GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1236
Display Settings
Translations
ਅਨਿਕਪੁਰਖਅੰਸਾਅਵਤਾਰ
ਹੋਰ ਅਨੇਕਾਂ ਹੀ ਛੋਟੇ ਛੋਟੇ ਉਸ ਦੇ ਅਵਤਾਰ ਹਨ,
Many beings take incarnation.
अनिक पुरख अंसा अवतार ॥
ਅਨਿਕਇੰਦ੍ਰਊਭੇਦਰਬਾਰ॥੩॥
ਅਨੇਕਾਂ ਹੀ ਇੰਦਰ ਦੇਵਤੇ ਉਸ ਦੇ ਦਰ ਤੇ ਖਲੋਤੇ ਰਹਿੰਦੇ ਹਨ ॥੩॥
Many Indras stand at the Lord's Door. ||3||
अनिक इंद्र ऊभे दरबार ॥३॥
ਅਨਿਕਪਵਨਪਾਵਕਅਰੁਨੀਰ
(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ, ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਹੀ ਹਵਾ ਪਾਣੀ ਅਤੇ ਅੱਗ (ਆਦਿਕ) ਹਨ,
Many winds, fires and waters.
अनिक पवन पावक अरु नीर ॥
ਅਨਿਕਰਤਨਸਾਗਰਦਧਿਖੀਰ
(ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਹੀ ਰਤਨਾਂ ਦੇ, ਦਹੀਂ ਦੇ, ਦੁੱਧ ਦੇ ਸਮੁੰਦਰ ਹਨ।
Many jewels, and oceans of butter and milk.
अनिक रतन सागर दधि खीर ॥
ਅਨਿਕਸੂਰਸਸੀਅਰਨਖਿਆਤਿ
(ਉਸ ਦੇ ਬਣਾਏ ਹੋਏ) ਅਨੇਕਾਂ ਹੀ ਸੂਰਜ ਚੰਦ੍ਰਮਾ ਅਤੇ ਤਾਰੇ ਹਨ,
Many suns, moons and stars.
अनिक सूर ससीअर नखिआति ॥
ਅਨਿਕਦੇਵੀਦੇਵਾਬਹੁਭਾਂਤਿ॥੪॥
ਅਤੇ ਕਈ ਕਿਸਮਾਂ ਦੇ ਅਨੇਕਾਂ ਹੀ ਦੇਵੀਆਂ ਦੇਵਤੇ ਹਨ ॥੪॥
Many gods and goddesses of so many kinds. ||4||
अनिक देवी देवा बहु भांति ॥४॥
ਅਨਿਕਬਸੁਧਾਅਨਿਕਕਾਮਧੇਨ
(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਅਸਚਰਜ ਹੈ, ਉਸ ਦੀਆਂ ਪੈਦਾ ਕੀਤੀਆਂ) ਅਨੇਕਾਂ ਧਰਤੀਆਂ ਅਤੇ ਅਨੇਕਾਂ ਹੀ ਮਨੋ-ਕਾਮਨਾ ਪੂਰੀਆਂ ਕਰਨ ਵਾਲੀਆਂ ਸੁਵਰਗ ਦੀਆਂ ਗਾਂਈਆਂ ਹਨ,
Many earths, many wish-fulfilling cows.
अनिक बसुधा अनिक कामधेन ॥
ਅਨਿਕਪਾਰਜਾਤਅਨਿਕਮੁਖਿਬੇਨ
ਅਨੇਕਾਂ ਹੀ ਪਾਰਜਾਤ ਰੁੱਖ ਅਤੇ ਅਨੇਕਾਂ ਹੀ ਕ੍ਰਿਸ਼ਨ ਹਨ,
Many miraculous Elysian trees, many Krishnas playing the flute.
अनिक पारजात अनिक मुखि बेन ॥
ਅਨਿਕਅਕਾਸਅਨਿਕਪਾਤਾਲ
ਅਨੇਕਾਂ ਹੀ ਆਕਾਸ਼ ਅਤੇ ਅਨੇਕਾਂ ਹੀ ਪਾਤਾਲ ਹਨ।
Many Akaashic ethers, many nether regions of the underworld.
