GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1278
Display Settings
Translations
ਗੁਰ​ਕੈ​ਸਬਦਿ​ਰਹਿਆ​ਭਰਪੂਰਿ​॥੭॥​
ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਉਹ ਹਰ ਥਾਂ ਵਿਆਪਕ ਦਿੱਸਦਾ ਹੈ ॥੭॥
Through the Word of the Guru's Shabad, He is pervading and permeating everywhere. ||7||
गुर कै सबदि रहिआ भरपूरि ॥७॥
ਆਪੇ​ਬਖਸੇ​ਦੇਇ​ਪਿਆਰੁ​॥​
(ਜਿਸ ਮਨੁੱਖ ਉਤੇ ਪ੍ਰਭੂ) ਆਪ ਹੀ ਬਖ਼ਸ਼ਸ਼ ਕਰਦਾ ਹੈ, (ਉਸ ਨੂੰ ਆਪਣੇ) ਪਿਆਰ (ਦੀ ਦਾਤ) ਦੇਂਦਾ ਹੈ।
God Himself forgives, and bestows His Love.
आपे बखसे देइ पिआरु ॥
ਹਉਮੈ​ਰੋਗੁ​ਵਡਾ​ਸੰਸਾਰਿ​॥​
(ਉਂਞ ਤਾਂ) ਜਗਤ ਵਿਚ ਹਉਮੈ ਦਾ ਬੜਾ ਭਾਰੀ ਰੋਗ ਹੈ।
The world is suffering from the terrible disease of egotism.
हउमै रोगु वडा संसारि ॥
ਗੁਰ​ਕਿਰਪਾ​ਤੇ​ਏਹੁ​ਰੋਗੁ​ਜਾਇ​॥​
ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰੋਂ) ਇਹ ਰੋਗ ਦੂਰ ਹੁੰਦਾ ਹੈ,
By Guru's Grace, this disease is cured.
गुर किरपा ते एहु रोगु जाइ ॥
ਨਾਨਕ​ਸਾਚੇ​ਸਾਚਿ​ਸਮਾਇ​॥੮॥੧॥੩॥੫॥੮॥​
ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੮॥੧॥੩॥੫॥੮॥
O Nanak, through the Truth, the mortal remains immersed in the True Lord. ||8||1||3||5||8||
नानक साचे साचि समाइ ॥८॥१॥३॥५॥८॥
ਰਾਗੁ​ਮਲਾਰ​ਛੰਤ​ਮਹਲਾ​੫​॥​
ਰਾਗ ਮਲਾਰ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
Raag Malaar, Chhant, Fifth Mahalaa:
रागु मलार छंत महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਪ੍ਰੀਤਮ​ਪ੍ਰੇਮ​ਭਗਤਿ​ਕੇ​ਦਾਤੇ​॥​
ਪ੍ਰੀਤਮ ਪ੍ਰਭੂ ਜੀ (ਆਪਣੇ ਭਗਤਾਂ ਨੂੰ) ਪਿਆਰ ਦੀ ਦਾਤ ਦੇਣ ਵਾਲੇ ਹਨ, ਭਗਤੀ ਦੀ ਦਾਤ ਦੇਣ ਵਾਲੇ ਹਨ।
My Beloved Lord is the Giver of loving devotional worship.
प्रीतम प्रेम भगति के दाते ॥
ਅਪਨੇ​ਜਨ​ਸੰਗਿ​ਰਾਤੇ​॥​
ਪ੍ਰਭੂ ਜੀ ਆਪਣੇ ਸੇਵਕਾਂ ਨਾਲ ਰੱਤੇ ਰਹਿੰਦੇ ਹਨ,
His humble servants are imbued with His Love.
