GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 403
Display Settings
Translations
ਜੈਸੇ​ਮੀਠੈ​ਸਾਦਿ​ਲੋਭਾਏ​ਝੂਠ​ਧੰਧਿ​ਦੁਰਗਾਧੇ​॥੨॥​
ਜਿਵੇਂ ਮਿੱਠੇ ਦੇ ਸੁਆਦ ਵਿਚ (ਮੱਖੀ) ਫਸ ਜਾਂਦੀ ਹੈ ਤਿਵੇਂ (ਮੰਦ-ਭਾਗੀ ਮਨੁੱਖ) ਝੂਠੇ ਧੰਧੇ ਵਿਚ ਦੁਰਗੰਧ ਵਿਚ ਫਸਿਆ ਰਹਿੰਦਾ ਹੈ ॥੨॥
The sweet flavors tempt you, and you are occupied by your false and filthy business. ||2||
जैसे मीठै सादि लोभाए झूठ धंधि दुरगाधे ॥२॥
ਕਾਮ​ਕ੍ਰੋਧ​ਅਰੁ​ਲੋਭ​ਮੋਹ​ਇਹ​ਇੰਦ੍ਰੀ​ਰਸਿ​ਲਪਟਾਧੇ​॥​
ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰਾਂ ਵਿਚ) ਇੰਦ੍ਰਿਆਂ ਦੇ ਰਸ ਵਿਚ (ਮਨੁੱਖ) ਗ਼ਲਤਾਨ ਰਹਿੰਦਾ ਹੈ।
Your senses are beguiled by sensual pleasures of sex, by anger, greed and emotional attachment.
काम क्रोध अरु लोभ मोह इह इंद्री रसि लपटाधे ॥
ਦੀਈ​ਭਵਾਰੀ​ਪੁਰਖਿ​ਬਿਧਾਤੈ​ਬਹੁਰਿ​ਬਹੁਰਿ​ਜਨਮਾਧੇ​॥੩॥​
(ਇਹਨਾਂ ਕੁਕਰਮਾਂ ਦੇ ਕਾਰਨ ਜਦੋਂ) ਸਿਰਜਨਹਾਰ ਅਕਾਲ ਪੁਰਖ ਨੇ (ਇਸ ਨੂੰ ਚੌਰਾਸੀ ਲੱਖ ਜੂਨਾਂ ਵਾਲੀ) ਭਵਾਟਣੀ ਦੇ ਦਿੱਤੀ ਤਾਂ ਇਹ ਮੁੜ ਮੁੜ ਜੂਨਾਂ ਵਿਚ ਭਟਕਦਾ ਫਿਰਦਾ ਹੈ ॥੩॥
The All-powerful Architect of Destiny has ordained that you shall be reincarnated over and over again. ||3||
दीई भवारी पुरखि बिधातै बहुरि बहुरि जनमाधे ॥३॥
ਜਉ​ਭਇਓ​ਕ੍ਰਿਪਾਲੁ​ਦੀਨ​ਦੁਖ​ਭੰਜਨੁ​ਤਉ​ਗੁਰ​ਮਿਲਿ​ਸਭ​ਸੁਖ​ਲਾਧੇ​॥​
ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਇਸ ਉਤੇ) ਦਇਆਵਾਨ ਹੁੰਦਾ ਹੈ ਤਦੋਂ ਗੁਰੂ ਨੂੰ ਮਿਲ ਕੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ।
When the Destroyer of the pains of the poor becomes merciful, then, as Gurmukh, you shall find absolute peace.
जउ भइओ क्रिपालु दीन दुख भंजनु तउ गुर मिलि सभ सुख लाधे ॥
ਕਹੁ​ਨਾਨਕ​ਦਿਨੁ​ਰੈਨਿ​ਧਿਆਵਉ​ਮਾਰਿ​ਕਾਢੀ​ਸਗਲ​ਉਪਾਧੇ​॥੪॥​
ਨਾਨਕ ਆਖਦਾ ਹੈ- (ਪਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ) ਮੈਂ ਦਿਨ ਰਾਤ (ਹਰ ਵੇਲੇ ਪਰਮਾਤਮਾ ਦਾ) ਧਿਆਨ ਧਰਦਾ ਹਾਂ, ਉਸ ਨੇ ਮੇਰੇ ਅੰਦਰੋਂ ਸਾਰੇ ਵਿਕਾਰ ਮਾਰ ਮੁਕਾਏ ਹਨ ॥੪॥
Says Nanak, meditate on the Lord, day and night, and all your sickness shall be banished. ||4||
कहु नानक दिनु रैनि धिआवउ मारि काढी सगल उपाधे ॥४॥
ਇਉ​ਜਪਿਓ​ਭਾਈ​ਪੁਰਖੁ​ਬਿਧਾਤੇ​॥​
ਇਸ ਤਰ੍ਹਾਂ ਹੀ (ਪਰਮਾਤਮਾ ਦੀ ਮੇਹਰ ਨਾਲ ਗੁਰੂ ਨੂੰ ਮਿਲ ਕੇ ਹੀ, ਮਨੁੱਖ) ਸਿਰਜਨਹਾਰ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ।
Meditate in this way, O Siblings of Destiny, on the Lord, the Architect of Destiny.
