GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 147
Display Settings
Translations
ਦੋਊਸਸਤ੍ਰਵਰਤੀਦੋਊਛਤ੍ਰਧਾਰੀ
ਦੋਵੇਂ ਸ਼ਸਤ੍ਰਾਂ ਨੂੰ ਵਰਤਣ ਵਾਲੇ ਅਤੇ ਛਤਰਧਾਰੀ ਸਨ।
Both were the users of their arms and were kings with canopies.
दोऊ ससत्र वरती दोऊ छत्र धारी ॥
ਦੋਊਪਰਮਜੋਧਾਮਹਾਜੁਧਕਾਰੀ॥੮॥੨੨੬॥
ਦੋਵੇਂ ਤਕੜੇ ਯੋਧੇ ਅਤੇ ਵੱਡਾ ਯੁੱਧ ਕਰਨ ਵਾਲੇ ਸਨ ॥੮॥੨੨੬॥
Both were Supreme warriors and great fighters.8.226.
दोऊ परम जोधा महा जुधकारी ॥८॥२२६॥
ਦੋਊਖੰਡਖੰਡੀਦੋਊਮੰਡਮੰਡੰ
ਦੋਵੇਂ (ਵੈਰੀਆਂ ਦੇ) ਖੰਡਾਂ (ਇਲਾਕਿਆਂ) ਨੂੰ ਖੰਡਣ ਵਾਲੇ ਅਤੇ ਦੋਵੇਂ (ਉਨ੍ਹਾਂ ਨੂੰ) ਸਥਾਪਿਤ ਕਰਨ ਵਾਲੇ ਸਨ।
Both were the destroyers of their enemies and also their establishers.
दोऊ खंड खंडी दोऊ मंड मंडं ॥
ਦੋਊਜੋਧਜੈਤਵਾਰੁਜੋਧਾਪ੍ਰਚੰਡੰ
ਦੋਵੇਂ ਯੋਧਿਆਂ ਨੂੰ ਜਿਤਣ ਵਾਲੇ ਅਤੇ ਖ਼ੁਦ ਪ੍ਰਚੰਡ ਯੋਧੇ ਸਨ।
Both were the terrible conquerors of the great heroes.
दोऊ जोध जैतवारु जोधा प्रचंडं ॥
ਦੋਊਬੀਰਬਾਨੀਦੋਊਬਾਹਸਾਹੰ
ਦੋਵੇਂ ਸ਼ੂਰਵੀਰਾਂ ਦੇ ਮੋਢੀ ਅਤੇ ਦੋਵੇਂ ਭੁਜਾਵਾਂ ਦੇ ਬਲੀ ਸਨ।
Both the warriors were adept in shooting arrows and had mighty arms.
दोऊ बीर बानी दोऊ बाह साहं ॥
ਦੋਊਸੂਰਸੈਨੰਦੋਊਸੂਰਮਾਹੰ॥੯॥੨੨੭॥
ਦੋਵੇਂ ਸੈਨਾਵਾਂ ਦੇ ਸੂਰਜ ਸਨ ਅਤੇ ਦੋਵੇਂ ਸੈਨਾਵਾਂ ਦੇ ਚੰਦ੍ਰਮਾ ਸਨ ॥੯॥੨੨੭॥
Both the heroes were the sun and moon of their forces.9.227.
दोऊ सूर सैनं दोऊ सूर माहं ॥९॥२२७॥
ਦੋਊਚਕ੍ਰਵਰਤੀਦੋਊਸਸਤ੍ਰਬੇਤਾ
ਦੋਵੇਂ ਚਕਰਵਰਤੀ ਸਨ, ਦੋਵੇਂ ਸ਼ਸਤ੍ਰ ਚਲਾਉਣ ਵਿਚ ਪ੍ਰਬੀਨ ਸਨ।
Both were the warriors universal monarchs and had knowledge of warfare.
दोऊ चक्रवरती दोऊ ससत्र बेता ॥
ਦੋਊਜੰਗਜੋਧੀਦੋਊਜੰਗਜੇਤਾ
ਦੋਵੇਂ ਜੰਗ ਦੇ ਯੋਧੇ ਸਨ ਅਤੇ ਦੋਵੇਂ ਯੁੱਧ ਵਿਚ ਵਿਜਈ ਹੋਣ ਵਾਲੇ ਸਨ।
Both were the warriors of war and conquerors of war.
