GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1075
Display Settings
Translations
ਗੁਰੁ​ਸਿਮਰਤ​ਸਭਿ​ਕਿਲਵਿਖ​ਨਾਸਹਿ​॥​
ਗੁਰੂ ਨੂੰ (ਹਰ ਵੇਲੇ) ਯਾਦ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ,
Meditating in remembrance on the Guru, all the sins are erased.
गुरु सिमरत सभि किलविख नासहि ॥
ਗੁਰੁ​ਸਿਮਰਤ​ਜਮ​ਸੰਗਿ​ਨ​ਫਾਸਹਿ​॥​
ਗੁਰੂ ਨੂੰ ਯਾਦ ਕਰਦਿਆਂ (ਜੀਵ) ਜਮ ਦੀ ਫਾਹੀ ਵਿਚ ਨਹੀਂ ਫਸਦੇ (ਆਤਮਕ ਮੌਤ ਤੋਂ ਬਚੇ ਰਹਿੰਦੇ ਹਨ)।
Meditating in remembrance on the Guru, one is not strangled by the noose of Death.
गुरु सिमरत जम संगि न फासहि ॥
ਗੁਰੁ​ਸਿਮਰਤ​ਮਨੁ​ਨਿਰਮਲੁ​ਹੋਵੈ​ਗੁਰੁ​ਕਾਟੇ​ਅਪਮਾਨਾ​ਹੇ​॥੨॥​
ਗੁਰੂ ਨੂੰ ਯਾਦ ਕਰਦਿਆਂ ਮਨ ਪਵਿੱਤਰ ਹੋ ਜਾਂਦਾ ਹੈ, (ਤੇ ਇਸ ਤਰ੍ਹਾਂ) ਗੁਰੂ ਮਨੁੱਖ ਨੂੰ (ਲੋਕ ਪਰਲੋਕ ਦੀ) ਨਿਰਾਦਰੀ ਤੋਂ ਬਚਾ ਲੈਂਦਾ ਹੈ ॥੨॥
Meditating in remembrance on the Guru, the mind becomes immaculate; the Guru eliminates egotistical pride. ||2||
गुरु सिमरत मनु निरमलु होवै गुरु काटे अपमाना हे ॥२॥
ਗੁਰ​ਕਾ​ਸੇਵਕੁ​ਨਰਕਿ​ਨ​ਜਾਏ​॥​
ਗੁਰੂ ਦਾ ਸੇਵਕ ਨਰਕ ਵਿਚ ਨਹੀਂ ਪੈਂਦਾ,
The Guru's servant is not consigned to hell.
गुर का सेवकु नरकि न जाए ॥
ਗੁਰ​ਕਾ​ਸੇਵਕੁ​ਪਾਰਬ੍ਰਹਮੁ​ਧਿਆਏ​॥​
(ਕਿਉਂਕਿ) ਗੁਰੂ ਦਾ ਸੇਵਕ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।
The Guru's servant meditates on the Supreme Lord God.
गुर का सेवकु पारब्रहमु धिआए ॥
ਗੁਰ​ਕਾ​ਸੇਵਕੁ​ਸਾਧਸੰਗੁ​ਪਾਏ​ਗੁਰੁ​ਕਰਦਾ​ਨਿਤ​ਜੀਅ​ਦਾਨਾ​ਹੇ​॥੩॥​
ਗੁਰੂ ਦਾ ਸੇਵਕ ਸਾਧ ਸੰਗਤ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, (ਸਾਧ ਸੰਗਤ ਵਿਚ) ਗੁਰੂ ਉਸ ਨੂੰ ਸਦਾ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ॥੩॥
The Guru's servant joins the Saadh Sangat, the Company of the Holy; the Guru ever gives the life of the soul. ||3||
गुर का सेवकु साधसंगु पाए गुरु करदा नित जीअ दाना हे ॥३॥
ਗੁਰ​ਦੁਆਰੈ​ਹਰਿ​ਕੀਰਤਨੁ​ਸੁਣੀਐ​॥​
ਗੁਰੂ ਦੇ ਦਰ ਤੇ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ ਚਾਹੀਦੀ ਹੈ,
At the Gurdwara, the Guru's Gate, the Kirtan of the Lord's Praises are sung.
