GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1427
Display Settings
Translations
ਜਿਹ​ਸਿਮਰਤ​ਗਤਿ​ਪਾਈਐ​ਤਿਹ​ਭਜੁ​ਰੇ​ਤੈ​ਮੀਤ​॥​
ਹੇ ਮਿੱਤਰ! ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ।
Remembering Him in meditation, salvation is attained; vibrate and meditate on Him, O my friend.
जिह सिमरत गति पाईऐ तिह भजु रे तै मीत ॥
ਕਹੁ​ਨਾਨਕ​ਸੁਨਿ​ਰੇ​ਮਨਾ​ਅਉਧ​ਘਟਤ​ਹੈ​ਨੀਤ​॥੧੦॥​
ਨਾਨਕ ਆਖਦਾ ਹੈ- ਹੇ ਮਨ! ਸੁਣ, ਉਮਰ ਸਦਾ ਘਟਦੀ ਜਾ ਰਹੀ ਹੈ (ਪਰਮਾਤਮਾ ਦਾ ਸਿਮਰਨ ਨਾਹ ਵਿਸਾਰ) ॥੧੦॥
Says Nanak, listen, mind: your life is passing away! ||10||
कहु नानक सुनि रे मना अउध घटत है नीत ॥१०॥
ਪਾਂਚ​ਤਤ​ਕੋ​ਤਨੁ​ਰਚਿਓ​ਜਾਨਹੁ​ਚਤੁਰ​ਸੁਜਾਨ​॥​
ਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ (ਤੇਰਾ ਇਹ) ਸਰੀਰ (ਪਰਮਾਤਮਾ ਨੇ) ਪੰਜ ਤੱਤਾਂ ਤੋਂ ਬਣਾਇਆ ਹੈ।
Your body is made up of the five elements; you are clever and wise - know this well.
पांच तत को तनु रचिओ जानहु चतुर सुजान ॥
ਜਿਹ​ਤੇ​ਉਪਜਿਓ​ਨਾਨਕਾ​ਲੀਨ​ਤਾਹਿ​ਮਹਿ​ਮਾਨੁ​॥੧੧॥​
ਹੇ ਨਾਨਕ! (ਇਹ ਭੀ) ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ (ਇਹ ਸਰੀਰ) ਬਣਿਆ ਹੈ (ਮੁੜ) ਉਹਨਾਂ ਵਿਚ ਹੀ ਲੀਨ ਹੋ ਜਾਇਗਾ (ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ? ॥੧੧॥
Believe it - you shall merge once again into the One, O Nanak, from whom you originated. ||11||
जिह ते उपजिओ नानका लीन ताहि महि मानु ॥११॥
ਘਟ​ਘਟ​ਮਹਿ​ਹਰਿ​ਜੂ​ਬਸੈ​ਸੰਤਨ​ਕਹਿਓ​ਪੁਕਾਰਿ​॥​
ਸੰਤ ਜਨਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ।
The Dear Lord abides in each and every heart; the Saints proclaim this as true.
