GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1356
Display Settings
Translations
ਘਟਿ​ਘਟਿ​ਬਸੰਤ​ਬਾਸੁਦੇਵਹ​ਪਾਰਬ੍ਰਹਮ​ਪਰਮੇਸੁਰਹ​॥​
ਪਰਮਾਤਮਾ ਪਾਰਬ੍ਰਹਮ ਪਰਮੇਸਰ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ।
The Supreme Lord God, the Transcendent, Luminous Lord, dwells in each and every heart.
घटि घटि बसंत बासुदेवह पारब्रहम परमेसुरह ॥
ਜਾਚੰਤਿ​ਨਾਨਕ​ਕ੍ਰਿਪਾਲ​ਪ੍ਰਸਾਦੰ​ਨਹ​ਬਿਸਰੰਤਿ​ਨਹ​ਬਿਸਰੰਤਿ​ਨਾਰਾਇਣਹ​॥੨੧॥​
ਨਾਨਕ ਉਸ ਕਿਰਪਾਲ ਨਾਰਾਇਣ ਤੋਂ ਕਿਰਪਾ ਦਾ ਇਹ ਦਾਨ ਮੰਗਦਾ ਹੈ ਕਿ ਉਹ ਮੈਨੂੰ ਕਦੇ ਨਾਹ ਵਿੱਸਰੇ, ਕਦੇ ਨਾਹ ਵਿੱਸਰੇ ॥੨੧॥
Nanak begs for this blessing from the Merciful Lord, that he may never forget Him, never forget Him. ||21||
जाचंति नानक क्रिपाल प्रसादं नह बिसरंति नह बिसरंति नाराइणह ॥२१॥
ਨਹ​ਸਮਰਥੰ​ਨਹ​ਸੇਵਕੰ​ਨਹ​ਪ੍ਰੀਤਿ​ਪਰਮ​ਪੁਰਖੋਤਮੰ​॥​
ਹੇ ਪਰਮ ਉੱਤਮ ਅਕਾਲ ਪੁਰਖ! (ਮੇਰੇ ਅੰਦਰ ਸਿਮਰਨ ਦੀ) ਨਾਹ ਹੀ ਸਮਰੱਥਾ ਹੈ, ਨਾ ਹੀ ਮੈਂ ਸੇਵਕ ਹਾਂ, ਨਾਹ ਹੀ ਮੇਰੇ ਅੰਦਰ (ਤੇਰੇ ਚਰਨਾਂ ਦੀ) ਪ੍ਰੀਤ ਹੈ।
I have no power; I do not serve You, and I do not love You, O Supreme Sublime Lord God.
नह समरथं नह सेवकं नह प्रीति परम पुरखोतमं ॥
ਤਵ​ਪ੍ਰਸਾਦਿ​ਸਿਮਰਤੇ​ਨਾਮੰ​ਨਾਨਕ​ਕ੍ਰਿਪਾਲ​ਹਰਿ​ਹਰਿ​ਗੁਰੰ​॥੨੨॥​
ਹੇ ਕ੍ਰਿਪਾਲ ਹਰੀ! ਹੇ ਗੁਰੂ ਹਰੀ! (ਤੇਰਾ ਦਾਸ) ਨਾਨਕ ਤੇਰੀ ਮੇਹਰ ਨਾਲ (ਹੀ) ਤੇਰਾ ਨਾਮ ਸਿਮਰਦਾ ਹੈ ॥੨੨॥
By Your Grace, Nanak meditates on the Naam, the Name of the Merciful Lord, Har, Har. ||22||
तव प्रसादि सिमरते नामं नानक क्रिपाल हरि हरि गुरं ॥२२॥
ਭਰਣ​ਪੋਖਣ​ਕਰੰਤ​ਜੀਆ​ਬਿਸ੍ਰਾਮ​ਛਾਦਨ​ਦੇਵੰਤ​ਦਾਨੰ​॥​
ਸਾਰੇ ਜੀਵਾਂ ਦਾ ਪਾਲਣ-ਪੋਸ਼ਣ ਕਰਦਾ ਹੈ, ਕੱਪੜਾ ਆਸਰਾ ਆਦਿਕ ਦਾਤਾਂ ਦੇਂਦਾ ਹੈ।
The Lord feeds and sustains all living beings; He blesses them with the gifts of restful peace and fine clothes.
