GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1078
Display Settings
Translations
ਜਿਸੁ​ਨਾਮੈ​ਕਉ​ਤਰਸਹਿ​ਬਹੁ​ਦੇਵਾ​॥​
ਜਿਸ ਪਰਮਾਤਮਾ ਦੇ ਨਾਮ ਨੂੰ ਅਨੇਕਾਂ ਦੇਵਤੇ ਤਰਸਦੇ ਹਨ,
So many gods yearn for the Naam, the Name of the Lord.
जिसु नामै कउ तरसहि बहु देवा ॥
ਸਗਲ​ਭਗਤ​ਜਾ​ਕੀ​ਕਰਦੇ​ਸੇਵਾ​॥​
ਸਾਰੇ ਹੀ ਭਗਤ ਜਿਸ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ,
All the devotees serve Him.
सगल भगत जा की करदे सेवा ॥
ਅਨਾਥਾ​ਨਾਥੁ​ਦੀਨ​ਦੁਖ​ਭੰਜਨੁ​ਸੋ​ਗੁਰ​ਪੂਰੇ​ਤੇ​ਪਾਇਣਾ​॥੩॥​
ਜਿਹੜਾ ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਜਿਹੜਾ ਪਰਮਾਤਮਾ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਮਿਲਦਾ ਹੈ ॥੩॥
He is the Master of the masterless, the Destroyer of the pains of the poor. His Name is obtained from the Perfect Guru. ||3||
अनाथा नाथु दीन दुख भंजनु सो गुर पूरे ते पाइणा ॥३॥
ਹੋਰੁ​ਦੁਆਰਾ​ਕੋਇ​ਨ​ਸੂਝੈ​॥​
ਹੋਰ ਕੋਈ ਦਰ (ਐਸਾ) ਨਹੀਂ ਸੁੱਝਦਾ (ਜਿਥੋਂ ਨਾਮ-ਰਤਨ ਮਿਲ ਸਕੇ)।
I cannot conceive of any other door.
होरु दुआरा कोइ न सूझै ॥
ਤ੍ਰਿਭਵਣ​ਧਾਵੈ​ਤਾ​ਕਿਛੂ​ਨ​ਬੂਝੈ​॥​
ਜੇ ਮਨੁੱਖ ਤਿੰਨਾਂ ਭਵਨਾਂ ਵਿਚ ਦੌੜ-ਭੱਜ ਕਰਦਾ ਫਿਰੇ ਤਾਂ ਭੀ ਉਸ ਨੂੰ ਨਾਮ-ਰਤਨ ਦੀ ਕੋਈ ਸਮਝ ਨਹੀਂ ਪੈ ਸਕਦੀ।
One who wanders through the three worlds, understands nothing.
त्रिभवण धावै ता किछू न बूझै ॥
ਸਤਿਗੁਰੁ​ਸਾਹੁ​ਭੰਡਾਰੁ​ਨਾਮ​ਜਿਸੁ​ਇਹੁ​ਰਤਨੁ​ਤਿਸੈ​ਤੇ​ਪਾਇਣਾ​॥੪॥​
ਇਕ ਗੁਰੂ ਹੀ ਐਸਾ ਸ਼ਾਹ ਹੈ ਜਿਸ ਦੇ ਪਾਸ ਨਾਮ ਦਾ ਖ਼ਜ਼ਾਨਾ ਹੈ। ਉਸ ਗੁਰੂ ਪਾਸੋਂ ਨਾਮ-ਰਤਨ ਮਿਲ ਸਕਦਾ ਹੈ ॥੪॥
The True Guru is the banker, with the treasure of the Naam. This jewel is obtained from Him. ||4||
सतिगुरु साहु भंडारु नाम जिसु इहु रतनु तिसै ते पाइणा ॥४॥
ਜਾ​ਕੀ​ਧੂਰਿ​ਕਰੇ​ਪੁਨੀਤਾ​॥​
ਜਿਸ (ਪ੍ਰਭੂ) ਦੀ ਚਰਨ-ਧੂੜ ਪਵਿੱਤਰ ਕਰ ਦੇਂਦੀ ਹੈ,
The dust of His feet purifies.
जा की धूरि करे पुनीता ॥
ਸੁਰਿ​ਨਰ​ਦੇਵ​ਨ​ਪਾਵਹਿ​ਮੀਤਾ​॥​
ਹੇ ਮਿੱਤਰ! ਉਸ ਨੂੰ ਦੇਵਤੇ ਮਨੁੱਖ ਪ੍ਰਾਪਤ ਨਹੀਂ ਕਰ ਸਕਦੇ।
Even the angelic beings and gods cannot obtain it, O friend.
