GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 106
Display Settings
Translations
ਰੂਆਲ​ਛੰਦ​॥​
ਰੂਆਲ ਛੰਦ:
ROOAAL STANZA
रूआल छंद ॥
ਸਾਜਿ​ਸਾਜਿ​ਚਲੇ​ਤਹਾ​ਰਣਿ​ਰਾਛਸੇਂਦ੍ਰ​ਅਨੇਕ​॥​
ਅਨੇਕ ਰਾਖਸ਼ ਸੈਨਾਪਤੀ ਸਜ-ਧਜ ਕੇ ਯੁੱਧ-ਭੂਮੀ ਲਈ ਚਲ ਪਏ।
Decorating their forces many demon-generals marched towards the battlefield.
साजि साजि चले तहा रणि राछसेंद्र अनेक ॥
ਅਰਧ​ਮੁੰਡਿਤ​ਮੁੰਡਿਤੇਕ​ਜਟਾ​ਧਰੇ​ਸੁ​ਅਰੇਕ​॥​
(ਕਈਆਂ ਦੇ) ਪੂਰੇ ਅਤੇ (ਕਈਆਂ ਦੇ) ਅੱਧੇ ਸਿਰ ਮੁੰਨੇ ਹੋਏ ਸਨ ਅਤੇ ਕਈਆਂ ਨੇ ਜੱਟਾਂ ਧਾਰਨ ਕੀਤੀਆਂ ਹੋਈਆਂ ਸਨ।
Many warriors are with half-shaven heads, many with fullshaven hads and many are with matted hair.
अरध मुंडित मुंडितेक जटा धरे सु अरेक ॥
ਕੋਪਿ​ਓਪੰ​ਦੈ​ਸਬੈ​ਕਰਿ​ਸਸਤ੍ਰ​ਅਸਤ੍ਰ​ਨਚਾਇ​॥​
ਉਹ ਸਾਰੇ ਕ੍ਰੋਧਵਾਨ ਹੋ ਕੇ ਅਸਤ੍ਰ-ਸ਼ਸਤ੍ਰ ਹੱਥਾਂ ਵਿਚ ਨਚਾ ਰਹੇ ਸਨ
All of them in great fury, are causing the dance of their weapons and armour.
कोपि ओपं दै सबै करि ससत्र असत्र नचाइ ॥
ਧਾਇ​ਧਾਇ​ਕਰੈ​ਪ੍ਰਹਾਰਨ​ਤਿਛ​ਤੇਗ​ਕੰਪਾਇ​॥੪॥੬੮॥​
ਅਤੇ ਦੌੜ ਦੌੜ ਕੇ ਤਿਖੀਆਂ ਤਲਵਾਰਾਂ ਨੂੰ ਕੰਬਾ ਕੰਬਾ ਕੇ ਵਾਰ ਕਰ ਰਹੇ ਸਨ ॥੪॥੬੮॥
They are running and striking blows, causing their sharp swords to shake and glitter. 4.68
धाइ धाइ करै प्रहारन तिछ तेग कंपाइ ॥४॥६८॥
ਸਸਤ੍ਰ​ਅਸਤ੍ਰ​ਲਗੇ​ਜਿਤੇ​ਸਬ​ਫੂਲ​ਮਾਲ​ਹੁਐ​ਗਏ​॥​
ਜਿਤਨੇ ਵੀ ਅਸਤ੍ਰ-ਸ਼ਸਤ੍ਰ (ਦੇਵੀ ਨੂੰ) ਲਗੇ, ਉਹ ਸਭ ਫੁੱਲਾਂ ਦੀ ਮਾਲਾ ਬਣ ਗਏ।
All the blows of weapons and arms, which struck the goddess, they appeared as garlands of flowers around her neck.
ससत्र असत्र लगे जिते सब फूल माल हुऐ गए ॥
ਕੋਪ​ਓਪ​ਬਿਲੋਕਿ​ਅਤਿਭੁਤ​ਦਾਨਵੰ​ਬਿਸਮੈ​ਭਏ​॥​
ਕ੍ਰੋਧਵਾਨ ਹੋਏ ਦਾਨਵ (ਇਸ) ਅਜੀਬ (ਕੌਤਕ) ਨੂੰ ਵੇਖ ਕੇ ਹੈਰਾਨ ਹੋ ਗਏ।
Seeing this all the demons were filled with anger and astonishment.
कोप ओप बिलोकि अतिभुत दानवं बिसमै भए ॥
ਦਉਰ​ਦਉਰ​ਅਨੇਕ​ਆਯੁਧ​ਫੇਰਿ​ਫੇਰਿ​ਪ੍ਰਹਾਰਹੀ​॥​
(ਉਹ) ਦੌੜ ਦੌੜ ਕੇ ਅਨੇਕ ਸ਼ਸਤ੍ਰਾਂ ਨਾਲ ਬਾਰ ਬਾਰ ਪ੍ਰਹਾਰ ਕਰ ਰਹੇ ਸਨ।
Many of them, running ahead repeatedly strike blows with their weapons.
दउर दउर अनेक आयुध फेरि फेरि प्रहारही ॥
ਜੂਝਿ​ਜੂਝਿ​ਗਿਰੈ​ਅਰੇਕ​ਸੁ​ਮਾਰ​ਮਾਰ​ਪੁਕਾਰਹੀ​॥੫॥੬੯॥​
(ਉਨ੍ਹਾਂ ਵਿਚੋਂ ਕੋਈ) ਲੜ ਲੜ ਕੇ ਡਿਗਦੇ ਹੋਏ ਮਾਰੋ-ਮਾਰੋ ਪੁਕਾਰ ਰਹੇ ਸਨ ॥੫॥੬੯॥
And with shouts of “kill, kill”, they are fighting and falling down.5.69.