अपने जन संगि राते ॥
ਜਨ​ਸੰਗਿ​ਰਾਤੇ​ਦਿਨਸੁ​ਰਾਤੇ​ਇਕ​ਨਿਮਖ​ਮਨਹੁ​ਨ​ਵੀਸਰੈ​॥​
ਦਿਨ ਰਾਤ ਆਪਣੇ ਸੇਵਕਾਂ ਨਾਲ ਰੱਤੇ ਰਹਿੰਦੇ ਹਨ। ਪ੍ਰਭੂ (ਆਪਣੇ ਸੇਵਕਾਂ ਦੇ) ਮਨ ਤੋਂ ਅੱਖ ਝਮਕਣ ਜਿਤਨੇ ਸਮੇਂ ਲਈ ਭੀ ਨਹੀਂ ਭੁੱਲਦਾ।
He is imbued with His servants, day and night; He does not forget them from His Mind, even for an instant.
जन संगि राते दिनसु राते इक निमख मनहु न वीसरै ॥
ਗੋਪਾਲ​ਗੁਣ​ਨਿਧਿ​ਸਦਾ​ਸੰਗੇ​ਸਰਬ​ਗੁਣ​ਜਗਦੀਸਰੈ​॥​
ਜਗਤ ਦਾ ਪਾਲਣਹਾਰ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਦਾ (ਸਭ ਜੀਵਾਂ ਦੇ) ਨਾਲ ਹੈ, ਜਗਤ ਦੇ ਮਾਲਕ ਪ੍ਰਭੂ ਵਿਚ ਸਾਰੇ ਹੀ ਗੁਣ ਹਨ।
He is the Lord of the World, the Treasure of virtue; He is always with me. All glorious virtues belong to the Lord of the Universe.
गोपाल गुण निधि सदा संगे सरब गुण जगदीसरै ॥
ਮਨੁ​ਮੋਹਿ​ਲੀਨਾ​ਚਰਨ​ਸੰਗੇ​ਨਾਮ​ਰਸਿ​ਜਨ​ਮਾਤੇ​॥​
ਪ੍ਰਭੂ ਆਪਣੇ ਜਨਾਂ ਦਾ ਮਨ ਆਪਣੇ ਚਰਨਾਂ ਨਾਲ ਮਸਤ ਕਰੀ ਰੱਖਦਾ ਹੈ। (ਉਸ ਦੇ) ਸੇਵਕ (ਉਸ ਦੇ ਨਾਮ ਦੇ ਸੁਆਦ ਵਿਚ ਮਗਨ ਰਹਿੰਦੇ ਹਨ।
With His Feet, He has fascinated my mind; as His humble servant, I am intoxicated with love for His Name.
मनु मोहि लीना चरन संगे नाम रसि जन माते ॥
ਨਾਨਕ​ਪ੍ਰੀਤਮ​ਕ੍ਰਿਪਾਲ​ਸਦਹੂੰ​ਕਿਨੈ​ਕੋਟਿ​ਮਧੇ​ਜਾਤੇ​॥੧॥​
ਹੇ ਨਾਨਕ! ਪ੍ਰੀਤਮ ਪ੍ਰਭੂ ਸਦਾ ਹੀ ਦਇਆ ਦਾ ਘਰ ਹੈ। ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ (ਉਸ ਨਾਲ) ਡੂੰਘੀ ਸਾਂਝ ਬਣਾਈ ਹੈ ॥੧॥
O Nanak, my Beloved is forever Merciful; out of millions, hardly anyone realizes Him. ||1||
नानक प्रीतम क्रिपाल सदहूं किनै कोटि मधे जाते ॥१॥
ਪ੍ਰੀਤਮ​ਤੇਰੀ​ਗਤਿ​ਅਗਮ​ਅਪਾਰੇ​॥​
ਹੇ ਪ੍ਰੀਤਮ ਪ੍ਰਭੂ! ਤੇਰੀ ਉੱਚੀ ਆਤਮਕ ਅਵਸਥਾ ਅਪਹੁੰਚ ਹੈ ਬੇਅੰਤ ਹੈ।
O Beloved, Your state is inaccessible and infinite.
प्रीतम तेरी गति अगम अपारे ॥
ਮਹਾ​ਪਤਿਤ​ਤੁਮੑ​ਤਾਰੇ​॥​
ਵੱਡੇ ਵੱਡੇ ਪਾਪੀਆਂ ਨੂੰ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਆ ਰਿਹਾ ਹੈਂ।
You save even the worst sinners.
