GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 32
Display Settings
Translations
ਇਮਬੇਦਉਚਾਰਤਸਾਰਸੁਤੀ
ਇਸ ਪ੍ਰਕਾਰ ਦੇ ਵੇਦਾਂ ਦੇ ਕਥਨ ਸਰਸਵਤੀ ਉਚਾਰਦੀ ਹੈ।
The Superb Shrutis (of the Vedas) declare thus.
इम बेद उचारत सारसुती ॥
ਜੋਊਵਾਰਸਕੇਚਸਕੇਰਸਹੈਂ
ਜਿਨ੍ਹਾਂ ਨੂੰ ਉਸ ਰਸ ਦਾ ਚਸਕਾ ਲਗ ਗਿਆ ਹੈ,
Those, who are absorbed with the ambrosia of the Name even by Mistake,
जोऊ वा रस के चसके रस हैं ॥
ਤੇਊਭੂਲਕਾਲਫੰਧਾਫਸਿਹੈਂ॥੨੦॥੧੬੦॥
ਉਹ ਭੁਲ ਕੇ ਵੀ ਕਾਲ ਦੇ ਫੰਧੇ ਵਿਚ ਨਹੀਂ ਫਸਦਾ ॥੨੦॥੧੬੦॥
they will not be entrapped in he snare of death.20.160.
तेऊ भूल न काल फंधा फसि हैं ॥२०॥१६०॥
ਤ੍ਵਪ੍ਰਸਾਦਿਨਰਾਜਛੰਦ
ਤੇਰੀ ਕ੍ਰਿਪਾ ਨਾਲ: ਨਰਾਜ ਛੰਦ:
By Thy Grace. Naraaj Stanza.
त्व प्रसादि ॥ नराज छंद ॥
ਅਗੰਜਆਦਿਦੇਵਹੈਂਅਭੰਜਭੰਜਜਾਨੀਐਂ
(ਉਸ ਪਰਮਾਤਮਾ ਨੂੰ) ਮੁੱਢ ਤੋਂ ਹੀ ਅਟੁੱਟ ਅਤੇ ਨਾ ਨਸ਼ਟ ਕੀਤੇ ਜਾ ਸਕਣ ਵਾਲਿਆਂ ਨੂੰ ਵੀ ਨਸ਼ਟ ਕਰਨ ਵਾਲਾ ਜਾਣਿਆ ਜਾਂਦਾ ਹੈ;
The Primal Lord is Eternal, He may be comprehended as the breaker of the Unbreakable.
अगंज आदि देव हैं अभंज भंज जानीऐं ॥
ਅਭੂਤਭੂਤਹੈਂਸਦਾਅਗੰਜਗੰਜਮਾਨੀਐਂ
(ਉਹ) ਸਦਾ ਸੂਖਮ, ਸਥੂਲ ਹੈ ਅਤੇ ਨਾ ਟੁੱਟ ਸਕਣ ਵਾਲਿਆਂ ਨੂੰ ਤੋੜਨ ਵਾਲਾ ਸਮਝਿਆ ਜਾਂਦਾ ਹੈ;
He is ever both Gross and Subtle, He assails the Unassailable.
अभूत भूत हैं सदा अगंज गंज मानीऐं ॥
ਅਦੇਵਦੇਵਹੈਂਸਦਾਅਭੇਵਭੇਵਨਾਥਹੈਂ
(ਉਹ) ਸਦਾ ਦੇਵ ਅਤੇ ਅਦੇਵ (ਦੈਂਤ) ਹੈ ਅਤੇ ਭੇਦ-ਯੁਕਤ ਅਤੇ ਭੇਦ-ਰਹਿਤ (ਗਿਆਨ ਦਾ) ਸੁਆਮੀ ਹੈ;
He is both god and demon, He is the Lord of both covert and overt.
अदेव देव हैं सदा अभेव भेव नाथ हैं ॥
ਸਮਸਤਸਿੱਧਬ੍ਰਿਧਿਦਾਸਦੀਵਸਰਬਸਾਥਹੈਂ॥੧॥੧੬੧॥
ਸਾਰੀਆਂ ਸਿੱਧੀਆਂ ਨੂੰ ਵਿਕਸਿਤ ਕਰਨ ਵਾਲਾ ਅਤੇ ਸਦਾ ਸਭ ਦਾ ਸਾਥੀ ਹੈ ॥੧॥੧੬੧॥
He is the Donor of all powers and ever accompanies all. 1.161.
