GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 519
Display Settings
Translations
ਸਭੁ​ਕਿਛੁ​ਜਾਣੈ​ਜਾਣੁ​ਬੁਝਿ​ਵੀਚਾਰਦਾ​॥​
ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ,
The Knower knows everything; He understands and contemplates.
सभु किछु जाणै जाणु बुझि वीचारदा ॥
ਅਨਿਕ​ਰੂਪ​ਖਿਨ​ਮਾਹਿ​ਕੁਦਰਤਿ​ਧਾਰਦਾ​॥​
ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ,
By His creative power, He assumes numerous forms in an instant.
अनिक रूप खिन माहि कुदरति धारदा ॥
ਜਿਸ​ਨੋ​ਲਾਏ​ਸਚਿ​ਤਿਸਹਿ​ਉਧਾਰਦਾ​॥​
ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
One whom the Lord attaches to the Truth is redeemed.
जिस नो लाए सचि तिसहि उधारदा ॥
ਜਿਸ​ਦੈ​ਹੋਵੈ​ਵਲਿ​ਸੁ​ਕਦੇ​ਨ​ਹਾਰਦਾ​॥​
ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਨੂੰ ਕਾਬੂ ਕਰਨ ਦੀ ਬਾਜ਼ੀ) ਕਦੇ ਹਾਰਦਾ ਨਹੀਂ,
One who has God on his side is never conquered.
जिस दै होवै वलि सु कदे न हारदा ॥
ਸਦਾ​ਅਭਗੁ​ਦੀਬਾਣੁ​ਹੈ​ਹਉ​ਤਿਸੁ​ਨਮਸਕਾਰਦਾ​॥੪॥​
ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ॥੪॥
His Court is eternal and imperishable; I humbly bow to Him. ||4||
सदा अभगु दीबाणु है हउ तिसु नमसकारदा ॥४॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਕਾਮੁ​ਕ੍ਰੋਧੁ​ਲੋਭੁ​ਛੋਡੀਐ​ਦੀਜੈ​ਅਗਨਿ​ਜਲਾਇ​॥​
ਹੇ ਨਾਨਕ! ਕਾਮ ਕ੍ਰੋਧ ਤੇ ਲੋਭ (ਆਦਿਕ ਵਿਕਾਰ) ਛੱਡ ਦੇਣੇ ਚਾਹੀਦੇ ਹਨ, (ਇਹਨਾਂ ਨੂੰ) ਅੱਗ ਵਿਚ ਸਾੜ ਦੇਈਏ,
Renounce sexual desire, anger and greed, and burn them in the fire.
कामु क्रोधु लोभु छोडीऐ दीजै अगनि जलाइ ॥
ਜੀਵਦਿਆ​ਨਿਤ​ਜਾਪੀਐ​ਨਾਨਕ​ਸਾਚਾ​ਨਾਉ​॥੧॥​
ਜਦ ਤਕ ਜੀਊਂਦੇ ਹਾਂ (ਪ੍ਰਭੂ ਦਾ) ਸੱਚਾ ਨਾਮ ਸਦਾ ਸਿਮਰਦੇ ਰਹੀਏ ॥੧॥
As long as you are alive, O Nanak, meditate continually on the True Name. ||1||
जीवदिआ नित जापीऐ नानक साचा नाउ ॥१॥
ਮਃ​੫​॥​
Fifth Mahalaa:
मः ५ ॥
ਸਿਮਰਤ​ਸਿਮਰਤ​ਪ੍ਰਭੁ​ਆਪਣਾ​ਸਭ​ਫਲ​ਪਾਏ​ਆਹਿ​॥​
ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸਾਰੇ ਫਲ ਹਾਸਲ ਹੋ ਜਾਂਦੇ ਹਨ (ਭਾਵ, ਜਗਤ ਵਾਲੀਆਂ ਸਾਰੀਆਂ ਵਾਸ਼ਨਾ ਮੁੱਕ ਜਾਂਦੀਆਂ ਹਨ)
Meditating, meditating in remembrance on my God, I have obtained all the fruits.
