GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 134
Display Settings
Translations
ਨਾਨਕ​ਕੀ​ਪ੍ਰਭ​ਬੇਨਤੀ​ਪ੍ਰਭ​ਮਿਲਹੁ​ਪਰਾਪਤਿ​ਹੋਇ​॥​
ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ।
Nanak makes this prayer to God: "Please, come and unite me with Yourself."
नानक की प्रभ बेनती प्रभ मिलहु परापति होइ ॥
ਵੈਸਾਖੁ​ਸੁਹਾਵਾ​ਤਾਂ​ਲਗੈ​ਜਾ​ਸੰਤੁ​ਭੇਟੈ​ਹਰਿ​ਸੋਇ​॥੩॥​
(ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ॥੩॥
The month of Vaisaakh is beautiful and pleasant, when the Saint causes me to meet the Lord. ||3||
वैसाखु सुहावा तां लगै जा संतु भेटै हरि सोइ ॥३॥
ਹਰਿ​ਜੇਠਿ​ਜੁੜੰਦਾ​ਲੋੜੀਐ​ਜਿਸੁ​ਅਗੈ​ਸਭਿ​ਨਿਵੰਨਿ​॥​
ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ।
In the month of Jayt'h, the bride longs to meet with the Lord. All bow in humility before Him.
हरि जेठि जुड़ंदा लोड़ीऐ जिसु अगै सभि निवंनि ॥
ਹਰਿ​ਸਜਣ​ਦਾਵਣਿ​ਲਗਿਆ​ਕਿਸੈ​ਨ​ਦੇਈ​ਬੰਨਿ​॥​
ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)।
One who has grasped the hem of the robe of the Lord, the True Friend-no one can keep him in bondage.
हरि सजण दावणि लगिआ किसै न देई बंनि ॥
ਮਾਣਕ​ਮੋਤੀ​ਨਾਮੁ​ਪ੍ਰਭ​ਉਨ​ਲਗੈ​ਨਾਹੀ​ਸੰਨਿ​॥​
(ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤਿ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ।
God's Name is the Jewel, the Pearl. It cannot be stolen or taken away.
माणक मोती नामु प्रभ उन लगै नाही संनि ॥
ਰੰਗ​ਸਭੇ​ਨਾਰਾਇਣੈ​ਜੇਤੇ​ਮਨਿ​ਭਾਵੰਨਿ​॥​
ਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ।
In the Lord are all pleasures which please the mind.
रंग सभे नाराइणै जेते मनि भावंनि ॥
ਜੋ​ਹਰਿ​ਲੋੜੇ​ਸੋ​ਕਰੇ​ਸੋਈ​ਜੀਅ​ਕਰੰਨਿ​॥​
(ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।
As the Lord wishes, so He acts, and so His creatures act.
जो हरि लोड़े सो करे सोई जीअ करंनि ॥
ਜੋ​ਪ੍ਰਭਿ​ਕੀਤੇ​ਆਪਣੇ​ਸੇਈ​ਕਹੀਅਹਿ​ਧੰਨਿ​॥​
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ।
They alone are called blessed, whom God has made His Own.
जो प्रभि कीते आपणे सेई कहीअहि धंनि ॥
ਆਪਣ​ਲੀਆ​ਜੇ​ਮਿਲੈ​ਵਿਛੁੜਿ​ਕਿਉ​ਰੋਵੰਨਿ​॥​
(ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ?
If people could meet the Lord by their own efforts, why would they be crying out in the pain of separation?
आपण लीआ जे मिलै विछुड़ि किउ रोवंनि ॥
ਸਾਧੂ​ਸੰਗੁ​ਪਰਾਪਤੇ​ਨਾਨਕ​ਰੰਗ​ਮਾਣੰਨਿ​॥​
ਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ।
Meeting Him in the Saadh Sangat, the Company of the Holy, O Nanak, celestial bliss is enjoyed.
