GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1428
Display Settings
Translations
ਹਰਿ​ਜਨ​ਹਰਿ​ਅੰਤਰੁ​ਨਹੀ​ਨਾਨਕ​ਸਾਚੀ​ਮਾਨ​॥੨੯॥​
ਹੇ ਨਾਨਕ! ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ ॥੨੯॥
There is no difference between the Lord and the humble servant of the Lord; O Nanak, know this as true. ||29||
हरि जन हरि अंतरु नही नानक साची मान ॥२९॥
ਮਨੁ​ਮਾਇਆ​ਮਹਿ​ਫਧਿ​ਰਹਿਓ​ਬਿਸਰਿਓ​ਗੋਬਿੰਦ​ਨਾਮੁ​॥​
(ਜਿਸ ਮਨੁੱਖ ਦਾ) ਮਨ (ਹਰ ਵੇਲੇ) ਮਾਇਆ (ਦੇ ਮੋਹ) ਵਿਚ ਫਸਿਆ ਰਹਿੰਦਾ ਹੈ (ਜਿਸ ਨੂੰ) ਪਰਮਾਤਮਾ ਦਾ ਨਾਮ (ਸਦਾ) ਭੁੱਲਾ ਰਹਿੰਦਾ ਹੈ,
The mortal is entangled in Maya; he has forgotten the Name of the Lord of the Universe.
मनु माइआ महि फधि रहिओ बिसरिओ गोबिंद नामु ॥
ਕਹੁ​ਨਾਨਕ​ਬਿਨੁ​ਹਰਿ​ਭਜਨ​ਜੀਵਨੁ​ਕਉਨੇ​ਕਾਮ​॥੩੦॥​
ਨਾਨਕ ਆਖਦਾ ਹੈ (ਦੱਸੋ) ਪਰਮਾਤਮਾ ਦੇ ਭਜਨ ਤੋਂ ਬਿਨਾ (ਉਸ ਦਾ) ਜੀਊਣਾ ਕਿਸ ਕੰਮ? ॥੩੦॥
Says Nanak, without meditating on the Lord, what is the use of this human life? ||30||
कहु नानक बिनु हरि भजन जीवनु कउने काम ॥३०॥
ਪ੍ਰਾਨੀ​ਰਾਮੁ​ਨ​ਚੇਤਈ​ਮਦਿ​ਮਾਇਆ​ਕੈ​ਅੰਧੁ​॥​
ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ (ਜਿਹੜਾ) ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ,
The mortal does not think of the Lord; he is blinded by the wine of Maya.
प्रानी रामु न चेतई मदि माइआ कै अंधु ॥
ਕਹੁ​ਨਾਨਕ​ਹਰਿ​ਭਜਨ​ਬਿਨੁ​ਪਰਤ​ਤਾਹਿ​ਜਮ​ਫੰਧ​॥੩੧॥​
ਨਾਨਕ ਆਖਦਾ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ (ਉਸ ਦੇ ਗਲ ਵਿਚ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੩੧॥
Says Nanak, without meditating on the Lord, he is caught in the noose of Death. ||31||
कहु नानक हरि भजन बिनु परत ताहि जम फंध ॥३१॥
ਸੁਖ​ਮਹਿ​ਬਹੁ​ਸੰਗੀ​ਭਏ​ਦੁਖ​ਮਹਿ​ਸੰਗਿ​ਨ​ਕੋਇ​॥​
(ਦੁਨੀਆ ਵਿਚ ਤਾਂ) ਸੁਖ ਵੇਲੇ ਅਨੇਕਾਂ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ।
In good times, there are many companions around, but in bad times, there is no one at all.