सिमरत सिमरत प्रभु आपणा सभ फल पाए आहि ॥
ਨਾਨਕ​ਨਾਮੁ​ਅਰਾਧਿਆ​ਗੁਰ​ਪੂਰੈ​ਦੀਆ​ਮਿਲਾਇ​॥੨॥​
ਹੇ ਨਾਨਕ! ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਿਆ ਹੈ, ਗੁਰੂ ਨੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ ॥੨॥
O Nanak, I worship the Naam, the Name of the Lord; the Perfect Guru has united me with the Lord. ||2||
नानक नामु अराधिआ गुर पूरै दीआ मिलाइ ॥२॥
ਪਉੜੀ​॥​
Pauree:
पउड़ी ॥
ਸੋ​ਮੁਕਤਾ​ਸੰਸਾਰਿ​ਜਿ​ਗੁਰਿ​ਉਪਦੇਸਿਆ​॥​
ਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਵਿਚ (ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੈ;
One who has been instructed by the Guru is liberated in this world.
सो मुकता संसारि जि गुरि उपदेसिआ ॥
ਤਿਸ​ਕੀ​ਗਈ​ਬਲਾਇ​ਮਿਟੇ​ਅੰਦੇਸਿਆ​॥​
ਉਸ ਦੀ ਬਿਪਤਾ ਦੂਰ ਹੋ ਜਾਂਦੀ ਹੈ, ਉਸ ਦੇ ਫ਼ਿਕਰ ਮਿਟ ਜਾਂਦੇ ਹਨ;
He avoids disaster, and his anxiety is dispelled.
तिस की गई बलाइ मिटे अंदेसिआ ॥
ਤਿਸ​ਕਾ​ਦਰਸਨੁ​ਦੇਖਿ​ਜਗਤੁ​ਨਿਹਾਲੁ​ਹੋਇ​॥​
ਉਸ ਦਾ ਦਰਸ਼ਨ ਕਰ ਕੇ (ਸਾਰਾ) ਜਗਤ ਨਿਹਾਲ ਹੋ ਜਾਂਦਾ ਹੈ,
Beholding the blessed vision of his Darshan, the world is over-joyed.
तिस का दरसनु देखि जगतु निहालु होइ ॥
ਜਨ​ਕੈ​ਸੰਗਿ​ਨਿਹਾਲੁ​ਪਾਪਾ​ਮੈਲੁ​ਧੋਇ​॥​
ਉਸ ਜਨ ਦੀ ਸੰਗਤ ਵਿਚ ਜੀਵ ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ;
In the company of the Lord's humble servants, the world is over-joyed, and the filth of sin is washed away.
जन कै संगि निहालु पापा मैलु धोइ ॥
ਅੰਮ੍ਰਿਤੁ​ਸਾਚਾ​ਨਾਉ​ਓਥੈ​ਜਾਪੀਐ​॥​
ਉਸ ਦੀ ਸੰਗਤ ਵਿਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਹੈ।
There, they meditate on the Ambrosial Nectar of the True Name.
अंम्रितु साचा नाउ ओथै जापीऐ ॥
ਮਨ​ਕਉ​ਹੋਇ​ਸੰਤੋਖੁ​ਭੁਖਾ​ਧ੍ਰਾਪੀਐ​॥​
ਤ੍ਰਿਸ਼ਨਾ ਦਾ ਮਾਰਿਆ ਬੰਦਾ ਭੀ ਓਥੇ ਰੱਜ ਜਾਂਦਾ ਹੈ, ਉਸ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ।
The mind becomes content, and its hunger is satisfied.