जूझि जूझि गिरै अरेक सु मार मार पुकारही ॥५॥६९॥
ਰੇਲਿ​ਰੇਲਿ​ਚਲੇ​ਹਏਂਦ੍ਰਨ​ਪੇਲਿ​ਪੇਲਿ​ਗਜੇਂਦ੍ਰ​॥​
ਘੋੜ-ਚੜ੍ਹੇ ਸੈਨਾ-ਨਾਇਕ (ਘੋੜਿਆਂ ਨੂੰ) ਅਗੇ ਵਧਾ-ਵਧਾ ਕੇ ਚਲ ਰਹੇ ਸਨ ਅਤੇ ਹਾਥੀ-ਚੜ੍ਹੇ ਸੈਨਾਪਤੀ (ਹਾਥੀਆਂ ਨੂੰ) ਅਗੇ ਨੂੰ ਠੇਲ੍ਹ ਰਹੇ ਸਨ।
The horse-rider generals are driving forward theh horses and the elephant-rider generals are goading their elephants.
रेलि रेलि चले हएंद्रन पेलि पेलि गजेंद्र ॥
ਝੇਲਿ​ਝੇਲਿ​ਅਨੰਤ​ਆਯੁਧ​ਹੇਲਿ​ਹੇਲਿ​ਰਿਪੇਂਦ੍ਰ​॥​
ਅਨੰਤ ਸ਼ਸਤ੍ਰਾਂ (ਦੀ ਮਾਰ ਨੂੰ) ਝਲਦੇ ਹੋਏ ਵੈਰੀਆਂ ਦੇ ਸੈਨਾਪਤੀ ਹੱਲੇ ਤੇ ਹੱਲਾ ਬੋਲਦੇ ਸਨ।
Facing unlimited weapons, the enemies’ generals, enduring the blows, are still making an assault.
झेलि झेलि अनंत आयुध हेलि हेलि रिपेंद्र ॥
ਗਾਹਿ​ਗਾਹਿ​ਫਿਰੇ​ਫਵਜਨ​ਬਾਹਿ​ਬਾਹਿ​ਖਤੰਗ​॥​
(ਉਹ ਹਾਥੀ ਅਤੇ ਘੋੜ-ਚੜ੍ਹੇ) ਫ਼ੌਜਾਂ ਨੂੰ ਗਾਹ ਗਾਹ ਕੇ ਹੱਥਾ ਨਾਲ ਤੀਰ ਚਲਾਉਂਦੇ ਸਨ।
The armies crushing the warriors are marching forward and showering their arrows.
गाहि गाहि फिरे फवजन बाहि बाहि खतंग ॥
ਅੰਗ​ਭੰਗ​ਗਿਰੇ​ਕਹੂੰ​ਰਣਿ​ਰੰਗ​ਸੂਰ​ਉਤੰਗ​॥੬॥੭੦॥​
ਕਈ ਸ੍ਰੇਸ਼ਠ ਸੂਰਮੇ ਅੰਗ ਕਟਵਾ ਕੇ ਰਣ-ਭੂਮੀ ਵਿਚ ਡਿਗੇ ਪਏ ਸਨ ॥੬॥੭੦॥
Many heroic fighters, becoming limbless, have fallen down in the battlefield.6.70.
अंग भंग गिरे कहूं रणि रंग सूर उतंग ॥६॥७०॥
ਝਾਰਿ​ਝਾਰਿ​ਫਿਰੇ​ਸਰੋਤਮ​ਡਾਰਿ​ਝਾਰਿ​ਕ੍ਰਿਪਾਨ​॥​
ਉਤਮ ਕਿਸਮ ਦੇ ਤੀਰਾਂ ਨਾਲ (ਵੈਰੀ ਸੈਨਿਕਾਂ ਨੂੰ) ਝਾੜਦੇ ਫਿਰਦੇ ਸਨ, ਕਿਤੇ ਕ੍ਰਿਪਾਨਾਂ ਨਾਲ (ਇਕ ਦੂਜੇ ਨੂੰ) ਝਾੜ ਕੇ ਸੁਟ ਰਹੇ ਸਨ।
Some where the shafts are falling like rain-showers and somewhere the swords are striking blows collectively.
झारि झारि फिरे सरोतम डारि झारि क्रिपान ॥
ਸੈਲ​ਸੇ​ਰਣਿ​ਪੁੰਜ​ਕੁੰਜਰ​ਸੂਰ​ਸੀਸ​ਬਖਾਨ​॥​
(ਰਣ-ਭੂਮੀ ਦੇ ਦ੍ਰਿਸ਼ ਦਾ ਰੂਪਕ ਦੁਆਰਾ ਵਰਣਨ ਕਰਦਿਆਂ ਕਵੀ ਲਿਖਦਾ ਹੈ ਕਿ) ਰਣ ਵਿਚ ਹਾਥੀਆਂ ਦਾ ਝੁੰਡ ਪਰਬਤ ਹਨ ਅਤੇ ਸੂਰਮਿਆਂ ਦੇ ਸਿਰ ਪੱਥਰ ਹਨ।
The elephants seen together are like stony rocks and the heads of the warriors appear like stones.
