GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 592
Display Settings
Translations
ਦੇਖਤਹੈਦਿਵਦੇਵਧਨੈਧਨਿਜੰਪਤਹੈ
(ਉਸ ਯੁੱਧ ਨੂੰ) ਪ੍ਰਕਾਸ਼ ('ਦਿਵ') ਰੂਪ ਦੇਵਤੇ ਵੇਖਦੇ ਹਨ ਅਤੇ ਧੰਨ ਧੰਨ ਜਪਦੇ ਹਨ।
देखत है दिव देव धनै धनि जंपत है ॥
ਭੂਮਅਕਾਸਪਤਾਲਚਵੋਚਕਕੰਪਤਹੈ
(ਤਿੰਨ ਲੋਕ) ਧਰਤੀ, ਆਕਾਸ਼ ਅਤੇ ਪਾਤਾਲ ਅਤੇ ਚਾਰੇ ਚਕ ਕੰਬਦੇ ਹਨ।
The gods and demons both are saying, Bravo!" Looking at the fighting, the earth, sky, neither-world and all the four direcitions trembling
भूम अकास पताल चवो चक कंपत है ॥
ਭਾਜਤਨਾਹਿਨਬੀਰਮਹਾਰਣਿਗਾਜਤਹੈ
ਯੋਧੇ ਯੁੱਧ ਵਿਚੋਂ ਭਜਦੇ ਨਹੀਂ ਹਨ, ਸਗੋਂ ਗਜਦੇ ('ਮਾਰੋ-ਮਾਰੋ' ਪੁਕਾਰਦੇ) ਹਨ।
भाजत नाहिन बीर महा रणि गाजत है ॥
ਜਛਭੁਜੰਗਨਨਾਰਿਲਖੇਛਬਿਲਾਜਤਹੈ॥੪੦੬॥
ਯਕਸ਼ਾਂ, ਨਾਗਾਂ ਦੀਆਂ ਇਸਤਰੀਆਂ ਛਬੀ ਨੂੰ ਵੇਖ ਕੇ ਲਜਾ ਰਹੀਆਂ ਹਨ ॥੪੦੬॥
The warriors are not running away, but are thundering in the war-arena, seeing the glory of those warriors the women of Yakshas and Nagas are getting shy.406.
जछ भुजंगन नारि लखे छबि लाजत है ॥४०६॥
ਧਾਵਤਹੈਕਰਿਕੋਪਮਹਾਸੁਰਸੂਰਤਹਾ
ਕ੍ਰੋਧ ਕਰ ਕੇ ਉੱਚੀ ਸੁਰ ਵਿਚ (ਬੋਲਦੇ) ਸੂਰਮੇ ਉਥੇ ਧਾਵਾ ਕਰਦੇ ਹਨ,
धावत है करि कोप महा सुर सूर तहा ॥
ਮਾਡਤਹੈਬਿਕਰਾਰਭਯੰਕਰਜੁਧਜਹਾ
ਜਿਥੇ ਮਹਾ ਭਿਆਨਕ ਅਤੇ ਡਰਾਵਣਾ ਯੁੱਧ ਮੰਡਿਆ ਹੋਇਆ ਹੈ।
The great warriors, getting enraged, have attacked and are waging a dreadful and frightening war
माडत है बिकरार भयंकर जुध जहा ॥
ਪਾਵਤਹੈਸੁਰਨਾਰਿਸੁਸਾਮੁਹਿਜੁਝਤਹੈ
ਜੋ ਯੋਧਾ ਸਾਹਮਣੇ ਜੂਝਦਾ ਹੈ, ਉਸ ਨੂੰ ਦੇਵ-ਇਸਤਰੀਆਂ (ਅਪੱਛਰਾਵਾਂ) ਪ੍ਰਾਪਤ (ਕਰਨ ਲਈ ਦੌੜਦੀਆਂ) ਹਨ।
पावत है सुर नारि सु सामुहि जुझत है ॥
ਦੇਵਅਦੇਵਗੰਧ੍ਰਬਸਬੈਕ੍ਰਿਤਸੁਝਤਹੈ॥੪੦੭॥
ਦੇਵਤੇ, ਦੈਂਤ, ਗੰਧਰਬ (ਆਦਿ) ਸਾਰੇ ਉਸ (ਕਲਕੀ) ਦੀ ਕੀਰਤੀ (ਯਸ਼) ਨੂੰ ਜਾਣ ਜਾਂਦੇ ਹਨ ॥੪੦੭॥
Embracing martyrdom in the ear, they are meeting the heavenly damsels and this war appears as a great war to all the gods, demons and Yakshas.407.
