GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 57
Display Settings
Translations
ਪਾਰਬ੍ਰਹਮਕੇਭੇਅਨੁਰਾਗੀ
(ਉਹ) ਪਾਰਬ੍ਰਹਮ ਦੇ (ਸੱਚੇ ਅਰਥਾਂ ਵਿਚ) ਪ੍ਰੇਮੀ ਹੋ ਗਏ।
Those who abandoned the path of the Vedas and Katebs, they became the devotees of the Lord.
पारब्रहम के भे अनुरागी ॥
ਤਿਨਕੇਗੂੜਮਤਿਜੇਚਲਹੀ
ਜੇ (ਕੋਈ) ਪਾਰਬ੍ਰਹਮ ਦੇ ਗੰਭੀਰ ਸਿੱਧਾਂਤਾਂ ਅਨੁਸਾਰ ਚਲੇਗਾ,
तिन के गूड़ मति जे चलही ॥
ਭਾਂਤਿਅਨੇਕਦੂਖਸੋਦਲਹੀ॥੨੦॥
ਉਹ (ਆਪਣੇ) ਅਨੇਕ ਪ੍ਰਕਾਰ ਦੇ ਦੁਖਾਂ ਨੂੰ ਨਸ਼ਟ ਕਰ ਦੇਵੇਗਾ ॥੨੦॥
Whosoever follows their path, he crushes various types of sufferings.20.
भांति अनेक दूख सो दलही ॥२०॥
ਜੇਜੇਸਹਿਤਜਾਤਨਸੰਦੇਹਿ
ਜਿਹੜੇ ਜਿਹੜੇ (ਸਾਧਕ) ਸ਼ਰੀਰ ਉਤੇ ਕਸ਼ਟ ('ਜਾਤਨ') ਸਹਿਨ ਕਰਦੇ ਹਨ
जे जे सहित जातन संदेहि ॥
ਪ੍ਰਭਕੇਸੰਗਿਛੋਡਤਨੇਹ
ਪਰ ਪਰਮਾਤਮਾ ਨਾਲੋਂ ਪਿਆਰ ਨਹੀਂ ਤੋੜਦੇ,
Those who consider the castes illusory, they do not abandon the love of the Lord.
प्रभ के संगि न छोडत नेह ॥
ਤੇਤੇਪਰਮਪੁਰੀਕਹਿਜਾਹੀ
ਉਹ ਸਭ ਪਰਮਾਤਮਾ ਦੇ ਦੁਆਰ (ਪਰਮ-ਪੁਰੀ) ਉਤੇ ਜਾਣਗੇ।
ते ते परम पुरी कहि जाही ॥
ਤਿਨਹਰਿਸਿਉਅੰਤਰੁਕਿਛੁਨਾਹੀ॥੨੧॥
ਉਨ੍ਹਾਂ ਦਾ ਹਰਿ ਨਾਲੋਂ ਕੋਈ ਅੰਤਰ ਨਹੀਂ ਰਹਿ ਜਾਂਦਾ (ਅਰਥਾਤ ਅਦ੍ਵੈਤ ਅਵਸਥਾ ਨੂੰ ਪ੍ਰਾਪਤ ਕਰਦੇ ਹਨ) ॥੨੧॥
When they leave the world, they go to the abode of the Lord, and there is no difference between them and the Lord.21.
तिन हरि सिउ अंतरु किछु नाही ॥२१॥
ਜੇਜੇਜੀਯਜਾਤਨਤੇਡਰੇ
ਜਿਹੜੇ ਜਿਹੜੇ ਸਾਧਕ ਕਸ਼ਟਾਂ ਤੋਂ ਡਰੇ ਹਨ
जे जे जीय जातन ते डरे ॥
ਪਰਮਪੁਰਖਤਜਿਤਿਨਮਗਿਪਰੇ
ਅਤੇ ਪਰਮ-ਪੁਰਖ (ਦਾ ਅਧਿਆਤਮੀ ਮਾਰਗ) ਛੱਡ ਕੇ ਵੇਦਾਂ ਦੇ ਮਾਰਗ ਉਤੇ ਪੈ ਗਏ ਹਨ,
Those who fear the castes and follow their path, abandoning the Supreme Lord.
परम पुरख तजि तिन मगि परे ॥
ਤੇਤੇਨਰਕਕੁੰਡਮੋਪਰਹੀ
ਉਹ ਸਾਰੇ ਨਰਕ-ਕੁੰਡ ਵਿਚ ਪੈਣਗੇ
ते ते नरक कुंड मो परही ॥
ਬਾਰਬਾਰਜਗਮੋਬਪੁਧਰਹੀ॥੨੨॥
ਅਤੇ ਜਗਤ ਵਿਚ ਮੁੜ ਮੁੜ ਕੇ ਸ਼ਰੀਰ ਧਾਰਨ ਕਰਨਗੇ ॥੨੨॥
They fall into hell and transmigrate again and again.22.
