GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1354
Display Settings
Translations
ਧ੍ਰਿਗੰਤ​ਮਾਤ​ਪਿਤਾ​ਸਨੇਹੰ​ਧ੍ਰਿਗੁ​ਸਨੇਹੰ​ਭ੍ਰਾਤ​ਬਾਂਧਵਹ​॥​
ਮਾਂ ਪਿਉ ਦਾ ਮੋਹ ਤਿਆਗਣ-ਜੋਗ ਹੈ, ਭਰਾਵਾਂ ਸਨਬੰਧੀਆਂ ਦਾ ਮੋਹ ਭੀ ਮਾੜਾ ਹੈ।
Cursed is loving attachment to one's mother and father; cursed is loving attachment to one's siblings and relatives.
ध्रिगंत मात पिता सनेहं ध्रिगु सनेहं भ्रात बांधवह ॥
ਧ੍ਰਿਗੁ​ਸ੍ਨੇਹੰ​ਬਨਿਤਾ​ਬਿਲਾਸ​ਸੁਤਹ​॥​
ਇਸਤ੍ਰੀ ਪੁਤ੍ਰ ਦੇ ਮੋਹ ਦਾ ਆਨੰਦ ਭੀ ਛੱਡਣ-ਜੋਗ ਹੈ,
Cursed is attachment to the joys of family life with one's spouse and children.
ध्रिगु स्नेहं बनिता बिलास सुतह ॥
ਧ੍ਰਿਗੁ​ਸ੍ਨੇਹੰ​ਗ੍ਰਿਹਾਰਥ​ਕਹ​॥​
ਘਰ ਦੇ ਪਦਾਰਥਾਂ ਦੀ ਖਿੱਚ ਵੀ ਭੈੜੀ ਹੈ (ਕਿਉਂਕਿ ਇਹ ਸਾਰੇ ਨਾਸਵੰਤ ਹਨ, ਤੇ ਇਹਨਾਂ ਦਾ ਮੋਹ ਪਿਆਰ ਭੀ ਸਦਾ ਕਾਇਮ ਨਹੀਂ ਰਹਿ ਸਕਦਾ)।
Cursed is attachment to household affairs.
ध्रिगु स्नेहं ग्रिहारथ कह ॥
ਸਾਧਸੰਗ​ਸ੍ਨੇਹ​ਸਤੵਿੰ​ਸੁਖਯੰ​ਬਸੰਤਿ​ਨਾਨਕਹ​॥੨॥​
ਸਤਸੰਗ ਨਾਲ (ਕੀਤਾ ਹੋਇਆ) ਪਿਆਰ ਸਦਾ-ਥਿਰ ਰਹਿੰਦਾ ਹੈ, ਤੇ, ਹੇ ਨਾਨਕ! (ਸਤਸੰਗ ਨਾਲ ਪਿਆਰ ਕਰਨ ਵਾਲੇ ਮਨੁੱਖ) ਆਤਮਕ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ ॥੨॥
Only loving attachment to the Saadh Sangat, the Company of the Holy, is True. Nanak dwells there in peace. ||2||
साधसंग स्नेह सत्यिं सुखयं बसंति नानकह ॥२॥
ਮਿਥੵੰਤ​ਦੇਹੰ​ਖੀਣੰਤ​ਬਲਨੰ​॥​
(ਇਹ) ਸਰੀਰ ਤਾਂ ਨਾਸਵੰਤ ਹੈ, (ਇਸ ਦਾ) ਬਲ ਭੀ ਘਟਦਾ ਰਹਿੰਦਾ ਹੈ।
The body is false; its power is temporary.
मिथ्यंत देहं खीणंत बलनं ॥
ਬਰਧੰਤਿ​ਜਰੂਆ​ਹਿਤੵੰਤ​ਮਾਇਆ​॥​
(ਪਰ ਜਿਉਂ ਜਿਉਂ) ਬੁਢੇਪਾ ਵਧਦਾ ਹੈ, ਮਾਇਆ ਦਾ ਮੋਹ ਭੀ (ਵਧਦਾ ਜਾਂਦਾ ਹੈ)
It grows old; its love for Maya increases greatly.
