GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1079
Display Settings
Translations
ਸਿਮਰਹਿ​ਖੰਡ​ਦੀਪ​ਸਭਿ​ਲੋਆ​॥​
ਸਾਰੇ ਖੰਡਾਂ ਦੀਪਾਂ ਮੰਡਲਾਂ (ਦੇ ਜੀਵ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰ ਰਹੇ ਹਨ।
All the continents, islands and worlds meditate in remembrance.
सिमरहि खंड दीप सभि लोआ ॥
ਸਿਮਰਹਿ​ਪਾਤਾਲ​ਪੁਰੀਆ​ਸਚੁ​ਸੋਆ​॥​
ਪਾਤਾਲ ਅਤੇ ਸਾਰੀਆਂ ਪੁਰੀਆਂ (ਦੇ ਵਾਸੀ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।
The nether worlds and spheres meditate in remembrance on that True Lord.
सिमरहि पाताल पुरीआ सचु सोआ ॥
ਸਿਮਰਹਿ​ਖਾਣੀ​ਸਿਮਰਹਿ​ਬਾਣੀ​ਸਿਮਰਹਿ​ਸਗਲੇ​ਹਰਿ​ਜਨਾ​॥੨॥​
ਸਾਰੀਆਂ ਖਾਣੀਆਂ ਅਤੇ ਬਾਣੀਆਂ (ਦੇ ਜੀਵ), ਸਾਰੇ ਪ੍ਰਭੂ ਦੇ ਸੇਵਕ ਸਦਾ-ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ ॥੨॥
The sources of creation and speech meditate in remembrance; all the Lord's humble servants meditate in remembrance. ||2||
सिमरहि खाणी सिमरहि बाणी सिमरहि सगले हरि जना ॥२॥
ਸਿਮਰਹਿ​ਬ੍ਰਹਮੇ​ਬਿਸਨ​ਮਹੇਸਾ​॥​
ਅਨੇਕਾਂ ਬ੍ਰਹਮੇ ਵਿਸ਼ਨੂ ਅਤੇ ਸ਼ਿਵ ਪ੍ਰਭੂ ਨੂੰ ਯਾਦ ਕਰ ਰਹੇ ਹਨ।
Brahma, Vishnu and Shiva meditate in remembrance.
सिमरहि ब्रहमे बिसन महेसा ॥
ਸਿਮਰਹਿ​ਦੇਵਤੇ​ਕੋੜਿ​ਤੇਤੀਸਾ​॥​
ਤੇਤੀ ਕ੍ਰੋੜ ਦੇਵਤੇ ਵੀ ਪ੍ਰਭੂ ਨੂੰ ਹੀ ਯਾਦ ਕਰ ਰਹੇ ਹਨ।
The three hundred thirty million gods meditate in remembrance.
सिमरहि देवते कोड़ि तेतीसा ॥
ਸਿਮਰਹਿ​ਜਖੵਿ​ਦੈਤ​ਸਭਿ​ਸਿਮਰਹਿ​ਅਗਨਤੁ​ਨ​ਜਾਈ​ਜਸੁ​ਗਨਾ​॥੩॥​
ਸਾਰੇ ਜੱਖ੍ਯ੍ਯ ਅਤੇ ਦੈਂਤ ਉਸ ਅਗਣਤ ਪ੍ਰਭੂ ਨੂੰ ਹਰ ਵੇਲੇ ਯਾਦ ਕਰ ਰਹੇ ਹਨ। ਉਸ ਦੀ ਸਿਫ਼ਤ-ਸਾਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੩॥
The titans and demons all meditate in remembrance; Your Praises are uncountable - they cannot be counted. ||3||
सिमरहि जख्यि दैत सभि सिमरहि अगनतु न जाई जसु गना ॥३॥
ਸਿਮਰਹਿ​ਪਸੁ​ਪੰਖੀ​ਸਭਿ​ਭੂਤਾ​॥​
ਸਾਰੇ ਪਸ਼ੂ ਪੰਛੀ ਆਦਿਕ ਜੀਵ ਪ੍ਰਭੂ ਨੂੰ ਯਾਦ ਕਰ ਰਹੇ ਹਨ।
All the beasts, birds and demons meditate in remembrance.