दोऊ जंग जोधी दोऊ जंग जेता ॥
ਦੋਊਚਿਤ੍ਰਜੋਤੀਦੋਊਚਿਤ੍ਰਚਾਪੰ
ਦੋਵੇਂ ਜੋਤਿ ਦੇ ਚਿਤਰ ਸਨ ਅਤੇ ਦੋਵੇਂ ਧਨੁਸ਼ ਦੀ ਮੂਰਤ ਸਨ।
Both were marvelously beautiful carrying beautiful bows.
दोऊ चित्र जोती दोऊ चित्र चापं ॥
ਦੋਊਚਿਤ੍ਰਵਰਮਾਦੋਊਦੁਸਟਤਾਪੰ॥੧੦॥੨੨੮॥
ਦੋਵੇਂ ਢਾਲ ਦੀ ਮੂਰਤ ਸਨ ਅਤੇ ਦੋਵੇਂ ਦੁਸ਼ਟਾਂ ਨੂੰ ਦੁਖ ਦੇਣ ਵਾਲੇ ਸਨ ॥੧੦॥੨੨੮॥
Both were clad in armour and were the destroyers of enemies.10.228.
दोऊ चित्र वरमा दोऊ दुसट तापं ॥१०॥२२८॥
ਦੋਊਖੰਡਖੰਡੀਦੋਊਮੰਡਮੰਡੰ
ਦੋਵੇਂ (ਵੈਰੀਆਂ ਦੇ) ਖੰਡਾਂ (ਖੇਤਰਾਂ) ਨੂੰ ਖੰਡਣ ਵਾਲੇ ਸਨ ਅਤੇ ਦੋਵੇਂ (ਉਨ੍ਹਾਂ ਨੂੰ) ਸਥਾਪਿਤ ਕਰਨ ਵਾਲੇ ਸਨ।
Both were the destroyers of the enemies with their double-edged swords and were also their establishers.
दोऊ खंड खंडी दोऊ मंड मंडं ॥
ਦੋਊਚਿਤ੍ਰਜੋਤੀਸੁਜੋਧਾਪ੍ਰਚੰਡੰ
ਦੋਵੇਂ ਜੋਤਿ ਦਾ ਚਿਤਰ ਸਨ ਅਤੇ ਪ੍ਰਚੰਡ ਯੋਧੇ ਸਨ।
Both were Glory-incarnate and mighty heroes.
दोऊ चित्र जोती सु जोधा प्रचंडं ॥
ਦੋਊਮਤਬਾਰੁੰਨਬਿਕ੍ਰਮਸਮਾਨੰ
ਦੋਵੇਂ ਹਾਥੀ ('ਬਾਰੁੰਨ') ਵਾਂਗ ਮਸਤ ਅਤੇ (ਰਾਜਾ) ਬਿਕ੍ਰਮ ਦੇ ਸਮਾਨ ਸਨ।
Both were intoxicate elephants and like king Vikrama.
दोऊ मत बारुंन बिक्रम समानं ॥
ਦੋਊਸਸਤ੍ਰਬੇਤਾਦੋਊਸਸਤ੍ਰਪਾਨੰ॥੧੧॥੨੨੯॥
ਦੋਵੇਂ ਸ਼ਸਤ੍ਰ (ਚਲਾਉਣ ਵਿਚ) ਪ੍ਰਬੀਨ ਸਨ ਅਤੇ ਦੋਹਾਂ ਨੇ ਹੱਥ ਵਿਚ ਸ਼ਸਤ੍ਰ (ਧਾਰਨ ਕੀਤੇ ਹੋਏ ਸ ਨ) ॥੧੧॥੨੨੯॥
Both were adepts in warfare and had weapons in their hands.11.229.
दोऊ ससत्र बेता दोऊ ससत्र पानं ॥११॥२२९॥
ਦੋਊਪਰਮਜੋਧੇਦੋਊਕ੍ਰੁਧਵਾਨੰ
ਦੋਵੇਂ ਵੱਡੇ ਯੋਧੇ ਸਨ ਅਤੇ ਦੋਵੇਂ ਕ੍ਰੋਧ ਵਾਲੇ ਸਨ।
Both were Supreme warriors full of rage.
