ਅਕਾਲਹੈਅਪਾਲਹੈਖਿਆਲਹੈਅਖੰਡਹੈ॥
(ਉਹ) ਕਾਲ-ਰਹਿਤ, ਪਾਲਣਾ-ਰਹਿਤ ਹੈ, (ਉਹ) ਚਿੰਤਨ (ਦਾ ਨਿਸ਼ਾਣਾ) ਹੈ ਅਤੇ ਅਖੰਡ ਸਰੂਪ ਵਾਲਾ ਹੈ।
He is Non-temporal, Patronless, a Concept and Indivisible.
अकाल है अपाल है खिआल है अखंड है ॥
ਨਰੋਗਹੈਨਸੋਗਹੈਨਭੇਦਹੈਨਭੰਡਹੈ॥
(ਉਸ ਨੂੰ) ਨਾ ਰੋਗ ਹੈ, ਨਾ ਸੋਗ ਹੈ, ਨਾ ਰਹੱਸਪੂਰਨ ਹੈ ਅਤੇ ਨਾ ਹੀ ਨਸ਼ਰ ਕੀਤੇ ਜਾਣ ਵਾਲਾ ਹੈ।
He is without ailment, without sorrow, without contrast and without slander.
न रोग है न सोग है न भेद है न भंड है ॥
ਨਅੰਗਹੈਨਰੰਗਹੈਨਸੰਗਹੈਨਸਾਥਹੈ॥
ਉਸ ਦਾ ਨਾ (ਕੋਈ) ਅੰਗ (ਸ਼ਰੀਰ) ਹੈ, ਨਾ ਰੰਗ ਹੈ, ਨਾ (ਕੋਈ) ਸੰਗ-ਸਾਥ ਹੈ।
He is limbless, colourless, comradeless and companionless.
न अंग है न रंग है न संग है न साथ है ॥
ਪ੍ਰਿਆਹੈਪਵਿਤ੍ਰਹੈਪੁਨੀਤਹੈਪ੍ਰਮਾਥਹੈ॥੧੨॥੧੭੨॥
(ਉਹ) ਪਿਆਰਾ ਹੈ, ਪਵਿਤਰ ਹੈ, ਸਵੱਛ ਹੈ ਅਤੇ (ਸਭ ਨੂੰ) ਅਧੀਨ ਰਖਣ ਵਾਲਾ ਹੈ ॥੧੨॥੧੭੨॥
He is Beloved, Sacred, Immaculate and the Subtle Truth. 12.172.
प्रिआ है पवित्र है पुनीत है प्रमाथ है ॥१२॥१७२॥
ਨਸੀਤਹੈਨਸੋਚਹੈਨਘ੍ਰਾਮਹੈਨਘਾਮਹੈ॥
(ਉਹ) ਨਾ ਸਰਦੀ ਹੈ, ਨਾ ਗਰਮੀ ਹੈ, ਨਾ ਛਾਂ ਹੈ ਅਤੇ ਨਾ ਧੁਪ ਹੈ;
He neither chilly, nor sorrowful, nor shade nor sunshine.
न सीत है न सोच है न घ्राम है न घाम है ॥
ਨਲੋਭਹੈਨਮੋਹਹੈਨਕ੍ਰੋਧਹੈਨਕਾਮਹੈ॥
(ਉਹ) ਨਾ ਲੋਭ ਹੈ, ਨਾ ਮੋਹ ਹੈ, ਨਾ ਕ੍ਰੋਧ ਹੈ ਅਤੇ ਨਾ ਹੀ ਕਾਮਨਾ ਹੈ।
He is without greed, without attachment, without anger and without lust.
न लोभ है न मोह है न क्रोध है न काम है ॥
ਨਦੇਵਹੈਨਦੈਤਹੈਨਨਰਕੋਸਰੂਪਹੈ॥
(ਉਹ) ਨਾ ਦੇਵਤਾ ਹੈ, ਨਾ ਦੈਂਤ ਹੈ ਅਤੇ ਨਾ ਪੁਰਖ ਸਰੂਪ ਵਾਲਾ ਹੈ।
He is neither god nor demon nor in he form of a human being.
न देव है न दैत है न नर को सरूप है ॥
ਨਛਲਹੈਨਛਿਦ੍ਰਹੈਨਛਿਦ੍ਰਕੀਬਿਭੂਤਿਹੈ॥੧੩॥੧੭੩॥
(ਉਸ ਵਿਚ) ਨਾ ਕੋਈ ਛਲ ਹੈ, ਨਾ ਛਿਦ੍ਰ ਹੈ ਅਤੇ ਨਾ ਹੀ ਨੁਕਸਾਂ ਵਾਲੀ ਵਿਭੂਤੀ (ਸੰਪੱਤੀ) ਹੈ ॥੧੩॥੧੭੩॥
He is neither deceit nor blemish nor the substance of slander. 13.173.
न छल है न छिद्र है न छिद्र की बिभूति है ॥१३॥१७३॥
ਨਕਾਮਹੈਨਕ੍ਰੋਧਹੈਨਲੋਭਹੈਨਮੋਹਹੈ॥
(ਉਸ ਨੂੰ) ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ,
He is without lust, anger, greed and attachment.
न काम है न क्रोध है न लोभ है न मोह है ॥
ਨਦ੍ਵੈਖਹੈਨਭੇਖਹੈਨਦੁਈਹੈਨਦ੍ਰੋਹਹੈ॥
ਨਾ ਦ੍ਵੈਸ਼ ਹੈ, ਨਾ ਭੇਖ ਹੈ, ਨਾ ਦੂਈ ਦਾ ਭਾਵ ਹੈ ਅਤੇ ਨਾ ਧੋਖਾ ਹੈ।
He is without malice, garb, duality and deception.
