GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 591
Display Settings
Translations
ਕਹੂੰ​ਭਟ​ਭਾਜਿ​ਪੁਕਾਰਤ​ਆਰਤ​॥​
ਕਿਤੇ ਭਜੇ ਜਾਂਦੇ ਸੂਰਮੇ ਦੁਖੀ ('ਆਰਤ') ਹੋ ਕੇ ਪੁਕਾਰ ਰਹੇ ਹਨ।
Somewhere the warriors, gathering together, are shouting “kill, kill” and somewhere, getting agitated, they ae lamenting
कहूं भट भाजि पुकारत आरत ॥
ਕੇਤਕ​ਜੋਧ​ਫਿਰਤ​ਦਲ​ਗਾਹਤ​॥​
ਕਿਤਨੇ ਹੀ ਯੋਧੇ ਦਲਾਂ ਨੂੰ ਗਾਹੁੰਦੇ ਫਿਰਦੇ ਹਨ।
केतक जोध फिरत दल गाहत ॥
ਕੇਤਕ​ਜੂਝ​ਬਰੰਗਨ​ਬ੍ਰਯਾਹਤ​॥੪੦੦॥​
ਕਿਤਨੇ ਹੀ ਜੂਝ ਮੋਏ ਹਨ ਅਤੇ ਉਨ੍ਹਾਂ ਨੂੰ ਅਪੱਛਰਾਵਾਂ ਵਿਆਹ ਰਹੀਆਂ ਹਨ ॥੪੦੦॥
Many warriors are moving within their army and many after embracing martyrdom are wedding the heavenly damsels.400.
केतक जूझ बरंगन ब्रयाहत ॥४००॥
ਕਹੂੰ​ਬਰ​ਬੀਰ​ਫਿਰਤ​ਸਰ​ਮਾਰਤ​॥​
ਕਿਤੇ ਯੋਧੇ ਤੀਰ ਮਾਰਦੇ ਫਿਰਦੇ ਹਨ।
कहूं बर बीर फिरत सर मारत ॥
ਕਹੂੰ​ਰਣ​ਛੋਡਿ​ਭਜਤ​ਭਟ​ਆਰਤ​॥​
ਕਿਤੇ ਸੂਰਮੇ ਬਹੁਤ ਦੁਖੀ ਹੋ ਕੇ ਰਣਭੂਮੀ ਵਿਚੋਂ ਭਜੇ ਜਾ ਰਹੇ ਹਨ।
Somewhere the warriors, discharging their arrows, are roaming and somewhere the afflicted warriors, leaving the battlefield, are running away
कहूं रण छोडि भजत भट आरत ॥
ਕੇਈ​ਡਰੁ​ਡਾਰਿ​ਹਨਤ​ਰਣਿ​ਜੋਧਾ​॥​
ਕਈ ਯੋਧੇ ਡਰ ਨੂੰ ਤਿਆਗ ਕੇ ਯੁੱਧ-ਭੂਮੀ ਵਿਚ (ਵੈਰੀ ਨੂੰ) ਸੰਘਾਰਦੇ ਹਨ।
केई डरु डारि हनत रणि जोधा ॥
ਕੇਈ​ਮੁਖਿ​ਮਾਰ​ਰਟਤ​ਕਰਿ​ਕ੍ਰੋਧਾ​॥੪੦੧॥​
ਕਈ ਕ੍ਰੋਧਵਾਨ ਹੋ ਕੇ ਮੂੰਹ ਤੋਂ 'ਮਾਰੋ-ਮਾਰੋ' ਪੁਕਾਰਦੇ ਹਨ ॥੪੦੧॥
Many are destroying the warriors fearlessly and many in their rage are shouting repeatedly “kill, kill”.401.
