GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1267
Display Settings
Translations
ਜਬ​ਪ੍ਰਿਅ​ਆਇ​ਬਸੇ​ਗ੍ਰਿਹਿ​ਆਸਨਿ​ਤਬ​ਹਮ​ਮੰਗਲੁ​ਗਾਇਆ​॥​
ਹੇ ਸਖੀ! ਜਦੋਂ ਤੋਂ ਪਿਆਰੇ ਪ੍ਰਭੂ ਜੀ ਮੇਰੇ ਹਿਰਦੇ-ਘਰ ਵਿਚ ਆ ਵੱਸੇ ਹਨ, ਮੇਰੇ ਹਿਰਦੇ-ਤਖ਼ਤ ਉੱਤੇ ਆ ਬੈਠੇ ਹਨ, ਤਦੋਂ ਤੋਂ ਮੈਂ ਉਸੇ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੀ ਹਾਂ।
When my Beloved came to live in my house, I began to sing the songs of bliss.
जब प्रिअ आइ बसे ग्रिहि आसनि तब हम मंगलु गाइआ ॥
ਮੀਤ​ਸਾਜਨ​ਮੇਰੇ​ਭਏ​ਸੁਹੇਲੇ​ਪ੍ਰਭੁ​ਪੂਰਾ​ਗੁਰੂ​ਮਿਲਾਇਆ​॥੩॥​
ਗੁਰੂ ਨੇ ਮੈਨੂੰ ਪੂਰਨ ਪ੍ਰਭੂ ਮਿਲਾ ਦਿੱਤਾ ਹੈ, ਮੇਰੇ ਇੰਦ੍ਰੇ ਸੌਖੇ (ਸ਼ਾਂਤ) ਹੋ ਗਏ ਹਨ ॥੩॥
My friends and companions are happy; God leads me to meet the Perfect Guru. ||3||
मीत साजन मेरे भए सुहेले प्रभु पूरा गुरू मिलाइआ ॥३॥
ਸਖੀ​ਸਹੇਲੀ​ਭਏ​ਅਨੰਦਾ​ਗੁਰਿ​ਕਾਰਜ​ਹਮਰੇ​ਪੂਰੇ​॥​
ਗੁਰੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੀਆਂ ਸਾਰੀਆਂ ਇੰਦ੍ਰੀਆਂ ਨੂੰ ਆਨੰਦ ਪ੍ਰਾਪਤ ਹੋ ਗਿਆ ਹੈ।
My friends and companions are in ecstasy; the Guru has completed all my projects.
सखी सहेली भए अनंदा गुरि कारज हमरे पूरे ॥
ਕਹੁ​ਨਾਨਕ​ਵਰੁ​ਮਿਲਿਆ​ਸੁਖਦਾਤਾ​ਛੋਡਿ​ਨ​ਜਾਈ​ਦੂਰੇ​॥੪॥੩॥​
ਨਾਨਕ ਆਖਦਾ ਹੈ- (ਹੇ ਸਖੀ!) ਸਾਰੇ ਸੁਖ ਦੇਣ ਵਾਲਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ। ਹੁਣ ਉਹ ਮੈਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦਾ ॥੪॥੩॥
Says Nanak, I have met my Husband, the Giver of peace; He shall never leave me and go away. ||4||3||
कहु नानक वरु मिलिआ सुखदाता छोडि न जाई दूरे ॥४॥३॥
ਮਲਾਰ​ਮਹਲਾ​੫​॥​
Malaar, Fifth Mahalaa:
मलार महला ५ ॥
ਰਾਜ​ਤੇ​ਕੀਟ​ਕੀਟ​ਤੇ​ਸੁਰਪਤਿ​ਕਰਿ​ਦੋਖ​ਜਠਰ​ਕਉ​ਭਰਤੇ​॥​
ਰਾਜਿਆਂ ਤੋਂ ਲੈ ਕੇ ਕੀੜਿਆਂ ਤਕ, ਕੀੜਿਆਂ ਤੋਂ ਲੈ ਕੇ ਇੰਦ੍ਰ ਦੇਵਤੇ ਤਕ (ਕੋਈ ਭੀ ਹੋਵੇ) ਪਾਪ ਕਰ ਕੇ (ਸਾਰੇ) ਗਰਭ-ਜੂਨ ਵਿਚ ਪੈਂਦੇ ਹਨ (ਕਿਸੇ ਦਾ ਲਿਹਾਜ਼ ਨਹੀਂ ਹੋ ਸਕਦਾ)।
From a king to a worm, and from a worm to the lord of gods, they engage in evil to fill their bellies.