भरण पोखण करंत जीआ बिस्राम छादन देवंत दानं ॥
ਸ੍ਰਿਜੰਤ​ਰਤਨ​ਜਨਮ​ਚਤੁਰ​ਚੇਤਨਹ​॥​
ਸਮਰੱਥ ਚੇਤਨ-ਸਰੂਪ ਪਰਮਾਤਮਾ (ਹੀ ਜੀਵਾਂ ਨੂੰ) ਸ੍ਰੇਸ਼ਟ ਮਨੁੱਖਾ ਜਨਮ ਦੇਂਦਾ ਹੈ।
He created the jewel of human life, with all its cleverness and intelligence.
स्रिजंत रतन जनम चतुर चेतनह ॥
ਵਰਤੰਤਿ​ਸੁਖ​ਆਨੰਦ​ਪ੍ਰਸਾਦਹ​॥​ਸਿਮਰੰਤ​ਨਾਨਕ​ਹਰਿ​ਹਰਿ​ਹਰੇ​॥​ਅਨਿਤੵ​ਰਚਨਾ​ਨਿਰਮੋਹ​ਤੇ​॥੨੩॥​
ਉਸ ਆਨੰਦ-ਰੂਪ ਪ੍ਰਭੂ ਦੀ ਕਿਰਪਾ ਨਾਲ ਜੀਵ ਸੁਖੀ ਰਹਿੰਦੇ ਹਨ। ਹੇ ਨਾਨਕ! ਜੋ ਜੀਵ ਉਸ ਹਰੀ ਨੂੰ ਸਿਮਰਦੇ ਹਨ, ਉਸ ਇਸ ਨਾਸਵੰਤ ਰਚਨਾ ਤੋਂ ਨਿਰਮੋਹ ਰਹਿੰਦੇ ਹਨ ॥੨੩॥
By His Grace, mortals abide in peace and bliss. O Nanak, meditating in remembrance on the Lord, Har, Har, Haray, the mortal is released from attachment to the world. ||23||
वरतंति सुख आनंद प्रसादह ॥ सिमरंत नानक हरि हरि हरे ॥ अनित्य रचना निरमोह ते ॥२३॥
ਦਾਨੰ​ਪਰਾ​ਪੂਰਬੇਣ​ਭੁੰਚੰਤੇ​ਮਹੀਪਤੇ​॥​
ਪੂਰਬਲੇ ਜਨਮਾਂ ਵਿਚ ਕੀਤੇ ਪੁੰਨ-ਕਰਮਾਂ ਦਾ ਸਦਕਾ ਰਾਜੇ (ਇਥੇ ਰਾਜ-ਮਿਲਖ ਦੀ) ਮਾਲਕੀ ਮਾਣਦੇ ਹਨ।
The kings of the earth are eating up the blessings of the good karma of their past lives.
दानं परा पूरबेण भुंचंते महीपते ॥
ਬਿਪਰੀਤ​ਬੁਧੵੰ​ਮਾਰਤ​ਲੋਕਹ​ਨਾਨਕ​ਚਿਰੰਕਾਲ​ਦੁਖ​ਭੋਗਤੇ​॥੨੪॥​
ਪਰ, ਹੇ ਨਾਨਕ! ਇਥੇ ਨਾਸਵੰਤ ਜਗਤ ਵਿਚ (ਉਹਨਾਂ ਸੁਖਾਂ ਦੇ ਕਾਰਨ) ਜਿਨ੍ਹਾਂ ਦੀ ਬੁੱਧੀ ਉਲਟੀ ਹੋ ਜਾਂਦੀ ਹੈ, ਉਹ ਚਿਰਕਾਲ ਤਕ ਦੁੱਖ ਭੋਗਦੇ ਹਨ ॥੨੪॥
Those cruel-minded rulers who oppress the people, O Nanak, shall suffer in pain for a very long time. ||24||
बिपरीत बुध्यं मारत लोकह नानक चिरंकाल दुख भोगते ॥२४॥
ਬ੍ਰਿਥਾ​ਅਨੁਗ੍ਰਹੰ​ਗੋਬਿੰਦਹ​ਜਸੵ​ਸਿਮਰਣ​ਰਿਦੰਤਰਹ​॥​
ਜੋ ਮਨੁੱਖ ਗੋਬਿੰਦ ਦੀ ਮੇਹਰ ਤੋਂ ਵਾਂਜੇ ਹੋਏ ਹਨ, ਜਿਨ੍ਹਾਂ ਦੇ ਹਿਰਦੇ ਉਸ ਦੇ ਸਿਮਰਨ ਤੋਂ ਸੱਖਣੇ ਹਨ,
Those who meditate in remembrance on the Lord in their hearts, look upon even pain as God's Grace.
