ਹਰਿਕਾਨਾਮੁਜਨਕਉਭੋਗਜੋਗ॥
(ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ,
The Name of the Lord is the enjoyment and Yoga of His servants.
हरि का नामु जन कउ भोग जोग ॥
ਹਰਿਨਾਮੁਜਪਤਕਛੁਨਾਹਿਬਿਓਗੁ॥
ਪ੍ਰਭੂ ਦਾ ਨਾਮ ਜਪਦਿਆਂ (ਉਸ ਨੂੰ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ।
Chanting the Lord's Name, there is no separation from Him.
हरि नामु जपत कछु नाहि बिओगु ॥
ਜਨੁਰਾਤਾਹਰਿਨਾਮਕੀਸੇਵਾ॥
(ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ;
His servants are imbued with the service of the Lord's Name.
जनु राता हरि नाम की सेवा ॥
ਨਾਨਕਪੂਜੈਹਰਿਹਰਿਦੇਵਾ॥੬॥
ਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਨੂੰ ਪੂਜਦਾ ਹੈ ॥੬॥
O Nanak, worship the Lord, the Lord Divine, Har, Har. ||6||
नानक पूजै हरि हरि देवा ॥६॥
ਹਰਿਹਰਿਜਨਕੈਮਾਲੁਖਜੀਨਾ॥
ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ,
The Lord's Name, Har, Har, is the treasure of wealth of His servants.
हरि हरि जन कै मालु खजीना ॥
ਹਰਿਧਨੁਜਨਕਉਆਪਿਪ੍ਰਭਿਦੀਨਾ॥
ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ।
The treasure of the Lord has been bestowed on His servants by God Himself.
हरि धनु जन कउ आपि प्रभि दीना ॥
ਹਰਿਹਰਿਜਨਕੈਓਟਸਤਾਣੀ॥
ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ,
The Lord, Har, Har is the All-powerful Protection of His servants.
हरि हरि जन कै ओट सताणी ॥
ਹਰਿਪ੍ਰਤਾਪਿਜਨਅਵਰਨਜਾਣੀ॥
ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ।
His servants know no other than the Lord's Magnificence.
हरि प्रतापि जन अवर न जाणी ॥
ਓਤਿਪੋਤਿਜਨਹਰਿਰਸਿਰਾਤੇ॥
ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ,
Through and through, His servants are imbued with the Lord's Love.
ओति पोति जन हरि रसि राते ॥
ਸੁੰਨਸਮਾਧਿਨਾਮਰਸਮਾਤੇ॥
(ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ।
In deepest Samaadhi, they are intoxicated with the essence of the Naam.
सुंन समाधि नाम रस माते ॥
ਆਠਪਹਰਜਨੁਹਰਿਹਰਿਜਪੈ॥
(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ,
Twenty-four hours a day, His servants chant Har, Har.
आठ पहर जनु हरि हरि जपै ॥
ਹਰਿਕਾਭਗਤੁਪ੍ਰਗਟੁਨਹੀਛਪੈ॥
(ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ।
The devotees of the Lord are known and respected; they do not hide in secrecy.
हरि का भगतु प्रगटु नही छपै ॥
ਹਰਿਕੀਭਗਤਿਮੁਕਤਿਬਹੁਕਰੇ॥
ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ;
Through devotion to the Lord, many have been liberated.
हरि की भगति मुकति बहु करे ॥
ਨਾਨਕਜਨਸੰਗਿਕੇਤੇਤਰੇ॥੭॥
ਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ॥੭॥
O Nanak, along with His servants, many others are saved. ||7||
नानक जन संगि केते तरे ॥७॥
ਪਾਰਜਾਤੁਇਹੁਹਰਿਕੋਨਾਮੁ॥
ਪ੍ਰਭੂ ਦਾ ਇਹ ਨਾਮ (ਹੀ) "ਪਾਰਜਾਤ" ਰੁੱਖ ਹੈ,
This Elysian Tree of miraculous powers is the Name of the Lord.
पारजातु इहु हरि को नामु ॥
ਕਾਮਧੇਨਹਰਿਹਰਿਗੁਣਗਾਮ॥
ਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) "ਕਾਮਧੇਨ" ਹੈ।
The Khaamadhayn, the cow of miraculous powers, is the singing of the Glory of the Lord's Name, Har, Har.
कामधेन हरि हरि गुण गाम ॥
ਸਭਤੇਊਤਮਹਰਿਕੀਕਥਾ॥
ਪ੍ਰਭੂ ਦੀਆਂ (ਸਿਫ਼ਤ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ,
Highest of all is the Lord's Speech.
सभ ते ऊतम हरि की कथा ॥
ਨਾਮੁਸੁਨਤਦਰਦਦੁਖਲਥਾ॥
(ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ।
Hearing the Naam, pain and sorrow are removed.
