GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 137
Display Settings
Translations
ਅਨਾਦਿਅਗਾਧਿਬਿਆਧਿਆਦਿਅਨਾਦਿਕੋਮਨਾਈਐ
ਅਨਾਦਿ, ਅਗਾਧ, ਰੋਗਾਂ ਦੇ ਮੂਲ ਕਾਰਨ ਸਰੂਪ ਅਤੇ ਧੁਨੀ ਤੋਂ ਬਿਨਾ ਰੂਪ ਵਾਲੇ ਨੂੰ ਮੰਨਣਾ ਚਾਹੀਦਾ ਹੈ;
He is Beginningless, Unfathomable and Source of all beings that Beginningless Lord be worshipped.
अनादि अगाधि बिआधि आदि अनादि को मनाईऐ ॥
ਅਗੰਜਅਭੰਜਅਰੰਜਅਗੰਜਗੰਜਕਉਧਿਆਈਐ
ਅਗੰਜ, ਅਭੰਜ, ਅਰੰਜ (ਰੰਜ ਰਹਿਤ) ਅਗੰਜ ਅਤੇ ਗੰਜ (ਖ਼ਜ਼ਾਨਾ) ਰੂਪ ਨੂੰ ਧਿਆਉਣਾ ਚਾਹੀਦਾ ਹੈ;
He is Indestructible, Unbreakable, griefless and Inexhaustible teasure, He should be meditated upon.
अगंज अभंज अरंज अगंज गंज कउ धिआईऐ ॥
ਅਲੇਖਅਭੇਖਅਦ੍ਵੈਖਅਰੇਖਅਸੇਖਕੋਪਛਾਨੀਐ
(ਉਸ) ਅਲੇਖ, ਅਭੇਖ, ਅਦ੍ਵੈਸ਼, ਅਰੇਖ (ਰੇਖਾਰਹਿਤ) ਅਸ਼ੇਖ (ਪਰਿ ਪੂਰਨ) ਨੂੰ ਪਛਾਣਨਾ ਚਾਹੀਦਾ ਹੈ।
He is accountless, guiseless, without blemish, without mark nd without a remander, He should be recognized.
अलेख अभेख अद्वैख अरेख असेख को पछानीऐ ॥
ਭੂਲਜੰਤ੍ਰਤੰਤ੍ਰਮੰਤ੍ਰਭਰਮਭੇਖਠਾਨੀਐ॥੧॥੧੦੪॥
ਭੁਲ ਕੇ ਵੀ ਯੰਤਰ, ਤੰਤਰ ਅਤੇ ਮੰਤਰ, ਭਰਮ ਅਤੇ ਭੇਖ ਨੂੰ ਧਾਰਨ ਨਹੀਂ ਕਰਨਾ ਚਾਹੀਦਾ ॥੧॥੧੦੪॥
Even by mistake He should not be considered in Yantras, tantrasa, mantras, illusions and guises.1.104.
न भूल जंत्र तंत्र मंत्र भरम भेख ठानीऐ ॥१॥१०४॥
ਕ੍ਰਿਪਾਲਲਾਲਅਕਾਲਅਪਾਲਦਇਆਲਕੋਉਚਾਰੀਐ
(ਜੋ) ਕਿਪਾਲੂ, ਪਿਆਰਾ, ਅਕਾਲ, ਅਪਾਲ (ਪਾਲੇ ਜਾਣ ਤੋਂ ਪਰੇ) ਦਿਆਲ ਦਾ ਸਦਾ ਸਿਮਰਨ ਕਰਨਾ ਚਾਹੀਦਾ ਹੈ;
The Name of that Lord be uttered who is Merciful, Beloved, deathless, Patronless and Compassionate.