न द्वैख है न भेख है न दुई है न द्रोह है ॥
ਨਕਾਲਹੈਨਬਾਲਹੈਸਦੀਵਦਇਆਲਰੂਪਹੈ॥
(ਉਹ) ਨਾ ਕਾਲ ਹੈ, ਨਾ ਬਾਲਕ ਹੈ, ਸਦਾ ਦਿਆਲੂ ਰੂਪ ਵਾਲਾ ਹੈ।
He is deathless, childless and always Merciful Entity.
न काल है न बाल है सदीव दइआल रूप है ॥
ਅਗੰਜਹੈਅਭੰਜਹੈਅਭਰਮਹੈਅਭੂਤਹੈ॥੧੪॥੧੭੪॥
(ਉਹ) ਅਗੰਜ ਹੈ, ਅਭੰਜ ਹੈ, ਭਰਮ ਅਤੇ ਪੰਜ ਭੂਤਾਂ ਤੋਂ ਉੱਚਾ ਹੈ ॥੧੪॥੧੭੪॥
He is Indestructible, Invincible, Illusionless and Elementless. 14.174.
अगंज है अभंज है अभरम है अभूत है ॥१४॥१७४॥
ਅਛੇਦਛੇਦਹੈਸਦਾਅਗੰਜਗੰਜਗੰਜਹੈ॥
(ਉਹ) ਸਦਾ ਅਛੇਦ ਨੂੰ ਵੀ ਛੇਦਣ ਵਾਲਾ ਹੈ ਅਤੇ ਨਸ਼ਟ ਨਾ ਹੋਣ ਵਾਲਿਆਂ ਦਾ ਵੀ ਨਾਸ਼ਕ ਹੈ।
He always assails the unassailable, He is the Destroyer of the Indestructible.
अछेद छेद है सदा अगंज गंज गंज है ॥
ਅਭੂਤਅਭੇਖਹੈਬਲੀਅਰੂਪਰਾਗਰੰਗਹੈ॥
ਤੱਤ੍ਵਾਂ ਤੋਂ ਬਿਨਾ ਵੀ ਉਹ ਬਲਵਾਨ ਸਰੂਪ ਵਾਲਾ ਹੈ ਅਤੇ ਉਹ ਰਾਗਰੰਗ ਅਤੇ ਰੂਪ-ਰਹਿਤ ਹੈ।
His Elementless Garb is Powerful, He is the Original Form of Sound and Colour.
अभूत अभेख है बली अरूप राग रंग है ॥
ਨਦ੍ਵੈਖਹੈਨਭੇਖਹੈਨਕਾਮਕ੍ਰੋਧਕਰਮਹੈ॥
(ਉਸ ਵਿਚ) ਨਾ ਦ੍ਵੈਸ਼ ਹੈ, ਨਾ ਭੇਖ ਹੈ ਅਤੇ ਨਾ ਹੀ ਕਾਮ, ਕ੍ਰੋਧ ਅਤੇ ਕਰਮ ਹੈ।
He is without malice, garb, lust anger and action.
न द्वैख है न भेख है न काम क्रोध करम है ॥
ਨਜਾਤਹੈਨਪਾਤਹੈਨਚਿੱਤ੍ਰਚਿਹਨਬਰਨਹੈ॥੧੫॥੧੭੫॥
(ਉਸ ਦੀ) ਨਾ (ਕੋਈ) ਜਾਤਿ ਹੈ, ਨਾ ਬਰਾਦਰੀ ਹੈ ਅਤੇ ਨਾ ਹੀ (ਕੋਈ) ਚਿਤਰ, ਚਿੰਨ੍ਹ ਅਤੇ ਵਰਨ ਹੈ ॥੧੫॥੧੭੫॥
He is without caste, lineage, picture, mark and colour.15.175.
न जात है न पात है न चित्र चिहन बरन है ॥१५॥१७५॥
ਬਿਅੰਤਹੈਅਨੰਤਹੈਅਨੰਤਤੇਜਜਾਨੀਐ॥
(ਉਹ) ਬੇਅੰਤ ਹੈ, ਅਨੰਤ ਹੈ, (ਉਸ ਨੂੰ) ਬੇਅੰਤ ਤੇਜ ਵਾਲਾ ਜਾਣਨਾ ਚਾਹੀਦਾ ਹੈ।
He is Limitless, endless and be comprehended as consisting of endless Glory.
बिअंत है अनंत है अनंत तेज जानीऐ ॥
ਅਭੂਮਅਭਿੱਜਹੈਸਦਾਅਛਿੱਜਤੇਜਮਾਨੀਐ॥
(ਉਹ) ਖ਼ਾਕੀ (ਪਾਰਥਿਵ) ਨਹੀਂ ਹੈ, ਪ੍ਰਭਾਵਿਤ ਹੋਣ ਵਾਲਾ ਨਹੀਂ ਹੈ, (ਉਸ ਨੂੰ) ਸਦਾ ਨਾ ਛਿਝਣ ਵਾਲਾ ਤੇਜ ਮੰਨਣਾ ਚਾਹੀਦਾ ਹੈ।
He is unearthly and unappeasable and be considered as consisting of unassailable Glory.
अभूम अभिज है सदा अछिज तेज मानीऐ ॥
ਨਆਧਹੈਨਬਿਆਧਹੈਅਗਾਧਰੂਪਲੇਖੀਐ॥
(ਉਸ ਨੂੰ) ਨਾ ਮਾਨਸਿਕ ਰੋਗ ਹੈ, ਨਾ ਸ਼ਰੀਰਕ ਰੋਗ ਹੈ; (ਉਸ ਨੂੰ) ਅਗਾਧ ਰੂਪ ਵਾਲਾ ਗਿਣਨਾ ਚਾਹੀਦਾ ਹੈ।
He is without the ailments of body and mind and be Known as the lord of Unfathomable form.