अनिक अकास अनिक पाताल ॥
ਅਨਿਕਮੁਖੀਜਪੀਐਗੋਪਾਲ॥੫॥
ਹੇ ਸੰਤ ਜਨੋ! ਉਸ ਗੋਪਾਲ ਨੂੰ ਅਨੇਕਾਂ ਮੂੰਹਾਂ ਦੀ ਰਾਹੀਂ ਜਪਿਆ ਜਾ ਰਿਹਾ ਹੈ। (ਅਨੇਕਾਂ ਜੀਵ ਉਸ ਦਾ ਨਾਮ ਜਪਦੇ ਹਨ) ॥੫॥
Many mouths chant and meditate on the Lord. ||5||
अनिक मुखी जपीऐ गोपाल ॥५॥
ਅਨਿਕਸਾਸਤ੍ਰਸਿਮ੍ਰਿਤਿਪੁਰਾਨ
(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ) ਅਨੇਕਾਂ ਸ਼ਾਸਤ੍ਰਾਂ ਸਿਮ੍ਰਿਤੀਆਂ ਅਤੇ ਪੁਰਾਣਾਂ ਦੀ ਰਾਹੀਂ-
Many Shaastras, Simritees and Puraanas.
अनिक सासत्र सिम्रिति पुरान ॥
ਅਨਿਕਜੁਗਤਿਹੋਵਤਬਖਿਆਨ
ਅਨੇਕਾਂ ਤਰੀਕਿਆਂ ਨਾਲ (ਉਸ ਦੇ ਗੁਣਾਂ ਦਾ) ਉਪਦੇਸ਼ ਹੋ ਰਿਹਾ ਹੈ।
Many ways in which we speak.
अनिक जुगति होवत बखिआन ॥
ਅਨਿਕਸਰੋਤੇਸੁਨਹਿਨਿਧਾਨ
ਹੇ ਸੰਤ ਜਨੋ! ਅਨੇਕਾਂ ਹੀ ਸੁਣਨ ਵਾਲੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀਆਂ ਸਿਫ਼ਤਾਂ ਸੁਣ ਰਹੇ ਹਨ।
Many listeners listen to the Lord of Treasure.
अनिक सरोते सुनहि निधान ॥
ਸਰਬਜੀਅਪੂਰਨਭਗਵਾਨ॥੬॥
ਹੇ ਸੰਤ ਜਨੋ! ਉਹ ਭਗਵਾਨ ਸਾਰੇ ਹੀ ਜੀਵਾਂ ਵਿਚ ਵਿਆਪਕ ਹੈ ॥੬॥
The Lord God totally permeates all beings. ||6||
सरब जीअ पूरन भगवान ॥६॥
ਅਨਿਕਧਰਮਅਨਿਕਕੁਮੇਰ
ਹੇ ਸੰਤ ਜਨੋ! (ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ) ਅਨੇਕਾਂ ਧਰਮਰਾਜ ਹਨ ਅਨੇਕਾਂ ਹੀ ਧਨ ਦੇ ਦੇਵਤੇ ਕੁਬੇਰ ਹਨ,
Many righteous judges of Dharma, many gods of wealth.
अनिक धरम अनिक कुमेर ॥
ਅਨਿਕਬਰਨਅਨਿਕਕਨਿਕਸੁਮੇਰ
ਅਨੇਕਾਂ ਸਮੁੰਦਰ ਦੇ ਦੇਵਤੇ ਵਰਣ ਹਨ ਅਤੇ ਅਨੇਕਾਂ ਹੀ ਸੋਨੇ ਦੇ ਸੁਮੇਰ ਪਰਬਤ ਹਨ,
Many gods of water, many mountains of gold.
अनिक बरन अनिक कनिक सुमेर ॥
ਅਨਿਕਸੇਖਨਵਤਨਨਾਮੁਲੇਹਿ
ਅਨੇਕਾਂ ਹੀ ਉਸ ਦੇ ਬਣਾਏ ਹੋਏ ਸ਼ੇਸ਼ਨਾਗ ਹਨ ਜੋ (ਹਰ ਰੋਜ਼ ਸਦਾ ਉਸ ਦਾ) ਨਵਾਂ ਹੀ ਨਾਮ ਲੈਂਦੇ ਹਨ।
Many thousand-headed snakes, chanting ever-new Names of God.
अनिक सेख नवतन नामु लेहि ॥
ਪਾਰਬ੍ਰਹਮਕਾਅੰਤੁਤੇਹਿ॥੭॥
ਹੇ ਸੰਤ ਜਨੋ! ਉਹਨਾਂ ਵਿਚੋਂ ਕਿਸੇ ਨੇ ਉਸ (ਦੇ ਗੁਣਾਂ) ਦਾ ਅੰਤ ਨਹੀਂ ਲੱਭਾ ॥੭॥
They do not know the limits of the Supreme Lord God. ||7||
पारब्रहम का अंतु न तेहि ॥७॥
ਅਨਿਕਪੁਰੀਆਅਨਿਕਤਹਖੰਡ
(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ, ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਖੰਡ ਹਨ ਅਤੇ ਅਨੇਕਾਂ ਪੁਰੀਆਂ ਹਨ।
Many solar systems, many galaxies.
