GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 141
Display Settings
Translations
ਨਿਰਤ​ਕਰਤ​ਚਲੈ​ਧਰਾ​ਪਰਿ​ਕਾਮ​ਰੂਪ​ਪ੍ਰਭਾਇ​॥​
ਜੋ ਧਰਤੀ ਉਤੇ ਨਚਦਾ ਟਪਦਾ ਚਲ ਰਿਹਾ ਸੀ, ਕਾਮ-ਦੇਵ ਵਰਗੀ ਜਿਸ ਦੀ ਸ਼ੋਭਾ ਸੀ।
He walks on the earth with dancing pose, glorious in beauty like Cupid.
निरत करत चलै धरा परि काम रूप प्रभाइ ॥
ਦੇਖਿ​ਦੇਖਿ​ਛਕੈ​ਸਭੈ​ਨ੍ਰਿਪ​ਰੀਝਿ​ਇਉ​ਨ੍ਰਿਪਰਾਇ​॥੯॥੧੫੦॥​
(ਉਸ ਨੂੰ) ਵੇਖ ਵੇਖ ਕੇ ਸਾਰੇ ਰਾਜੇ ਪ੍ਰਸੰਨ ਹੋ ਰਹੇ ਸਨ, ਇਸੇ ਤਰ੍ਹਾਂ ਰਾਜਾ ਯੁਧਿਸ਼ਠਰ ਵੀ ਖੁਸ਼ ਹੋ ਰਿਹਾ ਸੀ ॥੯॥੧੫੦॥
On seeing him all the kings are pleased and also (Yudhishtra) the king of king.9.150.
देखि देखि छकै सभै न्रिप रीझि इउ न्रिपराइ ॥९॥१५०॥
ਬੀਣ​ਬੇਣ​ਮ੍ਰਿਦੰਗ​ਬਾਜਤ​ਬਾਸੁਰੀ​ਸੁਰਨਾਇ​॥​
ਵੀਣਾ, ਬੇਣ, ਮ੍ਰਿਦੰਗ, ਬੰਸਰੀ, ਭੇਰੀ,
Vina, Ven Mridang, Bansuri and Bheri are being played.
बीण बेण म्रिदंग बाजत बासुरी सुरनाइ ॥
ਮੁਰਜ​ਤੂਰ​ਮੁਚੰਗ​ਮੰਦਲ​ਚੰਗ​ਬੰਗ​ਸਨਾਇ​॥​
ਮੁਰਜ, ਤੁਰਹੀਆਂ, ਮੁਚੰਗ, ਮੰਦਲ, ਚੰਗ, ਬੰਗ, ਸ਼ਹਿਨਾਈ,
Innumerable Muj, Toor, Murchang, Mandal, Changbeg and sarnaaee
मुरज तूर मुचंग मंदल चंग बंग सनाइ ॥
ਢੋਲ​ਢੋਲਕ​ਖੰਜਕਾ​ਡਫ​ਝਾਂਝ​ਕੋਟ​ਬਜੰਤ​॥​
ਢੋਲ, ਢੋਲਕ, ਖੰਜਰੀ, ਡਫ, ਝਾਂਝ, ਕਰੋੜਾਂ ਦੀ ਗਿਣਤੀ ਵਿਚ ਵਜ ਰਹੇ ਸਨ,
Dhol, Dholak, Khanjari, Daph and Jhaanjh are also being played.
ढोल ढोलक खंजका डफ झांझ कोट बजंत ॥
ਜੰਗ​ਘੁੰਘਰੂ​ਟਲਕਾ​ਉਪਜੰਤ​ਰਾਗ​ਅਨੰਤ​॥੧੦॥੧੫੧॥​
ਵੱਡੇ ਟੱਲ ('ਜੰਗ') ਘੁੰਘਰੂ, ਟੱਲੀਆਂ ਆਦਿ (ਦੇ ਵੱਜਣ ਨਾਲ) ਬੇਅੰਤ ਰਾਗ ਪੈਦਾ ਹੋ ਰਹੇ ਸਨ ॥੧੦॥੧੫੧॥
Big bell and small bells resound and innumerable modes of music are created.10.151.
जंग घुंघरू टलका उपजंत राग अनंत ॥१०॥१५१॥
ਅਮਿਤ​ਸਬਦ​ਬਜੰਤ੍ਰ​ਭੇਰਿ​ਹਰੰਤ​ਬਾਜ​ਅਪਾਰ​॥​
ਭੇਰੀ ਆਦਿ ਵਾਜਿਆਂ ('ਬਜੰਤ੍ਰ') ਦੀ ਅਸੀਮ ਆਵਾਜ਼ ਨਿਕਲ ਰਹੀ ਸੀ, ਅਤੇ (ਸੈਨਿਕਾਂ ਦੇ) ਬੇਸ਼ੁਮਾਰ ਘੋੜੇ ਹਿਣਕ ਰਹੇ ਸਨ।
Kettledrums when played produce unlimited sound and innumerable horses neigh.
अमित सबद बजंत्र भेरि हरंत बाज अपार ॥
ਜਾਤ​ਜਉਨ​ਦਿਸਾਨ​ਕੇ​ਪਛ​ਲਾਗ​ਹੀ​ਸਿਰਦਾਰ​॥​
ਜਿਸ ਦਿਸ਼ਾ ਵਿਚ (ਉਹ ਯੱਗ-ਘੋੜਾ) ਜਾਂਦਾ ਸੀ (ਉਸ) ਪਿਛੇ (ਫੌਜੀ) ਨਾਇਕ ਲਗ ਤੁਰਦੇ ਸਨ।
Wherever the horse named Sri Barn goes, the army chiefs follow him.
जात जउन दिसान के पछ लाग ही सिरदार ॥
ਜਉਨ​ਬਾਧ​ਤੁਰੰਗ​ਜੂਝਤ​ਜੀਤੀਐ​ਕਰਿ​ਜੁਧ​॥​
ਜਿਹੜਾ ਘੋੜੇ ਨੂੰ ਬੰਨ੍ਹ ਲੈਂਦਾ ਸੀ, ਉਸ ਨਾਲ (ਸੈਨਾ ਨਾਇਕ) ਜੂਝਦੇ ਸਨ ਅਤੇ ਲੜਾਈ ਕਰ ਕੇ ਜਿਤ ਲੈਂਦੇ ਸਨ।
Whosoever chains the horse, they fight with him and conquer him.
