GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 177
Display Settings
Translations
ਚਲਿਯੋਰੋਸਸ੍ਰੀਰਾਮਲੀਨੇਕੁਠਾਰੰ॥੩੧॥
ਪਰਸ਼ੁਰਾਮ ਗੁੱਸੇ ਵਿਚ ਆ ਕੇ ਅਤੇ ਕੁਹਾੜਾ ਲੈ ਕੇ (ਬ੍ਰਾਹਮਣਾਂ ਦੀ ਸਹਾਇਤਾ ਲਈ) ਚਲ ਪਿਆ ॥੩੧॥
The Brahmin, in great agony called Parashurama, who, holding his axe, moved with great fury.31.
चलियो रोस स्री राम लीने कुठारं ॥३१॥
ਸੁਨ੍ਯੋਸਰਬਭੂਪੰਹਠੀਰਾਮਆਏ
ਸਾਰਿਆਂ (ਛਤਰੀ) ਰਾਜਿਆਂ ਨੇ ਸੁਣਿਆ ਕਿ ਹਠੀਲਾ ਪਰਸ਼ੁਰਾਮ ਆ ਗਿਆ ਹੈ।
सुन्यो सरब भूपं हठी राम आए ॥
ਸਭੰਜੁਧੁਕੋਸਸਤ੍ਰਅਸਤ੍ਰੰਬਨਾਏ
ਸਾਰਿਆਂ ਨੇ ਯੁੱਧ ਲਈ ਅਸਤ੍ਰ ਅਤੇ ਸ਼ਸਤ੍ਰ ਸਜਾ ਲਏ।
When all the kings heard that taking a vow of killing Kshatriyas, the persistent Parashurama had arrived, then all of them prepared for war, taking all their weapons.
सभं जुधु को ससत्र असत्रं बनाए ॥
ਚੜੇਚਉਪਕੈਕੈਕੀਏਜੁਧਐਸੇ
ਬੜੇ ਉਤਸਾਹ ਨਾਲ (ਉਨ੍ਹਾਂ ਨੇ) ਪ੍ਰਸਥਾਨ ਕੀਤਾ
चड़े चउप कै कै कीए जुध ऐसे ॥
ਮਨੋਰਾਮਸੋਰਾਵਣੰਲੰਕਜੈਸੇ॥੩੨॥
ਅਤੇ ਅਜਿਹਾ ਯੁੱਧ ਕੀਤਾ ਜਿਹੋ ਜਿਹਾ ਲੰਕਾ ਵਿਚ ਰਾਮ ਦਾ ਰਾਵਣ ਨਾਲ ਹੋਇਆ ਸੀ ॥੩੨॥
In great ire, all of them came to wage the war like Rana and Ravana in Sri Lanka.32.
मनो राम सो रावणं लंक जैसे ॥३२॥
ਲਗੇਸਸਤ੍ਰੰਅਸਤ੍ਰੰਲਖੇਰਾਮਅੰਗੰ
ਪਰਸ਼ੁਰਾਮ ਨੇ ਜਦੋਂ (ਆਪਣੇ) ਅੰਗਾਂ ਵਿਚ ਅਸਤ੍ਰ ਅਤੇ ਸ਼ਸਤ੍ਰ ਲਗੇ ਹੋਏ ਵੇਖੇ
लगे ससत्रं असत्रं लखे राम अंगं ॥
ਗਹੇਬਾਣਪਾਣੰਕੀਏਸਤ੍ਰਭੰਗੰ
(ਤਾਂ ਉਸ ਨੇ) ਹੱਥ ਵਿਚ ਧਨੁਸ਼-ਬਾਣ ਪਕੜ ਕੇ ਵੈਰੀਆਂ ਦਾ ਨਾਸ਼ ਕਰ ਦਿੱਤਾ।
When Parashurama saw that he was being attacked with arms and weapons, then he took the arrows in hand and killed his enemies
गहे बाण पाणं कीए सत्र भंगं ॥
ਭੁਜਾਹੀਣਏਕੰਸਿਰੰਹੀਣਕੇਤੇ
ਇਕਨਾਂ ਨੂੰ ਭੁਜਾਵਾ ਤੋਂ ਬਿਨਾ ਕਰ ਦਿੱਤਾ ਅਤੇ ਇਕਨਾਂ ਨੂੰ ਸਿਰਾਂ ਤੋਂ ਬਿਨਾ ਕਰ ਦਿੱਤਾ।
भुजा हीण एकं सिरं हीण केते ॥
ਸਬੈਮਾਰਡਾਰੇਗਏਬੀਰਜੇਤੇ॥੩੩॥
ਸਾਰੇ (ਛਤਰੀ) ਹੀ ਮਾਰ ਦਿੱਤੇ ਜਿਤਨੇ ਸੂਰਵੀਰ (ਯੁੱਧ ਕਰਨ ਲਈ) ਗਏ ਸਨ ॥੩੩॥
Many warriors became armless and many became headless. All those warriors who went in front of Parashurama, he killed all of the,.33.