समसत सिद्ध ब्रिधि दा सदीव सरब साथ हैं ॥१॥१६१॥
ਅਨਾਥਨਾਥਨਾਥਹੈਂਅਭੰਜਭੰਜਹੈਂਸਦਾ
(ਉਹ) ਪਰਮਾਤਮਾ ਸਦਾ ਅਨਾਥਾਂ ਦਾ ਨਾਥ (ਸੁਆਮੀ) ਹੈ; ਨਾ ਭੰਨੇ ਜਾ ਸਕਣ ਵਾਲਿਆਂ ਨੂੰ ਭੰਨਣ ਵਾਲਾ ਹੈ;
He is the Patron of patronless and breaker of the Unbreakable.
अनाथ नाथ नाथ हैं अभंज भंज हैं सदा ॥
ਅਗੰਜਗੰਜਗੰਜਹੈਂਸਦੀਵਸਿੱਧਬ੍ਰਿਧਦਾ
(ਉਹ) ਖ਼ਜ਼ਾਨਿਆਂ ਤੋਂ ਵਾਂਝਿਆਂ ਨੂੰ ਸਦਾ ਖ਼ਜ਼ਾਨੇ ਬਖਸ਼ਣ ਵਾਲਾ ਹੈ ਅਤੇ ਸਿੱਧੀਆਂ ਵਿਚ ਵਾਧਾ ਕਰਨ ਵਾਲਾ ਹੈ;
He is the Donor of treasure to treasureless and also Giver of power.
अगंज गंज गंज हैं सदीव सिद्ध ब्रिध दा ॥
ਅਨੂਪਰੂਪਸਰੂਪਹੈਂਅਛਿੱਜਤੇਜਮਾਨੀਐਂ
(ਉਸ ਦਾ) ਸਰੂਪ ਉਪਮਾ ਤੋਂ ਰਹਿਤ ਰੂਪ ਵਾਲਾ ਹੈ ਅਤੇ (ਉਸ ਨੂੰ) ਅਮੁਕ ਤੇਜ ਵਾਲਾ ਸਮਝਿਆ ਜਾਂਦਾ ਹੈ;
His form is unique and His Glory be considered invincible.
अनूप रूप सरूप हैं अछिज तेज मानीऐं ॥
ਸਦੀਵਸਿੱਧਬੁਧਿਦਾਪ੍ਰਤਾਪਪੱਤ੍ਰਜਾਨੀਐਂ॥੨॥੧੬੨॥
(ਉਸ ਨੂੰ) ਸਦਾ ਸ਼ੁੱਧ ਬੁੱਧੀ ਦੇਣ ਵਾਲਾ ਅਤੇ ਪ੍ਰਤਾਪ ਦਾ ਪ੍ਰਮਾਣ-ਪੱਤਰ ਮੰਨਿਆ ਜਾਂਦਾ ਹੈ ॥੨॥੧੬੨॥
He is the chastiser of powers and is the Splendour-incarnate. 2.162.
सदीव सिद्ध बुधि दा प्रताप पत्र जानीऐं ॥२॥१६२॥
ਰਾਗਰੰਗਰੂਪਹੈਂਰੋਗਰਾਗਰੇਖਹੈਂ
(ਉਸ ਨੂੰ) ਨਾ ਮੋਹ ('ਰਾਗ') ਹੈ ਅਤੇ ਨਾ ਹੀ (ਉਸ ਦਾ ਕੋਈ) ਰੂਪ-ਰੰਗ ਹੈ ਅਤੇ ਨਾ ਹੀ ਰੋਗ ਅਤੇ ਮਮਤਾ ਦੀ ਕੋਈ ਲਕੀਰ ਹੈ।
He is without affection, colour and form and without the ailment, attachment and sign.
