GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 105
Display Settings
Translations
ਲਯੋ​ਬੇੜਿ​ਪਬੰ​ਕੀਯੋ​ਨਾਦ​ਉੱਚੰ​॥​
(ਉਸ ਨੇ) ਪਰਬਤ ਨੂੰ ਘੇਰਾ ਪਾ ਕੇ ਉੱਚਾ ਨਾਦ ਕੀਤਾ
They besieged the mountain and began to shout at the top of their voice.
लयो बेड़ि पबं कीयो नाद उचं ॥
ਸੁਣੇ​ਗਰਭਣੀਆਨਿ​ਕੇ​ਗਰਭ​ਮੁਚੰ​॥੧੮॥੫੬॥​
ਜਿਸ ਨੂੰ ਸੁਣ ਕੇ ਗਰਭਵਤੀ ਇਸਤਰੀਆਂ ਦੇ ਗਰਭ-ਪਾਤ ਹੋ ਜਾਂਦੇ ਸਨ ॥੧੮॥੫੬॥
Which when heard could destroy the pregnancy of women.18.56.
सुणे गरभणीआनि के गरभ मुचं ॥१८॥५६॥
ਸੁਣਿਯੋ​ਨਾਦ​ਸ੍ਰਵਣੰ​ਕੀਯੋ​ਦੇਵਿ​ਕੋਪੰ​॥​
ਦੇਵੀ (ਨੇ ਕੰਨਾਂ ਨਾਲ ਨਾਦ ਸੁਣ ਕੇ) ਬਹੁਤ ਕ੍ਰੋਧਵਾਨ ਹੋਈ
When the goddess heard voice of the demon-chief, she was greatly enraged.
सुणियो नाद स्रवणं कीयो देवि कोपं ॥
ਸਜੇ​ਚਰਮ​ਬਰਮੰ​ਧਰੇ​ਸੀਸਿ​ਟੋਪੰ​॥​
ਅਤੇ ਸਿਰ ਉਤੇ (ਲੋਹੇ ਦਾ) ਟੋਪ ਰਖ ਕੇ ਢਾਲ ਅਤੇ ਕਵਚ ਸਜਾ ਲਿਆ।
She bedecked herself with shield and armour and wore the steel-helmet on her head.
सजे चरम बरमं धरे सीसि टोपं ॥
ਭਈ​ਸਿੰਘ​ਸੁਆਰੰ​ਕੀਯੋ​ਨਾਦ​ਉੱਚੰ​॥​
(ਉਹ) ਸ਼ੇਰ ਉਤੇ ਸਵਾਰ ਹੋ ਗਈ ਅਤੇ ਉੱਚਾ ਨਾਦ ਕੀਤਾ
She mounted the lion and shouted loudly.
भई सिंघ सुआरं कीयो नाद उचं ॥
ਸੁਨੇ​ਦੀਹ​ਦਾਨਵਾਨ​ਕੇ​ਮਾਨ​ਮੁਚੰ​॥੧੯॥੫੭॥​
(ਜਿਸ ਨੂੰ) ਸੁਣ ਕੇ ਵਡੇ ਵਡੇ ਰਾਖਸ਼ਾਂ ਦੀ ਹੈਂਕੜ ਨਸ਼ਟ ਹੋ ਗਈ ॥੧੯॥੫੭॥
Hearing her shouts, the pride of the demons was destroyed.19.57.
सुने दीह दानवान के मान मुचं ॥१९॥५७॥
ਮਹਾ​ਕੋਪਿ​ਦੇਵੀ​ਧਸੀ​ਸੈਨ​ਮਧੰ​॥​
ਦੇਵੀ ਬਹੁਤ ਕ੍ਰੋਧਵਾਨ ਹੋ ਕੇ ਸੈਨਾ ਵਿਚ ਧਸ ਗਈ
In great ire, the goddess penetrated into the demon-army.
महा कोपि देवी धसी सैन मधं ॥
ਕਰੇ​ਬੀਰ​ਬੰਕੇ​ਤਹਾ​ਅਧੁ​ਅਧੰ​॥​
ਅਤੇ ਉਥੇ ਸਜੀਲੇ ਯੋਧਿਆਂ ਨੂੰ ਅਧੋ-ਅਧ ਵਢ ਦਿੱਤਾ।
She chopped into halves the great heroes.
