ਕ੍ਰੀੜੰਤਈਸਪੋਅੰਤਕਪਾਲ॥
ਸ਼ਿਵ (ਯੁੱਧ-ਭੂਮੀ ਵਿਚ) ਕ੍ਰੀੜਾ ਕਰ ਰਿਹਾ ਹੈ (ਅਤੇ ਮਾਲਾ ਵਿਚ) ਖੋਪੜੀਆਂ ਪਰੋ ਰਿਹਾ ਹੈ।
क्रीड़ंत ईस पोअंत कपाल ॥
ਨਿਰਖਤਬੀਰਛਕਿਬਰਤਬਾਲ॥੫੧੪॥
ਸੂਰਮਿਆਂ ਨੂੰ ਵੇਖ ਕੇ ਅਪੱਛਰਾਵਾਂ ਖੁਸ਼ ਹੋ ਕੇ (ਉਨ੍ਹਾਂ ਨੂੰ) ਵਰ ਰਹੀਆਂ ਹਨ ॥੫੧੪॥
The ghosts, fiends and Baitals danced, the Shiva, engaged in Sport, began to string the rosaries of skulls and the warriors looking at the heavenly damsels covetously, wedded them.514.
निरखत बीर छकि बरत बाल ॥५१४॥
ਧਾਵੰਤਬੀਰਬਾਹੰਤਘਾਵ॥
ਯੋਧੇ ਭਜੇ ਫਿਰਦੇ ਹਨ (ਅਤੇ ਉਨ੍ਹਾਂ ਦੇ) ਜ਼ਖ਼ਮਾਂ ਵਿਚੋਂ (ਲਹੂ) ਵਗ ਰਿਹਾ ਹੈ।
धावंत बीर बाहंत घाव ॥
ਨਾਚੰਤਭੂਤਗਾਵੰਤਚਾਵ॥
ਭੂਤ ਚਾਉ ਨਾਲ ਗਾਉਂਦੇ ਅਤੇ ਨਚਦੇ ਹਨ।
The warriors, inflicting wounds are falling upon the opponents and the ghosts are dancing and singing with zeal
नाचंत भूत गावंत चाव ॥
ਡਮਕੰਤਡਉਰੁਨਾਚੰਤਈਸ॥
ਸ਼ਿਵ ਡੌਰੂ ਵਜਾ ਕੇ ਨਚ ਰਿਹਾ ਹੈ।
डमकंत डउरु नाचंत ईस ॥
ਰੀਝੰਤਹਿਮਦ੍ਰਿਅੰਤਸੀਸ॥੫੧੫॥
ਪਾਰਬਤੀ ('ਹਿਮਦ੍ਰਿ') ਰੀਝ ਰਹੀ ਹੈ ਅਤੇ ਮੁੰਡਾਂ (ਨੂੰ ਮਾਲਾ ਵਿਚ) ਪਰੋ ਰਹੀ ਹੈ ॥੫੧੫॥
Shiva is dancing while playing on his tabor.515.
रीझंत हिमद्रि अंत सीस ॥५१५॥
ਗੰਧ੍ਰਭਸਿਧਚਾਰਣਪ੍ਰਸਿਧ॥
ਗੰਧਰਬ, ਸਿੱਧ, ਪ੍ਰਸਿੱਧ ਚਾਰਣ (ਸੂਰਮਿਆਂ ਅਥਵਾ ਕਲਕੀ ਦੇ ਯਸ਼ ਦੇ)
गंध्रभ सिध चारण प्रसिध ॥
ਕਥੰਤਕਾਬਿਸੋਭੰਤਸਿਧ॥
ਕਬਿੱਤ ਕਥਨ ਕਰ ਰਹੇ ਹਨ ਅਤੇ ਸਿੱਧ ਲੋਕ ਸ਼ੋਭਾ ਪਾ ਰਹੇ ਹਨ।
The famous Gandharvas, the minstrels and adepts are composing poems in appreciation of war
कथंत काबि सोभंत सिध ॥
ਗਾਵੰਤਬੀਨਬੀਨਾਬਜੰਤ॥
ਪ੍ਰਬੀਨ ('ਬੀਨ') (ਅਪੱਛਰਾਵਾਂ) ਗੀਤ ਗਾ ਰਹੀਆਂ ਹਨ ਅਤੇ ਬੀਣਾ ਵਜਾ ਰਹੀਆਂ ਹਨ
गावंत बीन बीना बजंत ॥
ਰੀਝੰਤਦੇਵਮੁਨਿਮਨਿਡੁਲੰਤ॥੫੧੬॥
(ਜਿਨ੍ਹਾਂ ਨੂੰ ਵੇਖ ਕੇ) ਦੇਵ ਰੀਝ ਰਹੇ ਹਨ ਅਤੇ ਮੁਨੀਆਂ ਦੇ ਮਨ ਡੋਲ ਰਹੇ ਹਨ ॥੫੧੬॥
The gods playing their lyres, are pleasing the mind of sages.516.