सुख महि बहु संगी भए दुख महि संगि न कोइ ॥
ਕਹੁ​ਨਾਨਕ​ਹਰਿ​ਭਜੁ​ਮਨਾ​ਅੰਤਿ​ਸਹਾਈ​ਹੋਇ​॥੩੨॥​
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ ॥੩੨॥
Says Nanak, vibrate, and meditate on the Lord; He shall be your only Help and Support in the end. ||32||
कहु नानक हरि भजु मना अंति सहाई होइ ॥३२॥
ਜਨਮ​ਜਨਮ​ਭਰਮਤ​ਫਿਰਿਓ​ਮਿਟਿਓ​ਨ​ਜਮ​ਕੋ​ਤ੍ਰਾਸੁ​॥​
(ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ।
Mortals wander lost and confused through countless lifetimes; their fear of death is never removed.
जनम जनम भरमत फिरिओ मिटिओ न जम को त्रासु ॥
ਕਹੁ​ਨਾਨਕ​ਹਰਿ​ਭਜੁ​ਮਨਾ​ਨਿਰਭੈ​ਪਾਵਹਿ​ਬਾਸੁ​॥੩੩॥​
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੩੩॥
Says Nanak, vibrate and meditate on the Lord, and you shall dwell in the Fearless Lord. ||33||
कहु नानक हरि भजु मना निरभै पावहि बासु ॥३३॥
ਜਤਨ​ਬਹੁਤ​ਮੈ​ਕਰਿ​ਰਹਿਓ​ਮਿਟਿਓ​ਨ​ਮਨ​ਕੋ​ਮਾਨੁ​॥​
ਹੇ ਭਗਵਾਨ! ਮੈਂ ਅਨੇਕਾਂ (ਹੋਰ ਹੋਰ) ਜਤਨ ਕਰ ਚੁੱਕਾ ਹਾਂ (ਉਹਨਾਂ ਜਤਨਾਂ ਨਾਲ) ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ,
I have tried so many things, but the pride of my mind has not been dispelled.
जतन बहुत मै करि रहिओ मिटिओ न मन को मानु ॥
ਦੁਰਮਤਿ​ਸਿਉ​ਨਾਨਕ​ਫਧਿਓ​ਰਾਖਿ​ਲੇਹੁ​ਭਗਵਾਨ​॥੩੪॥​
ਨਾਨਕ ਦਾ (ਇਹ ਮਨ) ਖੋਟੀ ਮੱਤ ਨਾਲ ਚੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ! (ਤੂੰ ਆਪ ਹੀ) ਰੱਖਿਆ ਕਰ ॥੩੪॥
I am engrossed in evil-mindedness, Nanak. O God, please save me! ||34||
दुरमति सिउ नानक फधिओ राखि लेहु भगवान ॥३४॥
ਬਾਲ​ਜੁਆਨੀ​ਅਰੁ​ਬਿਰਧਿ​ਫੁਨਿ​ਤੀਨਿ​ਅਵਸਥਾ​ਜਾਨਿ​॥​
ਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ-(ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ)।
Childhood, youth and old age - know these as the three stages of life.
बाल जुआनी अरु बिरधि फुनि तीनि अवसथा जानि ॥
ਕਹੁ​ਨਾਨਕ​ਹਰਿ​ਭਜਨ​ਬਿਨੁ​ਬਿਰਥਾ​ਸਭ​ਹੀ​ਮਾਨੁ​॥੩੫॥​
ਨਾਨਕ ਆਖਦਾ ਹੈ ਕਿ (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ ॥੩੫॥
Says Nanak, without meditating on the Lord, everything is useless; you must appreciate this. ||35||
कहु नानक हरि भजन बिनु बिरथा सभ ही मानु ॥३५॥
ਕਰਣੋ​ਹੁਤੋ​ਸੁ​ਨਾ​ਕੀਓ​ਪਰਿਓ​ਲੋਭ​ਕੈ​ਫੰਧ​॥​
(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ (ਸਾਰੀ ਉਮਰ) ਤੂੰ ਲੋਭ ਦੀ ਫਾਹੀ ਵਿਚ (ਹੀ) ਫਸਿਆ ਰਿਹਾ।
You have not done what you should have done; you are entangled in the web of greed.