सैल से रणि पुंज कुंजर सूर सीस बखान ॥
ਬਕ੍ਰ​ਨਕ੍ਰ​ਭੁਜਾ​ਸੁ​ਸੋਭਿਤ​ਚਕ੍ਰ​ਸੇ​ਰਥ​ਚਕ੍ਰ​॥​
ਵਿੰਗੀਆਂ ਬਾਂਹਵਾਂ ਮਗਰਮੱਛ ਹਨ ਅਤੇ ਰੱਥਾਂ ਦੇ ਗੋਲਾਕਾਰ ਪਹੀਏ ਕਛੂਏ ਸੋਭ ਰਹੇ ਹਨ।
The crooked arms appear like octopus and the chariot wheels are like tortoises.
बक्र नक्र भुजा सु सोभित चक्र से रथ चक्र ॥
ਕੇਸ​ਪਾਸਿ​ਸਿਬਾਲ​ਸੋਹਤ​ਅਸਥ​ਚੂਰ​ਸਰਕ੍ਰ​॥੭॥੭੧॥​
ਕੇਸ ਅਤੇ ਫੰਧੇ ਕਾਈ ਜਿਹੇ ਦਿਖ ਰਹੇ ਹਨ। ਹੱਡੀਆਂ ਦਾ ਚੂਰਾ ਹੀ ਰੇਤ ਹੈ ॥੭॥੭੧॥
The hair seem like noose and scum and the crushed bones like sand.7.71.
केस पासि सिबाल सोहत असथ चूर सरक्र ॥७॥७१॥
ਸਜਿ​ਸਜਿ​ਚਲੇ​ਹਥਿਆਰਨ​ਗਜਿ​ਗਜਿ​ਗਜੇਂਦ੍ਰ​॥​
ਹਾਥੀਆਂ ਉਤੇ ਸਵਾਰ ਸੈਨਾਪਤੀ ਹਥਿਆਰਾਂ ਨੂੰ ਸਜਾ ਸਜਾ ਕੇ ਗਜ ਵਜ ਕੇ ਚਲ ਰਹੇ ਹਨ।
The warriors have bedecked themselves with weapons and the elephants are roaring wihil moving forward.
सजि सजि चले हथिआरन गजि गजि गजेंद्र ॥
ਬਜਿ​ਬਜਿ​ਸਬਜ​ਬਾਜਨ​ਭਜਿ​ਭਜਿ​ਹਏਂਦ੍ਰ​॥​
ਵਾਜਿਆਂ ਨੂੰ ਵਜਾਉਂਦੇ ਹੋਏ, ਘੋੜ-ਚੜ੍ਹੇ ਸੈਨਾਪਤੀ ਘੋੜਿਆਂ ਨੂੰ ਭਜਾਈ ਜਾ ਰਹੇ ਹਨ।
The horse-riding warriors are speedily moving with the sounds of various types of musical instruments.
बजि बजि सबज बाजन भजि भजि हएंद्र ॥
ਮਾਰ​ਮਾਰ​ਪੁਕਾਰ​ਕੈ​ਹਥੀਆਰ​ਹਾਥਿ​ਸੰਭਾਰ​॥​
ਹੱਥਾਂ ਵਿਚ ਹਥਿਆਰ ਸੰਭਾਲ ਕੇ ਅਤੇ 'ਮਾਰੋ ਮਾਰੋ' ਪੁਕਾਰਦੇ ਹੋਏ
Holding their weapons in their hands, the heroes are shouting “kill, kill”.
मार मार पुकार कै हथीआर हाथि संभार ॥
ਧਾਇ​ਧਾਇ​ਪਰੇ​ਨਿਸਾਚ​ਬਾਇ​ਸੰਖ​ਅਪਾਰ​॥੮॥੭੨॥​
ਰਾਖਸ਼ ਸੰਖ ਵਜਾਉਂਦੇ ਹੋਏ ਭਜ ਭਜ ਕੇ ਪ੍ਰਹਾਰ ਕਰਦੇ ਹਨ ॥੮॥੭੨॥
Blowing many conches, the demons are running in the battlefield.8.72.
धाइ धाइ परे निसाच बाइ संख अपार ॥८॥७२॥
ਸੰਖ​ਗੋਯਮੰ​ਗਜੀਯੰ​ਅਰੁ​ਸਜੀਯੰ​ਰਿਪੁਰਾਜ​॥​
ਸੰਖ ਅਤੇ ਰਣ-ਸਿੰਘੇ ('ਗੋਯਮੰ') ਗਰਜ ਰਹੇ ਹਨ ਤੇ ਵੈਰੀਆਂ ਦੇ ਰਾਜੇ ਸਜ ਰਹੇ ਹਨ।
The conches and horns are being blown loudly and the generals of the enemy are ready for war.
संख गोयमं गजीयं अरु सजीयं रिपुराज ॥
ਭਾਜਿ​ਭਾਜਿ​ਚਲੇ​ਕਿਤੇ​ਤਜਿ​ਲਾਜ​ਬੀਰ​ਨਿਲਾਜ​॥​
ਕਿਤਨੇ ਵੀਰ-ਯੋਧਾ ਲਾਜ ਛਡ ਕੇ ਨਿਰਲੱਜ ਹੋਏ ਭਜੇ ਫਿਰਦੇ ਹਨ।
Somewhere the cowards, forsaking their shame, are running away.
