GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1235
Display Settings
Translations
ਮਨਮੁਖ​ਦੂਜੈ​ਭਰਮਿ​ਭੁਲਾਏ​ਨਾ​ਬੂਝਹਿ​ਵੀਚਾਰਾ​॥੭॥​
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹਨਾਂ ਨੂੰ (ਆਤਮਕ ਜੀਵਨ ਵਾਲੀ ਸਹੀ) ਵਿਚਾਰ ਨਹੀਂ ਸੁੱਝਦੀ ॥੭॥
The self-willed manmukhs wander, lost in doubt and duality. They do not know how to contemplate the Lord. ||7||
मनमुख दूजै भरमि भुलाए ना बूझहि वीचारा ॥७॥
ਆਪੇ​ਗੁਰਮੁਖਿ​ਆਪੇ​ਦੇਵੈ​ਆਪੇ​ਕਰਿ​ਕਰਿ​ਵੇਖੈ​॥​
ਪ੍ਰਭੂ ਆਪ ਹੀ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਆਪ ਹੀ (ਇਹ ਸਾਰਾ ਤਮਾਸ਼ਾ) ਕਰ ਕਰ ਕੇ ਵੇਖਦਾ ਹੈ।
He Himself is the Gurmukh, and He Himself gives; He Himself creates and beholds.
आपे गुरमुखि आपे देवै आपे करि करि वेखै ॥
ਨਾਨਕ​ਸੇ​ਜਨ​ਥਾਇ​ਪਏ​ਹੈ​ਜਿਨ​ਕੀ​ਪਤਿ​ਪਾਵੈ​ਲੇਖੈ​॥੮॥੩॥​
ਹੇ ਨਾਨਕ! ਉਹ ਬੰਦੇ ਕਬੂਲ ਪੈਂਦੇ ਹਨ, ਜਿਨ੍ਹਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ ॥੮॥੩॥
O Nanak, those humble beings are approved, whose honor the Lord Himself accepts. ||8||3||
नानक से जन थाइ पए है जिन की पति पावै लेखै ॥८॥३॥
ਸਾਰਗ​ਮਹਲਾ​੫​ਅਸਟਪਦੀਆ​ਘਰੁ​੧​॥​
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Saarang, Fifth Mahalaa, Ashtapadees, First House:
सारग महला ५ असटपदीआ घरु १ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਗੁਸਾੲਂੀ​ਪਰਤਾਪੁ​ਤੁਹਾਰੋ​ਡੀਠਾ​॥​
ਹੇ ਜਗਤ ਦੇ ਖਸਮ! (ਮੈਂ) ਤੇਰੀ (ਅਜਬ) ਤਾਕਤ-ਸਮਰੱਥਾ ਵੇਖੀ ਹੈ।
O Lord of the World, I gaze upon Your wondrous glory.
गुसाइीं परतापु तुहारो डीठा ॥
ਕਰਨ​ਕਰਾਵਨ​ਉਪਾਇ​ਸਮਾਵਨ​ਸਗਲ​ਛਤ੍ਰਪਤਿ​ਬੀਠਾ​॥੧॥​ਰਹਾਉ​॥​
ਤੂੰ ਸਭ ਕੁਝ ਕਰਨ-ਜੋਗਾ ਹੈਂ, (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈਂ, ਤੂੰ (ਜਗਤ) ਪੈਦਾ ਕਰ ਕੇ ਫਿਰ ਇਸ ਨੂੰ ਆਪਣੇ ਆਪ ਵਿਚ ਲੀਨ ਕਰ ਲੈਣ ਵਾਲਾ ਹੈਂ। ਤੂੰ ਸਭ ਜੀਵਾਂ ਉਤੇ ਪਾਤਿਸ਼ਾਹ (ਬਣ ਕੇ) ਬੈਠਾ ਹੋਇਆ ਹੈਂ ॥੧॥ ਰਹਾਉ ॥
You are the Doer, the Cause of causes, the Creator and Destroyer. You are the Sovereign Lord of all. ||1||Pause||
करन करावन उपाइ समावन सगल छत्रपति बीठा ॥१॥ रहाउ ॥
ਰਾਣਾ​ਰਾਉ​ਰਾਜ​ਭਏ​ਰੰਕਾ​ਉਨਿ​ਝੂਠੇ​ਕਹਣੁ​ਕਹਾਇਓ​॥​
(ਪ੍ਰਭੂ ਦੀ ਰਜ਼ਾ ਅਨੁਸਾਰ) ਰਾਜੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ। ਉਹਨਾਂ ਰਾਜਿਆਂ ਨੇ ਤਾਂ ਆਪਣੇ ਆਪ ਨੂੰ ਝੂਠ ਹੀ ਰਾਜੇ ਅਖਵਾਇਆ।
The rulers and nobles and kings shall become beggars. Their ostentatious shows are false.