जउन बाध तुरंग जूझत जीतीऐ करि जुध ॥
ਆਨ​ਜੌਨ​ਮਿਲੈ​ਬਚੈ​ਨਹਿ​ਮਾਰੀਐ​ਕਰਿ​ਕ੍ਰੁਧ​॥੧੧॥੧੫੨॥​
ਜਿਹੜਾ ਆ ਕੇ ਮਿਲ ਪੈਂਦਾ ਸੀ, (ਉਹ) ਬਚ ਜਾਂਦਾ ਸੀ, ਨਹੀਂ ਤਾਂ ਕ੍ਰੋਧ ਕਰ ਕੇ (ਉਸ ਨੂੰ) ਮਾਰ ਦਿੰਦੇ ਸਨ ॥੧੧॥੧੫੨॥
He who receives them, he is saved, otherwise one who confronts, is violently killed.11.152.
आन जौन मिलै बचै नहि मारीऐ करि क्रुध ॥११॥१५२॥
ਹੈਯ​ਫੇਰ​ਚਾਰ​ਦਿਸਾਨ​ਮੈ​ਸਭ​ਜੀਤ​ਕੈ​ਛਿਤਪਾਲ​॥​
ਚੌਹਾਂ ਦਿਸ਼ਾਵਾਂ ਵਿਚ ਘੋੜਾ ਫੇਰ ਕੇ ਅਤੇ ਸਾਰਿਆਂ ਰਾਜਿਆਂ ਨੂੰ ਜਿਤ ਕੇ
All the king were conquered by sending the horse in all the four directions.
हैय फेर चार दिसान मै सभ जीत कै छितपाल ॥
ਬਾਜਮੇਧ​ਕਰਿਯੋ​ਸਪੂਰਨ​ਅਮਿਤ​ਜਗ​ਰਿਸਾਲ​॥​
(ਯੁਧਿਸ਼ਠਰ ਨੇ) ਅਸ਼ਵਮੇਧ ਯੱਗ ਸੰਪੂਰਨ ਕੀਤਾ ਜੋ ਬਹੁਤ ਅਸੀਮ ਅਤੇ ਸੁੰਦਰ ਸੀ।
The horse-sacrifice was thus completed, it is very great and marvelous in the world.
बाजमेध करियो सपूरन अमित जग रिसाल ॥
ਭਾਤ​ਭਾਤ​ਅਨੇਕ​ਦਾਨ​ਸੁ​ਦੀਜੀਅਹਿ​ਦਿਜਰਾਜ​॥​
ਬ੍ਰਾਹਮਣਾਂ ਨੂੰ ਤਰ੍ਹਾਂ ਤਰ੍ਹਾਂ ਦੇ ਅਨੇਕਾਂ ਦਾਨ ਦਿੱਤੇ ਗਏ
Various types of materials were given to the Brahmins in charity.
भात भात अनेक दान सु दीजीअहि दिजराज ॥
ਭਾਤ​ਭਾਤ​ਪਟੰਬਰਾਦਿਕ​ਬਾਜਿਯੋ​ਗਜਰਾਜ​॥੧੨॥੧੫੩॥​
(ਜਿਨ੍ਹਾਂ ਵਿਚ) ਕਈ ਤਰ੍ਹਾਂ ਦੇ ਰੇਸ਼ਮੀ ਬਸਤ੍ਰ, ਘੋੜੇ ਅਤੇ ਹਾਥੀ (ਸ਼ਾਮਲ ਸਨ) ॥੧੨॥੧੫੩॥
Also many types of silken clothes, horses and great elephant.12.153.
भात भात पटंबरादिक बाजियो गजराज ॥१२॥१५३॥
ਅਨੇਕ​ਦਾਨ​ਦੀਏ​ਦਿਜਾਨਨ​ਅਮਿਤ​ਦਰਬ​ਅਪਾਰ​॥​
ਬ੍ਰਾਹਮਣਾਂ ਨੂੰ ਅਨੇਕ ਤਰ੍ਹਾਂ ਦੇ ਦਾਨ ਦਿੱਤੇ ਗਏ (ਜਿਨ੍ਹਾਂ ਵਿਚ) ਬੇਅੰਤ ਅਤੇ ਅਪਾਰ ਧਨ-ਦੌਲਤ ਸੀ;
Many gifts and unaccountable wealth was given in charity to innumerable Brahmins.
अनेक दान दीए दिजानन अमित दरब अपार ॥
ਹੀਰ​ਚੀਰ​ਪਟੰਬਰਾਦਿ​ਸੁਵਰਨ​ਕੇ​ਬਹੁ​ਭਾਰ​॥​
ਹੀਰੇ, ਕਪੜੇ, ਰੇਸ਼ਮੀ ਬਸਤ੍ਰ ਅਤੇ ਸੋਨੇ ਦੇ ਬਹੁਤ ਭਾਰ ਸਨ।
Including diamonds, common clothes, silken clothes and many loads of gold.
हीर चीर पटंबरादि सुवरन के बहु भार ॥
ਦੁਸਟ​ਪੁਸਟ​ਤ੍ਰਸੇ​ਸਬੈ​ਥਰਹਰਿਓ​ਸੁਨਿ​ਗਿਰਰਾਇ​॥​
(ਉਸ ਦਾਨ ਨੂੰ ਵੇਖ ਕੇ) ਸਾਰੇ ਬਲਵਾਨ ਵੈਰੀ ਬਹੁਤ ਡਰ ਗਏ ਅਤੇ ਸੁਮੇਰ ਪਰਬਤ ਵੀ ਸੁਣ ਕੇ ਕੰਬਣ ਲਗਾ
All the great enemies were horrified and even Sumeru, the king of mountain trembled on listening the details of charity.