न आध है न बिआध है अगाध रूप लेखीऐ ॥
ਅਦੋਖਹੈਅਦਾਗਹੈਅਛੈਪ੍ਰਤਾਪਪੇਖੀਐ॥੧੬॥੧੭੬॥
(ਉਹ) ਦੋਖ ਤੋਂ ਬਿਨਾ ਹੈ, ਦਾਗ਼ ਤੋਂ ਰਹਿਤ ਹੈ, (ਉਸ ਨੂੰ) ਸਦਾ ਨਸ਼ਟ ਨਾ ਹੋਣ ਵਾਲੇ ਪ੍ਰਤਾਪ ਵਾਲਾ ਵੇਖਣਾ ਚਾਹੀਦਾ ਹੈ ॥੧੬॥੧੭੬॥
He is Without blemish and stain and be visualised as consisting of Indestructible Glory.16.176
अदोख है अदाग है अछै प्रताप पेखीऐ ॥१६॥१७६॥
ਨਕਰਮਹੈਨਭਰਮਹੈਨਧਰਮਕੋਪ੍ਰਭਾਉਹੈ॥
(ਉਸ ਵਿਚ) ਨਾ ਕਰਮ ਹੈ, ਨਾ ਭਰਮ ਹੈ; (ਉਸ ਉਤੇ) ਨਾ ਧਰਮ ਦਾ ਪ੍ਰਭਾਵ ਹੈ।
He is beyond the impact of action, illusion and religion.
न करम है न भरम है न धरम को प्रभाउ है ॥
ਨਜੰਤ੍ਰਹੈਨਤੰਤ੍ਰਹੈਨਮੰਤ੍ਰਕੋਰਲਾਉਹੈ॥
ਉਹ ਨਾ ਯੰਤ੍ਰਾਂ ਵਿਚ, ਨਾ ਤੰਤ੍ਰਾਂ ਵਿਚ ਅਤੇ ਨਾ ਹੀ ਮੰਤ੍ਰਾਂ ਵਿਚ ਰਲਿਆ ਹੋਇਆ ਹੈ।
He is neither Yantra, nor Tantra nor a blend of slander.
न जंत्र है न तंत्र है न मंत्र को रलाउ है ॥
ਨਛਲਹੈਨਛਿਦ੍ਰਹੈਨਛਿਦ੍ਰਕੋਸਰੂਪਹੈ॥
(ਉਹ) ਨਾ ਛਲ ਹੈ, ਨਾ ਛਿਦ੍ਰ ਹੈ ਅਤੇ ਨਾ ਹੀ ਛਿਦ੍ਰ (ਨੁਕਸ) ਵਾਲਾ ਸਰੂਪ ਰਖਦਾ ਹੈ।
He is neither deceit, nor malice nor a form of slander.
न छल है न छिद्र है न छिद्र को सरूप है ॥
ਅਭੰਗਹੈਅਨੰਗਹੈਅਗੰਜਸੀਬਿਭੂਤਹੈ॥੧੭॥੧੭੭॥
(ਉਹ) ਨਾਸ਼ ਤੋਂ ਬਿਨਾ, ਸ਼ਰੀਰ ਤੋਂ ਬਿਨਾ ਅਤੇ ਨਸ਼ਟ ਨਾ ਹੋਣ ਵਾਲੀ ਸੰਪਦਾ ਹੈ ॥੧੭॥੧੭੭॥
He is Indivisible, limbless and treasure of unending equipment.17.177.
अभंग है अनंग है अगंज सी बिभूत है ॥१७॥१७७॥
ਨਕਾਮਹੈਨਕ੍ਰੋਧਹੈਨਲੋਭਮੋਹਕਾਰਹੈ॥
(ਉਸ ਨੂੰ) ਨਾ ਕਾਮ ਹੈ, ਨਾ ਕ੍ਰੋਧ ਹੈ ਅਤੇ ਨਾ ਲੋਭ, ਮੋਹ ਅਤੇ ਹੰਕਾਰ ('ਕਾਰ') ਹੈ।
He is without the activity of lust, anger, greed and attachment.
न काम है न क्रोध है न लोभ मोह कार है ॥
ਨਆਧਹੈਨਗਾਧਹੈਨਬਿਆਧਕੋਬਿਚਾਰਹੈ॥
ਉਹ ਨਾ ਆਧਿ ਹੈ, ਨਾ ਹੀ (ਕਿਸੇ ਪ੍ਰਾਪਤੀ ਦੀ ਉਸ ਨੂੰ) ਚਾਹ ('ਗਾਧ') ਹੈ ਅਤੇ ਨਾ ਹੀ ਵਿਆਧਿ ਦਾ ਵਿਚਾਰ ਹੈ।
He, the Unfathomable Lord, is without the concepts of the ailments of the body and mind.
न आध है न गाध है न बिआध को बिचार है ॥
ਨਰੰਗਰਾਗਰੂਪਹੈਨਰੂਪਰੇਖਰਾਰਹੈ॥
(ਉਹ) ਨਾ ਰੰਗ, ਰਾਗ ਅਤੇ ਸਰੂਪ ਵਾਲਾ ਹੈ, ਨਾ ਹੀ ਰੂਪਰੇਖਾ ਦੀ ਕੋਈ ਰੜਕ ਹੈ।
He is without affection for colour and form, He is without the dispute of beauty and line.
न रंग राग रूप है न रूप रेख रार है ॥
ਨਹਾਉਹੈਨਭਾਉਹੈਨਦਾਉਕੋਪ੍ਰਕਾਰਹੈ॥੧੮॥੧੭੮॥
(ਉਸ ਵਿਚ) ਨਾ ਹਾਵ-ਭਾਵ ਹੈ ਅਤੇ ਨਾ ਹੀ ਦਾਉ-ਪੇਚ ਦਾ ਕੋਈ ਢੰਗ ਹੈ ॥੧੮॥੧੭੮॥
He is without gesticulation and charm and any kind of deception. 18.178.