राज ते कीट कीट ते सुरपति करि दोख जठर कउ भरते ॥
ਕ੍ਰਿਪਾ​ਨਿਧਿ​ਛੋਡਿ​ਆਨ​ਕਉ​ਪੂਜਹਿ​ਆਤਮ​ਘਾਤੀ​ਹਰਤੇ​॥੧॥​
ਜਿਹੜੇ ਭੀ ਪ੍ਰਾਣੀ ਦਇਆ-ਦੇ-ਸਮੁੰਦਰ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਨੂੰ ਪੂਜਦੇ ਹਨ, ਉਹ ਰੱਬ ਦੇ ਚੋਰ ਹਨ ਉਹ ਆਪਣੇ ਆਤਮਾ ਦਾ ਘਾਤ ਕਰਦੇ ਹਨ ॥੧॥
They renounce the Lord, the Ocean of Mercy, and worship some other; they are thieves and killers of the soul. ||1||
क्रिपा निधि छोडि आन कउ पूजहि आतम घाती हरते ॥१॥
ਹਰਿ​ਬਿਸਰਤ​ਤੇ​ਦੁਖਿ​ਦੁਖਿ​ਮਰਤੇ​॥​
ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾਂਦੇ ਹਨ ਉਹ ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।
Forgetting the Lord, they suffer in sorrow and die.
हरि बिसरत ते दुखि दुखि मरते ॥
ਅਨਿਕ​ਬਾਰ​ਭ੍ਰਮਹਿ​ਬਹੁ​ਜੋਨੀ​ਟੇਕ​ਨ​ਕਾਹੂ​ਧਰਤੇ​॥੧॥​ਰਹਾਉ​॥​
ਉਹ ਮਨੁੱਖ ਅਨੇਕਾਂ ਵਾਰੀ ਕਈ ਜੂਨਾਂ ਵਿਚ ਭਟਕਦੇ ਫਿਰਦੇ ਹਨ, (ਇਸ ਗੇੜ ਵਿਚੋਂ ਬਚਣ ਲਈ) ਉਹ ਕਿਸੇ ਦਾ ਭੀ ਆਸਰਾ ਪ੍ਰਾਪਤ ਨਹੀਂ ਕਰ ਸਕਦੇ ॥੧॥ ਰਹਾਉ ॥
They wander lost in reincarnation through all sorts of species; they do not find shelter anywhere. ||1||Pause||
अनिक बार भ्रमहि बहु जोनी टेक न काहू धरते ॥१॥ रहाउ ॥
ਤਿਆਗਿ​ਸੁਆਮੀ​ਆਨ​ਕਉ​ਚਿਤਵਤ​ਮੂੜ​ਮੁਗਧ​ਖਲ​ਖਰ​ਤੇ​॥​
ਮਾਲਕ ਪ੍ਰਭੂ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਨੂੰ ਮਨ ਵਿਚ ਵਸਾਂਦੇ ਹਨ ਉਹ ਮੂਰਖ ਹਨ ਉਹ ਖੋਤੇ ਹਨ।
Those who abandon their Lord and Master and think of some other, are foolish, stupid, idiotic donkeys.
