GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1207
Display Settings
Translations
ਚਿਤਵਨਿ​ਚਿਤਵਉ​ਪ੍ਰਿਅ​ਪ੍ਰੀਤਿ​ਬੈਰਾਗੀ​ਕਦਿ​ਪਾਵਉ​ਹਰਿ​ਦਰਸਾਈ​॥​
ਹੇ ਵੀਰ! ਮੈਂ ਪਿਆਰੇ ਦੀ ਪ੍ਰੀਤ ਨਾਲ ਵੈਰਾਗਣ ਹੋਈ ਪਈ ਹਾਂ, ਮੈਂ (ਹਰ ਵੇਲੇ ਇਹ) ਸੋਚ ਸੋਚਦੀ ਰਹਿੰਦੀ ਹਾਂ ਕਿ ਮੈਂ ਹਰੀ ਦਾ ਦਰਸਨ ਕਦੋਂ ਕਰਾਂਗੀ।
I think thoughts of Him; I miss the Love of my Beloved. When will I obtain the Blessed Vision of the Lord's Darshan?
चितवनि चितवउ प्रिअ प्रीति बैरागी कदि पावउ हरि दरसाई ॥
ਜਤਨ​ਕਰਉ​ਇਹੁ​ਮਨੁ​ਨਹੀ​ਧੀਰੈ​ਕੋਊ​ਹੈ​ਰੇ​ਸੰਤੁ​ਮਿਲਾਈ​॥੧॥​
(ਇਸ ਮਨ ਨੂੰ ਧੀਰਜ ਦੇਣ ਲਈ) ਮੈਂ ਜਤਨ ਕਰਦੀ ਰਹਿੰਦੀ ਹਾਂ, ਪਰ ਇਹ ਮਨ ਧੀਰਜ ਨਹੀਂ ਕਰਦਾ। ਹੇ ਵੀਰ! ਕੋਈ ਅਜਿਹਾ ਭੀ ਸੰਤ ਹੈ ਜਿਹੜਾ ਮੈਨੂੰ ਪ੍ਰਭੂ ਮਿਲਾ ਦੇਵੇ? ॥੧॥
I try, but this mind is not encouraged. Is there any Saint who can lead me to God? ||1||
जतन करउ इहु मनु नही धीरै कोऊ है रे संतु मिलाई ॥१॥
ਜਪ​ਤਪ​ਸੰਜਮ​ਪੁੰਨ​ਸਭਿ​ਹੋਮਉ​ਤਿਸੁ​ਅਰਪਉ​ਸਭਿ​ਸੁਖ​ਜਾਂਈ​॥​
ਹੇ ਵੀਰ! ਮੈਂ ਸਾਰੇ ਜਪ ਸਾਰੇ ਤਪ ਸਾਰੇ ਸੰਜਮ ਸਾਰੇ ਪੁੰਨ ਕੁਰਬਾਨ ਕਰ ਦਿਆਂ, ਸਾਰੇ ਸੁਖਾਂ ਦੇ ਵਸੀਲੇ (ਪਿਆਰੇ ਪ੍ਰਭੂ ਨਾਲ ਮਿਲਣ ਵਾਲੇ ਸੰਤ ਅੱਗੇ) ਭੇਟਾ ਰੱਖ ਦਿਆਂਗੀ।
Chanting, penance, self-control, good deeds and charity - I sacrifice all these in fire; I dedicate all peace and places to Him.