भाजि भाजि चले किते तजि लाज बीर निलाज ॥
ਭੀਮ​ਭੇਰੀ​ਭੁੰਕੀਅੰ​ਅਰੁ​ਧੁੰਕੀਅੰ​ਸੁ​ਨਿਸਾਣ​॥​
ਵੱਡੀਆਂ ਭੇਰੀਆਂ ਵਜ ਰਹੀਆਂ ਹਨ ਅਤੇ ਧੌਂਸੇ ਧੁੱਕ ਧੁੱਕ ਕਰ ਰਹੇ ਹਨ।
The sound of large-sized drums is being heard and the flags are fluttering.
भीम भेरी भुंकीअं अरु धुंकीअं सु निसाण ॥
ਗਾਹਿ​ਗਾਹਿ​ਫਿਰੇ​ਫਵਜਨ​ਬਾਹਿ​ਬਾਹਿ​ਗਦਾਣ​॥੯॥੭੩॥​
(ਵੀਰ ਸੈਨਿਕ) ਫ਼ੌਜਾਂ ਨੂੰ ਗਾਹਉਂਦੇ ਫਿਰਦੇ ਹਨ ਅਤੇ (ਆਪਣੀਆਂ) ਗਦਾਵਾਂ ਨੂੰ ਚਲਾਉਂਦੇ ਫਿਰਦੇ ਹਨ ॥੯॥੭੩॥
The forces are roaming and striking their maces.9.73.
गाहि गाहि फिरे फवजन बाहि बाहि गदाण ॥९॥७३॥
ਬੀਰ​ਕੰਗਨੇ​ਬੰਧਹੀ​ਅਰੁ​ਅਛਰੈ​ਸਿਰ​ਤੇਲੁ​॥​
ਵੀਰ ਯੋਧੇ (ਯੁੱਧ ਕਰਨ ਲਈ) ਗਾਨੇ ਬੰਨ੍ਹਦੇ ਹਨ ਅਤੇ ਅਪੱਛਰਾਵਾਂ (ਉਨ੍ਹਾਂ ਦੇ) ਸਿਰ ਵਿਚ ਤੇਲ ਝਸਦੀਆਂ ਹਨ।
The heavenly maids are bedecking themselves and offering ornaments to the warriors.
बीर कंगने बंधही अरु अछरै सिर तेलु ॥
ਬੀਰ​ਬੀਨਿ​ਬਰੇ​ਬਰੰਗਨ​ਡਾਰਿ​ਡਾਰਿ​ਫੁਲੇਲ​॥​
ਹੂਰਾਂ-ਪਰੀਆਂ ਉਨ੍ਹਾਂ ਦੇ ਸਿਰਾਂ ਵਿਚ ਫੁਲੇਲ ਪਾ ਪਾ ਕੇ ਉਨ੍ਹਾਂ ਨੂੰ ਚੁਣ ਚੁਣ ਕੇ ਵਰਦੀਆਂ ਹਨ।
Selecting their heroes, the heavenly ladies are being bound with them in wedlock by showrering the oil impregnated with the essence of flowers.
बीर बीनि बरे बरंगन डारि डारि फुलेल ॥
ਘਾਲਿ​ਘਾਲਿ​ਬਿਵਾਨ​ਲੇਗੀ​ਫੇਰਿ​ਫੇਰਿ​ਸੁ​ਬੀਰ​॥​
(ਉਨ੍ਹਾਂ ਨੂੰ) ਵਿਮਾਨਾਂ ਵਿਚ ਬਿਠਾ ਕੇ (ਸੁਅਰਗ ਨੂੰ) ਲੈ ਜਾ ਰਹੀਆਂ ਹਨ
They have taken away the warriors with them in their vehicles.
घालि घालि बिवान लेगी फेरि फेरि सु बीर ॥
ਕੂਦਿ​ਕੂਦਿ​ਪਰੇ​ਤਹਾ​ਤੇ​ਝਾਗਿ​ਝਾਗਿ​ਸੁ​ਤੀਰ​॥੧੦॥੭੪॥​
ਅਤੇ ਉਹ ਵੀਰ-ਯੋਧੇ ਵਿਮਾਨਾਂ ਵਿਚੋਂ ਬਾਰ ਬਾਰ ਕੁਦ ਕੁਦ ਕੇ ਪੈਂਦੇ ਹਨ ਅਤੇ ਤੀਰਾਂ ਨੂੰ ਝਾਗ ਝਾਗ (ਕੇ ਅਗੇ ਵਧਦੇ ਹਨ) ॥੧੦॥੭੪॥
The heroes inebriated for fighting in thhe war, jump from the vehicles and being shot with arrows, fall down below.10.74
कूदि कूदि परे तहा ते झागि झागि सु तीर ॥१०॥७४॥
ਹਾਕਿ​ਹਾਕਿ​ਲਰੇ​ਤਹਾ​ਰਣਿ​ਰੀਝਿ​ਰੀਝਿ​ਭਟੇਂਦ੍ਰ​॥​
ਵੀਰ-ਯੋਧੇ ਲਲਕਾਰ ਕੇ ਉਥੇ ਯੁੱਧ ਵਿਚ ਰੀਝ ਰੀਝ ਕੇ ਲੜਦੇ ਹਨ
Delightfully shouting in the battlefield, the heroic generals have waged war.
हाकि हाकि लरे तहा रणि रीझि रीझि भटेंद्र ॥
ਜੀਤਿ​ਜੀਤਿ​ਲਯੋ​ਜਿਨੈ​ਕਈ​ਬਾਰ​ਇੰਦ੍ਰ​ਉਪੇਂਦ੍ਰ​॥​
ਜਿਨ੍ਹਾਂ ਨੇ ਕਈ ਵਾਰ ਇੰਦਰ ਅਤੇ ਉਪੇਂਦਰ ਨੂੰ ਜਿਤ ਲਿਆ ਹੈ
Who had several times conquered the king and other chieftains of gods.
