GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 135
Display Settings
Translations
ਮਨਿ​ਤਨਿ​ਪਿਆਸ​ਦਰਸਨ​ਘਣੀ​ਕੋਈ​ਆਣਿ​ਮਿਲਾਵੈ​ਮਾਇ​॥​
ਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ) ਕੋਈ (ਉਸ ਪਤੀ ਨੂੰ) ਲਿਆ ਕੇ ਮੇਲ ਕਰਾ ਦੇਵੇ।
My mind and body are so thirsty for the Blessed Vision of His Darshan. Won't someone please come and lead me to him, O my mother.
मनि तनि पिआस दरसन घणी कोई आणि मिलावै माइ ॥
ਸੰਤ​ਸਹਾਈ​ਪ੍ਰੇਮ​ਕੇ​ਹਉ​ਤਿਨ​ਕੈ​ਲਾਗਾ​ਪਾਇ​॥​
(ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ।
The Saints are the helpers of the Lord's lovers; I fall and touch their feet.
संत सहाई प्रेम के हउ तिन कै लागा पाइ ॥
ਵਿਣੁ​ਪ੍ਰਭ​ਕਿਉ​ਸੁਖੁ​ਪਾਈਐ​ਦੂਜੀ​ਨਾਹੀ​ਜਾਇ​॥​
(ਹੇ ਮਾਂ!) ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ ਨਹੀਂ।
Without God, how can I find peace? There is nowhere else to go.
विणु प्रभ किउ सुखु पाईऐ दूजी नाही जाइ ॥
ਜਿੰਨੑੀ​ਚਾਖਿਆ​ਪ੍ਰੇਮ​ਰਸੁ​ਸੇ​ਤ੍ਰਿਪਤਿ​ਰਹੇ​ਆਘਾਇ​॥​
ਜਿਨ੍ਹਾਂ (ਵਡ-ਭਾਗੀਆਂ) ਨੇ ਪ੍ਰਭੂ-ਪਿਆਰ ਦਾ ਸੁਆਦ (ਇਕ ਵਾਰੀ) ਚੱਖ ਲਿਆ ਹੈ (ਉਹਨਾਂ ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ, ਮਾਇਆ ਵੱਲੋਂ) ਉਹ ਰੱਜ ਜਾਂਦੇ ਹਨ,
Those who have tasted the sublime essence of His Love, remain satisfied and fulfilled.
जिंनी चाखिआ प्रेम रसु से त्रिपति रहे आघाइ ॥
ਆਪੁ​ਤਿਆਗਿ​ਬਿਨਤੀ​ਕਰਹਿ​ਲੇਹੁ​ਪ੍ਰਭੂ​ਲੜਿ​ਲਾਇ​॥​
ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ-ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ।
They renounce their selfishness and conceit, and they pray, "God, please attach me to the hem of Your robe."
आपु तिआगि बिनती करहि लेहु प्रभू लड़ि लाइ ॥
ਜੋ​ਹਰਿ​ਕੰਤਿ​ਮਿਲਾਈਆ​ਸਿ​ਵਿਛੁੜਿ​ਕਤਹਿ​ਨ​ਜਾਇ​॥​
ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ (ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ,
Those whom the Husband Lord has united with Himself, shall not be separated from Him again.
जो हरि कंति मिलाईआ सि विछुड़ि कतहि न जाइ ॥
ਪ੍ਰਭ​ਵਿਣੁ​ਦੂਜਾ​ਕੋ​ਨਹੀ​ਨਾਨਕ​ਹਰਿ​ਸਰਣਾਇ​॥​
(ਕਿਉਂਕਿ) ਹੇ ਨਾਨਕ (ਉਸ ਨੂੰ ਨਿਸਚਾ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ) ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ।
Without God, there is no other at all. Nanak has entered the Sanctuary of the Lord.
प्रभ विणु दूजा को नही नानक हरि सरणाइ ॥
ਅਸੂ​ਸੁਖੀ​ਵਸੰਦੀਆ​ਜਿਨਾ​ਮਇਆ​ਹਰਿ​ਰਾਇ​॥੮॥​
ਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ। ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ ਉਹ ਜੀਵ-ਇਸਤ੍ਰੀਆਂ ਸੁਖ ਵਿਚ ਵੱਸਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ॥੮॥
In Assu, the Lord, the Sovereign King, has granted His Mercy, and they dwell in peace. ||8||
असू सुखी वसंदीआ जिना मइआ हरि राइ ॥८॥
ਕਤਿਕਿ​ਕਰਮ​ਕਮਾਵਣੇ​ਦੋਸੁ​ਨ​ਕਾਹੂ​ਜੋਗੁ​॥​
ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ।
In the month of Katak, do good deeds. Do not try to blame anyone else.