देव अदेव गंध्रब सबै क्रित सुझत है ॥४०७॥
ਚੰਚਲਾਛੰਦ
ਚੰਚਲਾ ਛੰਦ:
CHANCHALA STANZA
चंचला छंद ॥
ਮਾਰਬੇਕੋਤਾਹਿਤਾਕਿਧਾਏਬੀਰਸਾਵਧਾਨ
ਉਸ ਨੂੰ ਮਾਰਨ ਲਈ ਸਾਵਧਾਨੀ ਨਾਲ ਨਿਸ਼ਾਨਾ ਬਣਾ ਕੇ ਸੂਰਵੀਰ ਹਮਲਾ ਕਰ ਰਹੇ ਹਨ।
मारबे को ताहि ताकि धाए बीर सावधान ॥
ਹੋਨਲਾਗੇਜੁਧਕੇਜਹਾਤਹਾਸਬੈਬਿਧਾਨ
ਜਿਥੇ ਕਿਥੇ ਯੁੱਧ ਦੇ ਵਿਧਾਨ ਹੋਣ ਲਗੇ ਹਨ।
In order to kill Kalki, the warriors cautiously marched forward and began to wage war here, there and everywhere
होन लागे जुध के जहा तहा सबै बिधान ॥
ਭੀਮਭਾਤਿਧਾਇਕੈਨਿਸੰਕਘਾਇਕਰਤਆਇ
ਭੀਮ ਵਾਂਗ ਧਾ ਕੇ ਪੈ ਰਹੇ ਹਨ ਅਤੇ ਨਿਸੰਗ ਹੋ ਕੇ ਘਾਉ ਕਰ ਰਹੇ ਹਨ।
भीम भाति धाइ कै निसंक घाइ करत आइ ॥
ਜੂਝਿਜੂਝਕੈਮਰੈਸੁਦੇਵਲੋਕਿਬਸਤਜਾਇ॥੪੦੮॥
ਜੋ ਜੂਝ ਜੂਝ ਕੇ ਮਰਦੇ ਹਨ, ਉਹ ਦੇਵ ਲੋਕ ਵਿਚ ਜਾ ਕੇ ਵਸਦੇ ਹਨ ॥੪੦੮॥
The brave warriors like Bhima are fearlessly striking blows and after fighting and embracing martyrdom, they are getting abode in the region of gods.408.
जूझि जूझ कै मरै सु देव लोकि बसत जाइ ॥४०८॥
ਤਾਨਿਤਾਨਿਬਾਨਕੋਅਜਾਨੁਬਾਹਧਾਵਹੀ
ਬਾਣ ਨੂੰ ਖਿਚ ਖਿਚ ਕੇ ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲੇ ਭਜੇ ਫਿਰਦੇ ਹਨ।
तानि तानि बान को अजानु बाह धावही ॥
ਜੂਝਿਜੂਝਕੈਮਰੈਅਲੋਕਲੋਕਪਾਵਹੀ
ਜੋ ਲੜ ਲੜ ਕੇ ਮਰਦੇ ਹਨ, ਉਹ ਅਲੌਕਿਕ ਲੋਕ ਪ੍ਰਾਪਤ ਕਰਦੇ ਹਨ।
Pulling their bows and discharging arrows, they are advancing towards the Lord (Kalki) and embracing martyrdom, they are going to the next world
जूझि जूझ कै मरै अलोक लोक पावही ॥
ਰੰਗਜੰਗਿਅੰਗਨੰਗਭੰਗਅੰਗਿਹੋਇਪਰਤ
ਜੰਗ ਦੇ ਰੰਗ ਵਿਚ ਰੰਗੇ ਹੋਇਆਂ ਦਾ ਜੋ ਕੋਈ ਅੰਗ ਨੰਗਾ ਰਿਹਾ ਹੋਵੇ, ਉਹ ਧਰਤੀ ਉਤੇ ਟੁਟ ਕੇ ਡਿਗ ਪੈਂਦਾ ਹੈ।
रंग जंगि अंग नंग भंग अंगि होइ परत ॥
ਟੂਕਿਟੂਕਿਹੋਇਗਿਰੈਸੁਦੇਵਸੁੰਦ੍ਰੀਨਿਬਰਤ॥੪੦੯॥
ਟੁਕੜੇ ਟੁਕੜੇ ਹੋ ਕੇ ਡਿਗ ਰਹੇ ਹਨ ਅਤੇ ਉਨ੍ਹਾਂ ਨੂੰ ਦੇਵ-ਇਸਤਰੀਆ ਵਰ ਰਹੀਆਂ ਹਨ ॥੪੦੯॥
They are absorbed in fighting and are falling into bits before him, these warriors are falling into bits for the sake of heavenly damsels and are embracing death.409.