जप तप संजम पुंन सभि होमउ तिसु अरपउ सभि सुख जांई ॥
ਏਕ​ਨਿਮਖ​ਪ੍ਰਿਅ​ਦਰਸੁ​ਦਿਖਾਵੈ​ਤਿਸੁ​ਸੰਤਨ​ਕੈ​ਬਲਿ​ਜਾਂਈ​॥੨॥​
ਹੇ ਵੀਰ! ਜੇ ਕੋਈ ਅੱਖ ਝਮਕਣ ਜਿਤਨੇ ਸਮੇ ਲਈ ਹੀ ਮੈਨੂੰ ਪਿਆਰੇ ਦਾ ਦਰਸਨ ਕਰਾ ਦੇਵੇ, ਤਾਂ ਮੈਂ ਉਸ ਪਿਆਰੇ ਦੇ ਉਹਨਾਂ ਸੰਤਾਂ ਤੋਂ ਸਦਕੇ ਕੁਰਬਾਨ ਜਾਵਾਂ ॥੨॥
One who helps me to behold the Blessed Vision of my Beloved, for even an instant - I am a sacrifice to that Saint. ||2||
एक निमख प्रिअ दरसु दिखावै तिसु संतन कै बलि जांई ॥२॥
ਕਰਉ​ਨਿਹੋਰਾ​ਬਹੁਤੁ​ਬੇਨਤੀ​ਸੇਵਉ​ਦਿਨੁ​ਰੈਨਾਈ​॥​
ਹੇ ਵੀਰ! ਮੈਂ ਉਸ ਦੇ ਅੱਗੇ ਬਹੁਤ ਤਰਲਾ ਕਰਾਂਗੀ, ਬੇਨਤੀ ਕਰਾਂਗੀ, ਮੈਂ ਦਿਨ ਰਾਤ ਉਸ ਦੀ ਸੇਵਾ ਕਰਾਂਗੀ।
I offer all my prayers and entreaties to him; I serve him, day and night.
करउ निहोरा बहुतु बेनती सेवउ दिनु रैनाई ॥
ਮਾਨੁ​ਅਭਿਮਾਨੁ​ਹਉ​ਸਗਲ​ਤਿਆਗਉ​ਜੋ​ਪ੍ਰਿਅ​ਬਾਤ​ਸੁਨਾਈ​॥੩॥​
ਜਿਹੜਾ ਕੋਈ ਸੰਤ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ, ਮੈਂ ਉਸ ਦੇ ਅੱਗੇ ਆਪਣਾ ਸਾਰਾ ਮਾਣ ਅਹੰਕਾਰ ਤਿਆਗ ਦਿਆਂਗੀ ॥੩॥
I have renounced all pride and egotism; he tells me the stories of my Beloved. ||3||
मानु अभिमानु हउ सगल तिआगउ जो प्रिअ बात सुनाई ॥३॥
ਦੇਖਿ​ਚਰਿਤ੍ਰ​ਭਈ​ਹਉ​ਬਿਸਮਨਿ​ਗੁਰਿ​ਸਤਿਗੁਰਿ​ਪੁਰਖਿ​ਮਿਲਾਈ​॥​
ਮੈਂ ਇਹ ਕੌਤਕ ਵੇਖ ਕੇ ਹੈਰਾਨ ਹੋ ਗਈ ਕਿ ਗੁਰੂ ਨੇ ਸਤਿਗੁਰੂ ਨੇ ਮੈਨੂੰ ਅਕਾਲ ਪੁਰਖ (ਦੇ ਚਰਨਾਂ) ਵਿਚ ਜੋੜ ਦਿੱਤਾ।
I am wonder-struck, gazing upon the wondrous play of God. The Guru, the True Guru, has led me to meet the Primal Lord.
देखि चरित्र भई हउ बिसमनि गुरि सतिगुरि पुरखि मिलाई ॥
ਪ੍ਰਭ​ਰੰਗ​ਦਇਆਲ​ਮੋਹਿ​ਗ੍ਰਿਹ​ਮਹਿ​ਪਾਇਆ​ਜਨ​ਨਾਨਕ​ਤਪਤਿ​ਬੁਝਾਈ​॥੪॥੧॥੧੫॥​
ਹੇ ਦਾਸ ਨਾਨਕ! ਦਇਆ ਦਾ ਸੋਮਾ ਪਿਆਰ-ਸਰੂਪ ਪਰਮਾਤਮਾ ਮੈਂ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ, (ਤੇ, ਮੇਰੇ ਅੰਦਰੋਂ ਮਾਇਆ ਵਾਲੀ ਸਾਰੀ) ਤਪਸ਼ ਮਿਟ ਗਈ ॥੪॥੧॥੧੫॥
I have found God, my Merciful Loving Lord, within the home of my own heart. O Nanak, the fire within me has been quenched. ||4||1||15||
प्रभ रंग दइआल मोहि ग्रिह महि पाइआ जन नानक तपति बुझाई ॥४॥१॥१५॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਰੇ​ਮੂੜੑੇ​ਤੂ​ਕਿਉ​ਸਿਮਰਤ​ਅਬ​ਨਾਹੀ​॥​
ਹੇ ਮੂਰਖ! ਹੁਣ (ਜਨਮ ਲੈ ਕੇ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ?