साधू संगु परापते नानक रंग माणंनि ॥
ਹਰਿ​ਜੇਠੁ​ਰੰਗੀਲਾ​ਤਿਸੁ​ਧਣੀ​ਜਿਸ​ਕੈ​ਭਾਗੁ​ਮਥੰਨਿ​॥੪॥​
ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ ॥੪॥
In the month of Jayt'h, the playful Husband Lord meets her, upon whose forehead such good destiny is recorded. ||4||
हरि जेठु रंगीला तिसु धणी जिस कै भागु मथंनि ॥४॥
ਆਸਾੜੁ​ਤਪੰਦਾ​ਤਿਸੁ​ਲਗੈ​ਹਰਿ​ਨਾਹੁ​ਨ​ਜਿੰਨਾ​ਪਾਸਿ​॥​
ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ,`
The month of Aasaarh seems burning hot, to those who are not close to their Husband Lord.
आसाड़ु तपंदा तिसु लगै हरि नाहु न जिंना पासि ॥
ਜਗਜੀਵਨ​ਪੁਰਖੁ​ਤਿਆਗਿ​ਕੈ​ਮਾਣਸ​ਸੰਦੀ​ਆਸ​॥​
ਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।
They have forsaken God the Primal Being, the Life of the World, and they have come to rely upon mere mortals.
जगजीवन पुरखु तिआगि कै माणस संदी आस ॥
ਦੁਯੈ​ਭਾਇ​ਵਿਗੁਚੀਐ​ਗਲਿ​ਪਈਸੁ​ਜਮ​ਕੀ​ਫਾਸ​॥​
(ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ)।
In the love of duality, the soul-bride is ruined; around her neck she wears the noose of Death.
दुयै भाइ विगुचीऐ गलि पईसु जम की फास ॥
ਜੇਹਾ​ਬੀਜੈ​ਸੋ​ਲੁਣੈ​ਮਥੈ​ਜੋ​ਲਿਖਿਆਸੁ​॥​
(ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ।
As you plant, so shall you harvest; your destiny is recorded on your forehead.
जेहा बीजै सो लुणै मथै जो लिखिआसु ॥
ਰੈਣਿ​ਵਿਹਾਣੀ​ਪਛੁਤਾਣੀ​ਉਠਿ​ਚਲੀ​ਗਈ​ਨਿਰਾਸ​॥​
(ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ।
The life-night passes away, and in the end, one comes to regret and repent, and then depart with no hope at all.
रैणि विहाणी पछुताणी उठि चली गई निरास ॥
ਜਿਨ​ਕੌ​ਸਾਧੂ​ਭੇਟੀਐ​ਸੋ​ਦਰਗਹ​ਹੋਇ​ਖਲਾਸੁ​॥​
ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ)।
Those who meet with the Holy Saints are liberated in the Court of the Lord.
जिन कौ साधू भेटीऐ सो दरगह होइ खलासु ॥
ਕਰਿ​ਕਿਰਪਾ​ਪ੍ਰਭ​ਆਪਣੀ​ਤੇਰੇ​ਦਰਸਨ​ਹੋਇ​ਪਿਆਸ​॥​
ਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈ-ਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ,
Show Your Mercy to me, O God; I am thirsty for the Blessed Vision of Your Darshan.
करि किरपा प्रभ आपणी तेरे दरसन होइ पिआस ॥
ਪ੍ਰਭ​ਤੁਧੁ​ਬਿਨੁ​ਦੂਜਾ​ਕੋ​ਨਹੀ​ਨਾਨਕ​ਕੀ​ਅਰਦਾਸਿ​॥​
(ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ।
Without You, God, there is no other at all. This is Nanak's humble prayer.