कतिकि करम कमावणे दोसु न काहू जोगु ॥
ਪਰਮੇਸਰ​ਤੇ​ਭੁਲਿਆਂ​ਵਿਆਪਨਿ​ਸਭੇ​ਰੋਗ​॥​
ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ।
Forgetting the Transcendent Lord, all sorts of illnesses are contracted.
परमेसर ते भुलिआं विआपनि सभे रोग ॥
ਵੇਮੁਖ​ਹੋਏ​ਰਾਮ​ਤੇ​ਲਗਨਿ​ਜਨਮ​ਵਿਜੋਗ​॥​
ਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ।
Those who turn their backs on the Lord shall be separated from Him and consigned to reincarnation, over and over again.
वेमुख होए राम ते लगनि जनम विजोग ॥
ਖਿਨ​ਮਹਿ​ਕਉੜੇ​ਹੋਇ​ਗਏ​ਜਿਤੜੇ​ਮਾਇਆ​ਭੋਗ​॥​
ਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ,
In an instant, all of Maya's sensual pleasures turn bitter.
खिन महि कउड़े होइ गए जितड़े माइआ भोग ॥
ਵਿਚੁ​ਨ​ਕੋਈ​ਕਰਿ​ਸਕੈ​ਕਿਸ​ਥੈ​ਰੋਵਹਿ​ਰੋਜ​॥​
(ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ।
No one can then serve as your intermediary. Unto whom can we turn and cry?
विचु न कोई करि सकै किस थै रोवहि रोज ॥
ਕੀਤਾ​ਕਿਛੂ​ਨ​ਹੋਵਈ​ਲਿਖਿਆ​ਧੁਰਿ​ਸੰਜੋਗ​॥​
(ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ।
By one's own actions, nothing can be done; destiny was pre-determined from the very beginning.
कीता किछू न होवई लिखिआ धुरि संजोग ॥
ਵਡਭਾਗੀ​ਮੇਰਾ​ਪ੍ਰਭੁ​ਮਿਲੈ​ਤਾਂ​ਉਤਰਹਿ​ਸਭਿ​ਬਿਓਗ​॥​
(ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ।
By great good fortune, I meet my God, and then all pain of separation departs.
वडभागी मेरा प्रभु मिलै तां उतरहि सभि बिओग ॥
ਨਾਨਕ​ਕਉ​ਪ੍ਰਭ​ਰਾਖਿ​ਲੇਹਿ​ਮੇਰੇ​ਸਾਹਿਬ​ਬੰਦੀ​ਮੋਚ​॥​
(ਨਾਨਕ ਦੀ ਤਾਂ ਇਹੀ ਬੇਨਤੀ ਹੈ-) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ।
Please protect Nanak, God; O my Lord and Master, please release me from bondage.
नानक कउ प्रभ राखि लेहि मेरे साहिब बंदी मोच ॥
ਕਤਿਕ​ਹੋਵੈ​ਸਾਧਸੰਗੁ​ਬਿਨਸਹਿ​ਸਭੇ​ਸੋਚ​॥੯॥​
ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ॥੯॥
In Katak, in the Company of the Holy, all anxiety vanishes. ||9||
कतिक होवै साधसंगु बिनसहि सभे सोच ॥९॥
ਮੰਘਿਰਿ​ਮਾਹਿ​ਸੋਹੰਦੀਆ​ਹਰਿ​ਪਿਰ​ਸੰਗਿ​ਬੈਠੜੀਆਹ​॥​
ਮੱਘਰ (ਦੇ ਠੰਢੇ-ਮਿੱਠੇ) ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ।
In the month of Maghar, those who sit with their Beloved Husband Lord are beautiful.