जीति जीति लयो जिनै कई बार इंद्र उपेंद्र ॥
ਕਾਟਿ​ਕਾਟਿ​ਦਏ​ਕਪਾਲੀ​ਬਾਟਿ​ਬਾਟਿ​ਦਿਸਾਨ​॥​
(ਅਤੇ ਆਪਣੇ ਸਿਰ) ਕਟ ਕਟ ਦੇ ਕਪਾਲੀ (ਸ਼ਿਵ) ਨੂੰ ਭੇਟ ਕੀਤੇ ਹਨ (ਅਤੇ ਉਸ ਨੇ ਅਗੋਂ) ਦਸਾਂ ਦਿਸ਼ਾਵਾਂ ਵਿਚ ਵੰਡ ਦਿੱਤੇ ਹਨ।
Whom Durga (Kapali) chpped and threw in various directions.
काटि काटि दए कपाली बाटि बाटि दिसान ॥
ਡਾਟਿ​ਡਾਟਿ​ਕਰਿ​ਦਲੰ​ਸੁਰ​ਪਗੁ​ਪਬ​ਪਿਸਾਨ​॥੧੧॥੭੫॥​
(ਇਨ੍ਹਾਂ ਦੈਂਤ ਸੂਰਮਿਆਂ ਨੇ) ਦੇਵਤਿਆਂ ਦੇ ਦਲਾਂ ਨੂੰ ਡਾਂਟ ਡਾਂਟ ਕੇ ਪੈਰਾਂ ਨਾਲ ਪਰਬਤ ਵਾਂਗ ਪੀਸ ਦਿੱਤਾ ਹੈ ॥੧੧॥੭੫॥
And with those who had ground the mountains with the strength of their hands and feet 11.75.
डाटि डाटि करि दलं सुर पगु पब पिसान ॥११॥७५॥
ਧਾਇ​ਧਾਇ​ਸੰਘਾਰੀਅੰ​ਰਿਪੁ​ਰਾਜ​ਬਾਜ​ਅਨੰਤ​॥​
ਵੈਰੀ ਭਜ ਭਜ ਕੇ ਵੈਰੀ ਰਾਜੇ ਦੇ ਅਨੇਕਾਂ ਘੋੜਿਆਂ ਨੂੰ ਸੰਘਾਰ ਰਹੇ ਹਨ।
The enemies speedily marching agead are killing countless horses.
धाइ धाइ संघारीअं रिपु राज बाज अनंत ॥
ਸ੍ਰੋਣ​ਕੀ​ਸਰਤਾ​ਉਠੀ​ਰਣ​ਮਧਿ​ਰੂਪ​ਦੁਰੰਤ​॥​
ਰਣਭੂਮੀ ਵਿਚ ਬਹੁਤ ਭਿਆਨਕ ਰੂਪ ਵਾਲੀ ਲਹੂ ਦੀ ਨਦੀ ਚਲ ਪਈ ਹੈ
And in the battlefield, the terrible stream of blood is flowing.
स्रोण की सरता उठी रण मधि रूप दुरंत ॥
ਬਾਣ​ਅਉਰ​ਕਮਾਣ​ਸੈਹਥੀ​ਸੂਲ​ਤਿਛੁ​ਕੁਠਾਰ​॥​
(ਜਿਸ ਵਿਚ) ਬਾਣ, ਕਮਾਨ, ਸੈਹੱਥੀ, ਤ੍ਰਿਸ਼ੂਲ ਅਤੇ ਤਿਖੇ ਕੁਹਾੜੇ (ਰੁੜ੍ਹੇ ਜਾ ਰਹੇ ਹਨ)।
The weapons like bow and arrows, sword, trident and sharpo axe are being used.
बाण अउर कमाण सैहथी सूल तिछु कुठार ॥
ਚੰਡ​ਮੁੰਡ​ਹਣੇ​ਦੋਊ​ਕਰਿ​ਕੋਪ​ਕਾਲਿ​ਕ੍ਰਵਾਰ​॥੧੨॥੭੬॥​
ਕਾਲੀ ਨੇ ਕ੍ਰੋਧਵਾਨ ਹੋ ਕੇ ਤਲਵਾਰ ਨਾਲ ਚੰਡ ਅਤੇ ਮੁੰਡ ਦੋਹਾਂ ਦੈਂਤਾਂ ਨੂੰ ਮਾਰ ਦਿੱਤਾ ਹੈ ॥੧੨॥੭੬॥
The goddess Kali in great rage, struck down and killed both Chand and Mund.12.76.
चंड मुंड हणे दोऊ करि कोप कालि क्रवार ॥१२॥७६॥
ਦੋਹਰਾ​॥​
ਦੋਹਰਾ:
DOHRA
दोहरा ॥
ਚੰਡ​ਮੁੰਡ​ਮਾਰੇ​ਦੋਊ​ਕਾਲੀ​ਕੋਪਿ​ਕ੍ਰਵਾਰਿ​॥​
ਕਾਲੀ ਨੇ ਕ੍ਰੋਧਿਤ ਹੋ ਕੇ ਤਲਵਾਰ ਨਾਲ ਚੰਡ ਅਤੇ ਮੁੰਡ ਦੋਹਾਂ ਨੂੰ ਮਾਰ ਦਿੱਤਾ।
Kali in great rage, struck down both Chand and Mund and killed them.
