GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 161
Display Settings
Translations
ਮਨੋਦੋਗਿਰੰਜੁੱਧਜੁਟੇਸਪੱਛੰ
ਮਾਨੋ ਖੰਭਾਂ ਵਾਲੇ ਦੋ ਪਹਾੜ ਯੁੱਧ ਵਿਚ ਜੁਟੇ ਹੋਏ ਹੋਣ।
Such a horrible battle was fought between Shankhasura and Machh. It appeared clearly that two mountains were waging war with each other.
मनो दो गिरं जुद्ध जुटे सपच्छं ॥
ਕਟੇਮਾਸਟੁੱਕੰਭਖੇਗਿੱਧਿਬ੍ਰਿਧੰ
(ਸੰਖਾਸੁਰ ਦੇ) ਮਾਸ ਦੇ ਟੁਕੜੇ ਡਿਗ ਰਹੇ ਸਨ ਅਤੇ ਵੱਡੀਆਂ ਵੱਡੀਆਂ ਗਿੱਧਾਂ ਖਾ ਰਹੀਆਂ ਸਨ।
कटे मास टुकं भखे गिद्धि ब्रिधं ॥
ਹਸੀਜੋਗਣੀਚਉਸਠਾਸੂਰਸੁੱਧੰ॥੫੨॥
ਚੌਸਠ ਜੋਗਣਾਂ ਵੀਰਾਂ ਦੇ ਯੁੱਧ (ਨੂੰ ਵੇਖ ਕੇ) ਹਸ ਰਹੀਆਂ ਸਨ ॥੫੨॥
The bits of flesh began to fall, which were devoured by huge vultures, and the sixty-four vampires (Yoginis) began to laugh on seeing this terrible war.52.
हसी जोगणी चउसठा सूर सुद्धं ॥५२॥
ਕੀਯੋਉਧਾਰਬੇਦੰਹਤੇਸੰਖਬੀਰੰ
ਸੰਖਾਸੁਰ ਨੂੰ ਮਾਰ ਕੇ (ਮੱਛ) ਨੇ ਵੇਦਾਂ ਦਾ ਉੱਧਾਰ ਕੀਤਾ।
कीयो उधार बेदं हते संख बीरं ॥
ਤਜਯੋਮੱਛਰੂਪੰਸਜਯੋਸੁੰਦ੍ਰਚੀਰੰ
ਮੱਛ ਦਾ ਰੂਪ ਤਿਆਗ ਦਿੱਤਾ ਅਤੇ ਸੁੰਦਰ ਬਸਤ੍ਰ ਸਜਾ ਲਏ।
After killing Shankhasura, the Machh (fish) incarnation redeemed the Vedas and Lord, forsaking the Fish-form, bedecked himself with winsome garments.
तजयो मच्छ रूपं सजयो सुंद्र चीरं ॥
ਸਬੈਦੇਵਥਾਪੇਕੀਯੋਦੁਸਟਨਾਸੰ
ਸਾਰਿਆਂ ਦੇਵਤਿਆਂ ਨੂੰ (ਆਪਣੇ ਆਪਣੇ ਸਥਾਨ ਉਤੇ) ਸਥਾਪਿਤ ਕੀਤਾ ਅਤੇ ਦੁਸ਼ਟਾਂ ਦਾ ਨਾਸ਼ ਕੀਤਾ।
सबै देव थापे कीयो दुसट नासं ॥
ਟਰੇਸਰਬਦਾਨੋਭਰੇਜੀਵਤ੍ਰਾਸੰ॥੫੩॥
ਜੀਵਾਂ ਨੂੰ ਡਰਾਉਣ ਵਾਲੇ ਸਾਰੇ ਦੈਂਤ ਮਿਟ ਗਏ ॥੫੩॥
After destroying the tyrants, the Lord established again all the gods, and demons frightening the creatures were destroyed.53.