घट घट महि हरि जू बसै संतन कहिओ पुकारि ॥
ਕਹੁ​ਨਾਨਕ​ਤਿਹ​ਭਜੁ​ਮਨਾ​ਭਉ​ਨਿਧਿ​ਉਤਰਹਿ​ਪਾਰਿ​॥੧੨॥​
ਨਾਨਕ ਆਖਦਾ ਹੈ- ਹੇ ਮਨ! ਤੂੰ ਉਸ (ਪਰਮਾਤਮਾ) ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਤੂੰ ਪਾਰ ਲੰਘ ਜਾਹਿਂਗਾ ॥੧੨॥
Says Nanak, meditate and vibrate upon Him, and you shall cross over the terrifying world-ocean. ||12||
कहु नानक तिह भजु मना भउ निधि उतरहि पारि ॥१२॥
ਸੁਖੁ​ਦੁਖੁ​ਜਿਹ​ਪਰਸੈ​ਨਹੀ​ਲੋਭੁ​ਮੋਹੁ​ਅਭਿਮਾਨੁ​॥​
ਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ ਪੋਹ ਸਕਦਾ, ਲੋਭ ਮੋਹ ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ, ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ),
One who is not touched by pleasure or pain, greed, emotional attachment and egotistical pride
सुखु दुखु जिह परसै नही लोभु मोहु अभिमानु ॥
ਕਹੁ​ਨਾਨਕ​ਸੁਨਿ​ਰੇ​ਮਨਾ​ਸੋ​ਮੂਰਤਿ​ਭਗਵਾਨ​॥੧੩॥​
ਨਾਨਕ ਆਖਦਾ ਹੈ- ਹੇ ਮਨ! ਸੁਣ, ਉਹ ਮਨੁੱਖ (ਸਾਖਿਆਤ) ਪਰਮਾਤਮਾ ਦਾ ਰੂਪ ਹੈ ॥੧੩॥
- says Nanak, listen, mind: he is the very image of God. ||13||
कहु नानक सुनि रे मना सो मूरति भगवान ॥१३॥
ਉਸਤਤਿ​ਨਿੰਦਿਆ​ਨਾਹਿ​ਜਿਹ​ਕੰਚਨ​ਲੋਹ​ਸਮਾਨਿ​॥​
ਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ), ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿਚ ਨਹੀਂ ਫਸਦਾ),
One who is beyond praise and slander, who looks upon gold and iron alike
उसतति निंदिआ नाहि जिह कंचन लोह समानि ॥
ਕਹੁ​ਨਾਨਕ​ਸੁਨਿ​ਰੇ​ਮਨਾ​ਮੁਕਤਿ​ਤਾਹਿ​ਤੈ​ਜਾਨਿ​॥੧੪॥​
ਨਾਨਕ ਆਖਦਾ ਹੈ- ਹੇ ਮਨ! ਸੁਣ, ਇਹ ਗੱਲ (ਪੱਕ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ ॥੧੪॥
- says Nanak, listen, mind: know that such a person is liberated. ||14||
कहु नानक सुनि रे मना मुकति ताहि तै जानि ॥१४॥
ਹਰਖੁ​ਸੋਗੁ​ਜਾ​ਕੈ​ਨਹੀ​ਬੈਰੀ​ਮੀਤ​ਸਮਾਨਿ​॥​
ਜਿਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਗ਼ਮੀ ਆਪਣਾ ਜ਼ੋਰ ਨਹੀਂ ਪਾ ਸਕਦੀ, ਜਿਸ ਨੂੰ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਜਾਪਦੇ ਹਨ,
One who is not affected by pleasure or pain, who looks upon friend and enemy alike
हरखु सोगु जा कै नही बैरी मीत समानि ॥
ਕਹੁ​ਨਾਨਕ​ਸੁਨਿ​ਰੇ​ਮਨਾ​ਮੁਕਤਿ​ਤਾਹਿ​ਤੈ​ਜਾਨਿ​॥੧੫॥​
ਨਾਨਕ ਆਖਦਾ ਹੈ- ਹੇ ਮਨ! ਸੁਣ, ਤੂੰ ਇਹ ਗੱਲ ਪੱਕੀ ਸਮਝ ਕਿ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਚੁੱਕੀ ਹੈ ॥੧੫॥
- says Nanak, listen, mind: know that such a person is liberated. ||15||
कहु नानक सुनि रे मना मुकति ताहि तै जानि ॥१५॥
ਭੈ​ਕਾਹੂ​ਕਉ​ਦੇਤ​ਨਹਿ​ਨਹਿ​ਭੈ​ਮਾਨਤ​ਆਨ​॥​
ਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ)
One who does not frighten anyone, and who is not afraid of anyone else
