GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 597
Display Settings
Translations
ਚਮੂੰਚਉਪਿਚਾਲੀ
ਸੈਨਾ ਉਤਸਾਹ ਪੂਰਵਕ ਚਲ ਪਈ ਹੈ।
चमूं चउपि चाली ॥
ਥਿਰਾਸਰਬਹਾਲੀ॥੪੫੭॥
ਸਾਰੀ ਧਰਤੀ ('ਥਿਰਾ') ਡੋਲ ਗਈ ਹੈ ॥੪੫੭॥
He sounded the horn of victory and he planted the column of war again, the whole army in great zeal, marched forward and the whole earth trembled.457.
थिरा सरब हाली ॥४५७॥
ਉਠੀਕੰਪਿਐਸੇ
(ਧਰਤੀ) ਇਸ ਤਰ੍ਹਾਂ ਕੰਬ ਉਠੀ ਹੈ
उठी कंपि ऐसे ॥
ਨਦੰਨਾਵਜੈਸੇ
ਜਿਵੇਂ ਨਦੀ ਵਿਚ ਨੌਕਾ (ਡੋਲਦੀ ਹੈ)।
नदं नाव जैसे ॥
ਚੜੇਚਉਪਸੂਰੰ
ਸੂਰਮਿਆਂ ਨੂੰ ਉਤਸਾਹ ਚੜ੍ਹਿਆ ਹੋਇਆ ਹੈ।
चड़े चउप सूरं ॥
ਰਹਿਓਧੂਰਪੂਰੰ॥੪੫੮॥
(ਪੈਰਾਂ ਦੀ) ਧੂੜ ਨਾਲ ਆਕਾਸ਼ ਪੂਰਿਆ ਹੋਇਆ ਹੈ ॥੪੫੮॥
The earth trembled like the boat in water, the warriors moved with great excitement and the atmosphere was filled with dust on all the sides.458.
रहिओ धूर पूरं ॥४५८॥
ਛੁਭੇਛਤ੍ਰਧਾਰੀ
ਛਤ੍ਰਧਾਰੀ (ਰਾਜੇ) ਕ੍ਰੋਧਵਾਨ ਹੋ ਗਏ ਹਨ।
छुभे छत्रधारी ॥
ਅਣੀਜੋੜਿਭਾਰੀ
(ਉਨ੍ਹਾਂ ਨੇ) ਭਾਰੀ ਸੈਨਾ ਇਕੱਠੀ ਕਰ ਲਈ ਹੈ।
अणी जोड़ि भारी ॥
ਚਲੇਕੋਪਿਐਸੇ
(ਕਲਕੀ ਅਵਤਾਰ ਉਪਰ) ਇਸ ਤਰ੍ਹਾਂ ਚੜ੍ਹ ਚਲੇ ਹਨ,
चले कोपि ऐसे ॥
ਬ੍ਰਿਤੰਇੰਦ੍ਰਜੈਸੇ॥੪੫੯॥
ਜਿਸ ਤਰ੍ਹਾਂ ਵਿਤ੍ਰਾਸੁਰ ਇੰਦਰ ਉਤੇ (ਚੜ੍ਹਿਆ ਸੀ) ॥੪੫੯॥
All those who had canopies over their heads, got infuriated, taking with them all their armies, in anger, they marched like Indra or Vritasura.459.
ब्रितं इंद्र जैसे ॥४५९॥
ਸੁਭੈਸਰਬਸੈਣੰ
ਸਾਰੀ ਸੈਨਾ ਸੋਭ ਰਹੀ ਹੈ।
सुभै सरब सैणं ॥
ਕਥੈਕੌਣਬੈਣੰ
(ਉਸ ਦਾ) ਕੌਣ ਵਰਣਨ ਕਰ ਸਕਦਾ ਹੈ?
कथै कौण बैणं ॥
ਚਲੀਸਾਜਿਸਾਜਾ
ਸਾਜਾਂ ਨੂੰ ਸਜਾ ਕੇ (ਸੈਨਾ) ਚਲੀ ਹੈ
चली साजि साजा ॥
ਬਜੈਜੀਤਬਾਜਾ॥੪੬੦॥
ਅਤੇ ਜਿਤ ਦੇ ਵਾਜੇ ਵਜ ਰਹੇ ਹਨ ॥੪੬੦॥
The glory of their armies is indescribable, all of them marched after bedcking themselves and the instruments of victory were played.460.