टूकि टूकि होइ गिरै सु देव सुंद्रीनि बरत ॥४०९॥
ਤ੍ਰਿੜਕਾਛੰਦ
ਤ੍ਰਿੜਕਾ ਛੰਦ:
TIRIRKA STANZA
त्रिड़का छंद ॥
ਤ੍ਰਿੜਰਿੜਤੀਰੰ
(ਨੋਟ- ਇਥੇ 'ਤ੍ਰਿੜਰਿੜ' ਆਦਿ ਸ਼ਬਦ ਯੁੱਧ-ਸੰਗੀਤ ਲਈ ਵਰਤੇ ਗਏ ਹਨ। ਉਂਜ ਇਹ ਨਿਰਰਥਕ ਜਿਹੇ ਹੈ। ਇਨ੍ਹਾਂ ਦੀ ਵਰਤਨੀ ਵਿਚ ਵੀ ਅਨੇਕ ਅੰਤਰ ਹਨ। ਤੀਰ ਤਿੜ ਤਿੜ ਕਰਦੇ (ਚਲਦੇ ਹਨ)
त्रिड़रिड़ तीरं ॥
ਬ੍ਰਿੜਰਿੜਬੀਰੰ
ਬੀਰ ਬਕਾਰਦੇ ਹਨ, ਢੋਲ ਢਮਕਦੇ ਹਨ,
ब्रिड़रिड़ बीरं ॥
ਦ੍ਰਿੜਰਿੜਢੋਲੰ
ਬੋਲ ਬੁਕਦੇ ਹਨ (ਅਰਥਾਤ ਢੋਲਾਂ ਵਿਚੋਂ
द्रिड़रिड़ ढोलं ॥
ਬ੍ਰਿੜਰਿੜਬੋਲੰ॥੪੧੦॥
ਆਵਾਜ਼ ਨਿਕਲਦੀ ਹੈ) ॥੪੧੦॥
The arrows of the warriors are crackling and the drums are rolling.410.
ब्रिड़रिड़ बोलं ॥४१०॥
ਤ੍ਰਿੜੜਿੜਤਾਜੀ
ਤਾਜੀ (ਅਰਬੀ ਕਿਸਮ ਦੇ ਘੋੜੇ) ਹਿਣਕਦੇ ਹਨ,
त्रिड़ड़िड़ ताजी ॥
ਬ੍ਰਿੜੜਿੜਬਾਜੀ
ਘੋੜੇ ਬਿੜਕਦੇ ਹਨ,
ब्रिड़ड़िड़ बाजी ॥
ਹ੍ਰਿੜੜਿੜਹਾਥੀ
ਹਾਥੀ ਆਪਣੇ ਸਾਥੀਆਂ
ह्रिड़ड़िड़ हाथी ॥
ਸ੍ਰਿੜੜਿੜਸਾਥੀ॥੪੧੧॥
ਸਹਿਤ ਚਿੰਘਾੜਦੇ ਹਨ ॥੪੧੧॥
The horses are neighing and the elephants are trumpeting in groups.411.
स्रिड़ड़िड़ साथी ॥४११॥
ਬ੍ਰਿੜੜਿੜਬਾਣੰ
ਬਾਣਾਂ ਨੂੰ
ब्रिड़ड़िड़ बाणं ॥
ਜ੍ਰਿੜੜਿੜਜੁਆਣੰ
ਜੁਆਨ (ਯੋਧੇ)
ज्रिड़ड़िड़ जुआणं ॥
ਛ੍ਰਿੜੜਿੜਛੋਰੈਂ
ਪੂਰੀ ਸ਼ਕਤੀ
छ्रिड़ड़िड़ छोरैं ॥
ਜ੍ਰਿੜੜਿੜਜੋਰੈਂ॥੪੧੨॥
ਨਾਲ ਛਡਦੇ ਹਨ ॥੪੧੨॥
The warriors are discharging arrows forcefully.412.