न राग रंग रूप हैं न रोग राग रेख हैं ॥
ਅਦੋਖਅਦਾਗਅਦੱਗਹੈਂਅਭੂਤਅਭਰਮਅਭੇਖਹੈਂ
(ਉਹ) ਦੋਸ਼-ਰਹਿਤ, ਬੇ-ਦਾਗ਼, ਸਾੜਰਹਿਤ, ਭੌਤਿਕ ਤੱਤ੍ਵਾਂ ਤੋਂ ਮੁਕਤ ਅਤੇ ਭਰਮਾਂ ਤੇ ਭੇਖਾਂ ਤੋਂ ਪਰੇ ਹੈ।
He is devoid of blemish, stain and traud, He is without element, illusion and guise.
अदोख अदाग अदग हैं अभूत अभरम अभेख हैं ॥
ਤਾਤਮਾਤਜਾਤਹੈਂਪਾਤਿਚਿਹਨਬਰਨਹੈਂ
(ਉਸ ਦਾ) ਨਾ ਪਿਤਾ ਹੈ, ਨਾ ਮਾਤਾ, ਨਾ ਜਾਤਿ ਹੈ ਅਤੇ ਨਾ ਬਰਾਦਰੀ, ਨਾ ਹੀ ਕੋਈ ਚਿੰਨ੍ਹ ਜਾਂ ਵਰਨ ਹੈ।
He is without father, mother and caste and He is without lineage, mark and colour.
न तात मात जात हैं न पाति चिहन बरन हैं ॥
ਅਦੇਖਅਸੇਖਅਭੇਖਹੈਂਸਦੀਵਬਿੱਸੁਭਰਨਹੈਂ॥੩॥੧੬੩॥
(ਉਹ) ਅਦ੍ਰਿਸ਼ਟ, ਅਨੰਤ (ਅਸ਼ੇਸ਼) ਭੇਖ-ਰਹਿਤ ਅਤੇ ਸਦਾ ਸੰਸਾਰ ਦੀ ਪਾਲਨਾ ਕਰਨ ਵਾਲਾ ਹੈ ॥੩॥੧੬੩॥
He is Imperceptible, perfect and guiseless and is always the Sustainer of the Universe. 3.163.
अदेख असेख अभेख हैं सदीव बिसु भरन हैं ॥३॥१६३॥
ਬਿਸ੍ਵੰਭਰਬਿਸੁਨਾਥਹੈਂਬਿਸੇਖਬਿਸ੍ਵਭਰਨਹੈਂ
(ਉਹ) ਜਗਤ ਨੂੰ ਭਰਨ ਵਾਲਾ ਅਤੇ ਉਸ ਦਾ ਸੁਆਮੀ ਹੈ ਅਤੇ ਵਿਸ਼ੇਸ਼ ਰੂਪ ਵਿਚ ਸੰਸਾਰ ਦੀ ਪਾਲਨਾ ਕਰਨ ਵਾਲਾ ਹੈ।
He is the Creator and Master of the Universe and especially its Sustainer.
बिस्वंभर बिसुनाथ हैं बिसेख बिस्व भरन हैं ॥
ਜਿਮੀਜਮਾਨਕੇਬਿਖੈਸਦੀਵਕਰਨਭਰਨਹੈਂ
(ਉਹ) ਧਰਤੀ ਅਤੇ ਆਕਾਸ਼ ਵਿਚਾਲੇ ਸਦਾ ਹੋਣ ਵਾਲੇ ਕਰਮਾਂ ਦਾ ਸੰਯੋਜਕ ਹੈ।
Within the earth and the universe, He is always engaged in actions.
जिमी जमान के बिखै सदीव करन भरन हैं ॥
ਅਦ੍ਵੈਖਹੈਂਅਭੇਖਹੈਂਅਲੇਖਨਾਥਜਾਨੀਐਂ
ਉਸ ਨੂੰ ਦ੍ਵੈਸ਼-ਰਹਿਤ, ਭੇਖ-ਰਹਿਤ, ਲੇਖੇ ਤੋਂ ਬਿਨਾ ਸੁਆਮੀ ਸਮਝਣਾ ਚਾਹੀਦਾ ਹੈ।
He is without malice, without guise, and is known as the Accountless Master.