अनिक पुरीआ अनिक तह खंड ॥
ਅਨਿਕਰੂਪਰੰਗਬ੍ਰਹਮੰਡ
ਉਸ ਦੇ ਬਣਾਏ ਅਨੇਕਾਂ ਰੂਪਾਂ ਰੰਗਾਂ ਦੇ ਬ੍ਰਹਮੰਡ ਹਨ।
Many forms, colors and celestial realms.
अनिक रूप रंग ब्रहमंड ॥
ਅਨਿਕਬਨਾਅਨਿਕਫਲਮੂਲ
ਉਸਦੇ ਪੈਦਾ ਕੀਤੇ ਹੋਏ ਅਨੇਕਾਂ ਜੰਗਲ ਤੇ ਉਹਨਾਂ ਵਿਚ ਉੱਗਣ ਵਾਲੇ ਅਨੇਕਾਂ ਕਿਸਮਾਂ ਦੇ ਫਲ ਅਤੇ ਕੰਦ ਮੂਲ ਹਨ।
Many gardens, many fruits and roots.
अनिक बना अनिक फल मूल ॥
ਆਪਹਿਸੂਖਮਆਪਹਿਅਸਥੂਲ॥੮॥
ਉਹ ਪਰਮਾਤਮਾ ਆਪ ਹੀ ਅਦ੍ਰਿਸ਼ਟ ਰੂਪ ਵਾਲਾ ਹੈ, ਉਹ ਆਪ ਹੀ ਇਹ ਦਿੱਸਦਾ ਜਗਤ-ਤਮਾਸ਼ਾ ਹੈ ॥੮॥
He Himself is mind, and He Himself is matter. ||8||
आपहि सूखम आपहि असथूल ॥८॥
ਅਨਿਕਜੁਗਾਦਿਦਿਨਸਅਰੁਰਾਤਿ
ਹੇ ਸੰਤ ਜਨੋ! ਉਸ ਪਰਮਾਤਮਾ ਦੇ ਬਣਾਏ ਹੋਏ ਅਨੇਕਾਂ ਹੀ ਜੁਗ ਆਦਿਕ ਹਨ, ਅਨੇਕਾਂ ਹੀ ਦਿਨ ਹਨ ਅਤੇ ਅਨੇਕਾਂ ਹੀ ਰਾਤਾਂ ਹਨ।
Many ages, days and nights.
अनिक जुगादि दिनस अरु राति ॥
ਅਨਿਕਪਰਲਉਅਨਿਕਉਤਪਾਤਿ
ਉਹ ਅਨੇਕਾਂ ਵਾਰੀ ਜਗਤ ਦਾ ਨਾਸ ਕਰਦਾ ਹੈ ਅਨੇਕਾਂ ਵਾਰੀ ਜਗਤ-ਉਤਪੱਤੀ ਕਰਦਾ ਹੈ।
Many apocalypses, many creations.
अनिक परलउ अनिक उतपाति ॥
ਅਨਿਕਜੀਅਜਾਕੇਗ੍ਰਿਹਮਾਹਿ
ਹੇ ਸੰਤ ਜਨੋ! (ਉਹ ਪਰਮਾਤਮਾ ਐਸਾ ਗ੍ਰਿਹਸਤੀ ਹੈ) ਕਿ ਉਸ ਦੇ ਘਰ ਵਿਚ ਅਨੇਕਾਂ ਹੀ ਜੀਵ ਹਨ,
Many beings are in His home.
अनिक जीअ जा के ग्रिह माहि ॥
ਰਮਤਰਾਮਪੂਰਨਸ੍ਰਬਠਾਂਇ॥੯॥
ਉਹ ਸਭ ਥਾਵਾਂ ਵਿਚ ਵਿਆਪਕ ਹੈ ਸਭ ਥਾਵਾਂ ਵਿਚ ਮੌਜੂਦ ਹੈ ॥੯॥
The Lord is perfectly pervading all places. ||9||
रमत राम पूरन स्रब ठांइ ॥९॥
ਅਨਿਕਮਾਇਆਜਾਕੀਲਖੀਜਾਇ
ਹੇ ਸੰਤ ਜਨੋ! (ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ) ਜਿਸ ਦੀ (ਰਚੀ ਹੋਈ) ਅਨੇਕਾਂ ਰੰਗਾਂ ਦੀ ਮਾਇਆ ਸਮਝੀ ਨਹੀਂ ਜਾ ਸਕਦੀ,
Many Mayas, which cannot be known.