केई मुखि मार रटत करि क्रोधा ॥४०१॥
ਕੇਈ​ਖਗ​ਖੰਡਿ​ਗਿਰਤ​ਰਣਿ​ਛਤ੍ਰੀ​॥​
ਕਈ ਛਤ੍ਰੀ ਰਣ-ਭੂਮੀ ਵਿਚ ਤਲਵਾਰ ਨਾਲ ਟੋਟੇ ਟੋਟੇ ਹੋ ਕੇ ਡਿਗ ਰਹੇ ਹਨ।
केई खग खंडि गिरत रणि छत्री ॥
ਕੇਤਕ​ਭਾਗਿ​ਚਲਤ​ਤ੍ਰਸਿ​ਅਤ੍ਰੀ​॥​
ਕਈ ਅਸਤ੍ਰਧਾਰੀ ('ਅਤ੍ਰੀ') ਡਰ ਦੇ ਮਾਰੇ ਭਜ ਚਲੇ ਹਨ।
The daggers of many are falling having been shattered into bits and many wielders of arms and weapons are running away in fear
केतक भागि चलत त्रसि अत्री ॥
ਕੇਤਕ​ਨਿਭ੍ਰਮ​ਜੁਧ​ਮਚਾਵਤ​॥​
ਕਈ ਨਿਝਕ ('ਨਿਭ੍ਰਮ') ਹੋ ਕੇ ਯੁੱਧ ਮਚਾ ਰਹੇ ਹਨ।
केतक निभ्रम जुध मचावत ॥
ਆਹਵ​ਸੀਝਿ​ਦਿਵਾਲਯ​ਪਾਵਤ​॥੪੦੨॥​
ਯੁੱਧ-ਭੂਮੀ ਵਿਚ ਸਿਝ ਕੇ ਸਵਰਗ ਦੀ ਪ੍ਰਾਪਤੀ ਕਰਦੇ ਹਨ ॥੪੦੨॥
Many are roaming and fighting and embracing martyrdom are leaving for heaven.402.
आहव सीझि दिवालय पावत ॥४०२॥
ਕੇਤਕ​ਜੂਝਿ​ਮਰਤ​ਰਣ​ਮੰਡਲਿ​॥​
ਕਈ ਰਣ-ਮੰਡਲ ਵਿਚ ਜੂਝ ਕੇ ਮਰ ਗਏ ਹਨ।
केतक जूझि मरत रण मंडलि ॥
ਕੇਈਕੁ​ਭੇਦਿ​ਚਲੇ​ਬ੍ਰਹਮੰਡਲ​॥​
ਕਈ ਇਕ ਬ੍ਰਹਮੰਡਲ ਨੂੰ ਭੇਦ ਕੇ ਚਲੇ ਗਏ ਹਨ।
Many are dying while fighting in the battlefield and many after going through the universe are getting separated from it
केईकु भेदि चले ब्रहमंडल ॥
ਕੇਈਕੁ​ਆਨਿ​ਪ੍ਰਹਾਰਤ​ਸਾਗੈ​॥​
ਕਈ ਇਕ ਆ ਕੇ ਬਰਛਿਆਂ ਦਾ ਵਾਰ ਕਰਦੇ ਹਨ।
केईकु आनि प्रहारत सागै ॥
ਕੇਤਕ​ਭੰਗ​ਗਿਰਤ​ਹੁਇ​ਆਂਗੈ​॥੪੦੩॥​
ਕਈਆਂ ਦੇ ਅੰਗ ਭੰਗ ਹੋ ਕੇ ਡਿਗ ਰਹੇ ਹਨ ॥੪੦੩॥
Many are striking blows with their lances and the limbs of many, being chopped, are falling down.403.
केतक भंग गिरत हुइ आंगै ॥४०३॥
ਬਿਸੇਖ​ਛੰਦ​॥​
ਬਿਸੇਖ ਛੰਦ:
VISHESH STANZA
बिसेख छंद ॥
ਭਾਜਿ​ਬਿਨਾ​ਭਟ​ਲਾਜ​ਸਬੈ​ਤਜਿ​ਸਾਜ​ਜਹਾ​॥​
ਸਾਰੇ ਸੂਰਮੇ ਅਣਖ-ਹੀਨ ਹੋ ਕੇ ਉਥੇ ਸਾਰਾ ਸਾਜ ਤਿਆਗ ਕੇ ਭਜ ਚਲੇ ਹਨ।
भाजि बिना भट लाज सबै तजि साज जहा ॥
ਨਾਚਤ​ਭੂਤ​ਪਿਸਾਚ​ਨਿਸਾਚਰ​ਰਾਜ​ਤਹਾ​॥​
ਉਥੇ ਭੂਤਾਂ, ਪਿਸਾਚਾਂ, ਦੈਂਤਾਂ ਦਾ ਰਾਜਾ ਨਚ ਰਿਹਾ ਹੈ।
Many warriors abandoning their shame, and leaving behind everything, are running away, and the ghosts, fiends and imps dancing in the battlefield, are ruling over it
नाचत भूत पिसाच निसाचर राज तहा ॥
ਦੇਖਤ​ਦੇਵ​ਅਦੇਵ​ਮਹਾ​ਰਣ​ਕੋ​ਬਰਨੈ​॥​
ਦੇਵਤੇ ਅਤੇ ਦੈਂਤ ਮਹਾਨ ਯੁੱਧ ਨੂੰ ਵੇਖਦੇ ਹਨ, (ਇਸ ਦਾ ਭਲਾ) ਵਣਨ ਕੌਣ ਕਰ ਸਕਦਾ ਹੈ?