राणा राउ राज भए रंका उनि झूठे कहणु कहाइओ ॥
ਹਮਰਾ​ਰਾਜਨੁ​ਸਦਾ​ਸਲਾਮਤਿ​ਤਾ​ਕੋ​ਸਗਲ​ਘਟਾ​ਜਸੁ​ਗਾਇਓ​॥੧॥​
ਸਾਡਾ ਪ੍ਰਭੂ-ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਹੀ ਜੀਵਾਂ ਨੇ ਉਸ ਦਾ (ਸਦਾ) ਜਸ ਗਾਇਆ ਹੈ ॥੧॥
My Sovereign Lord King is eternally stable. His Praises are sung in every heart. ||1||
हमरा राजनु सदा सलामति ता को सगल घटा जसु गाइओ ॥१॥
ਉਪਮਾ​ਸੁਨਹੁ​ਰਾਜਨ​ਕੀ​ਸੰਤਹੁ​ਕਹਤ​ਜੇਤ​ਪਾਹੂਚਾ​॥​
ਹੇ ਸੰਤ ਜਨੋ! ਉਸ ਪ੍ਰਭੂ-ਪਾਤਿਸ਼ਾਹ ਦੀ ਵਡਿਆਈ ਸੁਣੋ। ਜਿਤਨੇ ਭੀ ਜੀਵ ਉਸ ਦੀ ਵਡਿਆਈ ਆਖਦੇ ਹਨ ਉਹ ਉਸ ਦੇ ਚਰਨਾਂ ਵਿਚ ਪਹੁੰਚਦੇ ਹਨ।
Listen to the Praises of my Lord King, O Saints. I chant them as best I can.
उपमा सुनहु राजन की संतहु कहत जेत पाहूचा ॥
ਬੇਸੁਮਾਰ​ਵਡ​ਸਾਹ​ਦਾਤਾਰਾ​ਊਚੇ​ਹੀ​ਤੇ​ਊਚਾ​॥੨॥​
ਉਸ ਦੀ ਤਾਕਤ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੱਡਾ ਸ਼ਾਹ ਹੈ, ਉਹ ਉੱਚਿਆਂ ਤੋਂ ਉੱਚਾ ਹੈ ॥੨॥
My Lord King, the Great Giver, is Immeasurable. He is the Highest of the high. ||2||
बेसुमार वड साह दातारा ऊचे ही ते ऊचा ॥२॥
ਪਵਨਿ​ਪਰੋਇਓ​ਸਗਲ​ਅਕਾਰਾ​ਪਾਵਕ​ਕਾਸਟ​ਸੰਗੇ​॥​
ਸਾਰੇ ਸਰੀਰਾਂ ਨੂੰ ਸੁਆਸਾਂ ਦੀ ਹਵਾ ਨਾਲ ਪ੍ਰੋ ਕੇ ਰੱਖਿਆ ਹੋਇਆ ਹੈ, ਉਸ ਨੇ ਅੱਗ ਨੂੰ ਲੱਕੜ ਨਾਲ ਬੰਨ੍ਹ ਰੱਖਿਆ ਹੈ।
He has strung His Breath throughout the creation; He locked the fire in the wood.