दोऊ परम जोधे दोऊ क्रुधवानं ॥
ਦੋਊਸਸਤ੍ਰਬੇਤਾਦੋਊਰੂਪਖਾਨੰ
ਦੋਵੇਂ ਸ਼ਸਤ੍ਰ-ਵਿਦਿਆ ਜਾਣਨ ਵਾਲੇ ਅਤੇ ਦੋਵੇਂ ਰੂਪ ਦੀ ਖਾਣ ਸਨ।
Both were adepts in warfare and were the source of beauty.
दोऊ ससत्र बेता दोऊ रूप खानं ॥
ਦੋਊਛਤ੍ਰਪਾਲੰਦੋਊਛਤ੍ਰਧਰਮੰ
ਦੋਵੇਂ ਛਤਰਪਾਲ ਅਤੇ ਦੋਵੇਂ ਛਾਤਰ ਧਰਮ (ਦੀ ਰਖਿਆ ਕਰਨ ਵਾਲੇ) ਸਨ।
Both were Sustainers of Kshatriyas and followed the discipline of Kshatriyas.
दोऊ छत्रपालं दोऊ छत्र धरमं ॥
ਦੋਊਜੁਧਜੋਧਾਦੋਊਕ੍ਰੂਰਕਰਮੰ॥੧੨॥੨੩੦॥
ਦੋਵੇਂ ਯੁੱਧ ਕਰਨ ਵਾਲੇ ਯੋਧੇ ਸਨ ਅਤੇ ਦੋਵੇਂ ਕਠੋਰ ਕਰਮ ਕਰਨ ਵਾਲੇ ਸਨ ॥੧੨॥੨੩੦॥
Both were the heroes of war and men of violent actions.12.230.
दोऊ जुध जोधा दोऊ क्रूर करमं ॥१२॥२३०॥
ਦੋਊਮੰਡਲਾਕਾਰਜੂਝੇਬਿਰਾਜੈ
ਦੋਵੇਂ ਮੰਡਲਾਕਾਰ ਵਿਚ ਖੜੋ ਕੇ ਜੂਝ ਰਹੇ ਸਨ।
Both were standing and fighting in enclosures.
दोऊ मंडलाकार जूझे बिराजै ॥
ਹਥੈਹਰਦੁਠੋਕੈਭੁਜਾਪਾਇਗਾਜੈ
ਦੋਵੇਂ ਡੌਲਿਆਂ (ਭੁਜਾਵਾਂ) ਨੂੰ ਹੱਥਾਂ ਨਾਲ ਠੋਕਦੇ ਸਨ ਅਤੇ (ਧਰਤੀ ਉਤੇ) ਪੈਰ (ਮਾਰ ਕੇ) ਗਜਦੇ ਸਨ।
Both struck their arms with their hands and shouted loudly.
हथै हर दु ठोकै भुजा पाइ गाजै ॥
ਦੋਊਖਤ੍ਰਹਾਣੰਦੋਊਖਤ੍ਰਖੰਡੰ
ਦੋਵੇਂ ਛਤਰੀਆਂ ਦੀ ਹਾਨੀ ਕਰਨ ਵਾਲੇ ਅਤੇ ਛਤਰੀਆਂ ਨੂੰ ਨਸ਼ਟ ਕਰਨ ਵਾਲੇ ਸਨ।
Both had Kshatriya discipline but both were the destroyers of Kshatriyas.
दोऊ खत्रहाणं दोऊ खत्र खंडं ॥
ਦੋਊਖਗਪਾਣੰਦੋਊਛੇਤ੍ਰਮੰਡੰ॥੧੩॥੨੩੧॥
ਦੋਹਾਂ ਦੇ ਹੱਥਾਂ ਵਿਚ ਤਲਵਾਰਾਂ ਸਨ ਅਤੇ ਦੋਵੇਂ ਯੁੱਧ-ਭੂਮੀ ਨੂੰ ਸੁਸ਼ੋਭਿਤ ਕਰਨ ਵਾਲੇ ਸਨ ॥੧੩॥੨੩੧॥
Both had swords in their hands and both were the adornments of th battlefield.13.231.