टरे सरब दानो भरे जीव त्रासं ॥५३॥
ਤ੍ਰਿਭੰਗੀਛੰਦ
ਤ੍ਰਿਭੰਗੀ ਛੰਦ:
TRIBHANGI STANZA
त्रिभंगी छंद ॥
ਸੰਖਾਸੁਰਮਾਰੇਬੇਦਉਧਾਰੇਸਤ੍ਰਸੰਘਾਰੇਜਸੁਲੀਨੋ
ਸੰਖਾਸੁਰ ਨੂੰ ਮਾਰਿਆ, ਵੇਦਾਂ ਨੂੰ ਉਧਾਰਿਆ, ਵੈਰੀਆਂ ਨੂੰ ਸੰਘਾਰਿਆ ਅਤੇ ਯਸ਼ ਖਟਿਆ।
The Lord received great approbation of killing the demon Shankhasura, redeeming the Vedas and destroying the enemies.
संखासुर मारे बेद उधारे सत्र संघारे जसु लीनो ॥
ਦੇਵੇਸੁਬੁਲਾਯੋਰਾਜਬਿਠਾਯੋਛਤ੍ਰਫਿਰਾਯੋਸੁਖਦੀਨੋ
ਦੇਵਤਿਆਂ ਨੂੰ ਬੁਲਾਇਆ, ਰਾਜ ਉਤੇ ਬਿਠਾਇਆ, (ਸਿਰ ਉਤੇ) ਛੱਤਰ ਫਿਰਾਇਆ ਅਤੇ ਸੁਖ ਦਿੱਤਾ।
He called Indra, the king of gods and blessed him with royalty and its comforts.
देवेसु बुलायो राज बिठायो छत्र फिरायो सुख दीनो ॥
ਕੋਟੰਬਜੇਬਾਜੇਅਮੁਰੇਸੁਰਗਾਜੇਸੁਭਘਰਿਸਾਜੇਸੋਕਹਰੇ
ਕਰੋੜਾਂ ਤਰ੍ਹਾਂ ਦੇ ਵਾਜੇ ਵਜੇ, ਇੰਦਰ ('ਅਮਰੇਸੁਰ') ਗਜਿਆ, ਘਰ ਵਿਚ ਸ਼ੁਭ ਸਜਾਵਟ ਹੋਈ ਅਤੇ ਸੋਗ ਮਿਟ ਗਿਆ।
Millions of musical instruments began to resound, the gods began to play th tune of bliss and the sorrows of every house were destroyed.
कोटं बजे बाजे अमुरेसुर गाजे सुभ घरि साजे सोक हरे ॥
ਦੈਕੋਟਕਦਛਨਾਕ੍ਰੋਰਪ੍ਰਦਛਨਾਆਨਿਸੁਮੱਛਕੇਪਾਇਪਰੇ॥੫੪॥
(ਸਾਰਿਆਂ ਦੇਵਤਿਆਂ ਨੇ) ਕਰੋੜਾਂ ਦੱਛਣਾਂ ਦਿੱਤੀਆਂ, ਕਰੋੜਾਂ ਪ੍ਰਦਖਣਾਂ ਕੀਤੀਆਂ ਅਤੇ ਆ ਕੇ ਮੱਛ ਦੇ ਪੈਰੀਂ ਪਏ ॥੫੪॥
All the gods bowed in respect at the feet of Fish incarnation presenting various types of gifts and making millions of circumambulations.54.
दै कोटक दछना क्रोर प्रदछना आनि सु मच्छ के पाइ परे ॥५४॥
ਇਤਿਸ੍ਰੀਬਚਿਤ੍ਰਨਾਟਕੇਮੱਛਅਵਤਾਰਕਥਨੰਸੰਖਾਸੁਰਬਧਹ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਪਹਿਲੇ ਮੱਛ ਅਵਤਾਰ ਵਿਚ ਸੰਖਾਸੁਰ ਦੇ ਬੱਧ ਦੀ ਸਮਾਪਤੀ ਹੋਈ, ਸਭ ਸ਼ੁਭ ਹੈ ॥੧॥
End of the description of the first Machh (fish) Incarnation and Killing of Shankhasura in BACHITTAR NATAK.
