ਮਧੁਭਾਰਛੰਦ॥
ਮਧੁਭਾਰ ਛੰਦ:
MADHUBHAAR STANZA
मधुभार छंद ॥
ਮੁਖਿਬਮਤਜੁਆਲ॥
(ਕਾਲਕਾ) ਦੇ ਮੂੰਹ ਵਿਚੋਂ ਅਗਨੀ ਨਿਕਲ ਰਹੀ ਸੀ।
मुखि बमत जुआल ॥
ਨਿਕਸੀਕਪਾਲਿ॥
(ਦੇਵੀ ਦੁਰਗਾ ਦੇ) ਮੱਥੇ ਤੋਂ ਨਿਕਲੀ
The flames of fire come from her mouth and she herself came out from the forehead (of Durga).
निकसी कपालि ॥
ਮਾਰੇਗਜੇਸ॥
(ਉਸ ਨੇ) ਹਾਥੀਆਂ ਦੇ ਸਵਾਰਾਂ ਨੂੰ ਮਾਰ ਦਿੱਤਾ
मारे गजेस ॥
ਛੁਟੇਹੈਏਸ॥੨੮॥
ਅਤੇ ਘੋੜਿਆਂ ਦੇ ਸੁਆਮੀਆਂ ਨੂੰ (ਘੋੜਿਆਂ ਤੋਂ) ਵਿਛੋੜ ਦਿੱਤਾ (ਅਰਥਾਤ ਮਾਰ ਦਿੱਤਾ) ॥੨੮॥
She killed the great elephants and the warriors on horseback.28.
छुटे हैएस ॥२८॥
ਛੁਟੰਤਬਾਣ॥
(ਯੁੱਧ ਵਿਚ) ਬਾਣ ਚਲ ਰਹੇ ਸਨ,
छुटंत बाण ॥
ਝਮਕਤਕ੍ਰਿਪਾਣ॥
ਤਲਵਾਰਾਂ ਚਮਕ ਰਹੀਆਂ ਹਨ।
The arrows are being shot and the swords are glistening.
झमकत क्रिपाण ॥
ਸਾਂਗੰਪ੍ਰਹਾਰ॥
ਬਰਛਿਆਂ ਦੇ ਵਾਰ ਹੋ ਰਹੇ ਸਨ,
सांगं प्रहार ॥
ਖੇਲਤਧਮਾਰ॥੨੯॥
(ਮਾਨੋ ਸੂਰਮੇ) ਧਮਾਲ (ਨਾਚ) ਪਾ ਰਹੇ ਹੋਣ ॥੨੯॥
The daggers are being struck and it appears that the festival of Holi is being celebrated.29.
खेलत धमार ॥२९॥
ਬਾਹੈਨਿਸੰਗ॥
(ਦੈਂਤ) ਨਿਸੰਗ ਹੋ ਕੇ (ਸ਼ਸਤ੍ਰ) ਚਲਾ ਰਹੇ ਸਨ।
बाहै निसंग ॥
ਉੱਠੇਝੜੰਗ॥
(ਉਨ੍ਹਾਂ ਦੇ ਵਜਣ ਨਾਲ) ਫੁਲਝੜੀਆਂ ਪ੍ਰਗਟ ਹੁੰਦੀਆਂ ਸਨ।
The weapons are being use unhesitatingly, which create clattering sounds.
उठे झड़ंग ॥
ਤੁਪਕਤੜਾਕ॥
ਬੰਦੂਕਾਂ ਤੋਂ ਤੜ-ਤੜ ਦੀ (ਆਵਾਜ਼) ਲਿਕਲ ਰਹੀ ਸੀ
तुपक तड़ाक ॥
ਉਠਤਕੜਾਕ॥੩੦॥
ਅਤੇ (ਗੋਲੀਆਂ ਵਰ੍ਹਨ ਨਾਲ) ਕਾੜ-ਕਾੜ (ਦੀ ਧੁਨ) ਉਠ ਰਹੀ ਹੈ ॥੩੦॥
The guns boom and produce roaring sounds. 30
उठत कड़ाक ॥३०॥
ਬਰਕੰਤਮਾਇ॥
ਦੇਵੀ ਮਾਤਾ ਲਲਕਾਰਦੀ ਸੀ,
बरकंत माइ ॥
ਭਭਕੰਤਘਾਇ॥
ਜ਼ਖਮਾਂ (ਵਿਚੋਂ ਲਹੂ) ਬਘ-ਬਘ ਕਰ ਕੇ ਨਿਕਲ ਰਿਹਾ ਸੀ।
The Mother (goddess) challenges and the wounds bust.