महा पतित तुम तारे ॥
ਪਤਿਤ​ਪਾਵਨ​ਭਗਤਿ​ਵਛਲ​ਕ੍ਰਿਪਾ​ਸਿੰਧੁ​ਸੁਆਮੀਆ​॥​
ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਸਮੁੰਦਰ ਹੈਂ।
He is the Purifier of sinners, the Lover of His devotees, the Ocean of mercy, our Lord and Master.
पतित पावन भगति वछल क्रिपा सिंधु सुआमीआ ॥
ਸੰਤਸੰਗੇ​ਭਜੁ​ਨਿਸੰਗੇ​ਰਂਉ​ਸਦਾ​ਅੰਤਰਜਾਮੀਆ​॥​
(ਹੇ ਮਨ!) ਸਾਧ ਸੰਗਤ ਵਿਚ (ਟਿੱਕ ਕੇ) ਝਾਕਾ ਲਾਹ ਕੇ, ਉਸ ਅੰਤਰਜਾਮੀ ਪ੍ਰਭੂ ਦਾ ਸਦਾ ਭਜਨ ਕਰਿਆ ਕਰ, ਸਿਮਰਨ ਕਰਿਆ ਕਰ।
In the Society of the Saints, vibrate and meditate on Him with commitment forever; He is the Inner-knower, the Searcher of hearts.
संतसंगे भजु निसंगे रंउ सदा अंतरजामीआ ॥
ਕੋਟਿ​ਜਨਮ​ਭ੍ਰਮੰਤ​ਜੋਨੀ​ਤੇ​ਨਾਮ​ਸਿਮਰਤ​ਤਾਰੇ​॥​
ਜਿਹੜੇ ਜੀਵ ਕ੍ਰੋੜਾਂ ਜਨਮਾਂ ਜੂਨਾਂ ਵਿਚ ਭਟਕਦੇ ਫਿਰਦੇ ਸਨ, ਉਹ ਪ੍ਰਭੂ ਦਾ ਨਾਮ ਸਿਮਰਦਿਆਂ (ਜੂਨਾਂ ਦੇ ਗੇੜ ਵਿਚੋਂ) ਪਾਰ ਲੰਘਾ ਲਏ ਗਏ।
Those who wander in reincarnation through millions of births, are saved and carried across, by meditating in remembrance on the Naam.
कोटि जनम भ्रमंत जोनी ते नाम सिमरत तारे ॥
ਨਾਨਕ​ਦਰਸ​ਪਿਆਸ​ਹਰਿ​ਜੀਉ​ਆਪਿ​ਲੇਹੁ​ਸਮੑਾਰੇ​॥੨॥​
ਹੇ ਨਾਨਕ! ਹੇ ਪ੍ਰਭੂ ਜੀ! (ਮੈਨੂੰ) ਤੇਰੇ ਦਰਸਨ ਦੀ ਤਾਂਘ ਹੈ, ਮੈਨੂੰ ਆਪਣਾ ਬਣਾ ਲਵੋ ॥੨॥
Nanak is thirsty for the Blessed Vision of Your Darshan, O Dear Lord; please take care of him. ||2||
नानक दरस पिआस हरि जीउ आपि लेहु समारे ॥२॥
ਹਰਿ​ਚਰਨ​ਕਮਲ​ਮਨੁ​ਲੀਨਾ​॥​
ਹੇ ਹਰੀ! (ਮਿਹਰ ਕਰ, ਮੇਰਾ) ਮਨ ਤੇਰੇ ਸੋਹਣੇ ਚਰਨਾਂ ਵਿਚ ਲੀਨ ਰਹੇ।
My mind is absorbed in the Lotus Feet of the Lord.
हरि चरन कमल मनु लीना ॥
ਪ੍ਰਭ​ਜਲ​ਜਨ​ਤੇਰੇ​ਮੀਨਾ​॥​
ਹੇ ਪ੍ਰਭੂ! ਤੂੰ ਪਾਣੀ ਹੈਂ, ਤੇਰੇ ਸੇਵਕ (ਪਾਣੀ ਦੀਆਂ) ਮੱਛੀਆਂ ਹਨ (ਤੈਥੋਂ ਵਿਛੁੜ ਕੇ ਜੀਉ ਨਹੀਂ ਸਕਦੇ)।
O God, You are the water; Your humble servants are fish.
