GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 402
Display Settings
Translations
ਪੁਤ੍ਰ​ਕਲਤ੍ਰ​ਗ੍ਰਿਹ​ਸਗਲ​ਸਮਗ੍ਰੀ​ਸਭ​ਮਿਥਿਆ​ਅਸਨਾਹਾ​॥੧॥​
ਪੁੱਤਰ, ਇਸਤ੍ਰੀ, ਘਰ ਦਾ ਸਾਰਾ ਸਾਮਾਨ-ਇਹਨਾਂ ਨਾਲ ਮੋਹ ਸਾਰਾ ਝੂਠਾ ਹੈ ॥੧॥
Children, wives, homes, and all possessions - attachment to all of these is false. ||1||
पुत्र कलत्र ग्रिह सगल समग्री सभ मिथिआ असनाहा ॥१॥
ਰੇ​ਮਨ​ਕਿਆ​ਕਰਹਿ​ਹੈ​ਹਾ​ਹਾ​॥​
ਹੇ ਮੇਰੇ ਮਨ! (ਮਾਇਆ ਦਾ ਪਸਾਰਾ ਵੇਖ ਕੇ ਕੀਹ ਖ਼ੁਸ਼ੀਆਂ ਮਨਾ ਰਿਹਾ ਹੈਂ ਤੇ) ਕੀਹ ਆਹਾ ਆਹਾ ਕਰਦਾ ਹੈਂ? ਧਿਆਨ ਨਾਲ ਵੇਖ, ਇਹ ਸਾਰਾ ਪਸਾਰਾ ਧੂੰਏਂ ਦੇ ਪਹਾੜ ਵਾਂਗ ਹੈ।
O mind, why do you burst out laughing?
रे मन किआ करहि है हा हा ॥
ਦ੍ਰਿਸਟਿ​ਦੇਖੁ​ਜੈਸੇ​ਹਰਿਚੰਦਉਰੀ​ਇਕੁ​ਰਾਮ​ਭਜਨੁ​ਲੈ​ਲਾਹਾ​॥੧॥​ਰਹਾਉ​॥​
ਪਰਮਾਤਮਾ ਦਾ ਭਜਨ ਕਰਿਆ ਕਰ, ਸਿਰਫ਼ ਇਹੀ (ਮਨੁੱਖਾ ਜੀਵਨ ਵਿਚ) ਲਾਭ (ਖੱਟਿਆ ਜਾ ਸਕਦਾ ਹੈ) ॥੧॥ ਰਹਾਉ ॥
See with your eyes, that these things are only mirages. So earn the profit of meditation on the One Lord. ||1||Pause||
द्रिसटि देखु जैसे हरिचंदउरी इकु राम भजनु लै लाहा ॥१॥ रहाउ ॥
ਜੈਸੇ​ਬਸਤਰ​ਦੇਹ​ਓਢਾਨੇ​ਦਿਨ​ਦੋਇ​ਚਾਰਿ​ਭੋਰਾਹਾ​॥​
ਹੇ ਮਨ! (ਇਹ ਜਗਤ-ਪਸਾਰਾ ਇਉਂ ਹੀ ਹੈ) ਜਿਵੇਂ ਸਰੀਰ ਉਤੇ ਪਹਿਨੇ ਹੋਏ ਕੱਪੜੇ ਦੋ ਚਾਰ ਦਿਨਾਂ ਵਿਚ ਪੁਰਾਣੇ ਹੋ ਜਾਂਦੇ ਹਨ।
It is like the clothes which you wear on your body - they wear off in a few days.