करणो हुतो सु ना कीओ परिओ लोभ कै फंध ॥
ਨਾਨਕ​ਸਮਿਓ​ਰਮਿ​ਗਇਓ​ਅਬ​ਕਿਉ​ਰੋਵਤ​ਅੰਧ​॥੩੬॥​
ਹੇ ਨਾਨਕ! (ਜ਼ਿੰਦਗੀ ਦਾ ਸਾਰਾ) ਸਮਾ (ਇਸੇ ਤਰ੍ਹਾਂ ਹੀ) ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ॥੩੬॥
Nanak, your time is past and gone; why are you crying now, you blind fool? ||36||
नानक समिओ रमि गइओ अब किउ रोवत अंध ॥३६॥
ਮਨੁ​ਮਾਇਆ​ਮਹਿ​ਰਮਿ​ਰਹਿਓ​ਨਿਕਸਤ​ਨਾਹਿਨ​ਮੀਤ​॥​
ਹੇ ਮਿੱਤਰ! ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ,
The mind is absorbed in Maya - it cannot escape it, my friend.
मनु माइआ महि रमि रहिओ निकसत नाहिन मीत ॥
ਨਾਨਕ​ਮੂਰਤਿ​ਚਿਤ੍ਰ​ਜਿਉ​ਛਾਡਤ​ਨਾਹਿਨ​ਭੀਤਿ​॥੩੭॥​
ਹੇ ਨਾਨਕ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ ॥੩੭॥
Nanak, it is like a picture painted on the wall - it cannot leave it. ||37||
नानक मूरति चित्र जिउ छाडत नाहिन भीति ॥३७॥
ਨਰ​ਚਾਹਤ​ਕਛੁ​ਅਉਰ​ਅਉਰੈ​ਕੀ​ਅਉਰੈ​ਭਈ​॥​
(ਮਾਇਆ ਦੇ ਮੋਹ ਵਿਚ ਫਸ ਕੇ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਭਾਵ, ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ। (ਪਰ ਕਰਤਾਰ ਦੀ ਰਜ਼ਾ ਵਿਚ) ਹੋਰ ਦੀ ਹੋਰ ਹੋ ਜਾਂਦੀ ਹੈ।
The man wishes for something, but something different happens.
नर चाहत कछु अउर अउरै की अउरै भई ॥
ਚਿਤਵਤ​ਰਹਿਓ​ਠਗਉਰ​ਨਾਨਕ​ਫਾਸੀ​ਗਲਿ​ਪਰੀ​॥੩੮॥​
ਹੇ ਨਾਨਕ! (ਮਨੁੱਖ ਹੋਰਨਾਂ ਨੂੰ) ਠੱਗਣ ਦੀਆਂ ਸੋਚਾਂ ਸੋਚਦਾ ਹੈ (ਉਤੋਂ ਮੌਤ ਦੀ) ਫਾਹੀ ਗਲ ਵਿਚ ਆ ਪੈਂਦੀ ਹੈ ॥੩੮॥
He plots to deceive others, O Nanak, but he places the noose around his own neck instead. ||38||
चितवत रहिओ ठगउर नानक फासी गलि परी ॥३८॥
ਜਤਨ​ਬਹੁਤ​ਸੁਖ​ਕੇ​ਕੀਏ​ਦੁਖ​ਕੋ​ਕੀਓ​ਨ​ਕੋਇ​॥​
(ਜੀਵ ਭਾਵੇਂ) ਸੁਖਾਂ (ਦੀ ਪ੍ਰਾਪਤੀ) ਵਾਸਤੇ ਅਨੇਕਾਂ ਜਤਨ ਕਰਦਾ ਰਹਿੰਦਾ ਹੈ, ਅਤੇ ਦੁੱਖਾਂ ਵਾਸਤੇ ਜਤਨ ਨਹੀਂ ਕਰਦਾ (ਪਰ ਫਿਰ ਭੀ ਰਜ਼ਾ ਅਨੁਸਾਰ ਦੁਖ ਭੀ ਆ ਹੀ ਪੈਂਦੇ ਹਨ। ਸੁਖ ਭੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ)
People make all sorts of efforts to find peace and pleasure, but no one tries to earn pain.