प्रभ जल जन तेरे मीना ॥
ਜਲ​ਮੀਨ​ਪ੍ਰਭ​ਜੀਉ​ਏਕ​ਤੂਹੈ​ਭਿੰਨ​ਆਨ​ਨ​ਜਾਨੀਐ​॥​
ਹੇ ਪ੍ਰਭੂ ਜੀ! ਪਾਣੀ ਤੇ ਮੱਛੀਆਂ ਤੂੰ ਆਪ ਹੀ ਆਪ ਹੈਂ, (ਤੈਥੋਂ) ਵਖਰਾ ਕੋਈ ਹੋਰ ਨਹੀਂ ਜਾਣਿਆ ਜਾ ਸਕਦਾ।
O Dear God, You alone are the water and the fish. I know that there is no difference between the two.
जल मीन प्रभ जीउ एक तूहै भिंन आन न जानीऐ ॥
ਗਹਿ​ਭੁਜਾ​ਲੇਵਹੁ​ਨਾਮੁ​ਦੇਵਹੁ​ਤਉ​ਪ੍ਰਸਾਦੀ​ਮਾਨੀਐ​॥​
ਹੇ ਪ੍ਰਭੂ! (ਮੇਰੀ) ਬਾਂਹ ਫੜ ਲੈ (ਮੈਨੂੰ ਆਪਣਾ) ਨਾਮ ਦੇਹ। ਤੇਰੀ ਮਿਹਰ ਨਾਲ ਹੀ (ਤੇਰੇ ਦਰ ਤੇ) ਆਦਰ ਪਾ ਸਕੀਦਾ ਹੈ।
Please take hold of my arm and bless me with Your Name. I am honored only by Your Grace.
गहि भुजा लेवहु नामु देवहु तउ प्रसादी मानीऐ ॥
ਭਜੁ​ਸਾਧਸੰਗੇ​ਏਕ​ਰੰਗੇ​ਕ੍ਰਿਪਾਲ​ਗੋਬਿਦ​ਦੀਨਾ​॥​
ਸਾਧ ਸੰਗਤ ਵਿਚ (ਟਿਕ ਕੇ) ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ (ਉਸਦਾ) ਭਜਨ ਕਰਿਆ ਕਰ।
In the Saadh Sangat, the Company of the Holy, vibrate and meditate with love on the One Lord of the Universe, who is Merciful to the meek.
भजु साधसंगे एक रंगे क्रिपाल गोबिद दीना ॥
ਅਨਾਥ​ਨੀਚ​ਸਰਣਾਇ​ਨਾਨਕ​ਕਰਿ​ਮਇਆ​ਅਪੁਨਾ​ਕੀਨਾ​॥੩॥​
ਹੇ ਨਾਨਕ! ਸਰਨ ਆਏ ਨਿਖਸਮਿਆਂ ਤੇ ਨੀਚਾਂ ਨੂੰ ਭੀ ਮਿਹਰ ਕਰ ਕੇ ਪ੍ਰਭੂ ਆਪਣਾ ਬਣਾ ਲੈਂਦਾ ਹੈ ॥੩॥
Nanak, the lowly and helpless, seeks the Sanctuary of the Lord, who in His Kindness has made him His Own. ||3||
अनाथ नीच सरणाइ नानक करि मइआ अपुना कीना ॥३॥
ਆਪਸ​ਕਉ​ਆਪੁ​ਮਿਲਾਇਆ​॥​
ਪ੍ਰਭੂ ਆਪਣੇ ਆਪ ਨੂੰ ਆਪਣਾ ਆਪ (ਹੀ) ਮਿਲਾਂਦਾ ਹੈ। (ਕਿਉਂਕਿ ਜੀਵਾਂ ਵਿਚ ਭੀ ਉਹ ਆਪ ਹੀ ਹੈ ਅਤੇ ਜੀਵਾਂ ਨੂੰ ਆਪਣੇ ਨਾਲ ਮਿਲਾਣ ਵਾਲਾ ਭੀ ਉਹ ਆਪ ਹੀ ਹੈ।)
He unites us with Himself.