गुर दुआरै हरि कीरतनु सुणीऐ ॥
ਸਤਿਗੁਰੁ​ਭੇਟਿ​ਹਰਿ​ਜਸੁ​ਮੁਖਿ​ਭਣੀਐ​॥​
ਹਰੀ ਦਾ ਜਸ ਮੂੰਹੋਂ ਉਚਾਰਨਾ ਚਾਹੀਦਾ ਹੈ (ਜਿਸ ਨੂੰ) ਗੁਰੂ ਮਿਲ ਪੈਂਦਾ ਹੈ (ਉਹ ਮਨੁੱਖ ਸਦਾ ਇਹ ਉੱਦਮ ਕਰਦਾ ਹੈ)।
Meeting with the True Guru, one chants the Lord's Praises.
सतिगुरु भेटि हरि जसु मुखि भणीऐ ॥
ਕਲਿ​ਕਲੇਸ​ਮਿਟਾਏ​ਸਤਿਗੁਰੁ​ਹਰਿ​ਦਰਗਹ​ਦੇਵੈ​ਮਾਨਾਂ​ਹੇ​॥੪॥​
ਗੁਰੂ (ਮਨੁੱਖ ਦੇ) ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੇਂਦਾ ਹੈ ॥੪॥
The True Guru eradicates sorrow and suffering, and bestows honor in the Court of the Lord. ||4||
कलि कलेस मिटाए सतिगुरु हरि दरगह देवै मानां हे ॥४॥
ਅਗਮੁ​ਅਗੋਚਰੁ​ਗੁਰੂ​ਦਿਖਾਇਆ​॥​
ਗੁਰੂ ਨੇ ਹੀ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਦਰਸਨ ਕਰਾਇਆ ਹੈ।
The Guru has revealed the inaccessible and unfathomable Lord.
अगमु अगोचरु गुरू दिखाइआ ॥
ਭੂਲਾ​ਮਾਰਗਿ​ਸਤਿਗੁਰਿ​ਪਾਇਆ​॥​
ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ ਹੀ (ਸਦਾ) ਸਹੀ ਜੀਵਨ-ਰਾਹ ਤੇ ਪਾਇਆ ਹੈ।
The True Guru returns to the Path, those who have wandered away.
भूला मारगि सतिगुरि पाइआ ॥
ਗੁਰ​ਸੇਵਕ​ਕਉ​ਬਿਘਨੁ​ਨ​ਭਗਤੀ​ਹਰਿ​ਪੂਰ​ਦ੍ਰਿੜੑਾਇਆ​ਗਿਆਨਾਂ​ਹੇ​॥੫॥​
ਭਗਤੀ ਦੀ ਬਰਕਤਿ ਨਾਲ ਗੁਰੂ ਦੇ ਸੇਵਕ ਦੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ਗੁਰੂ ਹੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਸੇਵਕ ਦੇ ਹਿਰਦੇ ਵਿਚ ਪੱਕੀ ਕਰਦਾ ਹੈ ॥੫॥
No obstacles stand in the way of devotion to the Lord, for one who serves the Guru. The Guru implants perfect spiritual wisdom. ||5||
गुर सेवक कउ बिघनु न भगती हरि पूर द्रिड़ाइआ गिआनां हे ॥५॥
ਗੁਰਿ​ਦ੍ਰਿਸਟਾਇਆ​ਸਭਨੀ​ਠਾਂਈ​॥​
ਗੁਰੂ ਨੇ (ਹੀ ਸੇਵਕ ਨੂੰ ਪਰਮਾਤਮਾ) ਸਭਨੀਂ ਥਾਈਂ ਵੱਸਦਾ ਵਿਖਾਇਆ ਹੈ (ਤੇ ਦੱਸਿਆ ਹੈ ਕਿ)
The Guru has revealed the Lord everywhere.
गुरि द्रिसटाइआ सभनी ठांई ॥
ਜਲਿ​ਥਲਿ​ਪੂਰਿ​ਰਹਿਆ​ਗੋਸਾਈ​॥​
ਸ੍ਰਿਸ਼ਟੀ ਦਾ ਮਾਲਕ ਜਲ ਵਿਚ ਧਰਤੀ ਵਿਚ (ਹਰ ਥਾਂ) ਵਿਆਪਕ ਹੈ, ਉੱਚੇ ਤੇ ਖ਼ਾਲੀ ਸਭ ਥਾਈਂ ਇਕੋ ਜਿਹਾ ਵਿਆਪਕ ਹੈ।
The Lord of the Universe is permeating and pervading the water and the land.