जतन बहुत सुख के कीए दुख को कीओ न कोइ ॥
ਕਹੁ​ਨਾਨਕ​ਸੁਨਿ​ਰੇ​ਮਨਾ​ਹਰਿ​ਭਾਵੈ​ਸੋ​ਹੋਇ​॥੩੯॥​
ਨਾਨਕ ਆਖਦਾ ਹੈ- ਹੇ ਮਨ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜ਼ਰੂਰ) ਉਹ (ਹੀ) ਹੁੰਦਾ ਹੈ ॥੩੯॥
Says Nanak, listen, mind: whatever pleases God comes to pass. ||39||
कहु नानक सुनि रे मना हरि भावै सो होइ ॥३९॥
ਜਗਤੁ​ਭਿਖਾਰੀ​ਫਿਰਤੁ​ਹੈ​ਸਭ​ਕੋ​ਦਾਤਾ​ਰਾਮੁ​॥​
ਜਗਤ ਮੰਗਤਾ (ਹੋ ਕੇ) ਭਟਕਦਾ ਫਿਰਦਾ ਹੈ (ਇਹ ਚੇਤਾ ਨਹੀਂ ਰੱਖਦਾ ਕਿ) ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।
The world wanders around begging, but the Lord is the Giver of all.
जगतु भिखारी फिरतु है सभ को दाता रामु ॥
ਕਹੁ​ਨਾਨਕ​ਮਨ​ਸਿਮਰਿ​ਤਿਹ​ਪੂਰਨ​ਹੋਵਹਿ​ਕਾਮ​॥੪੦॥​
ਨਾਨਕ ਆਖਦਾ ਹੈ- ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ ॥੪੦॥
Says Nanak, meditate in remembrance on Him, and all your works will be successful. ||40||
कहु नानक मन सिमरि तिह पूरन होवहि काम ॥४०॥
ਝੂਠੇ​ਮਾਨੁ​ਕਹਾ​ਕਰਹਿ​ਜਗੁ​ਸੁਪਨੇ​ਜਿਉ​ਜਾਨੁ​॥​
(ਪਤਾ ਨਹੀਂ ਮਨੁੱਖ) ਨਾਸਵੰਤ ਦੁਨੀਆ ਦਾ ਮਾਨ ਕਿਉਂ ਕਰਦਾ ਰਹਿੰਦਾ ਹੈ।` ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਵਾਂਗ (ਹੀ) ਸਮਝ ਰੱਖ।
Why do you take such false pride in yourself? You must know that the world is just a dream.
