GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 518
Display Settings
Translations
ਜਿਸੁ​ਸਿਮਰਤ​ਸੁਖੁ​ਹੋਇ​ਸਗਲੇ​ਦੂਖ​ਜਾਹਿ​॥੨॥​
ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
Remembering Him in meditation, happiness comes, and all sorrows and pains simply vanish. ||2||
जिसु सिमरत सुखु होइ सगले दूख जाहि ॥२॥
ਪਉੜੀ​॥​
Pauree:
पउड़ी ॥
ਅਕੁਲ​ਨਿਰੰਜਨ​ਪੁਰਖੁ​ਅਗਮੁ​ਅਪਾਰੀਐ​॥​
ਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ,
He is without relatives, immaculate, all-powerful, unapproachable and infinite.
अकुल निरंजन पुरखु अगमु अपारीऐ ॥
ਸਚੋ​ਸਚਾ​ਸਚੁ​ਸਚੁ​ਨਿਹਾਰੀਐ​॥​
ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ,
Truly, the True Lord is seen to be the Truest of the True.
सचो सचा सचु सचु निहारीऐ ॥
ਕੂੜੁ​ਨ​ਜਾਪੈ​ਕਿਛੁ​ਤੇਰੀ​ਧਾਰੀਐ​॥​
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ।
Nothing established by You appears to be false.
कूड़ु न जापै किछु तेरी धारीऐ ॥
ਸਭਸੈ​ਦੇ​ਦਾਤਾਰੁ​ਜੇਤ​ਉਪਾਰੀਐ​॥​
(ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ;
The Great Giver gives sustenance to all those He has created.
सभसै दे दातारु जेत उपारीऐ ॥
ਇਕਤੁ​ਸੂਤਿ​ਪਰੋਇ​ਜੋਤਿ​ਸੰਜਾਰੀਐ​॥​
ਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ;
He has strung all on only one thread; He has infused His Light in them.
इकतु सूति परोइ जोति संजारीऐ ॥
ਹੁਕਮੇ​ਭਵਜਲ​ਮੰਝਿ​ਹੁਕਮੇ​ਤਾਰੀਐ​॥​
ਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ।
By His Will, some drown in the terrifying world-ocean, and by His Will, some are carried across.
हुकमे भवजल मंझि हुकमे तारीऐ ॥
ਪ੍ਰਭ​ਜੀਉ​ਤੁਧੁ​ਧਿਆਏ​ਸੋਇ​ਜਿਸੁ​ਭਾਗੁ​ਮਥਾਰੀਐ​॥​
ਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ;
O Dear Lord, he alone meditates on You, upon whose forehead such blessed destiny is inscribed.
प्रभ जीउ तुधु धिआए सोइ जिसु भागु मथारीऐ ॥
ਤੇਰੀ​ਗਤਿ​ਮਿਤਿ​ਲਖੀ​ਨ​ਜਾਇ​ਹਉ​ਤੁਧੁ​ਬਲਿਹਾਰੀਐ​॥੧॥​
ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ ॥੧॥
Your condition and state cannot be known; I am a sacrifice to You. ||1||
तेरी गति मिति लखी न जाइ हउ तुधु बलिहारीऐ ॥१॥
ਸਲੋਕੁ​ਮਃ​੫​॥​
Shalok, Fifth Mahalaa:
सलोकु मः ५ ॥
ਜਾ​ਤੂੰ​ਤੁਸਹਿ​ਮਿਹਰਵਾਨ​ਅਚਿੰਤੁ​ਵਸਹਿ​ਮਨ​ਮਾਹਿ​॥​
ਹੇ ਪ੍ਰਭੂ! ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ,
When You are pleased, O Merciful Lord, you automatically come to dwell within my mind.
जा तूं तुसहि मिहरवान अचिंतु वसहि मन माहि ॥
ਜਾ​ਤੂੰ​ਤੁਸਹਿ​ਮਿਹਰਵਾਨ​ਨਉ​ਨਿਧਿ​ਘਰ​ਮਹਿ​ਪਾਹਿ​॥​
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ;
When You are pleased, O Merciful Lord, I find the nine treasures within the home of my own self.
