GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 56
Display Settings
Translations
ਬਿਸਨਆਪਹੀਕੋਠਹਰਾਯੋ
ਅਤੇ ਵਿਸ਼ਣੂ ਨੇ ਆਪਣੇ ਆਪ ਨੂੰ (ਪਰਮੇਸ਼ਵਰ) ਸਥਾਪਿਤ ਕੀਤਾ।
Mahadeo (Shiva) was called Achyuta (blotless), Vishnu considered himself the Supreme.
बिसन आप ही को ठहरायो ॥
ਬ੍ਰਹਮਾਆਪਪਾਰਬ੍ਰਹਮਬਖਾਨਾ
ਬ੍ਰਹਮਾ ਨੇ ਖੁਦ ਨੂੰ ਪਾਰਬ੍ਰਹਮ ਦਸਿਆ
ब्रहमा आप पारब्रहम बखाना ॥
ਪ੍ਰਭਕੋਪ੍ਰਭੂਕਿਨਹੂੰਜਾਨਾ॥੮॥
ਅਤੇ ਪ੍ਰਭੂ ਨੂੰ ਪ੍ਰਭੂ ਕਰ ਕੇ ਕਿਸੇ ਨੇ ਵੀ ਨਹੀਂ ਜਾਣਿਆ ॥੮॥
Brahma called himself Para Brahman, none could comprehend the Lord.8.
प्रभ को प्रभू न किनहूं जाना ॥८॥
ਤਬਸਾਖੀਪ੍ਰਭਅਸਟਬਨਾਏ
ਤਦ (ਪਰਮਾਤਮਾ ਨੇ) ਅੱਠ ਸਾਖੀ (ਚੰਦ੍ਰਮਾ, ਸੂਰਜ, ਪ੍ਰਿਥਵੀ, ਧ੍ਰੁਵ, ਅਗਨੀ, ਪਵਨ, ਪ੍ਰਤ੍ਯੂਸ਼ ਅਤੇ ਪ੍ਰਭਾਸ) ਬਣਾਏ
तब साखी प्रभ असट बनाए ॥
ਸਾਖਨਮਿਤਦੇਬੇਠਹਿਰਾਏ
ਅਤੇ ਸਾਖ (ਗਵਾਹੀ) ਦੇਣ ਲਈ ਸਥਾਪਿਤ ਕੀਤੇ।
Then I created eight Sakshis in order to give evidence of my Entity.
साख नमित देबे ठहिराए ॥
ਤੇਕਹੈਕਰੋਹਮਾਰੀਪੂਜਾ
(ਉਨ੍ਹਾਂ ਨੇ ਵੀ) ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਪੂਜਾ ਕਰੋ
ते कहै करो हमारी पूजा ॥
ਹਮਬਿਨੁਅਵਰੁਠਾਕੁਰੁਦੂਜਾ॥੯॥
(ਕਿਉਂਕਿ) ਸਾਡੇ ਤੋਂ ਬਿਨਾ ਕੋਈ ਠਾਕੁਰ ਨਹੀਂ ਹੈ ॥੯॥
But they considered themselves all in all and aasked the people to worship them.9.
हम बिनु अवरु न ठाकुरु दूजा ॥९॥
ਪਰਮਤਤਕੋਜਿਨਪਛਾਨਾ
ਜਿਨ੍ਹਾਂ ਨੇ ਪਰਮ-ਤੱਤ੍ਵ ਨੂੰ ਨਹੀਂ ਪਛਾਣਿਆ,
परम तत को जिन न पछाना ॥
ਤਿਨਕਰਿਈਸੁਰਤਿਨਕਹੁਮਾਨਾ
ਉਨ੍ਹਾਂ ਨੇ ਅੱਠਾਂ ਸਾਖੀਆਂ ਨੂੰ ਈਸ਼ਵਰ ਕਰ ਕੇ ਮੰਨ ਲਿਆ।
Those who did not comprehend the Lord, they were considered as Ishvara.