जैसे बसतर देह ओढाने दिन दोइ चारि भोराहा ॥
ਭੀਤਿ​ਊਪਰੇ​ਕੇਤਕੁ​ਧਾਈਐ​ਅੰਤਿ​ਓਰਕੋ​ਆਹਾ​॥੨॥​
ਹੇ ਮਨ! ਕੰਧ ਉਤੇ ਕਿਥੋਂ ਤਕ ਦੌੜ ਸਕੀਦਾ ਹੈ? ਆਖ਼ਰ ਉਸ ਦਾ ਅਖ਼ੀਰਲਾ ਸਿਰਾ ਆ ਹੀ ਜਾਂਦਾ ਹੈ (ਜ਼ਿੰਦਗੀ ਦੇ ਗਿਣੇ-ਮਿਥੇ ਸੁਆਸ ਜ਼ਰੂਰ ਮੁੱਕ ਹੀ ਜਾਂਦੇ ਹਨ) ॥੨॥
How long can you run upon a wall? Ultimately, you come to its end. ||2||
भीति ऊपरे केतकु धाईऐ अंति ओरको आहा ॥२॥
ਜੈਸੇ​ਅੰਭ​ਕੁੰਡ​ਕਰਿ​ਰਾਖਿਓ​ਪਰਤ​ਸਿੰਧੁ​ਗਲਿ​ਜਾਹਾ​॥​
ਹੇ ਮਨ! (ਇਹ ਉਮਰ ਇਉਂ ਹੀ ਹੈ) ਜਿਵੇਂ ਪਾਣੀ ਦਾ ਹੌਜ਼ਾ ਬਣਾ ਰੱਖਿਆ ਹੋਵੇ, ਤੇ ਲੂਣ ਉਸ ਵਿਚ ਪੈਂਦਿਆਂ ਹੀ ਗਲ ਜਾਂਦਾ ਹੈ।
It is like salt, preserved in its container; when it is put into water, it dissolves.
जैसे अंभ कुंड करि राखिओ परत सिंधु गलि जाहा ॥
ਆਵਗਿ​ਆਗਿਆ​ਪਾਰਬ੍ਰਹਮ​ਕੀ​ਉਠਿ​ਜਾਸੀ​ਮੁਹਤ​ਚਸਾਹਾ​॥੩॥​
ਹੇ ਮਨ! ਜਦੋਂ (ਜਿਸ ਨੂੰ) ਪਰਮਾਤਮਾ ਦਾ ਹੁਕਮ (ਸੱਦਾ) ਆਵੇਗਾ, ਉਹ ਉਸੇ ਵੇਲੇ ਉਠ ਕੇ ਤੁਰ ਪਏਗਾ ॥੩॥
When the Order of the Supreme Lord God comes, the soul arises, and departs in an instant. ||3||
आवगि आगिआ पारब्रहम की उठि जासी मुहत चसाहा ॥३॥
ਰੇ​ਮਨ​ਲੇਖੈ​ਚਾਲਹਿ​ਲੇਖੈ​ਬੈਸਹਿ​ਲੇਖੈ​ਲੈਦਾ​ਸਾਹਾ​॥​
ਹੇ ਮੇਰੇ ਮਨ! ਤੂੰ ਆਪਣੇ ਗਿਣੇ-ਮਿਥੇ ਮਿਲੇ ਸੁਆਸਾਂ ਦੇ ਅੰਦਰ ਹੀ ਜਗਤ ਵਿਚ ਤੁਰਿਆ ਫਿਰਦਾ ਹੈਂ ਤੇ ਬੈਠਦਾ ਹੈਂ (ਗਿਣੇ-ਮਿਥੇ) ਲੇਖੇ ਅਨੁਸਾਰ ਹੀ ਤੂੰ ਸਾਹ ਲੈਂਦਾ ਹੈਂ, (ਇਹ ਆਖ਼ਰ ਮੁੱਕ ਜਾਣੇ ਹਨ)।
O mind, your steps are numbered, your moments spent sitting are numbered, and the breaths you are to take are numbered.