ब्रिथा अनुग्रहं गोबिंदह जस्य सिमरण रिदंतरह ॥
ਆਰੋਗੵੰ​ਮਹਾ​ਰੋਗੵੰ​ਬਿਸਿਮ੍ਰਿਤੇ​ਕਰੁਣਾਮਯਹ​॥੨੫॥​
ਉਹ ਨਰੋਏ ਮਨੁੱਖ ਭੀ ਵੱਡੇ ਰੋਗੀ ਹਨ, ਕਿਉਂਕਿ ਉਹ ਦਇਆ ਸਰੂਪ ਗੋਬਿੰਦ ਨੂੰ ਵਿਸਾਰ ਰਹੇ ਹਨ ॥੨੫॥
The healthy person is very sick, if he does not remember the Lord, the Embodiment of Mercy. ||25||
आरोग्यं महा रोग्यं बिसिम्रिते करुणामयह ॥२५॥
ਰਮਣੰ​ਕੇਵਲੰ​ਕੀਰਤਨੰ​ਸੁਧਰਮੰ​ਦੇਹ​ਧਾਰਣਹ​॥​
ਕੇਵਲ ਸਿਫ਼ਤ-ਸਾਲਾਹ ਕਰਨੀ ਮਨੁੱਖਾਂ ਦਾ ਸ੍ਰੇਸ਼ਟ ਧਰਮ ਹੈ।
To sing the Kirtan of God's Praises is the righteous duty incurred by taking birth in this human body.
रमणं केवलं कीरतनं सुधरमं देह धारणह ॥
ਅੰਮ੍ਰਿਤ​ਨਾਮੁ​ਨਾਰਾਇਣ​ਨਾਨਕ​ਪੀਵਤੰ​ਸੰਤ​ਨ​ਤ੍ਰਿਪੵਤੇ​॥੨੬॥​
ਹੇ ਨਾਨਕ! ਸੰਤ ਜਨ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਿਆਂ ਰੱਜਦੇ ਨਹੀਂ ॥੨੬॥
The Naam, the Name of the Lord, is Ambrosial Nectar, O Nanak. The Saints drink it in, and never have enough of it. ||26||
अंम्रित नामु नाराइण नानक पीवतं संत न त्रिप्यते ॥२६॥
ਸਹਣ​ਸੀਲ​ਸੰਤੰ​ਸਮ​ਮਿਤ੍ਰਸੵ​ਦੁਰਜਨਹ​॥​
ਸੰਤ ਜਨਾਂ ਨੂੰ ਮਿਤ੍ਰ ਅਤੇ ਦੁਰਜਨ ਇੱਕ-ਸਮਾਨ ਹੁੰਦੇ ਹਨ। ਦੂਜਿਆਂ ਦੀ ਵਧੀਕੀ ਨੂੰ ਸਹਾਰਨਾ-ਇਹ ਉਹਨਾਂ ਦਾ ਸੁਭਾਉ ਬਣ ਜਾਂਦਾ ਹੈ।
The Saints are tolerant and good-natured; friends and enemies are the same to them.