मन कउ होइ संतोखु भुखा ध्रापीऐ ॥
ਜਿਸੁ​ਘਟਿ​ਵਸਿਆ​ਨਾਉ​ਤਿਸੁ​ਬੰਧਨ​ਕਾਟੀਐ​॥​
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ਉਸ ਦੇ (ਮਾਇਆ ਵਾਲੇ) ਬੰਧਨ ਕੱਟੇ ਜਾਂਦੇ ਹਨ।
One whose heart is filled with the Name, has his bonds cut away.
जिसु घटि वसिआ नाउ तिसु बंधन काटीऐ ॥
ਗੁਰ​ਪਰਸਾਦਿ​ਕਿਨੈ​ਵਿਰਲੈ​ਹਰਿ​ਧਨੁ​ਖਾਟੀਐ​॥੫॥​
ਪਰ, ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਨਾਮ-ਧਨ ਖੱਟਿਆ ਹੈ ॥੫॥
By Guru's Grace, some rare person earns the wealth of the Lord's Name. ||5||
गुर परसादि किनै विरलै हरि धनु खाटीऐ ॥५॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਮਨ​ਮਹਿ​ਚਿਤਵਉ​ਚਿਤਵਨੀ​ਉਦਮੁ​ਕਰਉ​ਉਠਿ​ਨੀਤ​॥​
ਮੈਂ ਆਪਣੇ ਮਨ ਵਿਚ (ਇਹ) ਸੋਚਦਾ ਹਾਂ ਕਿ ਨਿੱਤ (ਸਵੇਰੇ) ਉੱਠ ਕੇ ਉੱਦਮ ਕਰਾਂ।
Within my mind, I think thoughts of always rising early, and making the effort.
मन महि चितवउ चितवनी उदमु करउ उठि नीत ॥
ਹਰਿ​ਕੀਰਤਨ​ਕਾ​ਆਹਰੋ​ਹਰਿ​ਦੇਹੁ​ਨਾਨਕ​ਕੇ​ਮੀਤ​॥੧॥​
ਹੇ ਨਾਨਕ ਦੇ ਮਿਤ੍ਰ! ਮੈਨੂੰ ਆਪਣੀ ਸਿਫ਼ਤ-ਸਾਲਾਹ ਦਾ ਆਹਰ ਬਖ਼ਸ਼ ॥੧॥
O Lord, my Friend, please bless Nanak with the habit of singing the Kirtan of the Lord's Praises. ||1||
हरि कीरतन का आहरो हरि देहु नानक के मीत ॥१॥
ਮਃ​੫​॥​
Fifth Mahalaa:
मः ५ ॥
ਦ੍ਰਿਸਟਿ​ਧਾਰਿ​ਪ੍ਰਭਿ​ਰਾਖਿਆ​ਮਨੁ​ਤਨੁ​ਰਤਾ​ਮੂਲਿ​॥​
ਜਿਨ੍ਹਾਂ ਨੂੰ ਪ੍ਰਭੂ ਨੇ ਮੇਹਰ ਦੀ ਨਜ਼ਰ ਕਰ ਕੇ ਰੱਖ ਲਿਆ ਹੈ ਉਹਨਾਂ ਦਾ ਮਨ ਤੇ ਤਨ ਪ੍ਰਭੂ ਵਿਚ ਰੱਤਾ ਰਹਿੰਦਾ ਹੈ,
Casting His Glance of Grace, God has saved me; my mind and body are imbued with the Primal Being.