दुसट पुसट त्रसे सबै थरहरिओ सुनि गिरराइ ॥
ਕਾਟਿ​ਕਾਟਿ​ਨ​ਦੈ​ਦ੍ਵਿਜੈ​ਨ੍ਰਿਪ​ਬਾਟ​ਬਾਟ​ਲੁਟਾਇ​॥੧੩॥੧੫੪॥​
(ਕਿ ਕਿਤੇ) ਰਾਜਾ (ਯੁਧਿਸ਼ਠਰ) ਕਟ ਕਟ ਕੇ (ਮੈਨੂੰ ਵੀ) ਬ੍ਰਾਹਮਣਾਂ ਵਿਚ ਵੰਡ ਵੰਡ ਕੇ ਲੁਟਾ ਨਾ ਦੇਵੇ ॥੧੩॥੧੫੪॥
Fearing that the Chief Sovereign may not cut him into bits and then distribute the bits.13.154.
काटि काटि न दै द्विजै न्रिप बाट बाट लुटाइ ॥१३॥१५४॥
ਫੇਰ​ਕੈ​ਸਭ​ਦੇਸ​ਮੈ​ਹਯ​ਮਾਰਿਓ​ਮਖ​ਜਾਇ​॥​
ਸਾਰਿਆਂ ਦੇਸ਼ਾਂ ਵਿਚ (ਘੋੜੇ ਨੂੰ) ਫੇਰ ਕੇ ਯੱਗ-ਸ਼ਾਲਾ ਵਿਚ ਮਾਰ ਦਿੱਤਾ ਗਿਆ।
Moving it throughout the country, the horse was ultimately killed in the sacrificial place
फेर कै सभ देस मै हय मारिओ मख जाइ ॥
ਕਾਟਿ​ਕੈ​ਤਿਹ​ਕੋ​ਤਬੈ​ਪਲ​ਕੈ​ਕਰੈ​ਚਤੁ​ਭਾਇ​॥​
ਤਦੋਂ ਹੀ ਉਸ ਨੂੰ ਕਟ ਕੇ ਚਾਰ ਹਿੱਸਿਆਂ ਵਿਚ ਵੰਡਿਆ ਗਿਆ।
Then it was cut into four pieces (parts).
काटि कै तिह को तबै पल कै करै चतु भाइ ॥
ਏਕ​ਬਿਪ੍ਰਨ​ਏਕ​ਛਤ੍ਰਨ​ਏਕ​ਇਸਤ੍ਰਿਨ​ਦੀਨ​॥​
ਇਕ (ਹਿੱਸਾ) ਬ੍ਰਾਹਮਣਾਂ ਨੂੰ, ਇਕ ਛਤਰੀਆਂ ਨੂੰ ਅਤੇ ਇਕ ਇਸਤਰੀਆਂ ਨੂੰ ਦਿੱਤਾ ਗਿਆ।
One part was given to the Brahmins, one to Kshatriyas and one to women.
एक बिप्रन एक छत्रन एक इसत्रिन दीन ॥
ਚਤ੍ਰ​ਅੰਸ​ਬਚਿਯੋ​ਜੁ​ਤਾ​ਤੇ​ਹੋਮ​ਮੈ​ਵਹਿ​ਕੀਨ​॥੧੪॥੧੫੫॥​
(ਜੋ) ਚੌਥਾ ਹਿੱਸਾ ਬਚਿਆ, ਉਸ ਦੀ ਹਵਨ ਵਿਚ ਆਹੂਤੀ ਦਿੱਤੀ ਗਈ ॥੧੪॥੧੫੫॥
The remaining fourth part was burnt in the fire-altar.14.155.
चत्र अंस बचियो जु ता ते होम मै वहि कीन ॥१४॥१५५॥
ਪੰਚ​ਸੈ​ਬਰਖ​ਪ੍ਰਮਾਨ​ਸੁ​ਰਾਜ​ਕੈ​ਇਹ​ਦੀਪ​॥​
ਇਸ ਦੀਪ ਵਿਚ ਪੰਜ ਸੌ ਵਰ੍ਹੇ ਰਾਜ ਕਰਕੇ ਪੰਡੂ ਰਾਜੇ ਦੇ ਪੁੱਤਰ (ਪੰਜ ਪਾਂਡਵ)
After ruling this Dvipa for five hundred years.
पंच सै बरख प्रमान सु राज कै इह दीप ॥
ਅੰਤ​ਜਾਇ​ਗਿਰੇ​ਰਸਾਤਲ​ਪੰਡ​ਪੁਤ੍ਰ​ਮਹੀਪ​॥​
ਅੰਤ ਨੂੰ ਹਿਮਾਲਾ ਪਰਬਤ ਵਿਚ ਜਾ ਡਿਗੇ।
These sons of king Pandu ultimately fell in the himalayas (neither-world).
अंत जाइ गिरे रसातल पंड पुत्र महीप ॥
ਭੂਮ​ਭਰਤ​ਭਏ​ਪਰੀਛਤ​ਪਰਮ​ਰੂਪ​ਮਹਾਨ​॥​
(ਉਨ੍ਹਾਂ ਤੋਂ ਬਾਦ) ਪਰਮ ਸੁੰਦਰ ਅਤੇ ਮਹਾਨ ਪਰੀਕਸ਼ਿਤ ਭਾਰਤ-ਭੂਮੀ ਦਾ ਰਾਜਾ ਹੋਇਆ।
After them Parikshat, who was most beautiful and mighty, (their grandson, the son of Abhimanya) became the king of Bharat.
भूम भरत भए परीछत परम रूप महान ॥
ਅਮਿਤ​ਰੂਪ​ਉਦਾਰ​ਦਾਨ​ਅਛਿਜ​ਤੇਜ​ਨਿਧਾਨ​॥੧੫॥੧੫੬॥​
(ਉਹ) ਅਸੀਮ ਰੂਪ ਵਾਲਾ, ਉਦਾਰ ਦਾਨੀ ਅਤੇ ਕਦੇ ਨਾ ਛਿਜਣ ਵਾਲੇ ਤੇਜ ਦਾ ਖ਼ਜ਼ਾਨਾ ਸੀ ॥੧੫॥੧੫੬॥
He was man of boundless charm, a generous donor and a treasure of invincible glory.15.156.