रीझंत देव मुनि मनि डुलंत ॥५१६॥
ਗੁੰਜਤਗਜਿੰਦ੍ਰਹੈਵਰਅਸੰਖ॥
ਵੱਡੇ ਵੱਡੇ ਹਾਥੀ ਚਿੰਘਾੜਦੇ ਹਨ, ਅਸੰਖਾਂ ਘੋੜੇ (ਹਿਣਕ ਰਹੇ ਹਨ)।
गुंजत गजिंद्र हैवर असंख ॥
ਬੁਲਤਸੁਬਾਹਮਾਰੂਬਜੰਤ॥
ਚੰਗੀ ਡੀਲ ਡੌਲ ਵਾਲੇ ਛਤ੍ਰੀ ਲਲਕਾਰਦੇ ਹਨ ਅਤੇ ਮਾਰੂ ਵਜਦਾ ਹੈ।
There is sound of innumerable elephants and horses and the drums of war are being played
बुलत सुबाह मारू बजंत ॥
ਉਠੰਤਨਾਦਪੂਰਤਦਿਸਾਣੰ॥
(ਇਤਨਾ) ਨਾਦ ਹੋ ਰਿਹਾ ਹੈ (ਜਿਸ ਨਾਲ) ਸਾਰੀਆਂ ਦਿਸ਼ਾਵਾਂ ਭਰੀਆਂ ਗਈਆਂ ਹਨ।
उठंत नाद पूरत दिसाणं ॥
ਡੁਲਤਮਹੇਾਂਦ੍ਰਮਹਿਧਰਮਹਾਣੰ॥੫੧੭॥
ਵੱਡੇ ਵੱਡੇ ਰਾਜੇ ਅਤੇ ਭੂਮੀਏ ਡੋਲਦੇ ਫਿਰ ਰਹੇ ਹਨ ॥੫੧੭॥
The sound is spreading in all the directions and the Sheshnaga is wavering on felling the loss of Dharma.517.
डुलत महेांद्र महि धर महाणं ॥५१७॥
ਖੁਲੰਤਖੇਤਿਖੂਨੀਖਤੰਗ॥
'ਅਮੰਡ' ਲਹੂ ਪੀਣੇ ਤੀਰ ('ਖਤੰਗ') ਯੁੱਧ-ਭੂਮੀ ਵਿਚ ਖੁਲ੍ਹ ਰਹੇ ਹਨ (ਅਰਥਾਤ-ਚਲ ਰਹੇ ਹਨ)।
खुलंत खेति खूनी खतंग ॥
ਛੁਟੰਤਬਾਣਜੁਟੇਨਿਸੰਗ॥
ਬਾਣ ਛੁਟ ਰਹੇ ਹਨ ਅਤੇ (ਯੋਧੇ) ਨਿਸੰਗ ਹੋ ਕੇ (ਯੁੱਧ-ਕਰਮ ਵਿਚ) ਜੁਟੇ ਹੋਏ ਹਨ।
The bloody swords have been drawn in the battlefield and the arrows are being discharged fearlessly
छुटंत बाण जुटे निसंग ॥
ਭਿਦੰਤਮਰਮਜੁਝਤਸੁਬਾਹ॥
ਚੰਗਿਆਂ ਸੂਰਮਿਆਂ ਦੇ ਨਾਜ਼ਕ ਅੰਗਾਂ ਨੂੰ ਵਿੰਨ੍ਹ ਦਿੰਦੇ ਹਨ ਅਤੇ (ਉਹ) ਜੂਝ ਜਾਂਦੇ ਹਨ।
भिदंत मरम जुझत सुबाह ॥
ਘੁਮੰਤਗੈਣਿਅਛ੍ਰੀਉਛਾਹ॥੫੧੮॥
ਉਤਸਾਹ ਨਾਲ ਭਰੀਆਂ ਅਪੱਛਰਾਵਾਂ ਆਕਾਸ਼ ਵਿਚ ਘੁੰਮ ਰਹੀਆਂ ਹਨ ॥੫੧੮॥
The warriors are fighting and their secret parts are touching each other, the heavenly damsels are roaming in the sky enthusiastically.518.