अद्वैख हैं अभेख हैं अलेख नाथ जानीऐं ॥
ਸਦੀਵਸਰਬਠਉਰਮੈਬਿਸੇਖਆਨਮਾਨੀਐਂ॥੪॥੧੬੪॥
(ਉਸ ਨੂੰ) ਸਾਰੀਆਂ ਥਾਂਵਾਂ ਵਿਚ ਵਿਸ਼ੇਸ਼ ਰੂਪ ਵਿਚ ਸਦਾ ਮੌਜੂਦ ਮੰਨਣਾ ਚਾਹੀਦਾ ਹੈ ॥੪॥੧੬੪॥
He may especially be considered abiding for ever in all the places. 4.164.
सदीव सरब ठउर मै बिसेख आन मानीऐं ॥४॥१६४॥
ਜੰਤ੍ਰਮੈਤੰਤ੍ਰਮੈਮੰਤ੍ਰਬਸਿਆਵਈ
(ਉਹ) ਨਾ ਯੰਤ੍ਰ ਦੇ ਵਸ ਵਿਚ ਆਉਂਦਾ ਹੈ, ਨਾ ਤੰਤ੍ਰ ਅਤੇ ਮੰਤ੍ਰ ਦੇ ਕਾਬੂ ਹੁੰਦਾ ਹੈ।
He is not within Yantras and tantras, He cannot be brought under control through Mantras.
न जंत्र मै न तंत्र मै न मंत्र बसि आवई ॥
ਪੁਰਾਨਕੁਰਾਨਨੇਤਿਨੇਤਿਕੈਬਤਾਵਈ
(ਉਸ ਨੂੰ) ਪੁਰਾਣ ਅਤੇ ਕੁਰਾਨ ਬੇਅੰਤ ਬੇਅੰਤ ਕਹਿੰਦੇ ਹਨ।
The Puranas and the Quran speak of Him as 'Neti, Neti' (infinite).
पुरान औ कुरान नेति नेति कै बतावई ॥
ਕਰਮਮੈਧਰਮਮੈਭਰਮਮੈਬਤਾਈਐ
(ਉਹ) ਨਾ ਕਰਮ ਵਿਚ, ਨਾ ਧਰਮ ਵਿਚ ਅਤੇ ਨਾ ਭਰਮ ਵਿਚ (ਲੁਪਤ) ਦਸਿਆ ਜਾਂਦਾ ਹੈ।
He cannot be told within any Karmas, religions and illusions.
न करम मै न धरम मै न भरम मै बताईऐ ॥
ਅਗੰਜਆਦਿਦੇਵਹੈਕਹੋਸੁਕੈਸਪਾਈਐ॥੫॥੧੬੫॥
ਨਾਸ ਤੋਂ ਰਹਿਤ ਉਹ ਆਦਿ ਦੇਵ ਨੂੰ ਦਸੋ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ॥੫॥੧੬੫॥
The Primal Lord is Indestructible, say, how can He be realized? 5.165.
अगंज आदि देव है कहो सु कैस पाईऐ ॥५॥१६५॥
ਜਿਮੀਜਮਾਨਕੇਬਿਖੈਸਮਸਤਿਏਕਜੋਤਿਹੈ
ਧਰਤੀ ਅਤੇ ਆਕਾਸ਼ ਵਿਚ ਸਭ ਥਾਂ (ਜਿਸ ਦੀ) ਇਕ ਜੋਤਿ (ਪਸਰੀ ਹੋਈ) ਹੈ;
Within all the earth and sky, there is only one Light.
जिमी जमान के बिखै समसति एक जोति है ॥
ਘਾਟਿਹੈਬਾਢਿਹੈਘਾਟਿਬਾਢਿਹੋਤਹੈ
ਜੋ ਨਾ ਘਟਦੀ ਹੈ, ਨਾ ਵੱਧਦੀ ਹੈ ਅਤੇ ਨਾ ਘਟਦੀ-ਵਧਦੀ ਦੋਵੇਂ ਹੈ;
Which neither decreases nor increases in any being, It never decreases or increases.
न घाटि है न बाढि है न घाटि बाढि होत है ॥
ਹਾਨਹੈਬਾਨਹੈਸਮਾਨਰੂਪਜਾਨੀਐ
(ਉਹ ਜੋਤਿ) ਨਾ ਘਾਟੇ ਵਾਲੀ ਹੈ, ਨਾ ਬਨਾਵਟ ਵਾਲੀ ਹੈ, (ਉਸ ਨੂੰ) ਸਮਾਨ ਰੂਪ ਵਾਲਾ ਸਮਝਣਾ ਚਾਹੀਦਾ ਹੈ;
It is without decadence and without habit, it is known to have the same form.