अमित रूप उदार दान अछिज तेज निधान ॥१५॥१५६॥
ਸ੍ਰੀ​ਗਿਆਨ​ਪ੍ਰਬੋਧ​ਪੋਥੀ​ਦੁਤੀਆ​ਜਗ​ਸਮਾਪਤੰ​॥​
ਸ੍ਰੀ ਗਿਆਨ ਪ੍ਰਬੋਧ ਪੋਥੀ, ਦੂਜਾ ਯੱਗ ਸਮਾਪਤ ॥੨॥
This is the end of the Second Sacrifice in the book entitled SRI GYAN PRABODH.
स्री गिआन प्रबोध पोथी दुतीआ जग समापतं ॥
ਅਥ​ਰਾਜਾ​ਪ੍ਰੀਛਤ​ਕੋ​ਰਾਜ​ਕਥਨੰ​॥​
ਹੁਣ ਰਾਜਾ ਪਰੀਕਸ਼ਿਤ ਦੇ ਰਾਜ ਦਾ ਕਥਨ
Here begins the Description of the Rule of the King Parikshat :
अथ राजा प्रीछत को राज कथनं ॥
ਰੁਆਲ​ਛੰਦ​॥​
ਰੁਆਲ ਛੰਦ:
ROOAAL STANZA
रुआल छंद ॥
ਏਕ​ਦਿਵਸ​ਪਰੀਛਤਹਿ​ਮਿਲਿ​ਕੀਯੋ​ਮੰਤ੍ਰ​ਮਹਾਨ​॥​
ਇਕ ਦਿਨ ਪਰੀਕਸ਼ਿਤ ਨੇ (ਸਾਰਿਆਂ ਨਾਲ ਰਲ ਕੇ) ਇਕ ਮਹੱਤਵਪੂਰਨ ਸਲਾਹ ਕੀਤੀ
One day the King Parikshat consulted his ministers
एक दिवस परीछतहि मिलि कीयो मंत्र महान ॥
ਗਜਾਮੇਧ​ਸੁ​ਜਗ​ਕੋ​ਕਿਉ​ਕੀਜੀਐ​ਸਵਧਾਨ​॥​
ਕਿ ਗਜ-ਮੇਧ ਯੱਗ ਕਿਵੇਂ ਵਿਧੀਪੂਰਵਕ ਕੀਤਾ ਜਾਏ।
As to how the elephant sacrifice be performed methodically?
गजामेध सु जग को किउ कीजीऐ सवधान ॥
ਬੋਲਿ​ਬੋਲਿ​ਸੁ​ਮਿਤ੍ਰ​ਮੰਤ੍ਰਨ​ਮੰਤ੍ਰ​ਕੀਓ​ਬਿਚਾਰ​॥​
(ਉਸ ਨੇ) ਮਿਤਰਾਂ ਅਤੇ ਮੰਤਰੀਆਂ ਨੂੰ ਬੁਲਾ ਬੁਲਾ ਕੇ ਵਿਚਾਰ ਕੀਤਾ।
The friends and the ministers who spoke gave the idea
बोलि बोलि सु मित्र मंत्रन मंत्र कीओ बिचार ॥
ਸੇਤ​ਦੰਤ​ਮੰਗਾਇ​ਕੈ​ਬਹੁ​ਜੁਗਤ​ਸੌ​ਅਬਿਚਾਰ​॥੧॥੧੫੭॥​
(ਫਿਰ) ਹੋਰ ਵਿਚਾਰਾਂ ਵਿਚ ਨਾ ਪੈ ਕੇ ਬਹੁਤ ਜੁਗਤ ਨਾਲ ਚਿੱਟੇ ਦੰਦਾਂ ਵਾਲਾ ਹਾਥੀ ਮੰਗਵਾ ਲਿਆ ॥੧॥੧੫੭॥
That abandoning all other thoughts, the elephant of white teeth be sent for.1.157.
सेत दंत मंगाइ कै बहु जुगत सौ अबिचार ॥१॥१५७॥
ਜਗ​ਮੰਡਲ​ਕੋ​ਰਚਿਯੋ​ਤਹਿ​ਕੋਟ​ਅਸਟ​ਪ੍ਰਮਾਨ​॥​
ਉਥੇ ਅੱਠ ਕੋਹਾਂ ਤਕ (ਪਸਰਿਆ) ਯੱਗ-ਮੰਡਲ ਬਣਵਾਇਆ।
The sacrificial altar was constructed within eight kos
जग मंडल को रचियो तहि कोट असट प्रमान ॥
ਅਸਟ​ਸਹੰਸ੍ਰ​ਬੁਲਾਇ​ਰਿਤੁਜੁ​ਅਸਟ​ਲਛ​ਦਿਜਾਨ​॥​
ਅੱਠ ਹਜ਼ਾਰ ਰਿਤਜ (ਯੱਗ ਕਰਉਣ ਵਾਲੇ ਕਰਮਕਾਂਡੀ) ਅਤੇ ਅੱਠ ਲੱਖ ਬ੍ਰਾਹਮਣ ਬੁਲਾ ਲਏ।
Eight thousand ritual-performing and eight lakh other Brahmins
असट सहंस्र बुलाइ रितुजु असट लछ दिजान ॥
ਭਾਤ​ਭਾਤ​ਬਨਾਇ​ਕੈ​ਤਹਾ​ਅਸਟ​ਸਹੰਸ੍ਰ​ਪ੍ਰਨਾਰ​॥​
(ਉਸ ਹਵਨਕੁੰਡ ਨਾਲ) ਉਥੇ ਭਾਂਤ ਭਾਂਤ ਦੇ ਅੱਠ ਹਜ਼ਾਰ ਪ੍ਰਨਾਲੇ ਬਣਵਾ ਕੇ
Eight thousand drain of various types were prepared.
