GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 154
Display Settings
Translations
ਗਉੜੀ​ਮਹਲਾ​੧​॥​
Gauree, First Mahalaa:
गउड़ी महला १ ॥
ਕਿਰਤੁ​ਪਇਆ​ਨਹ​ਮੇਟੈ​ਕੋਇ​॥​
ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ (ਕਰਮਾਂ ਦੀ ਰਾਹੀਂ) ਕੋਈ ਮਨੁੱਖ ਮਿਟਾ ਨਹੀਂ ਸਕਦਾ।
Past actions cannot be erased.
किरतु पइआ नह मेटै कोइ ॥
ਕਿਆ​ਜਾਣਾ​ਕਿਆ​ਆਗੈ​ਹੋਇ​॥​
(ਇਸੇ ਤਰ੍ਹਾਂ ਅਗਾਂਹ ਲਈ ਭੀ ਕਰਮ-ਧਰਮ ਤੋਂ ਚੰਗੇ ਨਤੀਜੇ ਦੀ ਆਸ ਵਿਅਰਥ ਹੈ) ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ-ਸਮੇ ਵਿਚ ਕੀਹ ਵਾਪਰੇਗਾ।
What do we know of what will happen hereafter?
किआ जाणा किआ आगै होइ ॥
ਜੋ​ਤਿਸੁ​ਭਾਣਾ​ਸੋਈ​ਹੂਆ​॥​
(ਕਰਮਾਂ ਦਾ ਆਸਰਾ ਛੱਡੋ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਿੱਖੋ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ,
Whatever pleases Him shall come to pass.
जो तिसु भाणा सोई हूआ ॥
ਅਵਰੁ​ਨ​ਕਰਣੈ​ਵਾਲਾ​ਦੂਆ​॥੧॥​
ਪ੍ਰਭੂ ਤੋਂ ਬਿਨਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ (ਉਸੇ ਦੀ ਭਗਤੀ ਕਰੋ) ॥੧॥
There is no other Doer except Him. ||1||
अवरु न करणै वाला दूआ ॥१॥
ਨਾ​ਜਾਣਾ​ਕਰਮ​ਕੇਵਡ​ਤੇਰੀ​ਦਾਤਿ​॥​
ਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ (ਮੈਂ ਇਹਨਾਂ ਨੂੰ ਬਹੁਤ ਮਹੱਤਤਾ ਦੇਂਦਾ ਹਾਂ), (ਦੂਜੇ ਪਾਸੇ, ਹੇ ਪ੍ਰਭੂ!) ਤੇਰੀਆਂ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ ਉਹਨਾਂ ਨੂੰ ਭੀ ਮੈਂ ਨਹੀਂ ਸਮਝ ਸਕਦਾ (ਇਹ ਖ਼ਿਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮਾਂ ਅਨੁਸਾਰ ਮੈਨੂੰ ਮਿਲ ਰਿਹਾ ਹੈ। ਇਹ ਤਾਂ ਤੇਰੀ ਨਿਰੋਲ ਮਿਹਰ ਹੈ ਮਿਹਰ)।
I do not know about karma, or how great Your gifts are.
ना जाणा करम केवड तेरी दाति ॥
ਕਰਮੁ​ਧਰਮੁ​ਤੇਰੇ​ਨਾਮ​ਕੀ​ਜਾਤਿ​॥੧॥​ਰਹਾਉ​॥​
ਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ (ਮੈਨੂੰ ਤੇਰੇ ਨਾਮ ਦੀ ਹੀ ਓਟ ਹੈ। ਨਾਹ ਮਾਣ ਹੈ ਕਿਸੇ ਕੀਤੇ ਕਰਮ-ਧਰਮ ਦਾ, ਨਾਹ ਕਿਸੇ ਉੱਚੀ ਜਾਤਿ ਦਾ) ॥੧॥ ਰਹਾਉ ॥
The karma of actions, the Dharma of righteousness, social class and status, are contained within Your Name. ||1||Pause||
करमु धरमु तेरे नाम की जाति ॥१॥ रहाउ ॥
ਤੂ​ਏਵਡੁ​ਦਾਤਾ​ਦੇਵਣਹਾਰੁ​॥​
ਹੇ ਪ੍ਰਭੂ! ਤੂੰ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ ਹੈਂ (ਭਗਤੀ ਦੀ ਦਾਤ ਭੀ ਤੂੰ ਆਪ ਹੀ ਦੇਂਦਾ ਹੈਂ),
You are So Great, O Giver, O Great Giver!