न हान है न बान है समान रूप जानीऐ ॥
ਮਕੀਨਮਕਾਨਅਪ੍ਰਮਾਨਤੇਜਮਾਨੀਐ॥੬॥੧੬੬॥
ਉਸ ਨੂੰ ਮਕਾਨਾਂ ਅਤੇ ਮਕਾਨਾਂ ਵਿਚ ਵਸਣ ਵਾਲਿਆਂ ਵਿਚ ਬੇ-ਮਿਸਾਲ ਪ੍ਰਕਾਸ਼ ਮੰਨਣਾ ਚਾਹੀਦਾ ਹੈ ॥੬॥੧੬੬॥
In all houses and places its unlimited brilliance is acknowledged. 6.166.
मकीन औ मकान अप्रमान तेज मानीऐ ॥६॥१६६॥
ਦੇਹਹੈਗੇਹਹੈਜਾਤਿਹੈਪਾਤਿਹੈ
(ਉਸ ਦਾ) ਨਾ ਸ਼ਰੀਰ ਹੈ, ਨਾ ਘਰ ਹੈ, ਨਾ ਜਾਤਿ ਹੈ ਅਤੇ ਨਾ ਹੀ ਬਰਾਦਰੀ;
He hath no body, no home, no caste and no lineage.
न देह है न गेह है न जाति है न पाति है ॥
ਮੰਤ੍ਰਹੈਮਿਤ੍ਰਹੈਤਾਤਹੈਮਾਤਹੈ
(ਉਸ ਦਾ) ਨਾ (ਕੋਈ) ਸਲਾਹਕਾਰ ਹੈ, ਨਾ ਮਿਤਰ ਹੈ, ਨਾ ਪਿਤਾ ਹੈ ਅਤੇ ਨਾ ਹੀ ਮਾਤਾ ਹੈ;
He hath no minister, no friend, no father and no mother.
न मंत्र है न मित्र है न तात है न मात है ॥
ਅੰਗਹੈਰੰਗਹੈਸੰਗਸਾਥਨੇਹਹੈ
(ਉਸ ਦਾ) ਨਾ (ਕੋਈ) ਅੰਗ-ਸਾਕ ਹੈ, ਨਾ ਰੰਗ ਹੈ, ਨਾ ਕਿਸੇ ਸੰਗੀ-ਸਾਥੀ ਦਾ ਸਨੇਹ ਹੈ;
He hath no limb, no colour, and hath no affection for a companion.
न अंग है न रंग है न संग साथ नेह है ॥
ਦੋਖਹੈਦਾਗਹੈਦ੍ਵੈਖਹੈਦੇਹਹੈ॥੭॥੧੬੭॥
(ਉਸ ਨੂੰ) ਨਾ ਦੋਸ਼ ਹੈ, ਨਾ ਕਲੰਕ ਹੈ, ਨਾ ਦ੍ਵੈਸ਼ ਹੈ, ਨਾ ਦੇਹ ਹੈ ॥੭॥੧੬੭॥
He hath no blemish, no stain, no malice and no body.7.167.
न दोख है न दाग है न द्वैख है न देह है ॥७॥१६७॥
ਸਿੰਘਹੈਸ੍ਯਾਰਹੈਰਾਉਹੈਰੰਕਹੈ
(ਉਹ) ਨਾ ਸ਼ੇਰ ਹੈ, ਨਾ ਗਿਦੜ ਹੈ, ਨਾ ਰਾਜਾ ਹੈ, ਨਾ ਭਿਖਾਰੀ ਹੈ;
He is neither a lion, nor a jackal, nor a king nor a poor.
न सिंघ है न स्यार है न राउ है न रंक है ॥
ਮਾਨਹੈਮਉਤਹੈਸਾਕਹੈਸੰਕਹੈ
(ਉਸ ਨੂੰ) ਨਾ ਮਾਣ ਹੈ, ਨਾ ਮੌਤ, ਨਾ ਸਾਕ ਹੈ ਅਤੇ ਨਾ ਹੀ ਸ਼ੰਕਾ ਹੈ;
He egoless, deathless, kinless and doubtless.