रे मन लेखै चालहि लेखै बैसहि लेखै लैदा साहा ॥
ਸਦਾ​ਕੀਰਤਿ​ਕਰਿ​ਨਾਨਕ​ਹਰਿ​ਕੀ​ਉਬਰੇ​ਸਤਿਗੁਰ​ਚਰਣ​ਓਟਾਹਾ​॥੪॥੧॥੧੨੩॥​
ਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ। ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ (ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ) ਉਹ (ਮਾਇਆ ਦੇ ਮੋਹ ਵਿਚ ਫਸਣੋਂ) ਬਚ ਜਾਂਦੇ ਹਨ ॥੪॥੧॥੧੨੩॥
Sing forever the Praises of the Lord, O Nanak, and you shall be saved, under the Shelter of the Feet of the True Guru. ||4||1||123||
सदा कीरति करि नानक हरि की उबरे सतिगुर चरण ओटाहा ॥४॥१॥१२३॥
ਆਸਾ​ਮਹਲਾ​੫​॥​
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
ਅਪੁਸਟ​ਬਾਤ​ਤੇ​ਭਈ​ਸੀਧਰੀ​ਦੂਤ​ਦੁਸਟ​ਸਜਨਈ​॥​
(ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਹਰੇਕ) ਪੁੱਠੀ ਗੱਲ ਸੋਹਣੀ ਸਿੱਧੀ ਹੋ ਗਈ (ਮੇਰੇ ਪਹਿਲੇ) ਚੰਦਰੇ ਵੈਰੀ (ਹੁਣ) ਸੱਜਣ-ਮਿੱਤਰ ਬਣ ਗਏ,
That which was upside-down has been set upright; the deadly enemies and adversaries have become friends.
अपुसट बात ते भई सीधरी दूत दुसट सजनई ॥
ਅੰਧਕਾਰ​ਮਹਿ​ਰਤਨੁ​ਪ੍ਰਗਾਸਿਓ​ਮਲੀਨ​ਬੁਧਿ​ਹਛਨਈ​॥੧॥​
(ਮੇਰੇ ਮਨ ਦੇ) ਘੁੱਪ ਹਨੇਰੇ ਵਿਚ (ਗੁਰੂ ਦਾ ਬਖ਼ਸ਼ਿਆ ਗਿਆਨ-) ਰਤਨ ਚਮਕ ਪਿਆ (ਵਿਕਾਰਾਂ ਨਾਲ) ਮੈਲੀ ਹੋ ਚੁਕੀ ਮੇਰੀ ਅਕਲ ਸਾਫ਼-ਸੁਥਰੀ ਹੋ ਗਈ ॥੧॥
In the darkness, the jewel shines forth, and the impure understanding has become pure. ||1||
अंधकार महि रतनु प्रगासिओ मलीन बुधि हछनई ॥१॥
ਜਉ​ਕਿਰਪਾ​ਗੋਬਿੰਦ​ਭਈ​॥​
ਜਦੋਂ ਮੇਰੇ ਉਤੇ ਗੋਬਿੰਦ ਦੀ ਕਿਰਪਾ ਹੋਈ,
When the Lord of the Universe became merciful,
जउ किरपा गोबिंद भई ॥
ਸੁਖ​ਸੰਪਤਿ​ਹਰਿ​ਨਾਮ​ਫਲ​ਪਾਏ​ਸਤਿਗੁਰ​ਮਿਲਈ​॥੧॥​ਰਹਾਉ​॥​
ਮੈਂ ਸਤਿਗੁਰੂ ਨੂੰ ਮਿਲ ਪਿਆ (ਤੇ ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਫਲ (ਵਜੋਂ) ਮੈਨੂੰ ਆਤਮਕ ਆਨੰਦ ਦੀ ਦੌਲਤ ਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ ॥੧॥ ਰਹਾਉ ॥
I found peace, wealth and the fruit of the Lord's Name; I have met the True Guru. ||1||Pause||
सुख संपति हरि नाम फल पाए सतिगुर मिलई ॥१॥ रहाउ ॥
ਮੋਹਿ​ਕਿਰਪਨ​ਕਉ​ਕੋਇ​ਨ​ਜਾਨਤ​ਸਗਲ​ਭਵਨ​ਪ੍ਰਗਟਈ​॥​
(ਗੁਰੂ ਦੇ ਮਿਲਾਪ ਤੋਂ ਪਹਿਲਾਂ) ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ; ਹੁਣ ਮੈਂ ਸਾਰੇ ਭਵਨਾਂ ਵਿਚ ਉੱਘਾ ਹੋ ਗਿਆ।
No one knew me, the miserable miser, but now, I have become famous all over the world.