क्रिपाल लाल अकाल अपाल दइआल को उचारीऐ ॥
ਅਧਰਮਕਰਮਧਰਮਭਰਮਕਰਮਮੈਬਿਚਾਰੀਐ
ਅਧਰਮ ਦੇ ਕਰਮਾਂ ਵਿਚ, ਧਰਮ ਦੇ ਭਰਮਾਂ ਵਿਚ ਅਤੇ ਕਰਮਾਂ ਵਿਚ (ਸਦਾ ਉਸ ਨੂੰ ਹੀ) ਵਿਚਾਰਨਾ ਚਾਹੀਦਾ ਹੈ;
We should reflect upon Him in all works whether irreligious, or fallacious.
अधरम करम धरम भरम करम मै बिचारीऐ ॥
ਅਨੰਤਦਾਨਧਿਆਨਗਿਆਨਧਿਆਨਵਾਨਪੇਖੀਐ
ਅਨੇਕ ਪ੍ਰਕਾਰ ਦੇ ਦਾਨਾਂ, ਗਿਆਨਾਂ, ਧਿਆਨਾਂ ਅਤੇ ਧਿਆਨਵਾਨਾਂ ਵਿਚ (ਉਸੇ ਨੂੰ) ਵੇਖਣਾ ਚਾਹੀਦਾ ਹੈ;
We should visualize Him in Infinite charities, in contemplation, in knowledge and in those who contemplate.
अनंत दान धिआन गिआन धिआनवान पेखीऐ ॥
ਅਧਰਮਕਰਮਕੇਬਿਨਾਸੁਧਰਮਕਰਮਲੇਖੀਐ॥੨॥੧੦੫॥
ਅਧਰਮ ਦੇ ਕਰਮ ਤੋਂ ਬਿਨਾ, ਧਰਮ ਦੇ ਕਰਮਾਂ ਵਿਚ (ਉਸ ਨੂੰ) ਜਾਣਨਾ ਚਾਹੀਦਾ ਹੈ ॥੨॥੧੦੫॥
Forsaking the irreligious Karms, we should comprehend the Karms that are religious and spiritual.2.105.
अधरम करम के बिना सु धरम करम लेखीऐ ॥२॥१०५॥
ਬ੍ਰਤਾਦਿਦਾਨਸੰਜਮਾਦਿਤੀਰਥਦੇਵਕਰਮਣੰ
ਬ੍ਰਤ ਆਦਿ ਦਾਨ, ਸੰਯਮ ਅਤੇ ਤੀਰਥ-ਇਸ਼ਨਾਨ ਆਦਿ ਦੇਵ-ਕਰਮ,
The Karmas which come in the categories of fasts etc., charities, restraints etc., bathing at pilgrim-stations and worship of gods
ब्रतादि दान संजमादि तीरथ देव करमणं ॥
ਹੈਆਦਿਕੁੰਜਮੇਦਰਾਜਸੂਬਿਨਾਭਰਮਣੰ
ਅਸ਼੍ਵਮੇਧ, ਕੁੰਜਰਮੇਧ, ਰਾਜਸੂਯ (ਯੱਗ) ਬਿਲਕੁਲ ਭਰਮ ਹਨ।
Which are to be performed without illusion including the horse-sacrifice, elephant-sacrifice and Rajsu sacrifice performed by a universal monarch
है आदि कुंजमेद राजसू बिना न भरमणं ॥
ਨਿਵਲਆਦਿਕਰਮਭੇਖਅਨੇਕਭੇਖਮਾਨੀਐ
ਨਿਉਲੀ ਆਦਿ ਕਰਮ ਅਤੇ ਹੋਰ ਅਨੇਕ ਭੇਖਾਂ ਨੂੰ (ਨਿਰਾ) ਭੇਖ ਮੰਨਣਾ ਚਾਹੀਦਾ ਹੈ।
And the Neoli Karma of Yogis (cleansing of intestines) etc., may all be considered as Karmas of various sects and guises.