बजै जीत बाजा ॥४६०॥
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਜਿਣੇਗਖਰੀਪਖਰੀਖਗਧਾਰੀ
(ਜਿਤਨੇ ਵੀ) ਗਖੜ, ਪਖੜ ਤਲਵਾਰਾਂ ਧਾਰਨ ਕਰਨ ਵਾਲੇ ਸਨ (ਉਹ) ਜਿਤੇ ਗਏ ਹਨ।
जिणे गखरी पखरी खगधारी ॥
ਹਣੇਪਖਰੀਭਖਰੀਕੰਧਾਰੀ
ਪਖੜ, ਭਖਰ ਅਤੇ ਕੰਧਾਰ (ਦੇਸ਼ ਵਾਲੇ) ਮਾਰ ਦਿੱਤੇ ਗਏ ਹਨ।
हणे पखरी भखरी औ कंधारी ॥
ਗੁਰਜਿਸਤਾਨਗਾਜੀਰਜੀਰੋਹਿਰੂਮੀ
ਗੁਰਜਿਸਤਾਨ ਦੇ ਗਾਜ਼ੀਆਂ, ਰਜੀ, ਰੋਹ ਵਾਲੇ ਰੂਮੀ ਸੂਰਮਿਆਂ ਨੂੰ ਮਾਰ ਦਿੱਤਾ ਹੈ
गुरजिसतान गाजी रजी रोहि रूमी ॥
ਹਣੇਸੂਰਬੰਕੇਗਿਰੇਝੂਮਿਭੂਮੀ॥੪੬੧॥
ਅਤੇ ਬਾਂਕੇ (ਯੋਧੇ) ਧਰਤੀ ਉਤੇ ਘੁੰਮੇਰੀ ਖਾ ਕੇ ਡਿਗ ਪਏ ਹਨ ॥੪੬੧॥
Many bloody and great sword-wielders and armour-wearers were conquered, many Kandhari warriors, wearing large steel-armours, were destroyed, many elegant warriors of Rum country were killed and those great warriors swung and fell on the earth.461.
हणे सूर बंके गिरे झूमि भूमी ॥४६१॥
ਹਣੇਕਾਬੁਲੀਬਾਬਲੀਬੀਰਬਾਕੇ
ਕਾਬਲ ਦੇਸ ਦੇ, ਬਾਬਰ ਦੇ ਦੇਸ ਦੇ ਸੋਹਣੇ ਸੂਰਮੇ ਮਾਰ ਦਿੱਤੇ ਹਨ।
हणे काबुली बाबली बीर बाके ॥
ਕੰਧਾਰੀਹਰੇਵੀਇਰਾਕੀਨਿਸਾਕੇ
ਕੰਧਾਰ, ਹਿਰਾਤ, ਇਰਾਕ ਦੇ ਨਿਸੰਗ ਯੋਧੇ;
कंधारी हरेवी इराकी निसाके ॥
ਬਲੀਬਾਲਖੀਰੋਹਿਰੂਮੀਰਜੀਲੇ
ਬਲਖ ਦੇਸ ਦੇ ਬਲੀ ਰੋਹ ਵਾਲੇ, ਰੂਮ ਦੇਸ਼ ਦੇ
बली बालखी रोहि रूमी रजीले ॥
ਭਜੇਤ੍ਰਾਸਕੈਕੈਭਏਬੰਦਢੀਲੇ॥੪੬੨॥
ਕਠੋਰ ਯੋਧੇ ਡਰ ਕੇ ਭਜ ਚਲੇ ਹਨ ਅਤੇ ਉਨ੍ਹਾਂ ਦੇ ਕਮਰ। ਕੱਸੇ ਢਿਲੇ ਹੋ ਗਏ ਹਨ ॥੪੬੨॥
The warriors of Kabul, Babylonia, Kandhar, Iraq and Balkh were destroyed an d they all, getting fearful, fled away.462.
