GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1206
Display Settings
Translations
ਖੋਜਤ​ਖੋਜਤ​ਇਹੈ​ਬੀਚਾਰਿਓ​ਸਰਬ​ਸੁਖਾ​ਹਰਿ​ਨਾਮਾ​॥​
ਖੋਜ ਕਰਦਿਆਂ ਕਰਦਿਆਂ (ਅਸਾਂ) ਇਹੀ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖ ਦੇਣ ਵਾਲਾ ਹੈ।
Searching and searching, I have come to this realization: all peace and bliss are in the Name of the Lord.
खोजत खोजत इहै बीचारिओ सरब सुखा हरि नामा ॥
ਕਹੁ​ਨਾਨਕ​ਤਿਸੁ​ਭਇਓ​ਪਰਾਪਤਿ​ਜਾ​ਕੈ​ਲੇਖੁ​ਮਥਾਮਾ​॥੪॥੧੧॥​
ਪਰ ਨਾਨਕ ਆਖਦਾ ਹੈ- ਇਹ ਹਰਿ-ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ (ਹਰਿ-ਨਾਮ ਦੀ ਪ੍ਰਾਪਤੀ ਦਾ) ਲੇਖ (ਜਾਗਦਾ) ਹੈ ॥੪॥੧੧॥
Says Nanak, he alone receives it, upon whose forehead such destiny is inscribed. ||4||11||
कहु नानक तिसु भइओ परापति जा कै लेखु मथामा ॥४॥११॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅਨਦਿਨੁ​ਰਾਮ​ਕੇ​ਗੁਣ​ਕਹੀਐ​॥​
ਆਓ, ਅਸੀਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹੀਏ।
Night and day, utter the Glorious Praises of the Lord.
अनदिनु राम के गुण कहीऐ ॥
ਸਗਲ​ਪਦਾਰਥ​ਸਰਬ​ਸੂਖ​ਸਿਧਿ​ਮਨ​ਬਾਂਛਤ​ਫਲ​ਲਹੀਐ​॥੧॥​ਰਹਾਉ​॥​
(ਗੁਣ ਗਾਣ ਦੀ ਬਰਕਤਿ ਨਾਲ) ਆਓ, ਸਾਰੇ ਪਦਾਰਥ, ਸਾਰੇ ਸੁਖ, ਸਾਰੀਆਂ ਸਿੱਧੀਆਂ, ਸਾਰੇ ਮਨ-ਮੰਗੇ ਫਲ ਹਾਸਲ ਕਰੀਏ ॥੧॥ ਰਹਾਉ ॥
You shall obtain all wealth, all pleasures and successes, and the fruits of your mind's desires. ||1||Pause||
सगल पदारथ सरब सूख सिधि मन बांछत फल लहीऐ ॥१॥ रहाउ ॥
ਆਵਹੁ​ਸੰਤ​ਪ੍ਰਾਨ​ਸੁਖਦਾਤੇ​ਸਿਮਰਹ​ਪ੍ਰਭੁ​ਅਬਿਨਾਸੀ​॥​
ਹੇ ਸੰਤ ਜਨੋ! ਆਓ, ਅਸੀਂ ਪ੍ਰਾਣ-ਦਾਤੇ ਸੁਖ-ਦਾਤੇ ਅਬਿਨਾਸੀ ਪ੍ਰਭੂ (ਦਾ ਨਾਮ) ਸਿਮਰੀਏ।
Come, O Saints, let us meditate in remembrance on God; He is the Eternal, Imperishable Giver of Peace and Praanaa, the Breath of Life.
