GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 152
Display Settings
Translations
ਤਹਾ​ਗਯੋ​ਅਜੈ​ਸਿੰਘ​ਸੂਰਾ​ਸੁਕ੍ਰੁਧੰ​॥​
(ਵੈਰ ਅਤੇ ਭੇਦ ਭਾਵ ਤੋਂ ਮੁਕਤ) ਉਸ ਸਥਾਨ ਉਤੇ ਕ੍ਰੋਧਵਾਨ ਸੂਰਮਾ ਅਜੈ ਸਿੰਘ ਵੀ ਪਹੁੰਚ ਗਿਆ
In that place of (of Sanaudhi Brahmin) went the warrior Ajai Singh in great rage,
तहा गयो अजै सिंघ सूरा सुक्रुधं ॥
ਹਨਿਯੋ​ਅਸਮੇਧੰ​ਕਰਿਓ​ਪਰਮ​ਜੁਧੰ​॥੧੪॥੨੮੫॥​
ਜਿਸ ਨੇ ਵੱਡਾ ਯੁੱਧ ਕਰ ਕੇ ਅਸੁਮੇਧ ਨੂੰ ਮਾਰਨਾ ਚਾਹਿਆ ਸੀ ॥੧੪॥੨੮੫॥
Who wanted to kill Asumedh in a fierce war.14.285.
हनियो असमेधं करिओ परम जुधं ॥१४॥२८५॥
ਰਜੀਆ​ਪੁਤ੍ਰ​ਦਿਖਿਯੋ​ਡਰੇ​ਦੋਇ​ਭ੍ਰਾਤੰ​॥​
ਰਜੀਆ (ਦਾਸੀ) ਦੇ ਪੁੱਤਰ (ਅਜੈ ਸਿੰਘ) ਨੂੰ ਵੇਖ ਕੇ ਦੋਵੇਂ (ਰਾਜਕੁਮਾਰ) ਭਰਾ ਡਰ ਗਏ।
Both the brothers were frightened on seeing the son of the maid-servant.
रजीआ पुत्र दिखियो डरे दोइ भ्रातं ॥
ਗਹੀ​ਸਰਣ​ਬਿਪ੍ਰੰ​ਬੁਲਿਯੋ​ਏਵ​ਬਾਤੰ​॥​
(ਉਨ੍ਹਾਂ ਨੇ ਸਨੌਢੀਏ) ਬ੍ਰਾਹਮਣ ਦੀ ਸ਼ਰਨ ਲੈ ਕੇ ਇਸ ਤਰ੍ਹਾਂ ਗੱਲ ਕਰਨ ਲਗੇ
They took shelter of the Brahmin and said:
गही सरण बिप्रं बुलियो एव बातं ॥
ਗੁਵਾ​ਹੇਮ​ਸਰਬੰ​ਮਿਲੇ​ਪ੍ਰਾਨ​ਦਾਨੰ​॥​
ਕਿ ਜੇ (ਸਾਨੂੰ) ਪ੍ਰਾਣ-ਦਾਨ ਮਿਲ ਜਾਏ ਤਾਂ ਗਊ ਅਤੇ ਸੋਨਾ ਆਦਿ ਸਾਰਿਆਂ (ਦਾਨਾਂ ਦਾ ਪੁੰਨ ਪ੍ਰਾਪਤ ਹੋਵੇਗਾ)।
“Save our life, thou shalt receive the gift of cows and gold from the lord
गुवा हेम सरबं मिले प्रान दानं ॥
ਸਰਨੰ​ਸਰਨੰ​ਸਰਨੰ​ਗੁਰਾਨੰ​॥੧੫॥੨੮੬॥​
ਹੇ ਗੁਰਦੇਵ! (ਅਸੀਂ ਤੇਰੀ) ਸ਼ਰਨ ਹਾਂ, ਸ਼ਰਨ ਹਾਂ, ਸ਼ਰਨ ਹਾਂ ॥੧੫॥੨੮੬॥
“O Guru, we are in thy shelter, we are in thy shelter, we are in thy sgelter.”15.286.