भात भात बनाइ कै तहा असट सहंस्र प्रनार ॥
ਹਸਤ​ਸੁੰਡ​ਪ੍ਰਮਾਨ​ਤਾ​ਮਹਿ​ਹੋਮੀਐ​ਘ੍ਰਿਤ​ਧਾਰ​॥੨॥੧੫੮॥​
ਉਸ ਵਿਚ ਹਾਥੀ ਦੀ ਸੁੰਡ ਜਿੰਨੀ ਘਿਉ ਦੀ ਧਾਰ ਹੋਮ ਹੋਣ ਲਗੀ ॥੨॥੧੫੮॥
Through which the continuous current of the clarified butter of the size of the elephant-trunk flowed.2.158.
हसत सुंड प्रमान ता महि होमीऐ घ्रित धार ॥२॥१५८॥
ਦੇਸ​ਦੇਸ​ਬੁਲਾਇ​ਕੈ​ਬਹੁ​ਭਾਤ​ਭਾਤ​ਨ੍ਰਿਪਾਲ​॥​
ਦੇਸ਼ਾਂ ਦੇਸ਼ਾਂ ਤੋਂ ਭਾਂਤ ਭਾਂਤ ਦੇ ਰਾਜੇ ਬੁਲਾ ਲਏ
Various types of kings from various countries were called.
देस देस बुलाइ कै बहु भात भात न्रिपाल ॥
ਭਾਂਤ​ਭਾਤਨ​ਕੇ​ਦੀਏ​ਬਹੁ​ਦਾਨ​ਮਾਨ​ਰਸਾਲ​॥​
ਅਤੇ ਬਹੁਤ ਤਰ੍ਹਾਂ ਦੇ ਸੁੰਦਰ ਦਾਨ ਅਤੇ ਆਦਰ ਮਾਣ ਦਿੱਤੇ।
They were given many gifts of various types with honour,
भांत भातन के दीए बहु दान मान रसाल ॥
ਹੀਰ​ਚੀਰ​ਪਟੰਬਰਾਦਿਕ​ਬਾਜ​ਅਉ​ਗਜਰਾਜ​॥​
ਹੀਰੇ, ਕਪੜੇ, ਰੇਸ਼ਮੀ ਬਸਤ੍ਰ, ਘੋੜੇ ਅਤੇ ਹਾਥੀ ਆਦਿਕ ਨੂੰ ਸਜਾ ਕੇ
Including diamonds, silken clothers etc., horses and big elephants.
हीर चीर पटंबरादिक बाज अउ गजराज ॥
ਸਾਜ​ਸਾਜ​ਸਬੈ​ਦੀਏ​ਬਹੁ​ਰਾਜ​ਕੌ​ਨ੍ਰਿਪਰਾਜ​॥੩॥੧੫੯॥​
ਬਹੁਤ ਰਾਜਿਆਂ ਨੂੰ ਮਹਾਰਾਜਾ ਪਰੀਕਸ਼ਿਤ ਨੇ ਦਿੱਤੇ ॥੩॥੧੫੯॥
The great Sovereign gave all the things highly decorated to the kings.3.159.
साज साज सबै दीए बहु राज कौ न्रिपराज ॥३॥१५९॥
ਐਸਿ​ਭਾਂਤਿ​ਕੀਓ​ਤਹਾ​ਬਹੁ​ਬਰਖ​ਲਉ​ਤਿਹ​ਰਾਜ​॥​
ਇਸ ਤਰ੍ਹਾਂ ਨਾਲ ਉਸ ਨੇ ਬਹੁਤ ਵਰ੍ਹਿਆਂ ਤਕ ਉਥੇ ਰਾਜ ਕੀਤਾ।
In this way he ruled there for many years.
ऐसि भांति कीओ तहा बहु बरख लउ तिह राज ॥
ਕਰਨ​ਦੇਵ​ਪ੍ਰਮਾਨ​ਲਉ​ਅਰ​ਜੀਤ​ਕੈ​ਬਹੁ​ਸਾਜ​॥​
ਕਰਨ ਦੇਵ ਰਾਜੇ ਵਰਗੇ ਮੰਨਿਆਂ ਪ੍ਰਮੰਨਿਆਂ ਵੈਰੀਆਂ ਨੂੰ ਜਿਤ ਲਿਆ ਅਤੇ ਸਾਮਾਨ (ਖੋਹ ਲਿਆ)।
Many eminent enemies like the king Karan were conquered alongwith many of their precious belongings.
करन देव प्रमान लउ अर जीत कै बहु साज ॥
ਏਕ​ਦਿਵਸ​ਚੜਿਓ​ਨ੍ਰਿਪ​ਬਰ​ਸੈਲ​ਕਾਜ​ਅਖੇਟ​॥​
ਇਕ ਦਿਨ ਰਾਜਾ (ਪਰੀਕਸ਼ਿਤ) ਸੈਰ ਕਰਨ ਲਈ ਸ਼ਿਕਾਰ ਤੇ ਚੜ੍ਹਿਆ।
On one day the king went on a merry-making trip and hunting.
एक दिवस चड़िओ न्रिप बर सैल काज अखेट ॥
ਦੇਖ​ਮ੍ਰਿਗ​ਭਇਓ​ਤਹਾ​ਮੁਨਰਾਜ​ਸਿਉ​ਭਈ​ਭੇਟ​॥੪॥੧੬੦॥​
ਉਥੇ ਇਕ ਹਿਰਨ ਨੂੰ ਵੇਖ ਕੇ (ਉਸ ਦੇ ਪਿਛੇ) ਹੋ ਲਿਆ ਅਤੇ ਉਥੇ ਇਕ ਮੁਨੀ ਨਾਲ ਉਸ ਦੀ ਭੇਂਟ ਹੋਈ ॥੪॥੧੬੦॥
He saw and pursued a deer and met a great sage.4.160.