चंड मुंड मारे दोऊ काली कोपि क्रवारि ॥
ਅਉਰ​ਜਿਤੀ​ਸੈਨਾ​ਹੁਤੀ​ਛਿਨ​ਮੋ​ਦਈ​ਸੰਘਾਰ​॥੧੩॥੭੭॥​
ਹੋਰ ਜਿੰਨੀ ਵੀ (ਦੈਂਤ) ਸੈਨਾ ਸੀ, (ਉਸ ਨੂੰ) ਛਿਣ ਭਰ ਵਿਚ ਮਾਰ ਮੁਕਾਇਆ ॥੧੩॥੭੭॥
And all the army, that was there, was destroyed in and instant.13.77.
अउर जिती सैना हुती छिन मो दई संघार ॥१३॥७७॥
ਇਤਿ​ਸ੍ਰੀ​ਬਚਿਤ੍ਰ​ਨਾਟਕੇ​ਚੰਡੀ​ਚਰਿਤ੍ਰੇ​ਚੰਡ​ਮੁੰਡ​ਬਧਹ​ਤ੍ਰਿਤਯੋ​ਧਿਆਇ​ਸੰਪੂਰਨਮ​ਸਤੁ​ਸੁਭਮ​ਸਤ​॥੩॥​
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ ਚਰਿਤ੍ਰ ਪ੍ਰਸੰਗ ਵਿਚ 'ਚੰਡ-ਮੁੰਡ ਬਧ' ਨਾਂ ਦੇ ਤੀਜੇ ਅਧਿਆਇ ਦੀ ਸ਼ੁਭ ਸਮਾਪਤੀ ॥੩॥
Here ends the Third Chapter entitled ‘Killing of Chad and Mund’ of Chandi Charitra in BACHITTAR NATAK.3.
इति स्री बचित्र नाटके चंडी चरित्रे चंड मुंड बधह त्रितयो धिआइ संपूरनम सतु सुभम सत ॥३॥
ਅਥ​ਰਕਤ​ਬੀਰਜ​ਜੁਧ​ਕਥਨੰ​॥​
ਹੁਣ ਰਕਤ-ਬੀਜ ਦੇ ਯੁੱਧ ਦਾ ਕਥਨ
Now the war with Rakat Biraj is described:
अथ रकत बीरज जुध कथनं ॥
ਸੋਰਠਾ​॥​
ਸੋਰਠਾ:
SORATHA
सोरठा ॥
ਸੁਨੀ​ਭੂਪ​ਇਮ​ਗਾਥ​ਚੰਡ​ਮੁੰਡ​ਕਾਲੀ​ਹਨੇ​॥​
ਜਦ ਦੈਂਤ-ਰਾਜ ਨੇ ਇਹ ਗੱਲ ਸੁਣੀ ਕਿ ਕਾਲੀ ਨੇ ਚੰਡ ਅਤੇ ਮੁੰਡ ਨੂੰ ਮਾਰ ਦਿੱਤਾ ਹੈ
The demons-king heard this news that Kali had killed Chand and Mund.
सुनी भूप इम गाथ चंड मुंड काली हने ॥
ਬੈਠ​ਭ੍ਰਾਤ​ਸੋ​ਭ੍ਰਾਤ​ਮੰਤ੍ਰ​ਕਰਤ​ਇਹ​ਬਿਧਿ​ਭਏ​॥੧॥੭੮॥​
(ਤਾਂ) ਦੋਹਾਂ ਭਰਾਵਾਂ ਨੇ ਬੈਠ ਕੇ ਇਸ ਤਰ੍ਹਾਂ ਸਲਾਹ ਕੀਤੀ ॥੧॥੭੮॥
Then the brothers sat and decided in this manner: 1.78.
बैठ भ्रात सो भ्रात मंत्र करत इह बिधि भए ॥१॥७८॥
ਚੌਪਈ​॥​
ਚੌਪਈ:
CHAUPAI
चौपई ॥
ਰਕਤਬੀਜ​ਤਪ​ਭੂਪਿ​ਬੁਲਾਯੋ​॥​
ਤਦ ਰਾਜੇ ਨੇ (ਆਪਣੇ ਕੋਲ) ਰਕਤ-ਬੀਜ ਨੂੰ ਬੁਲਾਇਆ।
रकतबीज तप भूपि बुलायो ॥
ਅਮਿਤ​ਦਰਬੁ​ਦੇ​ਤਹਾ​ਪਠਾਯੋ​॥​
ਬਹੁਤ ਧਨ ਦੇ ਕੇ ਉਸ ਨੂੰ ਭੇਜ ਦਿੱਤਾ।
Then the king called Rakat Beej and sent him after giving him enormous wealth.
अमित दरबु दे तहा पठायो ॥
ਬਹੁ​ਬਿਧਿ​ਦਈ​ਬਿਰੂਥਨ​ਸੰਗਾ​॥​
ਉਸ ਨੂੰ ਬਹੁਤ ਤਰ੍ਹਾਂ ਦੀ ਸੈਨਾ ('ਬਿਰੂਥਨ') ਵੀ ਨਾਲ ਦਿੱਤੀ
बहु बिधि दई बिरूथन संगा ॥
ਹੈ​ਗੈ​ਰਥ​ਪੈਦਲ​ਚਤੁਰੰਗਾ​॥੨॥੭੯॥​
ਜੋ ਘੋੜੇ, ਹਾਥੀ, ਰਥ ਅਤੇ ਪੈਦਲ ਚਾਰ ਪ੍ਰਕਾਰ ਦੀ ਸੀ ॥੨॥੭੯॥
He was also given various types of forces, which was fourfold: on horses, on elephants, on chariots and on foot.2.79.