जा तूं तुसहि मिहरवान नउ निधि घर महि पाहि ॥
ਜਾ​ਤੂੰ​ਤੁਸਹਿ​ਮਿਹਰਵਾਨ​ਤਾ​ਗੁਰ​ਕਾ​ਮੰਤ੍ਰੁ​ਕਮਾਹਿ​॥​
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ,
When You are pleased, O Merciful Lord, I act according to the Guru's Instructions.
जा तूं तुसहि मिहरवान ता गुर का मंत्रु कमाहि ॥
ਜਾ​ਤੂੰ​ਤੁਸਹਿ​ਮਿਹਰਵਾਨ​ਤਾ​ਨਾਨਕ​ਸਚਿ​ਸਮਾਹਿ​॥੧॥​
ਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ ॥੧॥
When You are pleased, O Merciful Lord, then Nanak is absorbed in the True One. ||1||
जा तूं तुसहि मिहरवान ता नानक सचि समाहि ॥१॥
ਮਃ​੫​॥​
Fifth Mahalaa:
मः ५ ॥
ਕਿਤੀ​ਬੈਹਨਿੑ​ਬੈਹਣੇ​ਮੁਚੁ​ਵਜਾਇਨਿ​ਵਜ​॥​
(ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ,
Many sit on thrones, to the sounds of musical instruments.
किती बैहनि बैहणे मुचु वजाइनि वज ॥
ਨਾਨਕ​ਸਚੇ​ਨਾਮ​ਵਿਣੁ​ਕਿਸੈ​ਨ​ਰਹੀਆ​ਲਜ​॥੨॥​
ਹੇ ਨਾਨਕ! ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ ॥੨॥
O Nanak, without the True Name, no one's honor is safe. ||2||
नानक सचे नाम विणु किसै न रहीआ लज ॥२॥
ਪਉੜੀ​॥​
Pauree:
पउड़ी ॥
ਤੁਧੁ​ਧਿਆਇਨਿੑ​ਬੇਦ​ਕਤੇਬਾ​ਸਣੁ​ਖੜੇ​॥​
ਹੇ ਪ੍ਰਭੂ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ,
The followers of the Vedas, the Bible and the Koran, standing at Your Door, meditate on You.
तुधु धिआइनि बेद कतेबा सणु खड़े ॥
ਗਣਤੀ​ਗਣੀ​ਨ​ਜਾਇ​ਤੇਰੈ​ਦਰਿ​ਪੜੇ​॥​
ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ,
Uncounted are those who fall at Your Door.
गणती गणी न जाइ तेरै दरि पड़े ॥
ਬ੍ਰਹਮੇ​ਤੁਧੁ​ਧਿਆਇਨਿੑ​ਇੰਦ੍ਰ​ਇੰਦ੍ਰਾਸਣਾ​॥​
ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ!
Brahma meditates on You, as does Indra on his throne.
ब्रहमे तुधु धिआइनि इंद्र इंद्रासणा ॥
ਸੰਕਰ​ਬਿਸਨ​ਅਵਤਾਰ​ਹਰਿ​ਜਸੁ​ਮੁਖਿ​ਭਣਾ​॥​
ਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ,
Shiva and Vishnu, and their incarnations, chant the Lord's Praise with their mouths,
संकर बिसन अवतार हरि जसु मुखि भणा ॥
ਪੀਰ​ਪਿਕਾਬਰ​ਸੇਖ​ਮਸਾਇਕ​ਅਉਲੀਏ​॥​
ਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ),
as do the Pirs, the spiritual teachers, the prophets and the Shaykhs, the silent sages and the seers.
पीर पिकाबर सेख मसाइक अउलीए ॥
ਓਤਿ​ਪੋਤਿ​ਨਿਰੰਕਾਰ​ਘਟਿ​ਘਟਿ​ਮਉਲੀਏ​॥​
ਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ।
Through and through, the Formless Lord is woven into each and every heart.
ओति पोति निरंकार घटि घटि मउलीए ॥
ਕੂੜਹੁ​ਕਰੇ​ਵਿਣਾਸੁ​ਧਰਮੇ​ਤਗੀਐ​॥​
ਝੂਠ ਦੇ ਕਾਰਨ ਜੀਵ (ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਤੇ ਧਰਮ ਦੀ ਰਾਹੀਂ (ਜੀਵਾਂ ਦੀ) ਤੋੜ ਨਿਭ ਜਾਂਦੀ ਹੈ।
One is destroyed through falsehood; through righteousness, one prospers.