जलि थलि पूरि रहिआ गोसाई ॥
ਊਚ​ਊਨ​ਸਭ​ਏਕ​ਸਮਾਨਾਂ​ਮਨਿ​ਲਾਗਾ​ਸਹਜਿ​ਧਿਆਨਾ​ਹੇ​॥੬॥​
(ਗੁਰੂ ਦੀ ਰਾਹੀਂ ਹੀ ਸੇਵਕ ਦੇ) ਮਨ ਵਿਚ ਆਤਮਕ ਅਡੋਲਤਾ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ ॥੬॥
The high and the low are all the same to Him. Focus your mind's meditation intuitively on Him. ||6||
ऊच ऊन सभ एक समानां मनि लागा सहजि धिआना हे ॥६॥
ਗੁਰਿ​ਮਿਲਿਐ​ਸਭ​ਤ੍ਰਿਸਨ​ਬੁਝਾਈ​॥​
ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ (ਮਨੁੱਖ ਦੇ ਅੰਦਰੋਂ) ਸਾਰੀ ਤ੍ਰਿਸ਼ਨਾ (ਦੀ ਅੱਗ) ਬੁਝਾ ਦੇਂਦਾ ਹੈ,
Meeting with the Guru, all thirst is quenched.
गुरि मिलिऐ सभ त्रिसन बुझाई ॥
ਗੁਰਿ​ਮਿਲਿਐ​ਨਹ​ਜੋਹੈ​ਮਾਈ​॥​
ਮਨੁੱਖ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
Meeting with the Guru, one is not watched by Maya.
गुरि मिलिऐ नह जोहै माई ॥
ਸਤੁ​ਸੰਤੋਖੁ​ਦੀਆ​ਗੁਰਿ​ਪੂਰੈ​ਨਾਮੁ​ਅੰਮ੍ਰਿਤੁ​ਪੀ​ਪਾਨਾਂ​ਹੇ​॥੭॥​
(ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਤ ਅਤੇ ਸੰਤੋਖ ਬਖ਼ਸ਼ਿਆ, ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪ ਪੀਂਦਾ ਹੈ ਤੇ ਹੋਰਨਾਂ ਨੂੰ ਪਿਲਾਂਦਾ ਹੈ ॥੭॥
The Perfect Guru bestows truth and contentment; I drink in the Ambrosial Nectar of the Naam, the Name of the Lord. ||7||
सतु संतोखु दीआ गुरि पूरै नामु अंम्रितु पी पानां हे ॥७॥
ਗੁਰ​ਕੀ​ਬਾਣੀ​ਸਭ​ਮਾਹਿ​ਸਮਾਣੀ​॥​
ਗੁਰੂ ਦੀ ਬਾਣੀ ਸਭ ਜੀਵਾਂ ਦੇ ਹਿਰਦੇ ਵਿਚ ਟਿਕਣ-ਜੋਗ ਹੈ,
The Word of the Guru's Bani is contained in all.
गुर की बाणी सभ माहि समाणी ॥
ਆਪਿ​ਸੁਣੀ​ਤੈ​ਆਪਿ​ਵਖਾਣੀ​॥​
ਗੁਰੂ ਨੇ (ਪਰਮਾਤਮਾ ਪਾਸੋਂ) ਆਪ ਸੁਣੀ ਅਤੇ (ਦੁਨੀਆ ਦੇ ਜੀਵਾਂ ਨੂੰ) ਆਪ ਸੁਣਾਈ ਹੈ।
He Himself hears it, and He Himself repeats it.