सुरि नर देव न पावहि मीता ॥
ਸਤਿ​ਪੁਰਖੁ​ਸਤਿਗੁਰੁ​ਪਰਮੇਸਰੁ​ਜਿਸੁ​ਭੇਟਤ​ਪਾਰਿ​ਪਰਾਇਣਾ​॥੫॥​
ਸਿਰਫ਼ ਹਰੀ-ਰੂਪ ਗੁਰੂ ਪੁਰਖ ਹੀ ਹੈ ਜਿਸ ਨੂੰ ਮਿਲਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੫॥
The True Guru is the True Primal Being, the Transcendent Lord God; meeting with Him, one is carried across to the other side. ||5||
सति पुरखु सतिगुरु परमेसरु जिसु भेटत पारि पराइणा ॥५॥
ਪਾਰਜਾਤੁ​ਲੋੜਹਿ​ਮਨ​ਪਿਆਰੇ​॥​
ਹੇ ਪਿਆਰੇ ਮਨ! ਜੇ ਤੂੰ (ਸੁਰਗ ਦਾ) ਪਾਰਜਾਤ (ਰੁੱਖ) ਹਾਸਲ ਕਰਨਾ ਚਾਹੁੰਦਾ ਹੈਂ,
O my beloved mind, if you wish for the 'tree of life';
पारजातु लोड़हि मन पिआरे ॥
ਕਾਮਧੇਨੁ​ਸੋਹੀ​ਦਰਬਾਰੇ​॥​
ਜੇ ਤੂੰ ਚਾਹੁੰਦਾ ਹੈਂ ਕਿ ਕਾਮਧੇਨ ਤੇਰੇ ਬੂਹੇ ਉਤੇ ਸੋਭ ਰਹੀ ਹੋਵੇ,
if you wish for Kaamadhayna, the wish-fulfilling cow to adorn your court;
कामधेनु सोही दरबारे ॥
ਤ੍ਰਿਪਤਿ​ਸੰਤੋਖੁ​ਸੇਵਾ​ਗੁਰ​ਪੂਰੇ​ਨਾਮੁ​ਕਮਾਇ​ਰਸਾਇਣਾ​॥੬॥​
ਤਾਂ ਪੂਰੇ ਗੁਰੂ ਦੀ ਸਰਨ ਪਿਆ ਰਹੁ, ਗੁਰੂ ਪਾਸੋਂ ਪੂਰਨ ਸੰਤੋਖ ਪ੍ਰਾਪਤ ਕਰ, (ਗੁਰੂ ਦੇ ਰਾਹੇ ਤੁਰ ਕੇ) ਨਾਮ-ਸਿਮਰਨ ਦੀ ਕਮਾਈ ਕਰ, ਹਰਿ-ਨਾਮ ਹੀ ਸਾਰੇ ਰਸਾਂ ਦਾ ਸੋਮਾ ਹੈ ॥੬॥
if you wish to be satisfied and contented, then serve the Perfect Guru, and practice the Naam, the source of nectar. ||6||
त्रिपति संतोखु सेवा गुर पूरे नामु कमाइ रसाइणा ॥६॥
ਗੁਰ​ਕੈ​ਸਬਦਿ​ਮਰਹਿ​ਪੰਚ​ਧਾਤੂ​॥​
ਹੇ ਪਿਆਰੇ ਮਨ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵਿਸ਼ੇ ਮਰ ਜਾਂਦੇ ਹਨ,
Through the Word of the Guru's Shabad, the five thieves of desire are conquered.
गुर कै सबदि मरहि पंच धातू ॥
ਭੈ​ਪਾਰਬ੍ਰਹਮ​ਹੋਵਹਿ​ਨਿਰਮਲਾ​ਤੂ​॥​
(ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਤੂੰ ਪਵਿੱਤਰ ਹੋ ਜਾਇਂਗਾ।
In the Fear of the Supreme Lord God, you shall become immaculate and pure.