भजे त्रास कै कै भए बंद ढीले ॥४६२॥
ਤਜੇਅਸਤ੍ਰਸਸਤ੍ਰੰਸਜੇਨਾਰਿਭੇਸੰ
(ਉਨ੍ਹਾਂ ਨੇ) ਅਸਤ੍ਰਾਂ ਅਤੇ ਸ਼ਸਤ੍ਰਾਂ ਨੂੰ ਛਡ ਦਿੱਤਾ ਹੈ ਅਤੇ ਔਰਤਾਂ ਦੇ ਬਸਤ੍ਰ ਸਜਾ ਲਏ ਹਨ।
तजे असत्र ससत्रं सजे नारि भेसं ॥
ਲਜੈਬੀਰਧੀਰੰਚਲੇਛਾਡਿਦੇਸੰ
(ਇਸ ਤਰ੍ਹਾਂ) ਧੀਰਜ ਵਾਲੇ ਸੂਰਮੇ ਸ਼ਰਮਿੰਦੇ ਹੋ ਕੇ ਦੇਸਾਂ ਨੂੰ ਛਡ ਚਲੇ ਹਨ।
लजै बीर धीरं चले छाडि देसं ॥
ਗਜੀਬਾਜਿਗਾਜੀਰਥੀਰਾਜਹੀਣੰ
ਹਾਥੀਆਂ ਉਤੇ ਚੜ੍ਹਨ ਵਾਲੇ ਗਾਜ਼ੀ, ਘੋੜਿਆਂ ਦੇ ਸਵਾਰ ਅਤੇ ਰਥਾਂ ਵਾਲੇ ਰਾਜਾਂ ਤੋਂ ਵਾਂਝੇ ਗਏ ਹਨ।
गजी बाजि गाजी रथी राज हीणं ॥
ਤਜੈਬੀਰਧੀਰੰਭਏਅੰਗਛੀਣੰ॥੪੬੩॥
ਸੂਰਮਿਆਂ ਨੇ ਧੀਰਜ ਛਡ ਦਿੱਤਾ ਹੈ ਅਤੇ ਉਨ੍ਹਾਂ ਦੇ ਸ਼ਰੀਰ ਢਿਲੇ ਹੋ ਗਏ ਹਨ ॥੪੬੩॥
The warriors, abandoning their arms and weapons, assumed the garb of women and getting ashamed, left their own country, the elephant-riders, the horse-riders and chariot-riders were deprived of their kingdom and the warriors forsaking forbearance, became
तजै बीर धीरं भए अंग छीणं ॥४६३॥
ਭਜੇਹਾਬਸੀਹਾਲਬੀਕਉਕਬੰਦ੍ਰੀ
ਹਬਸ਼ ਦੇਸ ਦੇ, ਹਲਬ ਦੇਸ ਦੇ, ਕੋਕ ਬੰਦਰ (ਮਹਾਰਾਸ਼ਟਰ) ਦੇ ਰਹਿਣ ਵਾਲੇ ਭਜ ਤੁਰੇ ਹਨ।
भजे हाबसी हालबी कउक बंद्री ॥
ਚਲੇਬਰਬਰੀਅਰਮਨੀਛਾਡਿਤੰਦ੍ਰੀ
ਬਰਬਰ (ਜੰਗਲੀ) ਦੇਸ ਵਾਲੇ, ਆਰਮੀਨੀਆ ਦੇਸ ਵਾਲੇ (ਆਪਣੇ) ਰਾਜਾਂ ('ਤੰਦ੍ਰੀ') ਨੂੰ ਛਡ ਕੇ ਤੁਰ ਚਲੇ ਹਨ।
चले बरबरी अरमनी छाडि तंद्री ॥
ਖੁਲਿਓਖਗਖੂਨੀਤਹਾਏਕਗਾਜੀ
ਉਥੇ ਇਕ ਬਹਾਦਰ ਸੂਰਮੇ ਨੇ ਖੂਨੀ ਖੰਡਾ ਕਢ ਲਿਆ ਹੈ।
खुलिओ खग खूनी तहा एक गाजी ॥
ਦੁਹੂੰਸੈਣਮਧੰਨਚਿਓਜਾਇਤਾਜੀ॥੪੬੪॥
ਦੋਹਾਂ ਸੈਨਾਵਾਂ ਦੇ ਵਿਚਾਲੇ ਉਸ ਦਾ ਘੋੜਾ ਜਾ ਕੇ ਨਚਿਆ ਹੈ ॥੪੬੪॥
The negroes and people of other countries fled away, and in the same way, the barbarians of Armenia also ran away, there one of the warriors taking out his sword, caused his horse to dance between both the armies.464.