बरधंति जरूआ हित्यंत माइआ ॥
ਅਤੵੰਤ​ਆਸਾ​ਆਥਿਤੵ​ਭਵਨੰ​॥​
(ਪਦਾਰਥਾਂ ਦੀ) ਆਸਾ ਤੀਬਰ ਹੁੰਦੀ ਜਾਂਦੀ ਹੈ (ਉਂਞ ਜੀਵ ਇਥੇ) ਘਰ ਦੇ ਪਰਾਹੁਣੇ (ਵਾਂਗ) ਹੈ।
The human is only a temporary guest in the home of the body, but he has high hopes.
अत्यंत आसा आथित्य भवनं ॥
ਗਨੰਤ​ਸ੍ਵਾਸਾ​ਭੈਯਾਨ​ਧਰਮੰ​॥​
ਡਰਾਉਣਾ ਧਰਮ ਰਾਜ (ਇਸ ਦੀ ਉਮਰ ਦੇ) ਸਾਹ ਗਿਣਦਾ ਰਹਿੰਦਾ ਹੈ।
The Righteous Judge of Dharma is relentless; he counts each and every breath.
गनंत स्वासा भैयान धरमं ॥
ਪਤੰਤਿ​ਮੋਹ​ਕੂਪ​ਦੁਰਲਭੵ​ਦੇਹੰ​ਤਤ​ਆਸ੍ਰਯੰ​ਨਾਨਕ​॥​
ਇਹ ਅਮੋਲਕ ਮਨੁੱਖਾ ਸਰੀਰ ਮੋਹ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ। ਹੇ ਨਾਨਕ! (ਇਸ ਮੋਹ ਜਾਲ ਤੋਂ ਬਚਣ ਵਾਸਤੇ) ਉਸ (ਪਰਮਾਤਮਾ) ਦਾ ਆਸਰਾ (ਲੈਣਾ ਚਾਹੀਦਾ ਹੈ)
The human body, so difficult to obtain, has fallen into the deep dark pit of emotional attachment. O Nanak, its only support is God, the Essence of Reality.
पतंति मोह कूप दुरलभ्य देहं तत आस्रयं नानक ॥
ਗੋਬਿੰਦ​ਗੋਬਿੰਦ​ਗੋਬਿੰਦ​ਗੋਪਾਲ​ਕ੍ਰਿਪਾ​॥੩॥​
(ਕਿਉਂਕਿ) ਇੱਕ ਗੋਬਿੰਦ ਗੋਪਾਲ ਦੀ ਮੇਹਰ ਹੀ (ਬਚਾ ਸਕਦੀ ਹੈ) ॥੩॥
O God, Lord of the World, Lord of the Universe, Master of the Universe, please be kind to me. ||3||
गोबिंद गोबिंद गोबिंद गोपाल क्रिपा ॥३॥
ਕਾਚ​ਕੋਟੰ​ਰਚੰਤਿ​ਤੋਯੰ​ਲੇਪਨੰ​ਰਕਤ​ਚਰਮਣਹ​॥​
(ਇਹ ਸਰੀਰ) ਕੱਚਾ ਕਿਲ੍ਹਾ ਹੈ, (ਜੋ) ਪਾਣੀ (ਭਾਵ, ਵੀਰਜ) ਦਾ ਬਣਿਆ ਹੋਇਆ ਹੈ, ਅਤੇ ਲਹੂ ਤੇ ਚੰਮ ਨਾਲ ਲਿੰਬਿਆ ਹੋਇਆ ਹੈ।
This fragile body-fortress is made up of water, plastered with blood and wrapped in skin.
काच कोटं रचंति तोयं लेपनं रकत चरमणह ॥
ਨਵੰ​ਤ​ਦੁਆਰੰ​ਭੀਤ​ਰਹਿਤੰ​ਬਾਇ​ਰੂਪੰ​ਅਸਥੰਭਨਹ​॥​
(ਇਸ ਦੇ) ਨੌ ਦਰਵਾਜ਼ੇ (ਗੋਲਕਾਂ) ਹਨ, (ਪਰ ਦਰਵਾਜ਼ਿਆਂ ਦੇ) ਭਿੱਤ ਨਹੀਂ ਹਨ, ਸੁਆਸਾਂ ਦੀ (ਇਸ ਨੂੰ) ਥੰਮ੍ਹੀ (ਦਿੱਤੀ ਹੋਈ) ਹੈ।
It has nine gates, but no doors; it is supported by pillars of wind, the channels of the breath.