सबै मार डारे गए बीर जेते ॥३३॥
ਕਰੀਛਤ੍ਰਹੀਣਛਿਤੰਕੀਸਬਾਰੰ
(ਪਰਸ਼ੁਰਾਮ ਨੇ) ਇੱਕੀ ਵਾਰ ਧਰਤੀ ਨੂੰ ਛਤਰੀਆਂ ਤੋਂ ਹੀਨ ਕਰ ਦਿੱਤਾ।
करी छत्रहीण छितं कीस बारं ॥
ਹਣੇਐਸਹੀਭੂਪਸਰਬੰਸੁਧਾਰੰ
ਇਸ ਤਰ੍ਹਾਂ ਉਸ ਨੇ ਸਾਰਿਆਂ ਰਾਜਿਆਂ ਨੂੰ ਚੰਗੀ ਤਰ੍ਹਾਂ ਮਾਰ ਦਿੱਤਾ।
He caused the earth to become without Kshatriyas for twenty-one times and in this way, he destroyed all the kings and their base
हणे ऐस ही भूप सरबं सुधारं ॥
ਕਥਾਸਰਬਜਉਛੋਰਤੇਲੈਸੁਨਾਉ
ਸਾਰੀ ਕਥਾ ਜੇ ਮੁੱਢ ਤੋਂ ਲੈ ਕੇ ਸੁਣਾਵਾਂ,
कथा सरब जउ छोर ते लै सुनाउ ॥
ਹ੍ਰਿਦੈਗ੍ਰੰਥਕੇਬਾਢਬੇਤੇਡਰਾਉ॥੩੪॥
ਤਾਂ ਗ੍ਰੰਥ ਦੇ ਵੱਡਾ ਹੋ ਜਾਣ ਤੋਂ ਹਿਰਦੇ ਵਿਚ ਸੰਕੋਚ ਕਰਦਾ ਹਾਂ ॥੩੪॥
And if I describe the complete story from one end to the other, then I fear that the book will become very voluminous.34.
ह्रिदै ग्रंथ के बाढबे ते डराउ ॥३४॥
ਚੌਪਈ
ਚੌਪਈ:
CHAUPAI
चौपई ॥
ਕਰਿਜਗਮੋਇਹਭਾਤਿਅਖਾਰਾ
ਜਗਤ ਵਿਚ ਇਸ ਤਰ੍ਹਾਂ ਦਾ ਕੌਤਕ ਰਚਾਉਣ ਲਈ
करि जग मो इह भाति अखारा ॥
ਨਵਮਵਤਾਰਬਿਸਨਇਮਧਾਰਾ
ਵਿਸ਼ਣੂ ਨੇ ਇਸ ਤਰ੍ਹਾਂ ਨੌਵਾਂ ਅਵਤਾਰ ਧਾਰਨ ਕੀਤਾ ਸੀ।
In this way, Vishnu manifested for the ninth time in order to enact the wonderful play.