भै काहू कउ देत नहि नहि भै मानत आन ॥
ਕਹੁ​ਨਾਨਕ​ਸੁਨਿ​ਰੇ​ਮਨਾ​ਗਿਆਨੀ​ਤਾਹਿ​ਬਖਾਨਿ​॥੧੬॥​
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ ॥੧੬॥
- says Nanak, listen, mind: call him spiritually wise. ||16||
कहु नानक सुनि रे मना गिआनी ताहि बखानि ॥१६॥
ਜਿਹ​ਬਿਖਿਆ​ਸਗਲੀ​ਤਜੀ​ਲੀਓ​ਭੇਖੁ​ਬੈਰਾਗ​॥​
ਜਿਸ (ਮਨੁੱਖ) ਨੇ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਈਰਖਾ, ਆਦਿਕ ਅਨੇਕਾਂ ਰੂਪਾਂ ਵਾਲੀ) ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ, (ਉਸੇ ਨੇ ਹੀ ਸਹੀ) ਵੈਰਾਗ ਦਾ (ਸਹੀ) ਭੇਖ ਧਾਰਨ ਕੀਤਾ (ਸਮਝ)।
One who has forsaken all sin and corruption, who wears the robes of neutral detachment
जिह बिखिआ सगली तजी लीओ भेखु बैराग ॥
ਕਹੁ​ਨਾਨਕ​ਸੁਨਿ​ਰੇ​ਮਨਾ​ਤਿਹ​ਨਰ​ਮਾਥੈ​ਭਾਗੁ​॥੧੭॥​
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਮਨੁੱਖ ਦੇ ਮੱਥੇ ਉਤੇ (ਚੰਗਾ) ਭਾਗ (ਜਾਗਿਆ ਸਮਝ) ॥੧੭॥
- says Nanak, listen, mind: good destiny is written on his forehead. ||17||
कहु नानक सुनि रे मना तिह नर माथै भागु ॥१७॥
ਜਿਹ​ਮਾਇਆ​ਮਮਤਾ​ਤਜੀ​ਸਭ​ਤੇ​ਭਇਓ​ਉਦਾਸੁ​॥​
ਜਿਸ (ਮਨੁੱਖ) ਨੇ ਮਾਇਆ ਦਾ ਮੋਹ ਛੱਡ ਦਿੱਤਾ, (ਜਿਹੜਾ ਮਨੁੱਖ ਮਾਇਆ ਦੇ ਕਾਮਾਦਿਕ) ਸਾਰੇ ਵਿਕਾਰਾਂ ਵਲੋਂ ਉਪਰਾਮ ਹੋ ਗਿਆ,
One who renounces Maya and possessiveness and is detached from everything
जिह माइआ ममता तजी सभ ते भइओ उदासु ॥
ਕਹੁ​ਨਾਨਕ​ਸੁਨਿ​ਰੇ​ਮਨਾ​ਤਿਹ​ਘਟਿ​ਬ੍ਰਹਮ​ਨਿਵਾਸੁ​॥੧੮॥​
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਦੇ ਹਿਰਦੇ ਵਿਚ (ਪਰਤੱਖ ਤੌਰ ਤੇ) ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ॥੧੮॥
- says Nanak, listen, mind: God abides in his heart. ||18||
कहु नानक सुनि रे मना तिह घटि ब्रहम निवासु ॥१८॥
ਜਿਹ​ਪ੍ਰਾਨੀ​ਹਉਮੈ​ਤਜੀ​ਕਰਤਾ​ਰਾਮੁ​ਪਛਾਨਿ​॥​
ਜਿਸ ਮਨੁੱਖ ਨੇ ਕਰਤਾਰ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਕੇ (ਆਪਣੇ ਅੰਦਰੋਂ) ਹਉਮੈ ਤਿਆਗ ਦਿੱਤੀ,
That mortal, who forsakes egotism, and realizes the Creator Lord
जिह प्रानी हउमै तजी करता रामु पछानि ॥
ਕਹੁ​ਨਾਨਕ​ਵਹੁ​ਮੁਕਤ​ਨਰੁ​ਇਹ​ਮਨ​ਸਾਚੀ​ਮਾਨੁ​॥੧੯॥​
ਨਾਨਕ ਆਖਦਾ ਹੈ- ਹੇ ਮਨ! ਇਹ ਗੱਲ ਸੱਚੀ ਸਮਝ ਕਿ ਉਹ ਮਨੁੱਖ (ਹੀ) ਮੁਕਤ ਹੈ ॥੧੯॥
- says Nanak, that person is liberated; O mind, know this as true. ||19||
कहु नानक वहु मुकत नरु इह मन साची मानु ॥१९॥
ਭੈ​ਨਾਸਨ​ਦੁਰਮਤਿ​ਹਰਨ​ਕਲਿ​ਮਹਿ​ਹਰਿ​ਕੋ​ਨਾਮੁ​॥​
ਇਸ ਕਲੇਸ਼ਾਂ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ) ਸਾਰੇ ਡਰ ਨਾਸ ਕਰਨ ਵਾਲਾ ਹੈ, ਖੋਟੀ ਮੱਤ ਦੂਰ ਕਰਨ ਵਾਲਾ ਹੈ।
In this Dark Age of Kali Yuga, the Name of the Lord is the Destroyer of fear, the Eradicator of evil-mindedness.