नवं त दुआरं भीत रहितं बाइ रूपं असथंभनह ॥
ਗੋਬਿੰਦ​ਨਾਮੰ​ਨਹ​ਸਿਮਰੰਤਿ​ਅਗਿਆਨੀ​ਜਾਨੰਤਿ​ਅਸਥਿਰੰ​॥​
ਮੂਰਖ ਜੀਵ (ਇਸ ਸਰੀਰ ਨੂੰ) ਸਦਾ-ਥਿਰ ਰਹਿਣ ਵਾਲਾ ਜਾਣਦੇ ਹਨ, ਤੇ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ।
The ignorant person does not meditate in remembrance on the Lord of the Universe; he thinks that this body is permanent.
गोबिंद नामं नह सिमरंति अगिआनी जानंति असथिरं ॥
ਦੁਰਲਭ​ਦੇਹ​ਉਧਰੰਤ​ਸਾਧ​ਸਰਣ​ਨਾਨਕ​॥​
ਹੇ ਨਾਨਕ! ਸਾਧ ਸੰਗਤ ਵਿਚ ਆ ਕੇ ਉਹ ਬੰਦੇ ਇਸ ਦੁਰਲੱਭ ਸਰੀਰ ਨੂੰ (ਨਿੱਤ ਦੀ ਮੌਤ ਦੇ ਮੂੰਹੋਂ) ਬਚਾ ਲੈਂਦੇ ਹਨ,
This precious body is saved and redeemed in the Sanctuary of the Holy, O Nanak,
दुरलभ देह उधरंत साध सरण नानक ॥
ਹਰਿ​ਹਰਿ​ਹਰਿ​ਹਰਿ​ਹਰਿ​ਹਰੇ​ਜਪੰਤਿ​॥੪॥​
(ਜੋ) ਪਰਮਾਤਮਾ ਦਾ ਨਾਮ ਜਪਦੇ ਹਨ ॥੪॥
chanting the Name of the Lord, Har, Har, Har, Har, Har, Haray. ||4||
हरि हरि हरि हरि हरि हरे जपंति ॥४॥
ਸੁਭੰਤ​ਤੁਯੰ​ਅਚੁਤ​ਗੁਣਗੵੰ​ਪੂਰਨੰ​ਬਹੁਲੋ​ਕ੍ਰਿਪਾਲਾ​॥​
ਹੇ ਅਬਿਨਾਸ਼ੀ! ਹੇ ਗੁਣਾਂ ਦੇ ਜਾਣਨ ਵਾਲੇ! ਹੇ ਸਰਬ-ਵਿਆਪਕ! ਤੂੰ ਬੜਾ ਕ੍ਰਿਪਾਲ ਹੈਂ, ਤੂੰ (ਸਭ ਥਾਂ) ਸੋਭ ਰਿਹਾ ਹੈਂ।
O Glorious, Eternal and Imperishable, Perfect and Abundantly Compassionate,
सुभंत तुयं अचुत गुणग्यं पूरनं बहुलो क्रिपाला ॥
ਗੰਭੀਰੰ​ਊਚੈ​ਸਰਬਗਿ​ਅਪਾਰਾ​॥​
ਤੂੰ ਅਥਾਹ ਹੈਂ, ਉੱਚਾ ਹੈਂ, ਸਭ ਦਾ ਜਾਣਨ ਵਾਲਾ ਹੈਂ, ਅਤੇ ਬੇਅੰਤ ਹੈਂ।
Profound and Unfathomable, Lofty and Exalted, All-knowing and Infinite Lord God.
गंभीरं ऊचै सरबगि अपारा ॥
ਭ੍ਰਿਤਿਆ​ਪ੍ਰਿਅੰ​ਬਿਸ੍ਰਾਮ​ਚਰਣੰ​॥​
ਤੂੰ ਆਪਣੇ ਸੇਵਕਾਂ ਦਾ ਪਿਆਰਾ ਹੈਂ, ਤੇਰੇ ਚਰਨ (ਉਹਨਾਂ ਲਈ) ਆਸਰਾ ਹਨ।
O Lover of Your devoted servants, Your Feet are a Sanctuary of Peace.