नवम वतार बिसन इम धारा ॥
ਅਬਬਰਨੋਦਸਮੋਅਵਤਾਰਾ
ਹੁਣ (ਮੈਂ) ਦਸਵੇਂ ਅਵਤਾਰ ਦਾ ਵਰਣਨ ਕਰਦਾ ਹਾਂ
अब बरनो दसमो अवतारा ॥
ਸੰਤਜਨਾਕਾਪ੍ਰਾਨਅਧਾਰਾ॥੩੫॥
ਜੋ ਸੰਤ-ਜਨਾਂ ਦੇ ਪ੍ਰਾਣਾਂ ਦਾ ਆਧਾਰ ਹੈ ॥੩੫॥
Now I describe the tenth incarnation, who is the support of the life-breath of the saints.35.
संत जना का प्रान अधारा ॥३५॥
ਇਤਿਸ੍ਰੀਬਚਿਤ੍ਰਨਾਟਕੇਨਵਮੋਅਵਤਾਰਪਰਸਰਾਮਸਮਾਪਤਮਸਤੁਸੁਭਮਸਤੁ॥੯॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਨੌਵੇਂ ਅਵਤਾਰ ਪਰਸਰਾਮ ਦੇ ਕਥਨ ਦੀ ਸਮਾਪਤੀ ਸਭ ਸ਼ੁਭ ਹੈ ॥੯॥
End of the description of the ninth incarnation PARASHURAMA in BACHITTAR NATAK.9.
इति स्री बचित्र नाटके नवमो अवतार परसराम समापतम सतु सुभम सतु ॥९॥
ਅਥਬ੍ਰਹਮਾਅਵਤਾਰਕਥਨੰ
ਹੁਣ ਬ੍ਰਹਮਾ ਅਵਤਾਰ ਦਾ ਕਥਨ
Now begins the description of Brahma Incarnation:
अथ ब्रहमा अवतार कथनं ॥
ਸ੍ਰੀਭਗਉਤੀਜੀਸਹਾਇ
ਸ੍ਰੀ ਭਗਉਤੀ ਜੀ ਸਹਾਇ
Let Sri Bhagauti Ji (The Primal Lord) be helpful.
स्री भगउती जी सहाइ ॥
ਚੌਪਈ
ਚੌਪਈ:
CHAUPAI
चौपई ॥
ਅਬਉਚਰੋਮੈਕਥਾਚਿਰਾਨੀ
ਹੁਣ ਮੈਂ (ਇਕ) ਪੁਰਾਣੀ ਕਥਾ ਦਾ ਉੱਚਾਰਣ ਕਰਦਾ ਹਾਂ
अब उचरो मै कथा चिरानी ॥
ਜਿਮਉਪਜ੍ਯੋਬ੍ਰਹਮਾਸੁਰਗਿਆਨੀ
ਜਿਵੇਂ ਕਿ ਗਿਆਨਵਾਨ ਬ੍ਰਹਮਾ ਦੇਵਤਾ ਉਤਪੰਨ ਹੋਇਆ ਸੀ।
Now I describe that ancient story as to how the knowledgeable Brahma was bron.
जिम उपज्यो ब्रहमा सुर गिआनी ॥
ਚਤੁਰਾਨਨਅਘਓਘਨਹਰਤਾ
(ਜੋ) ਚੌਹਾਂ ਮੁਖਾਂ ਵਾਲਾ, ਪਾਪ-ਹਰਨ ਵਾਲਾ
चतुरानन अघ ओघन हरता ॥
ਉਪਜ੍ਯੋਸਕਲਸ੍ਰਿਸਟਿਕੋਕਰਤਾ॥੧॥
ਅਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਪੈਦਾ ਹੋਇਆ ॥੧॥
The four-headed Brahma was born as the destroyer of sins and the creator of all the universe.1.
उपज्यो सकल स्रिसटि को करता ॥१॥
ਜਬਜਬਬੇਦਨਾਸਹੋਇਜਾਹੀ
ਜਦੋਂ ਜਦੋਂ ਵੇਦਾਂ ਦਾ ਨਾਸ਼ ਹੋ ਜਾਂਦਾ ਹੈ,
जब जब बेद नास होइ जाही ॥
ਤਬਤਬਪੁਨਿਬ੍ਰਹਮਾਪ੍ਰਗਟਾਹੀ
ਤਦੋਂ ਤਦੋਂ ਫਿਰ ਬ੍ਰਹਮਾ ਪ੍ਰਗਟ ਹੁੰਦਾ ਹੈ।
Whenever the knowledge of Vedas is destroyed, Brahma is then manifested.