इति स्री बचित्र नाटके मच्छ अवतार कथनं ॥ संखासुर बधह ॥
ਅਥਕੱਛਅਵਤਾਰਕਥਨੰ
ਹੁਣ ਕੱਛ ਅਵਤਾਰ ਦਾ ਕਥਨ:
Now begins the description of Kachh (Tortoise) Incarnation:
अथ कच्छ अवतार कथनं ॥
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਕਿਤੋਕਾਲਬੀਤਯੋਕਰੵੋਦੇਵਰਾਜੰ
ਦੇਵਤਿਆਂ ਨੂੰ ਰਾਜ ਕਰਦਿਆਂ ਕੁਝ ਸਮਾਂ ਬਤੀਤ ਹੋ ਗਿਆ।
कितो काल बीतयो कर्यो देव राजं ॥
ਭਰੇਰਾਜਧਾਮੰਸੁਭੰਸਰਬਸਾਜੰ
ਸਭ ਪ੍ਰਕਾਰ ਦੇ ਸ਼ੁਭ ਸਾਮਾਨ ਨਾਲ ਰਾਜ-ਮਹੱਲ ਭਰ ਗਿਆ।
Indra, the king of gods, ruled for a long time and his palaces were full of all materials of comfort
भरे राज धामं सुभं सरब साजं ॥
ਗਜੰਬਾਜਬੀਣੰਬਿਨਾਰਤਨਭੂਪੰ
(ਪਰ ਅਜੇ) ਹਾਥੀ, ਘੋੜੇ, ਬੀਨ ਆਦਿ ਰਤਨਾਂ ਤੋਂ (ਦੇਵਤੇ) ਵਾਂਝੇ ਹਨ,
गजं बाज बीणं बिना रतन भूपं ॥
ਕਰਯੋਬਿਸਨਬੀਚਾਰਚਿੱਤੰਅਨੂਪੰ॥੧॥
ਇਹ ਸੁੰਦਰ ਵਿਚਾਰ ਵਿਸ਼ਣੂ ਨੇ ਆਪਣੇ ਮਨ ਵਿਚ ਕੀਤਾ ॥੧॥
But once Vishnu reflected upon a unique idea in his mind that this king is without elephants, horses and jewels (therefore something should be done in this direction).1.
करयो बिसन बीचार चितं अनूपं ॥१॥
ਸਬੈਦੇਵਏਕਤ੍ਰਕੀਨੇਪੁਰਿੰਦ੍ਰੰ
ਵਿਸ਼ਣੂ (ਪੁਰਿੰਦਰ) ਨੇ ਸਾਰੇ ਦੇਵਤੇ ਇਕੱਠੇ ਕੀਤੇ
सबै देव एकत्र कीने पुरिंद्रं ॥
ਸਸੰਸੂਰਜੰਆਦਿਲੈਕੈਉਪਿੰਦ੍ਰੰ
ਸੂਰਜ, ਚੰਦ੍ਰਮਾ, ਉਪੇਂਦਰ ਆਦਿ।
Indra gathered together all the gods including Chandra. Surya and Upendra.
ससं सूरजं आदि लै कै उपिंद्रं ॥
ਹੁਤੇਦਈਤਜੇਲੋਕਮੱਧਯੰਹੰਕਾਰੀ
ਸੰਸਾਰ ਵਿਚ ਜੋ ਹੰਕਾਰੀ ਦੈਂਤ ਸਨ,
हुते दईत जे लोक मद्धयं हंकारी ॥
ਭਏਏਕਠੇਭ੍ਰਾਤਿਭਾਵੰਬਿਚਾਰੀ॥੨॥
(ਉਹ ਵੀ) ਭਰਾਪਣੇ ਦੇ ਭਾਵ ਨੂੰ ਵਿਚਾਰ ਕੇ ਇਕੱਠੇ ਹੋ ਗਏ ॥੨॥
Considering this gathering as some stratagem against them, the proud demons also gathered together.2.