आवहु संत प्रान सुखदाते सिमरह प्रभु अबिनासी ॥
ਅਨਾਥਹ​ਨਾਥੁ​ਦੀਨ​ਦੁਖ​ਭੰਜਨ​ਪੂਰਿ​ਰਹਿਓ​ਘਟ​ਵਾਸੀ​॥੧॥​
ਉਹ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਉਹ ਪ੍ਰਭੂ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪ੍ਰਭੂ ਸਭ ਥਾਈਂ ਵਿਆਪਕ ਹੈ, ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ॥੧॥
Master of the masterless, Destroyer of the pains of the meek and the poor; He is All-pervading and permeating, abiding in all hearts. ||1||
अनाथह नाथु दीन दुख भंजन पूरि रहिओ घट वासी ॥१॥
ਗਾਵਤ​ਸੁਨਤ​ਸੁਨਾਵਤ​ਸਰਧਾ​ਹਰਿ​ਰਸੁ​ਪੀ​ਵਡਭਾਗੇ​॥​
ਹੇ ਸੰਤ ਜਨੋ! ਪਰਮਾਤਮਾ ਦੇ ਗੁਣ ਸਰਧਾ ਨਾਲ ਗਾਂਦਿਆਂ ਸੁਣਦਿਆਂ ਸੁਣਾਂਦਿਆਂ ਪਰਮਾਤਮਾ ਦਾ ਨਾਮ-ਰਸ ਪੀ ਕੇ ਵੱਡੇ ਭਾਗਾਂ ਵਾਲੇ ਬਣ ਜਾਈਦਾ ਹੈ।
The very fortunate ones drink in the Sublime Essence of the Lord, singing, reciting and listening to the Lord's Praises.
गावत सुनत सुनावत सरधा हरि रसु पी वडभागे ॥
ਕਲਿ​ਕਲੇਸ​ਮਿਟੇ​ਸਭਿ​ਤਨ​ਤੇ​ਰਾਮ​ਨਾਮ​ਲਿਵ​ਜਾਗੇ​॥੨॥​
ਹੇ ਸੰਤ ਜਨੋ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ) ਸੁਚੇਤ ਰਹਿੰਦੇ ਹਨ, ਉਹਨਾਂ ਦੇ ਸਰੀਰ ਵਿਚੋਂ ਸਾਰੇ ਝਗੜੇ ਸਾਰੇ ਦੁੱਖ ਮਿਟ ਜਾਂਦੇ ਹਨ ॥੨॥
All their sufferings and struggles are wiped away from their bodies; they remain lovingly awake and aware in the Name of the Lord. ||2||
कलि कलेस मिटे सभि तन ते राम नाम लिव जागे ॥२॥
ਕਾਮੁ​ਕ੍ਰੋਧੁ​ਝੂਠੁ​ਤਜਿ​ਨਿੰਦਾ​ਹਰਿ​ਸਿਮਰਨਿ​ਬੰਧਨ​ਤੂਟੇ​॥​
ਹੇ ਸੰਤ ਜਨੋ! ਕਾਮ ਕ੍ਰੋਧ ਝੂਠ ਨਿੰਦਿਆ ਛੱਡ ਕੇ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ।
So abandon your sexual desire, greed, falsehood and slander; meditating in remembrance on the Lord, you shall be released from bondage.
कामु क्रोधु झूठु तजि निंदा हरि सिमरनि बंधन तूटे ॥
ਮੋਹ​ਮਗਨ​ਅਹੰ​ਅੰਧ​ਮਮਤਾ​ਗੁਰ​ਕਿਰਪਾ​ਤੇ​ਛੂਟੇ​॥੩॥​
ਮੋਹ ਵਿਚ ਡੁੱਬੇ ਰਹਿਣਾ, ਹਉਮੈ ਵਿਚ ਅੰਨ੍ਹੇ ਹੋਏ ਰਹਿਣਾ, ਮਾਇਆ ਦੇ ਕਬਜ਼ੇ ਦੀ ਲਾਲਸਾ-ਇਹ ਸਾਰੇ ਗੁਰੂ ਦੀ ਕਿਰਪਾ ਨਾਲ (ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦੇ ਹਨ ॥੩॥
The intoxication of loving attachments, egotism and blind possessiveness are eradicated by Guru's Grace. ||3||
मोह मगन अहं अंध ममता गुर किरपा ते छूटे ॥३॥
ਤੂ​ਸਮਰਥੁ​ਪਾਰਬ੍ਰਹਮ​ਸੁਆਮੀ​ਕਰਿ​ਕਿਰਪਾ​ਜਨੁ​ਤੇਰਾ​॥​
ਹੇ ਪਾਰਬ੍ਰਹਮ! ਹੇ ਸੁਆਮੀ! ਤੂੰ ਸਭ ਤਾਕਤਾਂ ਦਾ ਮਾਲਕ ਹੈਂ (ਮੇਰੇ ਉਤੇ) ਮਿਹਰ ਕਰ (ਮੈਨੂੰ ਆਪਣਾ ਨਾਮ ਸਿਮਰਨ ਦਾ ਖੈਰ ਪਾ, ਮੈਂ) ਤੇਰਾ ਦਾਸ ਹਾਂ।
You are All-Powerful, O Supreme Lord God and Master; please be Merciful to Your humble servant.