मोहि किरपन कउ कोइ न जानत सगल भवन प्रगटई ॥
ਸੰਗਿ​ਬੈਠਨੋ​ਕਹੀ​ਨ​ਪਾਵਤ​ਹੁਣਿ​ਸਗਲ​ਚਰਣ​ਸੇਵਈ​॥੨॥​
(ਪਹਿਲਾਂ) ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ, ਹੁਣ ਸਾਰੀ ਲੁਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ ॥੨॥
Before, no one would even sit with me, but now, all worship my feet. ||2||
संगि बैठनो कही न पावत हुणि सगल चरण सेवई ॥२॥
ਆਢ​ਆਢ​ਕਉ​ਫਿਰਤ​ਢੂੰਢਤੇ​ਮਨ​ਸਗਲ​ਤ੍ਰਿਸਨ​ਬੁਝਿ​ਗਈ​॥​
(ਗੁਰ-ਮਿਲਾਪ ਤੋਂ ਪਹਿਲਾਂ ਤ੍ਰਿਸ਼ਨਾ-ਅਧੀਨ ਹੋ ਕੇ) ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਫਿਰਦਾ ਸਾਂ (ਗੁਰੂ ਦੀ ਬਰਕਤਿ ਨਾਲ) ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ।
I used to wander in search of pennies, but now, all the desires of my mind are satisfied.
आढ आढ कउ फिरत ढूंढते मन सगल त्रिसन बुझि गई ॥
ਏਕੁ​ਬੋਲੁ​ਭੀ​ਖਵਤੋ​ਨਾਹੀ​ਸਾਧਸੰਗਤਿ​ਸੀਤਲਈ​॥੩॥​
ਪਹਿਲਾਂ ਮੈਂ (ਕਿਸੇ ਦਾ) ਇੱਕ ਭੀ (ਖਰ੍ਹਵਾ) ਬੋਲ ਸਹਾਰ ਨਹੀਂ ਸਾਂ ਸਕਦਾ, ਸਾਧ ਸੰਗਤਿ ਦਾ ਸਦਕਾ ਹੁਣ ਮੇਰਾ ਮਨ ਠੰਡਾ-ਠਾਰ ਹੋ ਗਿਆ ਹੈ ॥੩॥
I could not bear even one criticism, but now, in the Saadh Sangat, the Company of the Holy, I am cooled and soothed. ||3||
एकु बोलु भी खवतो नाही साधसंगति सीतलई ॥३॥
ਏਕ​ਜੀਹ​ਗੁਣ​ਕਵਨ​ਵਖਾਨੈ​ਅਗਮ​ਅਗਮ​ਅਗਮਈ​॥​
(ਗੋਬਿੰਦ ਦੀ ਅਪਾਰ ਕਿਰਪਾ ਨਾਲ ਮੈਨੂੰ ਸਤਿਗੁਰੂ ਮਿਲਿਆ, ਉਸ ਗੋਬਿੰਦ ਦੇ) ਕੇਹੜੇ ਕੇਹੜੇ ਗੁਣ (ਉਪਕਾਰ) ਮੇਰੀ ਇੱਕ ਜੀਭ ਬਿਆਨ ਕਰੇ? ਉਹ ਅਪਹੁੰਚ ਹੈ ਅਪਹੁੰਚ ਹੈ ਅਪਹੁੰਚ ਹੈ (ਉਸ ਦੇ ਸਾਰੇ ਗੁਣ ਉਪਕਾਰ ਦੱਸੇ ਨਹੀਂ ਜਾ ਸਕਦੇ)।
What Glorious Virtues of the Inaccessible, Unfathomable, Profound Lord can one mere tongue describe?