भभकंत घाइ ॥
ਜੁਝੇਜੁਆਣ॥
ਸੂਰਮੇ ਲੜ ਰਹੇ ਸਨ,
जुझे जुआण ॥
ਨਚੇਕਿਕਾਣ॥੩੧॥
ਘੋੜੇ ਨਚ ਰਹੇ ਸਨ ॥੩੧॥
The youthful warriors fight and the horses dance.31
नचे किकाण ॥३१॥
ਰੂਆਮਲਛੰਦ॥
ਰੂਆਮਲ ਛੰਦ:
ROOAAL STANZA
रूआमल छंद ॥
ਧਾਈਯੋਅਸੁਰੇਂਦ੍ਰਤਹਿਨਿਜਕੋਪਓਪਬਢਾਇ॥
ਤਦੋਂ ਦੈਂਤ ਰਾਜਾ ਕ੍ਰੋਧਿਤ ਹੋ ਕੇ ਆਪਣੀ ਸ਼ਕਤੀ ਨੂੰ ਵਧਾਉਂਦਾ ਹੋਇਆ
With increased anger, the demon-king sped forward.
धाईयो असुरेंद्र तहि निज कोप ओप बढाइ ॥
ਸੰਗਲੈਚਤੁਰੰਗਸੈਨਾਸੁਧਸਸਤ੍ਰਨਚਾਇ॥
ਚਤੁਰੰਗਣੀ ਸੈਨਾ ਨੂੰ ਨਾਲ ਲੈ ਕੇ (ਅਗੇ ਵਧਿਆ ਜਿਸ ਦੇ ਸੈਨਿਕ) ਹਥਿਆਰਾਂ ਨੂੰ ਘੁੰਮਾ ਰਹੇ ਸਨ।
He had four kinds of forces with him, who cause the dance of sharp weapons.
संग लै चतुरंग सैना सुध ससत्र नचाइ ॥
ਦੇਬਿਸਸਤ੍ਰਲਗੈਗਿਰੈਰਣਿਰੁਝਿਜੁਝਿਜੁਆਣ॥
(ਉਹ ਸੈਨਿਕ) ਦੇਵੀ ਦੇ ਸ਼ਸਤ੍ਰ ਲਗਣ ਨਾਲ ਰਣ ਵਿਚ ਜੂਝਦੇ ਹੋਏ ਡਿਗ ਪਏ ਸਨ।
Whosoever was struck by the weapons of the goddess, those fighting warriors fell in the field.
देबि ससत्र लगै गिरै रणि रुझि जुझि जुआण ॥
ਪੀਲਰਾਜਫਿਰੇਕਹੂੰਰਣਸੁਛਛੁਛਕਿਕਾਣ॥੩੨॥
ਰਣ ਵਿਚ ਕਿਤੇ ਗਜ-ਰਾਜ ਅਤੇ ਕਿਤੇ ਸੁੰਦਰ ਘੋੜੇ (ਸਵਾਰਾਂ ਤੋਂ) ਵਿਛੁੰਨੇ (ਛੂਛ) ਫਿਰ ਰਹੇ ਸਨ ॥੩੨॥
Somewhere the elephants and somewhere horses are roaming without riders in the battlefield.32.