आपस कउ आपु मिलाइआ ॥
ਭ੍ਰਮ​ਭੰਜਨ​ਹਰਿ​ਰਾਇਆ​॥​
ਪ੍ਰਭੂ ਪਾਤਿਸ਼ਾਹ (ਜੀਵਾਂ ਦੀ) ਭਟਕਣਾ ਦੂਰ ਕਰਨ ਵਾਲਾ ਹੈ।
Our Sovereign Lord King is the Destroyer of fear.
भ्रम भंजन हरि राइआ ॥
ਆਚਰਜ​ਸੁਆਮੀ​ਅੰਤਰਜਾਮੀ​ਮਿਲੇ​ਗੁਣ​ਨਿਧਿ​ਪਿਆਰਿਆ​॥​
ਮਾਲਕ-ਪ੍ਰਭੂ ਅਸਚਰਜ-ਰੂਪ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਨ੍ਹਾਂ ਆਪਣੇ ਪਿਆਰਿਆਂ ਨੂੰ ਮਿਲ ਪੈਂਦਾ ਹੈ,
My Wondrous Lord and Master is the Inner-knower, the Searcher of hearts. My Beloved, the Treasure of virtue, has met me.
आचरज सुआमी अंतरजामी मिले गुण निधि पिआरिआ ॥
ਮਹਾ​ਮੰਗਲ​ਸੂਖ​ਉਪਜੇ​ਗੋਬਿੰਦ​ਗੁਣ​ਨਿਤ​ਸਾਰਿਆ​॥​
ਉਹ ਸਦਾ ਉਸ ਗੋਬਿੰਦ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦੇ ਹਨ, ਉਹਨਾਂ ਦੇ ਅੰਦਰ ਮਹਾਨ ਖ਼ੁਸ਼ੀਆਂ ਮਹਾਨ ਸੁਖ ਪੈਦਾ ਹੋ ਜਾਂਦੇ ਹਨ।
Supreme happiness and peace well up, as I cherish the Glorious Virtues of the Lord of the Universe.
महा मंगल सूख उपजे गोबिंद गुण नित सारिआ ॥
ਮਿਲਿ​ਸੰਗਿ​ਸੋਹੇ​ਦੇਖਿ​ਮੋਹੇ​ਪੁਰਬਿ​ਲਿਖਿਆ​ਪਾਇਆ​॥​
ਪਰ, ਪੂਰਬਲੇ ਜਨਮ ਵਿਚ (ਪ੍ਰਾਪਤੀ ਦਾ ਲੇਖ) ਲਿਖਿਆ (ਜਿਨ੍ਹਾਂ ਦੇ ਮੱਥੇ ਉੱਤੇ) ਉੱਘੜ ਪਿਆ, ਉਹ ਪ੍ਰਭੂ ਨਾਲ ਮਿਲ ਕੇ ਸੋਹਣੇ ਜੀਵਨ ਵਾਲੇ ਬਣ ਗਏ, ਉਹ ਉਸ ਦਾ ਦਰਸਨ ਕਰ ਕੇ ਉਸ ਵਿਚ ਮਗਨ ਹੋ ਗਏ।
Meeting with Him, I am embellished and exalted; gazing on Him, I am fascinated, and I realize my pre-ordained destiny.