कूड़हु करे विणासु धरमे तगीऐ ॥
ਜਿਤੁ​ਜਿਤੁ​ਲਾਇਹਿ​ਆਪਿ​ਤਿਤੁ​ਤਿਤੁ​ਲਗੀਐ​॥੨॥​
ਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ ॥੨॥
Whatever the Lord links him to, to that he is linked. ||2||
जितु जितु लाइहि आपि तितु तितु लगीऐ ॥२॥
ਸਲੋਕੁ​ਮਃ​੫​॥​
Shalok, Fifth Mahalaa:
सलोकु मः ५ ॥
ਚੰਗਿਆੲਂੀ​ਆਲਕੁ​ਕਰੇ​ਬੁਰਿਆੲਂੀ​ਹੋਇ​ਸੇਰੁ​॥​
(ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ;
He is reluctant to do good, but eager to practice evil.
चंगिआइीं आलकु करे बुरिआइीं होइ सेरु ॥
ਨਾਨਕ​ਅਜੁ​ਕਲਿ​ਆਵਸੀ​ਗਾਫਲ​ਫਾਹੀ​ਪੇਰੁ​॥੧॥​
ਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ) ॥੧॥
O Nanak, today or tomorrow, the feet of the careless fool shall fall into the trap. ||1||
नानक अजु कलि आवसी गाफल फाही पेरु ॥१॥
ਮਃ​੫​॥​
Fifth Mahalaa:
मः ५ ॥
ਕਿਤੀਆ​ਕੁਢੰਗ​ਗੁਝਾ​ਥੀਐ​ਨ​ਹਿਤੁ​॥​
(ਹੇ ਪ੍ਰਭੂ!) ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ।
No matter how evil my ways are, still, Your Love for me is not concealed.
कितीआ कुढंग गुझा थीऐ न हितु ॥
ਨਾਨਕ​ਤੈ​ਸਹਿ​ਢਕਿਆ​ਮਨ​ਮਹਿ​ਸਚਾ​ਮਿਤੁ​॥੨॥​
ਹੇ ਨਾਨਕ! ਪ੍ਰਭੂ ਮੇਰੇ ਮਨ ਵਿਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ (ਭਾਵ, ਨਸ਼ਰ ਨਹੀਂ ਹੋਣ ਦੇਂਦਾ) ॥੨॥
Nanak: You, O Lord, conceal my short-comings and dwell within my mind; You are my true friend. ||2||
नानक तै सहि ढकिआ मन महि सचा मितु ॥२॥
ਪਉੜੀ​॥​
Pauree:
पउड़ी ॥
ਹਉ​ਮਾਗਉ​ਤੁਝੈ​ਦਇਆਲ​ਕਰਿ​ਦਾਸਾ​ਗੋਲਿਆ​॥​
ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ;
I beg of You, O Merciful Lord: please, make me the slave of Your slaves.
हउ मागउ तुझै दइआल करि दासा गोलिआ ॥
ਨਉ​ਨਿਧਿ​ਪਾਈ​ਰਾਜੁ​ਜੀਵਾ​ਬੋਲਿਆ​॥​
ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ,
I obtain the nine treasures and royalty; chanting Your Name, I live.
नउ निधि पाई राजु जीवा बोलिआ ॥
ਅੰਮ੍ਰਿਤ​ਨਾਮੁ​ਨਿਧਾਨੁ​ਦਾਸਾ​ਘਰਿ​ਘਣਾ​॥​
ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;
The great ambrosial treasure, the Nectar of the Naam, is in the home of the Lord's slaves.
अंम्रित नामु निधानु दासा घरि घणा ॥
ਤਿਨ​ਕੈ​ਸੰਗਿ​ਨਿਹਾਲੁ​ਸ੍ਰਵਣੀ​ਜਸੁ​ਸੁਣਾ​॥​
ਜਦੋਂ ਮੈਂ ਉਹਨਾਂ ਦੀ ਸੰਗਤ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ।
In their company, I am in ecstasy, listening to Your Praises with my ears.