द्रिसटि धारि प्रभि राखिआ मनु तनु रता मूलि ॥
ਨਾਨਕ​ਜੋ​ਪ੍ਰਭ​ਭਾਣੀਆ​ਮਰਉ​ਵਿਚਾਰੀ​ਸੂਲਿ​॥੨॥​
ਹੇ ਨਾਨਕ! (ਇਹ ਹਾਲਤ ਹੈ ਉਨ੍ਹਾਂ ਦੀ) ਜੋ (ਜੀਵ-ਇਸਤ੍ਰੀਆਂ) ਪ੍ਰਭੂ ਨੂੰ ਭਾ ਗਈਆਂ ਹਨ। ਪਰ ਮੈਂ ਅਭਾਗਣ ਦੁਖ ਵਿਚ ਮਰ ਰਹੀ ਹਾਂ (ਹੇ ਪ੍ਰਭੂ! ਮੇਰੇ ਤੇ ਕਿਰਪਾ ਕਰ) ॥੨॥
O Nanak, those who are pleasing to God, have their cries of suffering taken away. ||2||
नानक जो प्रभ भाणीआ मरउ विचारी सूलि ॥२॥
ਪਉੜੀ​॥​
Pauree:
पउड़ी ॥
ਜੀਅ​ਕੀ​ਬਿਰਥਾ​ਹੋਇ​ਸੁ​ਗੁਰ​ਪਹਿ​ਅਰਦਾਸਿ​ਕਰਿ​॥​
ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ!
When your soul is feeling sad, offer your prayers to the Guru.
जीअ की बिरथा होइ सु गुर पहि अरदासि करि ॥
ਛੋਡਿ​ਸਿਆਣਪ​ਸਗਲ​ਮਨੁ​ਤਨੁ​ਅਰਪਿ​ਧਰਿ​॥​
ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ!
Renounce all your cleverness, and dedicate your mind and body to Him.
छोडि सिआणप सगल मनु तनु अरपि धरि ॥
ਪੂਜਹੁ​ਗੁਰ​ਕੇ​ਪੈਰ​ਦੁਰਮਤਿ​ਜਾਇ​ਜਰਿ​॥​
ਸਤਿਗੁਰੂ ਦੇ ਪੈਰ ਪੂਜ! (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ 'ਬਿਰਥਾ') ਸੜ ਜਾਂਦੀ ਹੈ।
Worship the Feet of the Guru, and your evil-mindedness shall be burnt away.
पूजहु गुर के पैर दुरमति जाइ जरि ॥
ਸਾਧ​ਜਨਾ​ਕੈ​ਸੰਗਿ​ਭਵਜਲੁ​ਬਿਖਮੁ​ਤਰਿ​॥​
ਗੁਰਮੁਖਾਂ ਦੀ ਸੰਗਤ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।
Joining the Saadh Sangat, the Company of the Holy, you shall cross over the terrifying and difficult world-ocean.
साध जना कै संगि भवजलु बिखमु तरि ॥
ਸੇਵਹੁ​ਸਤਿਗੁਰ​ਦੇਵ​ਅਗੈ​ਨ​ਮਰਹੁ​ਡਰਿ​॥​
ਗੁਰੂ ਦੇ ਦੱਸੇ ਰਾਹ ਤੇ ਤੁਰੋ, ਪਰਲੋਕ ਵਿਚ ਡਰ ਡਰ ਨਹੀਂ ਮਰੋਗੇ।
Serve the True Guru, and in the world hereafter, you shall not die of fear.
सेवहु सतिगुर देव अगै न मरहु डरि ॥
ਖਿਨ​ਮਹਿ​ਕਰੇ​ਨਿਹਾਲੁ​ਊਣੇ​ਸੁਭਰ​ਭਰਿ​॥​
ਗੁਰੂ (ਗੁਣਾਂ ਤੋਂ) ਸੱਖਣੇ ਬੰਦਿਆਂ ਨੂੰ (ਗੁਣਾਂ ਨਾਲ) ਨਕਾ-ਨਕ ਭਰ ਕੇ ਇਕ ਪਲਕ ਵਿਚ ਨਿਹਾਲ ਕਰ ਦੇਂਦਾ ਹੈ।
In an instant, he shall make you happy, and the empty vessel shall be filled to overflowing.
खिन महि करे निहालु ऊणे सुभर भरि ॥
ਮਨ​ਕਉ​ਹੋਇ​ਸੰਤੋਖੁ​ਧਿਆਈਐ​ਸਦਾ​ਹਰਿ​॥​
(ਗੁਰੂ ਦੀ ਰਾਹੀਂ ਜੇ) ਸਦਾ ਪ੍ਰਭੂ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ।
The mind becomes content, meditating forever on the Lord.