बार बार जग मो बपु धरही ॥२२॥
ਤਬਹਰਿਬਹੁਰਿਦਤਉਪਜਾਇਓ
ਤਦ ਫਿਰ ਹਰਿ ਨੇ ਦੱਤਾਤ੍ਰੇਯ ਨੂੰ ਉਤਪੰਨ ਕੀਤਾ,
तब हरि बहुरि दत उपजाइओ ॥
ਤਿਨਭੀਅਪਨਾਪੰਥੁਚਲਾਇਓ
ਉਸ ਨੇ ਵੀ ਆਪਣਾ ਧਰਮ-ਮਾਰਗ ਚਲਾ ਦਿੱਤਾ।
Then I created Dutt, who also started his own path.
तिन भी अपना पंथु चलाइओ ॥
ਕਰਮੋਨਖਸਿਰਜਟਾਸਵਾਰੀ
(ਉਸ ਨੇ) ਹੱਥਾਂ ਵਿਚ ਨਹੁੰ ਅਤੇ ਸਿਰ ਉਤੇ ਜਟਾਵਾਂ ਸੰਵਾਰ ਲਈਆਂ
कर मो नख सिर जटा सवारी ॥
ਪ੍ਰਭਕੀਕ੍ਰਿਆਕਛੁਬਿਚਾਰੀ॥੨੩॥
ਅਤੇ ਪ੍ਰਭੂ ਦੀ ਕਰਨੀ ਬਾਰੇ ਜ਼ਰਾ ਵਿਚਾਰ ਨਾ ਕੀਤਾ ॥੨੩॥
His followed have long nail in their hands and matted hair on their heads . They did not understand the ways of the Lord.23
प्रभ की क्रिआ कछु न बिचारी ॥२३॥
ਪੁਨਿਹਰਿਗੋਰਖਕੋਉਪਰਾਜਾ
ਫਿਰ ਹਰਿ ਨੇ ਗੋਰਖ-ਨਾਥ ਨੂੰ ਉਤਪੰਨ ਕੀਤਾ,
पुनि हरि गोरख को उपराजा ॥
ਸਿਖਕਰੇਤਿਨਹੂਬਡਰਾਜਾ
ਉਸ ਨੇ ਵਡੇ ਵਡੇ ਰਾਜਿਆਂ ਨੂੰ ਆਪਣਾ ਸੇਵਕ ਬਣਾ ਲਿਆ।
Then I ccreated Gorakh, who made great kings his disciples.
सिख करे तिन हू बड राजा ॥
ਸ੍ਰਵਨਫਾਰਿਮੁਦ੍ਰਾਦੁਐਡਾਰੀ
(ਉਸ ਨੇ) ਕੰਨ ਪਾੜ ਕੇ ਦੋ ਮੁੰਦਰਾਂ ਪਾ ਦਿੱਤੀਆਂ,
स्रवन फारि मुद्रा दुऐ डारी ॥
ਹਰਿਕੀਪ੍ਰਤਿਰੀਤਿਬਿਚਾਰੀ॥੨੪॥
ਪਰ ਪਰਮਾਤਮਾ ਦੇ ਪ੍ਰੇਮ ਦੀ ਰੀਤ ਨੂੰ ਨਾ ਵਿਚਾਰਿਆ ॥੨੪॥
His disciples wear rings in their ears and do not know the love of the lord.24.
हरि की प्रति रीति न बिचारी ॥२४॥
ਪੁਨਿਹਰਿਰਾਮਾਨੰਦਕੋਕਰਾ
ਫਿਰ ਹਰਿ ਨੇ ਰਾਮਾਨੰਦ ਨੂੰ ਪੈਦਾ ਕੀਤਾ
पुनि हरि रामानंद को करा ॥
ਭੇਸਬੈਰਾਗੀਕੋਜਿਨਿਧਰਾ
ਜਿਸ ਨੇ ਬੈਰਾਗੀ ਭੇਖ ਧਾਰਨ ਕਰ ਲਿਆ।
Then I created Ramanand, who adopted the path of Bairagi.
भेस बैरागी को जिनि धरा ॥
ਕੰਠੀਕੰਠਿਕਾਠਕੀਡਾਰੀ
ਗਲ ਵਿਚ ਕਾਠ ਦੀ ਕੰਠੀ ਪਾ ਲਈ,
कंठी कंठि काठ की डारी ॥
ਪ੍ਰਭਕੀਕ੍ਰਿਆਕਛੂਬਿਚਾਰੀ॥੨੫॥
ਪਰ (ਉਸ ਨੇ ਵੀ) ਪ੍ਰਭੂ ਦੀ ਕ੍ਰਿਆ ਦਾ ਕੁਝ ਵੀ ਵਿਚਾਰ ਨਹੀਂ ਕੀਤਾ ॥੨੫॥
Around his neck he wore necklace of wooden beads and did not comprehend the ways of the Lord.25.
