GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1076
Display Settings
Translations
ਆਪਿ​ਤਰੈ​ਸਗਲੇ​ਕੁਲ​ਤਾਰੇ​ਹਰਿ​ਦਰਗਹ​ਪਤਿ​ਸਿਉ​ਜਾਇਦਾ​॥੬॥​
(ਜਿਹੜਾ ਮਨੁੱਖ ਜਪਦਾ ਹੈ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ ਲੈਂਦਾ ਹੈ, ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੬॥
You shall save yourself, and save all your generations as well. You shall go to the Court of the Lord with honor. ||6||
आपि तरै सगले कुल तारे हरि दरगह पति सिउ जाइदा ॥६॥
ਖੰਡ​ਪਤਾਲ​ਦੀਪ​ਸਭਿ​ਲੋਆ​॥​
ਇਹ ਜਿਤਨੇ ਭੀ ਖੰਡ ਮੰਡਲ ਪਾਤਾਲ ਤੇ ਦੀਪ ਹਨ,
All the continents, nether worlds, islands and worlds
खंड पताल दीप सभि लोआ ॥
ਸਭਿ​ਕਾਲੈ​ਵਸਿ​ਆਪਿ​ਪ੍ਰਭਿ​ਕੀਆ​॥​
ਇਹ ਸਾਰੇ ਪਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ।
God Himself has made them all subject to death.
सभि कालै वसि आपि प्रभि कीआ ॥
ਨਿਹਚਲੁ​ਏਕੁ​ਆਪਿ​ਅਬਿਨਾਸੀ​ਸੋ​ਨਿਹਚਲੁ​ਜੋ​ਤਿਸਹਿ​ਧਿਆਇਦਾ​॥੭॥​
ਨਾਸ-ਰਹਿਤ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਭੀ ਅਟੱਲ ਜੀਵਨ ਵਾਲਾ ਹੋ ਜਾਂਦਾ ਹੈ (ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ) ॥੭॥
The One Imperishable Lord Himself is unmoving and unchanging. Meditating on Him, one becomes unchanging. ||7||
निहचलु एकु आपि अबिनासी सो निहचलु जो तिसहि धिआइदा ॥७॥
ਹਰਿ​ਕਾ​ਸੇਵਕੁ​ਸੋ​ਹਰਿ​ਜੇਹਾ​॥​
ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ।
The Lord's servant becomes like the Lord.
हरि का सेवकु सो हरि जेहा ॥
ਭੇਦੁ​ਨ​ਜਾਣਹੁ​ਮਾਣਸ​ਦੇਹਾ​॥​
ਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ।
Do not think that, because of his human body, he is different.
भेदु न जाणहु माणस देहा ॥
ਜਿਉ​ਜਲ​ਤਰੰਗ​ਉਠਹਿ​ਬਹੁ​ਭਾਤੀ​ਫਿਰਿ​ਸਲਲੈ​ਸਲਲ​ਸਮਾਇਦਾ​॥੮॥​
(ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੮॥
The waves of the water rise up in various ways, and then the water merges again in water. ||8||
जिउ जल तरंग उठहि बहु भाती फिरि सललै सलल समाइदा ॥८॥
ਇਕੁ​ਜਾਚਿਕੁ​ਮੰਗੈ​ਦਾਨੁ​ਦੁਆਰੈ​॥​
(ਪ੍ਰਭੂ ਦਾ ਦਾਸ) ਇਕ ਮੰਗਤਾ (ਬਣ ਕੇ ਉਸ ਦੇ) ਦਰ ਤੇ (ਖੜਾ ਉਸ ਦੇ ਦਰਸਨ ਦਾ) ਖ਼ੈਰ ਮੰਗਦਾ ਹੈ।
A beggar begs for charity at His Door.
इकु जाचिकु मंगै दानु दुआरै ॥
ਜਾ​ਪ੍ਰਭ​ਭਾਵੈ​ਤਾ​ਕਿਰਪਾ​ਧਾਰੈ​॥​
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਕਿਰਪਾ ਕਰਦਾ ਹੈ।
When God pleases, He takes pity on him.