पीलराज फिरे कहूं रण सुछ छुछ किकाण ॥३२॥
ਚੀਰਚਾਮਰਪੁੰਜਕੁੰਜਰਬਾਜਰਾਜਅਨੇਕ॥
(ਯੁੱਧ-ਭੂਮੀ ਵਿਚ ਕਿਤੇ) ਬਸਤ੍ਰ, ਚੌਰਾਂ ਅਤੇ ਹਾਥੀਆਂ ਦੇ ਝੁੰਡ ਅਤੇ ਅਨੇਕ ਸ੍ਰੇਸ਼ਠ ਘੋੜੇ
Somewhere clothes, turbans and fly-whisks are lying scattered and somewhere elephants, horses and chieftains are lying dead.
चीर चामर पुंज कुंजर बाज राज अनेक ॥
ਸਸਤ੍ਰਅਸਤ੍ਰਸੁਭੇਕਹੂੰਸਰਦਾਰਸੁਆਰਅਨੇਕ॥
ਅਤੇ ਕਿਤੇ ਅਸਤ੍ਰ-ਸ਼ਸਤ੍ਰਾਂ ਨਾਲ ਸਜੇ ਸਰਦਾਰ ਅਤੇ ਸਵਾਰ (ਡਿਗੇ ਪਏ ਸਨ)
Somewhere generals and warriors with weapons and aromuts are lying down.
ससत्र असत्र सुभे कहूं सरदार सुआर अनेक ॥
ਤੇਗੁਤੀਰਤੁਫੰਗਤਬਰਕੁਹੁਕਬਾਨਅਨੰਤ॥
(ਕਿਤੇ) ਤਲਵਾਰਾਂ, ਤੀਰ, ਬੰਦੂਕਾਂ, ਕੁਹਾੜੇ, (ਸੀਟੀ ਦੀ ਆਵਾਜ਼ ਕਢਣ ਵਾਲੇ) ਕੁਹੁਕ ਬਾਣ (ਖਿੰਡੇ) ਪਏ ਸਨ
Somewhere the sonund of arrows, swords, guns, axes and special shafts is being heard.
तेगु तीर तुफंग तबर कुहुक बान अनंत ॥
ਬੇਧਿਬੇਧਿਗਿਰੈਬਰਛਿਨਸੂਰਸੋਭਾਵੰਤ॥੩੩॥
ਅਤੇ ਕਿਤੇ ਬਰਛਿਆਂ ਨਾਲ ਵਿੰਨ੍ਹੇ ਹੋਏ ਸੂਰਬੀਰ ਡਿਗੇ ਹੋਏ ਸ਼ੋਭਾ ਪਾ ਰਹੇ ਸਨ ॥੩੩॥
Somewhere the heroes pierced by the daggers have fallen gracefully.33.
बेधि बेधि गिरै बरछिन सूर सोभावंत ॥३३॥
ਗ੍ਰਿਧਬ੍ਰਿਧਉਡੇਤਹਾਫਿਕਰੰਤਸੁਆਨਸ੍ਰਿੰਗਾਲ॥
ਉਥੇ (ਯੁੱਧ-ਭੂਮੀ ਵਿਚ) ਵਡੀਆਂ ਵਡੀਆਂ ਗਿਧਾਂ ਉਡ ਰਹੀਆਂ ਸਨ ਅਤੇ ਕੁੱਤੇ ਤੇ ਗਿਦੜ ਬੋਲ ('ਫਿਕਰੰਤ') ਰਹੇ ਸਨ।
Large-sized vultures are flying there, the dogs are barking and the jackals are howling.
ग्रिध ब्रिध उडे तहा फिकरंत सुआन स्रिंगाल ॥
ਮਤਦੰਤਿਸਪਛਪਬੈਕੰਕਬੰਕਰਸਾਲ॥
(ਡਿਗੇ ਹੋਏ) ਮਸਤ ਹਾਥੀ ਪੱਖਾਂ ਵਾਲੇ ਪਰਬਤਾਂ (ਵਰਗੇ ਲਗਦੇ ਸਨ ਅਤੇ ਉਨ੍ਹਾਂ ਉਤੇ ਬੈਠੇ) ਕਾਂ ਨੋਕੀਲੀ ਦਭ ('ਰਸਾਲ') (ਜਿਹੇ ਪ੍ਰਤੀਤ ਹੁੰਦੇ ਸਨ)।
The intoxicated elephants look like the winged mountains and the crows, flying down to eat the flesh.