प्रभ की क्रिआ न कछू बिचारी ॥२५॥
ਜੇਪ੍ਰਭਪਰਮਪੁਰਖਉਪਜਾਏ
ਪ੍ਰਭੂ ਨੇ ਜਿਹੜੇ ਜਿਹੜੇ ਮਹਾ ਪੁਰਖ ਪੈਦਾ ਕੀਤੇ,
जे प्रभ परम पुरख उपजाए ॥
ਤਿਨਤਿਨਅਪਨੇਰਾਹਚਲਾਏ
ਉਨ੍ਹਾਂ ਨੇ ਆਪਣੇ ਆਪਣੇ (ਧਰਮ) ਮਾਰਗ ਚਲਾਏ।
All the great Purushas created by me started their own paths.
तिन तिन अपने राह चलाए ॥
ਮਹਾਦੀਨਤਬਿਪ੍ਰਭਉਪਰਾਜਾ
ਤਦ ਪ੍ਰਭੂ ਨੇ ਹਜ਼ਰਤ ਮੁਹੰਮਦ ('ਮਹਾਦੀਨ') ਨੂੰ ਪੈਦਾ ਕੀਤਾ
महादीन तबि प्रभ उपराजा ॥
ਅਰਬਦੇਸਕੋਕੀਨੋਰਾਜਾ॥੨੬॥
ਅਤੇ ਉਸ ਨੂੰ ਅਰਬ ਦੇਸ਼ ਦਾ ਰਾਜਾ ਬਣਾਇਆ ॥੨੬॥
Then I created Muhammed, who was made the master of Arabia.26.
अरब देस को कीनो राजा ॥२६॥
ਤਿਨਭੀਏਕੁਪੰਥੁਉਪਰਾਜਾ
ਉਸ ਨੇ ਵੀ ਇਕ ਧਰਮ ਚਲਾ ਦਿੱਤਾ
तिन भी एकु पंथु उपराजा ॥
ਲਿੰਗਬਿਨਾਕੀਨੇਸਭਰਾਜਾ
ਅਤੇ ਸਾਰਿਆਂ ਰਾਜਿਆਂ ਦੀ ਸੁੰਨਤ (ਖ਼ਤਨਾ) ਕਰਾ ਦਿੱਤੀ।
He started a religion and circumcised all the kings.
लिंग बिना कीने सभ राजा ॥
ਸਭਤੇਅਪਨਾਨਾਮੁਜਪਾਯੋ
ਸਾਰਿਆਂ ਤੋਂ ਆਪਣਾ ਨਾਮ ਜਪਵਾਇਆ
सभ ते अपना नामु जपायो ॥
ਸਤਿਨਾਮੁਕਾਹੂੰਦ੍ਰਿੜਾਯੋ॥੨੭॥
ਪਰ ਸਤਿਨਾਮ ਕਿਸੇ ਨੂੰ ਦ੍ਰਿੜ੍ਹ ਨਾ ਕਰਾਇਆ ॥੨੭॥
He caused all to utter his name and did not give True Name of the Lord with firmness to anyone.27.
सतिनामु काहूं न द्रिड़ायो ॥२७॥
ਸਭਅਪਨੀਅਪਨੀਉਰਝਾਨਾ
ਸਾਰੇ ਆਪਣੀ ਆਪਣੀ (ਵਿਚਾਰਧਾਰਾ ਵਿਚ) ਉਲਝੇ ਰਹੇ,
सभ अपनी अपनी उरझाना ॥
ਪਾਰਬ੍ਰਹਮਕਾਹੂੰਪਛਾਨਾ
ਕਿਸੇ ਨੇ ਵੀ ਪਾਰਬ੍ਰਹਮ ਨੂੰ ਨਹੀਂ ਪਛਾਣਿਆ।
Everyone placed his own interest first and foremost and did not comprehend the Supreme Brahman.
पारब्रहम काहूं न पछाना ॥
ਤਪਸਾਧਤਹਰਿਮੋਹਿਬੁਲਾਯੋ
ਮੈਨੂੰ ਤਪ ਕਰਦੇ ਨੂੰ ਹਰਿ ਨੇ ਬੁਲਾਇਆ
तप साधत हरि मोहि बुलायो ॥
ਇਮਕਹਿਕੈਇਹਲੋਕਪਠਾਯੋ॥੨੮॥
ਅਤੇ ਇਸ ਤਰ੍ਹਾਂ ਕਹਿ ਕੇ ਇਸ ਲੋਕ ਵਿਚ ਭੇਜਿਆ ॥੨੮॥
When I was busy in the austere devotion, the Lord called me and sent me to this world with the following words.28.