You fool, why are you not meditating on the Lord now?
रे मूड़े तू किउ सिमरत अब नाही ॥
ਨਰਕ​ਘੋਰ​ਮਹਿ​ਉਰਧ​ਤਪੁ​ਕਰਤਾ​ਨਿਮਖ​ਨਿਮਖ​ਗੁਣ​ਗਾਂਹੀ​॥੧॥​ਰਹਾਉ​॥​
(ਜਦੋਂ) ਤੂੰ ਭਿਆਨਕ ਨਰਕ (ਵਰਗੇ ਮਾਂ ਦੇ ਪੇਟ) ਵਿਚ (ਸੀ ਤਦੋਂ ਤੂੰ) ਪੁੱਠਾ (ਲਟਕਿਆ ਹੋਇਆ) ਤਪ ਕਰਦਾ ਸੀ, (ਉਥੇ ਤੂੰ) ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਸੀ ॥੧॥ ਰਹਾਉ ॥
In the awful hell of the fire of the womb, you did penance, upside-down; each and every instant, you sang His Glorious Praises. ||1||Pause||
नरक घोर महि उरध तपु करता निमख निमख गुण गांही ॥१॥ रहाउ ॥
ਅਨਿਕ​ਜਨਮ​ਭ੍ਰਮਤੌ​ਹੀ​ਆਇਓ​ਮਾਨਸ​ਜਨਮੁ​ਦੁਲਭਾਹੀ​॥​
ਹੇ ਮੂਰਖ! ਤੂੰ ਅਨੇਕਾਂ ਹੀ ਜਨਮਾਂ ਵਿਚ ਭਟਕਦਾ ਆਇਆ ਹੈਂ। ਹੁਣ ਤੈਨੂੰ ਦੁਰਲੱਭ ਮਨੁੱਖਾ ਜਨਮ ਮਿਲਿਆ ਹੈ।
You wandered through countless incarnations, until finally you attained this priceless human birth.
अनिक जनम भ्रमतौ ही आइओ मानस जनमु दुलभाही ॥
ਗਰਭ​ਜੋਨਿ​ਛੋਡਿ​ਜਉ​ਨਿਕਸਿਓ​ਤਉ​ਲਾਗੋ​ਅਨ​ਠਾਂਹੀ​॥੧॥​
ਪਰ ਮਾਂ ਦਾ ਪੇਟ ਛੱਡ ਕੇ ਜਦੋਂ ਤੂੰ ਜਗਤ ਵਿਚ ਆ ਗਿਆ, ਤਦੋਂ ਤੂੰ (ਸਿਮਰਨ ਛੱਡ ਕੇ) ਹੋਰ ਹੋਰ ਥਾਈਂ ਰੁੱਝ ਗਿਆ ॥੧॥
Leaving the womb, you were born, and when you came out, you became attached to other places. ||1||
गरभ जोनि छोडि जउ निकसिओ तउ लागो अन ठांही ॥१॥
ਕਰਹਿ​ਬੁਰਾਈ​ਠਗਾਈ​ਦਿਨੁ​ਰੈਨਿ​ਨਿਹਫਲ​ਕਰਮ​ਕਮਾਹੀ​॥​
ਹੇ ਮੂਰਖ! ਤੂੰ ਦਿਨ ਰਾਤ ਬੁਰਾਈਆਂ ਕਰਦਾ ਹੈਂ, ਠੱਗੀਆਂ ਕਰਦਾ ਹੈਂ, ਤੂੰ ਸਦਾ ਉਹੀ ਕੰਮ ਕਰਦਾ ਰਹਿੰਦਾ ਹੈਂ ਜਿਨ੍ਹਾਂ ਤੋਂ ਕੁਝ ਭੀ ਹੱਥ ਨਹੀਂ ਆਉਣਾ।
You practiced evil and fraud day and night, and did useless deeds.