देख म्रिग भइओ तहा मुनराज सिउ भई भेट ॥४॥१६०॥
ਪੈਡ​ਯਾਹਿ​ਗਯੋ​ਨਹੀ​ਮ੍ਰਿਗ​ਰੇ​ਰਖੀਸਰ​ਬੋਲ​॥​
(ਰਾਜੇ ਨੇ ਰਿਸ਼ੀ ਨੂੰ ਪੁਛਿਆ) ਹੇ ਰਿਸ਼ੀ, ਦਸ ਕਿ ਇਸ ਰਸਤੇ ਤੋਂ ਕੋਈ ਹਿਰਨ ਤਾਂ ਨਹੀਂ ਗਿਆ?
(He said to the sage) “O great sage! Please speak, did the deer go this way ?”
पैड याहि गयो नही म्रिग रे रखीसर बोल ॥
ਉਤ੍ਰ​ਭੂਪਹਿ​ਨ​ਦੀਓ​ਮੁਨਿ​ਆਖਿ​ਭੀ​ਇਕ​ਖੋਲ​॥​
ਮੁਨੀ ਨੇ ਨਾ ਅੱਖ ਖੋਲੀ ਅਤੇ ਨਾ ਰਾਜੇ ਨੂੰ ਕੋਈ ਉੱਤਰ ਦਿੱਤਾ।
The sage did not open his eye nor gave any answer to the king,
उत्र भूपहि न दीओ मुनि आखि भी इक खोल ॥
ਮ੍ਰਿਤਕ​ਸਰਪ​ਨਿਹਾਰ​ਕੈ​ਜਿਹ​ਅਗ੍ਰ​ਤਾਹ​ਉਠਾਇ​॥​
(ਉਥੇ ਹੀ ਇਕ) ਮੋਏ ਹੋਏ ਸੱਪ ਨੂੰ ਵੇਖ ਕੇ (ਪਰੀਕਸ਼ਿਤ ਨੇ) (ਕਮਾਨ ਦੇ) ਗੋਸ਼ੇ ('ਅਗ੍ਰ') ਨਾਲ ਉਠਾ ਕੇ,
Seeing a dead snake, (the king) raised it with the tip of his bow
म्रितक सरप निहार कै जिह अग्र ताह उठाइ ॥
ਤਉਨ​ਕੇ​ਗਰ​ਡਾਰ​ਕੈ​ਨ੍ਰਿਪ​ਜਾਤ​ਭਯੋ​ਨ੍ਰਿਪਰਾਇ​॥੫॥੧੬੧॥​
ਉਸ (ਮੁਨੀ) ਦੇ ਗਲ ਵਿਚ ਪਾ ਕੇ ਰਾਜਿਆਂ ਦਾ ਰਾਜਾ ਉਥੋਂ ਚਲਿਆ ਗਿਆ ॥੫॥੧੬੧॥
Put it around the neck of the sage then the Great Sovereign went away.5.161.
तउन के गर डार कै न्रिप जात भयो न्रिपराइ ॥५॥१६१॥
ਆਖ​ਉਘਾਰ​ਲਖੈ​ਕਹਾ​ਮੁਨ​ਸਰਪ​ਦੇਖ​ਡਰਾਨ​॥​
ਮੁਨੀ ਨੇ ਅੱਖ ਉਘਾੜ ਕੇ ਵੇਖਿਆ ਅਤੇ ਸੱਪ ਨੂੰ ਵੇਖ ਕੇ ਡਰ ਗਿਆ।
What did the sage see on opening his eyes? He was frightened to see the snake (around his neck).
आख उघार लखै कहा मुन सरप देख डरान ॥
ਕ੍ਰੋਧ​ਕਰਤ​ਭਯੋ​ਤਹਾ​ਦਿਜ​ਰਕਤ​ਨੇਤ੍ਰ​ਚੁਚਾਨ​॥​
ਉਸ ਵੇਲੇ ਮੁਨੀ ਨੇ ਕ੍ਰੋਧ ਕੀਤਾ ਅਤੇ ਉਸ ਦੀਆਂ ਅੱਖਾਂ ਵਿਚੋਂ ਲਹੂ ਚੋਣ ਲਗਿਆ।
There he became very angry and the blood oozed out form the eyes of the Brahmin.
क्रोध करत भयो तहा दिज रकत नेत्र चुचान ॥
ਜਉਨ​ਮੋ​ਗਰਿ​ਡਾਰਿ​ਗਿਓ​ਤਿਹ​ਕਾਟਿ​ਹੈ​ਅਹਿਰਾਇ​॥​
(ਉਹ ਕਹਿਣ ਲਗਿਆ) ਜੋ ਮੇਰੇ ਗਲੇ ਵਿਚ (ਸੱਪ ਨੂੰ) ਪਾ ਗਿਆ ਹੈ, ਉਸ ਨੂੰ ਸੱਪਾਂ ਦਾ ਰਾਜਾ (ਤੱਛਕ) ਕਟੇਗਾ।
(He said:) “He, who hath put this snake around my neck, he will be bitten by the king of snakes
जउन मो गरि डारि गिओ तिह काटि है अहिराइ ॥
ਸਪਤ​ਦਿਵਸਨ​ਮੈ​ਮਰੈ​ਯਹਿ​ਸਤਿ​ਸ੍ਰਾਪ​ਸਦਾਇ​॥੬॥੧੬੨॥​
ਸੱਤਾਂ ਦਿਨਾਂ ਵਿਚ ਉਹ ਮਰ ਜਾਏਗਾ। (ਮੇਰਾ ਇਹ) ਸ੍ਰਾਪ ਸਦਾ ਹੀ ਸੱਚਾ ਹੈ ॥੬॥੧੬੨॥
“He will die within seven days. This curse of mine will ever be rure.”6.162.
सपत दिवसन मै मरै यहि सति स्राप सदाइ ॥६॥१६२॥
ਸ੍ਰਾਪ​ਕੋ​ਸੁਨਿ​ਕੈ​ਡਰਿਯੋ​ਨ੍ਰਿਪ​ਮੰਦ੍ਰ​ਏਕ​ਉਸਾਰ​॥​
(ਮੁਨੀ ਵਲੋਂ ਦਿੱਤੇ) ਸ੍ਰਾਪ (ਦੀ ਗੱਲ) ਨੂੰ ਸੁਣ ਕੇ ਰਾਜਾ ਡਰ ਗਿਆ ਅਤੇ ਇਕ ਘਰ (ਮੰਦਿਰ) ਉਸਰਵਾਇਆ।
Coming to know about the curse, the king was frightened. He got and Abode constructed.