दोऊ खग पाणं दोऊ छेत्र मंडं ॥१३॥२३१॥
ਦੋਊਚਿਤ੍ਰਜੋਤੀਦੋਊਚਾਰਬਿਚਾਰੰ
ਦੋਵੇਂ ਸੁੰਦਰ ਜੋਤਿ ਵਾਲੇ ਸਨ ਅਤੇ ਦੋਹਾਂ ਦੇ ਵਿਚਾਰ ਸੁੰਦਰ ਸਨ।
Both were Beauty-incarnate and had lofty thoughts.
दोऊ चित्रजोती दोऊ चार बिचारं ॥
ਦੋਊਮੰਡਲਾਕਾਰਖੰਡਾਅਬਾਰੰ
ਦੋਵੇਂ ਮੰਡਲਾਕਾਰ ਵਿਚ ਲਗਾਤਾਰ ਖੰਡਾ ਚਲਾ ਰਹੇ ਸਨ।
Both were operating their double-adged swords in their enclosures.
दोऊ मंडलाकार खंडा अबारं ॥
ਦੋਊਖਗਖੂਨੀਦੋਊਖਤ੍ਰਹਾਣੰ
ਦੋਹਾਂ ਦੀਆਂ ਤਲਵਾਰਾਂ ਲਹੂ ਨਾਲ ਲਿਬੜੀਆਂ ਸਨ ਅਤੇ ਦੋਵੇਂ ਛਤਰੀਆਂ ਦਾ ਨੁਕਸਾਨ ਕਰਨ ਵਾਲੇ ਸਨ।
Both had their swords smeared with blood and both worked against Kshatriya discipline.
दोऊ खग खूनी दोऊ खत्रहाणं ॥
ਦੋਊਖਤ੍ਰਖੇਤਾਦੋਊਛਤ੍ਰਪਾਣੰ॥੧੪॥੨੩੨॥
ਦੋਵੇਂ ਛਤਰਾਣੀਆਂ (ਖੇਤਾ) (ਤੋਂ ਪੈਦਾ ਹੋਏ ਸਨ) ਅਤੇ ਦੋਵੇਂ ਛਾਤਰ-ਪਣੇ ਵਾਲੇ ਸਨ ॥੧੪॥੨੩੨॥
Both were capable of risking their life in the battlefield.14.232.
दोऊ खत्रखेता दोऊ छत्रपाणं ॥१४॥२३२॥
ਦੋਊਬੀਰਬਿਬਆਸਤਧਾਰੇਨਿਹਾਰੇ
ਦੋਹਾਂ ਸ਼ੂਰਵੀਰਾਂ ਨੇ ਦੋਹਰੇ ਅਸਤ੍ਰ ('ਬਿਬ ਆਸਤ') ਧਾਰਨ ਕੀਤੇ ਹੋਏ ਸਨ (ਅਤੇ ਇਧਰ ਉਧਰ) ਵੇਖ ਰਹੇ ਸਨ।
Both the heroes had their weapons in their hands.
दोऊ बीर बिब आसत धारे निहारे ॥
ਰਹੇਬ੍ਯੋਮਮੈਭੂਪਗਉਨੈਹਕਾਰੇ
ਜਿਹੜੇ ਰਾਜੇ (ਮਾਰੇ ਜਾਣ ਤੋਂ ਬਾਦ) ਆਕਾਸ਼ ਵਿਚ ਫਿਰ ਰਹੇ ਸਨ, (ਉਹ ਇਨ੍ਹਾਂ ਨੂੰ) ਬੁਲਾ ਰਹੇ ਸਨ।
It seemed as if the spirits of the dead kings moving the sky were calling them.
रहे ब्योम मै भूप गउनै हकारे ॥
ਹਕਾਹਕਲਾਗੀਧਨੰਧੰਨਜੰਪ੍ਯੋ
ਹਾਕ ਤੇ ਹਾਕ ਪੈ ਰਹੀ ਸੀ ਅਤੇ ਧੰਨ ਧੰਨ ਕਰ ਕੇ (ਇਨ੍ਹਾਂ ਦਾ ਯਸ਼) ਗਾਇਆ ਜਾ ਰਿਹਾ ਸੀ।
They were shouting seeing their heroism, they were praising them with the words “Well done, bravo!”