करे बीर बंके तहा अधु अधं ॥
ਜਿਸੈ​ਧਾਇ​ਕੈ​ਸੂਲ​ਸੈਥੀ​ਪ੍ਰਹਾਰਿਯੋ​॥​
ਜਿਸ ਉਤੇ (ਵੀ ਦੇਵੀ ਨੇ) ਭਜ ਕੇ ਤ੍ਰਿਸ਼ੂਲ ਜਾਂ ਸੈਹੱਥੀ ਚਲਾਈ,
On whomsoever the goddess struck her blow with her trident and the destructive weapon (Saihathi)
जिसै धाइ कै सूल सैथी प्रहारियो ॥
ਤਿਨੇ​ਫੇਰਿ​ਪਾਣੰ​ਨ​ਬਾਣੰ​ਸੰਭਾਰਿਯੋ​॥੨੦॥੫੮॥​
ਉਸ ਨੇ ਫਿਰ ਹੱਥ ਵਿਚ ਬਾਣ ਨੂੰ ਨਾ ਫੜਿਆ ॥੨੦॥੫੮॥
He could not hold again his bow and arrows in his hands.20.58.
तिने फेरि पाणं न बाणं संभारियो ॥२०॥५८॥
ਰਸਾਵਲ​ਛੰਦ​॥​
ਰਸਾਵਲ ਛੰਦ:
RASAAVAL STANZA
रसावल छंद ॥
ਜਿਸੈ​ਬਾਣ​ਮਾਰ੍ਯੋ​॥​
ਜਿਸ ਨੂੰ ਵੀ (ਦੇਵੀ ਨੇ) ਬਾਣ ਮਾਰਿਆ,
जिसै बाण मार्यो ॥
ਤਿਸੈ​ਮਾਰਿ​ਡਾਰ੍ਯੋ​॥​
ਉਸ ਨੂੰ ਮਾਰ ਸੁਟਿਆ।
Whosover was shot with the arrow, he was killed instantly.
तिसै मारि डार्यो ॥
ਜਿਤੈ​ਸਿੰਘ​ਧਾਯੋ​॥​
ਜਿਧਰ ਵਲ ਸ਼ੇਰ ਜਾਂਦਾ ਹੈ,
जितै सिंघ धायो ॥
ਤਿਤੈ​ਸੈਨ​ਘਾਯੋ​॥੨੧॥੫੯॥​
ਉਧਰ ਹੀ ਫ਼ੌਜ ਨਸ਼ਟ ਹੋ ਜਾਂਦੀ ਹੈ ॥੨੧॥੫੯॥
Wherever the lion rushed forward, he destroyed the army.21.59.
तितै सैन घायो ॥२१॥५९॥
ਜਿਤੈ​ਘਾਇ​ਡਾਲੇ​॥​
ਜਿਤਨੇ ਵੀ (ਦੈਂਤ) ਮਾਰੇ ਗਏ,
जितै घाइ डाले ॥
ਤਿਤੈ​ਘਾਰਿ​ਘਾਲੇ​॥​
ਉਤਨਿਆਂ ਨੂੰ ਹੀ (ਪਰਬਤਾਂ ਦੀਆਂ) ਦਰਾੜਾਂ ਵਿਚ ਸੁਟ ਦਿੱਤਾ (ਅਥਵਾ ਬੈਕੁੰਠ ਵਾਲੇ ਘਰ ਵਿਚ ਭੇਜ ਦਿੱਤਾ)।
All those who were killed, they were thrown into caves.
तितै घारि घाले ॥
ਸਮੁਹਿ​ਸਤ੍ਰੁ​ਆਯੋ​॥​
ਜਿਤਨੇ ਵੀ ਵੈਰੀ ਸਾਹਮਣੇ ਆਏ,
समुहि सत्रु आयो ॥
ਸੁ​ਜਾਨੇ​ਨ​ਪਾਯੋ​॥੨੨॥੬੦॥​
ਉਹ ਪਰਤ ਨਾ ਸਕੇ ॥੨੨॥੬੦॥
The enemies who confronted coul not return alive.22.60.