जा प्रभ भावै ता किरपा धारै ॥
ਦੇਹੁ​ਦਰਸੁ​ਜਿਤੁ​ਮਨੁ​ਤ੍ਰਿਪਤਾਸੈ​ਹਰਿ​ਕੀਰਤਨਿ​ਮਨੁ​ਠਹਰਾਇਦਾ​॥੯॥​
(ਮੰਗਤਾ ਇਉਂ ਮੰਗੀ ਜਾਂਦਾ ਹੈ-ਹੇ ਪ੍ਰਭੂ!) ਆਪਣਾ ਦਰਸ਼ਨ ਦੇਹ, ਜਿਸ ਦੀ ਬਰਕਤਿ ਨਾਲ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਿਫ਼ਤ-ਸਾਲਾਹ ਵਿਚ ਟਿਕ ਜਾਂਦਾ ਹੈ ॥੯॥
Please bless me with the Blessed Vision of Your Darshan, to satisfy my mind, O Lord. Through the Kirtan of Your Praises, my mind is held steady. ||9||
देहु दरसु जितु मनु त्रिपतासै हरि कीरतनि मनु ठहराइदा ॥९॥
ਰੂੜੋ​ਠਾਕੁਰੁ​ਕਿਤੈ​ਵਸਿ​ਨ​ਆਵੈ​॥​
ਸੋਹਣਾ ਪ੍ਰਭੂ ਕਿਸੇ ਤਰੀਕੇ ਨਾਲ ਵੱਸ ਵਿਚ ਨਹੀਂ ਆਉਂਦਾ,
The Beauteous Lord and Master is not controlled in any way.
रूड़ो ठाकुरु कितै वसि न आवै ॥
ਹਰਿ​ਸੋ​ਕਿਛੁ​ਕਰੇ​ਜਿ​ਹਰਿ​ਕਿਆ​ਸੰਤਾ​ਭਾਵੈ​॥​
ਪਰ ਜੋ ਕੁਝ ਉਸ ਦੇ ਸੰਤ ਚਾਹੁੰਦੇ ਹਨ ਉਹ ਕੁਝ ਕਰ ਦੇਂਦਾ ਹੈ।
The Lord does that which pleases the Saints of the Lord.
हरि सो किछु करे जि हरि किआ संता भावै ॥
ਕੀਤਾ​ਲੋੜਨਿ​ਸੋਈ​ਕਰਾਇਨਿ​ਦਰਿ​ਫੇਰੁ​ਨ​ਕੋਈ​ਪਾਇਦਾ​॥੧੦॥​
(ਪ੍ਰਭੂ ਦੇ ਸੰਤ ਜਨ ਜੋ ਕੁਝ) ਕਰਨਾ ਚਾਹੁੰਦੇ ਹਨ ਉਹੀ ਕੁਝ ਪ੍ਰਭੂ ਪਾਸੋਂ ਕਰਾ ਲੈਂਦੇ ਹਨ। ਪ੍ਰਭੂ ਦੇ ਦਰ ਤੇ ਉਹਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ॥੧੦॥
He does whatever they wish to be done; nothing blocks their way at His Door. ||10||
कीता लोड़नि सोई कराइनि दरि फेरु न कोई पाइदा ॥१०॥
ਜਿਥੈ​ਅਉਘਟੁ​ਆਇ​ਬਨਤੁ​ਹੈ​ਪ੍ਰਾਣੀ​॥​
ਹੇ ਪ੍ਰਾਣੀ! (ਜੀਵਨ-ਸਫ਼ਰ ਵਿਚ) ਜਿਥੇ ਭੀ ਕੋਈ ਔਖਿਆਈ ਆ ਬਣਦੀ ਹੈ,
Wherever the mortal is confronted with difficulty,
जिथै अउघटु आइ बनतु है प्राणी ॥
ਤਿਥੈ​ਹਰਿ​ਧਿਆਈਐ​ਸਾਰਿੰਗਪਾਣੀ​॥​
ਉੱਥੇ ਹੀ ਧਨੁਖ-ਧਾਰੀ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।
there he should meditate on the Lord of the Universe.
तिथै हरि धिआईऐ सारिंगपाणी ॥
ਜਿਥੈ​ਪੁਤ੍ਰੁ​ਕਲਤ੍ਰੁ​ਨ​ਬੇਲੀ​ਕੋਈ​ਤਿਥੈ​ਹਰਿ​ਆਪਿ​ਛਡਾਇਦਾ​॥੧੧॥​
ਜਿੱਥੇ ਨਾਹ ਪੁੱਤਰ ਨਾਹ ਇਸਤ੍ਰੀ ਕੋਈ ਭੀ ਸਾਥੀ ਨਹੀਂ ਬਣ ਸਕਦਾ, ਉਥੇ ਪ੍ਰਭੂ ਆਪ (ਔਖਿਆਈ ਤੋਂ) ਛੁਡਾ ਲੈਂਦਾ ਹੈ ॥੧੧॥
Where there are no children, spouse or friends, there the Lord Himself comes to the rescue. ||11||
जिथै पुत्रु कलत्रु न बेली कोई तिथै हरि आपि छडाइदा ॥११॥
ਵਡਾ​ਸਾਹਿਬੁ​ਅਗਮ​ਅਥਾਹਾ​॥​
ਪਰਮਾਤਮਾ ਅਪਹੁੰਚ ਹੈ, ਅਥਾਹ ਹੈ, ਵੱਡਾ ਮਾਲਕ ਹੈ।
The Great Lord and Master is inaccessible and unfathomable.
