GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1266
Display Settings
Translations
ਹਰਿ​ਹਮ​ਗਾਵਹਿ​ਹਰਿ​ਹਮ​ਬੋਲਹਿ​ਅਉਰੁ​ਦੁਤੀਆ​ਪ੍ਰੀਤਿ​ਹਮ​ਤਿਆਗੀ​॥੧॥​
ਮੈਂ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ। ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ ॥੧॥
I sing of the Lord, and I speak of the Lord; I have discarded all other loves. ||1||
हरि हम गावहि हरि हम बोलहि अउरु दुतीआ प्रीति हम तिआगी ॥१॥
ਮਨਮੋਹਨ​ਮੋਰੋ​ਪ੍ਰੀਤਮ​ਰਾਮੁ​ਹਰਿ​ਪਰਮਾਨੰਦੁ​ਬੈਰਾਗੀ​॥​
ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਉਹ ਪਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ।
My Beloved is the Enticer of the mind; The Detached Lord God is the Embodiment of Supreme bliss.
मनमोहन मोरो प्रीतम रामु हरि परमानंदु बैरागी ॥
ਹਰਿ​ਦੇਖੇ​ਜੀਵਤ​ਹੈ​ਨਾਨਕੁ​ਇਕ​ਨਿਮਖ​ਪਲੋ​ਮੁਖਿ​ਲਾਗੀ​॥੨॥੨॥੯॥੯॥੧੩॥੯॥੩੧॥​
ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੯॥੯॥੧੩॥੯॥੩੧॥
Nanak lives by gazing upon the Lord; may I see Him for a moment, for even just an instant. ||2||2||9||9||13||9||31||
हरि देखे जीवत है नानकु इक निमख पलो मुखि लागी ॥२॥२॥९॥९॥१३॥९॥३१॥
ਰਾਗੁ​ਮਲਾਰ​ਮਹਲਾ​੫​ਚਉਪਦੇ​ਘਰੁ​੧​॥​
ਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Malaar, Fifth Mahalaa, Chau-Padas, First House:
रागु मलार महला ५ चउपदे घरु १ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਿਆ​ਤੂ​ਸੋਚਹਿ​ਕਿਆ​ਤੂ​ਚਿਤਵਹਿ​ਕਿਆ​ਤੂੰ​ਕਰਹਿ​ਉਪਾਏ​॥​
(ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ?
What are you so worried about? What are you thinking? What have you tried?
किआ तू सोचहि किआ तू चितवहि किआ तूं करहि उपाए ॥
ਤਾ​ਕਉ​ਕਹਹੁ​ਪਰਵਾਹ​ਕਾਹੂ​ਕੀ​ਜਿਹ​ਗੋਪਾਲ​ਸਹਾਏ​॥੧॥​
(ਵੇਖ) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ? ॥੧॥
Tell me - the Lord of the Universe - who controls Him? ||1||
ता कउ कहहु परवाह काहू की जिह गोपाल सहाए ॥१॥
ਬਰਸੈ​ਮੇਘੁ​ਸਖੀ​ਘਰਿ​ਪਾਹੁਨ​ਆਏ​॥​
ਹੇ ਸਹੇਲੀ! (ਮੇਰੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ।
The rain showers down from the clouds, O companion. The Guest has come into my home.
बरसै मेघु सखी घरि पाहुन आए ॥
ਮੋਹਿ​ਦੀਨ​ਕ੍ਰਿਪਾ​ਨਿਧਿ​ਠਾਕੁਰ​ਨਵ​ਨਿਧਿ​ਨਾਮਿ​ਸਮਾਏ​॥੧॥​ਰਹਾਉ​॥​
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਮਾਲਕ-ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖ਼ਜ਼ਾਨੇ ਹੈ ॥੧॥ ਰਹਾਉ ॥
I am meek; my Lord and Master is the Ocean of Mercy. I am absorbed in the nine treasures of the Naam, the Name of the Lord. ||1||Pause||
मोहि दीन क्रिपा निधि ठाकुर नव निधि नामि समाए ॥१॥ रहाउ ॥
ਅਨਿਕ​ਪ੍ਰਕਾਰ​ਭੋਜਨ​ਬਹੁ​ਕੀਏ​ਬਹੁ​ਬਿੰਜਨ​ਮਿਸਟਾਏ​॥​
ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ,
I have prepared all sorts of foods in various ways, and all sorts of sweet desserts.