मत दंति सपछ पबै कंक बंक रसाल ॥
ਛੁਦ੍ਰਮੀਨਛੁਰੁੱਧ੍ਰਕਾਅਰੁਚਰਮਕਛਪਅਨੰਤ॥
ਛੋਟੀਆਂ ਛੁਰੀਆਂ ਨਿੱਕੀਆਂ ਮੱਛੀਆਂ ਜਿਹੀਆਂ ਸਨ ਅਤੇ ਅਨੰਤ ਢਾਲਾਂ ਕੱਛੂਆਂ ਵਾਂਗ ਸਨ।
Thhe swords on the bodies of the demons appear like small fish and the shields look like tortoises.
छुद्र मीन छुरुद्ध्रका अरु चरम कछप अनंत ॥
ਨਕ੍ਰਬਕ੍ਰਸੁਬਰਮਸੋਭਿਤਸ੍ਰੋਣਨੀਰਦੁਰੰਤ॥੩੪॥
ਕਵਚ ('ਬਰਮ') ਭਿਆਨਕ ਮਗਰਮੱਛ ਵਰਗੇ ਸੋਭ ਰਹੇ ਸਨ ਅਤੇ ਲਹੂ ਅਥਾਹ ਪਾਣੀ ਦੀ ਨਦੀ ਦੇ ਸਮਾਨ ਸੀ ॥੩੪॥
On their bodies, the steel-armour looks elegant and the blood is flowing down like flood.34.
नक्र बक्र सु बरम सोभित स्रोण नीर दुरंत ॥३४॥
ਨਵਸੂਰਨਵਕਾਸੇਰਥੀਅਤਿਰਥੀਜਾਨੁਜਹਾਜ॥
ਨਵੇਂ (ਨੌਜਵਾਨ) ਸੂਰਮੇ ਬੇੜੀਆਂ ਜਿਹੇ ਸਨ ਅਤੇ ਰਥੀ-ਮਹਾਰਥੀ ਜਹਾਜ਼ ਸਨ,
The new young warriors appear like boats and thhe charioteers look like shimps.
नव सूर नवका से रथी अतिरथी जानु जहाज ॥
ਲਾਦਿਲਾਦਿਮਨੋਚਲੇਧਨਧੀਰਬੀਰਸਲਾਜ॥
ਮਾਨੋ ਸੂਰਮੇ ਲਾਜ ਰਖਦੇ ਹੋਏ ਧੀਰਜ ਦੇ ਧਨ ਨੂੰ ਲਦ ਲਦ ਕੇ ਜਾ ਰਹੇ ਹੋਣ।
All this appears as if the traders loading their commodities are coyly running out of the battlefield.
लादि लादि मनो चले धन धीर बीर सलाज ॥
ਮੋਲੁਬੀਚਫਿਰੈਚੁਕਾਤਦਲਾਲਖੇਤਖਤੰਗ॥
ਯੁੱਧਭੂਮੀ ਵਿਚ ਤੀਰ ਦਲਾਲਾਂ ਵਾਂਗ ਮੁਲ ਚੁਕਾਉਣ ਲਈ ਘੁੰਮ ਰਹੇ ਸਨ।
The arrows of the battlefield are like the agents, who are busy in settling the account of the transaction.
मोलु बीच फिरै चुकात दलाल खेत खतंग ॥
ਗਾਹਿਗਾਹਿਫਿਰੇਫਵਜਨਿਝਾਰਿਦਿਰਬਨਿਖੰਗ॥੩੫॥
ਫ਼ੌਜਾਂ (ਯੁੱਧ-ਭੂਮੀ ਵਿਚ) ਤਰਕਸ਼ਾਂ ਤੋਂ (ਤੀਰਾਂ-ਰੂਪੀ) ਧਨ ਨੂੰ ਚੁਕਾ ਕੇ ਇਧਰ ਉਧਰ ਦੌੜੀਆਂ ਫਿਰ ਰਹੀਆਂ ਸ ਨਾ ॥੩੫॥
The armies are fastly moving in the field for settlement and emptying their treasure of quivers.35.