देखत देव अदेव महा रण को बरनै ॥
ਜੂਝ​ਭਯੋ​ਜਿਹ​ਭਾਤਿ​ਸੁ​ਪਾਰਥ​ਸੋ​ਕਰਨੈ​॥੪੦੪॥​
ਉਸ ਤਰ੍ਹਾਂ (ਇਨ੍ਹਾਂ ਦਾ) ਯੁੱਧ ਹੋਇਆ ਜਿਵੇਂ ਅਰਜਨ ('ਪਾਰਥ') ਦਾ ਕਰਨ ਰਾਜੇ ਨਾਲ (ਹੋਇਆ ਸੀ) ॥੪੦੪॥
The gods and demons all are saying this that this war is dreadful like the war of Arjuna and Karan.404.
जूझ भयो जिह भाति सु पारथ सो करनै ॥४०४॥
ਦਾਵ​ਕਰੈ​ਰਿਸ​ਖਾਇ​ਮਹਾ​ਹਠ​ਠਾਨ​ਹਠੀ​॥​
ਮਹਾਨ ਹਠੀ ਯੋਧੇ ਹਠ ਧਾਰ ਕੇ ਕ੍ਰੋਧ ਨਾਲ ਦਾਓ ਵਰਤਦੇ ਹਨ।
दाव करै रिस खाइ महा हठ ठान हठी ॥
ਕੋਪ​ਭਰੇ​ਇਹ​ਭਾਤ​ਸੁ​ਪਾਵਕ​ਜਾਨੁ​ਭਠੀ​॥​
ਕ੍ਰੋਧ ਦੇ ਇਸ ਤਰ੍ਹਾਂ ਨਾਲ ਭਰੇ ਹੋਏ ਹਨ, ਮਾਨੋ ਭੱਠੀ ਦੀ ਅਗਨੀ ਹੋਵੇ।
The persistent warriors, in their fury, are striking blows and they appear like the furnaces of fire
कोप भरे इह भात सु पावक जानु भठी ॥
ਕ੍ਰੁਧ​ਭਰੇ​ਰਣਿ​ਛਤ੍ਰਜ​ਅਤ੍ਰਣ​ਝਾਰਤ​ਹੈ​॥​
ਕ੍ਰੋਧ ਨਾਲ ਭਰੇ ਹੋਏ ਛਤ੍ਰੀ ਅਸਤ੍ਰਾਂ ਨੂੰ ਚਲਾਉਂਦੇ ਹਨ।
क्रुध भरे रणि छत्रज अत्रण झारत है ॥
ਭਾਜਿ​ਚਲੈ​ਨਹੀ​ਪਾਵ​ਸੁ​ਮਾਰਿ​ਪੁਕਾਰਤ​ਹੈ​॥੪੦੫॥​
ਭਜਦੇ ਨਹੀਂ ਹਨ ਅਤੇ ਪੈਰ (ਟਿਕਾ ਕੇ) 'ਮਾਰੋ ਮਾਰੋ' ਪੁਕਾਰਦੇ ਹਨ ॥੪੦੫॥
The kings in their ire are striking their weapons and arms, and instead of running away, they are shouting “Kill, Kill”.405.
भाजि चलै नही पाव सु मारि पुकारत है ॥४०५॥