एक जीह गुण कवन वखानै अगम अगम अगमई ॥
ਦਾਸੁ​ਦਾਸ​ਦਾਸ​ਕੋ​ਕਰੀਅਹੁ​ਜਨ​ਨਾਨਕ​ਹਰਿ​ਸਰਣਈ​॥੪॥੨॥੧੨੪॥​
ਹੇ ਨਾਨਕ! (ਸਿਰਫ਼ ਇਹੀ ਆਖਦਾ ਰਹੁ-) ਹੇ ਹਰੀ! ਮੈਂ ਦਾਸ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾਈ ਰੱਖ ॥੪॥੨॥੧੨੪॥
Please, make me the slave of the slave of Your slaves; servant Nanak seeks the Lord's Sanctuary. ||4||2||124||
दासु दास दास को करीअहु जन नानक हरि सरणई ॥४॥२॥१२४॥
ਆਸਾ​ਮਹਲਾ​੫​॥​
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
ਰੇ​ਮੂੜੇ​ਲਾਹੇ​ਕਉ​ਤੂੰ​ਢੀਲਾ​ਢੀਲਾ​ਤੋਟੇ​ਕਉ​ਬੇਗਿ​ਧਾਇਆ​॥​
ਹੇ (ਮੇਰੇ) ਮੂਰਖ (ਮਨ)! (ਆਤਮਕ ਜੀਵਨ ਦੇ) ਲਾਭ ਵਲੋਂ ਤੂੰ ਬਹੁਤ ਆਲਸੀ ਹੈਂ ਪਰ (ਆਤਮਕ ਜੀਵਨ ਦੀ ਰਾਸਿ ਦੇ) ਘਾਟੇ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈਂ!
O fool, you are so slow to earn your profits, and so quick to run up losses.
रे मूड़े लाहे कउ तूं ढीला ढीला तोटे कउ बेगि धाइआ ॥
ਸਸਤ​ਵਖਰੁ​ਤੂੰ​ਘਿੰਨਹਿ​ਨਾਹੀ​ਪਾਪੀ​ਬਾਧਾ​ਰੇਨਾਇਆ​॥੧॥​
ਹੇ ਪਾਪੀ! ਤੂੰ ਸਸਤਾ ਸੌਦਾ ਨਹੀਂ ਲੈਂਦਾ, (ਵਿਕਾਰਾਂ ਦੇ) ਕਰਜ਼ੇ ਨਾਲ ਬੱਝਾ ਪਿਆ ਹੈਂ ॥੧॥
You do not purchase the inexpensive merchandise; O sinner, you are tied to your debts. ||1||
ससत वखरु तूं घिंनहि नाही पापी बाधा रेनाइआ ॥१॥
ਸਤਿਗੁਰ​ਤੇਰੀ​ਆਸਾਇਆ​॥​
ਹੇ ਗੁਰੂ! ਮੈਨੂੰ ਤੇਰੀ (ਸਹਾਇਤਾ ਦੀ) ਆਸ ਹੈ।
O True Guru, You are my only hope.
सतिगुर तेरी आसाइआ ॥
ਪਤਿਤ​ਪਾਵਨੁ​ਤੇਰੋ​ਨਾਮੁ​ਪਾਰਬ੍ਰਹਮ​ਮੈ​ਏਹਾ​ਓਟਾਇਆ​॥੧॥​ਰਹਾਉ​॥​
ਹੇ ਪਰਮਾਤਮਾ! (ਮੈਂ ਵਿਕਾਰੀ ਤਾਂ ਬਹੁਤ ਹਾਂ, ਪਰ) ਮੈਨੂੰ ਇਹੀ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ਹੈ ॥੧॥ ਰਹਾਉ ॥
Your Name is the Purifier of sinners, O Supreme Lord God; You are my only Shelter. ||1||Pause||
पतित पावनु तेरो नामु पारब्रहम मै एहा ओटाइआ ॥१॥ रहाउ ॥
ਗੰਧਣ​ਵੈਣ​ਸੁਣਹਿ​ਉਰਝਾਵਹਿ​ਨਾਮੁ​ਲੈਤ​ਅਲਕਾਇਆ​॥​
ਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈਂ ਤੇ (ਸੁਣ ਕੇ) ਮਸਤ ਹੁੰਦਾ ਹੈਂ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈਂ,
Listening to the evil talk, you are caught up in it, but you are hesitant to chant the Naam, the Name of the Lord.