तिआगि सुआमी आन कउ चितवत मूड़ मुगध खल खर ते ॥
ਕਾਗਰ​ਨਾਵ​ਲੰਘਹਿ​ਕਤ​ਸਾਗਰੁ​ਬ੍ਰਿਥਾ​ਕਥਤ​ਹਮ​ਤਰਤੇ​॥੨॥​
(ਪ੍ਰਭੂ ਤੋਂ ਬਿਨਾ ਹੋਰ ਹੋਰ ਦੀ ਪੂਜਾ ਕਾਗ਼ਜ਼ ਦੀ ਬੇੜੀ ਵਿਚ ਚੜ੍ਹ ਕੇ ਸਮੁੰਦਰੋਂ ਪਾਰ ਲੰਘਣ ਦੇ ਜਤਨ ਸਮਾਨ ਹਨ) ਕਾਗ਼ਜ਼ ਦੀ ਬੇੜੀ ਤੇ (ਚੜ੍ਹ ਕੇ) ਕਿਵੇਂ ਸਮੁੰਦਰ ਤੋਂ ਪਾਰ ਲੰਘ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਅਸੀਂ ਪਾਰ ਲੰਘ ਰਹੇ ਹਾਂ ॥੨॥
How can they cross over the ocean in a paper boat? Their egotistical boasts that they will cross over are meaningless. ||2||
कागर नाव लंघहि कत सागरु ब्रिथा कथत हम तरते ॥२॥
ਸਿਵ​ਬਿਰੰਚਿ​ਅਸੁਰ​ਸੁਰ​ਜੇਤੇ​ਕਾਲ​ਅਗਨਿ​ਮਹਿ​ਜਰਤੇ​॥​
ਸ਼ਿਵ, ਬ੍ਰਹਮਾ, ਦੈਂਤ, ਦੇਵਤੇ-ਇਹ ਜਿਤਨੇ ਭੀ ਹਨ (ਪਰਮਾਤਮਾ ਦਾ ਨਾਮ ਭੁਲਾ ਕੇ ਸਭ) ਆਤਮਕ ਮੌਤ ਦੀ ਅੱਗ ਵਿਚ ਸੜਦੇ ਹਨ (ਕਿਸੇ ਦਾ ਭੀ ਲਿਹਾਜ਼ ਨਹੀਂ ਹੁੰਦਾ)।
Shiva, Brahma, angels and demons, all burn in the fire of death.
सिव बिरंचि असुर सुर जेते काल अगनि महि जरते ॥
ਨਾਨਕ​ਸਰਨਿ​ਚਰਨ​ਕਮਲਨ​ਕੀ​ਤੁਮੑ​ਨ​ਡਾਰਹੁ​ਪ੍ਰਭ​ਕਰਤੇ​॥੩॥੪॥​
ਪ੍ਰਭੂ-ਦਰ ਤੇ ਅਰਦਾਸ ਕਰਦੇ ਰਹੋ-ਹੇ ਪ੍ਰਭੂ! ਤੇਰੇ ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਸਰਨ ਵਿੱਚ ਪਏ ਨਾਨਕ ਨੂੰ ਪਰੇ ਨਾਹ ਹਟਾਵੋ ॥੩॥੪॥
Nanak seeks the Sanctuary of the Lord's Lotus Feet; O God, Creator, please do not send me into exile. ||3||4||
नानक सरनि चरन कमलन की तुम न डारहु प्रभ करते ॥३॥४॥
ਰਾਗੁ​ਮਲਾਰ​ਮਹਲਾ​੫​ਦੁਪਦੇ​ਘਰੁ​੧​॥​
ਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Raag Malaar, Fifth Mahalaa, Du-Padas, First House:
रागु मलार महला ५ दुपदे घरु १ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਪ੍ਰਭ​ਮੇਰੇ​ਓਇ​ਬੈਰਾਗੀ​ਤਿਆਗੀ​॥​
ਜਿਹੜੇ ਮਨੁੱਖ ਮੇਰੇ ਪ੍ਰਭੂ ਦੇ ਪ੍ਰੀਤਵਾਨ ਹੁੰਦੇ ਹਨ ਉਹ ਮਾਇਆ ਦੇ ਮੋਹ ਤੋਂ ਬਚੇ ਰਹਿੰਦੇ ਹਨ।
My God is detached and free of desire.