पवनि परोइओ सगल अकारा पावक कासट संगे ॥
ਨੀਰੁ​ਧਰਣਿ​ਕਰਿ​ਰਾਖੇ​ਏਕਤ​ਕੋਇ​ਨ​ਕਿਸ​ਹੀ​ਸੰਗੇ​॥੩॥​
ਉਸ ਨੇ ਪਾਣੀ ਤੇ ਧਰਤੀ ਇਕੱਠੇ ਰੱਖੇ ਹੋਏ ਹਨ। (ਇਹਨਾਂ ਵਿਚੋਂ) ਕੋਈ ਕਿਸੇ ਨਾਲ (ਵੈਰ ਨਹੀਂ ਕਰ ਸਕਦਾ। ਪਾਣੀ ਧਰਤੀ ਨੂੰ ਡੋਬਦਾ ਨਹੀਂ, ਅੱਗ ਕਾਠ ਨੂੰ ਸਾੜਦੀ ਨਹੀਂ) ॥੩॥
He placed the water and the land together, but neither blends with the other. ||3||
नीरु धरणि करि राखे एकत कोइ न किस ही संगे ॥३॥
ਘਟਿ​ਘਟਿ​ਕਥਾ​ਰਾਜਨ​ਕੀ​ਚਾਲੈ​ਘਰਿ​ਘਰਿ​ਤੁਝਹਿ​ਉਮਾਹਾ​॥​
ਉਸ ਪ੍ਰਭੂ-ਪਾਤਿਸ਼ਾਹ ਦੀ ਸਿਫ਼ਤ-ਸਾਲਾਹ ਦੀ ਕਹਾਣੀ ਹਰੇਕ ਸਰੀਰ ਵਿਚ ਹੋ ਰਹੀ ਹੈ। ਹੇ ਪ੍ਰਭੂ! ਹਰੇਕ ਹਿਰਦੇ ਵਿਚ ਤੇਰੇ ਮਿਲਾਪ ਲਈ ਹੀ ਉਤਸ਼ਾਹ ਹੈ।
In each and every heart, the Story of our Sovereign Lord is told; in each and every home, they yearn for Him.
घटि घटि कथा राजन की चालै घरि घरि तुझहि उमाहा ॥
ਜੀਅ​ਜੰਤ​ਸਭਿ​ਪਾਛੈ​ਕਰਿਆ​ਪ੍ਰਥਮੇ​ਰਿਜਕੁ​ਸਮਾਹਾ​॥੪॥​
ਤੂੰ ਸਾਰੇ ਜੀਵਾਂ ਨੂੰ ਪਿੱਛੋਂ ਪੈਦਾ ਕਰਦਾ ਹੈਂ, ਪਹਿਲਾਂ ਉਹਨਾਂ ਲਈ ਰਿਜ਼ਕ ਅਪੜਾਂਦਾ ਹੈਂ ॥੪॥
Afterwards, He created all beings and creatures; but first, He provided them with sustenance. ||4||
जीअ जंत सभि पाछै करिआ प्रथमे रिजकु समाहा ॥४॥
ਜੋ​ਕਿਛੁ​ਕਰਣਾ​ਸੁ​ਆਪੇ​ਕਰਣਾ​ਮਸਲਤਿ​ਕਾਹੂ​ਦੀਨੑੀ​॥​
ਮੈਂ ਇਹ ਅਟੱਲ ਸਬਕ ਸਿੱਖ ਲਿਆ ਹੈ (ਕਿ ਪਰਮਾਤਮਾ ਦਾ ਪਰਤਾਪ ਬੇਅੰਤ ਹੈ) ਜੋ ਕੁਝ ਉਹ ਕਰਦਾ ਹੈ ਉਹ ਆਪ ਹੀ ਕਰਦਾ ਹੈ, ਕਿਸੇ ਨੇ ਉਸ ਨੂੰ ਕਦੇ ਕੋਈ ਸਲਾਹ ਨਹੀਂ ਦਿੱਤੀ।
Whatever He does, He does by Himself. Who has ever given Him advice?