सिमरहि पसु पंखी सभि भूता ॥
ਸਿਮਰਹਿ​ਬਨ​ਪਰਬਤ​ਅਉਧੂਤਾ​॥​
ਜੰਗਲ ਅਤੇ ਅਡੋਲ ਟਿਕੇ ਹੋਏ ਪਹਾੜ ਪ੍ਰਭੂ ਦੀ ਰਜ਼ਾ ਵਿੱਚ ਟਿਕੇ ਹੋਏ ਹਨ।
The forests, mountains and hermits meditate in remembrance.
सिमरहि बन परबत अउधूता ॥
ਲਤਾ​ਬਲੀ​ਸਾਖ​ਸਭ​ਸਿਮਰਹਿ​ਰਵਿ​ਰਹਿਆ​ਸੁਆਮੀ​ਸਭ​ਮਨਾ​॥੪॥​
ਵੇਲਾਂ ਰੁੱਖਾਂ ਦੀਆਂ ਸ਼ਾਖਾਂ, ਸਭ ਪਰਮਾਤਮਾ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਮਾਲਕ-ਪ੍ਰਭੂ ਸਭ ਜੀਵਾਂ ਦੇ ਮਨਾਂ ਵਿਚ ਵੱਸ ਰਿਹਾ ਹੈ ॥੪॥
All the vines and branches meditate in remembrance; O my Lord and Master, You are permeating and pervading all minds. ||4||
लता बली साख सभ सिमरहि रवि रहिआ सुआमी सभ मना ॥४॥
ਸਿਮਰਹਿ​ਥੂਲ​ਸੂਖਮ​ਸਭਿ​ਜੰਤਾ​॥​
ਬਹੁਤ ਵੱਡੇ ਸਰੀਰਾਂ ਤੋਂ ਲੈ ਕੇ ਬਹੁਤ ਹੀ ਨਿੱਕੇ ਸਰੀਰਾਂ ਵਾਲੇ ਸਾਰੇ ਜੀਵ, ਪ੍ਰਭੂ ਨੂੰ ਯਾਦ ਕਰ ਰਹੇ ਹਨ)।
All beings, both subtle and gross, meditate in remembrance.
सिमरहि थूल सूखम सभि जंता ॥
ਸਿਮਰਹਿ​ਸਿਧ​ਸਾਧਿਕ​ਹਰਿ​ਮੰਤਾ​॥​
ਸਿੱਧ ਅਤੇ ਸਾਧਿਕ ਪਰਮਾਤਮਾ ਦੇ ਮੰਤ੍ਰ ਨੂੰ ਸਿਮਰ ਰਹੇ ਹਨ।
The Siddhas and seekers meditate in remembrance on the Lord's Mantra.
सिमरहि सिध साधिक हरि मंता ॥
ਗੁਪਤ​ਪ੍ਰਗਟੁ​ਸਿਮਰਹਿ​ਪ੍ਰਭ​ਮੇਰੇ​ਸਗਲ​ਭਵਨ​ਕਾ​ਪ੍ਰਭ​ਧਨਾ​॥੫॥​
ਹੇ ਮੇਰੇ ਪ੍ਰਭੂ! ਦਿੱਸਦੇ ਅਣਦਿੱਸਦੇ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਤੂੰ ਸਾਰੇ ਭਵਨਾਂ ਦਾ ਮਾਲਕ ਹੈਂ ॥੫॥
Both the visible and the invisible meditate in remembrance on my God; God is the Master of all worlds. ||5||
गुपत प्रगटु सिमरहि प्रभ मेरे सगल भवन का प्रभ धना ॥५॥
ਸਿਮਰਹਿ​ਨਰ​ਨਾਰੀ​ਆਸਰਮਾ​॥​
ਚੌਹਾਂ ਆਸ਼੍ਰਮਾਂ ਦੇ ਨਰ ਤੇ ਨਾਰੀਆਂ ਪ੍ਰਭੂ ਦਾ ਸਿਮਰਨ ਕਰ ਰਹੇ ਹਨ।
Men and women, throughout the four stages of life, meditate in remembrance on You.