सहण सील संतं सम मित्रस्य दुरजनह ॥
ਨਾਨਕ​ਭੋਜਨ​ਅਨਿਕ​ਪ੍ਰਕਾਰੇਣ​ਨਿੰਦਕ​ਆਵਧ​ਹੋਇ​ਉਪਤਿਸਟਤੇ​॥੨੭॥​
ਹੇ ਨਾਨਕ! ਮਿਤ੍ਰ ਤਾਂ ਅਨੇਕਾਂ ਕਿਸਮਾਂ ਦੇ ਭੋਜਨ ਲੈ ਕੇ, ਪਰ ਨਿੰਦਕ (ਉਹਨਾਂ ਨੂੰ ਮਾਰਨ ਵਾਸਤੇ) ਸ਼ਸਤ੍ਰ ਲੈ ਕੇ ਉਹਨਾਂ ਪਾਸ ਜਾਂਦੇ ਹਨ (ਉਹ ਦੋਹਾਂ ਨੂੰ ਪਿਆਰ ਦੀ ਦ੍ਰਿਸ਼ਟੀ ਨਾਲ ਤੱਕਦੇ ਹਨ) ॥੨੭॥
O Nanak, it is all the same to them, whether someone offers them all sorts of foods, or slanders them, or draws weapons to kill them. ||27||
नानक भोजन अनिक प्रकारेण निंदक आवध होइ उपतिसटते ॥२७॥
ਤਿਰਸਕਾਰ​ਨਹ​ਭਵੰਤਿ​ਨਹ​ਭਵੰਤਿ​ਮਾਨ​ਭੰਗਨਹ​॥​
ਉਹਨਾਂ (ਬੰਦਿਆਂ ਦੀ) ਦੀ ਕਦੇ ਨਿਰਾਦਰੀ ਨਹੀਂ ਹੋ ਸਕਦੀ, ਉਹਨਾਂ ਦਾ ਕਦੇ ਅਪਮਾਨ ਨਹੀਂ ਹੋ ਸਕਦਾ,
They pay no attention to dishonor or disrespect.
तिरसकार नह भवंति नह भवंति मान भंगनह ॥
ਸੋਭਾ​ਹੀਨ​ਨਹ​ਭਵੰਤਿ​ਨਹ​ਪੋਹੰਤਿ​ਸੰਸਾਰ​ਦੁਖਨਹ​॥​
ਉਹਨਾਂ ਦੀ ਕਦੇ ਭੀ ਸੋਭਾ ਨਹੀਂ ਮਿਟਦੀ, ਅਤੇ ਉਹਨਾਂ ਨੂੰ ਸੰਸਾਰ ਦੇ ਦੁੱਖ ਪੋਹ ਨਹੀਂ ਸਕਦੇ,
They are not bothered by gossip; the miseries of the world do not touch them.
सोभा हीन नह भवंति नह पोहंति संसार दुखनह ॥
ਗੋਬਿੰਦ​ਨਾਮ​ਜਪੰਤਿ​ਮਿਲਿ​ਸਾਧ​ਸੰਗਹ​ਨਾਨਕ​ਸੇ​ਪ੍ਰਾਣੀ​ਸੁਖ​ਬਾਸਨਹ​॥੨੮॥​
ਜਿਹੜੇ ਸਾਧ ਸੰਗਤ ਵਿਚ ਮਿਲ ਕੇ ਗੋਬਿੰਦ ਦਾ ਨਾਮ ਜਪਦੇ ਹਨ। ਹੇ ਨਾਨਕ! ਉਹ ਬੰਦੇ (ਸਦਾ) ਸੁਖੀ ਵਸਦੇ ਹਨ ॥੨੮॥
Those who join the Saadh Sangat, the Company of the Holy, and chant the Name of the Lord of the Universe - O Nanak, those mortals abide in peace. ||28||
गोबिंद नाम जपंति मिलि साध संगह नानक से प्राणी सुख बासनह ॥२८॥
ਸੈਨਾ​ਸਾਧ​ਸਮੂਹ​ਸੂਰ​ਅਜਿਤੰ​ਸੰਨਾਹੰ​ਤਨਿ​ਨਿੰਮ੍ਰਤਾਹ​॥​
ਸੰਤ-ਜਨ ਅਜਿੱਤ ਸੂਰਮਿਆਂ ਦੀ ਸੈਨਾ ਹੈ। ਗ਼ਰੀਬੀ ਸੁਭਾਉ ਉਹਨਾਂ ਦੇ ਸਰੀਰ ਉਤੇ ਸੰਜੋਅ ਹੈ;
The Holy people are an invincible army of spiritual warriors; their bodies are protected by the armor of humility.