जो किछु करणा सु आपे करणा मसलति काहू दीनी ॥
ਅਨਿਕ​ਜਤਨ​ਕਰਿ​ਕਰਹ​ਦਿਖਾਏ​ਸਾਚੀ​ਸਾਖੀ​ਚੀਨੑੀ​॥੫॥​
ਅਸੀਂ ਜੀਵ ਭਾਵੇਂ (ਆਪਣੀ ਅਕਲ ਪਰਗਟ ਕਰਨ ਲਈ) ਵਿਖਾਵੇ ਦੇ ਅਨੇਕਾਂ ਜਤਨ ਕਰਦੇ ਹਾਂ ॥੫॥
The mortals make all sorts of efforts and showy displays, but He is realized only through the Teachings of Truth. ||5||
अनिक जतन करि करह दिखाए साची साखी चीनी ॥५॥
ਹਰਿ​ਭਗਤਾ​ਕਰਿ​ਰਾਖੇ​ਅਪਨੇ​ਦੀਨੀ​ਨਾਮੁ​ਵਡਾਈ​॥​
(ਇਹ ਪਰਮਾਤਮਾ ਦਾ ਪਰਤਾਪ ਹੈ ਕਿ) ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਬਣਾ ਕੇ ਰੱਖਿਆ ਕਰਦਾ ਹੈ, ਭਗਤਾਂ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਵਡਿਆਈ ਦੇਂਦਾ ਹੈ।
The Lord protects and saves His devotees; He blesses them with the glory of His Name.
हरि भगता करि राखे अपने दीनी नामु वडाई ॥
ਜਿਨਿ​ਜਿਨਿ​ਕਰੀ​ਅਵਗਿਆ​ਜਨ​ਕੀ​ਤੇ​ਤੈਂ​ਦੀਏ​ਰੁੜੑਾਈ​॥੬॥​
ਹੇ ਪ੍ਰਭੂ! ਜਿਸ ਜਿਸ ਨੇ ਕਦੇ ਤੇਰੇ ਭਗਤਾਂ ਦੀ ਨਿਰਾਦਰੀ ਕੀਤੀ, ਤੂੰ ਉਹਨਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚ) ਰੋੜ੍ਹ ਦਿੱਤਾ ॥੬॥
Whoever is disrespectful to the humble servant of the Lord, shall be swept away and destroyed. ||6||
जिनि जिनि करी अवगिआ जन की ते तैं दीए रुड़ाई ॥६॥
ਮੁਕਤਿ​ਭਏ​ਸਾਧਸੰਗਤਿ​ਕਰਿ​ਤਿਨ​ਕੇ​ਅਵਗਨ​ਸਭਿ​ਪਰਹਰਿਆ​॥​
ਸਾਧ ਸੰਗਤ ਕਰ ਕੇ (ਵਿਕਾਰੀ ਭੀ) ਵਿਕਾਰਾਂ ਤੋਂ ਬਚ ਨਿਕਲੇ, ਪ੍ਰਭੂ ਨੇ ਉਹਨਾਂ ਦੇ ਸਾਰੇ ਔਗੁਣ ਨਾਸ ਕਰ ਦਿੱਤੇ।
Those who join the Saadh Sangat, the Company of the Holy, are liberated; all their demerits are taken away.
मुकति भए साधसंगति करि तिन के अवगन सभि परहरिआ ॥
ਤਿਨ​ਕਉ​ਦੇਖਿ​ਭਏ​ਕਿਰਪਾਲਾ​ਤਿਨ​ਭਵ​ਸਾਗਰੁ​ਤਰਿਆ​॥੭॥​
ਗੁਰੂ ਦੀ ਸੰਗਤ ਵਿਚ ਆਉਣ ਵਾਲਿਆਂ ਨੂੰ ਵੇਖ ਕੇ ਪ੍ਰਭੂ ਜੀ ਸਦਾ ਮਿਹਰਵਾਨ ਹੁੰਦੇ ਹਨ, ਤੇ, ਉਹ ਬੰਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੭॥
Seeing them, God becomes merciful; they are carried across the terrifying world-ocean. ||7||
तिन कउ देखि भए किरपाला तिन भव सागरु तरिआ ॥७॥
ਹਮ​ਨਾਨੑੇ​ਨੀਚ​ਤੁਮੇੑ​ਬਡ​ਸਾਹਿਬ​ਕੁਦਰਤਿ​ਕਉਣ​ਬੀਚਾਰਾ​॥​
ਹੇ ਮਾਲਕ-ਪ੍ਰਭੂ! ਤੂੰ ਬਹੁਤ ਵੱਡਾ ਹੈਂ, ਅਸੀਂ ਜੀਵ (ਤੇਰੇ ਸਾਹਮਣੇ) ਬਹੁਤ ਹੀ ਨਿੱਕੇ ਤੇ ਨੀਵੇਂ (ਕੀੜੇ ਜਿਹੇ) ਹਾਂ। ਮੇਰੀ ਕੀਹ ਤਾਕਤ ਹੈ ਕਿ ਤੇਰੇ ਪਰਤਾਪ ਦਾ ਅੰਦਾਜ਼ਾ ਲਾ ਸਕਾਂ?