अनिक प्रकार भोजन बहु कीए बहु बिंजन मिसटाए ॥
ਕਰੀ​ਪਾਕਸਾਲ​ਸੋਚ​ਪਵਿਤ੍ਰਾ​ਹੁਣਿ​ਲਾਵਹੁ​ਭੋਗੁ​ਹਰਿ​ਰਾਏ​॥੨॥​
ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ ॥੨॥
I have made my kitchen pure and sacred. Now, O my Sovereign Lord King, please sample my food. ||2||
करी पाकसाल सोच पवित्रा हुणि लावहु भोगु हरि राए ॥२॥
ਦੁਸਟ​ਬਿਦਾਰੇ​ਸਾਜਨ​ਰਹਸੇ​ਇਹਿ​ਮੰਦਿਰ​ਘਰ​ਅਪਨਾਏ​॥​
ਹੇ ਸਖੀ! ਇਹਨਾਂ (ਸਰੀਰ) ਘਰਾਂ-ਮੰਦਰਾਂ ਨੂੰ (ਜਦੋਂ ਪ੍ਰਭੂ-ਪਤੀ) ਅਪਣਾਂਦਾ ਹੈ (ਇਹਨਾਂ ਵਿਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ।
The villains have been destroyed, and my friends are delighted. This is Your Own Mansion and Temple, O Lord.
दुसट बिदारे साजन रहसे इहि मंदिर घर अपनाए ॥
ਜਉ​ਗ੍ਰਿਹਿ​ਲਾਲੁ​ਰੰਗੀਓ​ਆਇਆ​ਤਉ​ਮੈ​ਸਭਿ​ਸੁਖ​ਪਾਏ​॥੩॥​
ਹੇ ਸਖੀ! ਜਦੋਂ ਤੋਂ ਮੇਰੇ ਹਿਰਦੇ-ਘਰ ਵਿਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ ॥੩॥
When my Playful Beloved came into my household, then I found total peace. ||3||
जउ ग्रिहि लालु रंगीओ आइआ तउ मै सभि सुख पाए ॥३॥
ਸੰਤ​ਸਭਾ​ਓਟ​ਗੁਰ​ਪੂਰੇ​ਧੁਰਿ​ਮਸਤਕਿ​ਲੇਖੁ​ਲਿਖਾਏ​॥​
ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ,
In the Society of the Saints, I have the Support and Protection of the Perfect Guru; this is the pre-ordained destiny inscribed upon my forehead.
संत सभा ओट गुर पूरे धुरि मसतकि लेखु लिखाए ॥
ਜਨ​ਨਾਨਕ​ਕੰਤੁ​ਰੰਗੀਲਾ​ਪਾਇਆ​ਫਿਰਿ​ਦੂਖੁ​ਨ​ਲਾਗੈ​ਆਏ​॥੪॥੧॥​
ਹੇ ਦਾਸ ਨਾਨਕ! ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ ॥੪॥੧॥
Servant Nanak has found his Playful Husband Lord. He shall never suffer in sorrow again. ||4||1||
जन नानक कंतु रंगीला पाइआ फिरि दूखु न लागै आए ॥४॥१॥
ਮਲਾਰ​ਮਹਲਾ​੫​॥​
Malaar, Fifth Mahalaa:
मलार महला ५ ॥
ਖੀਰ​ਅਧਾਰਿ​ਬਾਰਿਕੁ​ਜਬ​ਹੋਤਾ​ਬਿਨੁ​ਖੀਰੈ​ਰਹਨੁ​ਨ​ਜਾਈ​॥​
ਜਦੋਂ (ਕੋਈ) ਬੱਚਾ ਦੁੱਧ ਦੇ ਆਸਰੇ ਹੀ ਹੁੰਦਾ ਹੈ (ਤਦੋਂ ਉਹ) ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ।
When the baby's only food is milk, it cannot survive without its milk.