तू समरथु पारब्रहम सुआमी करि किरपा जनु तेरा ॥
ਪੂਰਿ​ਰਹਿਓ​ਸਰਬ​ਮਹਿ​ਠਾਕੁਰੁ​ਨਾਨਕ​ਸੋ​ਪ੍ਰਭੁ​ਨੇਰਾ​॥੪॥੧੨॥​
ਹੇ ਨਾਨਕ! ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਉਹ ਪ੍ਰਭੂ ਸਭ ਦੇ ਨੇੜੇ ਵੱਸਦਾ ਹੈ ॥੪॥੧੨॥
My Lord and Master is All-pervading and prevailing everywhere; O Nanak, God is Near. ||4||12||
पूरि रहिओ सरब महि ठाकुरु नानक सो प्रभु नेरा ॥४॥१२॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਬਲਿਹਾਰੀ​ਗੁਰਦੇਵ​ਚਰਨ​॥​
(ਮੈਂ ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ,
I am a sacrifice to the Feet of the Divine Guru.
बलिहारी गुरदेव चरन ॥
ਜਾ​ਕੈ​ਸੰਗਿ​ਪਾਰਬ੍ਰਹਮੁ​ਧਿਆਈਐ​ਉਪਦੇਸੁ​ਹਮਾਰੀ​ਗਤਿ​ਕਰਨ​॥੧॥​ਰਹਾਉ​॥​
ਜਿਸ ਦਾ ਉਪਦੇਸ਼ ਅਸਾਂ ਜੀਵਾਂ ਦੀ ਉੱਚੀ ਆਤਮਕ ਦਸ਼ਾ ਬਣਾ ਦੇਂਦਾ ਹੈ ॥੧॥ ਰਹਾਉ ॥
I meditate with Him on the Supreme Lord God; His Teachings have emancipated me. ||1||Pause||
जा कै संगि पारब्रहमु धिआईऐ उपदेसु हमारी गति करन ॥१॥ रहाउ ॥
ਦੂਖ​ਰੋਗ​ਭੈ​ਸਗਲ​ਬਿਨਾਸੇ​ਜੋ​ਆਵੈ​ਹਰਿ​ਸੰਤ​ਸਰਨ​॥​
ਜਿਹੜਾ ਮਨੁੱਖ ਹਰੀ ਦੇ ਸੰਤ ਗੁਰਦੇਵ ਦੀ ਸਰਨ ਪੈਂਦਾ ਹੈ, ਉਸ ਦੇ ਸਾਰੇ ਦੁੱਖ ਸਾਰੇ ਰੋਗ ਸਾਰੇ ਡਰ ਨਾਸ ਹੋ ਜਾਂਦੇ ਹਨ।
All pains, diseases and fears are erased, for one who comes to the Sanctuary of the Lord's Saints.
दूख रोग भै सगल बिनासे जो आवै हरि संत सरन ॥
ਆਪਿ​ਜਪੈ​ਅਵਰਹ​ਨਾਮੁ​ਜਪਾਵੈ​ਵਡ​ਸਮਰਥ​ਤਾਰਨ​ਤਰਨ​॥੧॥​
ਉਹ ਮਨੁੱਖ ਵੱਡੀ ਸਮਰਥਾ ਵਾਲੇ ਹਰੀ ਦਾ ਸਭ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ-ਜੋਗ ਹਰੀ ਦਾ ਨਾਮ ਆਪ ਜਪਦਾ ਹੈ ਅਤੇ ਹੋਰਨਾਂ ਪਾਸੋਂ ਜਪਾਂਦਾ ਹੈ ॥੧॥
He Himself chants, and inspires others to chant the Naam, the Name of the Lord. He is Utterly All-Powerful; He carries us across to the other side. ||1||
आपि जपै अवरह नामु जपावै वड समरथ तारन तरन ॥१॥
ਜਾ​ਕੋ​ਮੰਤ੍ਰੁ​ਉਤਾਰੈ​ਸਹਸਾ​ਊਣੇ​ਕਉ​ਸੁਭਰ​ਭਰਨ​॥​
(ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ) ਜਿਸ ਦਾ ਉਪਦੇਸ਼ ਮਨੁੱਖ ਦਾ ਸਹਮ ਦੂਰ ਕਰ ਦੇਂਦਾ ਹੈ ਜਿਹੜਾ ਗੁਰੂ ਆਤਮਕ ਜੀਵਨ ਤੋਂ ਸੱਖਣੇ ਮਨੁੱਖਾਂ ਨੂੰ ਨਕਾ-ਨਕ ਭਰ ਦੇਂਦਾ ਹੈ।
His Mantra drives out cynicism, and totally fills the empty one.