प्रभ तुधु बिनु दूजा को नही नानक की अरदासि ॥
ਆਸਾੜੁ​ਸੁਹੰਦਾ​ਤਿਸੁ​ਲਗੈ​ਜਿਸੁ​ਮਨਿ​ਹਰਿ​ਚਰਣ​ਨਿਵਾਸ​॥੫॥​
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ॥੫॥
The month of Aasaarh is pleasant, when the Feet of the Lord abide in the mind. ||5||
आसाड़ु सुहंदा तिसु लगै जिसु मनि हरि चरण निवास ॥५॥
ਸਾਵਣਿ​ਸਰਸੀ​ਕਾਮਣੀ​ਚਰਨ​ਕਮਲ​ਸਿਉ​ਪਿਆਰੁ​॥​
ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।
In the month of Saawan, the soul-bride is happy, if she falls in love with the Lotus Feet of the Lord.
सावणि सरसी कामणी चरन कमल सिउ पिआरु ॥
ਮਨੁ​ਤਨੁ​ਰਤਾ​ਸਚ​ਰੰਗਿ​ਇਕੋ​ਨਾਮੁ​ਅਧਾਰੁ​॥​
ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।
Her mind and body are imbued with the Love of the True One; His Name is her only Support.
मनु तनु रता सच रंगि इको नामु अधारु ॥
ਬਿਖਿਆ​ਰੰਗ​ਕੂੜਾਵਿਆ​ਦਿਸਨਿ​ਸਭੇ​ਛਾਰੁ​॥​
ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ।
The pleasures of corruption are false. All that is seen shall turn to ashes.
बिखिआ रंग कूड़ाविआ दिसनि सभे छारु ॥
ਹਰਿ​ਅੰਮ੍ਰਿਤ​ਬੂੰਦ​ਸੁਹਾਵਣੀ​ਮਿਲਿ​ਸਾਧੂ​ਪੀਵਣਹਾਰੁ​॥​
(ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।
The drops of the Lord's Nectar are so beautiful! Meeting the Holy Saint, we drink these in.
हरि अंम्रित बूंद सुहावणी मिलि साधू पीवणहारु ॥
ਵਣੁ​ਤਿਣੁ​ਪ੍ਰਭ​ਸੰਗਿ​ਮਉਲਿਆ​ਸੰਮ੍ਰਥ​ਪੁਰਖ​ਅਪਾਰੁ​॥​
ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ,
The forests and the meadows are rejuvenated and refreshed with the Love of God, the All-powerful, Infinite Primal Being.
वणु तिणु प्रभ संगि मउलिआ संम्रथ पुरख अपारु ॥
ਹਰਿ​ਮਿਲਣੈ​ਨੋ​ਮਨੁ​ਲੋਚਦਾ​ਕਰਮਿ​ਮਿਲਾਵਣਹਾਰੁ​॥​
ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ।
My mind yearns to meet the Lord. If only He would show His Mercy, and unite me with Himself!
हरि मिलणै नो मनु लोचदा करमि मिलावणहारु ॥
ਜਿਨੀ​ਸਖੀਏ​ਪ੍ਰਭੁ​ਪਾਇਆ​ਹੰਉ​ਤਿਨ​ਕੈ​ਸਦ​ਬਲਿਹਾਰ​॥​
ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
Those brides who have obtained God-I am forever a sacrifice to them.
जिनी सखीए प्रभु पाइआ हंउ तिन कै सद बलिहार ॥
ਨਾਨਕ​ਹਰਿ​ਜੀ​ਮਇਆ​ਕਰਿ​ਸਬਦਿ​ਸਵਾਰਣਹਾਰੁ​॥​
ਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ।
O Nanak, when the Dear Lord shows kindness, He adorns His bride with the Word of His Shabad.
नानक हरि जी मइआ करि सबदि सवारणहारु ॥
ਸਾਵਣੁ​ਤਿਨਾ​ਸੁਹਾਗਣੀ​ਜਿਨ​ਰਾਮ​ਨਾਮੁ​ਉਰਿ​ਹਾਰੁ​॥੬॥​
ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ ॥੬॥
Saawan is delightful for those happy soul-brides whose hearts are adorned with the Necklace of the Lord's Name. ||6||
सावणु तिना सुहागणी जिन राम नामु उरि हारु ॥६॥
ਭਾਦੁਇ​ਭਰਮਿ​ਭੁਲਾਣੀਆ​ਦੂਜੈ​ਲਗਾ​ਹੇਤੁ​॥​
(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ।
In the month of Bhaadon, she is deluded by doubt, because of her attachment to duality.