तू एवडु दाता देवणहारु ॥
ਤੋਟਿ​ਨਾਹੀ​ਤੁਧੁ​ਭਗਤਿ​ਭੰਡਾਰ​॥​
ਤੇਰੇ ਖ਼ਜ਼ਾਨਿਆਂ ਵਿਚ ਭਗਤੀ (ਦੀ ਦਾਤਿ) ਦੀ ਕੋਈ ਘਾਟ ਨਹੀਂ ਹੈ।
The treasure of Your devotional worship is never exhausted.
तोटि नाही तुधु भगति भंडार ॥
ਕੀਆ​ਗਰਬੁ​ਨ​ਆਵੈ​ਰਾਸਿ​॥​
(ਆਪਣੇ ਕਿਸੇ ਚੰਗੇ ਆਚਰਨ ਬਾਰੇ ਮਨੁੱਖ ਦਾ) ਕੀਤਾ ਹੋਇਆ ਅਹੰਕਾਰ ਕੁਝ ਸਵਾਰ ਨਹੀਂ ਸਕਦਾ, ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ।
One who takes pride in himself shall never be right.
कीआ गरबु न आवै रासि ॥
ਜੀਉ​ਪਿੰਡੁ​ਸਭੁ​ਤੇਰੈ​ਪਾਸਿ​॥੨॥​
(ਜਿਵੇਂ ਤੂੰ ਸਰੀਰ ਦੀ ਪਰਵਰਿਸ਼ ਲਈ ਰੋਜ਼ੀ ਦੇਂਦਾ ਹੈਂ, ਤਿਵੇਂ ਜਿੰਦ ਨੂੰ ਭੀ ਭਗਤੀ ਦੀ ਖ਼ੁਰਾਕ ਦੇਣ ਵਾਲਾ ਤੂੰ ਹੀ ਹੈਂ) ॥੨॥
The soul and body are all at Your disposal. ||2||
जीउ पिंडु सभु तेरै पासि ॥२॥
ਤੂ​ਮਾਰਿ​ਜੀਵਾਲਹਿ​ਬਖਸਿ​ਮਿਲਾਇ​॥​
(ਹੇ ਪ੍ਰਭੂ!) ਤੂੰ ਆਪ ਹੀ ਮੈਨੂੰ ਗੁਰੂ ਦੀ ਮਤਿ ਦੇ ਕੇ, ਮੇਰੇ ਉੱਤੇ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਕੇ, ਮੇਰਾ ਆਪਾ-ਭਾਵ ਮਾਰ ਕੇ,
You kill and rejuvenate. You forgive and merge us into Yourself.
तू मारि जीवालहि बखसि मिलाइ ॥
ਜਿਉ​ਭਾਵੀ​ਤਿਉ​ਨਾਮੁ​ਜਪਾਇ​॥​
ਤੇ ਜਿਵੇਂ ਤੈਨੂੰ ਭਾਉਂਦਾ ਹੈ ਮੈਨੂੰ ਆਪਣਾ ਨਾਮ ਜਪਾ ਕੇ ਮੈਨੂੰ ਆਤਮਕ ਜੀਵਨ ਦੇਂਦਾ ਹੈਂ।
As it pleases You, You inspire us to chant Your Name.
जिउ भावी तिउ नामु जपाइ ॥
ਤੂੰ​ਦਾਨਾ​ਬੀਨਾ​ਸਾਚਾ​ਸਿਰਿ​ਮੇਰੈ​॥​
ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਤੂੰ (ਮੇਰੀ ਹਾਲਤ) ਵੇਖਦਾ ਹੈਂ, ਤੂੰ ਮੇਰੇ ਸਿਰ ਉੱਤੇ (ਰਾਖਾ) ਹੈਂ।
You are All-knowing, All-seeing and True, O my Supreme Lord.