भ्रितिआ प्रिअं बिस्राम चरणं ॥
ਅਨਾਥ​ਨਾਥੇ​ਨਾਨਕ​ਸਰਣੰ​॥੫॥​
ਹੇ ਅਨਾਥਾਂ ਦੇ ਨਾਥ! (ਮੈਂ) ਨਾਨਕ ਤੇਰੀ ਸਰਨ ਹਾਂ ॥੫॥
O Master of the masterless, Helper of the helpless, Nanak seeks Your Sanctuary. ||5||
अनाथ नाथे नानक सरणं ॥५॥
ਮ੍ਰਿਗੀ​ਪੇਖੰਤ​ਬਧਿਕ​ਪ੍ਰਹਾਰੇਣ​ਲਖੵ​ਆਵਧਹ​॥​
(ਇਕ) ਹਰਨੀ ਨੂੰ ਵੇਖ ਕੇ (ਇਕ) ਸ਼ਿਕਾਰੀ ਨਿਸ਼ਾਨਾ ਤੱਕ ਕੇ ਸ਼ਸਤ੍ਰਾਂ ਨਾਲ ਚੋਟ ਮਾਰਦਾ ਹੈ।
Seeing the deer, the hunter aims his weapons.
म्रिगी पेखंत बधिक प्रहारेण लख्य आवधह ॥
ਅਹੋ​ਜਸੵ​ਰਖੇਣ​ਗੋਪਾਲਹ​ਨਾਨਕ​ਰੋਮ​ਨ​ਛੇਦੵਤੇ​॥੬॥​
ਪਰ ਵਾਹ! ਹੇ ਨਾਨਕ! ਜਿਸ ਦੀ ਰਾਖੀ ਲਈ ਪਰਮਾਤਮਾ ਹੋਵੇ, ਉਸ ਦਾ ਵਾਲ (ਭੀ) ਵਿੰਗਾ ਨਹੀਂ ਹੁੰਦਾ ॥੬॥
But if one is protected by the Lord of the World, O Nanak, not a hair on his head will be touched. ||6||
अहो जस्य रखेण गोपालह नानक रोम न छेद्यते ॥६॥
ਬਹੁ​ਜਤਨ​ਕਰਤਾ​ਬਲਵੰਤਕਾਰੀ​ਸੇਵੰਤ​ਸੂਰਾ​ਚਤੁਰ​ਦਿਸਹ​॥​
(ਜੇਹੜਾ ਮਨੁੱਖ) ਬੜੇ ਜਤਨ ਕਰ ਸਕਦਾ ਹੋਵੇ, ਬੜਾ ਬਲਵਾਨ ਹੋਵੇ, ਚੌਹਾਂ ਪਾਸਿਆਂ ਤੋਂ ਕਈ ਸੂਰਮੇ ਜਿਸ ਦੀ ਸੇਵਾ ਕਰਨ ਵਾਲੇ ਹੋਣ,
He may be surrounded on all four sides by servants and powerful warriors;
बहु जतन करता बलवंतकारी सेवंत सूरा चतुर दिसह ॥
ਬਿਖਮ​ਥਾਨ​ਬਸੰਤ​ਊਚਹ​ਨਹ​ਸਿਮਰੰਤ​ਮਰਣੰ​ਕਦਾਂਚਹ​॥​
ਜੋ ਬੜੇ ਔਖੇ ਉੱਚੇ ਥਾਂ ਵੱਸਦਾ ਹੋਵੇ, (ਜਿਥੇ ਉਸ ਨੂੰ) ਮੌਤ ਦਾ ਕਦੇ ਚੇਤਾ ਭੀ ਨਾਹ ਆਵੇ।
he may dwell in a lofty place, difficult to approach, and never even think of death.
बिखम थान बसंत ऊचह नह सिमरंत मरणं कदांचह ॥
ਹੋਵੰਤਿ​ਆਗਿਆ​ਭਗਵਾਨ​ਪੁਰਖਹ​ਨਾਨਕ​ਕੀਟੀ​ਸਾਸ​ਅਕਰਖਤੇ​॥੭॥​
ਹੇ ਨਾਨਕ! ਇਕ ਕੀੜੀ ਉਸ ਦੇ ਪ੍ਰਾਣ ਖਿੱਚ ਲੈਂਦੀ ਹੈ ਜਦੋਂ ਭਗਵਾਨ ਅਕਾਲ ਪੁਰਖ ਦਾ ਹੁਕਮ ਹੋਵੇ (ਉਸ ਨੂੰ ਮਾਰਨ ਲਈ) ॥੭॥
But when the Order comes from the Primal Lord God, O Nanak, even an ant can take away his breath of life. ||7||
होवंति आगिआ भगवान पुरखह नानक कीटी सास अकरखते ॥७॥
ਸਬਦੰ​ਰਤੰ​ਹਿਤੰ​ਮਇਆ​ਕੀਰਤੰ​ਕਲੀ​ਕਰਮ​ਕ੍ਰਿਤੁਆ​॥​
ਗੁਰ-ਸ਼ਬਦ ਵਿਚ ਪ੍ਰੀਤਿ, ਜੀਅ-ਦਇਆ ਨਾਲ ਹਿਤ, ਪਰਮਾਤਮਾ ਦੀ ਸਿਫ਼ਤ-ਸਾਲਾਹ-ਇਸ ਜਗਤ ਵਿਚ ਜੋ ਮਨੁੱਖ ਇਹ ਕੰਮ ਕਰਦਾ ਹੈ (ਲਫ਼ਜ਼ੀ, ਇਹ ਕਰਮ ਕਰ ਕੇ),
To be imbued and attuned to the Word of the Shabad; to be kind and compassionate; to sing the Kirtan of the Lord's Praises - these are the most worthwhile actions in this Dark Age of Kali Yuga.