I am lowly, I am nothing at all; You are my Great Lord and Master - how can I even contemplate Your creative potency?
हम नाने नीच तुमे बड साहिब कुदरति कउण बीचारा ॥
ਮਨੁ​ਤਨੁ​ਸੀਤਲੁ​ਗੁਰ​ਦਰਸ​ਦੇਖੇ​ਨਾਨਕ​ਨਾਮੁ​ਅਧਾਰਾ​॥੮॥੧॥​
ਨਾਨਕ ਆਖਦਾ ਹੈ- ਗੁਰੂ ਦਾ ਦਰਸਨ ਕਰ ਕੇ ਮਨੁੱਖ ਦਾ ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤੇ, ਮਨੁੱਖ ਨੂੰ ਪ੍ਰਭੂ ਦਾ ਨਾਮ-ਆਸਰਾ ਮਿਲ ਜਾਂਦਾ ਹੈ ॥੮॥੧॥
My mind and body are cooled and soothed, gazing upon the Blessed Vision of the Guru's Darshan. Nanak takes the Support of the Naam, the Name of the Lord. ||8||1||
मनु तनु सीतलु गुर दरस देखे नानक नामु अधारा ॥८॥१॥
ਸਾਰਗ​ਮਹਲਾ​੫​ਅਸਟਪਦੀ​ਘਰੁ​੬​॥​
ਰਾਗ ਸਾਰੰਗ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Saarang, Fifth Mahalaa, Ashtapadees, Sixth House:
सारग महला ५ असटपदी घरु ६ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਅਗਮ​ਅਗਾਧਿ​ਸੁਨਹੁ​ਜਨ​ਕਥਾ​॥​
ਹੇ ਸੰਤ ਜਨੋ! ਅਪਹੁੰਚ ਅਤੇ ਅਥਾਹ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰੋ।
Listen to the Story of the Inaccessible and Unfathomable.
अगम अगाधि सुनहु जन कथा ॥
ਪਾਰਬ੍ਰਹਮ​ਕੀ​ਅਚਰਜ​ਸਭਾ​॥੧॥​ਰਹਾਉ​॥​
ਉਸ ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ ॥੧॥ ਰਹਾਉ ॥
The glory of the Supreme Lord God is wondrous and amazing! ||1||Pause||
पारब्रहम की अचरज सभा ॥१॥ रहाउ ॥
ਸਦਾ​ਸਦਾ​ਸਤਿਗੁਰ​ਨਮਸਕਾਰ​॥​
ਹੇ ਸੰਤ ਜਨੋ! ਸਦਾ ਹੀ ਗੁਰੂ ਦੇ ਦਰ ਤੇ ਸਿਰ ਨਿਵਾਇਆ ਕਰੋ।
Forever and ever, humbly bow to the True Guru.
सदा सदा सतिगुर नमसकार ॥
ਗੁਰ​ਕਿਰਪਾ​ਤੇ​ਗੁਨ​ਗਾਇ​ਅਪਾਰ​॥​
ਗੁਰੂ ਦੀ ਮਿਹਰ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਕੇ-
By Guru's Grace, sing the Glorious Praises of the Infinite Lord.
गुर किरपा ते गुन गाइ अपार ॥
ਮਨ​ਭੀਤਰਿ​ਹੋਵੈ​ਪਰਗਾਸੁ​॥​
ਮਨ ਵਿਚ ਆਤਮਕ ਜੀਵਨ ਦਾ ਚਾਨਣ ਪੈਦਾ ਹੋ ਜਾਂਦਾ ਹੈ,
His Light shall radiate deep within your mind.