तब तब पुनि ब्रहमा प्रगटाही ॥
ਤਾਤੇਬਿਸਨਬ੍ਰਹਮਬਪੁਧਰਾ
ਇਸ ਲਈ ਵਿਸ਼ਣੂ ਹੀ ਬ੍ਰਹਮਾ ਦਾ ਰੂਪ ਧਾਰਨ ਕਰਦਾ ਹੈ
ता ते बिसन ब्रहम बपु धरा ॥
ਚਤੁਰਾਨਨਕਰਜਗਤਉਚਰਾ॥੨॥
ਅਤੇ ਜਗਤ (ਉਸ ਨੂੰ) 'ਚੌਹਾਂ ਮੁਖਾਂ ਵਾਲਾ' (ਚਤੁਰਾਨਨ) ਕਹਿੰਦਾ ਹੈ ॥੨॥
For this purpose Vishnu manifested himself ad Brahma and he was known as “Chaturanan” (four-faced) in the world.2.
चतुरानन कर जगत उचरा ॥२॥
ਜਬਹੀਬਿਸਨਬ੍ਰਹਮਬਪੁਧਰਾ
ਜਦੋਂ ਹੀ ਵਿਸ਼ਣੂ ਨੇ ਬ੍ਰਹਮਾ ਦਾ ਰੂਪ ਧਾਰਿਆ,
जब ही बिसन ब्रहम बपु धरा ॥
ਤਬਸਬਬੇਦਪ੍ਰਚੁਰਜਗਿਕਰਾ
ਤਦੋਂ ਹੀ ਸਾਰੇ ਜਗਤ ਵਿਚ ਵੇਦਾਂ ਦਾ ਪ੍ਰਚਾਰ ਕੀਤਾ।
When Vishnu manifested himself as Brahma, he propagated the doctrines of the Vedas in the world.
तब सब बेद प्रचुर जगि करा ॥
ਸਾਸਤ੍ਰਸਿੰਮ੍ਰਿਤਸਕਲਬਨਾਏ
ਸਾਰੇ ਸ਼ਾਸਤ੍ਰ ਅਤੇ ਸਮ੍ਰਿਤੀਆਂ ਬਣਾਈਆਂ
सासत्र सिंम्रित सकल बनाए ॥
ਜੀਵਜਗਤਕੇਪੰਥਿਲਗਾਏ॥੩॥
ਅਤੇ ਜਗਤ ਦੇ ਜੀਵਾਂ ਨੂੰ (ਅਧਿਆਤਮਿਕ) ਮਾਰਗ ਉਤੇ ਪਾਇਆ ॥੩॥
He composed Shastras, Smritis and gave a life-discipline to the beings of the world.3.
जीव जगत के पंथि लगाए ॥३॥
ਜੇਜੇਹੁਤੇਅਘਨਕੇਕਰਤਾ
ਜੋ ਜੋ ਵੀ ਪਾਪ ਕਰਮ ਕਰਨ ਵਾਲੇ ਸਨ,
जे जे हुते अघन के करता ॥
ਤੇਤੇਭਏਪਾਪਤੇਹਰਤਾ
ਉਹ ਸਾਰੇ ਪਾਪਾਂ ਨੂੰ ਹਰਨ ਵਾਲੇ ਹੋ ਗਏ।
Those people who were there to perform sinful action, after getting the knowledge. From the Vedas, they became the remover of sins.
ते ते भए पाप ते हरता ॥
ਪਾਪਕਰਮੁਕਹਪ੍ਰਗਟਿਦਿਖਾਏ
(ਕਿਉਂਕਿ ਬ੍ਰਹਮਾ ਨੇ) ਪਾਪ-ਕਰਮ ਪ੍ਰਗਟ ਰੂਪ ਵਿਚ ਦਸ ਦਿੱਤੇ
पाप करमु कह प्रगटि दिखाए ॥
ਧਰਮਕਰਮਸਬਜੀਵਚਲਾਏ॥੪॥
ਅਤੇ ਸਾਰਿਆਂ ਜੀਵਾਂ ਨੂੰ ਧਰਮ-ਕਰਮ ਵਿਚ ਲੀਨ ਕੀਤਾ ॥੪॥
The sinful actions were explained and all the beings became absorbed in the actions of Dharma ( righteousness).4.