झूठे मानु कहा करहि जगु सुपने जिउ जानु ॥
ਇਨ​ਮਹਿ​ਕਛੁ​ਤੇਰੋ​ਨਹੀ​ਨਾਨਕ​ਕਹਿਓ​ਬਖਾਨੁ​॥੪੧॥​
(ਹੇ ਭਾਈ!) (ਮੈਂ) ਨਾਨਕ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ (ਦਿੱਸਦੇ ਪਦਾਰਥਾਂ) ਵਿਚ ਤੇਰਾ (ਅਸਲ ਸਾਥੀ) ਕੋਈ ਭੀ ਪਦਾਰਥ ਨਹੀਂ ਹੈ ॥੪੧॥
None of this is yours; Nanak proclaims this truth. ||41||
इन महि कछु तेरो नही नानक कहिओ बखानु ॥४१॥
ਗਰਬੁ​ਕਰਤੁ​ਹੈ​ਦੇਹ​ਕੋ​ਬਿਨਸੈ​ਛਿਨ​ਮਹਿ​ਮੀਤ​॥​
ਹੇ ਮਿੱਤਰ! (ਜਿਸ) ਸਰੀਰ ਦਾ (ਮਨੁੱਖ ਸਦਾ) ਮਾਣ ਕਰਦਾ ਰਹਿੰਦਾ ਹੈ (ਕਿ ਇਹ ਮੇਰਾ ਆਪਣਾ ਹੈ, ਉਹ ਸਰੀਰ) ਇਕ ਛਿਨ ਵਿਚ ਹੀ ਨਾਸ ਹੋ ਜਾਂਦਾ ਹੈ। (ਹੋਰ ਪਦਾਰਥ ਦਾ ਮੋਹ ਤਾਂ ਕਿਤੇ ਰਿਹਾ, ਆਪਣੇ ਇਸ ਸਰੀਰ ਦਾ ਮੋਹ ਭੀ ਝੂਠਾ ਹੀ ਹੈ)।
You are so proud of your body; it shall perish in an instant, my friend.
गरबु करतु है देह को बिनसै छिन महि मीत ॥
ਜਿਹਿ​ਪ੍ਰਾਨੀ​ਹਰਿ​ਜਸੁ​ਕਹਿਓ​ਨਾਨਕ​ਤਿਹਿ​ਜਗੁ​ਜੀਤਿ​॥੪੨॥​
ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਸ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ ॥੪੨॥
That mortal who chants the Praises of the Lord, O Nanak, conquers the world. ||42||
जिहि प्रानी हरि जसु कहिओ नानक तिहि जगु जीति ॥४२॥
ਜਿਹ​ਘਟਿ​ਸਿਮਰਨੁ​ਰਾਮ​ਕੋ​ਸੋ​ਨਰੁ​ਮੁਕਤਾ​ਜਾਨੁ​॥​
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ (ਟਿਕਿਆ ਰਹਿੰਦਾ ਹੈ) ਉਸ ਮਨੁੱਖ ਨੂੰ (ਮੋਹ ਦੇ ਜਾਲ ਤੋਂ) ਬਚਿਆ ਹੋਇਆ ਸਮਝ।
That person, who meditates in remembrance on the Lord in his heart, is liberated - know this well.
जिह घटि सिमरनु राम को सो नरु मुकता जानु ॥
ਤਿਹ​ਨਰ​ਹਰਿ​ਅੰਤਰੁ​ਨਹੀ​ਨਾਨਕ​ਸਾਚੀ​ਮਾਨੁ​॥੪੩॥​
ਹੇ ਨਾਨਕ! ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ॥੪੩॥
There is no difference between that person and the Lord: O Nanak, accept this as the Truth. ||43||
तिह नर हरि अंतरु नही नानक साची मानु ॥४३॥
ਏਕ​ਭਗਤਿ​ਭਗਵਾਨ​ਜਿਹ​ਪ੍ਰਾਨੀ​ਕੈ​ਨਾਹਿ​ਮਨਿ​॥​
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ,
That person, who does not feel devotion to God in his mind
एक भगति भगवान जिह प्रानी कै नाहि मनि ॥
ਜੈਸੇ​ਸੂਕਰ​ਸੁਆਨ​ਨਾਨਕ​ਮਾਨੋ​ਤਾਹਿ​ਤਨੁ​॥੪੪॥​
ਹੇ ਨਾਨਕ! ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ ॥੪੪॥
- O Nanak, know that his body is like that of a pig, or a dog. ||44||
जैसे सूकर सुआन नानक मानो ताहि तनु ॥४४॥
ਸੁਆਮੀ​ਕੋ​ਗ੍ਰਿਹੁ​ਜਿਉ​ਸਦਾ​ਸੁਆਨੁ​ਤਜਤ​ਨਹੀ​ਨਿਤ​॥​
ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ,
A dog never abandons the home of his master.