है गै रथ पैदल चतुरंगा ॥२॥७९॥
ਰਕਤਬੀਜ​ਦੈ​ਚਲਿਯੋ​ਨਗਾਰਾ​॥​
ਰਕਤ-ਬੀਜ ਨਗਾਰਾ ਵਜਾ ਕੇ ਚਲਿਆ
रकतबीज दै चलियो नगारा ॥
ਦੇਵ​ਲੋਗ​ਲਉ​ਸੁਨੀ​ਪੁਕਾਰਾ​॥​
(ਜਿਸ ਦੀ) ਆਵਾਜ਼ ਦੇਵ ਲੋਕ ਤਕ ਸੁਣੀ ਗਈ।
Rakat Beej marched after sounding his trumpet, which was heard even in the habitation of gods.
देव लोग लउ सुनी पुकारा ॥
ਕੰਪੀ​ਭੂਮਿ​ਗਗਨ​ਥਹਰਾਨਾ​॥​
ਧਰਤੀ ਕੰਬ ਗਈ ਅਤੇ ਆਕਾਸ਼ ਥਰਕਣ ਲਗ ਗਿਆ।
कंपी भूमि गगन थहराना ॥
ਦੇਵਨ​ਜੁਤਿ​ਦਿਵਰਾਜ​ਡਰਾਨਾ​॥੩॥੮੦॥​
ਦੇਵਤਿਆਂ ਸਮੇਤ ਇੰਦਰ ਵੀ ਡਰ ਗਿਆ ॥੩॥੮੦॥
The earth ttrembled and the sky vibrated, all the godds including the king were filled with fear.3.80.
देवन जुति दिवराज डराना ॥३॥८०॥
ਧਵਲਾ​ਗਿਰਿ​ਕੇ​ਜਬ​ਤਟ​ਆਇ​॥​
ਜਦੋਂ (ਉਹ ਦੈਂਤ) ਕੈਲਾਸ਼ ਪਰਬਤ ਦੇ ਨੇੜੇ ਆਏ
धवला गिरि के जब तट आइ ॥
ਦੁੰਦਭਿ​ਢੋਲ​ਮ੍ਰਿਦੰਗ​ਬਜਾਏ​॥​
(ਤਦੋਂ) ਧੌਂਸੇ, ਢੋਲ ਅਤੇ ਮ੍ਰਿਦੰਗ ਵਜਾ ਦਿੱਤੇ।
When they came near the Kailash mountain, they sounded trumpets, drums and tabours.
दुंदभि ढोल म्रिदंग बजाए ॥
ਜਬ​ਹੀ​ਸੁਨਾ​ਕੁਲਾਹਲ​ਕਾਨਾ​॥​
ਜਿਉਂ ਹੀ (ਦੇਵੀ ਨੇ) ਉਨ੍ਹਾਂ ਦਾ ਰੌਲਾ ਕੰਨਾਂ ਨਾਲ ਸੁਣਿਆ (ਤਿਉਂ ਹੀ ਦੇਵੀ)
जब ही सुना कुलाहल काना ॥
ਉਤਰੀ​ਸਸਤ੍ਰ​ਅਸਤ੍ਰ​ਲੈ​ਨਾਨਾ​॥੪॥੮੧॥​
ਅਨੇਕ ਤਰ੍ਹਾਂ ਦੇ ਅਸਤ੍ਰ ਅਤੇ ਸ਼ਸਤ੍ਰ ਲੈ ਕੇ (ਪਰਬਤ ਤੋਂ ਹੇਠਾਂ) ਉਤਰੀ ॥੪॥੮੧॥
When the gods heard the noises with their ears, the goddess Durga descended the mountain, taking many weapons and arms.4.81.
उतरी ससत्र असत्र लै नाना ॥४॥८१॥
ਛਹਬਰ​ਲਾਇ​ਬਰਖੀਯੰ​ਬਾਣੰ​॥​
(ਉਸ ਨੇ) ਬਾਣਾਂ ਦੀ ਛਹਿਬਰ ਲਾ ਦਿੱਤੀ
छहबर लाइ बरखीयं बाणं ॥
ਬਾਜ​ਰਾਜ​ਅਰੁ​ਗਿਰੇ​ਕਿਕਾਣੰ​॥​
(ਜਿਸ ਕਰਕੇ) ਘੋੜ-ਸਵਾਰ ਅਤੇ ਘੋੜੇ ਡਿਗ ਪਏ।
The goddess showered arrows like incessant rain, which caused the horses and their riders fall down.
बाज राज अरु गिरे किकाणं ॥
ਢਹਿ​ਢਹਿ​ਪਰੇ​ਸੁਭਟ​ਸਿਰਦਾਰਾ​॥​
ਚੰਗੇ ਸੂਰਮੇ ਅਤੇ ਸੈਨਿਕ-ਨਾਇਕ ਡਿਗਣ ਲਗ ਗਏ,
ढहि ढहि परे सुभट सिरदारा ॥
ਜਨੁ​ਕਰ​ਕਟੈ​ਬਿਰਛ​ਸੰਗ​ਆਰਾ​॥੫॥੮੨॥​
ਮਾਨੋ (ਬਾਢੀਆਂ ਨੇ) ਆਰਿਆਂ ਨਾਲ ਬ੍ਰਿਛ ਕਟ ਕੇ ਸੁੱਟੇ ਹੋਣ ॥੫॥੮੨॥
Many warriors and their chieftainsfell, it seemed as if the trees had been sawed.5.82.