मिलि संगि सोहे देखि मोहे पुरबि लिखिआ पाइआ ॥
ਬਿਨਵੰਤਿ​ਨਾਨਕ​ਸਰਨਿ​ਤਿਨ​ਕੀ​ਜਿਨੑੀ​ਹਰਿ​ਹਰਿ​ਧਿਆਇਆ​॥੪॥੧॥​
ਨਾਨਕ ਬੇਨਤੀ ਕਰਦਾ ਹੈ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਧਿਆਨ ਧਰਿਆ ਹੈ, ਮੈਂ ਉਹਨਾਂ ਦੀ ਸਰਨ ਪੈਂਦਾ ਹਾਂ ॥੪॥੧॥
Prays Nanak, I seek the Sanctuary of those who meditate on the Lord, Har, Har. ||4||1||
बिनवंति नानक सरनि तिन की जिनी हरि हरि धिआइआ ॥४॥१॥
ਵਾਰ​ਮਲਾਰ​ਕੀ​ਮਹਲਾ​੧​ਰਾਣੇ​ਕੈਲਾਸ​ਤਥਾ​ਮਾਲਦੇ​ਕੀ​ਧੁਨਿ​॥​
ਰਾਗ ਮਲਾਰ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ।
Vaar Of Malaar, First Mahalaa, Sung To The Tune Of Rana Kailaash And Malda:
वार मलार की महला १ राणे कैलास तथा मालदे की धुनि ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਲੋਕ​ਮਹਲਾ​੩​॥​
ਗੁਰੂ ਅਮਰਦਾਸ ਜੀ ਦੇ ਸਲੋਕ।
Shalok, Third Mahalaa:
सलोक महला ३ ॥
ਗੁਰਿ​ਮਿਲਿਐ​ਮਨੁ​ਰਹਸੀਐ​ਜਿਉ​ਵੁਠੈ​ਧਰਣਿ​ਸੀਗਾਰੁ​॥​
ਜੇ ਗੁਰੂ ਮਿਲ ਪਏ ਤਾਂ ਮਨ ਖਿੜ ਪੈਂਦਾ ਹੈ ਜਿਵੇਂ ਮੀਂਹ ਪਿਆਂ ਧਰਤੀ ਦੀ ਸਜਾਵਟ ਬਣ ਜਾਂਦੀ ਹੈ,
Meeting with the Guru, the mind is delighted, like the earth embellished by the rain.
गुरि मिलिऐ मनु रहसीऐ जिउ वुठै धरणि सीगारु ॥
ਸਭ​ਦਿਸੈ​ਹਰੀਆਵਲੀ​ਸਰ​ਭਰੇ​ਸੁਭਰ​ਤਾਲ​॥​
ਸਾਰੀ (ਧਰਤੀ) ਹਰੀ ਹੀ ਹਰੀ ਦਿੱਸਦੀ ਹੈ ਸਰੋਵਰ ਤੇ ਤਲਾਬ ਨਕਾ ਨਕ ਪਾਣੀ ਨਾਲ ਭਰ ਜਾਂਦੇ ਹਨ।
Everything becomes green and lush; the pools and ponds are filled to overflowing.
सभ दिसै हरीआवली सर भरे सुभर ताल ॥
ਅੰਦਰੁ​ਰਚੈ​ਸਚ​ਰੰਗਿ​ਜਿਉ​ਮੰਜੀਠੈ​ਲਾਲੁ​॥​
(ਇਸੇ ਤਰ੍ਹਾਂ ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ) ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿਚ ਰਚ ਜਾਂਦਾ ਹੈ ਤੇ ਮਜੀਠ ਵਾਂਗ ਰੱਤਾ (ਪੱਕੇ ਪਿਆਰ-ਰੰਗ ਵਾਲਾ ਹੋ) ਜਾਂਦਾ ਹੈ,
The inner self is imbued with the deep crimson color of love for the True Lord.
अंदरु रचै सच रंगि जिउ मंजीठै लालु ॥
ਕਮਲੁ​ਵਿਗਸੈ​ਸਚੁ​ਮਨਿ​ਗੁਰ​ਕੈ​ਸਬਦਿ​ਨਿਹਾਲੁ​॥​
ਉਸ ਦਾ ਹਿਰਦਾ-ਕਉਲ ਖਿੜ ਪੈਂਦਾ ਹੈ, ਸੱਚਾ ਪ੍ਰਭੂ (ਉਸ ਦੇ) ਮਨ ਵਿਚ (ਆ ਵੱਸਦਾ ਹੈ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਪ੍ਰਸੰਨ ਰਹਿੰਦਾ ਹੈ।
The heart-lotus blossoms forth and the mind becomes true; through the Word of the Guru's Shabad, it is ecstatic and exalted.
कमलु विगसै सचु मनि गुर कै सबदि निहालु ॥