आपि सुणी तै आपि वखाणी ॥
ਜਿਨਿ​ਜਿਨਿ​ਜਪੀ​ਤੇਈ​ਸਭਿ​ਨਿਸਤ੍ਰੇ​ਤਿਨ​ਪਾਇਆ​ਨਿਹਚਲ​ਥਾਨਾਂ​ਹੇ​॥੮॥​
ਜਿਸ ਜਿਸ ਮਨੁੱਖ ਨੇ ਇਹ ਬਾਣੀ ਹਿਰਦੇ ਵਿਚ ਵਸਾਈ ਹੈ, ਉਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਨੇ ਉਹ ਆਤਮਕ ਟਿਕਾਣਾ ਹਾਸਲ ਕਰ ਲਿਆ ਹੈ ਜੋ (ਮਾਇਆ ਦੇ ਪ੍ਰਭਾਵ ਹੇਠ) ਡੋਲਦਾ ਨਹੀਂ ਹੈ ॥੮॥
Those who meditate on it, are all emancipated; they attain the eternal and unchanging home. ||8||
जिनि जिनि जपी तेई सभि निसत्रे तिन पाइआ निहचल थानां हे ॥८॥
ਸਤਿਗੁਰ​ਕੀ​ਮਹਿਮਾ​ਸਤਿਗੁਰੁ​ਜਾਣੈ​॥​
ਗੁਰੂ ਦੀ ਉੱਚ-ਆਤਮਕਤਾ ਗੁਰੂ (ਹੀ) ਜਾਣਦਾ ਹੈ।
The Glory of the True Guru is known only to the True Guru.
सतिगुर की महिमा सतिगुरु जाणै ॥
ਜੋ​ਕਿਛੁ​ਕਰੇ​ਸੁ​ਆਪਣ​ਭਾਣੈ​॥​
(ਗੁਰੂ ਹੀ ਜਾਣਦਾ ਹੈ ਕਿ ਪਰਮਾਤਮਾ) ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ ਕਰਦਾ ਹੈ।
Whatever He does, is according to the Pleasure of His Will.
जो किछु करे सु आपण भाणै ॥
ਸਾਧੂ​ਧੂਰਿ​ਜਾਚਹਿ​ਜਨ​ਤੇਰੇ​ਨਾਨਕ​ਸਦ​ਕੁਰਬਾਨਾਂ​ਹੇ​॥੯॥੧॥੪॥​
ਹੇ ਨਾਨਕ! ਪ੍ਰਭੂ ਦੇ ਸੇਵਕ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ ਤੇ (ਗੁਰੂ ਤੋਂ) ਸਦਾ ਸਦਕੇ ਜਾਂਦੇ ਹਨ ॥੯॥੧॥੪॥
Your humble servants beg for the dust of the feet of the Holy; Nanak is forever a sacrifice to You. ||9||1||4||
साधू धूरि जाचहि जन तेरे नानक सद कुरबानां हे ॥९॥१॥४॥
ਮਾਰੂ​ਸੋਲਹੇ​ਮਹਲਾ​੫​॥​
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solahas, Fifth Mahalaa:
मारू सोलहे महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਆਦਿ​ਨਿਰੰਜਨੁ​ਪ੍ਰਭੁ​ਨਿਰੰਕਾਰਾ​॥​
ਉਹ ਪਰਮਾਤਮਾ, ਜੋ ਸਭ ਦਾ ਮੂਲ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ,
The Primal, Immaculate Lord God is formless.
आदि निरंजनु प्रभु निरंकारा ॥
ਸਭ​ਮਹਿ​ਵਰਤੈ​ਆਪਿ​ਨਿਰਾਰਾ​॥​
ਸਭ ਜੀਵਾਂ ਵਿਚ ਮੌਜੂਦ ਹੈ, ਤੇ ਫਿਰ ਭੀ ਨਿਰਲੇਪ ਰਹਿੰਦਾ ਹੈ।
The Detached Lord is Himself prevailing in all.
सभ महि वरतै आपि निरारा ॥
ਵਰਨੁ​ਜਾਤਿ​ਚਿਹਨੁ​ਨਹੀ​ਕੋਈ​ਸਭ​ਹੁਕਮੇ​ਸ੍ਰਿਸਟਿ​ਉਪਾਇਦਾ​॥੧॥​
ਉਸ ਦਾ ਕੋਈ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਨਹੀਂ, ਕੋਈ ਜਾਤਿ ਨਹੀਂ, ਕੋਈ ਚਿਹਨ ਨਹੀਂ। ਉਹ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ॥੧॥
He has no race or social class, no identifying mark. By the Hukam of His Will, He created the entire universe. ||1||
वरनु जाति चिहनु नही कोई सभ हुकमे स्रिसटि उपाइदा ॥१॥
ਲਖ​ਚਉਰਾਸੀਹ​ਜੋਨਿ​ਸਬਾਈ​॥​
ਸਾਰੀਆਂ ਚੌਰਾਸੀ ਲੱਖ ਜੂਨਾਂ ਵਿਚੋਂ-
Out of all the 8.4 million species of beings,
लख चउरासीह जोनि सबाई ॥
ਮਾਣਸ​ਕਉ​ਪ੍ਰਭਿ​ਦੀਈ​ਵਡਿਆਈ​॥​
ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ।
God blessed mankind with glory.