करहि बुराई ठगाई दिनु रैनि निहफल करम कमाही ॥
ਕਣੁ​ਨਾਹੀ​ਤੁਹ​ਗਾਹਣ​ਲਾਗੇ​ਧਾਇ​ਧਾਇ​ਦੁਖ​ਪਾਂਹੀ​॥੨॥​
(ਵੇਖ, ਜਿਹੜੇ ਕਿਸਾਨ ਉਹਨਾਂ) ਤੁਹਾਂ ਨੂੰ ਹੀ ਗਾਂਹਦੇ ਰਹਿੰਦੇ ਹਨ ਜਿਨ੍ਹਾਂ ਵਿਚ ਦਾਣੇ ਨਹੀਂ ਹੁੰਦੇ, ਉਹ ਦੌੜ ਦੌੜ ਕੇ ਦੁੱਖ (ਹੀ) ਪਾਂਦੇ ਹਨ ॥੨॥
You thrash the straw, but it has no wheat; running around and hurrying, you obtain only pain. ||2||
कणु नाही तुह गाहण लागे धाइ धाइ दुख पांही ॥२॥
ਮਿਥਿਆ​ਸੰਗਿ​ਕੂੜਿ​ਲਪਟਾਇਓ​ਉਰਝਿ​ਪਰਿਓ​ਕੁਸਮਾਂਹੀ​॥​
ਹੇ ਕਮਲੇ! ਤੂੰ ਨਾਸਵੰਤ ਮਾਇਆ ਨਾਲ ਨਾਸਵੰਤ ਜਗਤ ਨਾਲ ਚੰਬੜਿਆ ਰਹਿੰਦਾ ਹੈਂ, ਤੂੰ ਕੁਸੁੰਭੇ ਦੇ ਫੁੱਲਾਂ ਨਾਲ ਹੀ ਪਿਆਰ ਪਾਈ ਬੈਠਾ ਹੈਂ।
The false person is attached to falsehood; he is entangled with transitory things.
मिथिआ संगि कूड़ि लपटाइओ उरझि परिओ कुसमांही ॥
ਧਰਮ​ਰਾਇ​ਜਬ​ਪਕਰਸਿ​ਬਵਰੇ​ਤਉ​ਕਾਲ​ਮੁਖਾ​ਉਠਿ​ਜਾਹੀ​॥੩॥​
ਜਦੋਂ ਤੈਨੂੰ ਧਰਮ-ਰਾਜ ਆ ਫੜੇਗਾ (ਜਦੋਂ ਮੌਤ ਆ ਗਈ) ਤਦੋਂ (ਭੈੜੇ ਕੰਮਾਂ ਦੀ) ਕਾਲਖ ਹੀ ਮੂੰਹ ਤੇ ਲੈ ਕੇ (ਇਥੋਂ) ਚਲਾ ਜਾਹਿਂਗਾ ॥੩॥
And when the Righteous Judge of Dharma seizes you, O madman, you shall arise and depart with your face blackened. ||3||
धरम राइ जब पकरसि बवरे तउ काल मुखा उठि जाही ॥३॥
ਸੋ​ਮਿਲਿਆ​ਜੋ​ਪ੍ਰਭੂ​ਮਿਲਾਇਆ​ਜਿਸੁ​ਮਸਤਕਿ​ਲੇਖੁ​ਲਿਖਾਂਹੀ​॥​
(ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਉਹ ਮਨੁੱਖ (ਹੀ ਪਰਮਾਤਮਾ ਨੂੰ) ਮਿਲਦਾ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਮਿਲਾਂਦਾ ਹੈ, ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦੇ) ਲੇਖ ਲਿਖੇ ਹੁੰਦੇ ਹਨ।
He alone meets with God, whom God Himself meets, by such pre-ordained destiny written on his forehead.