सरनं सरनं सरनं गुरानं ॥१५॥२८६॥
ਚੌਪਈ​॥​
ਚੌਪਈ:
CHAUPAI
चौपई ॥
ਤਬ​ਭੂਪਤ​ਤਹ​ਦੂਤ​ਪਠਾਏ​॥​
ਤਦੋਂ ਰਾਜੇ (ਅਜੈ ਸਿੰਘ) ਨੇ ਉਥੇ ਦੂਤ ਭੇਜ ਦਿੱਤੇ।
The king (Ajai Singh) sent his messengers (to king Tilak) and (Sanaudhi Brahmin).
तब भूपत तह दूत पठाए ॥
ਤ੍ਰਿਪਤ​ਸਕਲ​ਦਿਜ​ਕੀਏ​ਰਿਝਾਏ​॥​
(ਸਨੌਢੀਏ) ਬ੍ਰਾਹਮਣ ਨੇ ਸਾਰਿਆਂ ਨੂੰ ਚੰਗੀ ਤਰ੍ਹਾਂ ਰਜਾ ਕੇ ਤ੍ਰਿਪਤ ਕੀਤਾ।
Who satisfied all the incoming Brahmin.
त्रिपत सकल दिज कीए रिझाए ॥
ਅਸਮੇਧ​ਅਰੁ​ਅਸੁਮੇਦ​ਹਾਰਾ​॥​
(ਇਸ ਪਿਛੋਂ ਉਨ੍ਹਾਂ ਦੂਤਾਂ ਨੇ ਬੇਨਤੀ ਕੀਤੀ ਕਿ) ਅਸੁਮੇਧ ਅਤੇ ਅਸੁਮੇਦ ਹਾਰ ਖਾ ਕੇ
(These messengers saidJ “Asumedh and Asumedhan,
असमेध अरु असुमेद हारा ॥
ਭਾਜ​ਪਰੇ​ਘਰ​ਤਾਕ​ਤਿਹਾਰਾ​॥੧॥੨੮੭॥​
ਭਜੇ ਹੋਏ ਤੁਹਾਡੇ ਘਰ ਆਏ ਹਨ ॥੧॥੨੮੭॥
“Have run and hid themselves in thy home.1.287.
भाज परे घर ताक तिहारा ॥१॥२८७॥
ਕੈ​ਦਿਜ​ਬਾਧ​ਦੇਹੁ​ਦੁਐ​ਮੋਹੂ​॥​
ਜਾਂ ਤਾਂ ਪੰਡਿਤ ਜੀ! ਦੋਵੇਂ ਬੰਨ੍ਹ ਕੇ ਸਾਨੂੰ ਦੇ ਦਿਓ,
“O Brahmin, either bind and deliver them to us
कै दिज बाध देहु दुऐ मोहू ॥
ਨਾਤਰ​ਧਰੋ​ਦੁਜਨਵਾ​ਤੋਹੂ​॥​
ਨਹੀਂ ਤਾਂ ਤੁਹਾਨੂੰ ਵੀ ਉਨ੍ਹਾਂ ਦੋਹਾਂ ਨਾਲ ਮਿਲਾ ਦੇਵਾਂਗੇ (ਮਾਰ ਦੇਵਾਂਗੇ)।
“O thou shalt be considered like them
नातर धरो दुजनवा तोहू ॥
ਕਰਿਓ​ਨ​ਪੂਜਾ​ਦੇਉ​ਨ​ਦਾਨਾ​॥​
(ਫਿਰ) ਨਾ ਆਪ ਨੂੰ ਦਾਨ ਦਿੱਤਾ ਜਾਵੇਗਾ ਅਤੇ ਨਾ ਹੀ ਪੂਜਾ ਕੀਤੀ ਜਾਵੇਗੀ।
“Thou shalt neither be worshipped nor any gift be given to thee
करिओ न पूजा देउ न दाना ॥
ਤੋ​ਕੋ​ਦੁਖ​ਦੇਵੋ​ਦਿਜ​ਨਾਨਾ​॥੨॥੨੮੮॥​
(ਸਗੋਂ) ਤੁਹਾਨੂੰ ਕਈ ਪ੍ਰਕਾਰ ਦੇ ਦੁਖ ਦਿੱਤੇ ਜਾਣਗੇ ॥੨॥੨੮੮॥
“Thou shalt then be given various types of sufferings.2.288.