तिन करि ईसुर तिन कहु माना ॥
ਕੇਤੇਸੂਰਚੰਦਕਹੁਮਾਨੈ
ਕਿਤਨੇ ਹੀ ਚੰਦ੍ਰਮਾ ਅਤੇ ਸੂਰਜ ਨੂੰ ਮੰਨਣ ਲਗੇ।
केते सूर चंद कहु मानै ॥
ਅਗਨਹੋਤ੍ਰਕਈਪਵਨਪ੍ਰਮਾਨੈ॥੧੦॥
ਕਈ ਅਗਨੀ ਹੋਤ੍ਰ ਕਰਦੇ ਰਹੇ ਅਤੇ ਕਈ ਪੌਣ ਨੂੰ ਮਾਨਤਾ ਦਿੰਦੇ ਰਹੇ ॥੧੦॥
Several people worshipped the sun and the moon and several others worshipped Fire and Ait.10.
अगनहोत्र कई पवन प्रमानै ॥१०॥
ਕਿਨਹੂੰਪ੍ਰਭੁਪਾਹਿਨਪਹਿਚਾਨਾ
ਕਈਆਂ ਨੇ ਪੱਥਰ ਨੂੰ ਪ੍ਰਭੂ ਕਰ ਕੇ ਪਛਾਣਿਆ
किनहूं प्रभु पाहिन पहिचाना ॥
ਨ੍ਹਾਤਕਿਤੇਜਲਕਰਤਬਿਧਾਨਾ
ਅਤੇ ਕਈ ਜਲ ਵਿਚ ਇਸ਼ਨਾਨ ਕਰਨ ਦਾ ਵਿਧਾਨ ਕਰਦੇ ਰਹੇ।
Several them considered God as stone and several others bathed considering the Lordship of Water.
न्हात किते जल करत बिधाना ॥
ਕੇਤਿਕਕਰਮਕਰਤਡਰਪਾਨਾ
ਕਈ ਕਰਮ ਕਰਦਿਆਂ ਡਰਦੇ ਰਹੇ
केतिक करम करत डरपाना ॥
ਧਰਮਰਾਜਕੋਧਰਮਪਛਾਨਾ॥੧੧॥
ਅਤੇ ਕਈਆਂ ਨੇ ਧਰਮਰਾਜ ਨੂੰ ਹੀ ਪਰਮਾਤਮਾ ਸਮਝਣ ਦਾ ਵਿਚਾਰ ਪ੍ਰਚਲਿਤ ਕੀਤਾ ॥੧੧॥
Considering Dharmaraja as the Supreme representative of Dharma, several bore fear of him in their actions. 11.
धरम राज को धरम पछाना ॥११॥
ਜੇਪ੍ਰਭਸਾਖਨਮਿਤਠਹਰਾਏ
ਜੋ ਪ੍ਰਭੂ ਨੇ ਸਾਖੀ ਦੇਣ ਲਈ ਸਥਾਪਿਤ ਕੀਤੇ ਸਨ,
जे प्रभ साख नमित ठहराए ॥
ਤੇਹਿਆਂਆਇਪ੍ਰਭੂਕਹਵਾਏ
ਉਹ ਇਥੇ ਆ ਕੇ ਪ੍ਰਭੂ ਅਖਵਾਉਣ ਲਗੇ।
All those whom God established for the revelation of His Supremacy, they themselves were called Supreme.