तूं दाना बीना साचा सिरि मेरै ॥
ਗੁਰਮਤਿ​ਦੇਇ​ਭਰੋਸੈ​ਤੇਰੈ​॥੩॥​
ਮੈਂ ਸਦਾ ਤੇਰੇ ਹੀ ਆਸਰੇ ਹਾਂ (ਮੈਨੂੰ ਆਪਣੇ ਕਿਸੇ ਕਰਮਾਂ ਦਾ ਆਸਰਾ ਨਹੀਂ ਹੈ) ॥੩॥
Please, bless me with the Guru's Teachings; my faith is in You alone. ||3||
गुरमति देइ भरोसै तेरै ॥३॥
ਤਨ​ਮਹਿ​ਮੈਲੁ​ਨਾਹੀ​ਮਨੁ​ਰਾਤਾ​॥​
(ਹੇ ਪ੍ਰਭੂ!) ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿਚ ਵਿਕਾਰਾਂ ਦੀ ਮੈਲ ਨਹੀਂ।
One whose mind is attuned to the Lord, has no pollution in his body.
तन महि मैलु नाही मनु राता ॥
ਗੁਰ​ਬਚਨੀ​ਸਚੁ​ਸਬਦਿ​ਪਛਾਤਾ​॥​
ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ (ਤੇਰੇ ਨਾਲ ਸਾਂਝ ਪਾ ਲਈ ਹੈ)।
Through the Guru's Word, the True Shabad is realized.
गुर बचनी सचु सबदि पछाता ॥
ਤੇਰਾ​ਤਾਣੁ​ਨਾਮ​ਕੀ​ਵਡਿਆਈ​॥​
(ਕਰਮਾਂ ਦਾ ਆਸਰਾ ਲੈਣ ਦੇ ਥਾਂ) ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ।
All Power is Yours, through the greatness of Your Name.
तेरा ताणु नाम की वडिआई ॥
ਨਾਨਕ​ਰਹਣਾ​ਭਗਤਿ​ਸਰਣਾਈ​॥੪॥੧੦॥​
ਹੇ ਨਾਨਕ! (ਆਖ-) ਉਹ ਮਨੁੱਖ ਪ੍ਰਭੂ ਦੀ ਭਗਤੀ ਵਿਚ ਰੱਤੇ ਰਹਿੰਦੇ ਹਨ, ਉਹ ਪ੍ਰਭੂ ਦੀ ਸਰਨ ਰਹਿੰਦੇ ਹਨ ॥੪॥੧੦॥
Nanak abides in the Sanctuary of Your devotees. ||4||10||
नानक रहणा भगति सरणाई ॥४॥१०॥
ਗਉੜੀ​ਮਹਲਾ​੧​॥​
Gauree, First Mahalaa:
गउड़ी महला १ ॥
ਜਿਨਿ​ਅਕਥੁ​ਕਹਾਇਆ​ਅਪਿਓ​ਪੀਆਇਆ​॥​
(ਗੁਰੂ ਦੇ ਸ਼ਬਦ ਵਿਚ ਜੁੜ ਕੇ) ਜਿਸ ਮਨੁੱਖ ਨੇ ਅਕੱਥ ਪ੍ਰਭੂ ਨੂੰ (ਆਪ ਸਿਮਰਿਆ ਹੈ ਤੇ) ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ ਉਸ ਨੇ ਆਪ ਨਾਮ-ਅੰਮ੍ਰਿਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ।
Those who speak the Unspoken, drink in the Nectar.
जिनि अकथु कहाइआ अपिओ पीआइआ ॥
ਅਨ​ਭੈ​ਵਿਸਰੇ​ਨਾਮਿ​ਸਮਾਇਆ​॥੧॥​
ਉਸ ਨੂੰ (ਦੁਨੀਆ ਵਾਲੇ) ਹੋਰ ਸਾਰੇ ਸਹਮ ਭੁੱਲ ਜਾਂਦੇ ਹਨ ਕਿਉਂਕਿ ਉਹ (ਸਦਾ ਪ੍ਰਭੂ ਦੇ) ਨਾਮ ਵਿਚ ਲੀਨ ਰਹਿੰਦਾ ਹੈ ॥੧॥
Other fears are forgotten, and they are absorbed into the Naam, the Name of the Lord. ||1||
अन भै विसरे नामि समाइआ ॥१॥
ਕਿਆ​ਡਰੀਐ​ਡਰੁ​ਡਰਹਿ​ਸਮਾਨਾ​॥​
ਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿਚ ਟਿਕੇ ਹੋਏ) ਡਰ-ਅਦਬ ਵਿਚ ਮੁੱਕ ਜਾਂਦਾ ਹੈ,
Why should we fear, when fear is dispelled by the Fear of God?