सिमरहि नर नारी आसरमा ॥
ਸਿਮਰਹਿ​ਜਾਤਿ​ਜੋਤਿ​ਸਭਿ​ਵਰਨਾ​॥​
ਸਭ ਜਾਤਾਂ ਤੇ ਵਰਨਾਂ ਦੇ ਸਾਰੇ ਪ੍ਰਾਣੀਪ੍ਰਭੂ ਦਾ ਸਿਮਰਨ ਕਰ ਰਹੇ ਹਨ।
All social classes and souls of all races meditate in remembrance on You.
सिमरहि जाति जोति सभि वरना ॥
ਸਿਮਰਹਿ​ਗੁਣੀ​ਚਤੁਰ​ਸਭਿ​ਬੇਤੇ​ਸਿਮਰਹਿ​ਰੈਣੀ​ਅਰੁ​ਦਿਨਾ​॥੬॥​
ਗੁਣਵਾਨ ਚਤੁਰ ਸਿਆਣੇ ਸਾਰੇ ਜੀਵ ਪਰਮਾਤਮਾ ਨੂੰ ਹੀ ਸਿਮਰਦੇ ਹਨ। (ਸਾਰੇ ਜੀਵ) ਰਾਤ ਅਤੇ ਦਿਨ ਹਰ ਵੇਲੇ ਉਸੇ ਪ੍ਰਭੂ ਨੂੰ ਸਿਮਰਦੇ ਹਨ ॥੬॥
All the virtuous, clever and wise people meditate in remembrance; night and day meditate in remembrance. ||6||
सिमरहि गुणी चतुर सभि बेते सिमरहि रैणी अरु दिना ॥६॥
ਸਿਮਰਹਿ​ਘੜੀ​ਮੂਰਤ​ਪਲ​ਨਿਮਖਾ​॥​
ਘੜੀ ਮੁਹੂਰਤ, ਪਲ, ਨਿਮਖ (ਆਦਿਕ ਸਮੇ ਦੀਆਂ ਵੰਡਾਂ) ਪ੍ਰਭੂ ਦੇ ਹੁਕਮ-ਨਿਯਮ ਵਿਚ ਲੰਘਦੇ ਜਾ ਰਹੇ ਹਨ।
Hours, minutes and seconds meditate in remembrance.
सिमरहि घड़ी मूरत पल निमखा ॥
ਸਿਮਰੈ​ਕਾਲੁ​ਅਕਾਲੁ​ਸੁਚਿ​ਸੋਚਾ​॥​
ਮੌਤ ਪ੍ਰਭੂ ਦੇ ਹੁਕਮ ਵਿਚ ਤੁਰ ਰਹੀ ਹੈ, ਜਨਮ ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ। ਸੁੱਚ ਅਤੇ ਸਰੀਰਕ ਕ੍ਰਿਆ-ਇਹ ਭੀ ਹੁਕਮ ਵਿਚ ਹੀ ਕਾਰ ਚੱਲ ਰਹੀ ਹੈ।
Death and life, and thoughts of purification, meditate in remembrance.