मन कउ होइ संतोखु धिआईऐ सदा हरि ॥
ਸੋ​ਲਗਾ​ਸਤਿਗੁਰ​ਸੇਵ​ਜਾ​ਕਉ​ਕਰਮੁ​ਧੁਰਿ​॥੬॥​
ਪਰ, ਗੁਰੂ ਦੀ ਦੱਸੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧੁਰੋਂ ਬਖ਼ਸ਼ਸ਼ ਹੋਵੇ ॥੬॥
He alone dedicates himself to the Guru's service, unto whom the Lord has granted His Grace. ||6||
सो लगा सतिगुर सेव जा कउ करमु धुरि ॥६॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਲਗੜੀ​ਸੁਥਾਨਿ​ਜੋੜਣਹਾਰੈ​ਜੋੜੀਆ​॥​
(ਮੇਰੀ ਪ੍ਰੀਤ) ਚੰਗੇ ਟਿਕਾਣੇ ਤੇ (ਭਾਵ, ਪਿਆਰੇ ਪ੍ਰਭੂ ਦੇ ਚਰਨਾਂ ਵਿਚ) ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨਹਾਰ ਪ੍ਰਭੂ ਨੇ ਆਪ ਜੋੜੀ ਹੈ,
I am attached to the right place; the Uniter has united me.
लगड़ी सुथानि जोड़णहारै जोड़ीआ ॥
ਨਾਨਕ​ਲਹਰੀ​ਲਖ​ਸੈ​ਆਨ​ਡੁਬਣ​ਦੇਇ​ਨ​ਮਾ​ਪਿਰੀ​॥੧॥​
ਹੇ ਨਾਨਕ! (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ ॥੧॥
O Nanak, there are hundreds and thousands of waves, but my Husband Lord does not let me drown. ||1||
नानक लहरी लख सै आन डुबण देइ न मा पिरी ॥१॥
ਮਃ​੫​॥​
Fifth Mahalaa:
मः ५ ॥
ਬਨਿ​ਭੀਹਾਵਲੈ​ਹਿਕੁ​ਸਾਥੀ​ਲਧਮੁ​ਦੁਖ​ਹਰਤਾ​ਹਰਿ​ਨਾਮਾ​॥​
(ਸੰਸਾਰ ਰੂਪ ਇਸ) ਡਰਾਉਣੇ ਜੰਗਲ ਵਿਚ ਮੈਨੂੰ ਹਰਿ-ਨਾਮ ਰੂਪ ਇਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ,
In the dreadful wilderness, I have found the one and only companion; the Name of the Lord is the Destroyer of distress.
बनि भीहावलै हिकु साथी लधमु दुख हरता हरि नामा ॥
ਬਲਿ​ਬਲਿ​ਜਾਈ​ਸੰਤ​ਪਿਆਰੇ​ਨਾਨਕ​ਪੂਰਨ​ਕਾਮਾਂ​॥੨॥​
ਹੇ ਨਾਨਕ! ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ (ਜਿਸ ਦੀ ਮਿਹਰ ਨਾਲ ਮੇਰਾ ਇਹ) ਕੰਮ ਸਿਰੇ ਚੜ੍ਹਿਆ ਹੈ ॥੨॥
I am a sacrifice, a sacrifice to the Beloved Saints, O Nanak; through them, my affairs have been brought to fulfillment. ||2||
बलि बलि जाई संत पिआरे नानक पूरन कामां ॥२॥
ਪਉੜੀ​॥​
Pauree:
पउड़ी ॥
ਪਾਈਅਨਿ​ਸਭਿ​ਨਿਧਾਨ​ਤੇਰੈ​ਰੰਗਿ​ਰਤਿਆ​॥​
(ਹੇ ਪ੍ਰਭੂ!) ਜੇ ਤੇਰੇ (ਪਿਆਰ ਦੇ) ਰੰਗ ਵਿਚ ਰੰਗੇ ਜਾਈਏ ਤਾਂ, ਮਾਨੋ, ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ।
All treasures are obtained, when we are attuned to Your Love.