मन भीतरि होवै परगासु ॥
ਗਿਆਨ​ਅੰਜਨੁ​ਅਗਿਆਨ​ਬਿਨਾਸੁ​॥੧॥​
(ਗੁਰੂ ਪਾਸੋਂ ਮਿਲਿਆ ਹੋਇਆ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਨਾਸ ਕਰ ਦੇਂਦਾ ਹੈ ॥੧॥
With the healing ointment of spiritual wisdom, ignorance is dispelled. ||1||
गिआन अंजनु अगिआन बिनासु ॥१॥
ਮਿਤਿ​ਨਾਹੀ​ਜਾ​ਕਾ​ਬਿਸਥਾਰੁ​॥​
ਹੇ ਸੰਤ ਜਨੋ! ਜਿਸ ਪਰਮਾਤਮਾ ਦਾ (ਇਹ ਸਾਰਾ) ਜਗਤ-ਖਿਲਾਰਾ (ਬਣਾਇਆ ਹੋਇਆ) ਹੈ, ਉਸ (ਦੀ ਸਮਰਥਾ) ਦਾ ਹੱਦ-ਬੰਨਾ ਨਹੀਂ ਲੱਭ ਸਕਦਾ।
There is no limit to His Expanse.
मिति नाही जा का बिसथारु ॥
ਸੋਭਾ​ਤਾ​ਕੀ​ਅਪਰ​ਅਪਾਰ​॥​
ਉਸ ਪ੍ਰਭੂ ਦੀ ਵਡਿਆਈ ਬੇਅੰਤ ਹੈ ਬੇਅੰਤ ਹੈ।
His Glory is Infinite and Endless.
सोभा ता की अपर अपार ॥
ਅਨਿਕ​ਰੰਗ​ਜਾ​ਕੇ​ਗਨੇ​ਨ​ਜਾਹਿ​॥​
ਹੇ ਸੰਤ ਜਨੋ! ਜਿਸ ਪਰਮਾਤਮਾ ਦੇ ਅਨੇਕਾਂ ਹੀ ਚੋਜ-ਤਮਾਸ਼ੇ ਹਨ ਗਿਣੇ ਨਹੀਂ ਜਾ ਸਕਦੇ,
His many plays cannot be counted.
अनिक रंग जा के गने न जाहि ॥
ਸੋਗ​ਹਰਖ​ਦੁਹਹੂ​ਮਹਿ​ਨਾਹਿ​॥੨॥​
ਉਹ ਪਰਮਾਤਮਾ ਖ਼ੁਸ਼ੀ ਗ਼ਮੀ ਦੋਹਾਂ ਤੋਂ ਪਰੇ ਰਹਿੰਦਾ ਹੈ ॥੨॥
He is not subject to pleasure or pain. ||2||
सोग हरख दुहहू महि नाहि ॥२॥
ਅਨਿਕ​ਬ੍ਰਹਮੇ​ਜਾ​ਕੇ​ਬੇਦ​ਧੁਨਿ​ਕਰਹਿ​॥​
ਹੇ ਸੰਤ ਜਨੋ! (ਉਸ ਪ੍ਰਭੂ ਦਾ ਦਰਬਾਰ ਹੈਰਾਨ ਕਰ ਦੇਣ ਵਾਲਾ ਹੈ) ਜਿਸ ਦੇ ਪੈਦਾ ਕੀਤੇ ਹੋਏ ਅਨੇਕਾਂ ਹੀ ਬ੍ਰਹਮੇ (ਉਸ ਦੇ ਦਰ ਤੇ) ਵੇਦਾਂ ਦਾ ਉਚਾਰਨ ਕਰ ਰਹੇ ਹਨ,
Many Brahmas vibrate Him in the Vedas.
अनिक ब्रहमे जा के बेद धुनि करहि ॥
ਅਨਿਕ​ਮਹੇਸ​ਬੈਸਿ​ਧਿਆਨੁ​ਧਰਹਿ​॥​
ਅਨੇਕਾਂ ਹੀ ਸ਼ਿਵ ਬੈਠ ਕੇ ਉਸ ਦਾ ਧਿਆਨ ਧਰ ਰਹੇ ਹਨ,
Many Shivas sit in deep meditation.
अनिक महेस बैसि धिआनु धरहि ॥