भै पारब्रहम होवहि निरमला तू ॥
ਪਾਰਸੁ​ਜਬ​ਭੇਟੈ​ਗੁਰੁ​ਪੂਰਾ​ਤਾ​ਪਾਰਸੁ​ਪਰਸਿ​ਦਿਖਾਇਣਾ​॥੭॥​
(ਹੇ ਮਨ! ਗੁਰੂ ਹੀ) ਪਾਰਸ ਹੈ। ਜਦੋਂ ਪੂਰਾ ਗੁਰੂ-ਪਾਰਸ ਮਿਲ ਪੈਂਦਾ ਹੈ, ਤਾਂ ਉਸ ਪਾਰਸ ਨੂੰ ਛੁਹਿਆਂ (ਪਰਮਾਤਮਾ ਹਰ ਥਾਂ) ਦਿੱਸ ਪੈਂਦਾ ਹੈ ॥੭॥
When one meets the Perfect Guru, the Philosopher's Stone, His touch reveals the Lord, the Philosopher's Stone. ||7||
पारसु जब भेटै गुरु पूरा ता पारसु परसि दिखाइणा ॥७॥
ਕਈ​ਬੈਕੁੰਠ​ਨਾਹੀ​ਲਵੈ​ਲਾਗੇ​॥​
ਅਨੇਕਾਂ ਬੈਕੁੰਠ (ਗੁਰੂ ਦੇ ਦਰਸਨ ਦੀ) ਬਰਾਬਰੀ ਨਹੀਂ ਕਰ ਸਕਦੇ।
Myriads of heavens do not equal the Lord's Name.
कई बैकुंठ नाही लवै लागे ॥
ਮੁਕਤਿ​ਬਪੁੜੀ​ਭੀ​ਗਿਆਨੀ​ਤਿਆਗੇ​॥​
ਜਿਹੜਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਮੁਕਤੀ ਨੂੰ ਭੀ ਇਕ ਨਿਮਾਣੀ ਜਿਹੀ ਚੀਜ਼ ਸਮਝ ਕੇ (ਇਸ ਦੀ ਲਾਲਸਾ) ਛਡ ਦੇਂਦਾ ਹੈ।
The spiritually wise forsake mere liberation.
मुकति बपुड़ी भी गिआनी तिआगे ॥
ਏਕੰਕਾਰੁ​ਸਤਿਗੁਰ​ਤੇ​ਪਾਈਐ​ਹਉ​ਬਲਿ​ਬਲਿ​ਗੁਰ​ਦਰਸਾਇਣਾ​॥੮॥​
ਗੁਰੂ ਦੀ ਰਾਹੀਂ ਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਮੈਂ ਤਾਂ ਗੁਰੂ ਦੇ ਦਰਸਨ ਤੋਂ ਸਦਾ ਸਦਕੇ ਹਾਂ ਸਦਾ ਸਦਕੇ ਹਾਂ ॥੮॥
The One Universal Creator Lord is found through the True Guru. I am a sacrifice, a sacrifice to the Blessed Vision of the Guru's Darshan. ||8||
एकंकारु सतिगुर ते पाईऐ हउ बलि बलि गुर दरसाइणा ॥८॥
ਗੁਰ​ਕੀ​ਸੇਵ​ਨ​ਜਾਣੈ​ਕੋਈ​॥​
ਗੁਰੂ ਦੀ ਸਰਨ (ਪੈਣ ਦਾ ਕੀਹ ਮਹਾਤਮ ਹੈ?-ਇਹ ਭੇਤ ਨਿਰੇ ਦਿਮਾਗ਼ੀ ਤੌਰ ਤੇ) ਕੋਈ ਮਨੁੱਖ ਸਮਝ ਨਹੀਂ ਸਕਦਾ (ਸਰਨ ਪਿਆਂ ਹੀ ਸਮਝ ਪੈਂਦੀ ਹੈ)।
No one knows how to serve the Guru.
गुर की सेव न जाणै कोई ॥
ਗੁਰੁ​ਪਾਰਬ੍ਰਹਮੁ​ਅਗੋਚਰੁ​ਸੋਈ​॥​
ਗੁਰੂ (ਆਤਮਕ ਜੀਵਨ ਵਿਚ) ਉਹੀ ਪਰਮਾਤਮਾ ਹੈ ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।
The Guru is the unfathomable, Supreme Lord God.