दुहूं सैण मधं नचिओ जाइ ताजी ॥४६४॥
ਲਖਿਓਜੁਧਜੰਗੀਮਹਾਜੰਗਕਰਤਾ
ਯੁੱਧ ਵਿਚ ਯੋਧਿਆਂ ਨੇ ਉਸ (ਕਲਕੀ) ਨੂੰ ਮਹਾਨ ਜੰਗ ਕਰਨ ਵਾਲਾ ਜਾਣਿਆ ਹੈ
लखिओ जुध जंगी महा जंग करता ॥
ਛੁਭਿਓਛਤ੍ਰਧਾਰੀਰਣੰਛਤ੍ਰਿਹਰਤਾ
ਕਿ (ਯੁੱਧ ਵਿਚ) ਛਤ੍ਰਧਾਰੀਆਂ ਦੇ ਛਤ੍ਰਾਂ ਨੂੰ ਹਰਨ ਵਾਲਾ (ਇਸ ਸਮੇਂ) ਭੜਕਿਆ ਹੋਇਆ ਹੈ।
छुभिओ छत्रधारी रणं छत्रि हरता ॥
ਦੁਰੰਦੁਰਦਗਾਮੀਦਲੰਜੁਧਜੇਤਾ
ਹਾਥੀਆਂ ਦੀ ਸਵਾਰੀ ਕਰਨ ਵਾਲੇ ('ਦੁਰਦਗਾਮੀ') ਅਤੇ ਯੁੱਧ ਵਿਚ ਦਲਾਂ ਨੂੰ ਜਿਤਣ ਵਾਲੇ (ਸੂਰਮੇ ਵੀ) ਲੁਕ ('ਦੁਰੰ') ਗਏ ਹਨ।
दुरं दुरदगामी दलं जुध जेता ॥
ਛੁਭੇਛਤ੍ਰਿਹੰਤਾਜਯੰਜੁਧਹੇਤਾ॥੪੬੫॥
ਛਤ੍ਰਾਂ ਵਾਲਿਆਂ ਨੂੰ ਮਾਰਨ ਵਾਲੇ ਅਤੇ ਯੁੱਧ ਵਿਚ ਵਿਜੈ ਦਾ ਕਾਰਨ ਸਰੂਪ (ਕਲਕੀ) ਭੜਕੇ ਹੋਏ ਹਨ ॥੪੬੫॥
The Lord, the Great Creator of the wars saw all this and the destroyer of the great canopied-kings, the Lord (Kalki) became enraged, that Lord was the conqueror of the noteworthy most tyrannical armies and he got terrible infuriated.465.
छुभे छत्रि हंता जयं जुध हेता ॥४६५॥
ਮਹਾਕ੍ਰੋਧਕੈਬਾਣਛਡੇਅਪਾਰੰ
(ਉਸ ਨੇ) ਬਹੁਤ ਕ੍ਰੋਧ ਕਰ ਕੇ ਅਣਗਿਣਤ ਬਾਣ ਛਡੇ ਹਨ।
महा क्रोध कै बाण छडे अपारं ॥
ਕਟੇਟਟਰੰਫਉਜਫੁਟੀਨ੍ਰਿਪਾਰੰ
ਢਾਲਾਂ (ਅਥਵਾ ਸਿਰਾਂ ਦੇ ਟੋਪ) ਕਟੇ ਗਏ ਹਨ ਅਤੇ ਰਾਜਿਆਂ ਦੀ ਸੈਨਾ ਖਿੰਡ ਗਈ ਹੈ।
कटे टटरं फउज फुटी न्रिपारं ॥
ਗਿਰੀਲੁਥਜੁਥੰਮਿਲੇਹਥਬਥੰ
ਲੋਥਾਂ ਦੇ ਸਮੂਹ (ਯੁੱਧ-ਭੂਮੀ ਵਿਚ) ਡਿਗੇ ਪਏ ਹਨ ਅਤੇ (ਕਈ ਯੋਧੇ) ਆਪਸ ਵਿਚ ਗੁਥਮ ਗੁੱਥਾ ਹੋ ਰਹੇ ਹਨ।
गिरी लुथ जुथं मिले हथ बथं ॥
ਗਿਰੇਅੰਗਭੰਗੰਰਣੰਮੁਖਜੁਥੰ॥੪੬੬॥
(ਕਈਆਂ ਦੇ) ਅੰਗ ਕਟ ਕੇ ਡਿਗੇ ਪਏ ਹਨ ਅਤੇ ਰਣ ਵਿਚ ਮੁੰਡਾਂ ਦੇ ਢੇਰ ਲਗੇ ਹੋਏ ਹਨ ॥੪੬੬॥
He discharged arrows in great rage and the army of that king was chopped and knocked down, the corpses fell in groups, heaps of hands, waists and other broken limbs fell down.466.