तिन कै संगि निहालु स्रवणी जसु सुणा ॥
ਕਮਾਵਾ​ਤਿਨ​ਕੀ​ਕਾਰ​ਸਰੀਰੁ​ਪਵਿਤੁ​ਹੋਇ​॥​
(ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ,
Serving them, my body is purified.
कमावा तिन की कार सरीरु पवितु होइ ॥
ਪਖਾ​ਪਾਣੀ​ਪੀਸਿ​ਬਿਗਸਾ​ਪੈਰ​ਧੋਇ​॥​
(ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ।
I wave the fans over them, and carry water for them; I grind the corn for them, and washing their feet, I am over-joyed.
पखा पाणी पीसि बिगसा पैर धोइ ॥
ਆਪਹੁ​ਕਛੂ​ਨ​ਹੋਇ​ਪ੍ਰਭ​ਨਦਰਿ​ਨਿਹਾਲੀਐ​॥​
ਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ,
By myself, I can do nothing; O God, bless me with Your Glance of Grace.
आपहु कछू न होइ प्रभ नदरि निहालीऐ ॥
ਮੋਹਿ​ਨਿਰਗੁਣ​ਦਿਚੈ​ਥਾਉ​ਸੰਤ​ਧਰਮਸਾਲੀਐ​॥੩॥​
ਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤ ਵਿਚ ਥਾਂ ਦੇਹ ॥੩॥
I am worthless - please, bless me with a seat in the place of worship of the Saints. ||3||
मोहि निरगुण दिचै थाउ संत धरमसालीऐ ॥३॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਸਾਜਨ​ਤੇਰੇ​ਚਰਨ​ਕੀ​ਹੋਇ​ਰਹਾ​ਸਦ​ਧੂਰਿ​॥​
ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ,
O Friend, I pray that I may remain forever the dust of Your Feet.
साजन तेरे चरन की होइ रहा सद धूरि ॥
ਨਾਨਕ​ਸਰਣਿ​ਤੁਹਾਰੀਆ​ਪੇਖਉ​ਸਦਾ​ਹਜੂਰਿ​॥੧॥​
ਨਾਨਕ ਅਰਦਾਸਦਾ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥
Nanak has entered Your Sanctuary, and beholds You ever-present. ||1||
नानक सरणि तुहारीआ पेखउ सदा हजूरि ॥१॥
ਮਃ​੫​॥​
Fifth Mahalaa:
मः ५ ॥
ਪਤਿਤ​ਪੁਨੀਤ​ਅਸੰਖ​ਹੋਹਿ​ਹਰਿ​ਚਰਣੀ​ਮਨੁ​ਲਾਗ​॥​
(ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ,
Countless sinners become pure, by fixing their minds on the Feet of the Lord.
पतित पुनीत असंख होहि हरि चरणी मनु लाग ॥
ਅਠਸਠਿ​ਤੀਰਥ​ਨਾਮੁ​ਪ੍ਰਭ​ਜਿਸੁ​ਨਾਨਕ​ਮਸਤਕਿ​ਭਾਗ​॥੨॥​
ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥
The Name of God is the sixty-eight holy places of pilgrimage, O Nanak, for one who has such destiny written upon his forehead. ||2||
अठसठि तीरथ नामु प्रभ जिसु नानक मसतकि भाग ॥२॥
ਪਉੜੀ​॥​
Pauree:
पउड़ी ॥
ਨਿਤ​ਜਪੀਐ​ਸਾਸਿ​ਗਿਰਾਸਿ​ਨਾਉ​ਪਰਵਦਿਗਾਰ​ਦਾ​॥​
ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ,
With every breath and morsel of food, chant the Name of the Lord, the Cherisher.
नित जपीऐ सासि गिरासि नाउ परवदिगार दा ॥
ਜਿਸ​ਨੋ​ਕਰੇ​ਰਹੰਮ​ਤਿਸੁ​ਨ​ਵਿਸਾਰਦਾ​॥​
ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ,
The Lord does not forget one upon whom He has bestowed His Grace.
जिस नो करे रहंम तिसु न विसारदा ॥
ਆਪਿ​ਉਪਾਵਣਹਾਰ​ਆਪੇ​ਹੀ​ਮਾਰਦਾ​॥​
ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ,
He Himself is the Creator, and He Himself destroys.
आपि उपावणहार आपे ही मारदा ॥