तो को दुख देवो दिज नाना ॥२॥२८८॥
ਕਹਾ​ਮ੍ਰਿਤਕ​ਦੁਇ​ਕੰਠ​ਲਗਾਏ​॥​
ਕੀ ਦੋਵੇਂ ਮੁਰਦੇ (ਤੁਸੀਂ) ਗੱਲ ਨਾਲ ਲਾ ਲਏ ਹਨ।
“Why hast thou hugged these two dead ones to thy bosom?
कहा म्रितक दुइ कंठ लगाए ॥
ਦੇਹੁ​ਹਮੈ​ਤੁਮ​ਕਹਾ​ਲਜਾਏ​॥​
ਸਾਨੂੰ ਦੇ ਦੇਣ ਵਿਚ ਤੁਹਾਨੂੰ ਕੀ ਸੰਕੋਚ ਹੈ।
“Give them back to us Why art thou hesitating?
देहु हमै तुम कहा लजाए ॥
ਜਉ​ਦੁਐ​ਏ​ਤੁਮ​ਦੇਹੁ​ਨ​ਮੋਹੂ​॥​
ਜੇ ਇਹ ਦੋਵੇਂ ਸਾਨੂੰ ਨਹੀਂ ਦੇਓਗੇ
“If thou dost not return both of them to me,
जउ दुऐ ए तुम देहु न मोहू ॥
ਤਉ​ਹਮ​ਸਿਖ​ਨ​ਹੋਇ​ਹੈ​ਤੋਹੂ​॥੩॥੨੮੯॥​
ਤਾਂ ਅਸੀਂ ਤੁਹਾਡੇ ਸਿੱਖ (ਸੇਵਕ) ਨਹੀਂ ਹੋਵਾਂਗੇ ॥੩॥੨੮੯॥
“Then we shall not be thy disciples.”3.289.
तउ हम सिख न होइ है तोहू ॥३॥२८९॥
ਤਬ​ਦਿਜ​ਪ੍ਰਾਤ​ਕੀਓ​ਇਸਨਾਨਾ​॥​
(ਪੰਡਿਤ ਸਵੇਰੇ ਜਵਾਬ ਦੇਣ ਲਈ ਆਗਿਆ ਲੈ ਕੇ ਘਰ ਚਲਾ ਗਿਆ) ਤਦ ਸਵੇਰੇ ਬ੍ਰਾਹਮਣ ਨੇ ਇਸ਼ਨਾਨ ਕੀਤਾ।
Then the Sanaudhi Brahmin got up early in the morning and took bath.
तब दिज प्रात कीओ इसनाना ॥
ਦੇਵ​ਪਿਤ੍ਰ​ਤੋਖੇ​ਬਿਧ​ਨਾਨਾ​॥​
ਦੇਵਤਿਆਂ ਅਤੇ ਪਿਤਰਾਂ ਨੂੰ ਕਈ ਤਰ੍ਹਾਂ ਨਾਲ ਪ੍ਰਸੰਨ ਕੀਤਾ।
He worshipped in various ways the gods and manes.
देव पित्र तोखे बिध नाना ॥
ਚੰਦਨ​ਕੁੰਕਮ​ਖੋਰ​ਲਗਾਏ​॥​
(ਫਿਰ ਮੱਥੇ ਤੇ) ਚੰਦਨ ਅਤੇ ਕੇਸਰ ਦੇ ਟਿਕੇ ਲਗਾਏ
Then he put the frontal marks of sandal and saffron on his forehead.