सबदं रतं हितं मइआ कीरतं कली करम क्रितुआ ॥
ਮਿਟੰਤਿ​ਤਤ੍ਰਾਗਤ​ਭਰਮ​ਮੋਹੰ​॥​
ਉਥੇ ਆਏ ਹੋਏ (ਭਾਵ, ਉਸ ਦੇ) ਭਰਮ ਤੇ ਮੋਹ ਮਿਟ ਜਾਂਦੇ ਹਨ।
In this way, one's inner doubts and emotional attachments are dispelled.
मिटंति तत्रागत भरम मोहं ॥
ਭਗਵਾਨ​ਰਮਣੰ​ਸਰਬਤ੍ਰ​ਥਾਨੵਿੰ​॥​
ਉਸ ਨੂੰ ਭਗਵਾਨ ਹਰ ਥਾਂ ਵਿਆਪਕ ਦਿੱਸਦਾ ਹੈ।
God is pervading and permeating all places.
भगवान रमणं सरबत्र थान्यिं ॥
ਦ੍ਰਿਸਟ​ਤੁਯੰ​ਅਮੋਘ​ਦਰਸਨੰ​ਬਸੰਤ​ਸਾਧ​ਰਸਨਾ​॥​
ਤੂੰ ਸੰਤਾਂ ਦੀ ਜੀਭ ਉਤੇ ਵੱਸਦਾ ਹੈਂ, ਤੇਰਾ ਦੀਦਾਰ ਤੇਰੀ (ਮਿਹਰ ਦੀ) ਨਜ਼ਰ ਕਦੇ ਨਿਸਫਲ ਨਹੀਂ ਹਨ
So obtain the Blessed Vision of His Darshan; He dwells upon the tongues of the Holy.
द्रिसट तुयं अमोघ दरसनं बसंत साध रसना ॥
ਹਰਿ​ਹਰਿ​ਹਰਿ​ਹਰੇ​ਨਾਨਕ​ਪ੍ਰਿਅੰ​ਜਾਪੁ​ਜਪਨਾ​॥੮॥​
ਨਾਨਕ (ਆਖਦਾ ਹੈ) ਹੇ ਹਰੀ! (ਉਨ੍ਹਾਂ ਸੰਤ ਜਨਾਂ ਨੂੰ) ਤੇਰਾ ਨਾਮ ਜਪਣਾ ਪਿਆਰਾ ਲੱਗਦਾ ਹੈ ॥੮॥
O Nanak, meditate and chant the Name of the Beloved Lord, Har, Har, Har, Haray. ||8||
हरि हरि हरि हरे नानक प्रिअं जापु जपना ॥८॥
ਘਟੰਤ​ਰੂਪੰ​ਘਟੰਤ​ਦੀਪੰ​ਘਟੰਤ​ਰਵਿ​ਸਸੀਅਰ​ਨਖੵਤ੍ਰ​ਗਗਨੰ​॥​
ਰੂਪ ਨਾਸਵੰਤ ਹੈ, (ਸੱਤੇ) ਦੀਪ ਨਾਸਵੰਤ ਹਨ, ਸੂਰਜ ਚੰਦ੍ਰਮਾ ਤਾਰੇ ਆਕਾਸ਼ ਨਾਸਵੰਤ ਹਨ,
Beauty fades away, islands fade away, the sun, moon, stars and sky fade away.