जनु कर कटै बिरछ संग आरा ॥५॥८२॥
ਜੇ​ਜੇ​ਸਤ੍ਰ​ਸਾਮੁਹੇ​ਭਏ​॥​
ਜਿਹੜੇ ਜਿਹੜੇ ਵੈਰੀ (ਦੇਵੀ ਦੇ) ਸਾਹਮਣੇ ਆਏ,
जे जे सत्र सामुहे भए ॥
ਬਹੁਰ​ਜੀਅਤ​ਗ੍ਰਿਹ​ਕੇ​ਨਹੀ​ਗਏ​॥​
(ਉਹ) ਮੁੜ ਜੀਉਂਦੇ ਘਰ ਨੂੰ ਨਾ ਪਰਤੇ।
Those enemies ho came in front of her, they could not again return to their homes alive.
बहुर जीअत ग्रिह के नही गए ॥
ਜਿਹ​ਪਰ​ਪਰਤ​ਭਈ​ਤਰਵਾਰਾ​॥​
ਜਿਨ੍ਹਾਂ ਉਤੇ (ਦੇਵੀ ਦੀ) ਤਲਵਾਰ ਦਾ ਵਾਰ ਹੋ ਗਿਆ
जिह पर परत भई तरवारा ॥
ਇਕਿ​ਇਕਿ​ਤੇ​ਭਏ​ਦੋ​ਦੋ​ਚਾਰਾ​॥੬॥੮੩॥​
(ਉਹ) ਇਕ ਇਕ ਤੋਂ ਦੋ ਦੋ ਅਤੇ ਦੋ ਦੋ ਤੋਂ ਚਾਰ ਚਾਰ (ਟੁਕੜੇ ਹੋ ਕੇ ਕਟੇ ਗਏ) ॥੬॥੮੩॥
Those who were struck by the sword, they fell down in two halves or four quarters.6.83.
इकि इकि ते भए दो दो चारा ॥६॥८३॥
ਭੁਜੰਗ​ਪ੍ਰਯਾਤ​ਛੰਦ​॥​
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਝਿਮੀ​ਤੇਜ​ਤੇਗੰ​ਸੁਰੋਸੰ​ਪ੍ਰਹਾਰੰ​॥​
ਕ੍ਰੋਧਵਾਨ ਹੋ ਕੇ ਤੇਜ਼ ਤਲਵਾਰ ਦਾ ਵਾਰ ਕਰਨ ਨਾਲ (ਉਹ ਇੰਜ) ਚਮਕੀ
The sword which she has struck in ire
झिमी तेज तेगं सुरोसं प्रहारं ॥
ਖਿਮੀ​ਦਾਮਿਨੀ​ਜਾਣ​ਭਾਦੋ​ਮਝਾਰੰ​॥​
ਮਾਨੋ ਭਾਦੋਂ (ਦੇ ਮਹੀਨੇ) ਵਿਚ ਬਿਜਲੀ ਚਮਕ ਰਹੀ ਹੋਵੇ।
It hath hlistened like lightning in the month of Bhadon.
खिमी दामिनी जाण भादो मझारं ॥
ਉਦੇ​ਨਦ​ਨਾਦੰ​ਕੜਕੇ​ਕਮਾਣੰ​॥​
ਧੌਂਸਿਆਂ ਤੋਂ ਗੰਭੀਰ ਧੁਨੀ ਅਤੇ ਕਮਾਨਾਂ ਤੋਂ ਕੜਾਕ (ਦੀ ਆਵਾਜ਼) ਪੈਦਾ ਹੋ ਰਹੀ ਹੈ।
The jingling sound of bows appears like the sound of flowing stream.
उदे नद नादं कड़के कमाणं ॥
ਮਚਿਯੋ​ਲੋਹ​ਕ੍ਰੋਹੰ​ਅਭੂਤੰ​ਭਯਾਣੰ​॥੭॥੮੪॥​
(ਯੁੱਧ-ਭੂਮੀ ਵਿਚ) ਪੂਰੇ ਕ੍ਰੋਧ ਨਾਲ ਭਿਆਨਕ ਅਤੇ ਬੇਮਿਸਾਲ ਸ਼ਸਤ੍ਰ-ਸੰਘਰਸ਼ ਮਚਿਆ ਹੋਇਆ ਹੈ ॥੭॥੮੪॥
And the steel-weapons have been struck in great anger, which appear unique and frightening.7.84.
मचियो लोह क्रोहं अभूतं भयाणं ॥७॥८४॥
ਬਜੇ​ਭੇਰਿ​ਭੇਰੀ​ਜੁਝਾਰੇ​ਝਣੰਕੇ​॥​
(ਯੁੱਧ ਵਿਚ) ਭੇਰ ਅਤੇ ਭੇਰੀਆਂ ਵਜ ਰਹੀਆਂ ਹਨ ਅਤੇ ਵੀਰ-ਯੋਧੇ (ਸ਼ਸਤ੍ਰਾਂ ਨੂੰ) ਛਣਕਾਂ ਰਹੇ ਹਨ।
The sound of drums rises in the battle and the warriors glisten their weapons.
बजे भेरि भेरी जुझारे झणंके ॥