चंदन कुंकम खोर लगाए ॥
ਚਲ​ਕਰ​ਰਾਜ​ਸਭਾ​ਮੈ​ਆਏ​॥੪॥੨੯੦॥​
ਅਤੇ ਚਲ ਕੇ ਰਾਜ-ਸਭਾ ਵਿਚ ਆ ਗਿਆ ॥੪॥੨੯੦॥
After that he walked upto his court.4.290.
चल कर राज सभा मै आए ॥४॥२९०॥
ਦਿਜੋ​ਬਾਚ​॥​
ਬ੍ਰਾਹਮਣ ਨੇ ਕਿਹਾ:
The Brahmin said:
दिजो बाच ॥
ਹਮਰੀ​ਵੈ​ਨ​ਪਰੈ​ਦੁਐ​ਡੀਠਾ​॥​
ਉਹ ਦੋਵੇਂ ਮੇਰੀ ਨਜ਼ਰ ਵਿਚ ਨਹੀਂ ਪਏ,
“Neither have I seen both of them,
हमरी वै न परै दुऐ डीठा ॥
ਹਮਰੀ​ਆਇ​ਪਰੈ​ਨਹੀ​ਪੀਠਾ​॥​
ਨਾ ਹੀ ਮੇਰੀ ਸ਼ਰਨ ਵਿਚ ਆ ਕੇ ਪਏ ਹਨ।
“Nor have they taken shelter.
हमरी आइ परै नही पीठा ॥
ਝੂਠ​ਕਹਿਯੋ​ਜਿਨ​ਤੋਹਿ​ਸੁਨਾਈ​॥​
ਜਿਸ ਨੇ ਤੁਹਾਨੂੰ (ਇਹ ਗੱਲ) ਦਸੀ ਹੈ, ਉਸ ਨੇ ਝੂਠ ਕਿਹਾ ਹੈ।
“Whosoever has given thee news about them, he hath told a lie,
झूठ कहियो जिन तोहि सुनाई ॥
ਮਹਾਰਾਜ​ਰਾਜਨ​ਕੇ​ਰਾਈ​॥੧॥੨੯੧॥​
ਹੇ ਮਹਾਰਾਜ! ਤੁਸੀਂ ਰਾਜਿਆਂ ਦੇ ਰਾਜੇ ਹੋ ॥੧॥੨੯੧॥
“O Emperor, the king of kings.1.291.
महाराज राजन के राई ॥१॥२९१॥
ਮਹਾਰਾਜ​ਰਾਜਨ​ਕੇ​ਰਾਜਾ​॥​
ਹੇ ਮਹਾਰਾਜ! ਰਾਜਿਆਂ ਦੇ ਰਾਜੇ!
“O Emperor, the king of kings,
महाराज राजन के राजा ॥
ਨਾਇਕ​ਅਖਲ​ਧਰਣ​ਸਿਰ​ਤਾਜਾ​॥​
(ਤੁਸੀਂ) ਸਿਰ ਉਤੇ ਤਾਜ ਰਖਣ ਵਾਲੇ ਸਾਰਿਆਂ ਦੇ ਸੁਆਮੀ ਹੋ।
“O the hero of all the universe and Master of the earth
नाइक अखल धरण सिर ताजा ॥
ਹਮ​ਬੈਠੇ​ਤੁਮ​ਦੇਹੁ​ਅਸੀਸਾ​॥​
ਅਸੀਂ (ਇਥੇ) ਬੈਠੇ ਤੁਹਾਨੂੰ ਅਸੀਸਾਂ ਦੇ ਰਹੇ ਹਾਂ
“While sitting here, I am giving blessings to thee,
हम बैठे तुम देहु असीसा ॥
ਤੁਮ​ਰਾਜਾ​ਰਾਜਨ​ਕੇ​ਈਸਾ​॥੨॥੨੯੨॥​
ਕਿ ਤੁਸੀਂ ਰਾਜਿਆਂ ਦੇ ਸੁਆਮੀ ਰਾਜੇ (ਬਣੇ ਰਹੋ) ॥੨॥੨੯੨॥
“Thou , O monarch, art the Lord of the kings.”2.292.