न हाउ है न भाउ है न दाउ को प्रकार है ॥१८॥१७८॥
ਗਜਾਧਪੀਨਰਾਧਪੀਕਰੰਤਸੇਵਹੈਸਦਾ॥
(ਜਿਸ ਦੀ) (ਐਰਾਵਤ ਦਾ ਸੁਆਮੀ) ਇੰਦਰ ਅਤੇ (ਨਰਾਂ ਦਾ ਸੁਆਮੀ) ਕੁਬੇਰ ਸਦਾ ਸੇਵਾ ਕਰਦੇ ਹਨ;
Indra and Kuber are always at Thy service.
गजाधपी नराधपी करंत सेव है सदा ॥
ਸਿਤਸੁਤੀਤਪਸਪਤੀਬਨਸਪਤੀਜਪਸਸਦਾ॥
(ਜਿਸ ਦਾ) ਚੰਦ੍ਰਮਾ ('ਸਿਤਸਪਤੀ') ਸੂਰਜ ਅਤੇ ਵਰੁਣ ਸਦਾ ਜਪ ਕਰਦੇ ਹਨ,
The moon, sun and Varuna ever repeat Thy Name.
सितसुती तपसपती बनसपती जपस सदा ॥
ਅਗਸਤਆਦਿਜੇਬਡੇਤਪਸਪਤੀਬਿਸੇਖੀਐ॥
ਅਗਸਤ ਆਦਿ ਵੱਡੇ ਵੱਡੇ ਵਿਸ਼ੇਸ਼ ਤਪਸਵੀ
All the distinctive and great ascetics including Agastya etc;
अगसत आदि जे बडे तपसपती बिसेखीऐ ॥
ਬਿਅੰਤਬਿਅੰਤਬਿਅੰਤਕੋਕਰੰਤਪਾਠਪੇਖੀਐ॥੧੯॥੧੭੯॥
(ਸਭ ਉਸ ਨੂੰ) ਬੇਅੰਤ ਬੇਅੰਤ ਬੇਅੰਤ ਕਹਿੰਦੇ ਵੇਖੇ ਗਏ ਹਨ ॥੧੯॥੧੭੯॥
See them reciting the Praises of the Infinite and Limitless Lord.19.179.
बिअंत बिअंत बिअंत को करंत पाठ पेखीऐ ॥१९॥१७९॥
ਅਗਾਧਆਦਿਦੇਵਕੀਅਨਾਦਬਾਤਮਾਨੀਐ॥
ਉਸ ਅਗਾਧ, ਆਦਿ ਦੇਵ ਦੀ ਗੱਲ (ਬ੍ਰਿਤਾਂਤ) ਅਨਾਦਿ ਹੈ।
The discourse of that Profound and Primal Lord is without beginning.
अगाध आदि देवकी अनाद बात मानीऐ ॥
ਨਜਾਤਪਾਤਮੰਤ੍ਰਮਿੱਤ੍ਰਸੱਤ੍ਰਸਨੇਹਜਾਨੀਐ॥
(ਉਸ ਦੀ) ਨਾ ਜਾਤਿ ਹੈ, ਨਾ ਬਰਾਦਰੀ ਹੈ, ਨਾ ਹੀ (ਉਸ ਦਾ ਕੋਈ) ਸਲਾਹਕਾਰ, ਮਿਤਰ, ਵੈਰੀ ਅਤੇ ਸਨੇਹੀ ਸਮਝਣਾ ਚਾਹੀਦਾ ਹੈ।
He hath no caste, lineage, adviser, friend, enemy and love.
न जात पात मंत्र मित्र सत्र सनेह जानीऐ ॥
ਸਦੀਵਸਰਬਲੋਕਕੇਕ੍ਰਿਪਾਲਖਿਆਲਮੈਰਹੈ॥
(ਜੋ ਵਿਅਕਤੀ) ਸਦਾ ਸਭ ਲੋਕਾਂ ਉਤੇ ਕ੍ਰਿਪਾਲੂ (ਪਰਮ ਸੱਤਾ) ਨੂੰ ਆਪਣੇ ਧਿਆਨ ਵਿਚ ਰਖਦੇ ਹਨ,
I may always remain absorbed in the Beneficent Lord of all the worlds.
सदीव सरब लोक के क्रिपाल खिआल मै रहै ॥
ਤੁਰੰਤਦ੍ਰੋਹਦੇਹਕੇਅਨੰਤਭਾਂਤਿਸੋਦਹੈ॥੨੦॥੧੮੦॥
(ਉਨ੍ਹਾਂ ਦੀ) ਦੇਹ ਦੇ ਅਨੇਕ ਤਰ੍ਹਾਂ ਦੇ ਦੁਖ ਤੁਰਤ ਹੀ ਸੜ ਜਾਂਦੇ ਹਨ ॥੨੦॥੧੮੦॥
That Lord removes immediately all the infinite agonies of the body. 20.180.
तुरंत द्रोह देह के अनंत भांति सो दहै ॥२०॥१८०॥
ਤ੍ਵਪ੍ਰਸਾਦਿ॥ਰੂਆਲਛੰਦ॥
ਤੇਰੀ ਕ੍ਰਿਪਾ ਨਾਲ: ਰੂਆਮਲ ਛੰਦ:
By Thy Grace. Rooaal Stanza.
त्व प्रसादि ॥ रूआल छंद ॥
ਰੂਪਰਾਗਨਰੇਖਰੰਗਨਜਨਮਮਰਨਬਿਹੀਨ॥
(ਜਿਸ ਦਾ) ਰੂਪ, ਰਾਗ, ਰੇਖਾ ਅਤੇ ਰੰਗ ਨਹੀਂ ਹੈ ਅਤੇ (ਜੋ) ਜਨਮ-ਮਰਨ ਤੋਂ ਰਹਿਤ ਹੈ,
He is without form, affection, mark and colour and also without birth and death.