मंघिरि माहि सोहंदीआ हरि पिर संगि बैठड़ीआह ॥
ਤਿਨ​ਕੀ​ਸੋਭਾ​ਕਿਆ​ਗਣੀ​ਜਿ​ਸਾਹਿਬਿ​ਮੇਲੜੀਆਹ​॥​
ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ।
How can their glory be measured? Their Lord and Master blends them with Himself.
तिन की सोभा किआ गणी जि साहिबि मेलड़ीआह ॥
ਤਨੁ​ਮਨੁ​ਮਉਲਿਆ​ਰਾਮ​ਸਿਉ​ਸੰਗਿ​ਸਾਧ​ਸਹੇਲੜੀਆਹ​॥​
ਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ (ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।
Their bodies and minds blossom forth in the Lord; they have the companionship of the Holy Saints.
तनु मनु मउलिआ राम सिउ संगि साध सहेलड़ीआह ॥
ਸਾਧ​ਜਨਾ​ਤੇ​ਬਾਹਰੀ​ਸੇ​ਰਹਨਿ​ਇਕੇਲੜੀਆਹ​॥​
ਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤਿ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ (ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿਚ ਨਿਖਸਮਾ ਰਹਿੰਦਾ ਹੈ।
Those who lack the Company of the Holy, remain all alone.
साध जना ते बाहरी से रहनि इकेलड़ीआह ॥
ਤਿਨ​ਦੁਖੁ​ਨ​ਕਬਹੂ​ਉਤਰੈ​ਸੇ​ਜਮ​ਕੈ​ਵਸਿ​ਪੜੀਆਹ​॥​
ਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ।
Their pain never departs, and they fall into the grip of the Messenger of Death.
तिन दुखु न कबहू उतरै से जम कै वसि पड़ीआह ॥
ਜਿਨੀ​ਰਾਵਿਆ​ਪ੍ਰਭੁ​ਆਪਣਾ​ਸੇ​ਦਿਸਨਿ​ਨਿਤ​ਖੜੀਆਹ​॥​
ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ, ਕਿਉਂਕਿ)
Those who have ravished and enjoyed their God, are seen to be continually exalted and uplifted.
जिनी राविआ प्रभु आपणा से दिसनि नित खड़ीआह ॥
ਰਤਨ​ਜਵੇਹਰ​ਲਾਲ​ਹਰਿ​ਕੰਠਿ​ਤਿਨਾ​ਜੜੀਆਹ​॥​
ਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ।
They wear the Necklace of the jewels, emeralds and rubies of the Lord's Name.
रतन जवेहर लाल हरि कंठि तिना जड़ीआह ॥
ਨਾਨਕ​ਬਾਂਛੈ​ਧੂੜਿ​ਤਿਨ​ਪ੍ਰਭ​ਸਰਣੀ​ਦਰਿ​ਪੜੀਆਹ​॥​
ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ।
Nanak seeks the dust of the feet of those who take to the Sanctuary of the Lord's Door.
नानक बांछै धूड़ि तिन प्रभ सरणी दरि पड़ीआह ॥
ਮੰਘਿਰਿ​ਪ੍ਰਭੁ​ਆਰਾਧਣਾ​ਬਹੁੜਿ​ਨ​ਜਨਮੜੀਆਹ​॥੧੦॥​
ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ ॥੧੦॥
Those who worship and adore God in Maghar, do not suffer the cycle of reincarnation ever again. ||10||
मंघिरि प्रभु आराधणा बहुड़ि न जनमड़ीआह ॥१०॥
ਪੋਖਿ​ਤੁਖਾਰੁ​ਨ​ਵਿਆਪਈ​ਕੰਠਿ​ਮਿਲਿਆ​ਹਰਿ​ਨਾਹੁ​॥​
ਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾਪਨ) ਜ਼ੋਰ ਨਹੀਂ ਪਾ ਸਕਦਾ,
In the month of Poh, the cold does not touch those, whom the Husband Lord hugs close in His Embrace.
पोखि तुखारु न विआपई कंठि मिलिआ हरि नाहु ॥
ਮਨੁ​ਬੇਧਿਆ​ਚਰਨਾਰਬਿੰਦ​ਦਰਸਨਿ​ਲਗੜਾ​ਸਾਹੁ​॥​
(ਕਿਉਂਕਿ) ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ।
Their minds are transfixed by His Lotus Feet. They are attached to the Blessed Vision of the Lord's Darshan.