वडा साहिबु अगम अथाहा ॥
ਕਿਉ​ਮਿਲੀਐ​ਪ੍ਰਭ​ਵੇਪਰਵਾਹਾ​॥​
ਉਸ ਬੇ-ਮੁਥਾਜ ਨੂੰ ਜੀਵ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ।
How can anyone meet with God, the self-sufficient One?
किउ मिलीऐ प्रभ वेपरवाहा ॥
ਕਾਟਿ​ਸਿਲਕ​ਜਿਸੁ​ਮਾਰਗਿ​ਪਾਏ​ਸੋ​ਵਿਚਿ​ਸੰਗਤਿ​ਵਾਸਾ​ਪਾਇਦਾ​॥੧੨॥​
ਉਹ ਪ੍ਰਭੂ ਆਪ ਹੀ ਜਿਸ ਮਨੁੱਖ ਨੂੰ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਸਹੀ ਜੀਵਨ-ਰਾਹ ਤੇ ਪਾਂਦਾ ਹੈ, ਉਹ ਮਨੁੱਖ ਸਾਧ ਸੰਗਤ ਵਿਚ ਆ ਟਿਕਦਾ ਹੈ ॥੧੨॥
Those who have had the noose cut away from around their necks, whom God has set back upon the Path, obtain a place in the Sangat, the Congregation. ||12||
काटि सिलक जिसु मारगि पाए सो विचि संगति वासा पाइदा ॥१२॥
ਹੁਕਮੁ​ਬੂਝੈ​ਸੋ​ਸੇਵਕੁ​ਕਹੀਐ​॥​
ਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ, ਜਿਹੜਾ (ਹਰੇਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ) ਸਮਝਦਾ ਹੈ,
One who realizes the Hukam of the Lord's Command is said to be His servant.
हुकमु बूझै सो सेवकु कहीऐ ॥
ਬੁਰਾ​ਭਲਾ​ਦੁਇ​ਸਮਸਰਿ​ਸਹੀਐ​॥​
(ਤੇ, ਇਹ ਨਿਸ਼ਚਾ ਰੱਖਦਾ ਹੈ ਕਿ) ਦੁਖ (ਆਵੇ ਚਾਹੇ) ਸੁਖ, ਦੋਹਾਂ ਨੂੰ ਇਕੋ ਜਿਹਾ ਸਹਾਰਨਾ ਚਾਹੀਦਾ ਹੈ।
He endures both bad and good equally.
बुरा भला दुइ समसरि सहीऐ ॥
ਹਉਮੈ​ਜਾਇ​ਤ​ਏਕੋ​ਬੂਝੈ​ਸੋ​ਗੁਰਮੁਖਿ​ਸਹਜਿ​ਸਮਾਇਦਾ​॥੧੩॥​
ਪਰ ਮਨੁੱਖ ਤਦੋਂ ਹੀ ਸਿਰਫ਼ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੩॥
When egotism is silenced, then one comes to know the One Lord. Such a Gurmukh intuitively merges in the Lord. ||13||
हउमै जाइ त एको बूझै सो गुरमुखि सहजि समाइदा ॥१३॥
ਹਰਿ​ਕੇ​ਭਗਤ​ਸਦਾ​ਸੁਖਵਾਸੀ​॥​
ਪਰਮਾਤਮਾ ਦੇ ਭਗਤ ਸਦਾ ਆਤਮਕ ਆਨੰਦ ਮਾਣਦੇ ਹਨ।
The devotees of the Lord dwell forever in peace.
हरि के भगत सदा सुखवासी ॥
ਬਾਲ​ਸੁਭਾਇ​ਅਤੀਤ​ਉਦਾਸੀ​॥​
ਉਹ ਸਦਾ ਵੈਰ-ਵਿਰੋਧ ਤੋਂ ਪਰੇ ਰਹਿੰਦੇ ਹਨ, ਵਿਰਕਤ ਅਤੇ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦੇ ਹਨ।
With a child-like, innocent nature, they remain detached, turning away from the world.