निवल आदि करम भेख अनेक भेख मानीऐ ॥
ਅਦੇਖਭੇਖਕੇਬਿਨਾਸੁਕਰਮਭਰਮਜਾਨੀਐ॥੩॥੧੦੬॥
(ਅਸਲ ਵਿਚ) ਅਦ੍ਰਿਸ਼ (ਪਰਮਾਤਮਾ) ਦੇ ਸਰੂਪ (ਭੇਖ) ਤੋਂ ਬਿਨਾ (ਹੋਰ ਸਾਰੇ) ਕਰਮ (ਕੇਵਲ) ਭਰਮ ਹੀ ਸਮਝਣੇ ਚਾਹੀਦੇ ਹਨ ॥੩॥੧੦੬॥
In the absence of the pure Karmas related to the Invisible Lord, all the other Karmas he considered as illusion and hyposcrisy.3.106.
अदेख भेख के बिना सु करम भरम जानीऐ ॥३॥१०६॥
ਅਜਾਤਪਾਤਅਮਾਤਤਾਤਅਜਾਤਸਿਧਹੈਸਦਾ
(ਜੋ ਪ੍ਰਭੂ) ਜਾਤਿ-ਪਾਤਿ ਤੋਂ ਬਿਨਾ, ਮਾਤਾ-ਪਿਤਾ ਤੋਂ ਰਹਿਤ ਅਤੇ ਜਨਮ ਲੈਣ ਤੋਂ ਮੁਕਤ ਸਦਾ ਸਿੱਧ ਹੈ;
He is without caste and lineage, without mother and father He is Unborn and ever perfect.
अजात पात अमात तात अजात सिध है सदा ॥
ਅਸਤ੍ਰਮਿਤ੍ਰਪੁਤ੍ਰਪਉਤ੍ਰਜਤ੍ਰਤਤ੍ਰਸਰਬਦਾ
(ਜਿਸ ਦਾ) ਵੈਰੀ, ਮਿਤਰ, ਪੁੱਤਰ, ਪੋਤਰਾ ਕੋਈ ਨਹੀਂ ਅਤੇ (ਜੋ) ਜਿਥੇ ਕਿਥੇ ਸਦਾ ਮੌਜੂਦ ਹੈ;
He is without enemy and friend, without son and grandson and He is always everywhere.
असत्र मित्र पुत्र पउत्र जत्र तत्र सरबदा ॥
ਅਖੰਡਮੰਡਚੰਡਉਦੰਡਅਖੰਡਖੰਡਭਾਖੀਐ
(ਉਸ ਨੂੰ) ਅਖੰਡ, ਮੰਡ (ਹੋਂਦ ਦੇਣ ਵਾਲਾ) ਚੰਡ (ਪ੍ਰਚੰਡ ਰੂਪ ਵਾਲਾ) ਡਰ ਨਾ ਮੰਨਣ ਵਾਲਾ ਅਤੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰਨ ਵਾਲਾ ਕਹਿਣਾ ਚਾਹੀਦਾ ਹੈ;
He is Supremely Glorious and is called the crusher and breaker of the Unbreakable.
अखंड मंड चंड उदंड अखंड खंड भाखीऐ ॥
ਰੂਪਰੰਗਰੇਖਅਲੇਖਭੇਖਮੈਰਾਖੀਐ॥੪॥੧੦੭॥
(ਜੋ) ਰੂਪ, ਰੰਗ, ਰੇਖਾ ਵਾਲਾ ਨਹੀਂ ਹੈ, (ਉਸ) ਅਲੇਖ ਨੂੰ ਕਿਸੇ ਭੇਖ ਵਿਚ ਨਹੀਂ ਰਖਣਾ ਚਾਹੀਦਾ ॥੪॥੧੦੭॥
He cannot be placed in the garb of form, colour, mark and calculation.4.107.