घुमंत गैणि अछ्री उछाह ॥५१८॥
ਸਰਖੰਤਸੇਲਬਰਖੰਤਬਾਣ॥
(ਯੋਧੇ) ਬਰਛਿਆਂ ਨੂੰ (ਅਗੇ ਵਲ) ਸਰਕਾ ਰਹੇ ਹਨ, ਬਾਣਾਂ ਦੀ ਬਰਖਾ ਕਰ ਰਹੇ ਹਨ।
सरखंत सेल बरखंत बाण ॥
ਹਰਖੰਤਹੂਰਪਰਖੰਤਜੁਆਣ॥
ਹੂਰਾਂ ਖੁਸ਼ ਹੋ ਰਹੀਆਂ ਹਨ, ਜੁਆਨਾਂ ਨੂੰ ਪਰਖ ਰਹੀਆਂ ਹਨ।
There are showers of lances and arrows and seeing the warriors, the heavenly damsels are getting pleased
हरखंत हूर परखंत जुआण ॥
ਬਾਜੰਤਢੋਲਡਉਰੂਕਰਾਲ॥
ਭਿਆਨਕ ਡੌਰੂ ਅਤੇ ਢੋਲ ਵਜ ਰਹੇ ਹਨ।
बाजंत ढोल डउरू कराल ॥
ਨਾਚੰਤਭੂਤਭੈਰੋਕਪਾਲਿ॥੫੧੯॥
ਭੂਤ, ਭੈਰੋ ਅਤੇ ਕਪਾਲੀ (ਦੇਵੀ) ਨਚ ਰਹੀ ਹੈ ॥੫੧੯॥
The drums and dreadful tabors are being and the ghosts and Bhairavas are dancing.519.
नाचंत भूत भैरो कपालि ॥५१९॥
ਹਰੜੰਤਹਥਖਰੜੰਤਖੋਲ॥
ਹੱਥ ਹਿਲ ਰਹੇ ਹਨ, ਟੋਪ (ਅਥਵਾ ਖੋਲ) ਖੜਕ ਰਹੇ ਹਨ।
हरड़ंत हथ खरड़ंत खोल ॥
ਟਿਰੜੰਤਟੀਕਝਿਰੜੰਤਝੋਲ॥
(ਹਾਥੀਆਂ, ਘੋੜਿਆਂ ਦੇ ਮੱਥੇ ਉਤੇ ਬੰਨ੍ਹੇ ਲੋਹੇ ਦੇ) ਟਿੱਕੇ ਟੁੱਟ ਰਹੇ ਹਨ ਅਤੇ ਫੁਲਾਦੀ ਝੁਲਾਂ ਫਟ ਰਹੀਆਂ ਹਨ।
The knocking sound of the sheaths and the clattering of swords is being heard
टिरड़ंत टीक झिरड़ंत झोल ॥
ਦਰੜੰਤਦੀਹਦਾਨੋਦੁਰੰਤ॥
ਅਨੰਤ ਵਡਾਕਾਰੇ ਦੈਂਤ ਦਰੜੇ ਜਾ ਰਹੇ ਹਨ।
दरड़ंत दीह दानो दुरंत ॥
ਹਰੜੰਤਹਾਸਹਸਤਮਹੰਤ॥੫੨੦॥
ਮਹੰਤ ਲੋਕ ਹੜ ਹੜ ਕਰ ਕੇ ਹਸ ਰਹੇ ਹਨ ॥੫੨੦॥
The terrible demons are being crushed and the ganas and others are laughing loudly.520.
हरड़ंत हास हसत महंत ॥५२०॥
ਉਤਭੁਜਛੰਦ॥
ਉਤਭੁਜ ਛੰਦ:
UTBHUJ STANZA
उतभुज छंद ॥
ਹਹਾਸੰਕਪਾਲੰ॥
ਕਪਾਲ ਹਸ ਰਿਹਾ ਹੈ
हहासं कपालं ॥
ਸੁਬਾਸੰਛਤਾਲੰ॥
ਜੋ ਯੁੱਧ-ਭੂਮੀ ('ਛਤਾਲ') ਵਿਚ ਨਿਵਾਸ ਕਰਦਾ ਹੈ।
सु बासं छतालं ॥
ਪ੍ਰਭਾਸੰਜ੍ਵਾਲੰ॥
ਸੁੰਦਰ ਫਬ ਵਾਲੀ ਜਵਾਲਾ ਵਾਂਗ
प्रभासं ज्वालं ॥
ਅਨਾਸੰਕਰਾਲੰ॥੫੨੧॥
ਅਤੇ ਕਲਿਆਣਕਾਰੀ ('ਅਨਾਸ') ਭਿਆਨਕ ਰੂਪ ਵਾਲਾ ਹੈ ॥੫੨੧॥
The Kalki incarnation like Shiva, giver of happiness to all, mounting on his Bull, remained stable in the battlefield like the dreadful fires.521.