सिमरै कालु अकालु सुचि सोचा ॥
ਸਿਮਰਹਿ​ਸਉਣ​ਸਾਸਤ੍ਰ​ਸੰਜੋਗਾ​ਅਲਖੁ​ਨ​ਲਖੀਐ​ਇਕੁ​ਖਿਨਾ​॥੭॥​
ਸੰਜੋਗ ਆਦਿਕ ਦੱਸਣ ਵਾਲੇ ਜੋਤਿਸ਼ ਅਤੇ ਹੋਰ ਸ਼ਾਸਤ੍ਰ ਉਸ ਦੇ ਹੁਕਮ ਵਿਚ ਹੀ ਚੱਲ ਪਏ ਹਨ। ਪਰ ਪ੍ਰਭੂ ਆਪ ਐਸਾ ਹੈ ਕਿ ਉਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ, ਰਤਾ ਭਰ ਭੀ ਬਿਆਨ ਨਹੀਂ ਕੀਤਾ ਜਾ ਸਕਦਾ ॥੭॥
The Shaastras, with their lucky signs and joinings, meditate in remembrance; the invisible cannot be seen, even for an instant. ||7||
सिमरहि सउण सासत्र संजोगा अलखु न लखीऐ इकु खिना ॥७॥
ਕਰਨ​ਕਰਾਵਨਹਾਰ​ਸੁਆਮੀ​॥​
ਹੇ ਸਭ ਕੁਝ ਆਪ ਕਰ ਸਕਣ ਵਾਲੇ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲੇ ਸੁਆਮੀ!
The Lord and Master is the Doer, the Cause of causes.
करन करावनहार सुआमी ॥
ਸਗਲ​ਘਟਾ​ਕੇ​ਅੰਤਰਜਾਮੀ​॥​
ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ!
He is the Inner-knower, the Searcher of all hearts.
सगल घटा के अंतरजामी ॥
ਕਰਿ​ਕਿਰਪਾ​ਜਿਸੁ​ਭਗਤੀ​ਲਾਵਹੁ​ਜਨਮੁ​ਪਦਾਰਥੁ​ਸੋ​ਜਿਨਾ​॥੮॥​
ਤੂੰ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਵਿਚ ਲਾਂਦਾ ਹੈਂ, ਉਹ ਇਸ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਜਾਂਦਾ ਹੈ ॥੮॥
That person, whom You bless with Your Grace, and link to Your devotional service, wins this invaluable human life. ||8||
करि किरपा जिसु भगती लावहु जनमु पदारथु सो जिना ॥८॥
ਜਾ​ਕੈ​ਮਨਿ​ਵੂਠਾ​ਪ੍ਰਭੁ​ਅਪਨਾ​॥​
ਜਿਸ ਮਨੁੱਖ ਦੇ ਮਨ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,
He, within whose mind God dwells,
जा कै मनि वूठा प्रभु अपना ॥
ਪੂਰੈ​ਕਰਮਿ​ਗੁਰ​ਕਾ​ਜਪੁ​ਜਪਨਾ​॥​
ਉਹ (ਪ੍ਰਭੂ ਦੀ) ਪੂਰੀ ਮਿਹਰ ਨਾਲ ਗੁਰੂ ਦਾ (ਦੱਸਿਆ) ਨਾਮ-ਜਾਪ ਜਪਦਾ ਹੈ।
has perfect karma, and chants the Chant of the Guru.