गंधण वैण सुणहि उरझावहि नामु लैत अलकाइआ ॥
ਨਿੰਦ​ਚਿੰਦ​ਕਉ​ਬਹੁਤੁ​ਉਮਾਹਿਓ​ਬੂਝੀ​ਉਲਟਾਇਆ​॥੨॥​
ਕਿਸੇ ਦੀ ਨਿੰਦਾ ਦੇ ਖ਼ਿਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ। ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ ॥੨॥
You are delighted by slanderous talk; your understanding is corrupt. ||2||
निंद चिंद कउ बहुतु उमाहिओ बूझी उलटाइआ ॥२॥
ਪਰ​ਧਨ​ਪਰ​ਤਨ​ਪਰ​ਤੀ​ਨਿੰਦਾ​ਅਖਾਧਿ​ਖਾਹਿ​ਹਰਕਾਇਆ​॥​
ਹੇ ਮੂਰਖ! ਤੂੰ ਪਰਾਇਆ ਧਨ (ਚੁਰਾਂਦਾ ਹੈਂ), ਪਰਾਇਆ ਰੂਪ (ਮੰਦੀ ਨਿਗਾਹ ਨਾਲ ਤੱਕਦਾ ਹੈਂ), ਪਰਾਈ ਨਿੰਦਾ (ਕਰਦਾ ਹੈਂ ਤੂੰ ਲੋਭ ਨਾਲ) ਹਲਕਾ ਹੋਇਆ ਪਿਆ ਹੈਂ ਉਹੀ ਚੀਜ਼ਾਂ ਖਾਂਦਾ ਹੈਂ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ।
Others' wealth, others' wives and the slander of others - eating the uneatable, you have gone crazy.
पर धन पर तन पर ती निंदा अखाधि खाहि हरकाइआ ॥
ਸਾਚ​ਧਰਮ​ਸਿਉ​ਰੁਚਿ​ਨਹੀ​ਆਵੈ​ਸਤਿ​ਸੁਨਤ​ਛੋਹਾਇਆ​॥੩॥​
ਹੇ ਮੂਰਖ! ਸਦਾ ਨਾਲ ਨਿਭਣ-ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ, ਸੱਚ-ਉਪਦੇਸ਼ ਸੁਣਨ ਤੋਂ ਤੈਨੂੰ ਖਿੱਝ ਲੱਗਦੀ ਹੈ ॥੩॥
You have not enshrined love for the True Faith of Dharma; hearing the Truth, you are enraged. ||3||
साच धरम सिउ रुचि नही आवै सति सुनत छोहाइआ ॥३॥
ਦੀਨ​ਦਇਆਲ​ਕ੍ਰਿਪਾਲ​ਪ੍ਰਭ​ਠਾਕੁਰ​ਭਗਤ​ਟੇਕ​ਹਰਿ​ਨਾਇਆ​॥​
ਹੇ ਨਾਨਕ! (ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ ਠਾਕੁਰ! ਹੇ ਕਿਰਪਾ ਦੇ ਘਰ ਪ੍ਰਭੂ! ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ।
O God, Merciful to the meek, Compassionate Lord Master, Your Name is the Support of Your devotees.
दीन दइआल क्रिपाल प्रभ ठाकुर भगत टेक हरि नाइआ ॥
ਨਾਨਕ​ਆਹਿ​ਸਰਣ​ਪ੍ਰਭ​ਆਇਓ​ਰਾਖੁ​ਲਾਜ​ਅਪਨਾਇਆ​॥੪॥੩॥੧੨੫॥​
ਹੇ ਪ੍ਰਭੂ! ਮੈਂ ਚਾਹ ਕਰ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣਾ ਦਾਸ ਬਣਾ ਕੇ ਮੇਰੀ ਲਾਜ ਰੱਖ (ਮੈਨੂੰ ਮੰਦ ਕਰਮਾਂ ਤੋਂ ਬਚਾਈ ਰੱਖ) ॥੪॥੩॥੧੨੫॥
Nanak has come to Your Sanctuary; O God, make him Your Own, and preserve his honor. ||4||3||125||
नानक आहि सरण प्रभ आइओ राखु लाज अपनाइआ ॥४॥३॥१२५॥
ਆਸਾ​ਮਹਲਾ​੫​॥​
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
ਮਿਥਿਆ​ਸੰਗਿ​ਸੰਗਿ​ਲਪਟਾਏ​ਮੋਹ​ਮਾਇਆ​ਕਰਿ​ਬਾਧੇ​॥​
(ਮੰਦ-ਭਾਗੀ ਮਨੁੱਖ) ਝੂਠੇ ਸਾਥੀਆਂ ਦੀ ਸੰਗਤਿ ਵਿਚ ਮਸਤ ਰਹਿੰਦਾ ਹੈ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ,
They are attached to falsehood; clinging to the transitory, they are trapped in emotional attachment to Maya.