ते हिआं आइ प्रभू कहवाए ॥
ਤਾਕੀਬਾਤਬਿਸਰਜਾਤੀਭੀ
(ਉਨ੍ਹਾਂ ਨੂੰ) ਪ੍ਰਭੂ ਦੀ ਗੱਲ ਹੀ ਭੁਲ ਗਈ
ता की बात बिसर जाती भी ॥
ਅਪਨੀਅਪਨੀਪਰਤਸੋਭਭੀ॥੧੨॥
ਅਤੇ ਆਪਣੀ ਆਪਣੀ ਸ਼ੋਭਾ ਵਿਚ ਹੀ ਲਗੇ ਰਹੇ ॥੧੨॥
They forgot the Lord in their race for supremacy. 12
अपनी अपनी परत सोभ भी ॥१२॥
ਜਬਪ੍ਰਭਕੋਤਿਨੈਪਹਿਚਾਨਾ
ਜਦੋਂ ਉਨ੍ਹਾਂ ਨੇ ਪ੍ਰਭੂ ਨੂੰ ਨਾ ਪਛਾਣਿਆ
जब प्रभ को न तिनै पहिचाना ॥
ਤਬਹਰਿਇਨਮਨੁਛਨਠਹਰਾਨਾ
ਤਾਂ ਹਰਿ ਨੇ ਇਨ੍ਹਾਂ ਮਨੁੱਖਾਂ ਨੂੰ ਕਾਇਮ ਕੀਤਾ।
When they did not comprehend the Lord, then I established human beings in their place.
तब हरि इन मनुछन ठहराना ॥
ਤੇਭੀਬਸਿਮਮਤਾਹੁਇਗਏ
ਉਹ ਵੀ ਮਮਤਾ ਦੇ ਵਸ ਹੋ ਗਏ
ते भी बसि ममता हुइ गए ॥
ਪਰਮੇਸੁਰਪਾਹਨਠਹਰਏ॥੧੩॥
ਅਤੇ ਪਰਮੇਸ਼ਵਰ ਨੂੰ ਮੂਰਤੀ ਵਿਚ ਮੰਨਣਾ ਸ਼ੁਰੂ ਕੀਤਾ ॥੧੩॥
They also were overpowered by ‘mineness’ and exhibited the Lord in statues.13.
परमेसुर पाहन ठहरए ॥१३॥
ਤਬਹਰਿਸਿਧਸਾਧਠਹਿਰਾਏ
ਤਦ ਹਰਿ ਨੇ ਸਿੱਧ ਅਤੇ ਸਾਧ ਪੈਦਾ ਕੀਤੇ
तब हरि सिध साध ठहिराए ॥
ਤਿਨਭੀਪਰਮਪੁਰਖੁਨਹਿਪਾਏ
(ਪਰ) ਉਨ੍ਹਾਂ ਨੇ ਵੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ।
Then I created Siddhas and sadhs, who also could not realize the Lord.
तिन भी परम पुरखु नहि पाए ॥
ਜੇਕੋਈਹੋਤਿਭਯੋਜਗਿਸਿਆਨਾ
ਜੇ ਕੋਈ ਜਗਤ ਵਿਚ ਸਿਆਣਾ ਹੋਇਆ
जे कोई होति भयो जगि सिआना ॥
ਤਿਨਤਿਨਅਪਨੋਪੰਥੁਚਲਾਨਾ॥੧੪॥
ਤਾਂ ਉਸ ਨੇ ਵੀ ਆਪਣਾ ਆਪਣਾ (ਵਖਰਾ) ਪੰਥ ਚਲਾਇਆ ॥੧੪॥
On whomsoever wisdom dawned, he started his own path. 14.
तिन तिन अपनो पंथु चलाना ॥१४॥
ਪਰਮਪੁਰਖਕਿਨਹੂੰਨਹਪਾਯੋ
ਪਰਮ ਪੁਰਖ ਕਿਸੇ ਨੇ ਪ੍ਰਾਪਤ ਨਹੀਂ ਕੀਤਾ
परम पुरख किनहूं नह पायो ॥
ਬੈਰਬਾਦਹੰਕਾਰਬਢਾਯੋ
(ਸਗੋਂ) ਵੈਰ, ਵਾਦ-ਵਿਵਾਦ ਅਤੇ ਹੰਕਾਰ ਵਧਾ ਲਿਆ
None could realise the Supreme Lord, but instead spread strife, enmity and ego.