मनु बेधिआ चरनारबिंद दरसनि लगड़ा साहु ॥
ਓਟ​ਗੋਵਿੰਦ​ਗੋਪਾਲ​ਰਾਇ​ਸੇਵਾ​ਸੁਆਮੀ​ਲਾਹੁ​॥​
ਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ,
Seek the Protection of the Lord of the Universe; His service is truly profitable.
ओट गोविंद गोपाल राइ सेवा सुआमी लाहु ॥
ਬਿਖਿਆ​ਪੋਹਿ​ਨ​ਸਕਈ​ਮਿਲਿ​ਸਾਧੂ​ਗੁਣ​ਗਾਹੁ​॥​
ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਚੁੱਭੀ ਲਾਈ ਹੈ।
Corruption shall not touch you, when you join the Holy Saints and sing the Lord's Praises.
बिखिआ पोहि न सकई मिलि साधू गुण गाहु ॥
ਜਹ​ਤੇ​ਉਪਜੀ​ਤਹ​ਮਿਲੀ​ਸਚੀ​ਪ੍ਰੀਤਿ​ਸਮਾਹੁ​॥​
ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ।
From where it originated, there the soul is blended again. It is absorbed in the Love of the True Lord.
जह ते उपजी तह मिली सची प्रीति समाहु ॥
ਕਰੁ​ਗਹਿ​ਲੀਨੀ​ਪਾਰਬ੍ਰਹਮਿ​ਬਹੁੜਿ​ਨ​ਵਿਛੁੜੀਆਹੁ​॥​
ਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ ਤੋਂ) ਵਿੱਛੁੜਦੀ ਨਹੀਂ।
When the Supreme Lord God grasps someone's hand, he shall never again suffer separation from Him.
करु गहि लीनी पारब्रहमि बहुड़ि न विछुड़ीआहु ॥
ਬਾਰਿ​ਜਾਉ​ਲਖ​ਬੇਰੀਆ​ਹਰਿ​ਸਜਣੁ​ਅਗਮ​ਅਗਾਹੁ​॥​
(ਪਰ) ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ।
I am a sacrifice, 100,000 times, to the Lord, my Friend, the Unapproachable and Unfathomable.
बारि जाउ लख बेरीआ हरि सजणु अगम अगाहु ॥
ਸਰਮ​ਪਈ​ਨਾਰਾਇਣੈ​ਨਾਨਕ​ਦਰਿ​ਪਈਆਹੁ​॥​
ਹੇ ਨਾਨਕ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ।
Please preserve my honor, Lord; Nanak begs at Your Door.
सरम पई नाराइणै नानक दरि पईआहु ॥
ਪੋਖੁ​ਸੋੁਹੰਦਾ​ਸਰਬ​ਸੁਖ​ਜਿਸੁ​ਬਖਸੇ​ਵੇਪਰਵਾਹੁ​॥੧੧॥​
ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ॥੧੧॥
Poh is beautiful, and all comforts come to that one, whom the Carefree Lord has forgiven. ||11||
पोखु सुोहंदा सरब सुख जिसु बखसे वेपरवाहु ॥११॥
ਮਾਘਿ​ਮਜਨੁ​ਸੰਗਿ​ਸਾਧੂਆ​ਧੂੜੀ​ਕਰਿ​ਇਸਨਾਨੁ​॥​
ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ।
In the month of Maagh, let your cleansing bath be the dust of the Saadh Sangat, the Company of the Holy.
माघि मजनु संगि साधूआ धूड़ी करि इसनानु ॥
ਹਰਿ​ਕਾ​ਨਾਮੁ​ਧਿਆਇ​ਸੁਣਿ​ਸਭਨਾ​ਨੋ​ਕਰਿ​ਦਾਨੁ​॥​
(ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ,
Meditate and listen to the Name of the Lord, and give it to everyone.
हरि का नामु धिआइ सुणि सभना नो करि दानु ॥
ਜਨਮ​ਕਰਮ​ਮਲੁ​ਉਤਰੈ​ਮਨ​ਤੇ​ਜਾਇ​ਗੁਮਾਨੁ​॥​
(ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ।
In this way, the filth of lifetimes of karma shall be removed, and egotistical pride shall vanish from your mind.
जनम करम मलु उतरै मन ते जाइ गुमानु ॥