खीर अधारि बारिकु जब होता बिनु खीरै रहनु न जाई ॥
ਸਾਰਿ​ਸਮੑਾਲਿ​ਮਾਤਾ​ਮੁਖਿ​ਨੀਰੈ​ਤਬ​ਓਹੁ​ਤ੍ਰਿਪਤਿ​ਅਘਾਈ​॥੧॥​
(ਜਦੋਂ ਉਸ ਦੀ) ਮਾਂ (ਉਸ ਦੀ) ਸਾਰ ਲੈ ਕੇ (ਉਸ ਦੀ) ਸੰਭਾਲ ਕਰ ਕੇ (ਉਸ ਦੇ) ਮੂੰਹ ਵਿਚ ਆਪਣਾ ਥਣ ਪਾਂਦੀ ਹੈ, ਤਦੋਂ ਉਹ (ਦੁੱਧ ਨਾਲ) ਚੰਗੀ ਤਰ੍ਹਾਂ ਰੱਜ ਜਾਂਦਾ ਹੈ ॥੧॥
The mother takes care of it, and pours milk into its mouth; then, it is satisfied and fulfilled. ||1||
सारि समालि माता मुखि नीरै तब ओहु त्रिपति अघाई ॥१॥
ਹਮ​ਬਾਰਿਕ​ਪਿਤਾ​ਪ੍ਰਭੁ​ਦਾਤਾ​॥​
ਦਾਤਾਰ ਪ੍ਰਭੂ (ਸਾਡਾ) ਪਿਤਾ ਹੈ, ਅਸੀਂ (ਜੀਵ ਉਸ ਦੇ) ਬੱਚੇ ਹਾਂ।
I am just a baby; God, the Great Giver, is my Father.
हम बारिक पिता प्रभु दाता ॥
ਭੂਲਹਿ​ਬਾਰਿਕ​ਅਨਿਕ​ਲਖ​ਬਰੀਆ​ਅਨ​ਠਉਰ​ਨਾਹੀ​ਜਹ​ਜਾਤਾ​॥੧॥​ਰਹਾਉ​॥​
ਬੱਚੇ ਅਨੇਕਾਂ ਵਾਰੀ ਲੱਖਾਂ ਵਾਰੀ ਭੁੱਲਾਂ ਕਰਦੇ ਹਨ (ਪਿਤਾ-ਪ੍ਰਭੂ ਤੋਂ ਬਿਨਾ ਉਹਨਾਂ ਦਾ ਕੋਈ) ਹੋਰ ਥਾਂ ਨਹੀਂ, ਜਿਥੇ ਉਹ ਜਾ ਸਕਣ ॥੧॥ ਰਹਾਉ ॥
The child is so foolish; it makes so many mistakes. But it has nowhere else to go. ||1||Pause||
भूलहि बारिक अनिक लख बरीआ अन ठउर नाही जह जाता ॥१॥ रहाउ ॥
ਚੰਚਲ​ਮਤਿ​ਬਾਰਿਕ​ਬਪੁਰੇ​ਕੀ​ਸਰਪ​ਅਗਨਿ​ਕਰ​ਮੇਲੈ​॥​
ਵਿਚਾਰੇ ਬੱਚੇ ਦੀ ਅਕਲ ਹੋਛੀ ਹੁੰਦੀ ਹੈ, ਉਹ (ਜਦੋਂ ਮਾਂ ਪਿਉ ਤੋਂ ਪਰੇ ਹੁੰਦਾ ਹੈ ਤਦੋਂ) ਸੱਪ ਨੂੰ ਹੱਥ ਪਾਂਦਾ ਹੈ, ਅੱਗ ਨੂੰ ਹੱਥ ਪਾਂਦਾ ਹੈ (ਤੇ, ਦੁਖੀ ਹੁੰਦਾ ਹੈ)।
The mind of the poor child is fickle; he touches even snakes and fire.