सो मिलिआ जो प्रभू मिलाइआ जिसु मसतकि लेखु लिखांही ॥
ਕਹੁ​ਨਾਨਕ​ਤਿਨੑ​ਜਨ​ਬਲਿਹਾਰੀ​ਜੋ​ਅਲਿਪ​ਰਹੇ​ਮਨ​ਮਾਂਹੀ​॥੪॥੨॥੧੬॥​
ਨਾਨਕ ਆਖਦਾ ਹੈ- ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਹਾਂ, ਜਿਹੜੇ (ਪ੍ਰਭੂ-ਮਿਲਾਪ ਦੀ ਬਰਕਤਿ ਨਾਲ) ਮਨ ਵਿਚ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ ॥੪॥੨॥੧੬॥
Says Nanak, I am a sacrifice to that humble being, who remains unattached within his mind. ||4||2||16||
कहु नानक तिन जन बलिहारी जो अलिप रहे मन मांही ॥४॥२॥१६॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਕਿਉ​ਜੀਵਨੁ​ਪ੍ਰੀਤਮ​ਬਿਨੁ​ਮਾਈ​॥​
ਹੇ (ਮੇਰੀ) ਮਾਂ! ਉਸ ਪ੍ਰੀਤਮ ਪ੍ਰਭੂ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਹਾਸਲ ਨਹੀਂ ਹੋ ਸਕਦਾ,
How can I live without my Beloved, O my mother?
किउ जीवनु प्रीतम बिनु माई ॥
ਜਾ​ਕੇ​ਬਿਛੁਰਤ​ਹੋਤ​ਮਿਰਤਕਾ​ਗ੍ਰਿਹ​ਮਹਿ​ਰਹਨੁ​ਨ​ਪਾਈ​॥੧॥​ਰਹਾਉ​॥​
ਜਿਸ ਪਰਮਾਤਮਾ ਦੀ ਜੋਤਿ ਸਰੀਰ ਤੋਂ ਵਿੱਛੁੜਿਆਂ ਸਰੀਰ ਮੁਰਦਾ ਹੋ ਜਾਂਦਾ ਹੈ, (ਤੇ ਮੁਰਦਾ ਸਰੀਰ) ਘਰ ਵਿਚ ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥
Separated from Him, the mortal becomes a corpse, and is not allowed to remain within the house. ||1||Pause||
जा के बिछुरत होत मिरतका ग्रिह महि रहनु न पाई ॥१॥ रहाउ ॥
ਜੀਅ​ਹਂੀਅ​ਪ੍ਰਾਨ​ਕੋ​ਦਾਤਾ​ਜਾ​ਕੈ​ਸੰਗਿ​ਸੁਹਾਈ​॥​
ਜਿਹੜਾ ਪਰਮਾਤਮਾ (ਸਭ ਜੀਵਾਂ ਨੂੰ) ਜਿੰਦ ਦੇਣ ਵਾਲਾ ਹੈ ਹਿਰਦਾ ਦੇਣ ਵਾਲਾ ਹੈ ਪ੍ਰਾਣ ਦੇਣ ਵਾਲਾ ਹੈ, ਤੇ, ਜਿਸ ਦੀ ਸੰਗਤ ਵਿਚ ਹੀ (ਇਹ ਸਰੀਰ) ਸੋਹਣਾ ਲੱਗਦਾ ਹੈ,
He is the Giver of the soul, the heart, the breath of life. Being with Him, we are embellished with joy.