स्राप को सुनि कै डरियो न्रिप मंद्र एक उसार ॥
ਮਧਿ​ਗੰਗ​ਰਚਿਯੋ​ਧਉਲਹਰਿ​ਛੁਇ​ਸਕੈ​ਨ​ਬਿਆਰ​॥​
(ਉਹ) ਚਿੱਟਾਂ ਰਾਜ-ਮਹੱਲ ਗੰਗਾ ਦੇ ਵਿਚਾਲੇ ਰਚਿਆ ਗਿਆ (ਜਿਸ ਨੂੰ) ਵਾਯੂ (ਬਿਆਰ) ਵੀ ਛੋਹ ਨਹੀਂ ਸਕਦੀ ਸੀ।
That palace was constructed within the Ganges, which could not even be touched by air
मधि गंग रचियो धउलहरि छुइ सकै न बिआर ॥
ਸਰਪ​ਕੀ​ਤਹ​ਗੰਮਤਾ​ਕੋ​ਕਾਟਿ​ਹੈ​ਤਿਹ​ਜਾਇ​॥​
ਉਥੇ ਸੱਪ ਦੀ ਪਹੁੰਚ ਕਿਥੇ, ਕਿ ਜਾ ਕੇ ਕੱਟ ਸਕੇ।
How could the snake reach there and bite the king?
सरप की तह गंमता को काटि है तिह जाइ ॥
ਕਾਲ​ਪਾਇ​ਕਟ੍ਯੋ​ਤਬੈ​ਤਹਿ​ਆਨ​ਕੈ​ਅਹਿਰਾਇ​॥੭॥੧੬੩॥​
(ਪਰੰਤੂ) ਵਕਤ ਆਉਣ ਤੇ ਸੱਪਾਂ ਦੇ ਰਾਜੇ (ਤੱਛਕ) ਨੇ ਤਦੋਂ ਉਥੇ ਆ ਕੇ ਡਸ ਲਿਆ ॥੭॥੧੬੩॥
But within the due time, the king snakes came there and bit (the king).7.163.
काल पाइ कट्यो तबै तहि आन कै अहिराइ ॥७॥१६३॥
ਸਾਠ​ਬਰਖ​ਪ੍ਰਮਾਨ​ਲਉ​ਦੁਇ​ਮਾਸ​ਯੌ​ਦਿਨ​ਚਾਰ​॥​
(ਉਸ ਨੇ) ਸੱਠ ਵਰ੍ਹੇ, ਦੋ ਮਹੀਨੇ ਅਤੇ ਚਾਰ ਦਿਨਾਂ ਤਕ (ਰਾਜ ਕੀਤਾ)
(The king Parikshat) ruled for sixty years, two months and four days.
साठ बरख प्रमान लउ दुइ मास यौ दिन चार ॥
ਜੋਤਿ​ਜੋਤਿ​ਬਿਖੈ​ਰਲੀ​ਨ੍ਰਿਪ​ਰਾਜ​ਕੀ​ਕਰਤਾਰ​॥​
ਫਿਰ ਰਾਜੇ ਦੀ ਜੋਤਿ ਕਰਤਾਰ ਦੀ ਜੋਤਿ ਨਾਲ ਮਿਲ ਗਈ।
Then the light of the soul of the king Parikshat merged in the light of the Creator.
जोति जोति बिखै रली न्रिप राज की करतार ॥
ਭੂਮ​ਭਰਥ​ਭਏ​ਤਬੈ​ਜਨਮੇਜ​ਰਾਜ​ਮਹਾਨ​॥​
ਤਦ ਭਰਤ-ਭੂਮੀ ਉਤੇ ਮਹਾਨ ਰਾਜਾ ਜਨਮੇਜਾ ਹੋਇਆ
Then the great king Janmeja become the Sustainer of the earth.
भूम भरथ भए तबै जनमेज राज महान ॥
ਸੂਰਬੀਰ​ਹਠੀ​ਤਪੀ​ਦਸ​ਚਾਰ​ਚਾਰ​ਨਿਧਾਨ​॥੮॥੧੬੪॥​
ਜੋ ਸੂਰਵੀਰ, ਹਠੀ, ਤਪਸਵੀ ਅਤੇ ਚਾਰ ਤੇ ਚੌਦਾਂ ਵਿਦਿਆਵਾਂ ਦਾ ਗਿਆਤਾ ਸੀ ॥੮॥੧੬੪॥
He was a great hero, headstrong, ascetic and adept in eighteen learinings.8.164.
सूरबीर हठी तपी दस चार चार निधान ॥८॥१६४॥
ਇਤਿ​ਰਾਜਾ​ਪ੍ਰੀਛਤ​ਸਮਾਪਤੰ​ਭਏ​ਰਾਜਾ​ਜਨਮੇਜਾ​ਰਾਜ​ਪਾਵਤ​ਭਏ​॥​
ਇਥੇ ਰਾਜਾ ਪ੍ਰੀਛਤ (ਪਰੀਕਸ਼ਿਤ) ਦਾ ਰਾਜ ਸਮਾਪਤ ਹੋਇਆ। ਰਾਜਾ ਜਨਮੇਜਾ ਨੂੰ ਰਾਜ ਪ੍ਰਾਪਤ ਹੋਇਆ
The end of the Episode of King Parikshat.The Rule of King Janmeja begins :
इति राजा प्रीछत समापतं भए राजा जनमेजा राज पावत भए ॥
ਰੂਆਲ​ਛੰਦ​॥​
ਰੂਆਲ ਛੰਦ:
ROOAAL STANZA
रूआल छंद ॥
ਰਾਜ​ਕੋ​ਗ੍ਰਿਹ​ਪਾਇ​ਕੈ​ਜਨਮੇਜ​ਰਾਜ​ਮਹਾਨ​॥​
ਰਾਜੇ ਦੇ ਘਰ ਜਨਮ ਲੈ ਕੇ ਜਨਮੇਜਾ ਵੱਡਾ ਰਾਜਾ (ਸਿੱਧ ਹੋਇਆ)।
Born in the house of a king, the great king Jammeja
राज को ग्रिह पाइ कै जनमेज राज महान ॥
ਸੂਰਬੀਰ​ਹਠੀ​ਤਪੀ​ਦਸ​ਚਾਰ​ਚਾਰ​ਨਿਧਾਨ​॥​
(ਉਹ) ਸੂਰਵੀਰ, ਹਠੀ, ਤਪਸਵੀ ਅਤੇ ਚਾਰ ਅਤੇ ੧੪ ਵਿਦਿਆਵਾਂ ਦਾ ਗਿਆਤਾ ਸੀ।
Was a great hero, headstrong, ascetic and adept in eighteen learnings.