भए एकठे भ्राति भावं बिचारी ॥२॥
ਬਦਯੋਅਰਧਅਰਧੰਦੁਹੂਬਾਟਿਲੀਬੋ
(ਸਮੁੰਦਰ ਮੱਥਣ ਤੋਂ ਪਹਿਲਾਂ) ਨੀਅਤ ਕਰ ਲਿਆ (ਕਿ ਸਮੁੰਦਰ ਰਿੜਕਣ ਤੇ ਜੋ ਨਿਕਲਿਆ, ਉਹ) ਦੋਵੇਂ (ਦੇਵਤੇ ਅਤੇ ਦੈਂਤ) ਅੱਧਾ ਅੱਧਾ ਵੰਡ ਲੈਣਗੇ।
बदयो अरध अरधं दुहू बाटि लीबो ॥
ਸਬੋਬਾਤਮਾਨੀਯਹੈਕਾਮਕੀਬੋ
ਸਭ ਨੇ (ਇਹ) ਗੱਲ ਮੰਨ ਲਈ ਅਤੇ ਇਸੇ ਅਨੁਸਾਰ ਕੰਮ ਕੀਤਾ।
Now both the groups decided that whatever shall be attained, the same shall be distributed equally. All of them agreed on this proposal and the work was begun
सबो बात मानी यहै काम कीबो ॥
ਕਰੋਮੱਥਨੀਕੂਟਮੰਦ੍ਰਾਚਲੇਯੰ
ਮੰਦਰਾਚਲ ਪਰਬਤ ਨੂੰ ਮਧਾਣੀ ਬਣਾ ਲਿਆ
करो मथनी कूट मंद्राचलेयं ॥
ਤਕਯੋਛੀਰਸਾਮੁੰਦ੍ਰੰਦੇਅੰਅਦੇਯੰ॥੩॥
ਅਤੇ ਦੇਵਤੇ ਅਤੇ ਦੈਂਤ ਛੀਰ ਸਮੁੰਦਰ ਉਤੇ ਜਾ ਪਹੁੰਚੇ ॥੩॥
Both the gods and demons settled the programme of churning the milk-ocean, making churning-stick of the Mandrachal mountain.3.
तकयो छीर सामुंद्रं देअं अदेयं ॥३॥
ਕਰੀਮਥਕਾਬਾਸਕੰਸਿੰਧਮੱਧੰ
ਛੀਰ ਸਮੁੰਦਰ ਵਿਚ (ਮੰਦਰਾਚਲ ਪਰਬਤ ਦੀ ਮਧਾਣੀ ਨੂੰ ਹਿਲਾਉਣ ਲਈ) ਬਾਸਕ ਨਾਗ ਨੂੰ ਨੇਤਰਾ ਬਣਾਇਆ।
करी मथ काबा सकं सिंध मद्धं ॥
ਮਥੈਲਾਗਦੋਊਭਏਅੱਧੁਅੱਧੰ
ਅੱਧਾ ਅੱਧਾ ਵੰਡ ਕੇ ਦੋਵੇਂ (ਸਮੁੰਦਰ ਨੂੰ) ਰਿੜਕਣ ਲਗੇ।
The serpent Vasuki was made the rope of the churning-stick and dividing the participants equally, both the ends of the rope were held tighty.
मथै लाग दोऊ भए अद्धु अद्धं ॥
ਸਿਰੰਦੈਤਲਾਗੇਗਹੀਪੂਛਦੇਵੰ
ਸਿਰ ਵਾਲੇ ਪਾਸਿਓਂ ਦੈਂਤ ਲਗੇ ਅਤੇ ਦੇਵਤਿਆਂ ਨੇ ਪੂਛਲ ਪਕੜੀ।
सिरं दैत लागे गही पूछ देवं ॥
ਮਥਯੋਛੀਰਸਿੰਧੈਮਨੋਮਾਟਕੇਵੰ॥੪॥
ਛੀਰ ਸਮੁੰਦਰ (ਨੂੰ ਇਉਂ) ਰਿੜਕਿਆ, ਮਾਨੋ ਮਟਕੀ ਨੂੰ (ਰਿੜਕਿਆ ਜਾ ਰਿਹਾ ਹੋਵੇ) ॥੪॥
The demons caught hold of the side of the head and the gods the tail, they began to churn like the curd in a vessel.4.