तुम राजा राजन के ईसा ॥२॥२९२॥
ਰਾਜਾ​ਬਾਚ​॥​
ਰਾਜੇ ਨੇ ਕਿਹਾ:
The king said:
राजा बाच ॥
ਭਲਾ​ਚਹੋ​ਆਪਨ​ਜੋ​ਸਬਹੀ​॥​
(ਜੇ ਤੁਸੀਂ) ਸਾਰੇ ਆਪਣਾ ਭਲਾ ਚਾਹੁੰਦੇ ਹੋ
“If thou art thy own well-wisher,
भला चहो आपन जो सबही ॥
ਵੈ​ਦੁਇ​ਬਾਧ​ਦੇਹੁ​ਮੁਹਿ​ਅਬਹੀ​॥​
ਤਾਂ ਉਨ੍ਹਾਂ ਦੋਹਾਂ ਨੂੰ ਬੰਨ੍ਹ ਕੇ ਮੈਨੂੰ ਦੇ ਦਿਓ।
“Bind both of them and give them immediately to me
वै दुइ बाध देहु मुहि अबही ॥
ਸਬਹੀ​ਕਰੋ​ਅਗਨ​ਕਾ​ਭੂਜਾ​॥​
(ਮੈਂ ਉਨ੍ਹਾਂ) ਸਾਰਿਆਂ ਨੂੰ ਅਗਨੀ ਦਾ ਭੋਜਨ ਬਣਾਵਾਂਗਾ
“I shall make all of them the food of fire,
सबही करो अगन का भूजा ॥
ਤੁਮਰੀ​ਕਰਉ​ਪਿਤਾ​ਜਿਉ​ਪੂਜਾ​॥੩॥੨੯੩॥​
ਅਤੇ ਤੁਹਾਡੀ ਪਿਤਾ ਸਮਾਨ ਪੂਜਾ ਕਰਾਂਗਾ ॥੩॥੨੯੩॥
“And worship thee as my father.”3.293.
तुमरी करउ पिता जिउ पूजा ॥३॥२९३॥
ਜੋ​ਨ​ਪਰੈ​ਵੈ​ਭਾਜ​ਤਿਹਾਰੇ​॥​
ਜੇ (ਉਹ) ਭਜ ਕੇ ਤੁਹਾਡੇ ਘਰ ਨਹੀਂ ਲੁਕੇ,
“If they have not run and concealed themselves in thy house,
जो न परै वै भाज तिहारे ॥
ਕਹੇ​ਲਗੋ​ਤੁਮ​ਆਜ​ਹਮਾਰੇ​॥​
ਤਦ ਤੁਸੀਂ ਅਜ ਮੇਰਾ ਕਿਹਾ ਮੰਨੇ।
“Then thou obeyest me today
कहे लगो तुम आज हमारे ॥
ਹਮ​ਤੁਮ​ਕੋ​ਬ੍ਰਿੰਜਨਾਦ​ਬਨਾਵੈ​॥​
ਅਸੀਂ ਤੁਹਾਡੇ ਲਈ ਭੋਜਨ (ਬਿੰਜਨ) ਆਦਿ ਬਣਵਾਉਂਦੇ ਹਾਂ।
“I shall prepare very tasteful food for thee,
हम तुम को ब्रिंजनाद बनावै ॥
ਹਮ​ਤੁਮ​ਵੈ​ਤੀਨੋ​ਮਿਲ​ਖਾਵੈ​॥੪॥੨੯੪॥​
ਅਸੀਂ, ਤੁਸੀਂ ਤੇ ਉਹ ਤਿੰਨੋ ਮਿਲ ਕੇ ਖਾਵਾਂਗੇ ॥੪॥੨੯੪॥
“Which they, thou and me, all shall eat together.”4.294.
