो देस बिदेस भेट लै आए ॥
ਸੰਤਉਬਾਰਿਅਸੰਤਖਪਾਏ॥੫੫੦॥
ਅਤੇ ਦੁਸ਼ਟਾਂ ('ਅਸੰਤ') ਨੂੰ ਖਪਾਇਆ ਹੈ ॥੫੫੦॥
O Lord! the kings came from various countries came with their offerings and you redeemed the saints and destroyed the evil ones.550.
संत उबारि असंत खपाए ॥५५०॥
ਜਹਤਹਚਲੀਧਰਮਕੀਬਾਤਾ॥
ਜਿਥੇ ਕਿਥੇ ਧਰਮ ਦੀ ਗੱਲ ਚਲ ਪਈ ਹੈ।
जह तह चली धरम की बाता ॥
ਪਾਪਹਿਜਾਤਭਈਸੁਧਿਸਾਤਾ॥
ਪਾਪਾਂ ਦੀਆਂ ਸਤੇ ਸੁੱਧਾਂ ਭੁਲ ਗਈਆਂ ਹਨ।
Religious discussions were held everywhere and the sinful acts were totally finished
पापहि जात भई सुधि साता ॥
ਹਾਹਾਮਾਧੋਕਲਿਅਵਤਾਰਜੀਤਘਰਆਏ॥
ਹਾਂ ਮਾਧੋ! ਕਲਕੀ ਅਵਤਾਰ ਜਿਤ ਕੇ ਘਰ (ਆਪਣੇ ਦੇਸ਼) ਵਿਚ ਆਏ ਹਨ।
हा हा माधो कलि अवतार जीत घर आए ॥
ਜਹਤਹਹੋਵਨਲਾਗਬਧਾਏ॥੫੫੧॥
ਜਿਥੇ ਕਿਥੇ ਵਧਾਈ ਦੇ ਵਾਜੇ ਵਜਣ ਲਗੇ ਹਨ ॥੫੫੧॥
O Lord! The Kalki incarnation came home after his conquests and the songs of felicitation were sung everywhere.551.
जह तह होवन लाग बधाए ॥५५१॥
ਤਬਲੋਕਲਿਜੁਗਾਤਨੀਯਰਾਯੋ॥
ਤਦ ਤਕ ਕਲਿਯੁਗ ਦਾ ਅੰਤ ਨੇੜੇ ਆ ਗਿਆ।
तब लो कलिजुगात नीयरायो ॥
ਜਹਤਹਭੇਦਸਬਨਸੁਨਿਪਾਯੋ॥
(ਇਹ) ਭੇਦ ਜਿਥੇ ਕਿਥੇ ਸਾਰਿਆਂ ਨੇ ਸੁਣ ਲਿਆ।
Then the end of the Iron Age came very near and all came to know about this mystery
जह तह भेद सबन सुनि पायो ॥
ਹਾਹਾਮਾਧੋਕਲਕੀਬਾਤਤਬੈਪਹਚਾਨੀ॥
ਹਾਂ ਮਾਧੋ! ਤਦ ਕਲਕੀ ਦੀ ਗੱਲ (ਸਭ ਨੇ) ਪਛਾਣ ਲਈ
हा हा माधो कलकी बात तबै पहचानी ॥
ਸਤਿਜੁਗਕੀਆਗਮਤਾਜਾਨੀ॥੫੫੨॥
ਅਤੇ ਸਤਿਯੁਗ ਦੇ ਆਗਮਨ ਨੂੰ ਜਾਣ ਲਿਆ ॥੫੫੨॥
The Kalki incarnation comprehended this mystery and felt that Satyuga was about to begin.552.
सतिजुग की आगमता जानी ॥५५२॥