ज्रिड़ड़िड़ जोरैं ॥४१२॥
ਖ੍ਰਿੜਰਿੜਖੇਤੰ
ਯੁੱਧ-ਭੂਮੀ ਵਿਚ
ख्रिड़रिड़ खेतं ॥
ਪ੍ਰਿੜਰਿੜਪ੍ਰੇਤੰ
(ਲੜਾਈ ਦੇ) ਰੰਗ ਵਿਚ
प्रिड़रिड़ प्रेतं ॥
ਝ੍ਰਿੜੜਿੜਨਾਚੈ
ਰਚੇ ਹੋਏ
झ्रिड़ड़िड़ नाचै ॥
ਰਿੜਝਿੜਰਾਚੈ॥੪੧੩॥
ਪ੍ਰੇਤ ਨਚਦੇ ਹਨ ॥੪੧੩॥
The ghosts intoxicated in the hue of war, are dancing, in the battlefield.413.
रिड़झिड़ राचै ॥४१३॥
ਹ੍ਰਿੜਰਿੜਹੂਰੰ
ਹੂਰਾਂ ਹਰਲ ਹਰਲ ਕਰਦੀਆਂ
ह्रिड़रिड़ हूरं ॥
ਪ੍ਰਿੜਰਿੜਪੂਰੰ
ਆਕਾਸ਼ ਵਿਚ ਘੁੰਮ ਰਹੀਆਂ ਹਨ
प्रिड़रिड़ पूरं ॥
ਕ੍ਰਿੜਰਿੜਕਾਛੀ
ਅਤੇ ਸੁੰਦਰ ਢੰਗ ਨਾਲ ਸਜੀਆਂ ਹੋਈਆਂ
क्रिड़रिड़ काछी ॥
ਨ੍ਰਿੜਰਿੜਨਾਚੀ॥੪੧੪॥
ਨਚ ਰਹੀਆਂ ਹਨ ॥੪੧੪॥
The sky is filled with heavenly damsels and they are all dancing.4.14.
न्रिड़रिड़ नाची ॥४१४॥
ਤ੍ਰਿੜਰਿੜਤੇਗੰ
ਤਲਵਾਰਾਂ
त्रिड़रिड़ तेगं ॥
ਬ੍ਰਿੜਰਿੜਬੇਗੰ
ਪੂਰੇ ਵੇਗ ਨਾਲ
ब्रिड़रिड़ बेगं ॥
ਚ੍ਰਿੜਰਿੜਚਮਕੈ
ਚਮਕਦੀਆਂ
च्रिड़रिड़ चमकै ॥
ਝ੍ਰਿੜਰਿੜਝਮਕੈ॥੪੧੫॥
ਅਤੇ ਝਮਕਦੀਆਂ ਹਨ ॥੪੧੫॥
The swords are gleaming quickly and they are striking with clattering sound.415.
झ्रिड़रिड़ झमकै ॥४१५॥
ਜ੍ਰਿੜਰਿੜਜੋਧੰ
ਯੋਧੇ
ज्रिड़रिड़ जोधं ॥
ਕ੍ਰਿੜਰਿੜਕ੍ਰੋਧੰ
ਕ੍ਰੋਧ ਨਾਲ
क्रिड़रिड़ क्रोधं ॥
ਜ੍ਰਿੜਰਿੜਜੂਝੈ
ਭਰੇ ਹੋਏ ਹਨ
ज्रिड़रिड़ जूझै ॥
ਲ੍ਰਿੜਰਿੜਲੂਝੈ॥੪੧੬॥
ਅਤੇ (ਵੈਰੀਆਂ ਨਾਲ) ਉਲਝ ਕੇ ਜੂਝਦੇ ਹਨ ॥੪੧੬॥
The warriors are fighting in anger and are dying.416.
ल्रिड़रिड़ लूझै ॥४१६॥
ਖ੍ਰਿੜਰਿੜਖੇਤੰ
ਰਣ-ਭੂਮੀ ਵਿਚ
ख्रिड़रिड़ खेतं ॥
ਅਰਿੜਰਿੜਅਚੇਤੰ
(ਕਿਤਨੇ ਹੀ) ਅਚੇਤ ਪਏ ਹਨ
अरिड़रिड़ अचेतं ॥