सु जाने न पायो ॥२२॥६०॥
ਜਿਤੇ​ਜੁਝ​ਰੁਝੇ​॥​
ਜਿਤਨੇ ਵੀ ਯੁੱਧ ਵਿਚ ਲਗੇ,
जिते जुझ रुझे ॥
ਤਿਤੇ​ਅੰਤ​ਜੁਝੇ​॥​
ਉਹ ਸਾਰੇ ਅੰਤ ਵਿਚ ਮਾਰੇ ਗਏ।
Those who were active in the battlefield, they were all decimated.
तिते अंत जुझे ॥
ਜਿਨੈ​ਸਸਤ੍ਰ​ਘਾਲੇ​॥​
ਜਿਤਨਿਆਂ ਨੇ ਵੀ ਸ਼ਸਤ੍ਰ ਫੜੇ ਹੋਏ ਸਨ,
जिनै ससत्र घाले ॥
ਤਿਤੇ​ਮਾਰ​ਡਾਲੇ​॥੨੩॥੬੧॥​
ਉਤਨਿਆਂ ਨੂੰ ਹੀ (ਦੇਵੀ ਨੇ) ਮਾਰ ਦਿੱਤਾ ॥੨੩॥੬੧॥
Those who caught hold of weapons, they were all killed.23.61.
तिते मार डाले ॥२३॥६१॥
ਤਬੈ​ਮਾਤ​ਕਾਲੀ​॥​
ਤਦੋਂ ਕਾਲੀ ਮਾਤਾ ਅਗਨੀ ਦੇ
तबै मात काली ॥
ਤਪੀ​ਤੇਜ​ਜੁਵਾਲੀ​॥​
ਤੇਜ ਵਾਂਗ ਤਪ ਉਠੀ।
Then the mother Kali flared up like the flaming fire.
तपी तेज जुवाली ॥
ਜਿਸੈ​ਘਾਵ​ਡਾਰਿਯੋ​॥​
ਜਿਸ ਨੂੰ (ਉਸ ਨੇ) ਘਾਇਲ ਕੀਤਾ,
जिसै घाव डारियो ॥
ਸੁ​ਸੁਰਗੰ​ਸਿਧਾਰਿਯੋ​॥੨੪॥੬੨॥​
ਉਹ ਸੁਅਰਗ ਸਿਧਾਰ ਗਿਆ ॥੨੪॥੬੨॥
To whomsoever she struck, he departed for heaven.24.62.
सु सुरगं सिधारियो ॥२४॥६२॥
ਘਰੀ​ਅਧ​ਮਧੰ​॥​
(ਦੈਂਤਾਂ ਦੀ) ਸਾਰੀ ਸੈਨਾ ਨੂੰ
घरी अध मधं ॥
ਹਨਿਯੋ​ਸੈਨ​ਸੁਧੰ​॥​
ਅੱਧੀ ਘੜੀ ਵਿਚ ਮਾਰ ਦਿੱਤਾ।
The whole army was destroyed within a very short time.
हनियो सैन सुधं ॥
ਹਨਿਯੋ​ਧੂਮ੍ਰ​ਨੈਣੰ​॥​
ਧੂਮ੍ਰ ਨੈਣ ਨੂੰ ਮਾਰ ਦਿੱਤਾ।
हनियो धूम्र नैणं ॥
ਸੁਨਿਯੋ​ਦੇਵ​ਗੈਣੰ​॥੨੫॥੬੩॥​
(ਇਹ ਗੱਲ) ਦੇਵਤਿਆਂ ਨੇ ਆਕਾਸ਼ ਵਿਚ ਸੁਣੀ ॥੨੫॥੬੩॥
Dhumar Nain was killed and the gods heard about it in heaven.25.63.
सुनियो देव गैणं ॥२५॥६३॥
ਦੋਹਰਾ​॥​
ਦੋਹਰਾ:
DOHRA
दोहरा ॥
ਭਜੀ​ਬਿਰੂਥਨਿ​ਦਾਨਵੀ​ਗਈ​ਭੂਪ​ਕੇ​ਪਾਸ​॥​
ਦੈਂਤਾਂ ਦੀ ਫ਼ੌਜ ('ਬਿਰੂਥਨਿ') ਭਜ ਕੇ (ਆਪਣੇ) ਰਾਜੇ ਕੋਲ ਗਈ
The demon forces ran towards their king.