गाहि गाहि फिरे फवजनि झारि दिरब निखंग ॥३५॥
ਅੰਗਭੰਗਗਿਰੇਕਹੂੰਬਹੁਰੰਗਰੰਗਿਤਬਸਤ੍ਰ॥
ਕਿਤੇ (ਸ਼ਰੀਰਾਂ ਨਾਲੋਂ) ਕਟੇ ਹੋਏ ਅੰਗ ਡਿਗੇ ਪਏ ਸਨ, ਕਿਤੇ ਬਹੁਰੰਗੀ ਬਸਤ੍ਰ (ਪਏ ਸਨ)।
Some where multi-coloured garments and chopped limbs are lying.
अंग भंग गिरे कहूं बहुरंग रंगित बसत्र ॥
ਚਰਮਬਰਮਸੁਭੰਕਹੂੰਰਣੰਸਸਤ੍ਰਰੁਅਸਤ੍ਰ॥
ਰਣ-ਭੂਮੀ ਵਿਚ ਕਿਤੇ ਢਾਲ, ਕਵਚ ਅਤੇ ਕਿਤੇ ਅਸਤ੍ਰ-ਸ਼ਸਤ੍ਰ ਪਏ ਸ਼ੋਭ ਰਹੇ ਸਨ।
Somewhere there are shields and armours and somewhere there only weapons.
चरम बरम सुभं कहूं रणं ससत्र रु असत्र ॥
ਮੁੰਡਤੁੰਡਧੁਜਾਪਤਾਕਾਟੂਕਟਾਕਅਰੇਕ॥
ਕਿਤੇ ਸਿਰ ਮੂੰਹ ਅਤੇ ਕਿਤੇ ਝੰਡੇ-ਝੰਡੀਆਂ ਟੁਟ-ਫੁਟੇ ਵਖ ਵਖ ਹੋਏ (ਡਿਗੇ ਹੋਏ ਸਨ)।
Somewhere there are heads, flags and ensigns scattered here and there.
मुंड तुंड धुजा पताका टूक टाक अरेक ॥
ਜੂਝਜੂਝਪਰੇਸਬੈਅਰਿਬਾਚਿਯੋਨਹੀਏਕ॥੩੬॥
ਸਾਰੇ ਵੈਰੀ ਲੜ ਲੜ ਕੇ ਡਿਗੇ ਪਏ ਸਨ ਅਤੇ ਕੋਈ ਇਕ ਵੀ ਬਚਿਆ ਨਹੀਂ ਸੀ ॥੩੬॥
In the battlefield all the enemies have fallen down while fighting and none has been left alive.36.
जूझ जूझ परे सबै अरि बाचियो नही एक ॥३६॥
ਕੋਪਕੈਮਹਿਖੇਸਦਾਨੋਧਾਈਯੋਤਿਹਕਾਲ॥
ਉਸ ਵੇਲੇ ਕ੍ਰੋਧਵਾਨ ਹੋ ਕੇ ਮਹਿਖਾਸੁਰ ਦੈਂਤ ਨੇ ਧਾਵਾ ਕੀਤਾ।
Then in great ire, the demon Mahishasura marched forward.
कोप कै महिखेस दानो धाईयो तिह काल ॥
ਅਸਤ੍ਰਸਸਤ੍ਰਸੰਭਾਰਸੂਰੋਰੂਪਕੈਬਿਕਰਾਲ॥
ਉਸ ਨੇ ਅਸਤ੍ਰ ਸ਼ਸਤ੍ਰ ਧਾਰਨ ਕਰ ਕੇ ਭਿਆਨਕ ਰੂਪ ਬਣਾ ਲਿਆ।
He appeared in a frightful form and held up all his weapons and arms.