माणस कउ प्रभि दीई वडिआई ॥
ਇਸੁ​ਪਉੜੀ​ਤੇ​ਜੋ​ਨਰੁ​ਚੂਕੈ​ਸੋ​ਆਇ​ਜਾਇ​ਦੁਖੁ​ਪਾਇਦਾ​॥੨॥​
ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਹੈ ॥੨॥
That human who misses this chance, shall suffer the pains of coming and going in reincarnation. ||2||
इसु पउड़ी ते जो नरु चूकै सो आइ जाइ दुखु पाइदा ॥२॥
ਕੀਤਾ​ਹੋਵੈ​ਤਿਸੁ​ਕਿਆ​ਕਹੀਐ​॥​
ਪਰਮਾਤਮਾ ਦੇ ਪੈਦਾ ਕੀਤੇ ਹੋਏ ਦੀ ਵਡਿਆਈ ਕਰਦੇ ਰਹਿਣਾ ਵਿਅਰਥ ਹੈ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ)
What should I say, to one who has been created.
कीता होवै तिसु किआ कहीऐ ॥
ਗੁਰਮੁਖਿ​ਨਾਮੁ​ਪਦਾਰਥੁ​ਲਹੀਐ​॥​
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਕੀਮਤੀ ਨਾਮ ਪ੍ਰਾਪਤ ਕਰਨਾ ਚਾਹੀਦਾ ਹੈ।
The Gurmukh receives the treasure of the Naam, the Name of the Lord.
गुरमुखि नामु पदारथु लहीऐ ॥
ਜਿਸੁ​ਆਪਿ​ਭੁਲਾਏ​ਸੋਈ​ਭੂਲੈ​ਸੋ​ਬੂਝੈ​ਜਿਸਹਿ​ਬੁਝਾਇਦਾ​॥੩॥​
(ਪਰ ਜੀਵ ਦੇ ਵੱਸ ਦੀ ਇਹ ਗੱਲ ਨਹੀਂ ਹੈ) ਜਿਸ ਮਨੁੱਖ ਨੂੰ ਪਰਮਾਤਮਾ ਆਪ ਕੁਰਾਹੇ ਪਾ ਦੇਂਦਾ ਹੈ, ਉਹ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ। ਉਹ ਮਨੁੱਖ ਹੀ ਸਹੀ ਜੀਵਨ-ਰਸਤਾ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ ॥੩॥
He alone is confused, whom the Lord Himself confuses. He alone understands, whom the Lord inspires to understand. ||3||
जिसु आपि भुलाए सोई भूलै सो बूझै जिसहि बुझाइदा ॥३॥
ਹਰਖ​ਸੋਗ​ਕਾ​ਨਗਰੁ​ਇਹੁ​ਕੀਆ​॥​
ਪਰਮਾਤਮਾ ਨੇ ਇਸ ਮਨੁੱਖਾ ਸਰੀਰ ਨੂੰ ਖ਼ੁਸ਼ੀ ਗ਼ਮੀ ਦਾ ਨਗਰ ਬਣਾ ਦਿੱਤਾ ਹੈ।
This body has been made the village of joy and sorrow.
हरख सोग का नगरु इहु कीआ ॥
ਸੇ​ਉਬਰੇ​ਜੋ​ਸਤਿਗੁਰ​ਸਰਣੀਆ​॥​
ਉਹ ਮਨੁੱਖ ਹੀ (ਇਹਨਾਂ ਦੇ ਪ੍ਰਭਾਵ ਤੋਂ) ਬਚਦੇ ਹਨ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ।
They alone are emancipated, who seek the Sanctuary of the True Guru.