पूरै करमि गुर का जपु जपना ॥
ਸਰਬ​ਨਿਰੰਤਰਿ​ਸੋ​ਪ੍ਰਭੁ​ਜਾਤਾ​ਬਹੁੜਿ​ਨ​ਜੋਨੀ​ਭਰਮਿ​ਰੁਨਾ​॥੯॥​
ਉਹ ਮਨੁੱਖ ਉਸ ਪ੍ਰਭੂ ਨੂੰ ਸਭਨਾਂ ਦੇ ਅੰਦਰ ਵੱਸਦਾ ਪਛਾਣ ਲੈਂਦਾ ਹੈ, ਉਹ ਮਨੁੱਖ ਮੁੜ ਜੂਨਾਂ ਦੀ ਭਟਕਣਾ ਵਿਚ ਦੁਖੀ ਨਹੀਂ ਹੁੰਦਾ ॥੯॥
One who realizes God pervading deep within all, does not wander crying in reincarnation again. ||9||
सरब निरंतरि सो प्रभु जाता बहुड़ि न जोनी भरमि रुना ॥९॥
ਗੁਰ​ਕਾ​ਸਬਦੁ​ਵਸੈ​ਮਨਿ​ਜਾ​ਕੈ​॥​
ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ,
Pain, sorrow and doubt run away from that one,
गुर का सबदु वसै मनि जा कै ॥
ਦੂਖੁ​ਦਰਦੁ​ਭ੍ਰਮੁ​ਤਾ​ਕਾ​ਭਾਗੈ​॥​
ਉਸ ਦਾ ਦੁੱਖ ਉਸ ਦਾ ਦਰਦ ਦੂਰ ਹੋ ਜਾਂਦਾ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ।
within whose mind the Word of the Guru's Shabad abides.
दूखु दरदु भ्रमु ता का भागै ॥
ਸੂਖ​ਸਹਜ​ਆਨੰਦ​ਨਾਮ​ਰਸੁ​ਅਨਹਦ​ਬਾਣੀ​ਸਹਜ​ਧੁਨਾ​॥੧੦॥​
ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਗੁਰਬਾਣੀ ਦੀ ਬਰਕਤਿ ਨਾਲ ਉਸ ਦੇ ਅੰਦਰ ਇਕ-ਰਸ ਆਤਮਕ ਅਡੋਲਤਾ ਦੀ ਰੌ ਚੱਲੀ ਰਹਿੰਦੀ ਹੈ ॥੧੦॥
Intuitive peace, poise and bliss come from the sublime essence of the Naam; the unstruck sound current of the Guru's Bani intuitively vibrates and resounds. ||10||
सूख सहज आनंद नाम रसु अनहद बाणी सहज धुना ॥१०॥
ਸੋ​ਧਨਵੰਤਾ​ਜਿਨਿ​ਪ੍ਰਭੁ​ਧਿਆਇਆ​॥​
ਜਿਸ ਮਨੁੱਖ ਨੇ ਪ੍ਰਭੂ ਦਾ ਧਿਆਨ ਧਰਿਆ ਉਹ ਨਾਮ-ਖ਼ਜ਼ਾਨੇ ਦਾ ਮਾਲਕ ਬਣ ਗਿਆ,
He alone is wealthy, who meditates on God.
सो धनवंता जिनि प्रभु धिआइआ ॥
ਸੋ​ਪਤਿਵੰਤਾ​ਜਿਨਿ​ਸਾਧਸੰਗੁ​ਪਾਇਆ​॥​
ਜਿਸ ਮਨੁੱਖ ਨੇ ਗੁਰੂ ਦਾ ਸਾਥ ਹਾਸਲ ਕਰ ਲਿਆ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਗਿਆ।
He alone is honorable, who joins the Saadh Sangat, the Company of the Holy.
सो पतिवंता जिनि साधसंगु पाइआ ॥
ਪਾਰਬ੍ਰਹਮੁ​ਜਾ​ਕੈ​ਮਨਿ​ਵੂਠਾ​ਸੋ​ਪੂਰ​ਕਰੰਮਾ​ਨਾ​ਛਿਨਾ​॥੧੧॥​
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਿਆ, ਉਹ ਵੱਡੀ ਕਿਸਮਤ ਵਾਲਾ ਹੋ ਗਿਆ ਉਹ (ਜਗਤ ਵਿਚ) ਉੱਘਾ ਹੋ ਗਿਆ ॥੧੧॥
That person, within whose mind the Supreme Lord God abides, has perfect karma, and becomes famous. ||11||
पारब्रहमु जा कै मनि वूठा सो पूर करंमा ना छिना ॥११॥
ਜਲਿ​ਥਲਿ​ਮਹੀਅਲਿ​ਸੁਆਮੀ​ਸੋਈ​॥​
ਉਹੀ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵੱਸਦਾ ਹੈ,
The Lord and Master is pervading the water, land and sky.