भजी बिरूथनि दानवी गई भूप के पास ॥
ਧੂਮ੍ਰਨੈਣ​ਕਾਲੀ​ਹਨਿਯੋ​ਭਜੀਯੋ​ਸੈਨ​ਨਿਰਾਸ​॥੨੬॥੬੪॥​
(ਅਤੇ ਜਾ ਕੇ ਕਹਿਣ ਲਗੀ ਕਿ) ਕਾਲੀ ਨੇ ਧੂਮ੍ਰ ਨੈਣ ਨੂੰ ਮਾਰ ਦਿੱਤਾ ਹੈ ਅਤੇ (ਸਾਡੀ) ਸੈਨਾ ਨਿਰਾਸ ਹੋ ਕੇ ਭਜ ਆਈ ਹੈ ॥੨੬॥੬੪॥
Intimating him that Kali had killed Dhumar Nain and the forces had fled in disappointment.26.64.
धूम्रनैण काली हनियो भजीयो सैन निरास ॥२६॥६४॥
ਇਤਿ​ਸ੍ਰੀ​ਬਚਿਤ੍ਰ​ਨਾਟਕੇ​ਚੰਡੀ​ਚਰਿਤ੍ਰ​ਧੂਮ੍ਰਨੈਨ​ਬਧਤ​ਦੁਤੀਆ​ਧਿਆਇ​ਸੰਪੂਰਨਮ​ਸਤੁ​ਸੁਭਮ​ਸਤੁ​॥੨॥​
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ-ਚਰਿਤ੍ਰ ਪ੍ਰਸੰਗ ਦੇ 'ਧੂਮ੍ਰਨੈਣ ਬਧ' ਨਾਂ ਵਾਲੇ ਦੂਜੇ ਅਧਿਆਇ ਦੀ ਸੁਭ ਸਮਾਪਤੀ ॥੨॥
Here ends the Second Chapter entitled ‘Killing of Dhumar Nain’, which forms part of Chandi Charitra of BACHITTAR NATAK.2.
इति स्री बचित्र नाटके चंडी चरित्र धूम्रनैन बधत दुतीआ धिआइ संपूरनम सतु सुभम सतु ॥२॥
ਅਥ​ਚੰਡ​ਮੁੰਡ​ਜੁਧ​ਕਥਨੰ​॥​
ਹੁਣ ਚੰਡ ਅਤੇ ਮੁੰਡ ਦੇ ਯੁੱਧ ਦਾ ਕਥਨ
Now the battle with Chand and Mund is described:
अथ चंड मुंड जुध कथनं ॥
ਦੋਹਰਾ​॥​
ਦੋਹਰਾ:
DOHRA
दोहरा ॥
ਇਹ​ਬਿਧ​ਦੈਤ​ਸੰਘਾਰ​ਕਰ​ਧਵਲਾ​ਚਲੀ​ਅਵਾਸ​॥​
ਇਸ ਤਰ੍ਹਾਂ ਦੈਂਤਾਂ ਨੂੰ ਮਾਰ ਕੇ ਦੁਰਗਾ ਆਪਣੇ ਨਿਵਾਸ ਨੂੰ ਚਲੀ ਗਈ।
In this way, killing the demons, the goddess Durga went to her abode.
इह बिध दैत संघार कर धवला चली अवास ॥
ਜੋ​ਯਹ​ਕਥਾ​ਪੜੈ​ਸੁਨੈ​ਰਿਧਿ​ਸਿਧਿ​ਗ੍ਰਿਹਿ​ਤਾਸ​॥੧॥੬੫॥​
ਜੋ (ਵਿਅਕਤੀ) ਇਸ ਕਥਾ ਨੂੰ ਪੜ੍ਹੇ ਜਾਂ ਸੁਣੇਗਾ, ਉਸ ਦੇ ਘਰ ਵਿਚ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਹੋਵੇਗੀ ॥੧॥੬੫॥
He who read or listens to this discourse, he will attain in his house wealth and miraculous powers.1.65.