इउ जपिओ भाई पुरखु बिधाते ॥
ਭਇਓ​ਕ੍ਰਿਪਾਲੁ​ਦੀਨ​ਦੁਖ​ਭੰਜਨੁ​ਜਨਮ​ਮਰਣ​ਦੁਖ​ਲਾਥੇ​॥੧॥​ਰਹਾਉ​ਦੂਜਾ​॥੪॥੪॥੧੨੬॥​
ਜਿਸ ਮਨੁੱਖ ਉਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਦਇਆਵਾਨ ਹੁੰਦਾ ਹੈ ਉਸ ਦੇ ਜਨਮ ਮਰਨ (ਦੇ ਗੇੜ) ਦੇ ਦੁੱਖ ਲਹਿ ਜਾਂਦੇ ਹਨ ॥੧॥ਰਹਾਉ ਦੂਜਾ॥੪॥੪॥੧੨੬॥
The Destroyer of the pains of the poor has become merciful; He has removed the pains of birth and death. ||1||Second Pause||4||4||126||
भइओ क्रिपालु दीन दुख भंजनु जनम मरण दुख लाथे ॥१॥ रहाउ दूजा ॥४॥४॥१२६॥
ਆਸਾ​ਮਹਲਾ​੫​॥​
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
ਨਿਮਖ​ਕਾਮ​ਸੁਆਦ​ਕਾਰਣਿ​ਕੋਟਿ​ਦਿਨਸ​ਦੁਖੁ​ਪਾਵਹਿ​॥​
ਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ।
For a moment of sexual pleasure, you shall suffer in pain for millions of days.
निमख काम सुआद कारणि कोटि दिनस दुखु पावहि ॥
ਘਰੀ​ਮੁਹਤ​ਰੰਗ​ਮਾਣਹਿ​ਫਿਰਿ​ਬਹੁਰਿ​ਬਹੁਰਿ​ਪਛੁਤਾਵਹਿ​॥੧॥​
ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ ॥੧॥
For an instant, you may savor pleasure, but afterwards, you shall regret it, again and again. ||1||
घरी मुहत रंग माणहि फिरि बहुरि बहुरि पछुतावहि ॥१॥
ਅੰਧੇ​ਚੇਤਿ​ਹਰਿ​ਹਰਿ​ਰਾਇਆ​॥​
ਹੇ ਕਾਮ-ਵਾਸਨਾ ਵਿਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ।
O blind man, meditate on the Lord, the Lord, your King.
अंधे चेति हरि हरि राइआ ॥
ਤੇਰਾ​ਸੋ​ਦਿਨੁ​ਨੇੜੈ​ਆਇਆ​॥੧॥​ਰਹਾਉ​॥​
ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ) ॥੧॥ ਰਹਾਉ ॥
Your day is drawing near. ||1||Pause||
तेरा सो दिनु नेड़ै आइआ ॥१॥ रहाउ ॥
ਪਲਕ​ਦ੍ਰਿਸਟਿ​ਦੇਖਿ​ਭੂਲੋ​ਆਕ​ਨੀਮ​ਕੋ​ਤੂੰਮਰੁ​॥​
ਹੇ ਅੰਨ੍ਹੇ ਮਨੁੱਖ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ।
You are deceived, beholding with your eyes, the bitter melon and swallow-wort.