रूप राग न रेख रंग न जनम मरन बिहीन ॥
ਆਦਿਨਾਥਅਗਾਧਪੁਰਖਸੁਧਰਮਕਰਮਪ੍ਰਬੀਨ॥
(ਜੋ) ਮੁੱਢ-ਕਦੀਮ ਦਾ ਸਭ ਦਾ ਸੁਆਮੀ, ਅਗਾਧ ਪੁਰਖ ਹੈ ਅਤੇ ਧਰਮ ਕਰਮ ਵਿਚ ਪ੍ਰਬੀਨ ਹੈ;
He is the Primal Master, Unfathomable and All-Pervading Lord and also adept in pious actions.
आदि नाथ अगाध पुरख सु धरम करम प्रबीन ॥
ਜੰਤ੍ਰਮੰਤ੍ਰਨਤੰਤ੍ਰਜਾਕੋਆਦਿਪੁਰਖਅਪਾਰ॥
(ਜਿਸ ਨੂੰ) ਯੰਤ੍ਰ, ਮੰਤ੍ਰ ਅਤੇ ਤੰਤ੍ਰ ਆਦਿ (ਵਸ ਵਿਚ ਨਹੀਂ) ਕਰ ਸਕਦੇ ਅਤੇ ਜੋ ਆਦਿ ਪੁਰਖ ਅਤੇ ਅਪਾਰ ਹੈ;
He is the Primal and Infinite Purusha without any Yantra, Mantra and Tantra.
जंत्र मंत्र न तंत्र जा को आदि पुरख अपार ॥
ਹਸਤਕੀਟਬਿਖੈਬਸੈਸਭਠਉਰਮੈਨਿਰਧਾਰ॥੧॥੧੮੧॥
(ਜੋ) ਹਾਥੀ ਤੋਂ ਲੈ ਕੇ ਕੀੜੇ ਤਕ ਵਿਚ ਵਸਦਾ ਹੈ ਅਤੇ ਜੋ ਸਾਰੀਆਂ ਥਾਂਵਾਂ ਵਿਚ ਬਿਨਾ ਕਿਸੇ ਆਧਾਰ ਦੇ ਮੌਜੂਦ ਹੈ ॥੧॥੧੮੧॥
He abides in both the elephant and the ant, and be considered living at all the places. 1.181.
हसत कीट बिखै बसै सभ ठउर मै निरधार ॥१॥१८१॥
ਜਾਤਿਪਾਤਿਨਤਾਤਜਾਕੋਮੰਤ੍ਰਮਾਤਨਮਿੱਤ੍ਰ॥
ਜਿਸ ਦੀ (ਕੋਈ) ਜਾਤਿ, ਬਰਾਦਰੀ, ਪਿਤਾ, ਮਾਤਾ, ਸਲਾਹਕਾਰ ਅਤੇ ਮਿਤਰ ਨਹੀਂ ਹੈ;
He is without caste, lineage, father, mother, adviser and friend.
जाति पाति न तात जा को मंत्र मात न मित्र ॥
ਸਰਬਠਉਰਬਿਖੈਰਮਿਓਜਿਹਚਕ੍ਰਚਿਹਨਨਚਿਤ੍ਰ॥
ਜੋ ਸਭ ਥਾਂਵਾਂ ਵਿਚ ਰਮਣ ਕਰ ਰਿਹਾ ਹੈ ਅਤੇ ਜਿਸ ਦਾ ਕੋਈ ਚਿੰਨ੍ਹ-ਚੱਕਰ ਅਤੇ ਸਰੂਪ ('ਚਿਤ੍ਰ') ਨਹੀਂ ਹੈ;
He is All-Pervading, and without mark, sign and picture.
सरब ठउर बिखै रमिओ जिह चक्र चिहन न चित्र ॥
ਆਦਿਦੇਵਉਦਾਰਮੂਰਤਿਅਗਾਧਨਾਥਅਨੰਤ॥
(ਜੋ) ਆਦਿ-ਦੇਵ, ਉਦਾਰ ਸੁਭਾ ਵਾਲਾ, ਅਗਾਧ ਅਤੇ ਅਨੰਤ ਸੁਆਮੀ ਹੈ;
He is the Primal Lord, beneficent Entity, Unfathomable and Infinite Lord.
आदि देव उदार मूरति अगाध नाथ अनंत ॥
ਆਦਿਅੰਤਨਜਾਨੀਐਅਬਿਖਾਦਦੇਵਦੁਰੰਤ॥੨॥੧੮੨॥
(ਜਿਸ ਦੇ) ਆਦਿ ਅਤੇ ਅੰਤ ਦਾ ਪਤਾ ਨਹੀਂ (ਅਤੇ ਜੋ) ਬਖੇੜਿਆਂ ਤੋਂ ਮੁਕਤ ਅਤੇ ਬੇਅੰਤ ਇਸ਼ਟ-ਦੇਵ ਹੈ ॥੨॥੧੮੨॥
His Beginning and End are unknown and He is far away from conflicts.2.182.
आदि अंत न जानीऐ अबिखाद देव दुरंत ॥२॥१८२॥
ਦੇਵਭੇਵਨਜਾਨਹੀਜਿਹਮਰਮਬੇਦਕਤੇਬ॥
ਜਿਸ ਦਾ ਭੇਦ ਦੇਵਤੇ ਨਹੀਂ ਜਾਣਦੇ ਅਤੇ (ਨ ਹੀ ਉਸ ਦਾ) ਰਹੱਸ ਵੇਦ ਅਤੇ ਕਤੇਬ ਪਾ ਸਕੇ ਹਨ।
His secrets are not known to gods and also the Vedas and Semitic texts.