से उबरे जो सतिगुर सरणीआ ॥
ਤ੍ਰਿਹਾ​ਗੁਣਾ​ਤੇ​ਰਹੈ​ਨਿਰਾਰਾ​ਸੋ​ਗੁਰਮੁਖਿ​ਸੋਭਾ​ਪਾਇਦਾ​॥੪॥​
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਾਲਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੪॥
One who remains untouched by the three qualities, the three gunas - such a Gurmukh is blessed with glory. ||4||
त्रिहा गुणा ते रहै निरारा सो गुरमुखि सोभा पाइदा ॥४॥
ਅਨਿਕ​ਕਰਮ​ਕੀਏ​ਬਹੁਤੇਰੇ​॥​
(ਨਾਮ-ਸਿਮਰਨ ਤੋਂ ਬਿਨਾ ਤੀਰਥ-ਇਸ਼ਨਾਨ ਆਦਿਕ ਭਾਵੇਂ) ਅਨੇਕਾਂ ਬਥੇਰੇ (ਮਿਥੇ ਹੋਏ ਧਾਰਮਿਕ) ਕਰਮ ਕੀਤੇ ਜਾਣ,
You can do anything,
अनिक करम कीए बहुतेरे ॥
ਜੋ​ਕੀਜੈ​ਸੋ​ਬੰਧਨੁ​ਪੈਰੇ​॥​
ਜਿਹੜਾ ਭੀ ਅਜਿਹਾ ਕਰਮ ਕੀਤਾ ਜਾਂਦਾ ਹੈ, ਉਹ ਇਸ ਜੀਵਨ-ਸਫ਼ਰ ਵਿਚ ਮਨੁੱਖ ਦੇ ਪੈਰਾਂ ਵਿਚ ਫਾਹੀ ਬਣਦਾ ਹੈ।
but whatever you do, only serves to tie your feet.
जो कीजै सो बंधनु पैरे ॥
ਕੁਰੁਤਾ​ਬੀਜੁ​ਬੀਜੇ​ਨਹੀ​ਜੰਮੈ​ਸਭੁ​ਲਾਹਾ​ਮੂਲੁ​ਗਵਾਇਦਾ​॥੫॥​
(ਮਨੁੱਖ ਦੇ ਆਤਮਕ ਜੀਵਨ ਵਾਸਤੇ ਹਰਿ-ਨਾਮ ਦੇ ਸਿਮਰਨ ਦੀ ਲੋੜ ਹੈ। ਹੋਰ ਹੋਰ ਕਰਮ ਇਉਂ ਹੀ ਵਿਅਰਥ ਹਨ, ਜਿਵੇਂ,) ਬੇ-ਬਹਾਰਾ ਬੀਜਿਆ ਹੋਇਆ ਬੀਜ ਉੱਗਦਾ ਨਹੀਂ। ਮਨੁੱਖ ਖੱਟੀ ਭੀ ਗਵਾਂਦਾ ਹੈ ਤੇ ਰਾਸ-ਪੂੰਜੀ ਭੀ ਗਵਾਂਦਾ ਹੈ ॥੫॥
The seed which is planted out of season does not sprout, and all one's capital and profits are lost. ||5||
कुरुता बीजु बीजे नही जंमै सभु लाहा मूलु गवाइदा ॥५॥
ਕਲਜੁਗ​ਮਹਿ​ਕੀਰਤਨੁ​ਪਰਧਾਨਾ​॥​
(ਜੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਭੀ) ਕਲਜੁਗ ਵਿਚ ਕੀਰਤਨ ਹੀ ਪਰਧਾਨ ਕਰਮ ਹੈ।
In this Dark Age of Kali Yuga, the Kirtan of the Lord's Praises are most sublime and exalted.
कलजुग महि कीरतनु परधाना ॥
ਗੁਰਮੁਖਿ​ਜਪੀਐ​ਲਾਇ​ਧਿਆਨਾ​॥​
(ਉਂਞ ਤਾਂ ਸਦਾ ਹੀ) ਗੁਰੂ ਦੀ ਸਰਨ ਪੈ ਕੇ ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
Become Gurmukh, chant and focus your meditation.
गुरमुखि जपीऐ लाइ धिआना ॥