हका हक लागी धनं धंन जंप्यो ॥
ਚਕ੍ਯੋਜਛਰਾਜੰਪ੍ਰਿਥੀਲੋਕਕੰਪ੍ਯੋ॥੧੫॥੨੩੩॥
ਯਕਸ਼ਾਂ ਦਾ ਰਾਜਾ ਹੈਰਾਨ ਸੀ ਅਤੇ ਮਾਤ-ਲੋਕ ਕੰਬ ਰਿਹਾ ਸੀ ॥੧੫॥੨੩੩॥
The king of Yakshas seeing their bravery was astonished and the earth was trembling.15.233.
चक्यो जछ राजं प्रिथी लोक कंप्यो ॥१५॥२३३॥
ਹਨਿਓਰਾਜਦੁਰਜੋਧਨੰਜੁਧਭੂਮੰ
(ਆਖੀਰ ਵਿਚ) ਰਾਜਾ ਦੁਰਯੋਧਨ ਯੁੱਧ-ਭੂਮੀ ਵਿਚ ਮਾਰਿਆ ਗਿਆ।
(Ultimately) the king Duryodhana was killed in the battlefield.
हनिओ राज दुरजोधनं जुध भूमं ॥
ਭਜੇਸਭੈਜੋਧਾਚਲੀਧਾਮਧੂਮੰ
(ਇਸ ਗੱਲ ਦੀ) ਧੁੰਮ ਪੈ ਜਾਣ ਨਾਲ ਸਾਰੇ ਯੋਧੇ ਭਜ ਗਏ।
All the noisy warriors ran helter-skelter.
भजे सभै जोधा चली धाम धूमं ॥
ਕਰਿਯੋਰਾਜਨਿਹਕੰਟਕੰਕਉਰਪਾਲੰ
(ਇਸ ਪਿਛੋਂ) ਰਾਜਾ ਯੁਧਿਸ਼ਠਰ ਨੇ ਕੌਰਵਾਂ ਉਤੇ ਨਿਸ਼ਕੰਟਕ ਰਾਜ ਕੀਤਾ।
(After that) Pandavas ruled over the family of Kauravas unconcerned.
करियो राज निहकंटकं कउरपालं ॥
ਪੁਨਰਜਾਇਕੈਮਝਿਸਿਝੈਹਿਵਾਲੰ॥੧੬॥੨੩੪॥
(ਫਿਰ) ਹਿਮਾਲਾ ਪਰਬਤ ਵਿਚ ਜਾ ਕੇ ਗਲ ਗਏ ॥੧੬॥੨੩੪॥
Then they went to Himalaya mountains.16.234.
पुनर जाइ कै मझि सिझै हिवालं ॥१६॥२३४॥
ਤਹਾਏਕਗੰਧ੍ਰਬਸਿਉਜੁਧਮਚ੍ਯੋ
ਉਥੇ ਇਕ ਗੰਧਰਬ ਨਾਲ ਯੁੱਧ ਹੋਇਆ।
At that time a war was waged with a Gandharva.
तहा एक गंध्रब सिउ जुध मच्यो ॥
ਤਹਾਭੂਰਪਾਲੰਧੂਰਾਰੰਗੁਰਚ੍ਯੋ
ਉਥੇ ਭੂਰਪਾਲ ਨੇ ਵਿਚਿਤ੍ਰ ਧੁੰਧਲਾ ਰੰਗ ਫੈਲਾ ਦਿੱਤਾ।
There that Gandharva adopted a wonderful garb.
तहा भूरपालं धूरा रंगु रच्यो ॥
ਤਹਾਸਤ੍ਰੁਕੇਭੀਮਹਸਤੀਚਲਾਏ
ਉਥੇ ਭੀਮਸੈਨ ਨੇ ਵੈਰੀ ਦੇ ਹਾਥੀ ਚੁਕ ਚੁਕ ਕੇ ਸੁਟੇ।
Bhima threw there the elephants of the enemy upwards.
तहा सत्रु के भीम हसती चलाए ॥
ਫਿਰੇਮਧਿਗੈਣੰਅਜਉਲਉਆਏ॥੧੭॥੨੩੫॥
(ਉਹ) ਆਕਾਸ਼ ਵਿਚ ਫਿਰ ਰਹੇ ਹਨ, (ਧਰਤੀ ਤੇ) ਹੁਣ ਤਕ ਨਹੀਂ ਪਰਤੇ ॥੧੭॥੨੩੫॥
Which are still moving in the sky and have not returned as yet.17.235.