किआ डरीऐ डरु डरहि समाना ॥
ਪੂਰੇ​ਗੁਰ​ਕੈ​ਸਬਦਿ​ਪਛਾਨਾ​॥੧॥​ਰਹਾਉ​॥​
ਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ॥੧॥ ਰਹਾਉ ॥
Through the Shabad, the Word of the Perfect Guru, I recognize God. ||1||Pause||
पूरे गुर कै सबदि पछाना ॥१॥ रहाउ ॥
ਜਿਸੁ​ਨਰ​ਰਾਮੁ​ਰਿਦੈ​ਹਰਿ​ਰਾਸਿ​॥​
ਜਿਸ ਮਨੁੱਖ ਦੇ ਹਿਰਦੇ ਵਿਚ ਹਰੀ ਪਰਮਾਤਮਾ ਦਾ ਨਾਮ ਰਾਸ-ਪੂੰਜੀ ਹੈ,
Those whose hearts are filled with the Lord's essence are blessed and acclaimed,
जिसु नर रामु रिदै हरि रासि ॥
ਸਹਜਿ​ਸੁਭਾਇ​ਮਿਲੇ​ਸਾਬਾਸਿ​॥੨॥​
ਉਹ (ਮਾਇਆ ਦੀ ਖ਼ਾਤਰ ਨਹੀਂ ਡੋਲਦਾ, ਉਹ) ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ (ਪ੍ਰਭੂ ਦੇ ਦਰ ਤੋਂ) ਆਦਰ ਮਿਲਦਾ ਹੈ ॥੨॥
and intuitively absorbed into the Lord. ||2||
सहजि सुभाइ मिले साबासि ॥२॥
ਜਾਹਿ​ਸਵਾਰੈ​ਸਾਝ​ਬਿਆਲ​॥​
(ਪਰ) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ,
Those whom the Lord puts to sleep, evening and morning
जाहि सवारै साझ बिआल ॥
ਇਤ​ਉਤ​ਮਨਮੁਖ​ਬਾਧੇ​ਕਾਲ​॥੩॥​
ਉਹ ਸਦਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿਚ ਹੀ ਮੌਤ ਦੇ ਸਹਮ ਨਾਲ ਬੱਝੇ ਰਹਿੰਦੇ ਹਨ (ਜਿਤਨਾ ਚਿਰ ਇਥੇ ਹਨ ਮੌਤ ਦਾ ਸਹਮ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦਾ ਹੈ, ਇਸ ਤੋਂ ਪਿਛੋਂ ਭੀ ਜਨਮ ਮਰਨ ਦੇ ਗੇੜ ਵਿਚ ਧੱਕੇ ਖਾਂਦੇ ਹਨ) ॥੩॥
- those self-willed manmukhs are bound and gagged by Death, here and hereafter. ||3||
इत उत मनमुख बाधे काल ॥३॥
ਅਹਿਨਿਸਿ​ਰਾਮੁ​ਰਿਦੈ​ਸੇ​ਪੂਰੇ​॥​
ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਦਿਨ ਰਾਤ (ਹਰ ਵੇਲੇ) ਪਰਮਾਤਮਾ ਵੱਸਦਾ ਹੈ, ਉਹ ਪੂਰਨ ਮਨੁੱਖ ਹਨ (ਉਹ ਡੋਲਦੇ ਨਹੀਂ)।
Those whose hearts are filled with the Lord, day and night, are perfect.
अहिनिसि रामु रिदै से पूरे ॥
ਨਾਨਕ​ਰਾਮ​ਮਿਲੇ​ਭ੍ਰਮ​ਦੂਰੇ​॥੪॥੧੧॥​
ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀਆਂ ਸਭ ਭਟਕਣਾਂ ਮੁੱਕ ਜਾਂਦੀਆਂ ਹਨ ॥੪॥੧੧॥
O Nanak, they merge into the Lord, and their doubts are cast away. ||4||11||
नानक राम मिले भ्रम दूरे ॥४॥११॥
ਗਉੜੀ​ਮਹਲਾ​੧​॥​
Gauree, First Mahalaa:
गउड़ी महला १ ॥
ਜਨਮਿ​ਮਰੈ​ਤ੍ਰੈ​ਗੁਣ​ਹਿਤਕਾਰੁ​॥​
ਚਾਰੇ ਵੇਦ ਜਿਸ ਤ੍ਰੈਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ (ਜੋ ਮਨੁੱਖ ਪ੍ਰਭੂ-ਭਗਤੀ ਤੋਂ ਸੱਖਣਾ ਹੈ ਤੇ) ਉਸੇ ਤ੍ਰੈਗੁਣੀ ਸੰਸਾਰ ਨਾਲ ਹੀ ਹਿਤ ਕਰਦਾ ਹੈ,
One who loves the three qualities is subject to birth and death.