हम तुम वै तीनो मिल खावै ॥४॥२९४॥
ਦਿਜ​ਸੁਨ​ਬਾਤ​ਚਲੇ​ਸਭ​ਧਾਮਾ​॥​
ਸਾਰੇ ਬ੍ਰਾਹਮਣ ਇਹ ਗੱਲ ਸੁਣ ਕੇ ਘਰਾਂ ਨੂੰ ਚਲੇ ਗਏ (ਇਹ ਕਹਿ ਕੇ ਅਸੀਂ ਸਲਾਹ ਕਰ ਕੇ ਉੱਤਰ ਦਿਆਂਗੇ)।
Hearing these words of the king, all the Brahmins went to their homes,
दिज सुन बात चले सभ धामा ॥
ਪੂਛੇ​ਭ੍ਰਾਤ​ਸੁਪੂਤ​ਪਿਤਾਮਾ​॥​
(ਉਨ੍ਹਾਂ ਨੇ) ਭਰਾਵਾਂ, ਪੁੱਤਰਾਂ ਅਤੇ ਪਿਉ-ਦਾਦਿਆਂ ਨੂੰ (ਇਕੱਠਾ ਕਰਕੇ) ਪੁਛਿਆ
And asked their brothers, sons and elders:
पूछे भ्रात सुपूत पितामा ॥
ਬਾਧ​ਦੇਹੁ​ਤਉ​ਛੂਟੇ​ਧਰਮਾ​॥​
ਕਿ (ਜੇ ਅਸੀਂ ਉਨ੍ਹਾਂ ਨੂੰ) ਬੰਨ੍ਹ ਕੇ ਦੇ ਦੇਈਏ ਤਾਂ ਧਰਮ ਨਸ਼ਟ ਹੁੰਦਾ ਹੈ
“If they are bound and given, then we lose our Dharma,
बाध देहु तउ छूटे धरमा ॥
ਭੋਜ​ਭੁਜੇ​ਤਉ​ਛੂਟੇ​ਕਰਮਾ​॥੫॥੨੯੫॥​
ਅਤੇ ਜੇ ਭੋਜਨ ਕਰ ਲਈਏ ਤਾਂ ਕਰਮਾਂ ਦਾ ਨਾਸ਼ ਹੋ ਜਾਏਗਾ ॥੫॥੨੯੫॥
“If we eat their food, then we pollute our Karmas.”5.295.
भोज भुजे तउ छूटे करमा ॥५॥२९५॥
ਯਹਿ​ਰਜੀਆ​ਕਾ​ਪੁਤ​ਮਹਾਬਲ​॥​
ਇਹ ਰਜੀਆ (ਦਾਸੀ) ਦਾ ਪੁੱਤਰ ਬਹੁਤ ਬਲਵਾਨ ਹੈ
“This son of the maid-servant is a mighty warriors,
यहि रजीआ का पुत महाबल ॥
ਜਿਨ​ਜੀਤੇ​ਛਤ੍ਰੀ​ਗਨ​ਦਲਮਲ​॥​
ਜਿਸ ਨੇ ਛਤਰੀਆਂ ਦੇ ਸਮੂਹਾਂ ਨੂੰ ਜਿਤ ਕੇ ਮਸਲ ਦਿੱਤਾ ਹੈ।
“Who hath conquered and mashed the Kshatriya forces.
जिन जीते छत्री गन दलमल ॥
ਛਤ੍ਰਾਪਨ​ਆਪਨ​ਬਲ​ਲੀਨਾ​॥​
ਆਪਣੇ ਬਲ ਨਾਲ ਇਸ ਨੇ ਰਾਜ-ਸੱਤਾ (ਛਤ੍ਰਾਪਨ) ਪ੍ਰਾਪਤ ਕੀਤੀ ਹੈ
“He hath acquired his kingdom with his own might,
छत्रापन आपन बल लीना ॥