भै नासन दुरमति हरन कलि महि हरि को नामु ॥
ਨਿਸਿ​ਦਿਨੁ​ਜੋ​ਨਾਨਕ​ਭਜੈ​ਸਫਲ​ਹੋਹਿ​ਤਿਹ​ਕਾਮ​॥੨੦॥​
ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਦਾ ਨਾਮ ਰਾਤ ਦਿਨ ਜਪਦਾ ਰਹਿੰਦਾ ਹੈ ਉਸ ਦੇ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ ॥੨੦॥
Night and day, O Nanak, whoever vibrates and meditates on the Lord's Name, sees all of his works brought to fruition. ||20||
निसि दिनु जो नानक भजै सफल होहि तिह काम ॥२०॥
ਜਿਹਬਾ​ਗੁਨ​ਗੋਬਿੰਦ​ਭਜਹੁ​ਕਰਨ​ਸੁਨਹੁ​ਹਰਿ​ਨਾਮੁ​॥​
(ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਕਰਿਆ ਕਰੋ, (ਆਪਣੇ) ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰੋ।
Vibrate with your tongue the Glorious Praises of the Lord of the Universe; with your ears, hear the Lord's Name.
जिहबा गुन गोबिंद भजहु करन सुनहु हरि नामु ॥
ਕਹੁ​ਨਾਨਕ​ਸੁਨਿ​ਰੇ​ਮਨਾ​ਪਰਹਿ​ਨ​ਜਮ​ਕੈ​ਧਾਮ​॥੨੧॥​
ਨਾਨਕ ਆਖਦਾ ਹੈ- ਹੇ ਮਨ! (ਜਿਹੜੇ ਮਨੁੱਖ ਨਾਮ ਜਪਦੇ ਹਨ, ਉਹ) ਜਮਾਂ ਦੇ ਵੱਸ ਨਹੀਂ ਪੈਂਦੇ ॥੨੧॥
Says Nanak, listen, man: you shall not have to go to the house of Death. ||21||
कहु नानक सुनि रे मना परहि न जम कै धाम ॥२१॥
ਜੋ​ਪ੍ਰਾਨੀ​ਮਮਤਾ​ਤਜੈ​ਲੋਭੁ​ਮੋਹੁ​ਅਹੰਕਾਰੁ​॥​
ਜਿਹੜਾ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਮਮਤਾ ਤਿਆਗਦਾ ਹੈ, ਲੋਭ ਮੋਹ ਅਤੇ ਅਹੰਕਾਰ ਦੂਰ ਕਰਦਾ ਹੈ,
That mortal who renounces possessiveness, greed, emotional attachment and egotism
जो प्रानी ममता तजै लोभु मोहु अहंकारु ॥
ਕਹੁ​ਨਾਨਕ​ਆਪਨ​ਤਰੈ​ਅਉਰਨ​ਲੇਤ​ਉਧਾਰਿ​॥੨੨॥​
ਨਾਨਕ ਆਖਦਾ ਹੈ- ਉਹ ਆਪ (ਭੀ ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਅਤੇ ਹੋਰਨਾਂ ਨੂੰ ਭੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ ॥੨੨॥
- says Nanak, he himself is saved, and he saves many others as well. ||22||
कहु नानक आपन तरै अउरन लेत उधारि ॥२२॥
ਜਿਉ​ਸੁਪਨਾ​ਅਰੁ​ਪੇਖਨਾ​ਐਸੇ​ਜਗ​ਕਉ​ਜਾਨਿ​॥​
ਜਿਵੇਂ (ਸੁੱਤੇ ਪਿਆਂ) ਸੁਪਨਾ (ਆਉਂਦਾ ਹੈ) ਅਤੇ (ਉਸ ਸੁਪਨੇ ਵਿਚ ਕਈ ਪਦਾਰਥ) ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲੈ।
Like a dream and a show, so is this world, you must know.