जनमि मरै त्रै गुण हितकारु ॥
ਚਾਰੇ​ਬੇਦ​ਕਥਹਿ​ਆਕਾਰੁ​॥​
ਉਹ ਜੰਮਦਾ ਮਰਦਾ ਰਹਿੰਦਾ ਹੈ (ਉਹ ਜਨਮ ਮਰਨ ਦੀ ਘੁੰਮਣਘੇਰੀ ਵਿਚ ਪਿਆ ਰਹਿੰਦਾ ਹੈ)।
The four Vedas speak only of the visible forms.
चारे बेद कथहि आकारु ॥
ਤੀਨਿ​ਅਵਸਥਾ​ਕਹਹਿ​ਵਖਿਆਨੁ​॥​
(ਅਜਿਹੇ ਮਨੁੱਖ) ਜੋ ਭੀ ਵਿਆਖਿਆ ਕਰਦੇ ਹਨ ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ।
They describe and explain the three states of mind,
तीनि अवसथा कहहि वखिआनु ॥
ਤੁਰੀਆਵਸਥਾ​ਸਤਿਗੁਰ​ਤੇ​ਹਰਿ​ਜਾਨੁ​॥੧॥​
(ਜਿਸ ਅਵਸਥਾ ਵਿਚ ਜੀਵਾਤਮਾ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ)। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਪਾ ਲਵੋ-ਇਹ ਹੈ ਤੁਰੀਆ ਅਵਸਥਾ ॥੧॥
but the fourth state, union with the Lord, is known only through the True Guru. ||1||
तुरीआवसथा सतिगुर ते हरि जानु ॥१॥
ਰਾਮ​ਭਗਤਿ​ਗੁਰ​ਸੇਵਾ​ਤਰਣਾ​॥​
(ਜਨਮ ਮਰਨ ਦਾ ਗੇੜ, ਮਾਨੋ, ਇਕ ਘੁੰਮਣਘੇਰੀ ਹੈ, ਇਸ ਵਿਚੋਂ) ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਦੱਸੀ ਹੋਈ ਕਾਰ ਕਰ ਕੇ ਪਾਰ ਲੰਘ ਜਾਈਦਾ ਹੈ,
Through devotional worship of the Lord, and service to the Guru, one swims across.
राम भगति गुर सेवा तरणा ॥
ਬਾਹੁੜਿ​ਜਨਮੁ​ਨ​ਹੋਇ​ਹੈ​ਮਰਣਾ​॥੧॥​ਰਹਾਉ​॥​
(ਜੇਹੜਾ ਲੰਘ ਜਾਂਦਾ ਹੈ ਉਸ ਨੂੰ) ਮੁੜ ਨਾਹ ਜਨਮ ਹੁੰਦਾ ਹੈ ਨਾਹ ਮੌਤ। (ਉਸ ਅਵਸਥਾ ਨੂੰ ਤੁਰੀਆ ਅਵਸਥਾ ਕਹਿ ਲਵੋ) ॥੧॥ ਰਹਾਉ ॥
Then, one is not born again, and is not subject to death. ||1||Pause||
बाहुड़ि जनमु न होइ है मरणा ॥१॥ रहाउ ॥
ਚਾਰਿ​ਪਦਾਰਥ​ਕਹੈ​ਸਭੁ​ਕੋਈ​॥​
ਹਰੇਕ ਜੀਵ ਧਰਮ ਅਰਥ ਕਾਮ ਮੋਖ (ਮੁਕਤੀ) ਇਹਨਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ,
Everyone speaks of the four great blessings;
चारि पदारथ कहै सभु कोई ॥
ਸਿੰਮ੍ਰਿਤਿ​ਸਾਸਤ​ਪੰਡਿਤ​ਮੁਖਿ​ਸੋਈ​॥​
ਸਿੰਮ੍ਰਿਤੀਆਂ ਸ਼ਾਸਤ੍ਰਾਂ ਦੇ ਪੰਡਿਤਾਂ ਦੇ ਮੂੰਹੋਂ ਭੀ ਇਹੀ ਸੁਣੀਦਾ ਹੈ,
the Simritees, the Shaastras and the Pandits speak of them as well.