देव भेव न जानही जिह मरम बेद कतेब ॥
ਸਨਕਔਸਨਕੇਸਨੰਦਨਪਾਵਹੀਨਹਸੇਬ॥
ਬ੍ਰਹਮਾ ('ਸਨਕੇਸ') ਸਨਕ, ਆਦਿ ਸੇਵਾ ਕਰ ਕੇ ਜਿਸ ਦਾ ਅਨੁਮਾਨ ਨਹੀਂ ਲਗਾ ਸਕੇ।
Sanak, Sanandan etc; the Sons of Brahma could not know His secret in spite of their service.
सनक औ सनकेस नंदन पावही न हसेब ॥
ਜੱਛਕਿੰਨਰਮੱਛਮਾਨਸਮੁਰਗਉਰਗਅਪਾਰ॥
ਯਕਸ਼, ਕਿੰਨਰ, ਮੱਛ, ਮਨੁੱਖ, ਪੰਛੀ ('ਮੁਰਗ') ਸੱਪ (ਆਦਿ ਉਸ ਦੇ ਭੇਦ ਨੂੰ ਨਹੀਂ ਪਾ ਸਕੇ)
Also Yakshas, Kinnars, fishes, men and many beings and serpents of the nether-world.
जच्छ किंनर मच्छ मानस मुरग उरग अपार ॥
ਨੇਤਿਨੇਤਿਪੁਕਾਰਹੀਸਿਵਸਕ੍ਰਔਮੁਖਚਾਰ॥੩॥੧੮੩॥
ਸ਼ਿਵ, ਇੰਦਰ ('ਸਕ੍ਰ') ਬ੍ਰਹਮਾ (ਜਿਸ ਨੂੰ) ਬੇਅੰਤ ਬੇਅੰਤ ਕਹਿੰਦੇ ਹਨ ॥੩॥੧੮੩॥
The gods Shiva, Indra and Brahma repeat 'Neti, Neti' about Him.3.183.
नेति नेति पुकार ही सिव सक्र औ मुखचार ॥३॥१८३॥
ਸਰਬਸਪਤਪਤਾਰਕੇਤਰਜਾਪਹੀਜਿਹਜਾਪ॥
ਸਾਰੇ ਸੱਤਾਂ ਪਾਤਾਲਾਂ ਦੇ ਹੇਠਾਂ ਜਿਸ ਦਾ ਜਾਪ ਜਪਿਆ ਜਾਂਦਾ ਹੈ,
All the beings of the seven nether-worlds down below repeats His Name.
सरब सपत पतार के तर जाप ही जिह जाप ॥
ਆਦਿਦੇਵਅਗਾਧਿਤੇਜਅਨਾਦਮੂਰਤਿਅਤਾਪ॥
(ਉਹ) ਆਦਿ ਦੇਵ ਅਗਾਧ ਤੇਜ ਵਾਲਾ, ਅਨਾਦਿ ਸਰੂਪ ਵਾਲਾ ਅਤੇ ਦੁਖਾਂ ਤੋਂ ਰਹਿਤ ਹੈ,
He is the Primal Lord of Unfathomable Glory, the Beginningless and Anguishless Entity.
आदि देव अगाधि तेज अनाद मूरति अताप ॥
ਜੰਤ੍ਰਮੰਤ੍ਰਨਆਵਈਕਰਤੰਤ੍ਰਮੰਤ੍ਰਨਕੀਨ॥
(ਉਹ) ਯੰਤ੍ਰ, ਮੰਤ੍ਰ ਨਾਲ ਹੱਥ ਨਹੀਂ ਆਉਂਦਾ, ਤੰਤ੍ਰ-ਮੰਤ੍ਰ ਨਾਲ ਵਸ ਨਹੀਂ ਕੀਤਾ ਜਾ ਸਕਦਾ।
He cannot be overpowered by Yantras and Mantras, He never yielded before Tantras and Mantras.
जंत्र मंत्र न आवई कर तंत्र मंत्र न कीन ॥
ਸਰਬਠਉਰਰਹਿਓਬਿਰਾਜਧਿਰਾਜਰਾਜਪ੍ਰਬੀਨ॥੪॥੧੮੪॥
(ਉਹ) ਸਭ ਦਾ ਸੁਆਮੀ ਸਾਰੇ ਸਥਾਨਾਂ ਵਿਚ ਪ੍ਰਬੀਨਤਾ-ਪੂਰਵਕ ਬਿਰਾਜਮਾਨ ਹੈ ॥੪॥੧੮੪॥
That superb Sovereign is All-Pervading and Scans all.4.184.
सरब ठउर रहिओ बिराज धिराज राज प्रबीन ॥४॥१८४॥
ਜੱਛਗੰਧ੍ਰਬਦੇਵਦਾਨੋਨਬ੍ਰਹਮਛੱਤ੍ਰੀਅਨਮਾਹਿ॥
(ਉਹ) ਯਕਸ਼ਾਂ, ਗੰਧਰਬਾਂ, ਦੇਵਤਿਆਂ, ਦੈਂਤਾ, ਬ੍ਰਾਹਮਣਾਂ, ਛਤ੍ਰੀਆਂ ਵਿਚ ਨਹੀਂ ਹੈ;
He is neither in Yakshas, Gandharvas, gods and demons, nor in Brahmins and Kshatriyas.
जच्छ गंध्रब देव दानो न ब्रहम छत्रीअन माहि ॥
ਬੈਸਨੰਕੇਬਿਖੈਬਿਰਾਜੈਸੂਦ੍ਰਭੀਵਹਨਾਹਿ॥
ਉਹ ਵੈਸ਼ਣਵਾਂ ਅਤੇ ਸ਼ੂਦਰਾਂ ਵਿਚ ਵੀ ਨਹੀਂ ਬਿਰਾਜਦਾ।
He is neither in Vaishnavas nor in Shudras.