मथयो छीर सिंधै मनो माटकेवं ॥४॥
ਇਸੋਕਉਣਬੀਯੋਧਰੇਭਾਰੁਪੱਬੰ
ਅਜਿਹਾ ਦੂਜਾ ਕੌਣ ਹੈ ਜੋ ਪਰਬਤ ਦਾ ਭਾਰ ਸਹਾਰੇ?
इसो कउण बीयो धरे भारु पबं ॥
ਉਠੇਕਾਂਪਬੀਰੰਦਿਤਯਾਦਿਤ੍ਯਸੱਬੰ
ਸਾਰੇ ਦੈਂਤ ਅਤੇ ਦੇਵਤੇ (ਭਾਰ ਨਾਲ) ਕੰਬਣ ਲਗ ਗਏ।
Now they reflected on this idea as to who can be the mighty hero, who can endure the load of the mountain (because a base was required for the purpose)? Hearing this Ditya, Aditya etc., the heroes shuddered, faltering in absurd prattle.
उठे कांप बीरं दितयादित्य सबं ॥
ਤਬੈਆਪਹੀਬਿਸਨਮੰਤ੍ਰੰਬਿਚਾਰਯੋ
ਤਦੋਂ ਵਿਸ਼ਣੂ ਨੇ ਆਪ ਹੀ ਵਿਚਾਰ ਕੀਤਾ (ਕਿ ਕਿਤੇ ਪਰਬਤ ਡੁਬ ਨਾ ਜਾਏ)
तबै आप ही बिसन मंत्रं बिचारयो ॥
ਤਰੇਪਰਬਤੰਕੱਛਪੰਰੂਪਧਾਰਯੋ॥੫॥
ਕੱਛਪ (ਕਛੂ) ਦਾ ਰੂਪ ਧਾਰ ਕੇ ਪਰਬਤ ਦੇ ਹੇਠਾਂ ਹੋ ਗਿਆ ॥੫॥
Then observing this difficulty of both the gods and demons, Vishnu himself thought about it and transforming himself in the form of Kachh (tortoise), seated himself at the base of the mountain.5.
तरे परबतं कच्छपं रूप धारयो ॥५॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਦੁਤੀਆਅਉਤਾਰਸਪੂਰਨਮਸਤ॥੨॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਦੂਜੇ ਕੱਛ ਅਵਤਾਰ ਦਾ ਵਰਣਨ ਸਮਾਪਤ ਹੋਇਆ, ਸਭ ਸ਼ੁਭ ਹੈ ॥੨॥
End of the description of the second Kachh (tortoise), incarnation in BACHITTAR NATAK.2.
इति स्री बचित्र नाटक ग्रंथे दुतीआ अउतार सपूरन मसत ॥२॥
ਅਥਛੀਰਸਮੁੰਦ੍ਰਮਥਨਚਉਦਹਰਤਨਕਥਨੰ
ਹੁਣ ਛੀਰ ਸਮੁੰਦਰ ਦਾ ਮੰਥਨ ਅਤੇ ਚੌਦਾਂ ਰਤਨਾਂ ਦਾ ਕਥਨ:
Now begins the description of the Churing of the Milkocean and the Fourteen Jewels:
अथ छीर समुंद्र मथन चउदह रतन कथनं ॥
ਸ੍ਰੀਭਗਉਤੀਜੀਸਹਾਇ
ਸ੍ਰੀ ਭਗਉਤੀ ਜੀ ਸਹਾਇ:
Let Shri Bhagauti Ji (The Primal Power) be helpful.