घटंत रूपं घटंत दीपं घटंत रवि ससीअर नख्यत्र गगनं ॥
ਘਟੰਤ​ਬਸੁਧਾ​ਗਿਰਿ​ਤਰ​ਸਿ​ਖੰਡੰ​॥​
ਧਰਤੀ ਉਚੇ ਉਚੇ ਪਹਾੜ ਤੇ ਰੁੱਖ ਨਾਸਵੰਤ ਹਨ,
The earth, mountains, forests and lands fade away.
घटंत बसुधा गिरि तर सि खंडं ॥
ਘਟੰਤ​ਲਲਨਾ​ਸੁਤ​ਭ੍ਰਾਤ​ਹੀਤੰ​॥​
ਇਸਤ੍ਰੀ ਪੁਤ੍ਰ, ਭਰਾ ਤੇ ਸਨਬੰਧੀ ਨਾਸਵੰਤ ਹਨ,
One's spouse, children, siblings and loved friends fade away.
घटंत ललना सुत भ्रात हीतं ॥
ਘਟੰਤ​ਕਨਿਕ​ਮਾਨਿਕ​ਮਾਇਆ​ਸ੍ਵਰੂਪੰ​॥​
ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤ ਹਨ।
Gold and jewels and the incomparable beauty of Maya fade away.
घटंत कनिक मानिक माइआ स्वरूपं ॥
ਨਹ​ਘਟੰਤ​ਕੇਵਲ​ਗੋਪਾਲ​ਅਚੁਤ​॥​
ਕੇਵਲ ਅਬਿਨਾਸੀ ਗੋਪਾਲ ਪ੍ਰਭੂ ਨਾਸਵੰਤ ਨਹੀਂ ਹੈ,
Only the Eternal, Unchanging Lord does not fade away.
नह घटंत केवल गोपाल अचुत ॥
ਅਸਥਿਰੰ​ਨਾਨਕ​ਸਾਧ​ਜਨ​॥੯॥​
ਅਤੇ ਹੇ ਨਾਨਕ! ਉਸ ਦੀ ਸਾਧ ਸੰਗਤ ਭੀ ਸਦਾ-ਥਿਰ ਹੈ ॥੯॥
O Nanak, only the humble Saints are steady and stable forever. ||9||
असथिरं नानक साध जन ॥९॥
ਨਹ​ਬਿਲੰਬ​ਧਰਮੰ​ਬਿਲੰਬ​ਪਾਪੰ​॥​
ਧਰਮ ਕਮਾਣ ਵਲੋਂ ਢਿੱਲ ਨਾਹ ਕਰਨੀ, ਪਾਪਾਂ ਵਲੋਂ ਢਿੱਲ ਕਰਨੀ,
Do not delay in practicing righteousness; delay in committing sins.
नह बिलंब धरमं बिलंब पापं ॥
ਦ੍ਰਿੜੰਤ​ਨਾਮੰ​ਤਜੰਤ​ਲੋਭੰ​॥​
ਨਾਮ (ਹਿਰਦੇ ਵਿਚ) ਦ੍ਰਿੜ ਕਰਨਾ ਅਤੇ ਲੋਭ ਤਿਆਗਣਾ,
Implant the Naam, the Name of the Lord, within yourself, and abandon greed.
द्रिड़ंत नामं तजंत लोभं ॥
ਸਰਣਿ​ਸੰਤੰ​ਕਿਲਬਿਖ​ਨਾਸੰ​ਪ੍ਰਾਪਤੰ​ਧਰਮ​ਲਖੵਿਣ​॥​
ਸੰਤਾਂ ਦੀ ਸਰਨ ਜਾ ਕੇ ਪਾਪਾਂ ਦਾ ਨਾਸ ਕਰਨਾ- ਧਰਮ ਦੇ ਇਹ ਲੱਛਣ-
In the Sanctuary of the Saints, the sins are erased. The character of righteousness is received by that person,
सरणि संतं किलबिख नासं प्रापतं धरम लख्यिण ॥
ਨਾਨਕ​ਜਿਹ​ਸੁਪ੍ਰਸੰਨ​ਮਾਧਵਹ​॥੧੦॥​
ਹੇ ਨਾਨਕ! ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਸ ਉਤੇ ਪਰਮਾਤਮਾ ਮੇਹਰ ਕਰਦਾ ਹੈ ॥੧੦॥
O Nanak, with whom the Lord is pleased and satisfied. ||10||
नानक जिह सुप्रसंन माधवह ॥१०॥
ਮਿਰਤ​ਮੋਹੰ​ਅਲਪ​ਬੁਧੵੰ​ਰਚੰਤਿ​ਬਨਿਤਾ​ਬਿਨੋਦ​ਸਾਹੰ​॥​
ਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਲੀਨ ਰਹਿੰਦਾ ਹੈ, ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿਚ ਮਸਤ ਰਹਿੰਦਾ ਹੈ।
The person of shallow understanding is dying in emotional attachment; he is engrossed in pursuits of pleasure with his wife.