प्रभ मेरे ओइ बैरागी तिआगी ॥
ਹਉ​ਇਕੁ​ਖਿਨੁ​ਤਿਸੁ​ਬਿਨੁ​ਰਹਿ​ਨ​ਸਕਉ​ਪ੍ਰੀਤਿ​ਹਮਾਰੀ​ਲਾਗੀ​॥੧॥​ਰਹਾਉ​॥​
(ਉਹਨਾਂ ਦੀ ਕਿਰਪਾ ਨਾਲ) ਮੈਂ (ਭੀ) ਉਸ ਪ੍ਰਭੂ (ਦੀ ਯਾਦ) ਤੋਂ ਬਿਨਾ ਇਕ ਖਿਨ ਭਰ ਭੀ ਨਹੀਂ ਰਹਿ ਸਕਦਾ। ਮੇਰੀ (ਭੀ ਉਸ ਪ੍ਰਭੂ ਨਾਲ) ਪ੍ਰੀਤ ਲੱਗੀ ਹੋਈ ਹੈ ॥੧॥ ਰਹਾਉ ॥
I cannot survive without Him, even for an instant. I am so in love with Him. ||1||Pause||
हउ इकु खिनु तिसु बिनु रहि न सकउ प्रीति हमारी लागी ॥१॥ रहाउ ॥
ਉਨ​ਕੈ​ਸੰਗਿ​ਮੋਹਿ​ਪ੍ਰਭੁ​ਚਿਤਿ​ਆਵੈ​ਸੰਤ​ਪ੍ਰਸਾਦਿ​ਮੋਹਿ​ਜਾਗੀ​॥​
(ਪ੍ਰਭੂ ਦੇ ਪ੍ਰੀਤਵਾਨ) ਉਹਨਾਂ (ਸੰਤ ਜਨਾਂ) ਦੀ ਸੰਗਤ ਵਿਚ (ਰਹਿ ਕੇ) ਮੇਰੇ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ। ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਆ ਗਈ ਹੈ।
Associating with the Saints, God has come into my consciousness. By their Grace, I have been awakened.
उन कै संगि मोहि प्रभु चिति आवै संत प्रसादि मोहि जागी ॥
ਸੁਨਿ​ਉਪਦੇਸੁ​ਭਏ​ਮਨ​ਨਿਰਮਲ​ਗੁਨ​ਗਾਏ​ਰੰਗਿ​ਰਾਂਗੀ​॥੧॥​
(ਉਹਨਾਂ ਦਾ) ਉਪਦੇਸ਼ ਸੁਣ ਕੇ ਮਨ ਪਵਿੱਤਰ ਹੋ ਜਾਂਦੇ ਹਨ (ਪ੍ਰਭੂ ਦੇ ਪ੍ਰੇਮ) ਰੰਗ ਵਿਚ ਰੰਗੀਜ ਕੇ (ਮਨੁੱਖ ਪ੍ਰਭੂ ਦੇ) ਗੁਣ ਗਾਣ ਲੱਗ ਪੈਂਦੇ ਹਨ ॥੧॥
Hearing the Teachings, my mind has become immaculate. Imbued with the Lord's Love, I sing His Glorious Praises. ||1||
सुनि उपदेसु भए मन निरमल गुन गाए रंगि रांगी ॥१॥
ਇਹੁ​ਮਨੁ​ਦੇਇ​ਕੀਏ​ਸੰਤ​ਮੀਤਾ​ਕ੍ਰਿਪਾਲ​ਭਏ​ਬਡਭਾਗਂੀ​॥​
(ਆਪਣਾ) ਇਹ ਮਨ ਹਵਾਲੇ ਕਰ ਕੇ ਸੰਤ ਜਨਾਂ ਨੂੰ ਮਿੱਤਰ ਬਣਾ ਸਕੀਦਾ ਹੈ, (ਸੰਤ ਜਨ) ਵੱਡੇ ਭਾਗਾਂ ਵਾਲਿਆਂ ਉੱਤੇ ਦਇਆਵਾਨ ਹੋ ਜਾਂਦੇ ਹਨ।
Dedicating this mind, I have made friends with the Saints. They have become merciful to me; I am very fortunate.
इहु मनु देइ कीए संत मीता क्रिपाल भए बडभागीं ॥
ਮਹਾ​ਸੁਖੁ​ਪਾਇਆ​ਬਰਨਿ​ਨ​ਸਾਕਉ​ਰੇਨੁ​ਨਾਨਕ​ਜਨ​ਪਾਗੀ​॥੨॥੧॥੫॥​
ਹੇ ਨਾਨਕ! ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਸਦਾ ਮੰਗਦਾ ਹਾਂ। ਸੰਤ ਜਨਾਂ ਦੀ ਕਿਰਪਾ ਨਾਲ) ਮੈਂ ਇਤਨਾ ਮਹਾਨ ਅਨੰਦ ਪ੍ਰਾਪਤ ਕੀਤਾ ਹੈ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ॥੨॥੧॥੫॥
I have found absolute peace - I cannot describe it. Nanak has obtained the dust of the feet of the humble. ||2||1||5||
महा सुखु पाइआ बरनि न साकउ रेनु नानक जन पागी ॥२॥१॥५॥
ਮਲਾਰ​ਮਹਲਾ​੫​॥​
Malaar, Fifth Mahalaa:
मलार महला ५ ॥
ਮਾਈ​ਮੋਹਿ​ਪ੍ਰੀਤਮੁ​ਦੇਹੁ​ਮਿਲਾਈ​॥​
ਹੇ ਮਾਂ! ਮੈਨੂੰ (ਭੀ) ਪ੍ਰੀਤਮ ਪ੍ਰਭੂ ਮਿਲਾ ਦੇ।
O mother, please lead me to union with my Beloved.