गुरु पारब्रहमु अगोचरु सोई ॥
ਜਿਸ​ਨੋ​ਲਾਇ​ਲਏ​ਸੋ​ਸੇਵਕੁ​ਜਿਸੁ​ਵਡਭਾਗ​ਮਥਾਇਣਾ​॥੯॥​
ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਪੈਣ, ਜਿਸ ਨੂੰ (ਪਰਮਾਤਮਾ ਆਪ ਗੁਰੂ ਦੀ ਚਰਨੀਂ) ਲਾਂਦਾ ਹੈ ਉਹ ਗੁਰੂ ਦਾ ਸੇਵਕ ਬਣਦਾ ਹੈ ॥੯॥
He alone is the Guru's servant, whom the Guru Himself links to His service, and upon whose forehead such blessed destiny is inscribed. ||9||
जिस नो लाइ लए सो सेवकु जिसु वडभाग मथाइणा ॥९॥
ਗੁਰ​ਕੀ​ਮਹਿਮਾ​ਬੇਦ​ਨ​ਜਾਣਹਿ​॥​
ਗੁਰੂ ਦੀ ਉੱਚ-ਆਤਮਕਤਾ ਵੇਦ (ਭੀ) ਨਹੀਂ ਜਾਣਦੇ,
Even the Vedas do not know the Guru's Glory.
गुर की महिमा बेद न जाणहि ॥
ਤੁਛ​ਮਾਤ​ਸੁਣਿ​ਸੁਣਿ​ਵਖਾਣਹਿ​॥​
ਉਹ (ਹੋਰਨਾਂ ਪਾਸੋਂ) ਸੁਣ ਸੁਣ ਕੇ ਰਤਾ-ਮਾਤ੍ਰ ਹੀ ਬਿਆਨ ਕਰ ਸਕੇ ਹਨ।
They narrate only a tiny bit of what is heard.
तुछ मात सुणि सुणि वखाणहि ॥
ਪਾਰਬ੍ਰਹਮ​ਅਪਰੰਪਰ​ਸਤਿਗੁਰ​ਜਿਸੁ​ਸਿਮਰਤ​ਮਨੁ​ਸੀਤਲਾਇਣਾ​॥੧੦॥​
ਗੁਰੂ (ਉੱਚ-ਆਤਮਕਤਾ ਵਿਚ) ਉਹ ਪਰਮਾਤਮਾ ਹੀ ਹੈ ਜੋ ਪਰੇ ਤੋਂ ਪਰੇ ਹੈ ਅਤੇ ਜਿਸ ਦਾ ਨਾਮ ਸਿਮਰਦਿਆਂ ਮਨ ਸੀਤਲ ਹੋ ਜਾਂਦਾ ਹੈ ॥੧੦॥
The True Guru is the Supreme Lord God, the Incomparable One; meditating in remembrance on Him, the mind is cooled and soothed. ||10||
पारब्रहम अपरंपर सतिगुर जिसु सिमरत मनु सीतलाइणा ॥१०॥
ਜਾ​ਕੀ​ਸੋਇ​ਸੁਣੀ​ਮਨੁ​ਜੀਵੈ​॥​
ਜਿਸ (ਗੁਰੂ) ਦੀ ਸੋਭਾ ਸੁਣ ਕੇ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ,
Hearing of Him, the mind comes to life.
जा की सोइ सुणी मनु जीवै ॥
ਰਿਦੈ​ਵਸੈ​ਤਾ​ਠੰਢਾ​ਥੀਵੈ​॥​
ਜੇ ਗੁਰੂ (ਮਨੁੱਖ ਦੇ) ਹਿਰਦੇ ਵਿਚ ਆ ਵੱਸੇ, ਤਾਂ ਹਿਰਦਾ ਸ਼ਾਂਤ ਹੋ ਜਾਂਦਾ ਹੈ।
When He dwells within the heart, one becomes peaceful and cool.
रिदै वसै ता ठंढा थीवै ॥
ਗੁਰੁ​ਮੁਖਹੁ​ਅਲਾਏ​ਤਾ​ਸੋਭਾ​ਪਾਏ​ਤਿਸੁ​ਜਮ​ਕੈ​ਪੰਥਿ​ਨ​ਪਾਇਣਾ​॥੧੧॥​
ਜੇ ਮਨੁੱਖ ਗੁਰੂ ਦੇ ਰਸਤੇ ਉੱਤੇ ਤੁਰ ਕੇ ਹਰਿ-ਨਾਮ ਸਿਮਰੇ, ਤਾਂ ਮਨੁੱਖ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ, ਗੁਰੂ ਉਸ ਮਨੁੱਖ ਨੂੰ ਜਮਰਾਜ ਦੇ ਰਸਤੇ ਨਹੀਂ ਪੈਣ ਦੇਂਦਾ ॥੧੧॥
Chanting the Guru's Name with the mouth, one obtains glory, and does not have to walk on the Path of Death. ||11||
गुरु मुखहु अलाए ता सोभा पाए तिसु जम कै पंथि न पाइणा ॥११॥
ਸੰਤਨ​ਕੀ​ਸਰਣਾਈ​ਪੜਿਆ​॥​
ਹੇ ਪ੍ਰਭੂ! ਮੈਂ ਭੀ ਤੇਰੇ ਸੰਤ ਜਨਾਂ ਦੀ ਸਰਨ ਆ ਪਿਆ ਹਾਂ,
I have entered the Sanctuary of the Saints,
संतन की सरणाई पड़िआ ॥
ਜੀਉ​ਪ੍ਰਾਣ​ਧਨੁ​ਆਗੈ​ਧਰਿਆ​॥​
ਮੈਂ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸੰਤ ਜਨਾਂ ਦੇ ਅੱਗੇ ਲਿਆ ਰੱਖਿਆ ਹੈ।
and placed before them my soul, my breath of life and wealth.