बैसनं के बिखै बिराजै सूद्र भी वह नाहि ॥
ਗੂੜਗਉਡਨਭੀਲਭੀਕਰਬ੍ਰਹਮਸੇਖਸਰੂਪ॥
(ਉਹ) ਨਾ ਗੰਭੀਰ ਗੌੜ, ਭਿਆਨਕ ਭੀਲ ਅਤੇ ਬ੍ਰਾਹਮਣ ਤੇ ਸ਼ੇਖ ਦੇ ਸਰੂਪ ਵਿਚ ਹੈ।
He is neither in Rajputs, Gaurs and Bhils, nor in Brahmins and Sheikths.
गूड़ गउड न भील भीकर ब्रहम सेख सरूप ॥
ਰਾਤਿਦਿਵਸਨਮੱਧਉਰਧਨਭੂਮਅਕਾਸਅਨੂਪ॥੫॥੧੮੫॥
(ਉਹ) ਅਨੂਪਮ ਨਾ ਰਾਤ ਦਿਨ ਵਿਚ ਹੈ ਅਤੇ ਨਾ ਹੀ ਪਾਤਾਲ, ਧਰਤੀ ਅਤੇ ਆਕਾਸ਼ ਵਿਚ ਹੈ ॥੫॥੧੮੫॥
He is neither within night and day; He, the Unique Lord is also not within earth, sky and nether-world.5.185.
राति दिवस न मद्ध उरध न भूम अकास अनूप ॥५॥१८५॥
ਜਾਤਿਜਨਮਨਕਾਲਕਰਮਨਧਰਮਕਰਮਬਿਹੀਨ॥
(ਜਿਸ ਦੀ) ਨਾ ਜਾਤਿ ਹੈ, ਨਾ ਜਨਮ ਹੈ, ਨਾ ਮ੍ਰਿਤੂ ਹੈ, ਨਾ ਕਰਮ ਹੈ ਅਤੇ (ਜੋ) ਨਾ ਧਰਮ-ਕਰਮ ਤੋਂ ਰਹਿਤ ਹੈ।
He is without caste, birth, death and action and also without the impact of religious rituals.
जाति जनम न काल करम न धरम करम बिहीन ॥
ਤੀਰਥਜਾਤ੍ਰਨਦੇਵਪੂਜਾਗੋਰਕੇਨਅਧੀਨ॥
(ਜੋ) ਤੀਰਥ-ਯਾਤ੍ਰਾ, ਦੇਵ-ਪੂਜਾ ਅਤੇ ਮੜ੍ਹੀ-ਮਸਾਣਾਂ ਦੀ ਪੂਜਾ ਦੇ ਅਧੀਨ ਵੀ ਨਹੀਂ ਹੈ,
He is beyond the impact of pilgrimage, worship of deities and the sacrament of creation.
तीरथ जात्र न देव पूजा गोर के न अधीन ॥
ਸਰਬਸਪਤਪਤਾਰਕੇਤਰਜਾਨੀਐਜਿਹਜੋਤ॥
ਜਿਸ ਦੀ ਜੋਤਿ ਸਾਰੇ ਸੱਤਾਂ ਪਾਤਾਲਾਂ ਦੇ ਹੇਠਾਂ ਜਾਣੀ ਜਾਂਦੀ ਹੈ।
His Light Pervades in all the beings of the seven nether-worlds down below.
सरब सपत पतार के तर जानीऐ जिह जोत ॥
ਸੇਸਨਾਮਸਹੰਸ੍ਰਫਨਨਹਿਨੇਤਪੂਰਨਹੋਤ॥੬॥੧੮੬॥
ਹਜ਼ਾਰ ਫਨਾਂ ਵਾਲਾ ਸ਼ੇਸ਼ਨਾਗ ਵੀ ਨਿਤ ਨਵੇਂ ਨਾਂਵਾਂ ਨਾਲ (ਉਸ ਦੇ) ਸਾਰੇ ਨਾਂ ਸਿਮਰ ਨਹੀਂ ਸਕਿਆ ਹੈ ॥੬॥੧੮੬॥
The Sheshananga with his thousand hoods repeats His Names, but still short of his efforts.6.186.
सेस नाम सहंस्र फन नहि नेत पूरन होत ॥६॥१८६॥
ਸੋਧਿਸੋਧਿਹਟੇਸਭੈਸੁਰਬਿਰੋਧਦਾਨਵਸਰਬ॥
ਸਾਰੇ ਦੇਵਤੇ (ਉਸ ਨੂੰ) ਲਭ ਲਭ ਕੇ ਥਕ ਗਏ ਹਨ ਅਤੇ ਸਾਰੇ ਦੈਂਤ ਵਿਰੋਧ ਕਰ ਕਰ ਕੇ (ਹਾਰ ਗਏ ਹਨ)।
All the gods and demons have grown tired in His search.
सोधि सोधि हटे सभै सुर बिरोध दानव सरब ॥
ਗਾਇਗਾਇਹਟੇਗੰਧ੍ਰਬਗਵਾਇਕਿੰਨਰਗਰਬ॥
(ਉਸ ਨੂੰ) ਗਾਉਂਦੇ ਗਾਉਂਦੇ ਗੰਧਰਬ ਥਕ ਗਏ ਹਨ ਅਤੇ ਕਿੰਨਰ (ਵੀ ਵਾਜੇ ਵਜਾ ਵਜਾ ਕੇ) ਆਪਣਾ ਗੌਰਵ ਗੰਵਾ ਚੁਕੇ ਹਨ।
The ego of Gandharvas and Kinnars has been shattered by singing His Praises continuously.
गाइ गाइ हटे गंध्रब गवाइ किंनर गरब ॥
ਪੜ੍ਹਤਪੜ੍ਹਤਥਕੇਮਹਾਕਬਿਗੜ੍ਹਤਗਾੜ੍ਹਅਨੰਤ॥
ਮਹਾ ਕਵੀ ਵੀ ਅਨੰਤ ਕਾਵਿ ਰਚ ਕੇ ਅਤੇ ਉਨ੍ਹਾਂ ਨੂੰ ਪੜ੍ਹ ਪੜ੍ਹ ਕੇ ਥਕ ਗਏ ਹਨ।
The great poets have become weary of reading and composing their innumerable epics.