चंचल मति बारिक बपुरे की सरप अगनि कर मेलै ॥
ਮਾਤਾ​ਪਿਤਾ​ਕੰਠਿ​ਲਾਇ​ਰਾਖੈ​ਅਨਦ​ਸਹਜਿ​ਤਬ​ਖੇਲੈ​॥੨॥​
(ਪਰ ਜਦੋਂ ਉਸ ਨੂੰ) ਮਾਂ ਗਲ ਨਾਲ ਲਾ ਕੇ ਰੱਖਦੀ ਹੈ ਪਿਉ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਜਦੋਂ ਉਸ ਦੇ ਮਾਪੇ ਉਸ ਦਾ ਧਿਆਨ ਰੱਖਦੇ ਹਨ) ਤਦੋਂ ਉਹ ਅਨੰਦ ਨਾਲ ਬੇ-ਫ਼ਿਕਰੀ ਨਾਲ ਖੇਡਦਾ ਹੈ ॥੨॥
His mother and father hug him close in their embrace, and so he plays in joy and bliss. ||2||
माता पिता कंठि लाइ राखै अनद सहजि तब खेलै ॥२॥
ਜਿਸ​ਕਾ​ਪਿਤਾ​ਤੂ​ਹੈ​ਮੇਰੇ​ਸੁਆਮੀ​ਤਿਸੁ​ਬਾਰਿਕ​ਭੂਖ​ਕੈਸੀ​॥​
ਹੇ ਮੇਰੇ ਮਾਲਕ-ਪ੍ਰਭੂ! ਜਿਸ (ਬੱਚੇ) ਦਾ ਤੂੰ ਪਿਤਾ (ਵਾਂਗ ਰਾਖਾ) ਹੈਂ, ਉਸ ਬੱਚੇ ਨੂੰ ਕੋਈ (ਮਾਇਕ) ਭੁੱਖ ਨਹੀਂ ਰਹਿ ਜਾਂਦੀ।
What hunger can the child ever have, O my Lord and Master, when You are his Father?
जिस का पिता तू है मेरे सुआमी तिसु बारिक भूख कैसी ॥
ਨਵ​ਨਿਧਿ​ਨਾਮੁ​ਨਿਧਾਨੁ​ਗ੍ਰਿਹਿ​ਤੇਰੈ​ਮਨਿ​ਬਾਂਛੈ​ਸੋ​ਲੈਸੀ​॥੩॥​
ਤੇਰੇ ਘਰ ਵਿਚ ਤੇਰਾ ਨਾਮ-ਖ਼ਜ਼ਾਨਾ ਹੈ (ਇਹੀ ਹੈ) ਨੌ ਖ਼ਜ਼ਾਨੇ। ਉਹ ਜੋ ਕੁਝ ਆਪਣੇ ਮਨ ਵਿਚ (ਤੈਥੋਂ) ਮੰਗਦਾ ਹੈ, ਉਹ ਕੁਝ ਹਾਸਲ ਕਰ ਲੈਂਦਾ ਹੈ ॥੩॥
The treasure of the Naam and the nine treasures are in Your celestial household. You fulfill the desires of the mind. ||3||
नव निधि नामु निधानु ग्रिहि तेरै मनि बांछै सो लैसी ॥३॥
ਪਿਤਾ​ਕ੍ਰਿਪਾਲਿ​ਆਗਿਆ​ਇਹ​ਦੀਨੀ​ਬਾਰਿਕੁ​ਮੁਖਿ​ਮਾਂਗੈ​ਸੋ​ਦੇਨਾ​॥​
ਕਿਰਪਾਲ ਪਿਤਾ-ਪ੍ਰਭੂ ਨੇ ਇਹ ਹੁਕਮ ਦੇ ਰੱਖਿਆ ਹੈ, ਕਿ ਬਾਲਕ ਜੋ ਕੁਝ ਮੰਗਦਾ ਹੈ ਉਹ ਉਸ ਨੂੰ ਦੇ ਦੇਣਾ ਹੈ।
My Merciful Father has issued this Command: whatever the child asks for, is put into his mouth.