न मान है न मउत है न साक है न संक है ॥
ਜੱਛਹੈਗੰਧ੍ਰਬਹੈਨਰੁਹੈਨਾਰਹੈ
ਨਾ ਯਕਸ਼ ਹੈ, ਨਾ ਗੰਧਰਬ ਹੈ, ਨਾ ਨਰ ਹੈ ਅਤੇ ਨਾ ਹੀ ਨਾਰੀ ਹੈ;
He is neither a Yaksha, nor a Gandharva, nor a man nor a woman.
न जच्छ है न गंध्रब है न नरु है न नार है ॥
ਚੋਰਹੈਸਾਹੁਹੈਸਾਹਕੋਕੁਮਾਰਹੈ॥੮॥੧੬੮॥
ਨਾ ਚੋਰ ਹੈ, ਨਾ ਸ਼ਾਹ ਹੈ ਅਤੇ ਨਾ ਹੀ ਸ਼ਾਹੂਕਾਰ ਦਾ ਪੁੱਤਰ ਹੈ ॥੮॥੧੬੮॥
He is neither a thief, nor a moneylender nor a prince.8.168.
न चोर है न साहु है न साह को कुमार है ॥८॥१६८॥
ਨੇਹਹੈਗੇਹਹੈਦੇਹਕੋਬਨਾਉਹੈ
(ਉਸ ਨੂੰ) ਨਾ ਮੋਹ ਹੈ, ਨਾ (ਉਸ ਦਾ) ਘਰ ਹੈ, ਨਾ ਸ਼ਰੀਰ ਹੈ ਅਤੇ ਨਾ ਹੀ ਬਨਾਵਟ ਹੈ;
He is without attachment, without home and without the formation of the body.
न नेह है न गेह है न देह को बनाउ है ॥
ਛਲਹੈਛਿੱਦ੍ਰਹੈਛਲਕੋਮਿਲਾਉਹੈ
(ਉਸ ਵਿਚ) ਨਾ (ਕੋਈ) ਛਲ ਹੈ, ਨਾ ਛਿਦ੍ਰ (ਸੂਰਾਖ਼) ਹੈ, ਨਾ ਹੀ ਛਲ ਨਾਲ ਉਸ ਦਾ ਕੋਈ ਮੇਲ ਹੈ;
He is without deceit, without blemish and without the blend of deceit.
न छल है न छिद्र है न छल को मिलाउ है ॥
ਤੰਤ੍ਰਹੈਮੰਤ੍ਰਹੈਜੰਤ੍ਰਕੋਸਰੂਪਹੈ
(ਉਹ) ਨਾ ਤੰਤ੍ਰ ਹੈ, ਨਾ ਮੰਤ੍ਰ ਹੈ ਅਤੇ ਨਾ ਯੰਤ੍ਰ ਦਾ ਸਰੂਪ ਹੈ;
He is neither Tantra, nor a mantra nor the form of Yantra.
न तंत्र है न मंत्र है न जंत्र को सरूप है ॥
ਰਾਗਹੈਰੰਗਹੈਰੇਖਹੈਰੂਪਹੈ॥੯॥੧੬੯॥
(ਉਸ ਨੂੰ) ਨਾ ਮੋਹ ਹੈ, ਨਾ ਰੰਗ ਹੈ, (ਉਸ ਦਾ) ਨਾ ਆਕਾਰ ਹੈ ਅਤੇ ਨਾ ਹੀ (ਕੋਈ) ਸਰੂਪ ਹੈ ॥੯॥੧੬੯॥
He is without affection, without colour, without form and without lineage. 9.169.
न राग है न रंग है न रेख है न रूप है ॥९॥१६९॥
ਜੰਤ੍ਰਹੈਮੰਤ੍ਰਹੈਤੰਤ੍ਰਕੋਬਨਾਉਹੈ
(ਉਹ) ਨਾ ਯੰਤ੍ਰ (ਦੇ ਵਸ) ਹੈ, ਨਾ ਮੰਤ੍ਰ ਅਤੇ ਨਾ ਤੰਤ੍ਰ ਦੁਆਰਾ ਬਣਿਆ ਹੈ,
He is neither a Yantra, nor a Mantra nor the formation of a Tantra.