बैर बाद हंकार बढायो ॥
ਪੇਡਪਾਤਆਪਨਤੇਜਲੈ
(ਜਿਵੇਂ) ਬ੍ਰਿਛਾਂ ਦੇ ਪੱਤਰ ਆਪਣੇ ਆਪ ਹੀ ਜਲਣ ਲਗਦੇ ਹਨ (ਉਸੇ ਤਰ੍ਹਾਂ ਉਹ ਲੋਕ ਆਪਣੇ ਵਿਕਾਰਾਂ ਕਾਰਨ ਸੜ ਗਏ)
पेड पात आपन ते जलै ॥
ਪ੍ਰਭਕੈਪੰਥਕੋਊਚਲੈ॥੧੫॥
ਪਰ ਪਰਮਾਤਮਾ ਦੇ ਮਾਰਗ ਉਤੇ ਕੋਈ ਨਹੀਂ ਚਲਿਆ ॥੧੫॥
The tree and the leaves began to burn, because of the inner fire.None followed the path of the Lord.15.
प्रभ कै पंथ न कोऊ चलै ॥१५॥
ਜਿਨਿਜਿਨਿਤਨਿਕਿਸਿਧਕੋਪਾਯੋ
ਜਿਸ ਜਿਸ ਨੇ ਰਤਾ ਕੁ ਸਿੱਧੀ ਪ੍ਰਾਪਤ ਕੀਤੀ ਹੈ,
जिनि जिनि तनिकि सिध को पायो ॥
ਤਿਨਿਤਿਨਿਅਪਨਾਰਾਹੁਚਲਾਯੋ
ਉਸ ਨੇ ਆਪਣਾ ਆਪਣਾ ਮਾਰਗ ਚਲਾ ਲਿਆ ਹੈ।
Whosoever attained a little spiritual power, he started his own ptah.
तिनि तिनि अपना राहु चलायो ॥
ਪਰਮੇਸੁਰਕਿਨਹੂੰਪਹਿਚਾਨਾ
ਪਰਮੇਸ਼ਵਰ ਨੂੰ ਕਿਸੇ ਨੇ ਨਹੀਂ ਪਛਾਣਿਆ
परमेसुर न किनहूं पहिचाना ॥
ਮਮਉਚਾਰਿਤੇਭਯੋਦਿਵਾਨਾ॥੧੬॥
ਅਤੇ ਆਪਣੀ ਉਪਾਸਨਾ ਕਾਰਨ (ਸਭ) ਦਿਵਾਨੇ ਹੋ ਗਏ ॥੧੬॥
None could comprehend the Lord, but instead became mad with ‘I-ness’.16.
मम उचारि ते भयो दिवाना ॥१६॥
ਪਰਮਤਤਕਿਨਹੂੰਪਛਾਨਾ
ਪਰਮ-ਸੱਤਾ ਨੂੰ ਕਿਸੇ ਨੇ ਨਹੀਂ ਪਛਾਣਿਆ,
परम तत किनहूं न पछाना ॥
ਆਪਆਪਭੀਤਰਿਉਰਝਾਨਾ
ਆਪਣੇ ਆਪ ਵਿਚ ਹੀ ਉਲਝ ਗਏ।
Nobody recognized the Supreme Essence, but was entangled within himself.
आप आप भीतरि उरझाना ॥
ਤਬਜੇਜੇਰਿਖਿਰਾਜਬਨਾਏ
ਤਦ ਜੋ ਜੋ ਰਾਜ ਰਿਸ਼ੀ ਬਣਾਏ ਗਏ,
तब जे जे रिखि राज बनाए ॥
ਤਿਨਆਪਨਪੁਨਿਸਿੰਮ੍ਰਿਤਚਲਾਏ॥੧੭॥
ਉਨ੍ਹਾਂ ਨੇ ਫਿਰ ਆਪਣੀਆਂ ਸਮ੍ਰਿਤੀਆਂ (ਧਰਮ-ਮਰਯਾਦਾ ਦੀਆਂ ਪੁਸਤਕਾਂ) ਦਾ ਪ੍ਰਚਲਨ ਕਰ ਦਿੱਤਾ ॥੧੭॥
All the great rishis (sages), who were then created, produced their own Smritis.17.