फिरे मधि गैणं अजउ लउ न आए ॥१७॥२३५॥
ਸੁਨੈਬੈਨਕਉਭੂਪਇਉਐਠਨਾਕੰ
(ਇਹ) ਬੋਲ ਸੁਣ ਕੇ ਰਾਜਾ (ਜਨਮੇਜਾ) ਨਕ ਚੜ੍ਹਾ ਕੇ ਥੋੜਾ ਮੁਸਕਰਾਇਆ
Hearing these words, the king Janmeja turned his nose in such a manner,
सुनै बैन कउ भूप इउ ऐठ नाकं ॥
ਕਰਿਯੋਹਾਸਮੰਦੈਬੁਲ੍ਯੋਏਮਬਾਕੰ
ਅਤੇ ਕਹਿਣ ਲਗਾ (ਹਾਥੀਆਂ ਨੂੰ ਸੁਟਣ ਵਾਲੀ) ਐਵੇਂ ਗੱਪ ਹੈ।
And laughed contemptuously as though the utterance about the elephants was not true.
करियो हास मंदै बुल्यो एम बाकं ॥
ਰਹਿਯੋਨਾਕਮੈਕੁਸਟਛਤ੍ਰੀਸਵਾਨੰ
(ਇੰਨਾ ਕਹਿਣ ਤੇ) ਛਤਰੀਆਂ ਦੇ ਹੰਸ (ਰਾਜਾ ਜਨਮੇਜਾ) ਦੇ ਨਕ ਵਿਚ ਕੋਹੜ ਰਹਿ ਗਿਆ।
With this disbelief the thirty-sixth part of leprosy remained in his nose,
रहियो नाक मै कुसट छत्री सवानं ॥
ਭਈਤਉਨਹੀਰੋਗਤੇਭੂਪਹਾਨੰ॥੧੮॥੨੩੬॥
ਉਸੇ ਰੋਗ ਨਾਲ ਰਾਜੇ ਦਾ ਨਾਸ ਹੋਇਆ ॥੧੮॥੨੩੬॥
And with this ailment, the king passed away.18.236.
भई तउन ही रोग ते भूप हानं ॥१८॥२३६॥
ਚੌਪਈ
ਚੌਪਈ:
CHAUPAI
चौपई ॥
ਇਮਚਉਰਾਸੀਬਰਖਪ੍ਰਮਾਨੰ
ਇਸ ਤਰ੍ਹਾਂ ਚੌਰਾਸੀ ਸਾਲ,
In this way for eighty-four years,
इम चउरासी बरख प्रमानं ॥
ਸਪਤਮਾਹਚਉਬੀਸਦਿਨਾਨੰ
ਸੱਤ ਮਹੀਨੇ ਅਤੇ ਚੌਵੀ ਦਿਨਾਂ ਤਕ
Seven months and twenty-four days,
सपत माह चउबीस दिनानं ॥
ਰਾਜਕੀਓਜਨਮੇਜਾਰਾਜਾ
ਰਾਜਾ ਜਨਮੇਜਾ ਨੇ ਰਾਜ ਕੀਤਾ।
The king Janmeja remained the ruler
राज कीओ जनमेजा राजा ॥
ਕਾਲਨੀਸਾਨੁਬਹੁਰਿਸਿਰਿਗਾਜਾ॥੧੯॥੨੩੭॥
ਫਿਰ (ਉਸ ਦੇ) ਸਿਰ ਉਤੇ ਕਾਲ ਦਾ ਨਗਾਰਾ ਵਜਿਆ (ਅਰਥਾਤ ਮਰ ਗਿਆ) ॥੧੯॥੨੩੭॥
Then, the trumpet of Death sounded over his head.19.237.
काल नीसानु बहुरि सिरि गाजा ॥१९॥२३७॥
ਇਤਿਜਨਮੇਜਾਸਮਾਪਤਭਇਆ
ਇਥੇ ਜਨਮੇਜਾ ਸਮਾਪਤ ਹੋਇਆ
Thus the king Janmeja breathed his last.
इति जनमेजा समापत भइआ ॥