जीउ प्राण धनु आगै धरिआ ॥
ਸੇਵਾ​ਸੁਰਤਿ​ਨ​ਜਾਣਾ​ਕਾਈ​ਤੁਮ​ਕਰਹੁ​ਦਇਆ​ਕਿਰਮਾਇਣਾ​॥੧੨॥​
ਮੈਂ ਸੇਵਾ-ਭਗਤੀ ਕਰਨ ਦੀ ਕੋਈ ਸੂਝ ਨਹੀਂ ਜਾਣਦਾ। ਮੈਂ ਨਿਮਾਣੇ ਉੱਤੇ ਤੂੰ ਆਪ ਹੀ ਕਿਰਪਾ ਕਰ ॥੧੨॥
I know nothing about service and awareness; please take pity upon this worm. ||12||
सेवा सुरति न जाणा काई तुम करहु दइआ किरमाइणा ॥१२॥
ਨਿਰਗੁਣ​ਕਉ​ਸੰਗਿ​ਲੇਹੁ​ਰਲਾਏ​॥​
ਹੇ ਪ੍ਰਭੂ! ਮੈਨੂੰ ਗੁਣ-ਹੀਣ ਨੂੰ ਗੁਰੂ ਦੀ ਸੰਗਤ ਵਿਚ ਰਲਾਈ ਰੱਖ।
I am unworthy; please merge me into Yourself.
निरगुण कउ संगि लेहु रलाए ॥
ਕਰਿ​ਕਿਰਪਾ​ਮੋਹਿ​ਟਹਲੈ​ਲਾਏ​॥​
ਮੈਨੂੰ ਗੁਰੂ ਦੀ ਸੇਵਾ-ਟਹਲ ਵਿਚ ਜੋੜੀ ਰੱਖ।
Please bless me with Your Grace, and link me to Your service.
करि किरपा मोहि टहलै लाए ॥
ਪਖਾ​ਫੇਰਉ​ਪੀਸਉ​ਸੰਤ​ਆਗੈ​ਚਰਣ​ਧੋਇ​ਸੁਖੁ​ਪਾਇਣਾ​॥੧੩॥​
ਮੈਂ ਗੁਰੂ ਦੇ ਦਰ ਤੇ ਪੱਖਾ ਝੱਲਦਾ ਰਹਾਂ, (ਚੱਕੀ) ਪੀਂਹਦਾ ਰਹਾਂ, ਤੇ ਗੁਰੂ ਦੇ ਚਰਨ ਧੋ ਕੇ ਆਨੰਦ ਮਾਣਦਾ ਰਹਾਂ ॥੧੩॥
I wave the fan, and grind the corn for the Saints; washing their feet, I find peace. ||13||
पखा फेरउ पीसउ संत आगै चरण धोइ सुखु पाइणा ॥१३॥
ਬਹੁਤੁ​ਦੁਆਰੇ​ਭ੍ਰਮਿ​ਭ੍ਰਮਿ​ਆਇਆ​॥​
ਹੇ ਪ੍ਰਭੂ! ਮੈਂ ਦਰਵਾਜ਼ਿਆਂ ਤੇ ਭਟਕ ਭਟਕ ਕੇ ਆਇਆ ਹਾਂ।
After wandering around at so many doors, I have come to Yours, O Lord.
बहुतु दुआरे भ्रमि भ्रमि आइआ ॥
ਤੁਮਰੀ​ਕ੍ਰਿਪਾ​ਤੇ​ਤੁਮ​ਸਰਣਾਇਆ​॥​
ਤੇਰੀ ਹੀ ਕਿਰਪਾ ਨਾਲ (ਹੁਣ) ਤੇਰੀ ਸਰਨ ਆਇਆ ਹਾਂ।
By Your Grace, I have entered Your Sanctuary.