तिन आपन पुनि सिंम्रित चलाए ॥१७॥
ਜੇਸਿੰਮ੍ਰਤਨਕੇਭਏਅਨੁਰਾਗੀ
ਜਿਹੜੇ ਜਿਹੜੇ (ਉਨ੍ਹਾਂ) ਸਮ੍ਰਿਤੀਆਂ ਵਿਚ ਪ੍ਰੇਮ ਪਾਣ ਲਗ ਗਏ,
जे सिंम्रतन के भए अनुरागी ॥
ਤਿਨਤਿਨਕ੍ਰਿਆਬ੍ਰਹਮਕੀਤਿਆਗੀ
ਉਨ੍ਹਾਂ ਨੇ (ਸੱਚੀ) ਅਧਿਆਤਮਿਕ ਸਾਧਨਾ ਦਾ ਤਿਆਗ ਕਰ ਦਿੱਤਾ।
All those who became followers of these smritis, they abandoned the path of the Lord.
तिन तिन क्रिआ ब्रहम की तिआगी ॥
ਜਿਨਮਨੁਹਰਚਰਨਨਠਹਰਾਯੋ
ਜਿਨ੍ਹਾਂ ਨੇ ਆਪਣਾ ਮਨ ਹਰਿ ਚਰਨਾਂ ਨਾਲ ਜੋੜਿਆ,
जिन मनु हर चरनन ठहरायो ॥
ਸੋਸਿੰਮ੍ਰਿਤਨਕੇਰਾਹਆਯੋ॥੧੮॥
ਉਹ ਸਮ੍ਰਿਤੀਆਂ ਦੇ (ਧਰਮ) ਮਾਰਗ ਉਤੇ ਨਹੀਂ ਚਲੇ ॥੧੮॥
Those who devoted themselves to the Feet of the Lord, they did not adopt the path of the Smritis.18.
सो सिंम्रितन के राह न आयो ॥१८॥
ਬ੍ਰਹਮਾਚਾਰਹੀਬੇਦਬਨਾਏ
ਬ੍ਰਹਮਾ ਨੇ ਚਾਰ ਵੇਦਾਂ ਦੀ ਰਚਨਾ ਕੀਤੀ
ब्रहमा चार ही बेद बनाए ॥
ਸਰਬਲੋਕਤਿਹਕਰਮਚਲਾਏ
ਅਤੇ ਸਾਰੇ ਲੋਕਾਂ ਨੂੰ (ਵੇਦ ਅਨੁਸਾਰੀ) ਕਰਮ ਮਾਰਗ ਉਤੇ ਤੋਰਿਆ।
Brahma composed all the four Vedas, all the people followed the injunctions contained in them.
सरब लोक तिह करम चलाए ॥
ਜਿਨਕੀਲਿਵਹਰਿਚਰਨਨਲਾਗੀ
(ਪਰ) ਜਿਨ੍ਹਾਂ ਦੀ ਲਿਵ ਹਰਿ-ਚਰਨਾਂ ਨਾਲ ਲਗ ਗਈ,
जिन की लिव हरि चरनन लागी ॥
ਤੇਬੇਦਨਤੇਭਏਤਿਆਗੀ॥੧੯॥
ਉਨ੍ਹਾਂ ਨੇ ਵੇਦਾਂ (ਦੇ ਮਾਰਗ ਦਾ) ਤਿਆਗ ਕਰ ਦਿੱਤਾ ॥੧੯॥
Those who were devoted to the Feet of the Lord, they abandoned the Vedas.19.
ते बेदन ते भए तिआगी ॥१९॥
ਜਿਨਮਤਿਬੇਦਕਤੇਬਨਤਿਆਗੀ
ਜਿਨ੍ਹਾਂ ਨੇ ਵੇਦਾਂ ਅਤੇ ਕਤੇਬਾਂ ਦੀ ਵਿਚਾਰਧਾਰਾ (ਮਤ) ਨੂੰ ਤਿਆਗ ਦਿੱਤਾ,
जिन मति बेद कतेबन तिआगी ॥