इम कहि कै इह लोक पठायो ॥२८॥
ਅਕਾਲਪੁਰਖਬਾਚ
ਅਕਾਲ ਪੁਰਖ ਨੇ ਕਿਹਾ:
The Word of the Non-Temporal Lord:
अकाल पुरख बाच ॥
ਚੌਪਈ
ਚੌਪਈ:
CHAUPAI
चौपई ॥
ਮੈਅਪਨਾਸੁਤਤੋਹਿਨਿਵਾਜਾ
ਮੈਂ ਤੈਨੂੰ ਆਪਣੇ ਪੁੱਤਰ ਵਜੋਂ ਗੌਰਵ ਬਖ਼ਸ਼ਿਆ ਹੈ
मै अपना सुत तोहि निवाजा ॥
ਪੰਥੁਪ੍ਰਚੁਰਕਰਬੇਕਹਸਾਜਾ
ਅਤੇ ਪੰਥ ਦਾ ਪ੍ਰਚਾਰ ਕਰਨ ਲਈ ਸੁਸਜਿਤ ਕੀਤਾ ਹੈ।
I have adopted you as my son and hath created you for the propagation of the path (Panth).
पंथु प्रचुर करबे कह साजा ॥
ਜਾਹਿਤਹਾਤੈਧਰਮੁਚਲਾਇ
ਉਥੇ ਜਾ ਕੇ ਤੂੰ ਧਰਮ-ਚੱਕਰ ਚਲਾਉਣਾ ਹੈ
जाहि तहा तै धरमु चलाइ ॥
ਕਬੁਧਿਕਰਨਤੇਲੋਕਹਟਾਇ॥੨੯॥
ਅਤੇ ਦੁਰਮਤਿ ਕਰਨ ਤੋਂ ਲੋਕਾਂ ਨੂੰ ਹਟਾਉਣਾ ਹੈ ॥੨੯॥
“You go therefore for the spread of Dharma (righteousness) and cause people to retrace their steps from evil actions”.29.
कबुधि करन ते लोक हटाइ ॥२९॥
ਕਬਿਬਾਚਦੋਹਰਾ
ਕਵੀ ਨੇ ਕਿਹਾ ਦੋਹਰਾ:
The World of the Poet: DOHRA
कबिबाच दोहरा ॥
ਠਾਂਢਭਯੋਮੈਜੋਰਿਕਰਬਚਨਕਹਾਸਿਰਨਯਾਇ
ਮੈਂ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਸਿਰ ਨੀਵਾਂ ਕਰ ਕੇ ਬੇਨਤੀ ਕੀਤੀ
I stood up with folded hands and bowing down my head, I said:
ठांढ भयो मै जोरि कर बचन कहा सिर नयाइ ॥
ਪੰਥਚਲੈਤਬਜਗਤਮੈਜਬਤੁਮਕਰਹੁਸਹਾਇ॥੩੦॥
ਕਿ ਜਦੋਂ ਤੁਸੀਂ ਸਹਾਇਤਾ ਕਰੋਗੇ ਤਾਂ ਜਗਤ ਵਿਚ (ਨਿਸਚੇ ਹੀ) ਪੰਥ ਦਾ ਵਿਕਾਸ ਹੋਏਗਾ ॥੩੦॥
“The path (Panth) shall prevail only in the world, with THY ASSISTANCE.”30.
पंथ चलै तब जगत मै जब तुम करहु सहाइ ॥३०॥
ਚੌਪਈ
ਚੌਪਈ:
CHAUPI
चौपई ॥
ਇਹਕਾਰਨਿਪ੍ਰਭਮੋਹਿਪਠਾਯੋ
ਇਸ ਕਾਰਨ ਪ੍ਰਭੂ ਨੇ ਮੈਨੂੰ (ਇਸ ਜਗਤ ਵਿਚ) ਭੇਜਿਆ ਹੈ
इह कारनि प्रभ मोहि पठायो ॥
ਤਬਮੈਜਗਤਿਜਨਮੁਧਰਿਆਯੋ
ਅਤੇ ਤਦ ਹੀ ਮੈਂ ਜਗਤ ਵਿਚ ਜਨਮ ਲਿਆ ਹੈ।
For this reason the Lord sent me and I was born in this world.
तब मै जगति जनमु धरि आयो ॥
ਜਿਮਤਿਨਕਹੀਇਨੈਤਿਮਕਹਿਹੌ
ਜਿਵੇਂ ਪ੍ਰਭੂ ਨੇ ਕਿਹਾ ਹੈ, ਉਸੇ ਤਰ੍ਹਾਂ ਜਗਤ ਨੂੰ ਕਹਾਂਗਾ;
जिम तिन कही इनै तिम कहिहौ ॥