पलक द्रिसटि देखि भूलो आक नीम को तूंमरु ॥
ਜੈਸਾ​ਸੰਗੁ​ਬਿਸੀਅਰ​ਸਿਉ​ਹੈ​ਰੇ​ਤੈਸੋ​ਹੀ​ਇਹੁ​ਪਰ​ਗ੍ਰਿਹੁ​॥੨॥​
ਹੇ ਅੰਨ੍ਹੇ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ ॥੨॥
But, like the companionship of a poisonous snake, so is the desire for another's spouse. ||2||
जैसा संगु बिसीअर सिउ है रे तैसो ही इहु पर ग्रिहु ॥२॥
ਬੈਰੀ​ਕਾਰਣਿ​ਪਾਪ​ਕਰਤਾ​ਬਸਤੁ​ਰਹੀ​ਅਮਾਨਾ​॥​
ਹੇ ਅੰਨ੍ਹੇ! (ਅੰਤ) ਵੈਰ ਕਮਾਣ ਵਾਲੀ (ਮਾਇਆ) ਦੀ ਖ਼ਾਤਰ ਤੂੰ (ਅਨੇਕਾਂ) ਪਾਪ ਕਰਦਾ ਰਹਿੰਦਾ ਹੈਂ, ਅਸਲ ਚੀਜ਼ (ਜੋ ਤੇਰੇ ਨਾਲ ਨਿਭਣੀ ਹੈ) ਲਾਂਭੇ ਹੀ ਪਈ ਰਹਿ ਜਾਂਦੀ ਹੈ।
For the sake of your enemy, you commit sins, while you neglect the reality of your faith.
बैरी कारणि पाप करता बसतु रही अमाना ॥
ਛੋਡਿ​ਜਾਹਿ​ਤਿਨ​ਹੀ​ਸਿਉ​ਸੰਗੀ​ਸਾਜਨ​ਸਿਉ​ਬੈਰਾਨਾ​॥੩॥​
ਜਿਨ੍ਹਾਂ ਨੂੰ ਤੂੰ ਆਖ਼ਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ, ਹੇ ਮਿੱਤਰ (-ਪ੍ਰਭੂ) ਨਾਲ ਵੈਰ ਪਾਇਆ ਹੋਇਆ ਹੈ ॥੩॥
Your friendship is with those who abandon you, and you are angry with your friends. ||3||
छोडि जाहि तिन ही सिउ संगी साजन सिउ बैराना ॥३॥
ਸਗਲ​ਸੰਸਾਰੁ​ਇਹੈ​ਬਿਧਿ​ਬਿਆਪਿਓ​ਸੋ​ਉਬਰਿਓ​ਜਿਸੁ​ਗੁਰੁ​ਪੂਰਾ​॥​
ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ, ਇਸ ਵਿਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ।
The entire world is entangled in this way; he alone is saved, who has the Perfect Guru.
सगल संसारु इहै बिधि बिआपिओ सो उबरिओ जिसु गुरु पूरा ॥
ਕਹੁ​ਨਾਨਕ​ਭਵ​ਸਾਗਰੁ​ਤਰਿਓ​ਭਏ​ਪੁਨੀਤ​ਸਰੀਰਾ​॥੪॥੫॥੧੨੭॥​
ਨਾਨਕ ਆਖਦਾ ਹੈ- ਐਸਾ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ) ॥੪॥੫॥੧੨੭॥
Says Nanak, I have crossed over the terrifying world-ocean; my body has become sanctified. ||4||5||127||
कहु नानक भव सागरु तरिओ भए पुनीत सरीरा ॥४॥५॥१२७॥
ਆਸਾ​ਮਹਲਾ​੫​ਦੁਪਦੇ​॥​
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾ ਵਿਲੀ ਬਾਣੀ।
Aasaa, Fifth Mahalaa Dupadas:
आसा महला ५ दुपदे ॥
ਲੂਕਿ​ਕਮਾਨੋ​ਸੋਈ​ਤੁਮੑ​ਪੇਖਿਓ​ਮੂੜ​ਮੁਗਧ​ਮੁਕਰਾਨੀ​॥​
ਹੇ ਪ੍ਰਭੂ! ਜੇਹੜਾ ਜੇਹੜਾ (ਮੰਦਾ) ਕੰਮ ਮਨੁੱਖ ਲੁਕ ਕੇ (ਭੀ) ਕਰਦੇ ਹਨ ਤੂੰ ਵੇਖ ਲੈਂਦਾ ਹੈਂ, ਪਰ ਮੂਰਖ ਬੇ-ਸਮਝ ਮਨੁੱਖ (ਫਿਰ ਭੀ) ਮੁੱਕਰਦੇ ਹਨ।
O Lord, You behold whatever we do in secrecy; the fool may stubbornly deny it.