न रूप रंग रेख अलेख भेख मै न राखीऐ ॥४॥१०७॥
ਅਨੰਤਤੀਰਥਆਦਿਆਸਨਾਦਿਨਾਰਦਆਸਨੰ
ਅਨੇਕ ਤੀਰਥਾਂ ਆਦਿ (ਦਾ ਇਸ਼ਨਾਨ ਕਰਨਾ) ਆਸਣ ਅਤੇ ਨਾਰਦ (ਦੇ ਪੰਚਰਾਤ੍ਰ ਅਨੁਸਾਰ) ਆਸਣ ਆਦਿ (ਕਰਨੇ)
Bathing at innumerable pilgrim-stations etc., adopting various postures etc., following the discipline of worship according to Narad Pancharatra
अनंत तीरथ आदि आसनादि नारद आसनं ॥
ਬੈਰਾਗਅਉਸੰਨਿਆਸਅਉਅਨਾਦਿਜੋਗਪ੍ਰਾਸਨੰ
ਬੈਰਾਗ, ਸੰਨਿਆਸ ਅਤੇ ਅਨੇਕ ਯੋਗ (ਧਾਰਨੇ ਅਤੇ) ਪਦਾਰਥਾਂ ਦਾ ਭੋਗ ਕਰਨਾ,
Adoption of Vairagya (monasticism and asceticlism) and Sannyas (renunciation) and observing yogic discipline of olden times:
बैराग अउ संनिआस अउ अनादि जोग प्रासनं ॥
ਅਨਾਦਿਤੀਰਥਸੰਜਮਾਦਿਬਰਤਨੇਮਪੇਖੀਐ
ਅਨੰਤ ਤੀਰਥਾਂ (ਉਤੇ ਜਾਣਾ) ਅਤੇ ਬ੍ਰਤ ਨੇਮ ਆਦਿ ਸੰਜਮ ਕਰਨੇ ਵੇਖੇ ਜਾਂਦੇ ਹਨ
Visiting ancient pilgrim-stations and observing restraints etc., fasts and other rules
अनादि तीरथ संजमादि बरत नेम पेखीऐ ॥
ਅਨਾਦਿਅਗਾਧਿਕੇਬਿਨਾਸਮਸਤਭਰਮਲੇਖੀਐ॥੫॥੧੦੮॥
(ਪਰ ਉਸ) ਅਨਾਦਿ, ਅਗਾਧ (ਪਰਮਾਤਮਾ) ਤੋਂ ਬਿਨਾ ਹੋਰ ਸਾਰੇ ਸਾਧਨ ਭਰਮ ਮਾਤਰ ਹੀ ਸਮਝਣੇ ਚਾਹੀਦੇ ਹਨ ॥੫॥੧੦੮॥
Without the Beginningless and Unfathomable Lord, all the above Karmas be considered as illusion.5.108.
अनादि अगाधि के बिना समसत भरम लेखीऐ ॥५॥१०८॥
ਰਸਾਵਲਛੰਦ
ਰਸਾਵਲ ਛੰਦ:
RASAAVAL STANZA
रसावल छंद ॥
ਦਇਆਦਿਆਦਿਧਰਮੰ
ਦਇਆ ਆਦਿ ਧਰਮ,
The religious discipline like Mercy etc.,
दइआदि आदि धरमं ॥
ਸੰਨਿਆਸਆਦਿਕਰਮੰ
ਸੰਨਿਆਸ ਆਦਿ ਕਰਮ,
The Karmas like Sannyas (renunciation) etc.,
संनिआस आदि करमं ॥
ਗਜਾਦਿਆਦਿਦਾਨੰ
ਹਾਥੀ ਆਦਿ ਦਾ ਦਾਨ,
The Charities of elephants etc.,
गजादि आदि दानं ॥
ਹਯਾਦਿਆਦਿਥਾਨੰ॥੧॥੧੦੯॥
ਘੋੜੇ ਆਦਿ ਦਾ ਯੱਗ ('ਥਾਨੰ') (ਪ੍ਰਭੂ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ) ॥੧॥੧੦੯॥
The places of sacrifice of horses etc.,1.109.