पिता क्रिपालि आगिआ इह दीनी बारिकु मुखि मांगै सो देना ॥
ਨਾਨਕ​ਬਾਰਿਕੁ​ਦਰਸੁ​ਪ੍ਰਭ​ਚਾਹੈ​ਮੋਹਿ​ਹ੍ਰਿਦੈ​ਬਸਹਿ​ਨਿਤ​ਚਰਨਾ​॥੪॥੨॥​
ਹੇ ਪ੍ਰਭੂ! ਤੇਰਾ ਬੱਚਾ ਨਾਨਕ ਤੇਰਾ ਦਰਸਨ ਚਾਹੁੰਦਾ ਹੈ (ਤੇ, ਆਖਦਾ ਹੈ ਕਿ ਹੇ ਪ੍ਰਭੂ!) ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ ॥੪॥੨॥
Nanak, the child, longs for the Blessed Vision of God's Darshan. May His Feet always dwell within my heart. ||4||2||
नानक बारिकु दरसु प्रभ चाहै मोहि ह्रिदै बसहि नित चरना ॥४॥२॥
ਮਲਾਰ​ਮਹਲਾ​੫​॥​
Malaar, Fifth Mahalaa:
मलार महला ५ ॥
ਸਗਲ​ਬਿਧੀ​ਜੁਰਿ​ਆਹਰੁ​ਕਰਿਆ​ਤਜਿਓ​ਸਗਲ​ਅੰਦੇਸਾ​॥​
ਮੈਂ ਹੁਣ ਸਾਰੇ ਚਿੰਤਾ-ਫ਼ਿਕਰ ਮਿਟਾ ਦਿੱਤੇ ਹਨ, (ਹੁਣ ਮੈਨੂੰ ਇਉਂ ਜਾਪਦਾ ਹੈ ਕਿ ਸਫਲਤਾ ਦੇ) ਸਾਰੇ ਢੰਗਾਂ ਨੇ ਰਲ ਕੇ (ਮੇਰੀ ਹਰੇਕ ਸਫਲਤਾ ਵਾਸਤੇ) ਉੱਦਮ ਕੀਤਾ ਹੋਇਆ ਹੈ।
I tried everything, and gathered all devices together; I have discarded all my anxieties.
सगल बिधी जुरि आहरु करिआ तजिओ सगल अंदेसा ॥
ਕਾਰਜੁ​ਸਗਲ​ਅਰੰਭਿਓ​ਘਰ​ਕਾ​ਠਾਕੁਰ​ਕਾ​ਭਾਰੋਸਾ​॥੧॥​
ਹੇ ਸਖੀ! ਹੁਣ ਮੈਂ ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਸਾਰਾ ਕੰਮ ਸ਼ੁਰੂ ਕਰ ਦਿੱਤਾ ਹੈ, ਮੈਨੂੰ ਹੁਣ ਮਾਲਕ-ਪ੍ਰਭੂ ਦਾ (ਹਰ ਵੇਲੇ) ਸਹਾਰਾ ਹੈ ॥੧॥
I have begun to set all my household affairs right; I have placed my faith in my Lord and Master. ||1||
कारजु सगल अरंभिओ घर का ठाकुर का भारोसा ॥१॥
ਸੁਨੀਐ​ਬਾਜੈ​ਬਾਜ​ਸੁਹਾਵੀ​॥​
ਜਿਵੇਂ ਕਿ ਅੰਦਰ) ਕੰਨਾਂ ਨੂੰ ਸੋਹਣੀ ਲੱਗਣ ਵਾਲੀ (ਕਿਸੇ) ਵਾਜੇ ਦੀ ਅਵਾਜ਼ ਸੁਣੀ ਜਾ ਰਹੀ ਹੈ (ਮੇਰੇ ਅੰਦਰ ਇਹੋ ਜਿਹਾ ਆਨੰਦ ਬਣ ਗਿਆ ਹੈ)।
I listen to the celestial vibrations resonating and resounding.