सिंम्रिति सासत पंडित मुखि सोई ॥
ਬਿਨੁ​ਗੁਰ​ਅਰਥੁ​ਬੀਚਾਰੁ​ਨ​ਪਾਇਆ​॥​
ਪਰ ਮੁਕਤਿ ਪਦਾਰਥ ਕੀਹ ਹੈ (ਉਹ ਅਵਸਥਾ ਕਿਹੋ ਜੇਹੀ ਹੈ ਜਿਥੇ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਦਾ ਅਨੁਭਵ ਨਹੀਂ ਹੋ ਸਕਦਾ।
But without the Guru, they do not understand their true significance.
बिनु गुर अरथु बीचारु न पाइआ ॥
ਮੁਕਤਿ​ਪਦਾਰਥੁ​ਭਗਤਿ​ਹਰਿ​ਪਾਇਆ​॥੨॥​
ਇਹ ਪਦਾਰਥ ਪਰਮਾਤਮਾ ਦੀ ਭਗਤੀ ਕੀਤਿਆਂ ਮਿਲਦਾ ਹੈ ॥੨॥
The treasure of liberation is obtained through devotional worship of the Lord. ||2||
मुकति पदारथु भगति हरि पाइआ ॥२॥
ਜਾ​ਕੈ​ਹਿਰਦੈ​ਵਸਿਆ​ਹਰਿ​ਸੋਈ​॥​
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ,
Those, within whose hearts the Lord dwells,
जा कै हिरदै वसिआ हरि सोई ॥
ਗੁਰਮੁਖਿ​ਭਗਤਿ​ਪਰਾਪਤਿ​ਹੋਈ​॥​
ਉਸ ਨੂੰ ਭਗਤੀ ਦੀ ਪ੍ਰਾਪਤੀ ਹੋ ਗਈ, ਤੇ ਇਹ ਭਗਤੀ ਗੁਰੂ ਦੀ ਰਾਹੀਂ ਹੀ ਮਿਲਦੀ ਹੈ।
become Gurmukh; they receive the blessings of devotional worship.
गुरमुखि भगति परापति होई ॥
ਹਰਿ​ਕੀ​ਭਗਤਿ​ਮੁਕਤਿ​ਆਨੰਦੁ​॥​
ਪਰਮਾਤਮਾ ਦੀ ਭਗਤੀ ਦੀ ਰਾਹੀਂ ਹੀ ਮੁਕਤੀ ਪਦਾਰਥ ਦਾ ਆਨੰਦ ਮਾਣੀਦਾ ਹੈ,
Through devotional worship of the Lord, liberation and bliss are obtained.
हरि की भगति मुकति आनंदु ॥
ਗੁਰਮਤਿ​ਪਾਏ​ਪਰਮਾਨੰਦੁ​॥੩॥​
ਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ ਤੇ ਤੁਰਿਆਂ ਮਿਲਦਾ ਹੈ ॥੩॥
Through the Guru's Teachings, supreme ecstasy is obtained. ||3||
गुरमति पाए परमानंदु ॥३॥
ਜਿਨਿ​ਪਾਇਆ​ਗੁਰਿ​ਦੇਖਿ​ਦਿਖਾਇਆ​॥​
ਜਿਸ ਮਨੁੱਖ ਨੇ ਮੁਕਤੀ ਦਾ ਆਨੰਦ ਹਾਸਲ ਕਰ ਲਿਆ, ਗੁਰੂ ਨੇ ਪ੍ਰਭੂ ਆਪ ਵੇਖ ਕੇ ਜਿਸ ਮਨੁੱਖ ਨੂੰ ਵਿਖਾ ਦਿੱਤਾ,
One who meets the Guru, beholds Him, and inspires others to behold Him as well.
जिनि पाइआ गुरि देखि दिखाइआ ॥
ਆਸਾ​ਮਾਹਿ​ਨਿਰਾਸੁ​ਬੁਝਾਇਆ​॥​
ਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦੀਆਂ ਹੀ ਆਸਾਂ ਤੋਂ ਉਪਰਾਮ ਰਹਿਣ ਦੀ ਜਾਚ ਗੁਰੂ ਸਿਖਾ ਦੇਂਦਾ ਹੈ।
In the midst of hope, the Guru teaches us to live above hope and desire.