जो यह कथा पड़ै सुनै रिधि सिधि ग्रिहि तास ॥१॥६५॥
ਚੌਪਈ​॥​
ਚੌਪਈ:
CHAUPAI
चौपई ॥
ਧੂਮ੍ਰਨੈਣ​ਜਬ​ਸੁਣੇ​ਸੰਘਾਰੇ​॥​
(ਸੁੰਭ ਨੇ) ਜਦੋਂ ਧੂਮ੍ਰਨੈਣ ਦੇ ਮਾਰੇ ਜਾਣ ਬਾਰੇ ਸੁਣਿਆ
When it was learnt that Dhumar Nain had been killed,
धूम्रनैण जब सुणे संघारे ॥
ਚੰਡ​ਮੁੰਡ​ਤਬ​ਭੂਪਿ​ਹਕਾਰੇ​॥​
ਤਾਂ ਰਾਜੇ ਨੇ ਚੰਡ ਅਤੇ ਮੁੰਡ ਨੂੰ (ਯੁੱਧ ਲਈ) ਬੁਲਾਇਆ।
The demon-king then called Chand and Mund.
चंड मुंड तब भूपि हकारे ॥
ਬਹੁ​ਬਿਧਿ​ਕਰ​ਪਠਏ​ਸਨਮਾਨਾ​॥​
(ਉਨ੍ਹਾਂ ਦਾ) ਬਹੁਤ ਤਰ੍ਹਾਂ ਨਾਲ ਸਨਮਾਨ ਕਰਕੇ
They were sent after bestowing many honours on them.
बहु बिधि कर पठए सनमाना ॥
ਹੈ​ਗੈ​ਪਤਿ​ਦੀਏ​ਰਥ​ਨਾਨਾ​॥੨॥੬੬॥​
ਘੋੜਿਆਂ, ਹਾਥੀਆਂ ਅਤੇ ਅਨੇਕ ਤਰ੍ਹਾਂ ਦੇ ਰਥਾਂ ਨਾਲ ਸੁਸਜਿਤ ਕੀਤਾ ॥੨॥੬੬॥
And also many gifts like horses, elephants and chariots.2.66.
है गै पति दीए रथ नाना ॥२॥६६॥
ਪ੍ਰਿਥਮ​ਨਿਰਖਿ​ਦੇਬੀਅਹਿ​ਜੇ​ਆਏ​॥​
ਜਿਹੜੇ ਪਹਿਲਾਂ ਦੇਵੀ ਨੂੰ ਵੇਖ ਆਏ ਸਨ,
Those who had earlier seen the goddess
प्रिथम निरखि देबीअहि जे आए ॥
ਤੇ​ਧਵਲਾ​ਗਿਰਿ​ਓਰਿ​ਪਠਾਏ​॥​
ਉਨ੍ਹਾਂ ਨੂੰ ਕੈਲਾਸ਼ ਪਰਬਤ ਵਲ (ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ) ਭੇਜਿਆ।
They were sent towards kailash mountain (as spies).
ते धवला गिरि ओरि पठाए ॥
ਤਿਨ​ਕੀ​ਤਨਿਕ​ਭਨਕ​ਸੁਨਿ​ਪਾਈ​॥​
ਉਨ੍ਹਾਂ ਦੇ (ਆਉਣ ਦੀ) ਮਾੜੀ ਜਿਨੀ ਭਿਣਕ ਦੇਵੀ ਦੇ ਕੰਨਾਂ ਵਿਚ ਪਈ
When the goddess heard some rumour about them
तिन की तनिक भनक सुनि पाई ॥
ਨਿਸਿਰੀ​ਸਸਤ੍ਰ​ਅਸਤ੍ਰ​ਲੈ​ਮਾਈ​॥੩॥੬੭॥​
ਤਾਂ ਉਹ ਅਸਤ੍ਰ-ਸ਼ਸਤ੍ਰ ਲੈ ਕੇ (ਯੁੱਧ ਲਈ) ਨਿਕਲ ਪਈ ॥੩॥੬੭॥
She then promptly came down with her weapons and armour.3.67.
निसिरी ससत्र असत्र लै माई ॥३॥६७॥