गिरे अंग भंगं रणं मुख जुथं ॥४६६॥
ਕਰੈਕੇਲਕੰਕੀਕਿਲਕੈਤਕਾਲੀ
(ਮੁਰਦਿਆਂ ਨੂੰ ਨੋਚਣ ਵਾਲੇ) ਕਾਂ ਖੁਸ਼ੀ ਮੰਨਾਉਂਦੇ ਹਨ ਅਤੇ ਕਾਲੀ ਕਿਲਕਾਰੀਆਂ ਮਾਰਦੀ ਹੈ।
करै केल कंकी किलकैत काली ॥
ਤਜੈਜ੍ਵਾਲਮਾਲਾਮਹਾਜੋਤਿਜ੍ਵਾਲੀ
ਉਹ ਮਹਾਨ ਜੋਤਿ ਵਾਲੀ ਜ੍ਵਾਲਾਮੁਖੀ (ਮੂੰਹ ਵਿਚੋਂ) ਅਗਨੀ ਦੀਆਂ ਲਾਟਾਂ ਕਢਦੀ ਹੈ।
तजै ज्वाल माला महा जोति ज्वाली ॥
ਹਸੈਭੂਤਪ੍ਰੇਤੰਤੁਟੈਤਥਿਤਾਲੰ
ਭੂਤ ਪ੍ਰੇਤ ਹਸ ਰਹੇ ਹਨ ਅਤੇ ਤੱਤ-ਥੱਯਾ ਦੇ ਤਾਲ ਟੁਟ ਰਹੇ ਹਨ।
हसै भूत प्रेतं तुटै तथि तालं ॥
ਫਿਰੈਗਉਰਦੌਰੀਪੁਐਰੁੰਡਮਾਲੰ॥੪੬੭॥
ਗੌਰੀ ('ਗਉਰ') ਰੁੰਡਾਂ ਦੀ ਮਾਲਾ ਪਰੋਣ ਲਈ (ਇਧਰ ਉਧਰ) ਭਜੀ ਫਿਰਦੀ ਹੈ ॥੪੬੭॥
The crows shouted caw and the flames of fire arose creating crackling noise, the ghosts and fiends laughed there and the goddess Kali ran, while stringing the rosaries of skulls.467.
फिरै गउर दौरी पुऐ रुंड मालं ॥४६७॥
ਰਸਾਵਲਛੰਦ
ਰਸਾਵਲ ਛੰਦ:
RASAAVAL STANZA
रसावल छंद ॥
ਕਰੈਜੁਧਕ੍ਰੁਧੰ
(ਯੋਧੇ) ਕ੍ਰੋਧਿਤ ਹੋ ਕੇ ਯੁੱਧ ਕਰਦੇ ਹਨ।
करै जुध क्रुधं ॥
ਤਜੈਬਾਣਸੁਧੰ
ਸਹੀ ਢੰਗ ਨਾਲ ਬਾਣ ਛਡਦੇ ਹਨ।
तजै बाण सुधं ॥
ਬਕੈਮਾਰੁਮਾਰੰ
(ਮੂੰਹੋਂ) 'ਮਾਰੋ ਮਾਰੋ' ਬੋਲਦੇ ਹਨ।
बकै मारु मारं ॥
ਤਜੈਬਾਣਧਾਰੰ॥੪੬੮॥
ਬਾਣਾਂ ਦੀ ਝੜੀ ਲਾਉਂਦੇ ਹਨ ॥੪੬੮॥
The warriors, getting enraged, waged war and discharged arrows, they were shouting “kill, kill”, while showering arrows.468.
तजै बाण धारं ॥४६८॥