सूरबीर हठी तपी दस चार चार निधान ॥
ਪਿਤਰ​ਕੇ​ਬਧ​ਕੋਪ​ਤੇ​ਸਬ​ਬਿਪ੍ਰ​ਲੀਨ​ਬੁਲਾਇ​॥​
(ਉਸ ਨੇ) ਪਿਤਾ ਦੇ ਬੱਧ (ਦਾ ਹਾਲ ਸੁਣ ਕੇ) ਕ੍ਰੋਧਿਤ ਹੋ ਕੇ ਸਾਰਿਆਂ ਬ੍ਰਾਹਮਣਾਂ ਨੂੰ ਬੁਲਾ ਲਿਆ।
Being enraged at the death of his father, he called all the Brahmins
पितर के बध कोप ते सब बिप्र लीन बुलाइ ॥
ਸਰਪ​ਮੇਧ​ਕਰਿਯੋ​ਲਗੇ​ਮਖ​ਧਰਮ​ਕੇ​ਚਿਤ​ਚਾਇ​॥੧॥੧੬੫॥​
(ਉਨ੍ਹਾਂ ਤੋਂ ਪਿਤਾ ਦੇ ਬੱਧ ਦਾ ਬਦਲਾ ਲੈਣ ਲਈ ਉਪਾ ਪੁਛਿਆ। ਬ੍ਰਾਹਮਣਾਂ ਨੇ ਸਰਪਮੇਧ-ਯੱਗ ਕਰਨ ਦੀ ਸਲਾਹ ਦਿੱਤੀ, ਤਦ ਰਾਜਾ ਜਨਮੇਜਾ) ਸਰਪ-ਮੇਧ ਯੱਗ ਕਰਨ ਵਿਚ ਪੂਰੇ ਸ਼ੌਕ ਨਾਲ ਲਗ ਗਿਆ ॥੧॥੧੬੫॥
And engaged himself in the performance of the snake-sacrifice in the zest of his mind for Dharma.1.165.
सरप मेध करियो लगे मख धरम के चित चाइ ॥१॥१६५॥
ਏਕ​ਕੋਸ​ਪ੍ਰਮਾਨ​ਲਉ​ਮਖ​ਕੁੰਡ​ਕੀਨ​ਬਨਾਇ​॥​
ਇਕ ਕੋਹ ਤਕ ਦੇ ਖੇਤਰ ਵਿਚ ਉਸ ਨੇ ਯੱਗ-ਕੁੰਡ ਚੰਗੀ ਤਰ੍ਹਾਂ ਤਿਆਰ ਕਰਵਾਇਆ
The sacrificial pit was constructed within one kos.
एक कोस प्रमान लउ मख कुंड कीन बनाइ ॥
ਮੰਤ੍ਰ​ਸਕਤ​ਕਰਨੈ​ਲਗੇ​ਤਹਿ​ਹੋਮ​ਬਿਪ੍ਰ​ਬਨਾਇ​॥​
ਜਿਸ ਵਿਚ ਮੰਤਰ-ਸ਼ਕਤੀ ਨਾਲ ਸਾਰੇ ਬ੍ਰਾਹਮਣ ਲੋਕ ਹੋਮ ਕਰਨ ਲਗੇ।
After preparing the fire-altar, the Brahmins began to recite mantras methodically.
मंत्र सकत करनै लगे तहि होम बिप्र बनाइ ॥
ਆਨ​ਆਨ​ਗਿਰੈ​ਲਗੇ​ਤਹਿ​ਸਰਪ​ਕੋਟ​ਅਪਾਰ​॥​
ਉਸ (ਹਵਨ-ਕੁੰਡ ਵਿਚ) ਅਣਗਿਣਤ ਕਰੋੜਾਂ ਸੱਪ ਆ ਆ ਕੇ ਡਿਗਣ ਲਗੇ।
Millions and innumerable serpents came to fall there in the fire.
आन आन गिरै लगे तहि सरप कोट अपार ॥
ਜਤ੍ਰ​ਤਤ੍ਰ​ਉਠੀ​ਜੈਤ​ਧੁਨ​ਭੂਮ​ਭੂਰ​ਉਦਾਰ​॥੨॥੧੬੬॥​
ਜਿਥੇ ਕਿਥੇ ਭੂਮੀ ਉਤੇ ਧਰਮੀ ਰਾਜੇ ਦੀ ਜੈ-ਜੈਕਾਰ ਦੀ ਧੁਨੀ ਉਠਣ ਲਗੀ ॥੨॥੧੬੬॥
Here, there and everywhere resounded the strain of victory of the pious king.2.166.
जत्र तत्र उठी जैत धुन भूम भूर उदार ॥२॥१६६॥
ਹਸਤ​ਏਕ​ਦੂ​ਹਸਤ​ਤੀਨ​ਚਉ​ਹਸਤ​ਪੰਚ​ਪ੍ਰਮਾਨ​॥​
ਇਕ ਹੱਥ, ਦੋ ਹੱਥ, ਤਿੰਨ-ਚਾਰ ਹੱਥ, ਪੰਜ ਹੱਥ,
The snakes measuring one arm’s length, two arms’ length, and there, four and five arms’ length
हसत एक दू हसत तीन चउ हसत पंच प्रमान ॥