जीअ हींअ प्रान को दाता जा कै संगि सुहाई ॥
ਕਰਹੁ​ਕ੍ਰਿਪਾ​ਸੰਤਹੁ​ਮੋਹਿ​ਅਪੁਨੀ​ਪ੍ਰਭ​ਮੰਗਲ​ਗੁਣ​ਗਾਈ​॥੧॥​
ਹੇ ਸੰਤ ਜਨੋ! ਮੇਰੇ ਉਤੇ ਆਪਣੀ ਮਿਹਰ ਕਰੋ, ਮੈਂ ਉਸ ਪਰਮਾਤਮਾ ਦੇ ਗੁਣ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੧॥
Please bless me with Your Grace, O Saint, that I may sing the songs of joyful praise to my God. ||1||
करहु क्रिपा संतहु मोहि अपुनी प्रभ मंगल गुण गाई ॥१॥
ਚਰਨ​ਸੰਤਨ​ਕੇ​ਮਾਥੇ​ਮੇਰੇ​ਊਪਰਿ​ਨੈਨਹੁ​ਧੂਰਿ​ਬਾਂਛਾੲਂੀ​॥​
ਹੇ ਮਾਂ! ਮੇਰੀ ਤਾਂਘ ਹੈ ਕਿ ਸੰਤ ਜਨਾਂ ਦੇ ਚਰਨ ਮੇਰੇ ਮੱਥੇ ਉੱਤੇ ਟਿਕੇ ਰਹਿਣ, ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੀਆਂ ਅੱਖਾਂ ਨੂੰ ਲੱਗਦੀ ਰਹੇ।
I touch my forehead to the feet of the Saints. My eyes long for their dust.
चरन संतन के माथे मेरे ऊपरि नैनहु धूरि बांछाइीं ॥
ਜਿਹ​ਪ੍ਰਸਾਦਿ​ਮਿਲੀਐ​ਪ੍ਰਭ​ਨਾਨਕ​ਬਲਿ​ਬਲਿ​ਤਾ​ਕੈ​ਹਉ​ਜਾਈ​॥੨॥੩॥੧੭॥​
ਹੇ ਨਾਨਕ! ਜਿਨ੍ਹਾਂ ਸੰਤ ਜਨਾਂ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥੩॥੧੭॥
By His Grace, we meet God; O Nanak, I am a sacrifice, a sacrifice to Him. ||2||3||17||
जिह प्रसादि मिलीऐ प्रभ नानक बलि बलि ता कै हउ जाई ॥२॥३॥१७॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਉਆ​ਅਉਸਰ​ਕੈ​ਹਉ​ਬਲਿ​ਜਾਈ​॥​
ਮੈਂ ਉਸ ਮੌਕੇ ਤੋਂ ਸਦਕੇ ਜਾਂਦਾ ਹਾਂ (ਜਦੋਂ ਮੈਨੂੰ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋਈ)।
I am a sacrifice to that occasion.
उआ अउसर कै हउ बलि जाई ॥
ਆਠ​ਪਹਰ​ਅਪਨਾ​ਪ੍ਰਭੁ​ਸਿਮਰਨੁ​ਵਡਭਾਗੀ​ਹਰਿ​ਪਾਂਈ​॥੧॥​ਰਹਾਉ​॥​
(ਹੁਣ ਮੈਨੂੰ) ਅੱਠੇ ਪਹਿਰ ਆਪਣੇ ਪ੍ਰਭੂ ਦਾ ਸਿਮਰਨ (ਮਿਲ ਗਿਆ ਹੈ), ਤੇ, ਵੱਡੇ ਭਾਗਾਂ ਨਾਲ ਮੈਂ ਹਰੀ ਨੂੰ ਲੱਭ ਲਿਆ ਹੈ ॥੧॥ ਰਹਾਉ ॥
Twenty-four hours a day, I meditate in remembrance on my God; by great good fortune, I have found the Lord. ||1||Pause||
आठ पहर अपना प्रभु सिमरनु वडभागी हरि पांई ॥१॥ रहाउ ॥
ਭਲੋ​ਕਬੀਰੁ​ਦਾਸੁ​ਦਾਸਨ​ਕੋ​ਊਤਮੁ​ਸੈਨੁ​ਜਨੁ​ਨਾਈ​॥​
ਕਬੀਰ (ਪਰਮਾਤਮਾ ਦੇ) ਦਾਸਾਂ ਦਾ ਦਾਸ ਬਣ ਕੇ ਭਲਾ ਬਣ ਗਿਆ, ਸੈਣ ਨਾਈ ਸੰਤ ਜਨਾਂ ਦਾ ਦਾਸ ਬਣ ਕੇ ਉੱਤਮ ਜੀਵਨ ਵਾਲਾ ਹੋ ਗਿਆ।
Kabeer is good, the slave of the Lord's slaves; the humble barber Sain is sublime.