हयादि आदि थानं ॥१॥१०९॥
ਸੁਵਰਨਆਦਿਦਾਨੰ
ਸੋਨੇ ਦਾ ਦਾਨ ਦੇਣਾ,
The charities like gold etc.,
सुवरन आदि दानं ॥
ਸਮੁੰਦ੍ਰਆਦਿਇਸਨਾਨੰ
ਸਮੁੰਦਰ ਆਦਿ ਦਾ ਇਸ਼ਨਾਨ ਕਰਨਾ,
The bath in the sea etc.,
समुंद्र आदि इसनानं ॥
ਬਿਸੁਵਾਦਿਆਦਿਭਰਮੰ
ਰਾਮੇਸ਼ਵਰ ਆਦਿ (ਪਰਮ ਧਾਮਾਂ) ਉਤੇ ਫਿਰਨਾ,
Wanderings in the universe etc.,
बिसुवादि आदि भरमं ॥
ਬਿਰਕਤਾਦਿਆਦਿਕਰਮੰ॥੨॥੧੧੦॥
ਬਿਰਕਤ ਆਦਿ ਕਰਮ ਕਰਨੇ (ਪਰਮਾਤਮਾ ਦੀ ਪ੍ਰਾਪਤ ਲਈ ਕੀਤੇ ਜਾਂਦੇ ਹਨ) ॥੨॥੧੧੦॥
The works of austerities etc.,2.110.
बिरकतादि आदि करमं ॥२॥११०॥
ਨਿਵਲਆਦਿਕਰਣੰ
ਨਿਉਲੀ ਆਦਿ (ਕਰਮ) ਕਰਨੇ,
The Karma like Neoli (cleansing of intestines) etc.,
निवल आदि करणं ॥
ਸੁਨੀਲਆਦਿਬਰਣੰ
ਨੀਲੇ ਰੰਗ ਦੇ (ਬਸਤ੍ਰ ਧਾਰਨ ਕਰਨੇ)
Wearing of blue clothes etc.,
सु नील आदि बरणं ॥
ਅਨੀਲਆਦਿਧਿਆਨੰ
ਅਨੀਲ (ਰੰਗ ਰਹਿਤ ਪ੍ਰਭੂ) ਆਦਿ ਵਿਚ ਧਿਆਨ ਲਗਾਣਾ,
Contemplation of Colourless etc.,
अनील आदि धिआनं ॥
ਜਪਤਤਤਪ੍ਰਧਾਨੰ॥੩॥੧੧੧॥
(ਇਨ੍ਹਾਂ ਸਭ ਵਿਚੋਂ) ਪ੍ਰਧਾਨ ਕਰਮ ਉਸ ਦਾ (ਨਾਮ) ਜਪਣਾ ਹੈ ॥੩॥੧੧੧॥
The Supreme Essence is the Remembrance of the Name.3.111.
जपत तत प्रधानं ॥३॥१११॥
ਅਮਿਤਕਾਦਿਭਗਤੰ
ਆਦਿ ਤੋਂ ਅਮਿਤ (ਅਸੀਮ) (ਉਸ ਦੀ) ਭਗਤੀ ਹੈ,
O Lord! The types of Thy devotion are unlimited,
अमितकादि भगतं ॥
ਅਵਿਕਤਾਦਿਬ੍ਰਕਤੰ
ਵਿਕਾਰ (ਅਵਿਕਤਅਵਿਕ੍ਰਤ) ਅਤੇ ਮੋਹ (ਬ੍ਰਕਤੰ) ਤੋਂ ਪਰੇ ਹੈ,
Thy affection is unmanifested.
अविकतादि ब्रकतं ॥
ਪ੍ਰਛਸਤੁਵਾਪ੍ਰਜਾਪੰ
ਜਿਗਿਆਸਾ (ਪ੍ਰਛ) ਤੋਂ ਤੂੰ ਪ੍ਰਾਪਤ (ਪ੍ਰਜਾਪੰ) ਹੁੰਦਾ ਹੈਂ,
Thou becomest apparent to the seeker
प्रछसतुवा प्रजापं ॥
ਪ੍ਰਭਗਤਾਅਥਾਪੰ॥੪॥੧੧੨॥
ਤੂੰ ਸਭ ਦਾ ਭੋਗ ਕਰਨ ਵਾਲਾ ਅਤੇ ਕਿਸੇ ਦੁਆਰਾ ਨਾ ਥਾਪਿਆ ਜਾ ਸਕਣ ਵਾਲਾ ਹੈ ॥੪॥੧੧੨॥
Thou art Unestablished by devotions.4.112.