सैना साध समूह सूर अजितं संनाहं तनि निंम्रताह ॥
ਆਵਧਹ​ਗੁਣ​ਗੋਬਿੰਦ​ਰਮਣੰ​ਓਟ​ਗੁਰ​ਸਬਦ​ਕਰ​ਚਰਮਣਹ​॥​
ਗੋਬਿੰਦ ਦੇ ਗੁਣ ਗਾਉਣੇ ਉਹਨਾਂ ਪਾਸ ਸ਼ਸਤ੍ਰ ਹਨ; ਗੁਰ-ਸ਼ਬਦ ਦੀ ਓਟ ਉਹਨਾਂ ਦੇ ਹੱਥ ਦੀ ਢਾਲ ਹੈ।
Their weapons are the Glorious Praises of the Lord which they chant; their Shelter and Shield is the Word of the Guru's Shabad.
आवधह गुण गोबिंद रमणं ओट गुर सबद कर चरमणह ॥
ਆਰੂੜਤੇ​ਅਸ੍ਵ​ਰਥ​ਨਾਗਹ​ਬੁਝੰਤੇ​ਪ੍ਰਭ​ਮਾਰਗਹ​॥​
ਸੰਤ-ਜਨ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਭਾਲਦੇ ਰਹਿੰਦੇ ਹਨ-ਇਹ, ਮਾਨੋ, ਉਹ ਘੋੜੇ ਰਥ ਹਾਥੀਆਂ ਦੀ ਸਵਾਰੀ ਕਰਦੇ ਹਨ।
The horses, chariots and elephants they ride are their way to realize God's Path.
आरूड़ते अस्व रथ नागह बुझंते प्रभ मारगह ॥
ਬਿਚਰਤੇ​ਨਿਰਭਯੰ​ਸਤ੍ਰੁ​ਸੈਨਾ​ਧਾਯੰਤੇ​ਗੋੁਪਾਲ​ਕੀਰਤਨਹ​॥​
ਸੰਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸਹੈਤਾ) ਨਾਲ (ਕਾਮਾਦਿਕ) ਵੈਰੀ-ਦਲ ਉਤੇ ਹੱਲਾ ਕਰਦੇ ਹਨ, ਅਤੇ (ਇਸ ਤਰ੍ਹਾਂ ਉਹਨਾਂ ਵਿਚ) ਨਿਡਰ ਹੋ ਕੇ ਤੁਰੇ ਫਿਰਦੇ ਹਨ।
They walk fearlessly through the armies of their enemies; they attack them with the Kirtan of God's Praises.
बिचरते निरभयं सत्रु सैना धायंते गुोपाल कीरतनह ॥
ਜਿਤਤੇ​ਬਿਸ੍ਵ​ਸੰਸਾਰਹ​ਨਾਨਕ​ਵਸੵੰ​ਕਰੋਤਿ​ਪੰਚ​ਤਸਕਰਹ​॥੨੯॥​
ਹੇ ਨਾਨਕ! ਸੰਤ-ਜਨ ਉਹਨਾਂ ਪੰਜਾਂ ਚੋਰਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ ਜੋ ਸਾਰੇ ਸੰਸਾਰ ਨੂੰ ਜਿੱਤ ਰਹੇ ਹਨ ॥੨੯॥
They conquer the entire world, O Nanak, and overpower the five thieves. ||29||
जितते बिस्व संसारह नानक वस्यं करोति पंच तसकरह ॥२९॥
ਮ੍ਰਿਗ​ਤ੍ਰਿਸਨਾ​ਗੰਧਰਬ​ਨਗਰੰ​ਦ੍ਰੁਮ​ਛਾਯਾ​ਰਚਿ​ਦੁਰਮਤਿਹ​॥​
ਭੈੜੀ ਬੁੱਧੀ ਵਾਲਾ ਬੰਦਾ ਠਗਨੀਰੇ ਨੂੰ ਹਵਾਈ ਕਿਲ੍ਹੇ ਨੂੰ ਅਤੇ ਰੁੱਖ ਦੀ ਛਾਂ ਨੂੰ ਸਹੀ ਮੰਨ ਲੈਂਦਾ ਹੈ।
Misled by evil-mindedness, mortals are engrossed in the mirage of the illusory world, like the passing shade of a tree.