जलि थलि महीअलि सुआमी सोई ॥
ਅਵਰੁ​ਨ​ਕਹੀਐ​ਦੂਜਾ​ਕੋਈ​॥​
ਉਸ ਤੋਂ ਬਿਨਾ ਕੋਈ ਦੂਜਾ ਦੱਸਿਆ ਹੀ ਨਹੀਂ ਜਾ ਸਕਦਾ।
There is no other said to be so.
अवरु न कहीऐ दूजा कोई ॥
ਗੁਰ​ਗਿਆਨ​ਅੰਜਨਿ​ਕਾਟਿਓ​ਭ੍ਰਮੁ​ਸਗਲਾ​ਅਵਰੁ​ਨ​ਦੀਸੈ​ਏਕ​ਬਿਨਾ​॥੧੨॥​
ਗੁਰੂ ਦੇ ਗਿਆਨ ਦੇ ਸੁਰਮੇ ਨੇ (ਜਿਸ ਮਨੁੱਖ ਦੀਆਂ ਅੱਖਾਂ ਦਾ) ਸਾਰਾ ਭਰਮ (-ਜਾਲਾ) ਕੱਟ ਦਿੱਤਾ, ਉਸ ਨੂੰ ਇਕ ਪਰਮਾਤਮਾ ਤੋਂ ਬਿਨਾ (ਕਿਤੇ ਕੋਈ) ਹੋਰ ਨਹੀਂ ਦਿੱਸਦਾ ॥੧੨॥
The ointment of the Guru's spiritual wisdom has eradicated all doubts; except the One Lord, I do not see any other at all. ||12||
गुर गिआन अंजनि काटिओ भ्रमु सगला अवरु न दीसै एक बिना ॥१२॥
ਊਚੇ​ਤੇ​ਊਚਾ​ਦਰਬਾਰਾ​॥​
ਹੇ ਪ੍ਰਭੂ! ਤੇਰਾ ਦਰਬਾਰ ਸਭ (ਦਰਬਾਰਾਂ) ਨਾਲੋਂ ਉੱਚਾ ਹੈ,
The Lord's Court is the highest of the high.
ऊचे ते ऊचा दरबारा ॥
ਕਹਣੁ​ਨ​ਜਾਈ​ਅੰਤੁ​ਨ​ਪਾਰਾ​॥​
ਉਸ ਦਾ ਅਖ਼ੀਰ ਉਸ ਦਾ ਪਾਰਲਾ ਬੰਨਾ ਦੱਸਿਆ ਨਹੀਂ ਜਾ ਸਕਦਾ।
His limit and extent cannot be described.
कहणु न जाई अंतु न पारा ॥
ਗਹਿਰ​ਗੰਭੀਰ​ਅਥਾਹ​ਸੁਆਮੀ​ਅਤੁਲੁ​ਨ​ਜਾਈ​ਕਿਆ​ਮਿਨਾ​॥੧੩॥​
ਹੇ ਡੂੰਘੇ ਤੇ ਅਥਾਹ (ਸਮੁੰਦਰ)! ਹੇ ਵੱਡੇ ਜਿਗਰੇ ਵਾਲੇ! ਹੇ ਮਾਲਕ! ਤੂੰ ਅਤੁੱਲ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੈਨੂੰ ਮਿਣਿਆ ਨਹੀਂ ਜਾ ਸਕਦਾ ॥੧੩॥
The Lord and Master is profoundly deep, unfathomable and unweighable; how can He be measured? ||13||
गहिर गंभीर अथाह सुआमी अतुलु न जाई किआ मिना ॥१३॥
ਤੂ​ਕਰਤਾ​ਤੇਰਾ​ਸਭੁ​ਕੀਆ​॥​
ਹੇ ਪ੍ਰਭੂ! ਤੂੰ ਪੈਦਾ ਕਰਨ ਵਾਲਾ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ।
You are the Creator; all is created by You.