प्रभगता अथापं ॥४॥११२॥
ਸੁਭਗਤਾਦਿਕਰਣੰ
ਭਗਤਾਂ ਆਦਿ ਦੇ ਕੰਮਾਂ ਨੂੰ ਕਰਨ ਵਾਲਾ ਹੈਂ,
Thou art the doer of all the works of Thy devotees
सु भगतादि करणं ॥
ਅਜਗਤੁਆਪ੍ਰਹਰਣੰ
ਨਾ ਜੁੜਨ ਵਾਲਿਆਂ ਦਾ ਤੂੰ ਨਾਸ਼ ਕਰਨ ਵਾਲਾ ਹੈਂ,
Thou art the destroyer of the sinners.
अजगतुआ प्रहरणं ॥
ਬਿਰਕਤੁਆਪ੍ਰਕਾਸੰ
ਵਿਰਕਤ (ਨਿਰਲੇਪ) ਵਿਅਕਤੀਆਂ ਨੂੰ ਤੂੰ (ਆਪਣੇ ਤੇਜ) ਨਾਲ ਪ੍ਰਕਾਸ਼ਿਤ ਕਰਨ ਵਾਲਾ ਹੈਂ,
Thou art the illuminator of detachment
बिरकतुआ प्रकासं ॥
ਅਵਿਗਤੁਆਪ੍ਰਣਾਸੰ॥੫॥੧੧੩॥
ਪਤਿਤਾਂ ਨੂੰ ਤੂੰ ਨਸ਼ਟ ਕਰਨ ਵਾਲਾ ਹੈਂ ॥੫॥੧੧੩॥
Thou art the destroyer of tyranny.5.113.
अविगतुआ प्रणासं ॥५॥११३॥
ਸਮਸਤੁਆਪ੍ਰਧਾਨੰ
ਸਭ ਵਿਚ ਤੂੰ ਪ੍ਰਧਾਨ ਹੈਂ,
Thou art the Sumpreme Authority over all
समसतुआ प्रधानं ॥
ਧੁਜਸਤੁਆਧਰਾਨੰ
ਧੁਜਾਵਾਂ ਦਾ ਤੂੰ ਧੁੱਰਾ ਹੈਂ,
Thou art the axle of the banner.
धुजसतुआ धरानं ॥
ਅਵਿਕਤੁਆਅਭੰਗੰ
ਤੂੰ ਵਿਕਾਰ ਅਤੇ ਨਾਸ਼ ਨੂੰ ਪ੍ਰਾਪਤ ਨਹੀਂ ਹੁੰਦਾ,
Thou art ever Unassailable
अविकतुआ अभंगं ॥
ਇਕਸਤੁਆਅਨੰਗੰ॥੬॥੧੧੪॥
ਬਿਨਾ ਅੰਗਾਂ ਦੇ ਇਕ ਤੂੰ ਹੀ ਹੈਂ ॥੬॥੧੧੪॥
Thou art the only one Formless Lord.6.114.
इकसतुआ अनंगं ॥६॥११४॥
ਉਅਸਤੁਆਅਕਾਰੰ
ਓਅੰਕਾਰ ਹੀ ਤੇਰਾ ਆਕਾਰ ਹੈ,
Thou Thyself manifestest Thy Forms
उअसतुआ अकारं ॥
ਕ੍ਰਿਪਸਤੁਆਕ੍ਰਿਪਾਰੰ
ਹੇ ਕ੍ਰਿਪਾਲੂ! ਤੇਰੀ ਕ੍ਰਿਪਾ ਹੈ।
Thou art Merciful to the deserving.
क्रिपसतुआ क्रिपारं ॥
ਖਿਤਸਤੁਆਅਖੰਡੰ
ਪ੍ਰਿਥਵੀ ਦੀ ਸ਼ਕਤੀ ('ਖਿਤਸ') ਰੂਪ ਵਿਚ ਤੂੰ ਵਿਆਪ ਰਿਹਾ ਹੈਂ,
Thou pervadest the earth indivisibly
खितसतुआ अखंडं ॥