लूकि कमानो सोई तुम पेखिओ मूड़ मुगध मुकरानी ॥
ਆਪ​ਕਮਾਨੇ​ਕਉ​ਲੇ​ਬਾਂਧੇ​ਫਿਰਿ​ਪਾਛੈ​ਪਛੁਤਾਨੀ​॥੧॥​
ਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ (ਤੇਰੀ ਹਜ਼ੂਰੀ ਵਿਚ ਉਹ ਵਿਕਾਰ ਉੱਘੜਨ ਤੇ) ਫਿਰ ਪਿਛੋਂ ਉਹ ਪਛੁਤਾਂਦੇ ਹਨ ॥੧॥
By his own actions, he is tied down, and in the end, he regrets and repents. ||1||
आप कमाने कउ ले बांधे फिरि पाछै पछुतानी ॥१॥
ਪ੍ਰਭ​ਮੇਰੇ​ਸਭ​ਬਿਧਿ​ਆਗੈ​ਜਾਨੀ​॥​
(ਹੇ ਮੂਰਖ ਮਨੁੱਖ! ਤੂੰ ਇਸ ਭੁਲੇਖੇ ਵਿਚ ਰਹਿੰਦਾ ਹੈਂ ਕਿ ਤੇਰੀਆਂ ਕਾਲੀਆਂ ਕਰਤੂਤਾਂ ਨੂੰ ਪਰਮਾਤਮਾ ਨਹੀਂ ਜਾਣਦਾ, ਪਰ) ਮੇਰਾ ਮਾਲਕ-ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ।
My God knows, ahead of time, all things.
प्रभ मेरे सभ बिधि आगै जानी ॥
ਭ੍ਰਮ​ਕੇ​ਮੂਸੇ​ਤੂੰ​ਰਾਖਤ​ਪਰਦਾ​ਪਾਛੈ​ਜੀਅ​ਕੀ​ਮਾਨੀ​॥੧॥​ਰਹਾਉ​॥​
ਹੇ ਭੁਲੇਖੇ ਵਿਚ ਆਤਮਕ ਜੀਵਨ ਲੁਟਾ ਰਹੇ ਜੀਵ! ਤੂੰ ਪਰਮਾਤਮਾ ਪਾਸੋਂ ਉਹਲਾ ਕਰਦਾ ਹੈਂ, ਤੇ, ਲੁਕ ਕੇ ਮਨ-ਮੰਨੀਆਂ ਕਰਦਾ ਹੈਂ ॥੧॥ ਰਹਾਉ ॥
Deceived by doubt, you may hide your actions, but in the end, you shall have to confess the secrets of your mind. ||1||Pause||
भ्रम के मूसे तूं राखत परदा पाछै जीअ की मानी ॥१॥ रहाउ ॥
ਜਿਤੁ​ਜਿਤੁ​ਲਾਏ​ਤਿਤੁ​ਤਿਤੁ​ਲਾਗੇ​ਕਿਆ​ਕੋ​ਕਰੈ​ਪਰਾਨੀ​॥​
(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਜਿਸ ਪਾਸੇ ਪਰਮਾਤਮਾ ਜੀਵਾਂ ਨੂੰ ਲਾਂਦਾ ਹੈ ਉਧਰ ਉਧਰ ਉਹ ਵਿਚਾਰੇ ਲੱਗ ਪੈਂਦੇ ਹਨ। ਕੋਈ ਜੀਵ (ਪਰਮਾਤਮਾ ਦੀ ਪ੍ਰੇਰਨਾ ਅੱਗੇ) ਕੋਈ ਹੀਲ-ਹੁੱਜਤ ਨਹੀਂ ਕਰ ਸਕਦਾ।
Whatever they are attached to, they remain joined to that. What can any mere mortal do?
जितु जितु लाए तितु तितु लागे किआ को करै परानी ॥
ਬਖਸਿ​ਲੈਹੁ​ਪਾਰਬ੍ਰਹਮ​ਸੁਆਮੀ​ਨਾਨਕ​ਸਦ​ਕੁਰਬਾਨੀ​॥੨॥੬॥੧੨੮॥​
ਨਾਨਕ ਆਖਦਾ ਹੈ- ਹੇ ਪਰਮਾਤਮਾ! ਹੇ ਜੀਵਾਂ ਦੇ ਖਸਮ! ਤੂੰ ਆਪ ਜੀਵਾਂ ਉਤੇ ਬਖ਼ਸ਼ਸ਼ ਕਰ, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੨॥੬॥੧੨੮॥
Please, forgive me, O Supreme Lord Master. Nanak is forever a sacrifice to You. ||2||6||128||
बखसि लैहु पारब्रहम सुआमी नानक सद कुरबानी ॥२॥६॥१२८॥
ਆਸਾ​ਮਹਲਾ​੫​॥​
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
ਅਪੁਨੇ​ਸੇਵਕ​ਕੀ​ਆਪੇ​ਰਾਖੈ​ਆਪੇ​ਨਾਮੁ​ਜਪਾਵੈ​॥​
ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ।
He Himself preserves His servants; He causes them to chant His Name.