अनासं करालं ॥५२१॥
ਮਹਾਰੂਪਧਾਰੇ॥
ਬਹੁਤ ਸੁੰਦਰ ਰੂਪ ਧਾਰਿਆ ਹੋਇਆ ਹੈ।
महा रूप धारे ॥
ਦੁਰੰਦੁਖਤਾਰੇ॥
ਭੈੜੇ ਦੁਖਾਂ ਤੋਂ ਬਚਾ ਲਿਆ ਹੈ।
He, assuming his great benign form, was destroying the afflicting agonies
दुरं दुख तारे ॥
ਸਰੰਨੀਉਧਾਰੇ॥
ਸ਼ਰਨ ਵਿਚ ਆਇਆਂ ਨੂੰ ਉੱਧਾਰ ਦਿੱਤਾ ਹੈ,
सरंनी उधारे ॥
ਅਘੀਪਾਪਵਾਰੇ॥੫੨੨॥
(ਭਾਵੇਂ ਉਹ) ਪਾਪ ਕਰਨ ਵਾਲੇ ਹੀ ਸਨ ॥੫੨੨॥
He was redeeming those who had taken shelter and was removing th effect of sin of the sinners.522.
अघी पाप वारे ॥५२२॥
ਦਿਪੈਜੋਤਿਜ੍ਵਾਲਾ॥
ਅੱਗ ਦੀ ਲਾਟ ਵਾਂਗ ਸ਼ੋਭ ਰਿਹਾ ਹੈ।
दिपै जोति ज्वाला ॥
ਕਿਧੌਜ੍ਵਾਲਮਾਲਾ॥
ਜਾਂ ਜਵਾਲਾ ਦੀ ਹੀ ਮਾਲਾ ਹੈ।
He was unfolding brilliance like the fire or the roasary of fire
किधौ ज्वाल माला ॥
ਮਨੋਜ੍ਵਾਲਬਾਲਾ॥
ਮਾਨੋ 'ਜਵਾਲਾ' (ਪ੍ਰਕਾਸ਼) ਕਰਨ ਵਾਲਾ ਹੈ।
मनो ज्वाल बाला ॥
ਸਰੂਪੰਕਰਾਲਾ॥੫੨੩॥
(ਜਾਂ) ਭਿਆਨਕ (ਪਰ) ਸੁੰਦਰ ਰੂਪ ਵਾਲਾ ਹੈ ॥੫੨੩॥
His dreadful form was radiating brightness like fire.523.
सरूपं कराला ॥५२३॥
ਧਰੇਖਗਪਾਣੰ॥
ਹੱਥ ਵਿਚ ਤਲਵਾਰ ਧਾਰਨ ਕੀਤੀ ਹੋਈ ਹੈ।
धरे खग पाणं ॥
ਤਿਹੂੰਲੋਗਮਾਣੰ॥
ਤਿੰਨਾਂ ਲੋਕਾਂ ਦਾ ਮਾਣ ਹੈ।
तिहूं लोग माणं ॥
ਦਯੰਦੀਹਦਾਨੰ॥
ਬਹੁਤ ਅਧਿਕ ਦਾਨ ਦੇਣ ਵਾਲਾ ਹੈ।
दयं दीह दानं ॥
ਭਰੇਸਉਜਮਾਨੰ॥੫੨੪॥
ਮਾਣ ਦੀ ਸਾਮਗ੍ਰੀ (ਅਥਵਾ ਮੌਜ) ਨਾਲ ਭਰਿਆ ਹੋਇਆ ਹੈ ॥੫੨੪॥
The Lord of all the three worlds took his dagger in his hand and in his pleasure, he destroyed the demons.524.
भरे सउज मानं ॥५२४॥
ਅਜੰਨਛੰਦ॥
ਅਜੰਨ ਛੰਦ:
ANJAN STANZA
अजंन छंद ॥
ਅਜੀਤੇਜੀਤਜੀਤਕੈ॥
ਨ ਜਿਤੇ ਜਾ ਸਕਣ ਵਾਲਿਆਂ ਨੂੰ ਜਿਤ ਕੇ,
अजीते जीत जीत कै ॥
ਅਭੀਰੀਭਾਜੇਭੀਰਹ੍ਵੈ॥
ਨਿਡਰ ('ਅਭੀਰੀ') ਵੀ ਕਾਇਰ ('ਭੀਰ') ਹੋ ਕੇ ਭਜ ਗਏ ਹਨ।
Conquering the invincible people and causing the warriors to run away like cowards and
अभीरी भाजे भीर ह्वै ॥
ਸਿਧਾਰੇਚੀਨਰਾਜਪੈ॥
ਸਾਰਿਆਂ ਸਾਥੀਆਂ ਦੇ ਸਾਥੀ ਬਣ ਕੇ
सिधारे चीन राज पै ॥
ਸਥੋਈਸਰਬਸਾਥਕੈ॥੫੨੫॥
ਚੀਨ ਦੇ ਰਾਜ ਉਤੇ ਚੜ੍ਹਾਈ ਕਰ ਦਿੱਤੀ ਹੈ ॥੫੨੫॥
taking all his allies with him, he reached the kingdom of China.525.
सथोई सरब साथ कै ॥५२५॥