सुआमी को ग्रिहु जिउ सदा सुआनु तजत नही नित ॥
ਨਾਨਕ​ਇਹ​ਬਿਧਿ​ਹਰਿ​ਭਜਹੁ​ਇਕ​ਮਨਿ​ਹੁਇ​ਇਕ​ਚਿਤਿ​॥੪੫॥​
ਹੇ ਨਾਨਕ! ਇਸੇ ਤਰੀਕੇ ਨਾਲ ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ॥੪੫॥
O Nanak, in just the same way, vibrate, and meditate on the Lord, single-mindedly, with one-pointed consciousness. ||45||
नानक इह बिधि हरि भजहु इक मनि हुइ इक चिति ॥४५॥
ਤੀਰਥ​ਬਰਤ​ਅਰੁ​ਦਾਨ​ਕਰਿ​ਮਨ​ਮਹਿ​ਧਰੈ​ਗੁਮਾਨੁ​॥​
(ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ-ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ-ਪੁੰਨ ਕਰ ਕੇ (ਆਪਣੇ) ਮਨ ਵਿਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ)
Those who make pilgrimages to sacred shrines, observe ritualistic fasts and make donations to charity while still taking pride in their minds
तीरथ बरत अरु दान करि मन महि धरै गुमानु ॥
ਨਾਨਕ​ਨਿਹਫਲ​ਜਾਤ​ਤਿਹ​ਜਿਉ​ਕੁੰਚਰ​ਇਸਨਾਨੁ​॥੪੬॥​
(ਪਰ) ਹੇ ਨਾਨਕ! ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਦਾ ਕੀਤਾ ਹੋਇਆ) ਇਸ਼ਨਾਨ। (ਨੋਟ: ਹਾਥੀ ਨ੍ਹਾ ਕੇ ਸੁਆਹ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ) ॥੪੬॥
- O Nanak, their actions are useless, like the elephant, who takes a bath, and then rolls in the dust. ||46||
नानक निहफल जात तिह जिउ कुंचर इसनानु ॥४६॥
ਸਿਰੁ​ਕੰਪਿਓ​ਪਗ​ਡਗਮਗਹਿ​ਨੈਨ​ਜੋਤਿ​ਤੇ​ਹੀਨ​॥​
(ਬੁਢੇਪਾ ਆ ਜਾਣ ਤੇ ਮਨੁੱਖ ਦਾ) ਸਿਰ ਕੰਬਣ ਲੱਗ ਪੈਂਦਾ ਹੈ (ਤੁਰਦਿਆਂ) ਪੈਰ ਥਿੜਕਦੇ ਹਨ, ਅੱਖਾਂ ਦੀ ਜੋਤਿ ਮਾਰੀ ਜਾਂਦੀ ਹੈ,
The head shakes, the feet stagger, and the eyes become dull and weak.
सिरु कंपिओ पग डगमगहि नैन जोति ते हीन ॥
ਕਹੁ​ਨਾਨਕ​ਇਹ​ਬਿਧਿ​ਭਈ​ਤਊ​ਨ​ਹਰਿ​ਰਸਿ​ਲੀਨ​॥੪੭॥​
ਨਾਨਕ ਆਖਦਾ ਹੈ- (ਬੁਢੇਪੇ ਨਾਲ ਸਰੀਰ ਦੀ) ਇਹ ਹਾਲਤ ਹੋ ਜਾਂਦੀ ਹੈ, ਫਿਰ ਭੀ (ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ ਕਿ ਮਨੁੱਖ) ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਨਹੀਂ ਹੁੰਦਾ ॥੪੭॥
Says Nanak, this is your condition. And even now, you have not savored the sublime essence of the Lord. ||47||
कहु नानक इह बिधि भई तऊ न हरि रसि लीन ॥४७॥