तू करता तेरा सभु कीआ ॥
ਤੁਝੁ​ਬਿਨੁ​ਅਵਰੁ​ਨ​ਕੋਈ​ਬੀਆ​॥​
ਤੈਥੋਂ ਬਿਨਾ (ਤੇਰੇ ਵਰਗਾ) ਕੋਈ ਹੋਰ ਦੂਜਾ ਨਹੀਂ ਹੈ।
Without You, there is no other at all.
तुझु बिनु अवरु न कोई बीआ ॥
ਆਦਿ​ਮਧਿ​ਅੰਤਿ​ਪ੍ਰਭੁ​ਤੂਹੈ​ਸਗਲ​ਪਸਾਰਾ​ਤੁਮ​ਤਨਾ​॥੧੪॥​
ਜਗਤ ਦੇ ਸ਼ੁਰੂ ਤੋਂ ਅਖ਼ੀਰ ਤਕ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਇਹ ਸਾਰਾ ਜਗਤ-ਖਿਲਾਰਾ ਤੇਰੇ ਹੀ ਆਪਣੇ ਆਪ ਦਾ ਹੈ ॥੧੪॥
You alone, God, are in the beginning, the middle and the end. You are the root of the entire expanse. ||14||
आदि मधि अंति प्रभु तूहै सगल पसारा तुम तना ॥१४॥
ਜਮਦੂਤੁ​ਤਿਸੁ​ਨਿਕਟਿ​ਨ​ਆਵੈ​॥​
ਜਮਦੂਤ ਵੀ ਉਸ ਮਨੁੱਖ ਦੇ ਨੇੜੇ ਨਹੀਂ ਆ ਸਕਦਾ (ਮੌਤ ਉਸ ਨੂੰ ਡਰਾ ਨਹੀਂ ਸਕਦੀ)
The Messenger of Death does not even approach that person
जमदूतु तिसु निकटि न आवै ॥
ਸਾਧਸੰਗਿ​ਹਰਿ​ਕੀਰਤਨੁ​ਗਾਵੈ​॥​
ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ।
who sings the Kirtan of the Lord's Praises in the Saadh Sangat, the Company of the Holy.
साधसंगि हरि कीरतनु गावै ॥
ਸਗਲ​ਮਨੋਰਥ​ਤਾ​ਕੇ​ਪੂਰਨ​ਜੋ​ਸ੍ਰਵਣੀ​ਪ੍ਰਭ​ਕਾ​ਜਸੁ​ਸੁਨਾ​॥੧੫॥​
ਜਿਹੜਾ ਮਨੁੱਖ ਆਪਣੇ ਕੰਨਾਂ ਨਾਲ ਪ੍ਰਭੂ ਦਾ ਜਸ ਸੁਣਦਾ ਰਹਿੰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੧੫॥
All desires are fulfilled, for one who listens with his ears to the Praises of God. ||15||
सगल मनोरथ ता के पूरन जो स्रवणी प्रभ का जसु सुना ॥१५॥
ਤੂ​ਸਭਨਾ​ਕਾ​ਸਭੁ​ਕੋ​ਤੇਰਾ​॥​
ਹੇ ਪ੍ਰਭੂ! ਤੂੰ ਸਾਰੇ ਜੀਵਾਂ ਦਾ (ਖਸਮ) ਹੈਂ। ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।
You belong to all, and all belong to You,
तू सभना का सभु को तेरा ॥
ਸਾਚੇ​ਸਾਹਿਬ​ਗਹਿਰ​ਗੰਭੀਰਾ​॥​
(ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!)
O my true, deep and profound Lord and Master.
साचे साहिब गहिर गंभीरा ॥