नामु सुनत दरद दुख लथा ॥
ਨਾਮਕੀਮਹਿਮਾਸੰਤਰਿਦਵਸੈ॥
(ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ,
The Glory of the Naam abides in the hearts of His Saints.
नाम की महिमा संत रिद वसै ॥
ਸੰਤਪ੍ਰਤਾਪਿਦੁਰਤੁਸਭੁਨਸੈ॥
(ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ।
By the Saint's kind intervention, all guilt is dispelled.
संत प्रतापि दुरतु सभु नसै ॥
ਸੰਤਕਾਸੰਗੁਵਡਭਾਗੀਪਾਈਐ॥
ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤਿ ਮਿਲਦੀ ਹੈ,
The Society of the Saints is obtained by great good fortune.
संत का संगु वडभागी पाईऐ ॥
ਸੰਤਕੀਸੇਵਾਨਾਮੁਧਿਆਈਐ॥
(ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ।
Serving the Saint, one meditates on the Naam.
संत की सेवा नामु धिआईऐ ॥
ਨਾਮਤੁਲਿਕਛੁਅਵਰੁਨਹੋਇ॥
ਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ,
There is nothing equal to the Naam.
नाम तुलि कछु अवरु न होइ ॥
ਨਾਨਕਗੁਰਮੁਖਿਨਾਮੁਪਾਵੈਜਨੁਕੋਇ॥੮॥੨॥
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ ॥੮॥੨॥
O Nanak, rare are those, who, as Gurmukh, obtain the Naam. ||8||2||
नानक गुरमुखि नामु पावै जनु कोइ ॥८॥२॥
ਸਲੋਕੁ॥
Shalok:
सलोकु ॥
ਬਹੁਸਾਸਤ੍ਰਬਹੁਸਿਮ੍ਰਿਤੀਪੇਖੇਸਰਬਢਢੋਲਿ॥
ਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ)
The many Shaastras and the many Simritees - I have seen and searched through them all.
बहु सासत्र बहु सिम्रिती पेखे सरब ढढोलि ॥
ਪੂਜਸਿਨਾਹੀਹਰਿਹਰੇਨਾਨਕਨਾਮਅਮੋਲ॥੧॥
(ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥
They are not equal to Har, Haray - O Nanak, the Lord's Invaluable Name. ||1||
पूजसि नाही हरि हरे नानक नाम अमोल ॥१॥
ਅਸਟਪਦੀ॥
Ashtapadee:
असटपदी ॥
ਜਾਪਤਾਪਗਿਆਨਸਭਿਧਿਆਨ॥
(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ,
Chanting, intense meditation, spiritual wisdom and all meditations;
जाप ताप गिआन सभि धिआन ॥
ਖਟਸਾਸਤ੍ਰਸਿਮ੍ਰਿਤਿਵਖਿਆਨ॥
ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;
the six schools of philosophy and sermons on the scriptures;
खट सासत्र सिम्रिति वखिआन ॥
ਜੋਗਅਭਿਆਸਕਰਮਧ੍ਰਮਕਿਰਿਆ॥
ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ,
the practice of Yoga and righteous conduct;
जोग अभिआस करम ध्रम किरिआ ॥
ਸਗਲਤਿਆਗਿਬਨਮਧੇਫਿਰਿਆ॥
(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ;
the renunciation of everything and wandering around in the wilderness;
सगल तिआगि बन मधे फिरिआ ॥
ਅਨਿਕਪ੍ਰਕਾਰਕੀਏਬਹੁਜਤਨਾ॥
ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ,
the performance of all sorts of works;
अनिक प्रकार कीए बहु जतना ॥
ਪੁੰਨਦਾਨਹੋਮੇਬਹੁਰਤਨਾ॥
ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ,
donations to charities and offerings of jewels to fire;
पुंन दान होमे बहु रतना ॥
ਸਰੀਰੁਕਟਾਇਹੋਮੈਕਰਿਰਾਤੀ॥
ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ,
cutting the body apart and making the pieces into ceremonial fire offerings;
सरीरु कटाइ होमै करि राती ॥
ਵਰਤਨੇਮਕਰੈਬਹੁਭਾਤੀ॥
ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ;
keeping fasts and making vows of all sorts
वरत नेम करै बहु भाती ॥
ਨਹੀਤੁਲਿਰਾਮਨਾਮਬੀਚਾਰ॥
(ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ,
- none of these are equal to the contemplation of the Name of the Lord,
नही तुलि राम नाम बीचार ॥
ਨਾਨਕਗੁਰਮੁਖਿਨਾਮੁਜਪੀਐਇਕਬਾਰ॥੧॥
(ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ॥੧॥
O Nanak, if, as Gurmukh, one chants the Naam, even once. ||1||
नानक गुरमुखि नामु जपीऐ इक बार ॥१॥
ਨਉਖੰਡਪ੍ਰਿਥਮੀਫਿਰੈਚਿਰੁਜੀਵੈ॥
(ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ,
You may roam over the nine continents of the world and live a very long life;