तुमरी क्रिपा ते तुम सरणाइआ ॥
ਸਦਾ​ਸਦਾ​ਸੰਤਹ​ਸੰਗਿ​ਰਾਖਹੁ​ਏਹੁ​ਨਾਮ​ਦਾਨੁ​ਦੇਵਾਇਣਾ​॥੧੪॥​
ਮੈਨੂੰ ਸਦਾ ਹੀ ਆਪਣੇ ਸੰਤ ਜਨਾਂ ਦੀ ਸੰਗਤ ਵਿਚ ਰੱਖ, ਅਤੇ ਉਹਨਾਂ ਪਾਸੋਂ ਆਪਣੇ ਨਾਮ ਦਾ ਖ਼ੈਰ ਪਵਾ ॥੧੪॥
Forever and ever, keep me in the Company of the Saints; please bless me with this Gift of Your Name. ||14||
सदा सदा संतह संगि राखहु एहु नाम दानु देवाइणा ॥१४॥
ਭਏ​ਕ੍ਰਿਪਾਲ​ਗੁਸਾਈ​ਮੇਰੇ​॥​
ਜਦੋਂ (ਹੁਣ) ਮੇਰਾ ਮਾਲਕ-ਪ੍ਰਭੂ ਦਇਆਵਾਨ ਹੋਇਆ,
My World-Lord has become merciful,
भए क्रिपाल गुसाई मेरे ॥
ਦਰਸਨੁ​ਪਾਇਆ​ਸਤਿਗੁਰ​ਪੂਰੇ​॥​
ਤਾਂ ਮੈਨੂੰ ਪੂਰੇ ਗੁਰੂ ਦਾ ਦਰਸਨ ਹੋਇਆ।
and I have obtained the Blessed Vision of the Darshan of the Perfect True Guru.
दरसनु पाइआ सतिगुर पूरे ॥
ਸੂਖ​ਸਹਜ​ਸਦਾ​ਆਨੰਦਾ​ਨਾਨਕ​ਦਾਸ​ਦਸਾਇਣਾ​॥੧੫॥੨॥੭॥​
ਹੇ ਨਾਨਕ! ਹੁਣ ਮੇਰੇ ਅੰਦਰ ਸਦਾ ਆਤਮਕ ਅਡੋਲਤਾ ਤੇ ਸੁਖ-ਆਨੰਦ ਬਣੇ ਰਹਿੰਦੇ ਹਨ। ਮੈਂ ਉਸ ਦੇ ਦਾਸਾਂ ਦਾ ਦਾਸ ਬਣਿਆ ਰਹਿੰਦਾ ਹਾਂ ॥੧੫॥੨॥੭॥
I have found eternal peace, poise and bliss; Nanak is the slave of Your slaves. ||15||2||7||
सूख सहज सदा आनंदा नानक दास दसाइणा ॥१५॥२॥७॥
ਮਾਰੂ​ਸੋਲਹੇ​ਮਹਲਾ​੫​॥​
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solahas, Fifth Mahalaa:
मारू सोलहे महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਿਮਰੈ​ਧਰਤੀ​ਅਰੁ​ਆਕਾਸਾ​॥​
ਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ ਆਕਾਸ਼ ਉਸ ਦੀ ਰਜ਼ਾ ਵਿਚ ਹੈ।
The earth and the Akaashic ethers meditate in remembrance.
सिमरै धरती अरु आकासा ॥
ਸਿਮਰਹਿ​ਚੰਦ​ਸੂਰਜ​ਗੁਣਤਾਸਾ​॥​
ਚੰਦ ਅਤੇ ਸੂਰਜ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ।
The moon and the sun meditate in remembrance on You, O treasure of virtue.
सिमरहि चंद सूरज गुणतासा ॥
ਪਉਣ​ਪਾਣੀ​ਬੈਸੰਤਰ​ਸਿਮਰਹਿ​ਸਿਮਰੈ​ਸਗਲ​ਉਪਾਰਜਨਾ​॥੧॥​
ਹਵਾ ਪਾਣੀ ਅੱਗ (ਆਦਿਕ ਤੱਤ) ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ ॥੧॥
Air, water and fire meditate in remembrance. All creation meditates in remembrance. ||1||
पउण पाणी बैसंतर सिमरहि सिमरै सगल उपारजना ॥१॥