सुनीऐ बाजै बाज सुहावी ॥
ਭੋਰੁ​ਭਇਆ​ਮੈ​ਪ੍ਰਿਅ​ਮੁਖ​ਪੇਖੇ​ਗ੍ਰਿਹਿ​ਮੰਗਲ​ਸੁਹਲਾਵੀ​॥੧॥​ਰਹਾਉ​॥​
ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ ਜੀ ਦਾ ਮੂੰਹ ਵੇਖ ਲਿਆ (ਦਰਸਨ ਕੀਤਾ), ਮੇਰੇ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣ ਗਿਆ, ਮੇਰੇ ਅੰਦਰ ਸ਼ਾਂਤੀ ਪੈਦਾ ਹੋ ਗਈ, ਮੇਰੇ ਅੰਦਰ (ਆਤਮਕ ਜੀਵਨ ਦੀ ਸੂਝ ਦਾ) ਦਿਨ ਚੜ੍ਹ ਪਿਆ ਹੈ ॥੧॥ ਰਹਾਉ ॥
Sunrise has come, and I gaze upon the Face of my Beloved. My household is filled with peace and pleasure. ||1||Pause||
भोरु भइआ मै प्रिअ मुख पेखे ग्रिहि मंगल सुहलावी ॥१॥ रहाउ ॥
ਮਨੂਆ​ਲਾਇ​ਸਵਾਰੇ​ਥਾਨਾਂ​ਪੂਛਉ​ਸੰਤਾ​ਜਾਏ​॥​
ਹੇ ਸਖੀ! ਪੂਰੇ ਧਿਆਨ ਨਾਲ ਮੈਂ ਆਪਣੇ ਸਾਰੇ ਇੰਦ੍ਰਿਆਂ ਨੂੰ ਸੋਹਣਾ ਬਣਾ ਲਿਆ ਹੈ। ਮੈਂ ਸੰਤਾਂ ਪਾਸੋਂ ਜਾ ਕੇ (ਪ੍ਰਭੂ-ਪਤੀ ਦੇ ਮਿਲਾਪ ਦੀਆਂ ਗੱਲਾਂ) ਪੁੱਛਦੀ ਰਹਿੰਦੀ ਹਾਂ।
I focus my mind, and embellish and adorn the place within; then I go out to speak with the Saints.
मनूआ लाइ सवारे थानां पूछउ संता जाए ॥
ਖੋਜਤ​ਖੋਜਤ​ਮੈ​ਪਾਹੁਨ​ਮਿਲਿਓ​ਭਗਤਿ​ਕਰਉ​ਨਿਵਿ​ਪਾਏ​॥੨॥​
ਭਾਲ ਕਰਦਿਆਂ ਕਰਦਿਆਂ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ। ਹੁਣ ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਦੀ ਭਗਤੀ ਕਰਦੀ ਰਹਿੰਦੀ ਹਾਂ ॥੨॥
Seeking and searching, I have found my Husband Lord; I bow at His Feet and worship Him with devotion. ||2||
खोजत खोजत मै पाहुन मिलिओ भगति करउ निवि पाए ॥२॥