अनिक माइआ जा की लखी न जाइ ॥
ਅਨਿਕਕਲਾਖੇਲੈਹਰਿਰਾਇ
ਉਹ ਪ੍ਰਭੂ-ਪਾਤਿਸ਼ਾਹ ਅਨੇਕਾਂ ਕੌਤਕ ਰਚਾ ਰਿਹਾ ਹੈ।
Many are the ways in which our Sovereign Lord plays.
अनिक कला खेलै हरि राइ ॥
ਅਨਿਕਧੁਨਿਤਲਲਿਤਸੰਗੀਤ
(ਉਸ ਦੇ ਦਰ ਤੇ) ਅਨੇਕਾਂ ਸੁਰੀਲੇ ਰਾਗਾਂ ਦੀ ਧੁਨੀ ਹੋ ਰਹੀ ਹੈ।
Many exquisite melodies sing of the Lord.
अनिक धुनित ललित संगीत ॥
ਅਨਿਕਗੁਪਤਪ੍ਰਗਟੇਤਹਚੀਤ॥੧੦॥
ਉਥੇ ਅਨੇਕਾਂ ਹੀ ਚਿੱਤਰ ਗੁਪਤ ਪ੍ਰਤੱਖ ਦਿੱਸਦੇ ਹਨ ॥੧੦॥
Many recording scribes of the conscious and subconscious are revealed there. ||10||
अनिक गुपत प्रगटे तह चीत ॥१०॥
ਸਭਤੇਊਚਭਗਤਜਾਕੈਸੰਗਿ
ਹੇ ਸੰਤ ਜਨੋ! ਉਹ ਪਰਮਾਤਮਾ ਸਭ ਤੋਂ ਉੱਚਾ ਹੈ ਜਿਸ ਦੇ ਦਰ ਤੇ ਅਨੇਕਾਂ ਭਗਤ-
He is above all, and yet He dwells with His devotees.
सभ ते ऊच भगत जा कै संगि ॥
ਆਠਪਹਰਗੁਨਗਾਵਹਿਰੰਗਿ
ਪ੍ਰੇਮ ਨਾਲ ਅੱਠੇ ਪਹਰ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
Twenty-four hours a day, they sing His Praises with love.
आठ पहर गुन गावहि रंगि ॥
ਅਨਿਕਅਨਾਹਦਆਨੰਦਝੁਨਕਾਰ
ਉਸ ਦੇ ਦਰ ਤੇ ਬਿਨਾ ਵਜਾਏ ਵੱਜ ਰਹੇ ਸਾਜਾਂ ਦੀ ਮਿੱਠੀ ਸੁਰ ਦਾ ਆਨੰਦ ਬਣਿਆ ਰਹਿੰਦਾ ਹੈ,
Many unstruck melodies resound and resonate with bliss.
अनिक अनाहद आनंद झुनकार ॥
ਉਆਰਸਕਾਕਛੁਅੰਤੁਪਾਰ॥੧੧॥
ਉਸ ਆਨੰਦ ਦਾ ਅੰਤ ਜਾਂ ਪਾਰਲਾ ਬੰਨਾ ਨਹੀਂ ਲੱਭ ਸਕਦਾ (ਉਹ ਆਨੰਦ ਅਮੁੱਕ ਹੈ) ॥੧੧॥
There is no end or limit of that sublime essence. ||11||
उआ रस का कछु अंतु न पार ॥११॥
ਸਤਿਪੁਰਖੁਸਤਿਅਸਥਾਨੁ
ਹੇ ਸੰਤ ਜਨੋ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਅਸਥਾਨ ਭੀ ਅਟੱਲ ਹੈ।
True is the Primal Being, and True is His dwelling.
सति पुरखु सति असथानु ॥
ਊਚਤੇਊਚਨਿਰਮਲਨਿਰਬਾਨੁ
ਉਹ ਉੱਚਿਆਂ ਤੋਂ ਉੱਚਾ ਹੈ, ਪਵਿੱਤਰ-ਸਰੂਪ ਹੈ, ਵਾਸਨਾ-ਰਹਿਤ ਹੈ।
He is the Highest of the high, Immaculate and Detached, in Nirvaanaa.