म्रिग त्रिसना गंधरब नगरं द्रुम छाया रचि दुरमतिह ॥
ਤਤਹ​ਕੁਟੰਬ​ਮੋਹ​ਮਿਥੵਾ​ਸਿਮਰੰਤਿ​ਨਾਨਕ​ਰਾਮ​ਰਾਮ​ਨਾਮਹ​॥੩੦॥​
ਉਸੇ ਤਰ੍ਹਾਂ ਦਾ ਨਾਸਵੰਤ ਕੁਟੰਬ ਦਾ ਮੋਹ ਹੈ। ਹੇ ਨਾਨਕ! (ਇਸ ਨੂੰ ਤਿਆਗ ਕੇ ਸੰਤ-ਜਨ) ਪਰਮਾਤਮਾ ਦਾ ਨਾਮ ਸਿਮਰਦੇ ਹਨ ॥੩੦॥
Emotional attachment to family is false, so Nanak meditates in remembrance on the Name of the Lord, Raam, Raam. ||30||
ततह कुटंब मोह मिथ्या सिमरंति नानक राम राम नामह ॥३०॥
ਨ​ਚ​ਬਿਦਿਆ​ਨਿਧਾਨ​ਨਿਗਮੰ​ਨ​ਚ​ਗੁਣਗੵ​ਨਾਮ​ਕੀਰਤਨਹ​॥​
ਨਾਹ ਹੀ ਮੈਂ ਵੇਦ-ਵਿਦਿਆ ਦਾ ਖ਼ਜ਼ਾਨਾ ਹਾਂ, ਨਾਹ ਹੀ ਮੈਂ ਗੁਣਾਂ ਦਾ ਪਾਰਖੂ ਹਾਂ, ਨਾਹ ਹੀ ਮੇਰੇ ਪਾਸ ਪਰਮਾਤਮਾ ਦੀ ਸਿਫ਼ਤ-ਸਾਲਾਹ ਹੈ।
I do not possess the treasure of the wisdom of the Vedas, nor do I possess the merits of the Praises of the Naam.
न च बिदिआ निधान निगमं न च गुणग्य नाम कीरतनह ॥
ਨ​ਚ​ਰਾਗ​ਰਤਨ​ਕੰਠੰ​ਨਹ​ਚੰਚਲ​ਚਤੁਰ​ਚਾਤੁਰਹ​॥​
ਮੇਰੇ ਗਲੇ ਵਿਚ ਸ੍ਰੇਸ਼ਟ ਰਾਗ ਭੀ ਨਹੀਂ, ਨਾਹ ਹੀ ਮੈਂ ਚੁਸਤ ਤੇ ਬੜਾ ਸਿਆਣਾ ਹਾਂ।
I do not have a beautiful voice to sing jewelled melodies; I am not clever, wise or shrewd.