मिथिआ संगि संगि लपटाए मोह माइआ करि बाधे ॥
ਜਹ​ਜਾਨੋ​ਸੋ​ਚੀਤਿ​ਨ​ਆਵੈ​ਅਹੰਬੁਧਿ​ਭਏ​ਆਂਧੇ​॥੧॥​
(ਇਹ ਜਗਤ ਛੱਡ ਕੇ) ਜਿੱਥੇ (ਆਖ਼ਰ) ਚਲੇ ਜਾਣਾ ਹੈ ਉਹ ਥਾਂ (ਇਸ ਦੇ) ਚਿੱਤ ਵਿਚ ਕਦੇ ਨਹੀਂ ਆਉਂਦਾ, ਹਉਮੈ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ॥੧॥
Wherever they go, they do not think of the Lord; they are blinded by intellectual egotism. ||1||
जह जानो सो चीति न आवै अहंबुधि भए आंधे ॥१॥
ਮਨ​ਬੈਰਾਗੀ​ਕਿਉ​ਨ​ਅਰਾਧੇ​॥​
ਹੇ ਮੇਰੇ ਮਨ! ਤੂੰ ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ਪਰਮਾਤਮਾ ਦਾ ਆਰਾਧਨ ਕਿਉਂ ਨਹੀਂ ਕਰਦਾ?
O mind, O renunciate, why don't you adore Him?
मन बैरागी किउ न अराधे ॥
ਕਾਚ​ਕੋਠਰੀ​ਮਾਹਿ​ਤੂੰ​ਬਸਤਾ​ਸੰਗਿ​ਸਗਲ​ਬਿਖੈ​ਕੀ​ਬਿਆਧੇ​॥੧॥​ਰਹਾਉ​॥​
(ਤੇਰਾ ਇਹ ਸਰੀਰ) ਕੱਚੀ ਕੋਠੜੀ ਹੈ ਜਿਸ ਵਿਚ ਤੂੰ ਵੱਸ ਰਿਹਾ ਹੈਂ, ਤੇਰੇ ਨਾਲ ਸਾਰੇ ਵਿਸ਼ੇ-ਵਿਕਾਰਾਂ ਦੇ ਰੋਗ ਚੰਬੜੇ ਪਏ ਹਨ ॥੧॥ ਰਹਾਉ ॥
You dwell in that flimsy chamber, with all the sins of corruption. ||1||Pause||
काच कोठरी माहि तूं बसता संगि सगल बिखै की बिआधे ॥१॥ रहाउ ॥
ਮੇਰੀ​ਮੇਰੀ​ਕਰਤ​ਦਿਨੁ​ਰੈਨਿ​ਬਿਹਾਵੈ​ਪਲੁ​ਖਿਨੁ​ਛੀਜੈ​ਅਰਜਾਧੇ​॥​
'ਇਹ ਮੇਰੀ ਮਲਕੀਅਤ ਹੈ ਇਹ ਮੇਰੀ ਜਾਇਦਾਦ ਹੈ'-ਇਹ ਆਖਦਿਆਂ ਹੀ (ਮੰਦ-ਭਾਗੀ ਮਨੁੱਖ ਦਾ) ਦਿਨ ਗੁਜ਼ਰ ਜਾਂਦਾ ਹੈ (ਇਸ ਤਰ੍ਹਾਂ ਹੀ ਫਿਰ) ਰਾਤ ਲੰਘ ਜਾਂਦੀ ਹੈ, ਪਲ ਪਲ ਛਿਨ ਛਿਨ ਕਰ ਕੇ ਇਸ ਦੀ ਉਮਰ ਘਟਦੀ ਜਾਂਦੀ ਹੈ।
Crying out, "Mine, mine", your days and nights pass away; moment by moment, your life is running out.
मेरी मेरी करत दिनु रैनि बिहावै पलु खिनु छीजै अरजाधे ॥