माई मोहि प्रीतमु देहु मिलाई ॥
ਸਗਲ​ਸਹੇਲੀ​ਸੁਖ​ਭਰਿ​ਸੂਤੀ​ਜਿਹ​ਘਰਿ​ਲਾਲੁ​ਬਸਾਈ​॥੧॥​ਰਹਾਉ​॥​
ਜਿਨ੍ਹਾਂ (ਸੰਤ-ਜਨ-ਸਹੇਲੀਆਂ) ਦੇ (ਹਿਰਦੇ) ਘਰ ਵਿਚ ਸੋਹਣਾ ਪ੍ਰਭੂ ਆ ਵੱਸਦਾ ਹੈ ਉਹ ਸਾਰੀਆਂ ਸਹੇਲੀਆਂ ਆਤਮਕ ਆਨੰਦ ਵਿਚ ਮਗਨ ਰਹਿੰਦੀਆਂ ਹਨ ॥੧॥ ਰਹਾਉ ॥
All my friends and companions sleep totally in peace; their Beloved Lord has come into the homes of their hearts. ||1||Pause||
सगल सहेली सुख भरि सूती जिह घरि लालु बसाई ॥१॥ रहाउ ॥
ਮੋਹਿ​ਅਵਗਨ​ਪ੍ਰਭੁ​ਸਦਾ​ਦਇਆਲਾ​ਮੋਹਿ​ਨਿਰਗੁਨਿ​ਕਿਆ​ਚਤੁਰਾਈ​॥​
ਹੇ ਮਾਂ! ਮੇਰੇ ਵਿਚ ਨਿਰੇ ਔਗੁਣ ਹਨ (ਫਿਰ ਭੀ ਉਹ) ਪ੍ਰਭੂ ਸਦਾ ਦਇਆਵਾਨ (ਰਹਿੰਦਾ) ਹੈ। ਮੈਂ ਗੁਣ-ਹੀਨ ਵਿਚ ਕੋਈ ਅਜਿਹੀ ਸਿਆਣਪ ਨਹੀਂ (ਕਿ ਉਸ ਪ੍ਰਭੂ ਨੂੰ ਮਿਲ ਸਕਾਂ,
I am worthless; God is forever Merciful. I am unworthy; what clever tricks could I try?
मोहि अवगन प्रभु सदा दइआला मोहि निरगुनि किआ चतुराई ॥
ਕਰਉ​ਬਰਾਬਰਿ​ਜੋ​ਪ੍ਰਿਅ​ਸੰਗਿ​ਰਾਤਂੀ​ਇਹ​ਹਉਮੈ​ਕੀ​ਢੀਠਾਈ​॥੧॥​
ਪਰ ਜ਼ਬਾਨੀ ਫੜਾਂ ਮਾਰ ਕੇ) ਮੈਂ ਉਹਨਾਂ ਦੀ ਬਰਾਬਰੀ ਕਰਦੀ ਹਾਂ, ਜਿਹੜੀਆਂ ਪਿਆਰੇ (ਪ੍ਰਭੂ) ਨਾਲ ਰੱਤੀਆਂ ਹੋਈਆਂ ਹਨ-ਇਹ ਤਾਂ ਮੇਰੀ ਹਉਮੈ ਦੀ ਢੀਠਤਾ ਹੀ ਹੈ ॥੧॥
I claim to be on a par with those who are imbued with the Love of their Beloved. This is my stubborn egotism. ||1||
करउ बराबरि जो प्रिअ संगि रातीं इह हउमै की ढीठाई ॥१॥
ਭਈ​ਨਿਮਾਣੀ​ਸਰਨਿ​ਇਕ​ਤਾਕੀ​ਗੁਰ​ਸਤਿਗੁਰ​ਪੁਰਖ​ਸੁਖਦਾਈ​॥​
ਨਾਨਕ ਆਖਦਾ ਹੈ (ਹੇ ਮਾਂ! ਹੁਣ) ਮੈਂ ਮਾਣ ਛੱਡ ਦਿੱਤਾ ਹੈ, ਮੈਂ ਸਿਰਫ਼ ਸੁਖਦਾਤੇ ਗੁਰੂ ਸਤਿਗੁਰ ਪੁਰਖ ਦੀ ਸ਼ਰਨ ਤੱਕ ਲਈ ਹੈ।
I am dishonored - I seek the Sanctuary of the One, the Guru, the True Guru, the Primal Being, the Giver of peace.