न च राग रतन कंठं नह चंचल चतुर चातुरह ॥
ਭਾਗ​ਉਦਿਮ​ਲਬਧੵੰ​ਮਾਇਆ​ਨਾਨਕ​ਸਾਧਸੰਗਿ​ਖਲ​ਪੰਡਿਤਹ​॥੩੧॥​
ਪੂਰਬਲੇ ਭਾਗਾਂ ਅਨੁਸਾਰ ਉੱਦਮ ਕੀਤਿਆਂ ਮਾਇਆ ਮਿਲਦੀ ਹੈ (ਉਹ ਭੀ ਮੇਰੇ ਪਾਸ ਨਹੀਂ)। (ਪਰ) ਹੇ ਨਾਨਕ! ਸਤਸੰਗ ਵਿਚ ਆ ਕੇ ਮੂਰਖ (ਭੀ) ਪੰਡਿਤ (ਬਣ ਜਾਂਦਾ ਹੈ, ਇਹੀ ਮੇਰਾ ਭੀ ਆਸਰਾ ਹੈ) ॥੩੧॥
By destiny and hard work, the wealth of Maya is obtained. O Nanak, in the Saadh Sangat, the Company of the Holy, even fools become religious scholars. ||31||
भाग उदिम लबध्यं माइआ नानक साधसंगि खल पंडितह ॥३१॥
ਕੰਠ​ਰਮਣੀਯ​ਰਾਮ​ਰਾਮ​ਮਾਲਾ​ਹਸਤ​ਊਚ​ਪ੍ਰੇਮ​ਧਾਰਣੀ​॥​
ਜਿਹੜਾ ਮਨੁੱਖ (ਗਲੇ ਤੋਂ) ਪਰਮਾਤਮਾ ਦੇ ਨਾਮ ਦੇ ਉਚਾਰਨ ਨੂੰ ਗਲੇ ਦੀ ਸੁੰਦਰ ਮਾਲਾ ਬਣਾਂਦਾ ਹੈ, (ਹਿਰਦੇ ਵਿਚ) ਪ੍ਰੇਮ ਟਿਕਾਣ ਨੂੰ ਮਾਲਾ ਦੀ ਥੈਲੀ ਬਣਾਂਦਾ ਹੈ,
The mala around my neck is the chanting of the Lord's Name. The Love of the Lord is my silent chanting.
कंठ रमणीय राम राम माला हसत ऊच प्रेम धारणी ॥
ਜੀਹ​ਭਣਿਜੋ​ਉਤਮ​ਸਲੋਕ​ਉਧਰਣੰ​ਨੈਨ​ਨੰਦਨੀ​॥੩੨॥​
ਜਿਹੜਾ ਮਨੁੱਖ ਜੀਭ ਨਾਲ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ॥੩੨॥
Chanting this most Sublime Word brings salvation and joy to the eyes. ||32||
जीह भणिजो उतम सलोक उधरणं नैन नंदनी ॥३२॥
ਗੁਰ​ਮੰਤ੍ਰ​ਹੀਣਸੵ​ਜੋ​ਪ੍ਰਾਣੀ​ਧ੍ਰਿਗੰਤ​ਜਨਮ​ਭ੍ਰਸਟਣਹ​॥​
ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੱਧ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ।
That mortal who lacks the Guru's Mantra - cursed and contaminated is his life.
गुर मंत्र हीणस्य जो प्राणी ध्रिगंत जनम भ्रसटणह ॥
ਕੂਕਰਹ​ਸੂਕਰਹ​ਗਰਧਭਹ​ਕਾਕਹ​ਸਰਪਨਹ​ਤੁਲਿ​ਖਲਹ​॥੩੩॥​
ਉਹ ਮੂਰਖ ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ (ਜਾਣੋ) ॥੩੩॥
That blockhead is just a dog, a pig, a jackass, a crow, a snake. ||33||
कूकरह सूकरह गरधभह काकह सरपनह तुलि खलह ॥३३॥
ਚਰਣਾਰਬਿੰਦ​ਭਜਨੰ​ਰਿਦਯੰ​ਨਾਮ​ਧਾਰਣਹ​॥​
ਜਿਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾਂਦਾ ਹੈ, ਪਰਮਾਤਮਾ ਦੇ ਚਰਨ-ਕਮਲਾਂ ਨੂੰ ਸਿਮਰਦਾ ਹੈ,
Whoever contemplates the Lord's Lotus Feet, and enshrines His Name within the heart,
चरणारबिंद भजनं रिदयं नाम धारणह ॥