पढ़त पढ़त थके महा कबि गढ़त गाढ़ अनंत ॥
ਹਾਰਿਹਾਰਿਕਹਿਓਸਭੂਮਿਲਿਨਾਮਨਾਮਦੁਰੰਤ॥੭॥੧੮੭॥
(ਪਰ) ਹਾਰ ਕੇ ਸਭ ਇਸ ਨਤੀਜੇ ਉਤੇ ਪਹੁੰਚੇ ਹਨ ਕਿ (ਉਸ ਪਰਮਾਤਮਾ ਦੇ ਸਾਰੇ) ਨਾਂਵਾਂ ਦਾ ਅੰਤ ਪਾ ਸਕਣਾ ਬਹੁਤ ਔਖਾ ਹੈ ॥੭॥੧੮੭॥
All have ultimately declared that the meditation on the Name of the Lord is a very hard task. 7.187.
हारि हारि कहिओ सभू मिलि नाम नाम दुरंत ॥७॥१८७॥
ਬੇਦਭੇਦਨਪਾਇਓਲਖਿਓਨਸੇਬਕਤੇਬ॥
(ਉਸ ਦਾ) ਵੇਦਾਂ ਨੇ ਭੇਦ ਨਹੀਂ ਪਾਇਆ ਅਤੇ ਨਾ ਕਤੇਬਾਂ ਨੇ (ਉਸ) ਸੇਵਾ ਕਰਨ ਯੋਗ ਦਾ ਅੰਤ ਵੇਖਿਆ ਹੈ।
The Vedas have not been able to know His mystery and the Semitic Scriptures could not comprehend His service.
बेद भेद न पाइओ लखिओ न सेब कतेब ॥
ਦੇਵਦਾਨੋਮੂੜਮਾਨੋਜਛਨਜਾਨੈਜੇਬ॥
ਜਿਸ ਦੀ ਸ਼ਕਲ ('ਜੇਬ') ਨੂੰ ਯਕਸ਼ ਨਹੀਂ ਜਾਣ ਸਕੇ ਅਤੇ ਦੇਵਤੇ ਅਤੇ ਦੈਂਤ ਮਾਨੋ (ਜਾਣਨ ਦਾ ਯਤਨ ਕਰਦੇ ਕਰਦੇ) ਮੂਰਖ ਸਿੱਧ ਹੋ ਗਏ ਹੋਣ।
The gods, demons and men are foolish and the Yakshas do not know His Glory.
देव दानो मूड़ मानो जछ न जानै जेब ॥
ਭੂਤਭੱਬਭਵਾਨਭੂਪਤਆਦਿਨਾਥਅਨਾਥ॥
(ਉਹ ਪ੍ਰਭੂ) ਭੂਤ, ਭਵਿਖ ਅਤੇ ਵਰਤਮਾਨ ਦਾ ਰਾਜਾ ਹੈ ਅਤੇ ਆਦਿ ਨਾਥ ਅਤੇ ਨਾਸ਼ ਤੋਂ ਰਹਿਤ ਹੈ।
He is the king of past, present and future and Primal Master of the Masterless.
भूत भब भवान भूपत आदि नाथ अनाथ ॥
ਅਗਨਿਬਾਇਜਲੇਥਲੇਮਹਿਸਰਬਠਉਰਨਿਵਾਸ॥੮॥੧੮੮॥
(ਉਸ ਦਾ) ਅਗਨੀ, ਵਾਯੂ, ਜਲ, ਥਲ ਆਦਿ ਸਭਨਾਂ ਸਥਾਨਾਂ ਵਿਚ ਵਾਸਾ ਹੈ ॥੮॥੧੮੮॥
He abides at all the places including fire, air, water and earth.8.188.
अगनि बाइ जले थले महि सरब ठउर निवास ॥८॥१८८॥
ਦੇਹਗੇਹਨਨੇਹਸਨੇਹਅਬੇਹਨਾਥਅਜੀਤ॥
(ਜਿਸ ਦਾ) ਸ਼ਰੀਰ ਅਤੇ ਘਰ ਨਾਲ ਸਨੇਹ ਨਹੀਂ ਹੈ ਅਤੇ ਜੋ ਅਜਿਤ ਅਤੇ ਨਾ ਵਿੰਨ੍ਹੇ ਜਾ ਸਕਣ ਵਾਲਾ ਸੁਆਮੀ ਹੈ।
He hath no affection for body or love for home, He is Invincible and Unconquerable Lord.
देह गेह न नेह सनेह अबेह नाथ अजीत ॥
ਸਰਬਗੰਜਨਸਰਬਭੰਜਨਸਰਬਤੇਅਨਭੀਤ॥
(ਜੋ) ਸਭ ਨੂੰ ਨਸ਼ਟ ਕਰਨ ਵਾਲਾ, ਸਭ ਨੂੰ ਤੋੜਨ ਵਾਲਾ ਅਤੇ ਸਭ ਦੇ ਡਰ ਤੋਂ ਰਹਿਤ ਹੈ।
He is Destroyer and defacer of all, He is without malice and Merciful to all.
सरब गंजन सरब भंजन सरब ते अनभीत ॥
ਸਰਬਕਰਤਾਸਰਬਹਰਤਾਸਰਬਦ੍ਯਾਲਅਦ੍ਵੇਖ॥
(ਜੋ) ਸਭ ਦਾ ਕਰਤਾ, ਸਭ ਦਾ ਨਾਸ਼ਕ, ਸਭ ਉਤੇ ਦਿਆਲੂ ਅਤੇ ਅਦ੍ਵੈਸ਼ ਹੈ।
He is Creator and Destroyer of all, He is without malice and Merciful to all.
सरब करता सरब हरता सरब द्याल अद्वेख ॥