भई निमाणी सरनि इक ताकी गुर सतिगुर पुरख सुखदाई ॥
ਏਕ​ਨਿਮਖ​ਮਹਿ​ਮੇਰਾ​ਸਭੁ​ਦੁਖੁ​ਕਾਟਿਆ​ਨਾਨਕ​ਸੁਖਿ​ਰੈਨਿ​ਬਿਹਾਈ​॥੨॥੨॥੬॥​
(ਉਸ ਗੁਰੂ ਨੇ) ਅੱਖ ਝਮਕਣ ਜਿਤਨੇ ਸਮੇ ਵਿਚ ਹੀ ਮੇਰਾ ਸਾਰਾ ਦੁੱਖ ਕੱਟ ਦਿੱਤਾ ਹੈ, (ਹੁਣ) ਮੇਰੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤ ਰਹੀ ਹੈ ॥੨॥੨॥੬॥
In an instant, all my pains have been taken away; Nanak passes the night of his life in peace. ||2||2||6||
एक निमख महि मेरा सभु दुखु काटिआ नानक सुखि रैनि बिहाई ॥२॥२॥६॥
ਮਲਾਰ​ਮਹਲਾ​੫​॥​
Malaar, Fifth Mahalaa:
मलार महला ५ ॥
ਬਰਸੁ​ਮੇਘ​ਜੀ​ਤਿਲੁ​ਬਿਲਮੁ​ਨ​ਲਾਉ​॥​
ਹੇ ਨਾਮ-ਜਲ ਦੇ ਭੰਡਾਰ ਸਤਿਗੁਰੂ ਜੀ! (ਮੇਰੇ ਹਿਰਦੇ ਵਿਚ ਨਾਮ-ਜਲ ਦੀ) ਵਰਖਾ ਕਰ। ਰਤਾ ਭੀ ਢਿੱਲ ਨਾਹ ਕਰ।
Rain down, O cloud; do not delay.
बरसु मेघ जी तिलु बिलमु न लाउ ॥
ਬਰਸੁ​ਪਿਆਰੇ​ਮਨਹਿ​ਸਧਾਰੇ​ਹੋਇ​ਅਨਦੁ​ਸਦਾ​ਮਨਿ​ਚਾਉ​॥੧॥​ਰਹਾਉ​॥​
ਹੇ ਪਿਆਰੇ ਗੁਰੂ! ਹੇ ਮੇਰੇ ਮਨ ਨੂੰ ਸਹਾਰਾ ਦੇਣ ਵਾਲੇ ਗੁਰੂ! (ਨਾਮ-ਜਲ ਦੀ) ਵਰਖਾ ਕਰ। (ਇਸ ਵਰਖਾ ਨਾਲ) ਮੇਰੇ ਮਨ ਵਿਚ ਸਦਾ ਖ਼ੁਸ਼ੀ ਹੁੰਦੀ ਹੈ ਸਦਾ ਆਨੰਦ ਪੈਦਾ ਹੁੰਦਾ ਹੈ ॥੧॥ ਰਹਾਉ ॥
O beloved cloud, O support of the mind, you bring lasting bliss and joy to the mind. ||1||Pause||
बरसु पिआरे मनहि सधारे होइ अनदु सदा मनि चाउ ॥१॥ रहाउ ॥
ਹਮ​ਤੇਰੀ​ਧਰ​ਸੁਆਮੀਆ​ਮੇਰੇ​ਤੂ​ਕਿਉ​ਮਨਹੁ​ਬਿਸਾਰੇ​॥​
ਹੇ ਮੇਰੇ ਸੁਆਮੀ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਮੈਨੂੰ ਆਪਣੇ ਮਨ ਤੋਂ ਨਾਹ ਵਿਸਾਰ।
I take to Your Support, O my Lord and Master; how could You forget me?
हम तेरी धर सुआमीआ मेरे तू किउ मनहु बिसारे ॥