भादुइ भरमि भुलाणीआ दूजै लगा हेतु ॥
ਲਖ​ਸੀਗਾਰ​ਬਣਾਇਆ​ਕਾਰਜਿ​ਨਾਹੀ​ਕੇਤੁ​॥​
ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ।
She may wear thousands of ornaments, but they are of no use at all.
लख सीगार बणाइआ कारजि नाही केतु ॥
ਜਿਤੁ​ਦਿਨਿ​ਦੇਹ​ਬਿਨਸਸੀ​ਤਿਤੁ​ਵੇਲੈ​ਕਹਸਨਿ​ਪ੍ਰੇਤੁ​॥​
ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ)।
On that day when the body perishes-at that time, she becomes a ghost.
जितु दिनि देह बिनससी तितु वेलै कहसनि प्रेतु ॥
ਪਕੜਿ​ਚਲਾਇਨਿ​ਦੂਤ​ਜਮ​ਕਿਸੈ​ਨ​ਦੇਨੀ​ਭੇਤੁ​॥​
ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ)।
The Messenger of Death seizes and holds her, and does not tell anyone his secret.
पकड़ि चलाइनि दूत जम किसै न देनी भेतु ॥
ਛਡਿ​ਖੜੋਤੇ​ਖਿਨੈ​ਮਾਹਿ​ਜਿਨ​ਸਿਉ​ਲਗਾ​ਹੇਤੁ​॥​
(ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ।
And her loved ones-in an instant, they move on, leaving her all alone.
छडि खड़ोते खिनै माहि जिन सिउ लगा हेतु ॥
ਹਥ​ਮਰੋੜੈ​ਤਨੁ​ਕਪੇ​ਸਿਆਹਹੁ​ਹੋਆ​ਸੇਤੁ​॥​
(ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ)।
She wrings her hands, her body writhes in pain, and she turns from black to white.
हथ मरोड़ै तनु कपे सिआहहु होआ सेतु ॥
ਜੇਹਾ​ਬੀਜੈ​ਸੋ​ਲੁਣੈ​ਕਰਮਾ​ਸੰਦੜਾ​ਖੇਤੁ​॥​
ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ)।
As she has planted, so does she harvest; such is the field of karma.
जेहा बीजै सो लुणै करमा संदड़ा खेतु ॥
ਨਾਨਕ​ਪ੍ਰਭ​ਸਰਣਾਗਤੀ​ਚਰਣ​ਬੋਹਿਥ​ਪ੍ਰਭ​ਦੇਤੁ​॥​
ਹੇ ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ
Nanak seeks God's Sanctuary; God has given him the Boat of His Feet.
नानक प्रभ सरणागती चरण बोहिथ प्रभ देतु ॥
ਸੇ​ਭਾਦੁਇ​ਨਰਕਿ​ਨ​ਪਾਈਅਹਿ​ਗੁਰੁ​ਰਖਣ​ਵਾਲਾ​ਹੇਤੁ​॥੭॥​
ਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ ॥੭॥
Those who love the Guru, the Protector and Savior, in Bhaadon, shall not be thrown down into hell. ||7||
से भादुइ नरकि न पाईअहि गुरु रखण वाला हेतु ॥७॥
ਅਸੁਨਿ​ਪ੍ਰੇਮ​ਉਮਾਹੜਾ​ਕਿਉ​ਮਿਲੀਐ​ਹਰਿ​ਜਾਇ​॥​
ਹੇ ਮਾਂ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ।
In the month of Assu, my love for the Lord overwhelms me. How can I go and meet the Lord?
असुनि प्रेम उमाहड़ा किउ मिलीऐ हरि जाइ ॥