नउ खंड प्रिथमी फिरै चिरु जीवै ॥
ਮਹਾਉਦਾਸੁਤਪੀਸਰੁਥੀਵੈ॥
(ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ;
you may become a great ascetic and a master of disciplined meditation
महा उदासु तपीसरु थीवै ॥
ਅਗਨਿਮਾਹਿਹੋਮਤਪਰਾਨ॥
ਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ;
and burn yourself in fire;
अगनि माहि होमत परान ॥
ਕਨਿਕਅਸ੍ਵਹੈਵਰਭੂਮਿਦਾਨ॥
ਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ;
you may give away gold, horses, elephants and land;
कनिक अस्व हैवर भूमि दान ॥
ਨਿਉਲੀਕਰਮਕਰੈਬਹੁਆਸਨ॥
ਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ) ਆਸਨ ਕਰੇ,
you may practice techniques of inner cleansing and all sorts of Yogic postures;
निउली करम करै बहु आसन ॥
ਜੈਨਮਾਰਗਸੰਜਮਅਤਿਸਾਧਨ॥
ਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ;
you may adopt the self-mortifying ways of the Jains and great spiritual disciplines;
जैन मारग संजम अति साधन ॥
ਨਿਮਖਨਿਮਖਕਰਿਸਰੀਰੁਕਟਾਵੈ॥
ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ,
piece by piece, you may cut your body apart;
निमख निमख करि सरीरु कटावै ॥
ਤਉਭੀਹਉਮੈਮੈਲੁਨਜਾਵੈ॥
ਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।
but even so, the filth of your ego shall not depart.
तउ भी हउमै मैलु न जावै ॥
ਹਰਿਕੇਨਾਮਸਮਸਰਿਕਛੁਨਾਹਿ॥
(ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ;
There is nothing equal to the Name of the Lord.
हरि के नाम समसरि कछु नाहि ॥
ਨਾਨਕਗੁਰਮੁਖਿਨਾਮੁਜਪਤਗਤਿਪਾਹਿ॥੨॥
ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੨॥
O Nanak, as Gurmukh, chant the Naam, and obtain salvation. ||2||
नानक गुरमुखि नामु जपत गति पाहि ॥२॥
ਮਨਕਾਮਨਾਤੀਰਥਦੇਹਛੁਟੈ॥
(ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ,
With your mind filled with desire, you may give up your body at a sacred shrine of pilgrimage;
मन कामना तीरथ देह छुटै ॥
ਗਰਬੁਗੁਮਾਨੁਨਮਨਤੇਹੁਟੈ॥
(ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ।
but even so, egotistical pride shall not be removed from your mind.
गरबु गुमानु न मन ते हुटै ॥
ਸੋਚਕਰੈਦਿਨਸੁਅਰੁਰਾਤਿ॥
(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ,
You may practice cleansing day and night,
सोच करै दिनसु अरु राति ॥
ਮਨਕੀਮੈਲੁਨਤਨਤੇਜਾਤਿ॥
(ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ।
but the filth of your mind shall not leave your body.
मन की मैलु न तन ते जाति ॥
ਇਸੁਦੇਹੀਕਉਬਹੁਸਾਧਨਾਕਰੈ॥
(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ,
You may subject your body to all sorts of disciplines,
इसु देही कउ बहु साधना करै ॥
ਮਨਤੇਕਬਹੂਨਬਿਖਿਆਟਰੈ॥
(ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ।
but your mind will never be rid of its corruption.
मन ते कबहू न बिखिआ टरै ॥
ਜਲਿਧੋਵੈਬਹੁਦੇਹਅਨੀਤਿ॥
(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ,
You may wash this transitory body with loads of water,
जलि धोवै बहु देह अनीति ॥
ਸੁਧਕਹਾਹੋਇਕਾਚੀਭੀਤਿ॥
(ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?
but how can a wall of mud be washed clean?
सुध कहा होइ काची भीति ॥
ਮਨਹਰਿਕੇਨਾਮਕੀਮਹਿਮਾਊਚ॥
ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ।
O my mind, the Glorious Praise of the Name of the Lord is the highest;
मन हरि के नाम की महिमा ऊच ॥
ਨਾਨਕਨਾਮਿਉਧਰੇਪਤਿਤਬਹੁਮੂਚ॥੩॥
ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੩॥
O Nanak, the Naam has saved so many of the worst sinners. ||3||
नानक नामि उधरे पतित बहु मूच ॥३॥
ਬਹੁਤੁਸਿਆਣਪਜਮਕਾਭਉਬਿਆਪੈ॥
(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ,
Even with great cleverness, the fear of death clings to you.
बहुतु सिआणप जम का भउ बिआपै ॥