जा को मंत्रु उतारै सहसा ऊणे कउ सुभर भरन ॥
ਹਰਿ​ਦਾਸਨ​ਕੀ​ਆਗਿਆ​ਮਾਨਤ​ਤੇ​ਨਾਹੀ​ਫੁਨਿ​ਗਰਭ​ਪਰਨ​॥੨॥​
ਜਿਹੜੇ ਮਨੁੱਖ ਹਰੀ ਦੇ ਦਾਸਾਂ ਦੀ ਰਜ਼ਾ ਵਿਚ ਤੁਰਦੇ ਹਨ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੨॥
Those who obey the Order of the Lord's slaves, do not enter into the womb of reincarnation ever again. ||2||
हरि दासन की आगिआ मानत ते नाही फुनि गरभ परन ॥२॥
ਭਗਤਨ​ਕੀ​ਟਹਲ​ਕਮਾਵਤ​ਗਾਵਤ​ਦੁਖ​ਕਾਟੇ​ਤਾ​ਕੇ​ਜਨਮ​ਮਰਨ​॥​
ਸੰਤ ਜਨਾਂ ਦੀ ਸੇਵਾ ਕਰਦਿਆਂ ਪਰਮਾਤਮਾ ਦੇ ਗੁਣ ਗਾਂਦਿਆਂ (ਗੁਰੂ) ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਕੱਟ ਦੇਂਦਾ ਹੈ।
Whoever works for the Lord's devotees and sings His Praises - his pains of birth and death are taken away.
भगतन की टहल कमावत गावत दुख काटे ता के जनम मरन ॥
ਜਾ​ਕਉ​ਭਇਓ​ਕ੍ਰਿਪਾਲੁ​ਬੀਠੁਲਾ​ਤਿਨਿ​ਹਰਿ​ਹਰਿ​ਅਜਰ​ਜਰਨ​॥੩॥​
(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਉੱਤੇ ਮਾਇਆ ਤੋਂ ਨਿਰਲੇਪ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਮਨੁੱਖ ਨੇ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ॥੩॥
Those unto whom my Beloved becomes Merciful, endure the Unendurable Ecstasy of the Lord, Har, Har. ||3||
जा कउ भइओ क्रिपालु बीठुला तिनि हरि हरि अजर जरन ॥३॥
ਹਰਿ​ਰਸਹਿ​ਅਘਾਨੇ​ਸਹਜਿ​ਸਮਾਨੇ​ਮੁਖ​ਤੇ​ਨਾਹੀ​ਜਾਤ​ਬਰਨ​॥​
ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦੇ ਹਨ, ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੇ ਹਨ (ਉਹਨਾਂ ਦੀ ਉੱਚੀ ਆਤਮਕ ਅਵਸਥਾ) ਮੂੰਹੋਂ ਬਿਆਨ ਨਹੀਂ ਕੀਤੀ ਜਾ ਸਕਦੀ।
Those who are satisfied by the Sublime Essence of the Lord, merge intuitively into the Lord; no mouth can describe their state.