भलो कबीरु दासु दासन को ऊतमु सैनु जनु नाई ॥
ਊਚ​ਤੇ​ਊਚ​ਨਾਮਦੇਉ​ਸਮਦਰਸੀ​ਰਵਿਦਾਸ​ਠਾਕੁਰ​ਬਣਿ​ਆਈ​॥੧॥​
(ਸੰਤ ਜਨਾਂ ਦੀ ਸੰਗਤ ਨਾਲ) ਨਾਮਦੇਵ ਉੱਚੇ ਤੋਂ ਉੱਚੇ ਜੀਵਨ ਵਾਲਾ ਬਣਿਆ, ਅਤੇ ਸਭ ਵਿਚ ਪਰਮਾਤਮਾ ਦੀ ਜੋਤ ਨੂੰ ਵੇਖਣ ਵਾਲਾ ਬਣ ਗਿਆ, (ਸੰਤ ਜਨਾਂ ਦੀ ਕਿਰਪਾ ਨਾਲ ਹੀ) ਰਵਿਦਾਸ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ ॥੧॥
Highest of the high is Naam Dayv, who looked upon all alike; Ravi Daas was in tune with the Lord. ||1||
ऊच ते ऊच नामदेउ समदरसी रविदास ठाकुर बणि आई ॥१॥
ਜੀਉ​ਪਿੰਡੁ​ਤਨੁ​ਧਨੁ​ਸਾਧਨ​ਕਾ​ਇਹੁ​ਮਨੁ​ਸੰਤ​ਰੇਨਾਈ​॥​
(ਹੇ ਭਾਈ!) ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਇਹ ਤਨ, ਇਹ ਧਨ-ਸਭ ਕੁਝ ਸੰਤ ਜਨਾਂ ਦਾ ਹੋ ਚੁਕਿਆ ਹੈ, ਮੇਰਾ ਇਹ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ।
My soul, body and wealth belong to the Saints; my mind longs for the dust of the Saints.
जीउ पिंडु तनु धनु साधन का इहु मनु संत रेनाई ॥
ਸੰਤ​ਪ੍ਰਤਾਪਿ​ਭਰਮ​ਸਭਿ​ਨਾਸੇ​ਨਾਨਕ​ਮਿਲੇ​ਗੁਸਾਈ​॥੨॥੪॥੧੮॥​
ਹੇ ਨਾਨਕ! ਸੰਤ ਜਨਾਂ ਦੇ ਪ੍ਰਤਾਪ ਨਾਲ ਸਾਰੇ ਭਰਮ ਨਾਸ ਹੋ ਜਾਂਦੇ ਹਨ ਅਤੇ ਜਗਤ ਦਾ ਖਸਮ ਪ੍ਰਭੂ ਮਿਲ ਪੈਂਦਾ ਹੈ ॥੨॥੪॥੧੮॥
And by the radiant Grace of the Saints, all my doubts have been erased. O Nanak, I have met the Lord. ||2||4||18||
संत प्रतापि भरम सभि नासे नानक मिले गुसाई ॥२॥४॥१८॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਨੋਰਥ​ਪੂਰੇ​ਸਤਿਗੁਰਿ​ਆਪਿ​॥​
(ਸਰਨ ਪਏ ਮਨੁੱਖ ਦੀਆਂ) ਸਾਰੀਆਂ ਲੋੜਾਂ ਗੁਰੂ ਆਪ ਪੂਰੀਆਂ ਕਰਦਾ ਹੈ।
The True Guru fulfills the mind's desires.
मनोरथ पूरे सतिगुरि आपि ॥