ऊच ते ऊच निरमल निरबानु ॥
ਅਪੁਨਾਕੀਆਜਾਨਹਿਆਪਿ
ਹੇ ਪ੍ਰਭੂ! ਆਪਣੇ ਰਚੇ (ਜਗਤ) ਨੂੰ ਤੂੰ ਆਪ ਹੀ ਜਾਣਦਾ ਹੈਂ,
He alone knows His handiwork.
अपुना कीआ जानहि आपि ॥
ਆਪੇਘਟਿਘਟਿਰਹਿਓਬਿਆਪਿ
ਤੂੰ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ।
He Himself pervades each and every heart.
आपे घटि घटि रहिओ बिआपि ॥
ਕ੍ਰਿਪਾਨਿਧਾਨਨਾਨਕਦਇਆਲ
ਹੇ ਦਇਆ ਦੇ ਖ਼ਜ਼ਾਨੇ! ਹੇ ਦਇਆ ਦੇ ਸੋਮੇ!
The Merciful Lord is the Treasure of Compassion, O Nanak.
क्रिपा निधान नानक दइआल ॥
ਜਿਨਿਜਪਿਆਨਾਨਕਤੇਭਏਨਿਹਾਲ॥੧੨॥੧॥੨॥੨॥੩॥੭॥
ਨਾਨਕ ਆਖਦਾ ਹੈ, ਜਿਸ ਜਿਸ ਨੇ (ਤੇਰਾ ਨਾਮ) ਜਪਿਆ ਹੈ, ਉਹ ਸਭ ਪ੍ਰਸੰਨ-ਚਿੱਤ ਰਹਿੰਦੇ ਹਨ ॥੧੨॥੧॥੨॥੨॥੩॥੭॥
Those who chant and meditate on Him, O Nanak, are exalted and enraptured. ||12||1||2||2||3||7||
जिनि जपिआ नानक ते भए निहाल ॥१२॥१॥२॥२॥३॥७॥
ਸਾਰਗਛੰਤਮਹਲਾ
ਰਾਗ ਸਾਰੰਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
Saarang, Chhant, Fifth Mahalaa:
सारग छंत महला ५ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਭਦੇਖੀਐਅਨਭੈਕਾਦਾਤਾ
ਨਿਰਭੈਤਾ ਦੀ ਅਵਸਥਾ ਦੇਣ ਵਾਲਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਦਿੱਸ ਰਿਹਾ ਹੈ।
See the Giver of fearlessness in all.
सभ देखीऐ अनभै का दाता ॥
ਘਟਿਘਟਿਪੂਰਨਹੈਅਲਿਪਾਤਾ
ਉਹ ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ, ਫਿਰ ਭੀ ਨਿਰਲੇਪ ਰਹਿੰਦਾ ਹੈ।
The Detached Lord is totally permeating each and every heart.
घटि घटि पूरन है अलिपाता ॥
ਘਟਿਘਟਿਪੂਰਨੁਕਰਿਬਿਸਥੀਰਨੁਜਲਤਰੰਗਜਿਉਰਚਨੁਕੀਆ
ਜਿਵੇਂ ਪਾਣੀ ਦੀਆਂ ਲਹਿਰਾਂ (ਵਿਚ ਪਾਣੀ ਮੌਜੂਦ ਹੈ) ਪਰਮਾਤਮਾ ਜਗਤ-ਰਚਨਾ ਦਾ ਖਿਲਾਰਾ ਰਚ ਕੇ ਆਪ ਹਰੇਕ ਸਰੀਰ ਵਿਚ ਵਿਆਪਕ ਹੈ।
Like waves in the water, He created the creation.
घटि घटि पूरनु करि बिसथीरनु जल तरंग जिउ रचनु कीआ ॥
ਹਭਿਰਸਮਾਣੇਭੋਗਘਟਾਣੇਆਨਬੀਆਕੋਥੀਆ
ਹਰੇਕ ਸਰੀਰ ਵਿਚ ਵਿਆਪਕ ਹੋ ਕੇ ਉਹ ਸਾਰੇ ਰਸ ਮਾਣਦਾ ਹੈ ਸਾਰੇ ਭੋਗ ਭੋਗਦਾ ਹੈ, (ਉਸ ਤੋਂ ਬਿਨਾ ਕਿਤੇ ਭੀ) ਕੋਈ ਦੂਜਾ ਨਹੀਂ ਹੈ।
He enjoys all tastes, and takes pleasure in all hearts. There is no other like Him at all.