पाईअनि सभि निधान तेरै रंगि रतिआ ॥
ਨ​ਹੋਵੀ​ਪਛੋਤਾਉ​ਤੁਧ​ਨੋ​ਜਪਤਿਆ​॥​
ਤੈਨੂੰ ਸਿਮਰਦਿਆਂ (ਕਿਸੇ ਗੱਲੇ) ਪਛੁਤਾਉਣਾ ਨਹੀਂ ਪੈਂਦਾ (ਭਾਵ, ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਏ)।
One does not have to suffer regret and repentance, when he meditates on You.
न होवी पछोताउ तुध नो जपतिआ ॥
ਪਹੁਚਿ​ਨ​ਸਕੈ​ਕੋਇ​ਤੇਰੀ​ਟੇਕ​ਜਨ​॥​
ਜਿਨ੍ਹਾਂ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
No one can equal Your humble servant, who has Your Support.
पहुचि न सकै कोइ तेरी टेक जन ॥
ਗੁਰ​ਪੂਰੇ​ਵਾਹੁ​ਵਾਹੁ​ਸੁਖ​ਲਹਾ​ਚਿਤਾਰਿ​ਮਨ​॥​
ਹੇ ਮਨ! ਪੂਰੇ ਗੁਰੂ ਨੂੰ ਸ਼ਾਬਾਸ਼ੇ (ਆਖ, ਜਿਸ ਦੀ ਰਾਹੀਂ 'ਨਾਮ') ਚਿਤਾਰ ਕੇ ਸੁਖ ਮਿਲਦਾ ਹੈ।
Waaho! Waaho! How wonderful is the Perfect Guru! Cherishing Him in my mind, I obtain peace.
गुर पूरे वाहु वाहु सुख लहा चितारि मन ॥
ਗੁਰ​ਪਹਿ​ਸਿਫਤਿ​ਭੰਡਾਰੁ​ਕਰਮੀ​ਪਾਈਐ​॥​
ਸਿਫ਼ਤ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ, ਤੇ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ।
The treasure of the Lord's Praise comes from the Guru; by His Mercy, it is obtained.
गुर पहि सिफति भंडारु करमी पाईऐ ॥
ਸਤਿਗੁਰ​ਨਦਰਿ​ਨਿਹਾਲ​ਬਹੁੜਿ​ਨ​ਧਾਈਐ​॥​
ਜੇ ਸਤਿਗੁਰੂ ਮੇਹਰ ਦੀ ਨਜ਼ਰ ਨਾਲ ਤੱਕੇ ਤਾਂ ਮੁੜ ਮੁੜ ਨਹੀਂ ਭਟਕੀਦਾ।
When the True Guru bestows His Glance of Grace, one does not wander any more.
सतिगुर नदरि निहाल बहुड़ि न धाईऐ ॥
ਰਖੈ​ਆਪਿ​ਦਇਆਲੁ​ਕਰਿ​ਦਾਸਾ​ਆਪਣੇ​॥​
ਦਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ (ਇਸ ਭਟਕਣਾ ਤੋਂ) ਬਚਾਂਦਾ ਹੈ।
The Merciful Lord preserves him - He makes him His own slave.
रखै आपि दइआलु करि दासा आपणे ॥
ਹਰਿ​ਹਰਿ​ਹਰਿ​ਹਰਿ​ਨਾਮੁ​ਜੀਵਾ​ਸੁਣਿ​ਸੁਣੇ​॥੭॥​
ਮੈਂ ਭੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜੀਊ ਰਿਹਾ ਹਾਂ ॥੭॥
Listening, hearing the Name of the Lord, Har, Har, Har, Har, I live. ||7||
हरि हरि हरि हरि नामु जीवा सुणि सुणे ॥७॥