हरि रसहि अघाने सहजि समाने मुख ते नाही जात बरन ॥
ਗੁਰ​ਪ੍ਰਸਾਦਿ​ਨਾਨਕ​ਸੰਤੋਖੇ​ਨਾਮੁ​ਪ੍ਰਭੂ​ਜਪਿ​ਜਪਿ​ਉਧਰਨ​॥੪॥੧੩॥​
ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੧੩॥
By Guru's Grace, O Nanak, they are content; chanting and meditating on God's Name, they are saved. ||4||13||
गुर प्रसादि नानक संतोखे नामु प्रभू जपि जपि उधरन ॥४॥१३॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਗਾਇਓ​ਰੀ​ਮੈ​ਗੁਣ​ਨਿਧਿ​ਮੰਗਲ​ਗਾਇਓ​॥​
(ਹੇ ਭੈਣ!) ਮੈਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਸਿਫ਼ਤ-ਸਾਲਾਹ ਦੇ ਗੀਤ ਗਾ ਰਹੀ ਹਾਂ।
I sing, O I sing the Songs of Joy of my Lord, the Treasure of Virtue.
गाइओ री मै गुण निधि मंगल गाइओ ॥
ਭਲੇ​ਸੰਜੋਗ​ਭਲੇ​ਦਿਨ​ਅਉਸਰ​ਜਉ​ਗੋਪਾਲੁ​ਰੀਝਾਇਓ​॥੧॥​ਰਹਾਉ​॥​
(ਜਿੰਦ ਵਾਸਤੇ ਉਹ) ਭਲੇ ਸਬਬ ਹੁੰਦੇ ਹਨ, ਭਾਗਾਂ ਵਾਲੇ ਦਿਨ ਹੁੰਦੇ ਹਨ, ਸੋਹਣੇ ਸਮੇ ਹੁੰਦੇ ਹਨ, ਜਦੋਂ (ਕੋਈ ਜਿੰਦ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਖ਼ੁਸ਼ ਕਰ ਲਏ ॥੧॥ ਰਹਾਉ ॥
Fortunate is the time, fortunate is the day and the moment, when I become pleasing to the Lord of the World. ||1||Pause||
भले संजोग भले दिन अउसर जउ गोपालु रीझाइओ ॥१॥ रहाउ ॥
ਸੰਤਹ​ਚਰਨ​ਮੋਰਲੋ​ਮਾਥਾ​॥​
ਹੇ ਭੈਣ! ਮੇਰਾ ਮੱਥਾ ਹੁਣ ਸੰਤਾਂ ਦੇ ਚਰਨਾਂ ਤੇ ਹੈ,
I touch my forehead to the Feet of the Saints.
संतह चरन मोरलो माथा ॥
ਹਮਰੇ​ਮਸਤਕਿ​ਸੰਤ​ਧਰੇ​ਹਾਥਾ​॥੧॥​
ਮੇਰੇ ਮੱਥੇ ਉਤੇ ਸੰਤਾਂ ਨੇ ਆਪਣੇ ਹੱਥ ਰੱਖੇ ਹਨ-(ਮੇਰੇ ਵਾਸਤੇ ਇਹ ਬੜਾ ਹੀ ਸੁਭਾਗ ਸਮਾ ਹੈ) ॥੧॥
The Saints have placed their hands on my forehead. ||1||
हमरे मसतकि संत धरे हाथा ॥१॥
ਸਾਧਹ​ਮੰਤ੍ਰੁ​ਮੋਰਲੋ​ਮਨੂਆ​॥​
ਗੁਰੂ ਦਾ ਉਪਦੇਸ਼ ਮੇਰੇ ਅੰਞਾਣ ਮਨ ਵਿਚ ਆ ਵੱਸਿਆ ਹੈ,
My mind is filled with the Mantra of the Holy Saints,
साधह मंत्रु मोरलो मनूआ ॥
ਤਾ​ਤੇ​ਗਤੁ​ਹੋਏ​ਤ੍ਰੈ​ਗੁਨੀਆ​॥੨॥​
ਉਸ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮਾਇਆ ਦੇ ਤਿੰਨਾਂ ਹੀ ਗੁਣਾਂ ਦਾ ਪ੍ਰਭਾਵ ਦੂਰ ਹੋ ਗਿਆ ਹੈ ॥੨॥
and I have risen above the three qualities||2||
ता ते गतु होए त्रै गुनीआ ॥२॥
ਭਗਤਹ​ਦਰਸੁ​ਦੇਖਿ​ਨੈਨ​ਰੰਗਾ​॥​
ਸੰਤ ਜਨਾਂ ਦਾ ਦਰਸਨ ਕਰ ਕੇ ਮੇਰੀਆਂ ਅੱਖਾਂ ਵਿਚ (ਅਜਿਹਾ) ਪ੍ਰੇਮ ਪੈਦਾ ਹੋ ਗਿਆ ਹੈ,
Gazing upon the Blessed Vision, the Darshan of God's devotees, my eyes are filled with love.