स्री भगउती जी सहाइ ॥
ਤੋਟਕਛੰਦ
ਤੋਟਕ ਛੰਦ:
TOTAK STANZA
तोटक छंद ॥
ਮਿਲਿਦੇਵਅਦੇਵਨਸਿੰਧਮਥਯੋ
ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ।
मिलि देव अदेवन सिंध मथयो ॥
ਕਬਸਯਾਮਕਵਿੱਤਨਮੱਧਕਥਯੋ
(ਉਸ ਬ੍ਰਿੱਤਾਂਤ ਨੂੰ) ਸ਼ਿਆਮ ਕਵੀ ਨੇ ਕਵਿਤਾ ਵਿਚ ਕਥਨ ਕੀਤਾ।
Both the gods and demons unitedly churned the ocean, which hath been narrated in verse by the poet Shyam.
कब सयाम कवितन मद्ध कथयो ॥
ਤਬਰਤਨਚਤੁਰਦਸਯੋਂਨਿਕਸੇ
ਤਦੋਂ ਚੌਦਾਂ ਰਤਨ ਇਸ ਪ੍ਰਕਾਰ ਨਿਕਲੇ,
तब रतन चतुरदस यों निकसे ॥
ਅਸਤਾਨਿਸਮੋਸਸਸੇਬਿਗਸੇ॥੧॥
ਜਿਵੇਂ ਕਾਲੀ ਰਾਤ ਵਿਚ ਚੰਦ੍ਰਮਾ ਪ੍ਰਕਾਸ਼ਮਾਨ ਹੁੰਦਾ ਹੈ ॥੧॥
Then the fourteen jewels, in their splendour emanated from the sea, just as the moon looks elegant during the night.1.
असतानि समो सस से बिगसे ॥१॥
ਅਮਰਾਂਤਕਸੀਸਕੀਓਰਹੂਅੰ
ਦੈਂਤ (ਅਮਰਾਂਤਕ) (ਬਾਸਕ ਨਾਗ ਦੇ) ਸਿਰ ਵਾਲੇ ਪਾਸੇ ਹੋਏ।
अमरांतक सीस की ओर हूअं ॥
ਮਿਲਿਪੂਛਗਹੀਦਿਸਦੇਵਦੂਅੰ
ਦੂਜੇ ਪਾਸੇ ਦੇਵਤਿਆਂ ਨੇ ਮਿਲ ਕੇ ਪੂਛ ਪਕੜੀ।
The demons caught Vasuki from the side of the head and the gods from the side of the tail.
मिलि पूछ गही दिस देव दूअं ॥
ਰਤਨੰਨਿਕਸੇਬਿਗਸੇਸਸਿਸੇ
(ਜੋ) ਰਤਨ ਨਿਕਲੇ (ਉਹ) ਚੰਦ੍ਰਮਾ ਵਾਂਗ ਪ੍ਰਕਾਸ਼ਮਾਨ ਹੋਏ
रतनं निकसे बिगसे ससि से ॥
ਜਨੁਘੂਟਨਲੇਤਅਮੀਰਸਕੇ॥੨॥
(ਅਤੇ ਸਾਰੇ ਖੁਸ਼ ਹੋਏ) ਮਾਨੋ ਅੰਮ੍ਰਿਤ ਰਸ ਦੇ ਘੁਟ ਪੀਤੇ ਹੋਣ ॥੨॥
On seeing the jewels emanating from the sea, they became pleased as though they had drunk the ambrosia.2.
जनु घूटन लेत अमी रस के ॥२॥
ਨਿਕਸਯੋਧਨੁਸਾਇਕਸੁੱਧਸਿਤੰ
(ਸਭ ਤੋਂ ਪਹਿਲਾਂ) ਸੁੱਧ ਚਿੱਟੇ ਰੰਗ ਦਾ ਧਨੁਸ਼ ਬਾਣ ਨਿਕਲਿਆ।
निकसयो धनु साइक सुद्ध सितं ॥