असत्र ससत्र संभार सूरो रूप कै बिकराल ॥
ਕਾਲਪਾਣਿਕ੍ਰਿਪਾਣਲੈਤਿਹਮਾਰਿਯੋਤਤਕਾਲ॥
ਕਾਲੀ ਦੇਵੀ ਨੇ ਹੱਥ ਵਿਚ ਕ੍ਰਿਪਾਨ ਲੈ ਕੇ ਉਸ ਨੂੰ ਤੁਰੰਤ ਮਾਰ ਦਿੱਤਾ।
The goddess Kalka took her sword in her hand and killed him instantly.
काल पाणि क्रिपाण लै तिह मारियो ततकाल ॥
ਜੋਤਿਜੋਤਿਬਿਖੈਮਿਲੀਤਜਬ੍ਰਹਮਰੰਧ੍ਰਿਉਤਾਲ॥੩੭॥
(ਦੈਂਤ ਦੀ) ਜੋਤਿ ਉਸ ਦੇ ਦਸਮ-ਦੁਆਰ ('ਬ੍ਰਹਮਰੰਧ੍ਰਿ') ਛੱਡ ਕੇ ਛੇਤੀ ਨਾਲ ਪਰਮ ਜੋਤਿ ਵਿਚ ਵਿਲੀਨ ਹੋ ਗਈ ॥੩੭॥
His soul left Brahmrandhir (life-channel of Dasam Dyar) and merged in Divine Light.37.
जोति जोति बिखै मिली तज ब्रहमरंध्रि उताल ॥३७॥
ਦੋਹਰਾ॥
ਦੋਹਰਾ:
DOHRA
दोहरा ॥
ਮਹਿਖਾਸੁਰਕਹਮਾਰਕਰਿਪ੍ਰਫੁਲਤਭੀਜਗਮਾਇ॥
ਮਹਿਖਾਸੁਰ ਨੂੰ ਮਾਰ ਕੇ ਦੇਵੀ ਬਹੁਤ ਪ੍ਰਸੰਨ ਹੋਈ।
After killing Mahishasura, the Mother of the world was greatly pleased.
महिखासुर कह मार करि प्रफुलत भी जग माइ ॥
ਤਾਦਿਨਤੇਮਹਿਖੇਬਲੈਦੇਤਜਗਤਸੁਖਪਾਇ॥੩੮॥
ਉਸ ਦਿਨ ਤੋਂ ਸੁਖ ਪ੍ਰਾਪਤੀ ਲਈ ਜਗਤ ਵਿਚ ਝੋਟੇ ਦੀ ਬਲੀ ਦਿੱਤੀ ਜਾਣ ਲਗੀ ॥੩੮॥
And from that day the whole world gives the sacrifice of the animals for the attainment of peace.38.
ता दिन ते महिखे बलै देत जगत सुख पाइ ॥३८॥
ਇਤਿਸ੍ਰੀਬਚਿਤ੍ਰਨਾਟਕੇਚੰਡੀਚਰਿਤ੍ਰੇਮਹਿਖਾਸੁਰਬਧਹਪ੍ਰਥਮਧਿਆਇਸੰਪੂਰਨੰਮਸਤੁਸੁਭਮਸਤੁ॥੧॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ ਚਰਿਤ੍ਰ ਪ੍ਰਸੰਗ ਦੇ 'ਮਹਿਖਾਸੁਰ-ਬਧ' ਨਾਂ ਦੇ ਪਹਿਲੇ ਅਧਿਆਇ ਦੀ ਸੁਭ ਸਮਾਪਤੀ ॥੧॥
Here ends the First Chapter entitled ‘Killing of Mahishasura’ of Chandi Charitra in BACHITTAR NATAK.1.