आसा माहि निरासु बुझाइआ ॥
ਦੀਨਾ​ਨਾਥੁ​ਸਰਬ​ਸੁਖਦਾਤਾ​॥​
ਸਰਬ-ਸੁਖ-ਦਾਤਾ ਦੀਨਾਨਾਥ (ਜਿਸ ਨੂੰ ਗੁਰੂ ਨੇ ਦਿਖਾ ਦਿੱਤਾ ਹੈ)
He is the Master of the meek, the Giver of peace to all.
दीना नाथु सरब सुखदाता ॥
ਨਾਨਕ​ਹਰਿ​ਚਰਣੀ​ਮਨੁ​ਰਾਤਾ​॥੪॥੧੨॥​
ਹੇ ਨਾਨਕ! ਉਸ ਮਨੁੱਖ ਦਾ ਮਨ ਪ੍ਰਭੂ-ਚਰਨਾਂ (ਦੇ ਪਿਆਰ) ਵਿਚ ਰੰਗਿਆ ਰਹਿੰਦਾ ਹੈ ॥੪॥੧੨॥
Nanak's mind is imbued with the Lotus Feet of the Lord. ||4||12||
नानक हरि चरणी मनु राता ॥४॥१२॥
ਗਉੜੀ​ਚੇਤੀ​ਮਹਲਾ​੧​॥​
Gauree Chaytee, First Mahalaa:
गउड़ी चेती महला १ ॥
ਅੰਮ੍ਰਿਤ​ਕਾਇਆ​ਰਹੈ​ਸੁਖਾਲੀ​ਬਾਜੀ​ਇਹੁ​ਸੰਸਾਰੋ​॥​
ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਣਨ ਵਿਚ ਹੀ ਲੱਗਾ ਰਹਿੰਦਾ ਹੈ, (ਇਹ ਨਹੀਂ ਸਮਝਦਾ ਕਿ) ਇਹ ਜਗਤ (ਇਕ) ਖੇਡ (ਹੀ) ਹੈ।
With your nectar-like body, you live in comfort, but this world is just a passing drama.
अंम्रित काइआ रहै सुखाली बाजी इहु संसारो ॥
ਲਬੁ​ਲੋਭੁ​ਮੁਚੁ​ਕੂੜੁ​ਕਮਾਵਹਿ​ਬਹੁਤੁ​ਉਠਾਵਹਿ​ਭਾਰੋ​॥​
ਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ (ਵਿਅਰਥ ਦੌੜ-ਭੱਜ ਹੀ ਕਰ ਰਿਹਾ ਹੈਂ), ਤੂੰ (ਆਪਣੇ ਉੱਤੇ ਲੱਬ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ) ਭਾਰ ਚੁਕਦਾ ਜਾ ਰਿਹਾ ਹੈਂ।
You practice greed, avarice and great falsehood, and you carry such a heavy burden.
लबु लोभु मुचु कूड़ु कमावहि बहुतु उठावहि भारो ॥
ਤੂੰ​ਕਾਇਆ​ਮੈ​ਰੁਲਦੀ​ਦੇਖੀ​ਜਿਉ​ਧਰ​ਉਪਰਿ​ਛਾਰੋ​॥੧॥​
ਹੇ ਮੇਰੇ ਸਰੀਰ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ ॥੧॥
O body, I have seen you blowing away like dust on the earth. ||1||
तूं काइआ मै रुलदी देखी जिउ धर उपरि छारो ॥१॥
ਸੁਣਿ​ਸੁਣਿ​ਸਿਖ​ਹਮਾਰੀ​॥​
ਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ।
Listen - listen to my advice!
सुणि सुणि सिख हमारी ॥
ਸੁਕ੍ਰਿਤੁ​ਕੀਤਾ​ਰਹਸੀ​ਮੇਰੇ​ਜੀਅੜੇ​ਬਹੁੜਿ​ਨ​ਆਵੈ​ਵਾਰੀ​॥੧॥​ਰਹਾਉ​॥​
ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ। (ਜੇ ਇਹ ਮਨੁੱਖਾ ਜਨਮ ਗਵਾ ਲਿਆ), ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ ॥੧॥ ਰਹਾਉ ॥
Only the good deeds which you have done shall remain with you, O my soul. This opportunity shall not come again! ||1||Pause||
सुक्रितु कीता रहसी मेरे जीअड़े बहुड़ि न आवै वारी ॥१॥ रहाउ ॥