बाल सुभाइ अतीत उदासी ॥
ਅਨਿਕ​ਰੰਗ​ਕਰਹਿ​ਬਹੁ​ਭਾਤੀ​ਜਿਉ​ਪਿਤਾ​ਪੂਤੁ​ਲਾਡਾਇਦਾ​॥੧੪॥​
ਜਿਵੇਂ ਪਿਉ ਆਪਣੇ ਪੁੱਤਰ ਨੂੰ ਕਈ ਲਾਡ ਲਡਾਂਦਾ ਹੈ, (ਤਿਵੇਂ ਭਗਤ ਪ੍ਰਭੂ-ਪਿਤਾ ਦੀ ਗੋਦ ਵਿਚ ਰਹਿ ਕੇ) ਕਈ ਤਰ੍ਹਾਂ ਦੇ ਅਨੇਕਾਂ ਆਤਮਕ ਰੰਗ ਮਾਣਦੇ ਹਨ ॥੧੪॥
They enjoy various pleasures in many ways; God caresses them, like a father caressing his son. ||14||
अनिक रंग करहि बहु भाती जिउ पिता पूतु लाडाइदा ॥१४॥
ਅਗਮ​ਅਗੋਚਰੁ​ਕੀਮਤਿ​ਨਹੀ​ਪਾਈ​॥​
ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਉਹ ਕਿਸੇ ਭੀ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ।
He is inaccessible and unfathomable; His value cannot be estimated.
अगम अगोचरु कीमति नही पाई ॥
ਤਾ​ਮਿਲੀਐ​ਜਾ​ਲਏ​ਮਿਲਾਈ​॥​
ਉਸ ਨੂੰ ਤਦੋਂ ਹੀ ਮਿਲ ਸਕੀਦਾ ਹੈ, ਜਦੋਂ ਉਹ ਆਪ ਹੀ ਮਿਲਾਂਦਾ ਹੈ।
We meet Him, only when He causes us to meet.
ता मिलीऐ जा लए मिलाई ॥
ਗੁਰਮੁਖਿ​ਪ੍ਰਗਟੁ​ਭਇਆ​ਤਿਨ​ਜਨ​ਕਉ​ਜਿਨ​ਧੁਰਿ​ਮਸਤਕਿ​ਲੇਖੁ​ਲਿਖਾਇਦਾ​॥੧੫॥​
ਗੁਰੂ ਦੀ ਰਾਹੀਂ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੧੫॥
The Lord is revealed to those humble Gurmukhs, who have such pre-ordained destiny inscribed upon their foreheads. ||15||
गुरमुखि प्रगटु भइआ तिन जन कउ जिन धुरि मसतकि लेखु लिखाइदा ॥१५॥
ਤੂ​ਆਪੇ​ਕਰਤਾ​ਕਾਰਣ​ਕਰਣਾ​॥​
ਹੇ ਪ੍ਰਭੂ! ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ, ਤੂੰ ਆਪ ਹੀ ਜਗਤ ਦਾ ਮੂਲ ਹੈਂ।
You Yourself are the Creator Lord, the Cause of causes.
तू आपे करता कारण करणा ॥
ਸ੍ਰਿਸਟਿ​ਉਪਾਇ​ਧਰੀ​ਸਭ​ਧਰਣਾ​॥​
ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕਰ ਕੇ ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ।
You created the Universe, and You support the whole earth.
स्रिसटि उपाइ धरी सभ धरणा ॥
ਜਨ​ਨਾਨਕੁ​ਸਰਣਿ​ਪਇਆ​ਹਰਿ​ਦੁਆਰੈ​ਹਰਿ​ਭਾਵੈ​ਲਾਜ​ਰਖਾਇਦਾ​॥੧੬॥੧॥੫॥​
ਦਾਸ ਨਾਨਕ ਉਸੇ ਪ੍ਰਭੂ ਦੇ ਦਰ ਤੇ (ਡਿੱਗਾ ਹੋਇਆ ਹੈ, ਉਸੇ ਦੀ) ਸਰਨ ਪਿਆ ਹੋਇਆ ਹੈ। ਉਸ ਦੀ ਆਪਣੀ ਰਜ਼ਾ ਹੁੰਦੀ ਹੈ ਤਾਂ (ਲੋਕ ਪਰਲੋਕ ਵਿਚ ਜੀਵ ਦੀ) ਇੱਜ਼ਤ ਰੱਖ ਲੈਂਦਾ ਹੈ ॥੧੬॥੧॥੫॥
Servant Nanak seeks the Sanctuary of Your Door, O Lord; if it is Your Will, please preserve his honor. ||16||1||5||
जन नानकु सरणि पइआ हरि दुआरै हरि भावै लाज रखाइदा ॥१६॥१॥५॥
ਮਾਰੂ​ਸੋਲਹੇ​ਮਹਲਾ​੫​॥​
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solahas, Fifth Mahalaa:
मारू सोलहे महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜੋ​ਦੀਸੈ​ਸੋ​ਏਕੋ​ਤੂਹੈ​॥​
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਸਿਰਫ਼ ਤੂੰ ਹੀ ਤੂੰ ਹੈਂ।
Whatever is seen is You, O One Lord.