इति स्री बचित्र नाटके चंडी चरित्रे महिखासुर बधह प्रथम धिआइ संपूरनंम सतु सुभम सतु ॥१॥
ਅਥਧੂਮਨੈਨਜੁਧਕਥਨ॥
ਹੁਣ ਧੂਮ੍ਰ ਨੈਨ ਦੇ ਯੁੱਧ ਦਾ ਕਥਨ
Here begins the description of the war with Dhumar Nain :
अथ धूमनैन जुध कथन ॥
ਕੁਲਕਛੰਦ॥
ਕੁਲਕ ਛੰਦ:
KULAK STANZA
कुलक छंद ॥
ਦੇਵਸੁਤਬਗਾਜੀਯ॥
ਤਦੋਂ ਦੇਵੀ ਗਜਣ ਲਗੀ।
देव सु तब गाजीय ॥
ਅਨਹਦਬਾਜੀਯ॥
ਲਗਾਤਾਰ ਵਾਜੇ ਵਜਣ ਲਗੇ।
Then the goddess roared and there was continuous intonation.
अनहद बाजीय ॥
ਭਈਬਧਾਈ॥
ਸਭ ਨੂੰ ਖੁਸ਼ੀ ਦੇਣ ਵਾਲੀ
भई बधाई ॥
ਸਭਸੁਖਦਾਈ॥੧॥੩੯॥
ਵਧਾਈ ਹੋਣ ਲਗੀ ॥੧॥੩੯॥
All were delighted and felt comfortable.1.39.
सभ सुखदाई ॥१॥३९॥
ਦੁੰਦਭਬਾਜੇ॥
ਧੌਂਸੇ ਵਜਣ ਲਗੇ
दुंदभ बाजे ॥
ਸਭਸੁਰਗਾਜੇ॥
ਅਤੇ ਸਾਰੇ ਦੇਵਤੇ ਗਜਣ ਲਗੇ।
The trumpents sounded and all the gods shouted.
सभ सुर गाजे ॥
ਕਰਤਬਡਾਈ॥
(ਸਭ ਦੇਵੀ ਦੀ) ਵਡਿਆਈ ਕਰਨ ਲਗੇ
करत बडाई ॥
ਸੁਮਨਬ੍ਰਖਾਈ॥੨॥੪੦॥
(ਅਤੇ ਦੇਵੀ ਉਤੇ) ਫੁਲਾਂ ਦੀ ਬਰਖਾ ਕਰਨ ਲੱਗੇ ॥੨॥੪੦॥
They eulogise the godess and shower flowers on her. 2.40.
सुमन ब्रखाई ॥२॥४०॥
ਕੀਨੀਬਹੁਅਰਚਾ॥
(ਉਨ੍ਹਾਂ ਨੇ ਦੇਵੀ ਦੀ) ਬਹੁਤ ਪੂਜਾ ਕੀਤੀ
कीनी बहु अरचा ॥
ਜਸਧੁਨਿਚਰਚਾ॥
ਅਤੇ ਯਸ਼-ਗਾਨ ਕੀਤਾ।
They worshipped the goddess in various ways and sang her poraises.
जस धुनि चरचा ॥
ਪਾਇਨਲਾਗੇ॥
(ਦੇਵੀ ਦੇ) ਪੈਰੀਂ ਲਗੇ;
पाइन लागे ॥
ਸਭਦੁਖਭਾਗੇ॥੩॥੪੧॥
(ਫਲਸਰੂਪ ਉਨ੍ਹਾਂ ਦੇ) ਸਾਰੇ ਦੁਖ ਦੂਰ ਹੋ ਗਏ ॥੩॥੪੧॥
They have touhed her feet and all their sorrows have ended.3.41.
सभ दुख भागे ॥३॥४१॥
ਗਾਏਜੈਕਰਖਾ॥
ਜਿਤ ਦੇ ਛੰਦ (ਕਰਖਾ) ਗਾਉਣ ਲਗੇ
गाए जै करखा ॥
ਪੁਹਪਨਿਬਰਖਾ॥
ਅਤੇ ਫੁਲਾਂ ਦੀ ਬਰਖਾ ਕਰਨ ਲਗੇ।
They sang the songs of victory and showered flowers.