भगतह दरसु देखि नैन रंगा ॥
ਲੋਭ​ਮੋਹ​ਤੂਟੇ​ਭ੍ਰਮ​ਸੰਗਾ​॥੩॥​
ਕਿ ਲੋਭ ਮੋਹ ਭਟਕਣਾ ਦਾ ਸਾਥ (ਮੇਰੇ ਅੰਦਰੋਂ) ਮੁੱਕ ਗਿਆ ਹੈ ॥੩॥
Greed and attachment are gone, along with doubt. ||3||
लोभ मोह तूटे भ्रम संगा ॥३॥
ਕਹੁ​ਨਾਨਕ​ਸੁਖ​ਸਹਜ​ਅਨੰਦਾ​॥​
ਨਾਨਕ ਆਖਦਾ ਹੈ- (ਹੁਣ ਮੇਰੇ ਅੰਦਰ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਪਏ ਹਨ।
Says Nanak, I have found intuitive peace, poise and bliss.
कहु नानक सुख सहज अनंदा ॥
ਖੋਲਿੑ​ਭੀਤਿ​ਮਿਲੇ​ਪਰਮਾਨੰਦਾ​॥੪॥੧੪॥​
(ਮੇਰੇ ਅੰਦਰੋਂ ਹਉਮੈ ਦੀ) ਕੰਧ ਤੋੜ ਕੇ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਜੀ ਮੈਨੂੰ ਮਿਲ ਪਏ ਹਨ ॥੪॥੧੪॥
Tearing down the wall, I have met the Lord, the Embodiment of Supreme Bliss. ||4||14||
खोलि भीति मिले परमानंदा ॥४॥१४॥
ਸਾਰਗ​ਮਹਲਾ​੫​ਘਰੁ​੨​॥​
ਰਾਗ ਸਾਰੰਗ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Saarang, Fifth Mahalaa, Second House:
सारग महला ५ घरु २ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕੈਸੇ​ਕਹਉ​ਮੋਹਿ​ਜੀਅ​ਬੇਦਨਾਈ​॥​
ਹੇ ਵੀਰ! ਮੈਂ ਆਪਣੇ ਦਿਲ ਦੀ ਪੀੜ ਕਿਵੇਂ ਬਿਆਨ ਕਰਾਂ? (ਬਿਆਨ ਕਰ ਨਹੀਂ ਸਕਦੀ)।
How can I express the pain of my soul?
कैसे कहउ मोहि जीअ बेदनाई ॥
ਦਰਸਨ​ਪਿਆਸ​ਪ੍ਰਿਅ​ਪ੍ਰੀਤਿ​ਮਨੋਹਰ​ਮਨੁ​ਨ​ਰਹੈ​ਬਹੁ​ਬਿਧਿ​ਉਮਕਾਈ​॥੧॥​ਰਹਾਉ​॥​
ਮੇਰੇ ਅੰਦਰ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤ ਹੈ ਉਸ ਦੇ ਦਰਸਨ ਦੀ ਤਾਂਘ ਹੈ (ਦਰਸਨ ਤੋਂ ਬਿਨਾ ਮੇਰਾ) ਮਨ ਧੀਰਜ ਨਹੀਂ ਕਰਦਾ, (ਮੇਰਾ ਅੰਦਰ) ਕਈ ਤਰੀਕਿਆਂ ਨਾਲ ਉਮੰਗ ਉਠ ਰਹੀ ਹੈ ॥੧॥ ਰਹਾਉ ॥
I am so thirsty for the Blessed Vision, the Darshan of my Enticing and Lovely Beloved. My mind cannot survive - it yearns for Him in so many ways. ||1||Pause||
दरसन पिआस प्रिअ प्रीति मनोहर मनु न रहै बहु बिधि उमकाई ॥१॥ रहाउ ॥