अपुने सेवक की आपे राखै आपे नामु जपावै ॥
ਜਹ​ਜਹ​ਕਾਜ​ਕਿਰਤਿ​ਸੇਵਕ​ਕੀ​ਤਹਾ​ਤਹਾ​ਉਠਿ​ਧਾਵੈ​॥੧॥​
ਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ (ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ ॥੧॥
Wherever the business and affairs of His servants are, there the Lord hurries to be. ||1||
जह जह काज किरति सेवक की तहा तहा उठि धावै ॥१॥
ਸੇਵਕ​ਕਉ​ਨਿਕਟੀ​ਹੋਇ​ਦਿਖਾਵੈ​॥​
ਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ),
The Lord appears near at hand to His servant.
सेवक कउ निकटी होइ दिखावै ॥
ਜੋ​ਜੋ​ਕਹੈ​ਠਾਕੁਰ​ਪਹਿ​ਸੇਵਕੁ​ਤਤਕਾਲ​ਹੋਇ​ਆਵੈ​॥੧॥​ਰਹਾਉ​॥​
ਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ ॥੧॥ ਰਹਾਉ ॥
Whatever the servant asks of his Lord and Master, immediately comes to pass. ||1||Pause||
जो जो कहै ठाकुर पहि सेवकु ततकाल होइ आवै ॥१॥ रहाउ ॥
ਤਿਸੁ​ਸੇਵਕ​ਕੈ​ਹਉ​ਬਲਿਹਾਰੀ​ਜੋ​ਅਪਨੇ​ਪ੍ਰਭ​ਭਾਵੈ​॥​
ਹੇ ਨਾਨਕ! (ਆਖ-) ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।
I am a sacrifice to that servant, who is pleasing to his God.
तिसु सेवक कै हउ बलिहारी जो अपने प्रभ भावै ॥
ਤਿਸ​ਕੀ​ਸੋਇ​ਸੁਣੀ​ਮਨੁ​ਹਰਿਆ​ਤਿਸੁ​ਨਾਨਕ​ਪਰਸਣਿ​ਆਵੈ​॥੨॥੭॥੧੨੯॥​
ਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ ॥੨॥੭॥੧੨੯॥
Hearing of his glory, the mind is rejuvenated; Nanak comes to touch his feet. ||2||7||129||
तिस की सोइ सुणी मनु हरिआ तिसु नानक परसणि आवै ॥२॥७॥१२९॥
ਆਸਾ​ਘਰੁ​੧੧​ਮਹਲਾ​੫​॥​
ਰਾਗ ਆਸਾ, ਘਰ ੧੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Eleventh House, Fifth Mahalaa:
आसा घरु ११ महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਨਟੂਆ​ਭੇਖ​ਦਿਖਾਵੈ​ਬਹੁ​ਬਿਧਿ​ਜੈਸਾ​ਹੈ​ਓਹੁ​ਤੈਸਾ​ਰੇ​॥​
ਬਹੁ-ਰੂਪੀਆ ਕਈ ਕਿਸਮ ਦੇ ਸਾਂਗ (ਬਣਾ ਕੇ ਲੋਕਾਂ ਨੂੰ) ਵਿਖਾਂਦਾ ਹੈ (ਪਰ ਆਪਣੇ ਅੰਦਰੋਂ) ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ (ਜੇ ਉਹ ਰਾਜਿਆਂ ਰਾਣਿਆਂ ਦੇ ਸਾਂਗ ਭੀ ਬਣਾ ਵਿਖਾਏ ਤਾਂ ਭੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ)।
The actor displays himself in many disguises, but he remains just as he is.
नटूआ भेख दिखावै बहु बिधि जैसा है ओहु तैसा रे ॥
ਅਨਿਕ​ਜੋਨਿ​ਭ੍ਰਮਿਓ​ਭ੍ਰਮ​ਭੀਤਰਿ​ਸੁਖਹਿ​ਨਾਹੀ​ਪਰਵੇਸਾ​ਰੇ​॥੧॥​
ਇਸੇ ਤਰ੍ਹਾਂ ਜੀਵ (ਮਾਇਆ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ (ਅੰਤਰ-ਆਤਮੇ ਸਦਾ ਦੁੱਖੀ ਹੀ ਰਹਿੰਦਾ ਹੈ) ਸੁਖ ਵਿਚ ਉਸ ਦਾ ਪਰਵੇਸ਼ ਨਹੀਂ ਹੁੰਦਾ ॥੧॥
The soul wanders through countless incarnations in doubt, but it does not come to dwell in peace. ||1||
अनिक जोनि भ्रमिओ भ्रम भीतरि सुखहि नाही परवेसा रे ॥१॥