जिउ सुपना अरु पेखना ऐसे जग कउ जानि ॥
ਇਨ​ਮਹਿ​ਕਛੁ​ਸਾਚੋ​ਨਹੀ​ਨਾਨਕ​ਬਿਨੁ​ਭਗਵਾਨ​॥੨੩॥​
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ ਵਿਚ ਦਿੱਸ ਰਹੇ) ਇਹਨਾਂ (ਪਦਾਰਥਾਂ) ਵਿਚ ਕੋਈ ਭੀ ਪਦਾਰਥ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ ॥੨੩॥
None of this is true, O Nanak, without God. ||23||
इन महि कछु साचो नही नानक बिनु भगवान ॥२३॥
ਨਿਸਿ​ਦਿਨੁ​ਮਾਇਆ​ਕਾਰਨੇ​ਪ੍ਰਾਨੀ​ਡੋਲਤ​ਨੀਤ​॥​
(ਹੇ ਭਾਈ!) ਮਾਇਆ (ਇਕੱਠੀ ਕਰਨ) ਦੀ ਖ਼ਾਤਰ ਮਨੁੱਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ।
Night and day, for the sake of Maya, the mortal wanders constantly.
निसि दिनु माइआ कारने प्रानी डोलत नीत ॥
ਕੋਟਨ​ਮਹਿ​ਨਾਨਕ​ਕੋਊ​ਨਾਰਾਇਨੁ​ਜਿਹ​ਚੀਤਿ​॥੨੪॥​
ਹੇ ਨਾਨਕ! ਕ੍ਰੋੜਾਂ (ਬੰਦਿਆਂ) ਵਿਚ ਕੋਈ ਵਿਰਲਾ (ਅਜਿਹਾ ਹੁੰਦਾ) ਹੈ, ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ ॥੨੪॥
Among millions, O Nanak, there is scarcely anyone, who keeps the Lord in his consciousness. ||24||
कोटन महि नानक कोऊ नाराइनु जिह चीति ॥२४॥
ਜੈਸੇ​ਜਲ​ਤੇ​ਬੁਦਬੁਦਾ​ਉਪਜੈ​ਬਿਨਸੈ​ਨੀਤ​॥​
ਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ,
As the bubbles in the water well up and disappear again,
जैसे जल ते बुदबुदा उपजै बिनसै नीत ॥
ਜਗ​ਰਚਨਾ​ਤੈਸੇ​ਰਚੀ​ਕਹੁ​ਨਾਨਕ​ਸੁਨਿ​ਮੀਤ​॥੨੫॥​
ਨਾਨਕ ਆਖਦਾ ਹੈ- ਹੇ ਮਿੱਤਰ! ਸੁਣ, ਤਿਵੇਂ ਹੀ (ਪਰਮਾਤਮਾ ਨੇ) ਜਗਤ ਦੀ (ਇਹ) ਖੇਡ ਬਣਾਈ ਹੋਈ ਹੈ ॥੨੫॥
so is the universe created; says Nanak, listen, O my friend! ||25||
जग रचना तैसे रची कहु नानक सुनि मीत ॥२५॥
ਪ੍ਰਾਨੀ​ਕਛੂ​ਨ​ਚੇਤਈ​ਮਦਿ​ਮਾਇਆ​ਕੈ​ਅੰਧੁ​॥​
ਪਰ ਮਾਇਆ ਦੇ ਨਸ਼ੇ ਵਿਚ (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੋਚਦਾ।
The mortal does not remember the Lord, even for a moment; he is blinded by the wine of Maya.