मिरत मोहं अलप बुध्यं रचंति बनिता बिनोद साहं ॥
ਜੌਬਨ​ਬਹਿਕ੍ਰਮ​ਕਨਿਕ​ਕੁੰਡਲਹ​॥​
ਜੁਆਨੀ, ਤਾਕਤ, ਸੋਨੇ ਦੇ ਕੁੰਡਲ (ਆਦਿਕ),
With youthful beauty and golden earrings,
जौबन बहिक्रम कनिक कुंडलह ॥
ਬਚਿਤ੍ਰ​ਮੰਦਿਰ​ਸੋਭੰਤਿ​ਬਸਤ੍ਰਾ​ਇਤੵੰਤ​ਮਾਇਆ​ਬੵਾਪਿਤੰ​॥​
ਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ-ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ (ਆਪਣਾ ਪ੍ਰਭਾਵ ਪਾਂਦੀ ਹੈ)।
wondrous mansions, decorations and clothes - this is how Maya clings to him.
बचित्र मंदिर सोभंति बसत्रा इत्यंत माइआ ब्यापितं ॥
ਹੇ​ਅਚੁਤ​ਸਰਣਿ​ਸੰਤ​ਨਾਨਕ​ਭੋ​ਭਗਵਾਨਏ​ਨਮਹ​॥੧੧॥​
ਨਾਨਕ (ਆਖਦਾ ਹੈ) ਹੇ ਅਬਿਨਾਸ਼ੀ! ਹੇ ਸੰਤਾਂ ਦੇ ਸਹਾਰੇ! ਹੇ ਭਗਵਾਨ! ਤੈਨੂੰ ਸਾਡੀ ਨਮਸਕਾਰ ਹੈ (ਤੂੰ ਹੀ ਮਾਇਆ ਦੇ ਪ੍ਰਭਾਵ ਤੋਂ ਬਚਾਣ ਵਾਲਾ ਹੈਂ) ॥੧੧॥
O Eternal, Unchanging, Benevolent Lord God, O Sanctuary of the Saints, Nanak humbly bows to You. ||11||
हे अचुत सरणि संत नानक भो भगवानए नमह ॥११॥
ਜਨਮੰ​ਤ​ਮਰਣੰ​ਹਰਖੰ​ਤ​ਸੋਗੰ​ਭੋਗੰ​ਤ​ਰੋਗੰ​॥​
(ਜਿਥੇ) ਜਨਮ ਹੈ (ਉਥੇ) ਮੌਤ ਭੀ ਹੈ, ਖ਼ੁਸ਼ੀ ਹੈ ਤਾਂ ਗ਼ਮੀ ਭੀ ਹੈ, (ਮਾਇਕ ਪਦਾਰਥਾਂ ਦੇ) ਭੋਗ ਹਨ ਤਾਂ (ਉਹਨਾਂ ਤੋਂ ਉਪਜਦੇ) ਰੋਗ ਭੀ ਹਨ।
If there is birth, then there is death. If there is pleasure, then there is pain. If there is enjoyment, then there is disease.
जनमं त मरणं हरखं त सोगं भोगं त रोगं ॥
ਊਚੰ​ਤ​ਨੀਚੰ​ਨਾਨੑਾ​ਸੁ​ਮੂਚੰ​॥​
ਜਿਥੇ ਉੱਚਾ-ਪਨ ਹੈ, ਉਥੇ ਨੀਵਾਂ-ਪਨ ਭੀ ਆ ਜਾਂਦਾ ਹੈ, ਜਿਥੇ ਗ਼ਰੀਬੀ ਹੈ, ਉਥੇ ਵਡੱਪਣ ਭੀ ਆ ਸਕਦਾ ਹੈ।
If there is high, then there is low. If there is small, then there is great.
ऊचं त नीचं नाना सु मूचं ॥