जो दीसै सो एको तूहै ॥
ਬਾਣੀ​ਤੇਰੀ​ਸ੍ਰਵਣਿ​ਸੁਣੀਐ​॥​
(ਸਭ ਜੀਵਾਂ ਵਿਚ ਤੂੰ ਹੀ ਬੋਲ ਰਿਹਾ ਹੈਂ) ਤੇਰਾ ਹੀ ਬੋਲ ਕੰਨੀਂ ਸੁਣਿਆ ਜਾ ਰਿਹਾ ਹੈ।
What the ears hear is the Word of Your Bani.
बाणी तेरी स्रवणि सुणीऐ ॥
ਦੂਜੀ​ਅਵਰ​ਨ​ਜਾਪਸਿ​ਕਾਈ​ਸਗਲ​ਤੁਮਾਰੀ​ਧਾਰਣਾ​॥੧॥​
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਕੋਈ ਭੀ ਸ਼ੈ ਤੈਥੋਂ ਵੱਖਰੀ ਨਹੀਂ ਦਿੱਸ ਰਹੀ ॥੧॥
There is nothing else to be seen at all. You give support to all. ||1||
दूजी अवर न जापसि काई सगल तुमारी धारणा ॥१॥
ਆਪਿ​ਚਿਤਾਰੇ​ਅਪਣਾ​ਕੀਆ​॥​
ਆਪਣੇ ਪੈਦਾ ਕੀਤੇ ਜਗਤ ਦੀ ਪ੍ਰਭੂ ਆਪ ਹੀ ਸੰਭਾਲ ਕਰ ਰਿਹਾ ਹੈ,
You Yourself are conscious of Your Creation.
आपि चितारे अपणा कीआ ॥
ਆਪੇ​ਆਪਿ​ਆਪਿ​ਪ੍ਰਭੁ​ਥੀਆ​॥​
ਹਰ ਥਾਂ ਪ੍ਰਭੂ ਆਪ ਹੀ ਆਪ ਹੈ।
You Yourself established Yourself, O God.
आपे आपि आपि प्रभु थीआ ॥
ਆਪਿ​ਉਪਾਇ​ਰਚਿਓਨੁ​ਪਸਾਰਾ​ਆਪੇ​ਘਟਿ​ਘਟਿ​ਸਾਰਣਾ​॥੨॥​
ਪ੍ਰਭੂ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕਰ ਕੇ ਇਹ ਜਗਤ-ਪਸਾਰਾ ਰਚਿਆ ਹੈ। ਹਰੇਕ ਸਰੀਰ ਵਿਚ ਆਪ ਹੀ (ਵਿਆਪਕ ਹੋ ਕੇ ਸਭ ਦੀ) ਸਾਰ ਲੈਂਦਾ ਹੈ ॥੨॥
Creating Yourself, You formed the expanse of the Universe; You Yourself cherish and sustain each and every heart. ||2||
आपि उपाइ रचिओनु पसारा आपे घटि घटि सारणा ॥२॥
ਇਕਿ​ਉਪਾਏ​ਵਡ​ਦਰਵਾਰੀ​॥​
ਹੇ ਪ੍ਰਭੂ! ਤੂੰ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ,
You created some to hold great and royal courts.
इकि उपाए वड दरवारी ॥
ਇਕਿ​ਉਦਾਸੀ​ਇਕਿ​ਘਰ​ਬਾਰੀ​॥​
ਕਈ ਤਿਆਗੀ ਤੇ ਕਈ ਗ੍ਰਿਹਸਤੀ ਬਣਾ ਦਿੱਤੇ ਹਨ।
Some turn away from the world in renunciation, and some maintain their households.
इकि उदासी इकि घर बारी ॥