हभि रस माणे भोग घटाणे आन न बीआ को थीआ ॥
ਹਰਿਰੰਗੀਇਕਰੰਗੀਠਾਕੁਰੁਸੰਤਸੰਗਿਪ੍ਰਭੁਜਾਤਾ
ਸਭ ਰੰਗਾਂ ਦਾ ਰਚਣ ਵਾਲਾ ਉਹ ਮਾਲਕ-ਹਰੀ ਇਕ-ਰਸ ਸਭ ਵਿਚ ਵਿਆਪਕ ਹੈ। ਸੰਤ ਜਨਾਂ ਦੀ ਸੰਗਤ ਵਿਚ ਟਿੱਕ ਕੇ ਉਸ ਪ੍ਰਭੂ ਨਾਲ ਸਾਂਝ ਪੈ ਸਕਦੀ ਹੈ।
The color of the Lord's Love is the one color of our Lord and Master; in the Saadh Sangat, the Company of the Holy, God is realized.
हरि रंगी इक रंगी ठाकुरु संतसंगि प्रभु जाता ॥
ਨਾਨਕਦਰਸਿਲੀਨਾਜਿਉਜਲਮੀਨਾਸਭਦੇਖੀਐਅਨਭੈਕਾਦਾਤਾ॥੧॥
ਹੇ ਨਾਨਕ! ਮੈਂ ਉਸ ਦੇ ਦਰਸਨ ਵਿਚ ਇਉਂ ਲੀਨ ਰਹਿੰਦਾ ਹਾਂ ਜਿਵੇਂ ਮੱਛੀ ਪਾਣੀ ਵਿਚ। ਨਿਰਭੈਤਾ ਦਾ ਦੇਣ ਵਾਲਾ ਉਹ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਦਿੱਸ ਰਿਹਾ ਹੈ ॥੧॥
O Nanak, I am drenched with the Blessed Vision of the Lord, like the fish in the water. I see the Giver of fearlessness in all. ||1||
नानक दरसि लीना जिउ जल मीना सभ देखीऐ अनभै का दाता ॥१॥
ਕਉਨਉਪਮਾਦੇਉਕਵਨਬਡਾਈ
ਹੇ ਸੰਤ ਜਨੋ! ਮੈਂ ਉਸ ਪਰਮਾਤਮਾ ਦੀ ਬਰਾਬਰੀ ਦਾ ਕੋਈ ਭੀ ਦੱਸ ਨਹੀਂ ਸਕਦਾ। ਉਹ ਕੇਡਾ ਵੱਡਾ ਹੈ-ਇਹ ਭੀ ਨਹੀਂ ਦੱਸ ਸਕਦਾ।
What praises should I give, and what approval should I offer to Him?
कउन उपमा देउ कवन बडाई ॥
ਪੂਰਨਪੂਰਿਰਹਿਓਸ੍ਰਬਠਾਈ
ਉਹ ਸਰਬ-ਵਿਆਪਕ ਹੈ, ਉਹ ਸਭਨੀਂ ਥਾਈਂ ਮੌਜੂਦ ਹੈ।
The Perfect Lord is totally pervading and permeating all places.
पूरन पूरि रहिओ स्रब ठाई ॥
ਪੂਰਨਮਨਮੋਹਨਘਟਘਟਸੋਹਨਜਬਖਿੰਚੈਤਬਛਾਈ
ਉਹ ਪ੍ਰਭੂ ਸਰਬ-ਵਿਆਪਕ ਹੈ, ਸਭ ਦੇ ਮਨਾਂ ਨੂੰ ਖਿੱਚ ਪਾਣ ਵਾਲਾ ਹੈ, ਸਭ ਸਰੀਰਾਂ ਨੂੰ (ਆਪਣੀ ਜੋਤਿ ਨਾਲ) ਸੋਹਣਾ ਬਣਾਣ ਵਾਲਾ ਹੈ। ਜਦੋਂ ਉਹ ਆਪਣੀ ਜੋਤਿ ਖਿੱਚ ਲੈਂਦਾ ਹੈ, ਤਦੋਂ ਕੁਝ ਭੀ ਨਹੀਂ ਰਹਿ ਜਾਂਦਾ।
The Perfect Enticing Lord adorns each and every heart. When He withdraws, the mortal turns to dust.
पूरन मनमोहन घट घट सोहन जब खिंचै तब छाई ॥