धरम करम सब जीव चलाए ॥४॥
ਇਹਬਿਧਿਭਯੋਬ੍ਰਹਮਅਵਤਾਰਾ
ਇਸ ਤਰ੍ਹਾਂ ਬ੍ਰਹਮਾ ਅਵਤਾਰ ਹੋਇਆ
इह बिधि भयो ब्रहम अवतारा ॥
ਸਬਪਾਪਨਕੋਮੇਟਨਹਾਰਾ
ਜਿਹੜਾ ਸਾਰਿਆਂ ਪਾਪਾਂ ਨੂੰ ਮਿਟਾਉਣ ਵਾਲਾ ਸੀ।
In this way, the Brahma incarnation manifested, who is the remover of all sins.
सब पापन को मेटनहारा ॥
ਪ੍ਰਜਾਲੋਕੁਸਬਪੰਥਚਲਾਏ
ਪ੍ਰਜਾ ਦੇ ਸਾਰੇ ਲੋਕਾਂ ਨੂੰ ਧਰਮ-ਮਾਰਗ ਉਤੇ ਚਲਾਇਆ
प्रजा लोकु सब पंथ चलाए ॥
ਪਾਪਕਰਮਤੇਸਬੈਹਟਾਏ॥੫॥
ਅਤੇ ਪਾਪ ਕਰਮਾਂ ਤੋਂ ਸਭ ਨੂੰ ਹਟਾਇਆ ॥੫॥
All the subjects began to tread the path of Dharma and abandoned the sinful actions.5.
पाप करम ते सबै हटाए ॥५॥
ਦੋਹਰਾ
ਦੋਹਰਾ:
DOHRA
दोहरा ॥
ਇਹਬਿਧਿਪ੍ਰਜਾਪਵਿਤ੍ਰਕਰਧਰਿਯੋਬ੍ਰਹਮਅਵਤਾਰ
ਇਸ ਢੰਗ ਨਾਲ ਪ੍ਰਜਾ ਨੂੰ ਪਵਿਤਰ ਕਰਨ ਲਈ (ਵਿਸ਼ਣੂ ਨੇ) ਬ੍ਰਹਮਾ ਦਾ ਅਵਤਾਰ ਧਾਰਨ ਕੀਤਾ।
In this way, the Brahma incarnation manifested for purifying he subjects
इह बिधि प्रजा पवित्र कर धरियो ब्रहम अवतार ॥
ਧਰਮਕਰਮਲਾਗੇਸਬੈਪਾਪਕਰਮਕਹਡਾਰਿ॥੬॥
ਸਾਰੇ (ਲੋਕ) ਪਾਪ ਕਰਮਾਂ ਨੂੰ ਛਡ ਕੇ ਧਰਮ ਕਰਮ ਵਿਚ ਲਗ ਗਏ ॥੬॥
And all the beings began to perform the righteous actions, forsaking the sinful action.6.
धरम करम लागे सबै पाप करम कह डारि ॥६॥
ਚੌਪਈ
ਚੌਪਈ:
CHAUPAI
चौपई ॥
ਦਸਮਅਵਤਾਰਬਿਸਨਕੋਬ੍ਰਹਮਾ
ਵਿਸ਼ਣੂ ਦਾ ਦਸਵਾਂ ਅਵਤਾਰ ਬ੍ਰਹਮਾ ਹੈ
दसम अवतार बिसन को ब्रहमा ॥
ਧਰਿਯੋਜਗਤਿਭੀਤਰਿਸੁਭਕਰਮਾ
ਜੋ ਜਗਤ ਵਿਚ ਸ਼ੁਭ ਕਰਮ ਕਰਨ ਲਈ ਧਰਿਆ ਗਿਆ।
The tenth incarnation of Vishnu is Brahma, who established the righteous actions in the world.
धरियो जगति भीतरि सुभ करमा ॥