पुहपनि बरखा ॥
ਸੀਸਨਿਵਾਏ॥
(ਉਨ੍ਹਾਂ ਨੇ ਦੇਵੀ ਅਗੇ) ਸੀਸ ਝੁਕਾਏ
सीस निवाए ॥
ਸਭਸੁਖਪਾਏ॥੪॥੪੨॥
(ਅਤੇ ਅਜਿਹਾ ਕਰਕੇ) ਸਭ ਤਰ੍ਹਾਂ ਦੇ ਸੁਖ ਪ੍ਰਾਪਤ ਕੀਤੇ ॥੪॥੪੨॥
They bowed their heads and obtained great comfort.4.42.
सभ सुख पाए ॥४॥४२॥
ਦੋਹਰਾ॥
ਦੋਹਰਾ:
DOHRA
दोहरा ॥
ਲੋਪਚੰਡਿਕਾਜੂਭਈਦੈਦੇਵਨਕੋਰਾਜੁ॥
ਦੇਵਤਿਆਂ ਨੂੰ ਰਾਜ ਦੇ ਕੇ ਚੰਡਿਕਾ ਜੀ ਲੋਪ ਹੋ ਗਈ।
The goddess Chandi disappeared after bestowing kingdom on the gods.
लोप चंडिका जू भई दै देवन को राजु ॥
ਬਹੁਰਸੁੰਭਨੈਸੁੰਭਦੁਐਦੈਤਬੜੇਸਿਰਤਾਜ॥੫॥੪੩॥
ਫਿਰ ਸ਼ੁੰਭ-ਨਿਸ਼ੁੰਭ ਨਾਂ ਦੇ ਦੋ ਦੈਂਤ ਸ਼ਿਰੋਮਣੀ (ਬਣ ਕੇ) ਜ਼ੋਰ ਪਕੜ ਗਏ ॥੫॥੪੩॥
Then after some time, both the demons kings came to power.5.43.
बहुर सुंभ नैसुंभ दुऐ दैत बड़े सिरताज ॥५॥४३॥
ਚੌਪਈ॥
ਚੌਪਈ:
CHAUPAI
चौपई ॥
ਸੁੰਭਨਿਸੁੰਭਚੜੇਲੈਕੈਦਲ॥
ਸ਼ੁੰਭ ਅਤੇ ਨਿਸ਼ੁੰਭ ਫ਼ੌਜ ਲੈ ਕੇ ਚੜ੍ਹ ਪਏ
Both Sumbh and Nisumbh marched with their forces.
सुंभ निसुंभ चड़े लै कै दल ॥
ਅਰਿਅਨੇਕਜੀਤੇਜਿਨਜਲਿਥਲਿ॥
ਜਿਨ੍ਹਾਂ ਨੇ ਜਲ ਅਤੇ ਥਲ ਦੇ ਅਨੇਕਾਂ ਵੈਰੀਆਂ ਨੂੰ ਜਿਤ ਲਿਆ।
They conquered many enemies in water and on land.
अरि अनेक जीते जिन जलि थलि ॥
ਦੇਵਰਾਜਕੋਰਾਜਛਿਨਾਵਾ॥
ਜਿਨ੍ਹਾਂ ਨੇ ਇੰਦਰ ਦਾ ਰਾਜ ਖੋਹ ਲਿਆ
They seized the kingdom of Indra, the king of gods.
देव राज को राज छिनावा ॥
ਸੇਸਿਮੁਕਟਮਨਿਭੇਟਪਠਾਵਾ॥੬॥੪੪॥
(ਅਤੇ ਜਿਨ੍ਹਾਂ ਨੂੰ) ਸ਼ੇਸ਼ਨਾਗ ਨੇ ਸਿਰ ਦੀ ਮਣੀ ਭੇਟਾ ਵਜੋਂ ਭੇਜੀ ॥੬॥੪੪॥
Sheshanaga sent his head-jewel as a gift.6.44.
सेसि मुकट मनि भेट पठावा ॥६॥४४॥