न जंत्र है न मंत्र है न तंत्र को बनाउ है ॥
ਛਲਹੈਛਿੱਦ੍ਰਹੈਛਾਇਆਕੋਮਿਲਾਉਹੈ
(ਉਹ) ਨਾ ਛਲ ਹੈ, ਨਾ ਛਿਦ੍ਰ (ਸੂਰਾਖ਼) ਹੈ ਅਤੇ ਨਾ ਮਾਇਆ ('ਛਾਇਆ') ਨਾਲ (ਉਸ ਦਾ) ਮੇਲ ਹੈ;
He is without deceit, without blemish and without the blend of ignorance.
न छल है न छिद्र है न छाइआ को मिलाउ है ॥
ਰਾਗਹੈਰੰਗਹੈਰੂਪਹੈਰੇਖਹੈ
(ਉਹ) ਨਾ ਮੋਹ ਹੈ, ਨਾ ਰੰਗ ਹੈ, ਨਾ ਰੂਪ ਵਾਲਾ ਹੈ ਅਤੇ ਨਾ ਹੀ ਆਕਾਰ ਵਾਲਾ ਹੈ;
He is without affection, without colour, without form and without line.
न राग है न रंग है न रूप है न रेख है ॥
ਕਰਮਹੈਧਰਮਹੈਅਜਨਮਹੈਅਭੇਖਹੈ॥੧੦॥੧੭੦॥
(ਉਹ) ਨਾ ਕਰਮ ਹੈ, ਨਾ ਧਰਮ ਹੈ, (ਉਹ) ਅਜਨਮਾ ਅਤੇ ਭੇਖ ਤੋਂ ਰਹਿਤ ਹੈ ॥੧੦॥੧੭੦॥
He is actionless, religionless, birthless and guiseless. 10.170.
न करम है न धरम है अजनम है अभेख है ॥१०॥१७०॥
ਤਾਤਹੈਮਾਤਹੈਅਖ੍ਯਾਲਅਖੰਡਰੂਪਹੈ
(ਉਸ ਦਾ) ਨਾ ਪਿਤਾ ਹੈ, ਨਾ ਮਾਤਾ, (ਉਹ) ਖਿਆਲ ਤੋਂ ਉੱਚਾ ਅਖੰਡ ਰੂਪ ਵਾਲਾ ਹੈ।
He is without father, without nother, beyond thought and Indivisible Entity.
न तात है न मात है अख्याल अखंड रूप है ॥
ਅਛੇਦਹੈਅਭੇਦਹੈਰੰਕਹੈਭੂਪਹੈ
(ਉਹ) ਅਛੇਦ ਅਤੇ ਅਭੇਦ ਹੈ, (ਉਹ) ਨਾ ਭਿਖਾਰੀ ਹੈ ਅਤੇ ਨਾ ਹੀ ਰਾਜਾ।
He is Invincible and Indiscriminate; He is neither a pauper nor a king.
अछेद है अभेद है न रंक है न भूप है ॥
ਪਰੇਹੈਪਵਿਤ੍ਰਹੈਪੁਨੀਤਹੈਪੁਰਾਨਹੈ
(ਉਹ ਸਭ ਤੋਂ) ਪਰੇ ਹੈ, ਪਵਿਤਰ ਹੈ, ਸਵੱਛ ਹੈ ਅਤੇ ਪੁਰਾਤਨ ਹੈ।
He is in the Yond, He is Holy, Immaculate and Ancient.
परे है पवित्र है पुनीत है पुरान है ॥
ਅਗੰਜਹੈਅਭੰਜਹੈਕਰੀਮਹੈਕੁਰਾਨਹੈ॥੧੧॥੧੭੧॥
(ਉਹ) ਨਾ ਨਾਸ਼ ਹੁੰਦਾ ਹੈ, ਨਾ ਟੁੱਟਦਾ ਹੈ, ਉਹ ਕ੍ਰਿਪਾਲੂ ਹੈ, ਪਵਿਤਰ ਧਰਮ-ਗ੍ਰੰਥ (ਕੁਰਾਨ) ਹੈ ॥੧੧॥੧੭੧॥
He is Indestructible, Invincible, Merciful and Holy like Quran. 11.171.
अगंज है अभंज है करीम है कुरान है ॥११॥१७१॥