प्रानी कछू न चेतई मदि माइआ कै अंधु ॥
ਕਹੁ​ਨਾਨਕ​ਬਿਨੁ​ਹਰਿ​ਭਜਨ​ਪਰਤ​ਤਾਹਿ​ਜਮ​ਫੰਧ​॥੨੬॥​
ਨਾਨਕ ਆਖਦਾ ਹੈ- ਪਰਮਾਤਮਾ ਦੇ ਭਜਨ ਤੋਂ ਬਿਨਾ (ਅਜਿਹੇ ਮਨੁੱਖ ਨੂੰ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੨੬॥
Says Nanak, without meditating on the Lord, he is caught by the noose of Death. ||26||
कहु नानक बिनु हरि भजन परत ताहि जम फंध ॥२६॥
ਜਉ​ਸੁਖ​ਕਉ​ਚਾਹਹਿ​ਸਦਾ​ਸਰਨਿ​ਰਾਮ​ਕੀ​ਲੇਹਿ​॥​
ਜੇ (ਮਨੁੱਖ) ਆਤਮਕ ਆਨੰਦ (ਹਾਸਲ ਕਰਨਾ) ਚਾਹੁੰਦਾ ਹੈ, ਤਾਂ (ਉਸ ਨੂੰ ਚਾਹੀਦਾ ਹੈ ਕਿ) ਪਰਮਾਤਮਾ ਦੀ ਸਰਨ ਪਿਆ ਰਹੇ।
If you yearn for eternal peace, then seek the Sanctuary of the Lord.
जउ सुख कउ चाहहि सदा सरनि राम की लेहि ॥
ਕਹੁ​ਨਾਨਕ​ਸੁਨਿ​ਰੇ​ਮਨਾ​ਦੁਰਲਭ​ਮਾਨੁਖ​ਦੇਹ​॥੨੭॥​
ਨਾਨਕ ਆਖਦਾ ਹੈ- ਹੇ ਮਨ! ਸੁਣ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖ਼ਾਤਰ ਭਟਕਣਾ ਵਿਚ ਹੀ ਨਹੀਂ ਰੋਲ ਦੇਣਾ ਚਾਹੀਦਾ) ॥੨੭॥
Says Nanak, listen, mind: this human body is difficult to obtain. ||27||
कहु नानक सुनि रे मना दुरलभ मानुख देह ॥२७॥
ਮਾਇਆ​ਕਾਰਨਿ​ਧਾਵਹੀ​ਮੂਰਖ​ਲੋਗ​ਅਜਾਨ​॥​
ਮੂਰਖ ਬੇ-ਸਮਝ ਬੰਦੇ (ਨਿਰੀ) ਮਾਇਆ (ਇਕੱਠੀ ਕਰਨ) ਵਾਸਤੇ ਭਟਕਦੇ ਰਹਿੰਦੇ ਹਨ,
For the sake of Maya, the fools and ignorant people run all around.
माइआ कारनि धावही मूरख लोग अजान ॥
ਕਹੁ​ਨਾਨਕ​ਬਿਨੁ​ਹਰਿ​ਭਜਨ​ਬਿਰਥਾ​ਜਨਮੁ​ਸਿਰਾਨਿ​॥੨੮॥​
ਨਾਨਕ ਆਖਦਾ ਹੈ- ਪਰਮਾਤਮਾ ਦੇ ਭਜਨ ਤੋਂ ਬਿਨਾ (ਉਹਨਾਂ ਦਾ ਇਹ ਮਨੁੱਖਾ) ਜਨਮ ਅਜਾਈਂ ਬੀਤ ਜਾਂਦਾ ਹੈ ॥੨੮॥
Says Nanak, without meditating on the Lord, life passes away uselessly. ||28||
कहु नानक बिनु हरि भजन बिरथा जनमु सिरानि ॥२८॥
ਜੋ​ਪ੍ਰਾਨੀ​ਨਿਸਿ​ਦਿਨੁ​ਭਜੈ​ਰੂਪ​ਰਾਮ​ਤਿਹ​ਜਾਨ​॥​
ਜਿਹੜਾ ਮਨੁੱਖ ਰਾਤ ਦਿਨ (ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦਾ ਰੂਪ ਸਮਝੋ।
That mortal who meditates and vibrates upon the Lord night and day - know him to be the embodiment of the Lord.
जो प्रानी निसि दिनु भजै रूप राम तिह जान ॥